Quantcast
Channel: Punjab News - Quami Ekta Punjabi Newspaper (ਕੌਮੀ ਏਕਤਾ) »ਲੇਖ
Viewing all 723 articles
Browse latest View live

ਚਾਚਾ ਸਾਧੂ ਤੇ ਮਾਣਕ

$
0
0

ਅੱਜ ਟਰੰਟੋ ‘ਚ ਬੜਾ ਮਸਤੀ ਜਿਹਾ ਦਿਨ ਆ। ਧੁੱਪਾਂ ਚੜ੍ਹੀਆਂ ਹੋਈਆਂ ਨੇ!

ਅੱਜ ਚਾਚਾ ਸਾਧੂ ਬੜਾ ਚੇਤੇ ਆ ਰਿਹਾ!

ਚਾਚਾ ਸਾਧੂ ਸਾਡੇ ਨਾਲ ਬੜਾ ਲੰਮਾ ਸਮਾਂ ਸਾਥੀ ਰਿਹਾ! ਚਾਚੇ ਦਾ ਬਾਪ, ਬਾਬਾ ਰੁਲਦਾ ਸਿੰਘ ਜਵਾਨੀ ਤੋਂ ਲੈ ਕੇ ਮਰਨ ਤੱਕ ਮੇਰੇ ਦਾਦਾ ਜੀ ਦਾ ਸਾਥੀ ਰਿਹਾ! ਚਾਚਾ ਸਾਧੂ ਬਚਪਨ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਨਿਭਦਾ ਆਉਂਦਾ! ਮੇਰੇ ਤੋਂ ਕੋਈ 25 ਕੁ ਵਰ੍ਹੇ ਵੱਡਾ ਹੋਵੇਗਾ ਚਾਚਾ ਸਾਧੂ! ਨਿੱਕੇ ਹੁੰਦੇ ਨੂੰ ਚੁੱਕ ਕੇ ਖਿਡਾਉਦਾ ਰਿਹਾ ਚਾਚਾ ਸਾਧੂ! ਖੇਤੋਂ ਪੱਠੇ ਲੈਣ ਜਾਣਾ ਮੈਨੂੰ ਗੱਡੇ ‘ਤੇ ਬਿਠਾ ਕੇ ਲੈ ਜਾਂਦਾ! ਸੀ। ਐਨ। ਟਾਵਰ, ਡਿਜ਼ਨੀਲੈਂਡ, ਵੰਡਰਲੈਂਡ ‘ਤੇ ਹਵਾਈ ਜਹਾਜ਼ਾਂ ਦੇ ਝੂਟੇ ਲੈ ਕੇ ਵੇਖ ਲਏ, ਪਰ ਗੱਡੇ ਦੇ ਝੂਟਿਆਂ ਜਿੰਨਾਂ ਸਕੂਨ ਕਿਤੋ ਵੀ ਨੀ ਮਿਲਿਆ!

ਆਥਣੇ ਚਾਚਾ ਸਾਧੂ ਪਿੰਡ ਵਾਲੇ ਛੱਪੜ ਤੋਂ ਮੱਝਾਂ ਨੂੰ ਪਾਣੀ ਪਿਆਉਣ ਲਿਜਾਂਦਾ ਨਾਲ ਮੈਨੂੰ ਵੀ ਲੈ ਜਾਂਦਾ! ਨਹੀਂ ਆਈ ਅਪਣੱਤ ਟਰੰਟੋ ਦੀ ਸੈਬਲ ਬੀਚ ‘ਚ ਨਹਾ ਕੇ ਜਿਹੜੀ ਪਿੰਡ ਵਾਲੇ ਛੱਪੜ ‘ਚ ਤਾਰੀਆਂ ਲਾ ਕੇ ਆਉਂਦੀ ਸੀ! ਚਾਚੇ ਸਾਧੂ ਦਾ ਪਿੰਡ ਚੰਦ ਨਵਾਂ ਮੇਰੇ ਪਿੰਡ ਤੋਂ ਤਕਰੀਬਨ ਚਾਰ ਕੁ ਕਿਲੋਮੀਟਰ ਹੋਵੇਗਾ। ਚਾਚਾ ਸਾਧੂ ਸਵੇਰੇ ਛੇ ਵਜੇ ਘਰ ਦਾ ਦਰਵਾਜ਼ਾ ਆ ਖੜਕਾਉਦਾ! ਪਸੂਆਂ ਨੂੰ ਪੱਠੇ ਪਾਉਣ ਤੋਂ ਕੰਮ ਸ਼ੁਰੂ ਕਰਦਾ। ਫੇਰ ਰੋਟੀ ਖਾਣ ਤੋਂ ਬਾਅਦ ਖੇਤ ਚਲਿਆ ਜਾਂਦਾ। ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਦਾਰੂ ਦਾ ਸ਼ੌਕੀਨ ਚਾਚਾ ਸਾਧੂ ਆਥਣੇ ਜਦੋਂ ਘਰੇ ਆਉਂਦਾ, ਤਾਂ ਦਲਾਨ ‘ਚ ਪਈ ਦੇਸੀ ਦਾਰੂ ਦੀ ਕੈਨੀ ‘ਚੋਂ ਸਿਰਵਰ ਵਾਲੇ ਚਿੱਟੇ ਕੱਪ ‘ਚ ਲੰਡਾ ਪੈੱਗ ਪਾਉਂਦਾ। ਸ਼ਰਾਬ ਦਾ ਪੌਣਾਂ ਕੱਪ ਕਰ ਕੇ ਬਾਕੀ ਬਚਦੇ ਕੱਪ ‘ਚ ਪਾਣੀ ਪਾ ਲੈਂਦਾ! ਕੱਪ ਕੇਰਾਂ ਈ ਅੰਦਰ ਸੁੱਟ ਕੇ ਫੇਰ ਮੱਝਾਂ ਨੂੰ ਪੱਠੇ ਪਾਉਣ ਲੱਗ ਜਾਂਦਾ! ਦਾਦੀ ਮੇਰੀ ਨੇ ਕਹਿਣਾ, “ਵੇ ਸਾਧੂਆ ਕਿਉਂ ਪੀਨਾ ਇਹ ਜਹਿਰ?” ਤਾਂ ਚਾਚੇ ਸਾਧੂ ਨੇ ਕਹਿਣਾ, “ਤਾਈ ਕਦੇ ਪੀ ਕੇ ਵੇਖ! ਸਵਰਗਾਂ ਦੇ ਝੂਟੇ ਦੇ ਦਿੰਦੀ ਆ ਗੁੜ ਦੀ ਜਾਈ!”

“ਵੇ ਫੋਟ! ਬੇਸ਼ਰਮਾਂ, ਮੈਂ ਹੁਣ ਸ਼ਰਾਬ ਪੀਊਂਗੀ? ਕੁੱਤਾ ਕਿਸੇ ਥਾਂ ਦਾ!”

“ਨਾਲੇ ਤਾਈ, ਜਿੰਨੀ ਕੁ ਮੈਂ ਪੀਨੈਂ, ਏਹ ਤਾਂ ਦਵਾਈ ਆ। ਜਿਹੜੇ ਦੈਂਤਾਂ ਵਾਂਗ ਪੀਂਦੇ ਆ, ਓਹਨੂੰ ਸ਼ਰਾਬ ਕਹਿੰਦੇ ਆ, ਐਵੇਂ ਨੀ ਕਿਸੇ ਨੇ ਸ਼ਰਾਬ ਤੇ ਲਿਖਿਆ ਬਈ ਦੇਵਤੇ ਤੇ ਦੈਂਤਾਂ ਦੀ ਬਣਾਈ ਹੋਈ ਚੀਜ ਆਂ!” ਕੱਪ ‘ਚ ਬਚਦੀ ਦਾਰੂ ਚਾਚਾ ਸਾਧੂ ਫੇਰ ਇਕੱਠਿਆਂ ਅੰਦਰ ਸਿੱਟਦਾ ਅਤੇ ਰੋਟੀ ਖਾ ਕੇ ਚੰਦਾਂ ਵਾਲੇ ਰਾਹ ‘ਤੇ ਸਾਈਕਲ ਚਾੜ੍ਹ ਦਿੰਦਾ! ਚਾਚਾ ਸਾਧੂ ਮਾਣਕ ਸੁਣਨ ਦਾ ਅੰਨ੍ਹਾਂ ਸ਼ੁਕੀਨ ਸੀ! ਸਾਇਕਲ ਨਾਲ ਟੰਗੇ ਝੋਲੇ ‘ਚ ਨੈਸ਼ਨਲ ਦੀ “ਪਟੜੀਨੁਮਾਂ” ਟੇਪ ਰਿਕਾਰਡਰ ਹੁੰਦੀ। ਜਿਹਦੇ ਮੱਥੇ ‘ਤੇ ਛੇ ਬਟਨ ਜਿਹੇ ਹੁੰਦੇ ਪਲੇਅ ਬਟਨ, ਰੀਲ੍ਹ ਨੂੰ ਅੱਗੇ ਪਿੱਛੇ ਕਰਨ ਵਾਲਾ ਬਟਨ ਅਤੇ ਰਿਕਾਰਡਿੰਗ  ਕਰਨ ਵਾਲਾ ਬਟਨ!

ਜਦੋਂ ਕਦੇ ਚਾਚਾ ਸਾਧੂ ਮੋਗੇ ਜਾਂਦਾ, ਓਥੋਂ ਮਾਣਕ ਦੀਆਂ ਜਿੰਨੀਆਂ ਵੀ ਨਵੀਆਂ ਰੀਲ੍ਹਾਂ ਮਿਲਦੀਆਂ, ਸਾਰੀਆਂ ਲੈ ਆਉਂਦਾ! ਮੈਂ ਕਦੇ ਕਿਸੇ ਹੋਰ ਦੀ ਰੀਲ ਨਹੀਂ ਵੇਖੀ ਸੀ ਚਾਚੇ ਸਾਧੂ ਦੇ ਝੋਲੇ ‘ਚ ਚਾਰ ਪੰਜ ਖਾਲੀ ਰੀਲ੍ਹਾਂ ਹੁੰਦੀਆਂ ਚਾਚੇ ਸਾਧੂ ਕੋਲ, ਜੋ ਓਹ ਮਾਣਕ ਦੇ ਅਖਾੜੇ ਨੂੰ ਰਿਕਾਰਡ ਕਰਨ ਲਈ ਸਾਂਭ ਕੇ ਰੱਖਦਾ! ਜਦੋਂ ਚਾਚੇ ਸਾਧੂ ਨੂੰ ਪਤਾ ਲੱਗਣਾ ਕਿ ਫ਼ਲਾਣੇ ਪਿੰਡ ਮਾਣਕ ਨੇ ਲੱਗਣਾ, ਤਾਂ ਓਹਨੂੰ ਚਾਅ ਚੜ੍ਹ ਜਾਣਾ ਅਤੇ ਓਹਨੇ ਦਾਦੇ ਨੂੰ ਕਹਿਣਾ, “ਚੌਧਰੀ ਫ਼ਲਾਣੇ ਦਿਨ ਮਾਣਕ ਲੱਗਣਾ, ਪੱਠੇ ਇੱਕ ਦਿਨ ਪਹਿਲਾਂ ਈ ਵੱਢ ਕੇ ਰੱਖਦੂੰਗਾ, ਪਰ ਓਦੇ ਨੀਂ ਮੈਂ ਆਉਂਦਾ ਤੇ ਨਾਲੇ ਮੈਨੂੰ ਓਦਣ ਦੋ ਸੌ ਰੁਪਈਏ ਚਾਹੀਦੇ ਆ, ਸੌ ਮਾਣਕ ਨੂੰ ਇਨਾਮ ਦੇਣ ਨੂੰ, ਤੇ ਸੌ ਰਾਹ ‘ਚ ਖਾਣ ਪੀਣ ਲਈ!”

ਦੂਰ-ਦੂਰ ਤੱਕ ਚਾਚਾ ਸਾਧੂ ਮਾਣਕ ਵੇਖਣ ਚਲਿਆ ਜਾਂਦਾ! ਮੈਨੂੰ ਵੀ ਕਹਿ ਦਿੰਦਾ, “ਸ਼ੇਰਾ ਕੱਲ੍ਹ ਨੂੰ ਪਟਕਾ ਬੰਨ੍ਹ ਕੇ ਤਿਆਰ ਹੋਜੀ, ਤੈਨੂੰ ਮਾਣਕ ਵਿਖਾ ਕੇ ਲਿਆਉਂਗਾ, ਤੇ ਨਾਲੇ ਸੋਹਣੇ ਜਿਹੇ ਲੀੜੇ ਪਾ’ਲੀਂ, ਕੀਆ ਮਾਣਕ ਨਾਲ ਫ਼ੋਟੋ ਖਿਚਾਉਣ ਦੀ ਢੋਈ ਬਣਜੇ!” ਓਦੋਂ ਮੈਂ ਦਸ ਗਿਆਰਾਂ ਸਾਲਾਂ ਦਾ ਹੋਊਂਗਾ! ਮੇਰੇ ਪਿੰਡਾਂ ਵੱਲ ਮਾਣਕ ਓਦੋਂ ਤਿੰਨ ਮਹੀਨਿਆਂ ‘ਚ ਪੰਜ ਵਾਰੀ ਲੱਗਿਆ ਸੀ। ਇੱਕ ਵਾਰੀ ਬੁੱਕਣ ਵਾਲੇ, ਦੋ ਵਾਰੀ ਗੱਜਣ ਵਾਲੇ ਅਤੇ ਇੱਕ ਵਾਰੀ ਲੰਗੇਆਣੇ। ਬਾਕੀਆਂ ਦੀ ਤਾਂ ਧੁੰਦਲੀ ਜਿਹੀ ਯਾਦ ਆ, ਪਰ ਲੰਗੇਆਣੇ ਦਾ ਅਖਾੜਾ ਚੰਗੀ ਤਰ੍ਹਾਂ ਯਾਦ ਆ! ਅਖਾੜੇ ਵਾਲੇ ਦਿਨ ਚਾਚਾ ਸਾਧੂ ਦਸ ਕੁ ਵਜੇ ਨਾਲ ਆ ਗਿਆ ਸੀ। ਓਨਾਬੀ ਪੱਗ ਅਤੇ ਚਿੱਟਾ ਕੁੜਤਾ ਪਜਾਮਾ ਚਾਚੇ ਸਾਧੂ ਦੇ ਪਾਇਆ ਹੋਇਆ ਸੀ। ਨੋਕਦਾਰ ਜੁੱਤੀ ਜਰਕਾਂ ਮਾਰ ਰਹੀ ਸੀ! ਦੇਸੀ ਦਾਰੂ ਦਾ ਅੱਧੀਆ ਚਾਚੇ ਸਾਧੂ ਨੇ ਦਲਾਨ ਚ ਪਈ ਕੈਨੀ ‘ਚੋਂ ਭਰ ਕੇ ਕੁੜਤੇ ਦੇ ਗੀਝੇ’ ਚ ਪਾ ਲਿਆ ਸੀ! ਫੇਰ ਅਸੀਂ ਟੇਪ ਰਿਕਾਰਡ ‘ਚ ਸੈੱਲ ਪੁਆਉਣ ਲਈ ਸਾਡੇ ਪਿੰਡ ਵਾਲੇ ਬਾਬੇ ਸੋਹਣ ਦੀ ਹੱਟੀ ‘ਤੇ ਚਲੇ ਗਏ, ਓਥੋਂ ਸੈੱਲ ਮਿਲੇ ਨਾ!

“ਚੱਲ ਸ਼ੇਰਾ, ਹੁਣ ਜੈ ਸਿੰਘ ਵਾਲੇ ਬਾਲੀ ਦੀ ਹੱਟੀ ਤੋਂ ਲੈਨੈ ਆ ਚੱਲ ਕੇ!” ਕਹਿ ਕੇ ਚਾਚੇ ਸਾਧੂ ਨੇ ਸਾਈਕਲ ਦੀਆਂ ਮੁਹਾਰਾਂ ਜੈ ਸਿੰਘ ਵਾਲੇ ਨੂੰ ਮੋੜ ਦਿੱਤੀਆਂ ਸਨ। ਸੈੱਲ ਜੈ ਸਿੰਘ ਵਾਲੇ ਤੋਂ ਵੀ ਨਾ ਮਿਲੇ!

“ਚਾਚਾ ਹੁਣ?” ਮੈਂ ਕਿਹਾ!

“ਹੁਣ ਸ਼ੇਰਾ ਬਾਘੇ ਆਲੇ ਤੋਂ ਈ ਮਿਲਣਗੇ!” ਕਹਿ ਕੇ ਚਾਚੇ ਨੇ ਸਾਈਕਲ ਬਾਘਾਪੁਰਾਣੇ ਵਾਲੀ ਸੜਕ ਚਾੜ੍ਹ ਲਿਆ ਸੀ! ਲੋਕ ਮਾਣਕ ਸੁਣਨ ਲੰਗੇਆਣੇ ਨੂੰ ਪੈਦਲ, ਸਾਈਕਲਾਂ, ਟਰਾਲੀਆਂ, ਟਰੱਕਾਂ ‘ਤੇ ਜਾ ਰਹੇ ਸਨ! ਜਾਣ ਵੀ ਕਿਉਂ ਨਾ? ਪੰਜਾਬ ਦਾ ਲੋਕ ਨਾਇਕ ਬਣ ਚੁੱਕਿਆ ਕੁਲਦੀਪ ਮਾਣਕ, ਹਜ਼ਾਰਾਂ ਰਾਜੇ ਪੰਜਾਬ ‘ਤੇ ਰਾਜ ਕਰਗੇ, ਤੇ ਹਜਾਰਾਂ ਕਰਨਗੇ, ਪਰ ਮਾਣਕ ਜਦੋਂ ਤੀਕ ਪੰਜਾਬੀ ਜਿਉਂਦੀ ਆ, ਲੋਕ ਮਨਾਂ ‘ਚ ਅਤੇ ਪੰਜਾਬੀਆਂ ਦੀਆਂ ਰੂਹਾਂ ‘ਚ ਵੜਿਆ ਰਹੇਗਾ! ਤੇ ਫੇਰ ਅਸੀਂ ਬਾਘਾਪੁਰਾਣੇ ਗੇਂਦੇ ਦੀ ਹੱਟੀ ਤੇ ਪਹੁੰਚ ਗਏ ਸੀ!

“ਲਾਲਾ, ਯਾਰ ਚਾਰ ਸੈਲ ਦੇਈਂ ਐਸ ਟੇਪ ਚ ਪਾਉਣੇ ਆ!” ਟੇਪ ਚਾਚੇ ਸਾਧੂ ਨੇ ਦੁਕਾਨਦਾਰ ਮੂਹਰੇ ਰੱਖ ਦਿੱਤੀ ਸੀ!

“ਆ ਬਈ ਮੁੰਡਿਆ, ਐਨੇ ਨੰਬਰ ਦੀਆਂ ਬੈਟਰੀਆਂ ਦੇਈ ਅੰਦਰੋਂ!”

ਦੁਕਾਨਦਾਰ ਨੇ ਟੇਪ ਦੀ ਪਿਛਲੀ ਸਾਇਡ ਵੇਖ ਕੇ ਜਿੱਥੇ ਬੈਟਰੀਆਂ ਪੈਦੀਆਂ, ਬੈਟਰੀ ਦਾ ਨੰਬਰ ਵੇਖ ਕੇ ਅਵਾਜ਼ ਮਾਰੀ ਸੀ!
ਚਾਰ ਬੈਟਰੀਆਂ ਦੇ ਪੈਸੇ ਦੇ ਕੇ ਮੈਂ ਅਤੇ ਚਾਚਾ ਸਾਧੂ ਦੁਕਾਨ ਤੋਂ ਬਾਹਰ ਨਿਕਲੇ ਸੀ! ਦੁਕਾਨ ਤੋਂ ਬਾਹਰ ਨਿਕਲਣ ਲੱਗੇ ਚਾਚੇ ਸਾਧੂ ਨੇ ਮੈਨੂੰ ਦੁਕਾਨ ਅੰਦਰ ਮੋੜ ਲਿਆ ਸੀ!

“ਲਾਲਾ, ਯਾਰ ਦੋ ਸੈੱਲ ਹੋਰ ਦੇਦੇ, ਏਹਦੇ ਨਾਲ ਦੇ ਮਾਣਕ ਸੁਣਨ ਚੱਲੇ ਆ, ਗਾਣੇ ਭਰਨੇ ਆ, ਹੋਰ ਨਾ ਸੈੱਲ ਅੱਧ ‘ਚ ਈ ਮੁੱਕ ਜਾਣ, ਸਾਰਾ ਅਰਗ ਮਾਰਿਆ ਜਾਉ ਤੇ ਨਾਲੇ ਇੱਕ ਹੋਰ ਮਿਹਰਬਾਨੀ ਕਰ!”

“ਦੱਸੋ ਜੀ?” ਦੁਕਾਨਦਾਰ ਨੇ ਕਿਹਾ!

“ਯਾਰ ਆਹ ਸੌ ਦਾ ਨੋਟ ਤੋੜ ਦੇ! ਪੰਜਾਂ ਪੰਜਾਂ ਦੇ ਨੋਟ ਕਰਦੇ, ਮਾਣਕ ਨੂੰ ‘ਨਾਮ ਦੇਣਾ!”

ਦੁਕਾਨਦਾਰ ਨੇ ਵੀਹ ਨੋਟ ਪੰਜਾਂ ਪੰਜਾਂ ਦੇ ਚਾਚੇ ਸਾਧੂ ਦੇ ਹੱਥ ਫੜਾ ਦਿੱਤੇ ਸੀ, ਜੋ ਚਾਚੇ ਨੇ ਉਤਲੀ ਜੇਬ ‘ਚ ਪਾ ਕੇ ਉਤੋਂ ਦੀ ਬਕਸੂਆ ਲਾ ਲਿਆ ਸੀ!

“ਆ ਜਾ ਸ਼ੇਰਾ, ਤੈਨੂੰ ਮਦਾਰੀ ਦੇ ਸਮੋਸੇ ਖਵਾਉਨਾ, ਤੇ ਨਾਲੇ ਪੀਨੇ ਆਂ ਉਤੋਂ ਦੀ ਚਾਹ!” ਮਦਾਰੀ ਦੇ ਸਮੋਸੇ ਉਹਨੀਂ ਦਿਨੀਂ ਬਹੁਤ ਮਸ਼ਹੂਰ ਸੀ! ਗੇਂਦੇ ਦੀ ਹੱਟੀ ‘ਚੋ ਨਿਕਲਕੇ ਅਸੀਂ ਮਦਾਰੀ ਦੇ ਹੋਟਲ ‘ਚ ਵੜ ਗਏ ਸੀ। ਅੰਦਰ ‘ਨ੍ਹੇਰ ਘੁੱਪ ‘ਚ ਹਲਕੀਆਂ ਹਲਕੀਆਂ ਬੱਤੀਆਂ ਜਗ ਰਹੀਆਂ ਸਨ! ਓਸ ਦਿਨ ਮੈਨੂੰ ਬਾਘਾਪੁਰਾਣਾ ਬੰਬਈ ਈ ਲੱਗ ਰਿਹਾ ਸੀ! ਸਮੋਸੇ ਖਾ ਅਤੇ ਚਾਹ ਪੀ ਚਾਚੇ ਸਾਧੂ ਨੇ ਸਾਇਕਲ ਬਾਘਾਪੁਰਾਣਾ ਮੁੱਦਕੀ ਰੋਡ ‘ਤੇ ਚਾੜ੍ਹ ਲਿਆ ਸੀ! ਕੋਲ ਦੀ ਇਕ ਟਰੱਕ ਲੰਘਿਆ ਸੀ, ਜੀਹਦੇ ਟੂਲ ਬੌਕਸ ‘ਤੇ ਦਸ-ਬਾਰਾਂ ਬੰਦੇ ਬੈਠੇ ਸਨ। ਉੱਪਰ ਸਪੀਕਰ ਲੱਗਿਆ ਹੋਇਆ ਸੀ, ਜੀਹਦੇ ‘ਚੋ ਮਾਣਕ ਦਾ ਗੀਤ ਚੱਲ ਰਿਹਾ ਸੀ,

“ਧੀ ਕੱਢ ਲਈ ਜਿਹਨਾਂ ਦੀ,
ਹੋਣਗੇ ਚਿਰ ਦੇ ਭਾਲਦੇ ਫਿਰਦੇ….!”

“ਸ਼ੇਰਾ ਏਹ ਵੀ ਮਾਣਕ ਸੁਣਨ ਚੱਲੇ ਆ!” ਚਾਚੇ ਸਾਧੂ ਨੇ ਮੈਨੂੰ ਕਿਹਾ! ਤੇ ਫੇਰ ਸਾਈਕਲ ਕੱਚੀ ਪਹੀ ਤੇ ਚਾੜ੍ਹ ਲਿਆ ਸੀ। ਜਿੱਧਰ ਮਾਣਕ ਨੇ ਲੱਗਣਾ ਸੀ! ਮੀਂਹ ਪੈ ਕੇ ਹਟਿਆ ਸੀ ਅਤੇ ਕਣਕਾਂ ਮੀਂਹ ‘ਚ ਨ੍ਹਾਹ ਕੇ ਹੋਰ ਵੀ ਨਿੱਖਰੀਆਂ ਲੱਗ ਰਹੀਆਂ ਸਨ! ਕਣਕਾਂ ‘ਚੋ ਸਰ੍ਹੋਆਂ ਦੇ ਪੀਲੇ ਫੁੱਲ ਹਵਾ ਨਾਲ ਝੂੰਮ ਰਹੇ ਸਨ! ਅਖਾੜੇ ਵਾਲੀ ਜਗ੍ਹਾ ‘ਤੇ ਬੇਸ਼ੁਮਾਰ ਦੁਨੀਆਂ ਮਾਣਕ ਸੁਣਨ ਆਈ ਬੈਠੀ ਸੀ! ਚਾਚੇ ਨੇ ਤੇ ਮੈਂ ਜਿੱਥੇ ਕੁ ਜਿਹੇ ਸਪੀਕਰ ਲੱਗਿਆ ਸੀ, ਓਹਦੇ ਹੇਠ ਥਾਂ ਮੱਲ ਲਈ ਸੀ, ਤਾਂ ਕਿ ਮਾਣਕ ਦੀ ਅਵਾਜ਼ ਸਾਫ਼ ਭਰੀ ਜਾ ਸਕੇ!

ਸਟੇਜ ‘ਤੇ ਸਾਜ਼ਿੰਦੇ ਹਲਕਾ ਸੰਗੀਤ ਵਜਾ ਰਹੇ ਸਨ। ਚਾਚੇ ਸਾਧੂ ਨੇ ਰੀਲ ਵਿੱਚ ਪਾ ਕੇ ਰਿਕਾਰਡਿੰਗ ਵਾਲਾ ਲਾਲ ਬੱਟਣ ਨੱਪ ਕੇ ਚੈੱਕ ਕੀਤਾ ਸੀ ਕਿ ਗਾਣੇ ਭਰਦੀ ਆ? ਟੇਪ ਤੇ ਫੇਰ ਰੀਲ ਨੂੰ ਪਲੇਅ ਕਰਕੇ ਤਸੱਲੀ ਲਈ ਚਲਾ ਕੇ ਵੇਖਿਆ ਸੀ!
ਤਕਰੀਬਨ ਅੱਧੇ ਘੰਟੇ ਬਾਅਦ ਮਾਣਕ ਕਲੀਆਂ ਵਾਲਾ ਕੁੜਤਾ ਚਾਦਰਾ, ਛਮਲ੍ਹੇ ਵਾਲੀ ਪੱਗ ਅਤੇ ਪੈਰਾਂ ‘ਚ ਕੱਢਵੀਂ ਜੁੱਤੀ ਪਾਈ ਸੱਤ ਅੱਠ ਬੰਦਿਆਂ ‘ਚ ਘਿਰਿਆ ਪੰਡਾਲ ‘ਚ ਦਾਖਲ ਹੋਇਆ ਸੀ!

ਦੋਵੇਂ ਹੱਥ ਜੋੜ ਸਿਰ ਤੋਂ ਉਚੇ ਚੱਕ ਦੋਹੀਂ ਪਾਸੀਂ ਘੁੰਮ ਕੇ ਲੋਕਾਂ ਦਾ ਸਵਾਗਤ ਕੀਤਾ ਸੀ!

“ਫੜੀਂ ਸ਼ੇਰਾ ਟੇਪ!” ਟੇਪ ਮੈਨੂੰ ਫੜਾ ਕੇ ਚਾਚਾ ਸਾਧੂ ਮਾਣਕ ਕੋਲ ਜਾ ਖੜ੍ਹਾ ਹੋਇਆ ਸੀ!

“ਸਾਸਰੀਕਾਲ ਬਾਈ ਮਾਣਕਾ!” ਚਾਚੇ ਸਾਧੂ ਨੇ ਮਾਣਕ ਨੂੰ ਕਿਹਾ। ਪਰ ਐਨੀ ਭੀੜ੍ਹ ‘ਚ ਚਾਚੇ ਦੀ ਅਵਾਜ਼ ਮਾਣਕ ਨੂੰ ਕਿੱਥੇ ਸੁਣਨੀ ਸੀ?

ਫੇਰ ਮਾਣਕ ਸਟੇਜ ‘ਤੇ ਚੜ੍ਹ ਗਿਆ ਸੀ। ਇਸ਼ਾਰੇ ਜਿਹੇ ਨਾਲ ਸਾਜੀਆਂ ਨੂੰ ਸਾਜ ਬੰਦ ਕਰਨ ਨੂੰ ਕਿਹਾ ਸੀ!

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ!”

“ਪਹਿਲਾਂ ਤਾਂ ਮੈਂ ਧੰਨਵਾਦ ਕਰਦਾਂ ਸਰਦਾਰ ਬਲਬੀਰ ਸਿੰਘ ਦਾ ਤੇ ਸਰਦਾਰਨੀ ਬਸੰਤ ਕੌਰ ਦਾ, ਜਿਹਨਾਂ ਨੇ ਮੈਨੂੰ ਆਵਦੇ ਪੋਤਰੇ ਦੀ ਛਿਟੀ ‘ਤੇ ਸੱਦ ਕੇ ਥੋਡੀ ਸੇਵਾ ਕਰਨ ਦਾ ਮਾਣ ਬਖਸ਼ਿਆ! ਪਿਤਾ ਗੁਰਦੇਵ ਸਿੰਘ ਸਾਰਿਆਂ ਮਾਮਿਆਂ, ਚਾਚਿਆਂ, ਭੂਆ ਤੇ ਮਾਸੀਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋˆ ਤੇ ਮੇਰੇ ਸਾਥੀ ਸਾਜੀਆਂ ਵੱਲੋਂ ਬੱਚੇ ਦੇ ਜਨਮ ਦੀਆਂ ਕਰੋੜ ਕਰੋੜ ਵਧਾਈਆਂ ਹੋਣ!” “ਦੂਜਾ ਮੈਂ ਥੋਡਾ ਧੰਨਵਾਦ ਕਰਦਾਂ, ਤੁਸੀਂ ਮੈਨੂੰ ਸੁਣਨ ਆਏ ਓ! ਮੈਂ ਹਜੇ ਲੁਧਿਆਣੇ ਤੋਂ ਤੁਰਿਆ ਨੀਂ ਹੁੰਦਾ, ਤੁਸੀਂ ਓਦੂੰ ਵੀ ਪਹਿਲਾਂ ਆ ਕੇ ਬਹਿ ਜਾਨੇ ਓ, ਤੁਹਾਡਾ ਇਹ ਕਰਜਾ ਮੈ ਸੌ ਜਨਮ ਲੈ ਕੇ ਵੀ ਨੀ ਲਾਹ ਸਕਦਾ!”

“ਪਹਿਲੀ ਗੱਲ ਮੈਨੂੰ ਕਿਸੇ ਦਾ ਗੀਤ ਗਾਉਣ ਦੀ ਸਿਫਾਰਿਸ਼ ਨਾ ਕਰਿਓ, ਦੂਜੀ ਗੱਲ ਮੈਨੂੰ ਕਿਸੇ ਗੰਦੇ ਗੀਤ ਦੀ ਫ਼ਰਮਾਇਸ਼ ਨਾ ਕਰਿਓ, ਜਿਹੜੀਆਂ ਮੇਰੀਆਂ ਮਾਵਾਂ, ਧੀਆਂ-ਭੈਣਾਂ ਓਹ ਜਿਹੜੀਆਂ ਕੋਠਿਆਂ ‘ਤੇ ਬੈਠੀਆਂ, ਓਹਨਾਂ ਨੂੰ ਨੱਕ ਤੇ ਚੁੰਨੀ ਲੈਣੀ ਪਵੇ!

ਤੂੰ ਬਾਈ ਕਿਵੇਂ ਮੱਥੇ ‘ਤੇ ਤਿਊੜੀਆਂ ਜੀਆ ਪਾਈ ਬੈਠਾਂ, ਘਰਵਾਲੀ ਨੇ ਕੁੱਤੇਖਾਣੀ ਕੀਤੀ ਲੱਗਦੀ ਆ!” ਖੇਸ ਦੀ ਬੁੱਕਲ ਮਾਰੀ ਸਟੇਜ ਦੇ ਸਾਹਮਣੇ ਬੈਠੇ ਬੰਦੇ ਨੂੰ ਟਾਂਚ ਕੀਤੀ!

ਪੰਡਾਲ ‘ਚ ਹਾਸੜ ਮੱਚ ਗਈ ਸੀ!

“ਕੋਈ ਨਾ, ਤੂੰ ‘ਕੱਲਾ ਨੀ, ਏਹ ਸਾਰਿਆਂ ਨਾਲ ਈ ਹੁੰਦੀ ਆ, ਮੇਰੇ ਨਾਲ ਵੀ ਹੋ ਜਾਂਦੀ ਆ, ਨਾਲੇ ਥੱਬਾ ਨੋਟਾਂ ਦਾ ਘਰੇ ਲਿਜਾ ਕੇ ਸਿੱਟੀਦੈ!”

ਪੰਡਾਲ ਫੇਰ ਹਾਸੇ ਨਾਲ ਗੂੰਜਿਆ ਸੀ!

“ਤੇ ਸ਼ੁਰੂ ਕਰਦੇ ਆਂ ਵਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ, ਤੇ ਇੱਕ ਬੇਨਤੀ ਹੋਰ, ਕਿ ਪੀਤੀ ਥੋਡੀ ਸਾਰਿਆਂ ਦੀ ਆ, ਜੇ ਬਾਈ ਬਣ ਕੇ ਖਰੂਦ ਨਾ ਕਰਿਆ, ਤਾਂ ਤਾਰੇ ਚੜ੍ਹਿਆਂ ਤੀਕ ਗਾਉˆਦਾ ਰਹੂੰਗਾ!” ਤੇ ਫੇਰ ਮਾਣਕ ਨੇ ਗੀਤਾਂ ਦਾ ਸਿਲਸਿਲਾ ਸੁਰੂ ਕੀਤਾ ਸੀ, “ਲੈ ਕੇ ਕਲਗੀਧਰ ਤੋਂ ਥਾਪੜਾ ਹੋ ਹੋ ਓ ਓ ਓ….।

ਕੁਝ ਦਿਨ ਖੇਡਲਾ ਮੌਜਾਂ ਮਾਣ ਲੈ, ਤੈਂ ਭੱਜ ਜਾਵਣਾ ਓਏ ਕੰਗਣਾਂ ਕੱਚ ਦਿਆ….!”

ਵਾਰ ਖ਼ਤਮ ਹੋਈ ਤਾਂ ਪੰਡਾਲ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ ਗੂੰਜ ਉਠਿਆ! ਟੇਪ ਮੈਨੂੰ ਫ਼ੜਾ ਕੇ ਚਾਚਾ ਸਾਧੂ ਸਟੇਜ ‘ਤੇ ਕਾਪੀ ਫੜੀ ਬੈਠੇ ਸੈਕਟਰੀ ਕੋਲ ਇਨਾਮ ਦੇਣ ਚਲਾ ਗਿਆ।

“ਸਾਧੂ ਸਿੰਘ ਪੁੱਤਰ ਰੁਲਦਾ ਸਿੰਘ, ਪਿੰਡ ਚੰਦ ਨਵਾਂ, ਵਾਰ ਤੋਂ ਖੁਸ਼ ਹੋ ਕੇ ਪੰਜ ਰੁਪਏ ਇਨਾਮ ਦਿੰਦਾ!”

ਤੇ ਫੇਰ “ਪੂਰਨ ਭਗਤ” ਗੀਤ ਖਤਮ ਹੋਇਆ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ।….ਤੇ ਫੇਰ ਦੁੱਲਾ ਭੱਟੀ…।
“ਸਾਧੂ ਸਿੰਘ ਪੁੱਤਰ ਰੁਲਦਾ ਸਿੰਘ ਪਿੰਡ ਚੰਦ ਨਵਾਂ ਦੁਲੇ ਭੱਟੀ ਤੋ ਖੁਸ਼ ਹੋ ਕੇ ਵੀਹ ਰੁਪਏ ਮਾਣਕ ਨੂੰ ਇਨਾਮ ਦਿੰਦਾ!”
ਤੇ ਫੇਰ “ਮੈਂ ਚਾਦਰ ਕੱਢਦੀ ਨੀ…!”

“ਤੇ ਲਓ ਵੀ ਮਿੱਤਰੋ ਹੁਣ ਹੀਰ ਦੀ ਕਲੀ, ਪਚਾਉਨੈ ਥੋਨੂੰ ਗੋਰਖ ਨਾਥ ਦੇ ਟਿੱਲੇ ‘ਤੇ, ਤੇ ਵਿਖਾਉਨਾ ਥੋਨੂੰ ਮਟਕਦੀ ਹੀਰ!”

“ਓ ਤੇਰੇ ਟਿੱਲੇ ਤੋ ਔਹ ਸੂਰਤ ਦੀਂਹਦੀ ਆ ਹੀਰ ਦੀ….। ਔਹ ਲੈ ਵੇਖ ਗੋਰਾ ਉਡਦੀ ਏ ਫੁਲਕਾਰੀ…!”

ਲੋਕਾਂ ਦੀ ਫਰਮਾਇਸ਼ ‘ਤੇ ਮਾਣਕ ਨੇ ਹੀਰ ਦੀ ਏਹ ਕਲੀ ਚਾਰ ਵਾਰੀ ਸੁਣਾਈ ਸੀ!

ਮਾਣਕ ਓਦੇ ਵਾਕਿਆ ਈ ਵਾਅਦੇ ਮੁਤਾਬਿਕ ਤਾਰੇ ਚੜ੍ਹਿਆਂ ਤੱਕ ਗਾਉਂਦਾ ਰਿਹਾ ਸੀ। ਅਖਾੜੇ ਮੁੱਕੇ ਤੋਂ ਮੈਂ ਤੇ ਚਾਚਾ ਸਾਧੂ ਲੰਗੇਆਣਾ ਤੋਂ ਜੈ ਸਿੰਘ ਵਾਲੇ ਵਾਲੀ ਸੜਕ ਤੋਂ ਪਿੰਡ ਨੂੰ ਮੁੜੇ ਸੀ। ਸਾਈਕਲ ‘ਤੇ ਬੈਠੇ ਨੇ ਮੈਂ ਚਾਚੇ ਸਾਧੂ ਨੂੰ ਪੁੱਛਿਆ ਸੀ, “ਚਾਚਾ, ਇਹ ਦੇਵ ਥਰੀਕੇ ਵਾਲਾ ਕੌਣ ਆਂ?” ਚਾਚੇ ਸਾਧੂ ਨੇ ਦੱਸਿਆ, “ਇਹ ਮਾਣਕ ਨੂੰ “ਰਕਾਟ” ਜੋੜ ਕੇ ਦਿੰਦਾ! ਮਾਣਕ ਬਿਨਾਂ ਦੇਵ ਥਰੀਕਿਆਂ ਵਾਲਾ ਕੁਛ ਨੀ, ਤੇ ਦੇਵ ਥਰੀਕਿਆਂ ਵਾਲੇ ਬਿਨਾ ਮਾਣਕ ਕੱਖ ਦਾ ਨੀਂ! ‘ਕੇਰਾਂ ਥਰੀਕਿਆਂ ਆਲੇ ਨੇ ਰਕਾਟ ਜੋੜ ਕੇ ਕਿਸੇ ਹੋਰ ਗਵੱਈਏ ਨੂੰ ਦੇਤੇ, ਏਸੇ ਗੱਲੋਂ ਦੋਵਾਂ ਦੀ ਵਿਗੜਗੀ, ਤੇ ਫੇਰ ਦੋਹਵੇਂ ਵਾਹਵਾ ਚਿਰ ਨੀ ਬੋਲੇ, ਤੇ ਫੇਰ ਥਰੀਕਿਆਂ ਵਾਲੇ ਨੇ ਰਕਾਟ ਜੋੜ ਕੇ ਮਾਣਕ ਨੂੰ ਦੇਤੇ, ਫੇਰ ਵੇਖਲਾ ਦੋਹਾਂ ਦੀ ਬੱਲੇ ਬੱਲੇ ਆ!”

“ਅੱਛਾ!” ਮੈਂ ਕਿਹਾ ਸੀ, “ਤੇ ਚਾਚਾ, ਤੂੰ ਪੰਜ ਰੁਪਈਏ ਦਿੰਦਾ ਰਿਹਾ ਮਾਣਕ ਨੂੰ ਇਨਾਮ ਗੀਤਾਂ ‘ਤੇ, ਫ਼ੇਰ ਜਦੋਂ ਦੁੱਲਾ ਭੱਟੀ ਗਾਉਣ ਲੱਗਿਆ ਮਾਣਕ, ਓਦੋਂ ਕਾਹਤੋਂ ਵੀਹ ਰੁਪਈਏ ਦਿੱਤੇ?”

“ਸ਼ੇਰਾ…! ਅਸੀˆ ਵੀ ਭੱਟੀ ਹੁੰਦੇ ਆਂ! ਦੁੱਲੇ ਭੱਟੀ ਦੀ ਅੰਸ਼-ਵੰਸ਼ ‘ਚੋਂ..! ਦੁੱਲੇ ਭੱਟੀ ਸੂਰਮੇਂ ਨੇ ਅਕਬਰ ਬਾਦਸ਼ਾਹ ਦੇ ਨਾਸੀਂ ਧੂੰਆਂ ਲਿਆਈ ਰੱਖਿਐ ਸਾਰੀ ਉਮਰ, ਸਿਦਕ ਤੋਂ ਨੀ ਡੋਲਿਆ ਮਾਂ ਦਾ ਯੋਧਾ! ਪਾਕਿਸਤਾਨ ‘ਚ ਓਹਦੀ ਸਮਾਧ ਦੱਸਦੇ ਆ, ਬਹੁਤ ਵੱਡਾ ਮੇਲਾ ਲੱਗਦੈ ਓਥੇ ਹਰੇਕ ਸਾਲ, ਅੰਗਰੇਜ ਜਾਂਦੇ ਜਾਂਦੇ ਮੇਰੇ ਬਾਬੇ ਨਾਨਕ ਦਾ ਜਰਮ ਸਥਾਨ ਨਨਕਾਣਾ ਸਾਹਿਬ ਤੇ ਦੁੱਲੇ ਭੱਟੀ ਵਰਗੇ ਯੋਧਿਆਂ ਦੀਆਂ ਯਾਦਗਿਰੀਆਂ ਆਪਣੇ ਨਾਲੋਂ ਤੋੜਗੇ, ਪਰ ਦਿਲ ‘ਚੋਂ ਕਿੱਥੇ ਨਿਕਲਦੀਐਂ ਏਹੋ ਜੀਆਂ ਥਾਵਾਂ..?”

ਜੈ ਸਿੰਘ ਵਾਲੇ ਦੇ ਰਾਹ ‘ਚ ਜਦ ਅਸੀਂ ਪਹੁੰਚੇ ਤਾਂ ਖੱਬੇ ਨੂੰ ਅੱਧੇ ਕੁ ਕਿੱਲੇ ‘ਤੇ ਇਕ ਮੋਟਰ ਚੱਲ ਰਹੀ ਸੀ, ਤੇ ਇੱਕ ਕਿਸਾਨ ਕਣਕਾਂ ਨੂੰ ਪਾਣੀ ਲਾ ਰਿਹਾ ਸੀ! ਮੋਟਰ ‘ਤੇ ਪਹੁੰਚ ਕੇ ਚਾਚੇ ਸਾਧੂ ਨੇ ਅਧੀਆ ਜੇਬ ‘ਚੋਂ ਕੱਢਿਆ, ਸਾਈਕਲ ਦੀ ਟੱਲੀ ਖੋਲ੍ਹੀ, ਮੋਰੀ ਵਾਲੀ ਥਾਂ ‘ਤੇ ਉਂਗਲ ਰੱਖ ਕੇ ਦਾਰੂ ਟੱਲੀ ‘ਚ ਪਾ ਲਈ। ਚੂਲੀ ਨਾਲ ਵਗਦੀ ਆੜ ‘ਚੋਂ ਪਾਣੀ ਪਾ ਕੇ ਇੱਕੋ ਚਿੱਘੀ ਖਿੱਚ ਗਿਆ ਸੀ।

“ਖੜ੍ਹਜਾ ਬਾਈ! ਕੱਪ ਲਿਆ ਦਿੰਨੈ, ਜਰੈਂਦ ਕਰਲਾ ਮਾੜੀ ਜੀ!” ਨੱਕਾ ਮੋੜਦੇ ਕਿਸਾਨ ਨੇ ਸਾਨੂੰ ਕਿਹਾ ਸੀ! ਉਸ ਨੇ ਸਾਨੂੰ ਮੋਟਰ ਵੱਲ ਮੁੜਦਿਆਂ ਨੂੰ ਵੇਖ ਲਿਆ ਸੀ! ਨੱਕਾ ਮੋੜ ਕੇ ਕਿਸਾਨ ਸਾਡੇ ਕੋਲ ਆ ਗਿਆ ਸੀ।

“ਬਾਈ ਯਾਰ, ਇਕ ਮੂਲੀ ਪੱਟਲਾਂ?” ਚਾਚੇ ਸਾਧੂ ਨੇ ਉਸ ਨੂੰ ਕਿਹਾ ਸੀ !

“ਇੱਕ ਛੱਡ ਭਾਂਵੇਂ ਵੀਹ ਪੱਟ!” ਕਹਿ ਕੇ ਉਹ ਕੋਠੜੀ ਅੰਦਰ ਵੜ ਗਿਆ। ਅੰਦਰੋਂ ਸਟੀਲ ਦਾ ਗਿਲਾਸ ਅਤੇ ਮਿਰਚ ਦੇ ਅਚਾਰ ਵਾਲਾ ਡੱਬਾ ਚੁੱਕ ਲਿਆਇਆ। ਚਾਚੇ ਨੇ ਇਕ ਪੈੱਗ ਸਟੀਲ ਵਾਲੇ ਗਿਲਾਸ ‘ਚ ਪਾ ਲਿਆ।

“ਤੂੰ ਬਾਈ ਆਵਦੇ ਵਾਸਤੇ ਵੀ ਗਿਲਾਸ ਲੈ ਆ, ਮੈਂ ‘ਕੱਲਾ ਪੀਦਾ ਚੰਗਾ ਨੀ ਲੱਗਦਾ!” ਚਾਚੇ ਸਾਧੂ ਨੇ ਉਸ ਨੂੰ ਕਿਹਾ!

“ਨਹੀਂ ਵੀਰ, ਮੇਰੇ ਦੋ ਲਾਏ ਵੇ ਆ, ਤੀਜਾ ਘਰੇ ਜਾ ਕੇ ਰੋਟੀ ਖਾਣ ਲੱਗਾ ਲਾਊਂਗਾ!” ਚਾਚੇ ਸਾਧੂ ਨੇ ਪੈੱਗ ਫੇਰ ਅੰਦਰ ਮਾਰਿਆ!

“ਆਹ ਵੀਰ ਅਚਾਰ ਲੈਲਾ, ਸੁੱਕੀ ਤਾਂ ਅੰਦਰ ਪੱਟ’ਦੂ ਤੇਰਾ!” ਅਚਾਰ ਚਾਚੇ ਸਾਧੂ ਅੱਗੇ ਰੱਖਦੇ ਕਿਸਾਨ ਨੇ ਕਿਹਾ ਸੀ!

“ਚੰਗਾ ਬਾਈ ਚੱਲਦੇ ਆਂ, ‘ਨੇਰਾ ਵਾਵਾ ਹੋ ਗਿਆ, ਇਹਦੀ ਮਾਂ ਤੇ ਦਾਦੀ ਤਾਂ ਬਾਰ ‘ਚ ਖੜ੍ਹੀਆਂ ਹੋਣਗੀਆਂ, ਅੱਜ ਮੈਨੂੰ ਗਾਲਾਂ ਪੱਕੀਆਂ ਪੈਣਗੀਆਂ ਲੇਟ ਹੋਣ ਕਰਕੇ!” ਦੇਸੀ ਦਾਰੂ ਚਾਚੇ ਸਾਧੂ ਨੂੰ ਭਰਿੰਡ ਵਾਂਗ ਲੜੀ ਸੀ। ਸਾਈਕਲ ‘ਤੇ ਚੜ੍ਹ’ਦੇ ਨੇ ਨਾਭੀ ਪੱਗ ਟੇਢੀ ਕਰ ਲਈ ਸੀ। ਸਰੂਰੇ ਚਾਚੇ ਨੇ ਕਿਸੇ ਦਾ ਗਾਇਆ ਗੀਤ ਆਪ ਗਾਉਣਾ ਸ਼ੁਰੂ ਕਰ ਦਿੱਤਾ;

“ਨੀ ਹੁਣ ਤੈਨੂੰ ਨੀਵੇਂ ਨਜ਼ਰ ਨਾ ਆਉਦੇ
ਜਦ ਤੋਂ ਉਚਿਆਂ ਦੀ ਹੋ ਗਈ…
ਜਿਹੜਾ ਅੱਗੋ ਅੱਖਾਂ ਕੱਢਦਾ
ਦੁਨੀਆਂ ਓਸ ਤੋਂ ਡਰਦੀ ਏ…
ਚੰਗਿਆੱ ਦਾ ਨਾ ਰਿਹਾ ਜਮਾਨਾ
ਦੁਨੀਆਂ ਲੁੱਚਿਆਂ ਦੀ ਹੋ ਗਈ ਏ….!”

ਚਾਚੇ ਸਾਧੂ ਦਾ ਗੀਤ ਸੁਣ ਕੇ ਕਣਕਾਂ ਝੂਮ ਉਠੀਆਂ ਸਨ!

ਵਰ੍ਹੇ ਬੀਤ ਗਏ, ਪਰ ਚਾਚੇ ਸਾਧੂ ਦਾ ਮਾਣਕ ਸੁਣਨ ਦਾ ਜੋਸ਼ ਭੋਰਾ ਵੀ ਮੱਠਾ ਨਾ ਪਿਆ। ਫੇਰ ਮੈਂ ਲੁਧਿਆਣੇ ਪੜ੍ਹਨ ਚਲਾ ਗਿਆ। ਓਥੇ ਹੋਸਟਲ ਵਿੱਚ ਰਹਿਣ ਲੱਗ ਪਿਆ। ਸ਼ਨੀਵਾਰ ਐਤਵਾਰ ਜਦੋਂ ਪਿੰਡ ਆਉਦਾ ਤਾਂ ਚਾਚੇ ਸਾਧੂ ਨੇ ਕਹਿਣਾ, “ਮੈਨੂੰ ਵੀ ਕਿਸੇ ਦਿਨ ਲੁਧਿਆਣੇ ਲੈ ਜਾ ਆਵਦੇ ਨਾਲ! ਨਾਲੇ ਤਾਂ ਮਾਣਕ ਨੂੰ ਮਿਲ ਕੇ ਆਵਾਂਗੇ, ਹੱਥ ਮਿਲਾ ਕੇ ਜੱਫੀ ਪਾ ਕੇ ਖਿਚਾਉਣੀ ਆਂ ਫੋਟੋ ਮਾਣਕ ਨਾਲ, ਨਾਲੇ ਤੇਰਾ ਸ਼ਹਿਰ ਲੁੱਦੇਆਣਾ ਵੇਖ ਆਵਾਂਗੇ ਏਸੇ ਬਹਾਨੇ! ਮੈਂ ਤਾਂ ਸ਼ੇਰਾ ਮੋਗਾ ਨੀ ਟੱਪਿਆ ਸਾਰੀ ਉਮਰ!” ਸੋਚ ਕੇ ਅਫ਼ਸੋਸ ਹੁੰਦਾ ਹੈ ਕਿ ਮਾਣਕ ਦੇ ਜਿਉਂਦਿਆਂ ਚਾਚੇ ਸਾਧੂ ਦੀ ਇਹ ਤਮੰਨਾ ਪੂਰੀ ਨਾ ਕਰ ਸਕਿਆ।

ਹੁਣ ਜਦੋਂ ਚਾਚੇ ਸਾਧੂ ਨੂੰ ਫ਼ੋਨ ਕਰਦੈਂ, ਕਹੂਗਾ, “ਮਾਣਕ ਨੂੰ ਮਿਲਾਉਣ ਵਾਲੀ ਸ਼ੇਰਾ ਮੇਰੀ ਤੂੰ ਰੀਝ ਨੀ ਪੂਰੀ ਕੀਤੀ, ਤੇ ਹੁਣ ਮਾਣਕ ਨੇ ਜਿਹੜੇ ਘਰ ‘ਚ ਆਖਰੀ ਸਾਹ ਲਿਆ ਸੀ, ਓਹਦੇ ਦਰਸ਼ਣ ਈ ਕਰਾ ਦੀਂ ਬਾਹਰੋਂ!”

ਚਾਚੇ ਸਾਧੂ ਨਾਲ ਵਾਅਦਾ ਕੀਤਾ ਕਿ ਐਤਕੀਂ ਮਾਣਕ ਦੇ ਘਰ ਦੇ ਬਾਹਰੋਂ ਨਹੀਂ, ਅੰਦਰੋਂ ਵੀ ਦਰਸ਼ਣ ਕਰਵਾ ਕੇ ਲਿਆਉਂਗਾ!

ਚਾਹ ਪੀ ਕੇ ਆਵਾਂਗੇ, ਜਿਨ੍ਹਾਂ ਕੱਪਾਂ ‘ਚ ਮਾਣਕ ਚਾਹ ਪੀਂਦਾ ਰਿਹਾ! ਰੱਬ ਲੰਮੀ ਉਮਰ ਕਰੇ ਚਾਚੇ ਸਾਧੂ ਦੀ…!


ਚਾਚਾ ਸਾਧੂ ਤੇ ਮਾਣਕ

$
0
0

ਅੱਜ ਟਰੰਟੋ ‘ਚ ਬੜਾ ਮਸਤੀ ਜਿਹਾ ਦਿਨ ਆ। ਧੁੱਪਾਂ ਚੜ੍ਹੀਆਂ ਹੋਈਆਂ ਨੇ!

ਅੱਜ ਚਾਚਾ ਸਾਧੂ ਬੜਾ ਚੇਤੇ ਆ ਰਿਹਾ!

ਚਾਚਾ ਸਾਧੂ ਸਾਡੇ ਨਾਲ ਬੜਾ ਲੰਮਾ ਸਮਾਂ ਸਾਥੀ ਰਿਹਾ! ਚਾਚੇ ਦਾ ਬਾਪ, ਬਾਬਾ ਰੁਲਦਾ ਸਿੰਘ ਜਵਾਨੀ ਤੋਂ ਲੈ ਕੇ ਮਰਨ ਤੱਕ ਮੇਰੇ ਦਾਦਾ ਜੀ ਦਾ ਸਾਥੀ ਰਿਹਾ! ਚਾਚਾ ਸਾਧੂ ਬਚਪਨ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਨਿਭਦਾ ਆਉਂਦਾ! ਮੇਰੇ ਤੋਂ ਕੋਈ 25 ਕੁ ਵਰ੍ਹੇ ਵੱਡਾ ਹੋਵੇਗਾ ਚਾਚਾ ਸਾਧੂ! ਨਿੱਕੇ ਹੁੰਦੇ ਨੂੰ ਚੁੱਕ ਕੇ ਖਿਡਾਉਦਾ ਰਿਹਾ ਚਾਚਾ ਸਾਧੂ! ਖੇਤੋਂ ਪੱਠੇ ਲੈਣ ਜਾਣਾ ਮੈਨੂੰ ਗੱਡੇ ‘ਤੇ ਬਿਠਾ ਕੇ ਲੈ ਜਾਂਦਾ! ਸੀ। ਐਨ। ਟਾਵਰ, ਡਿਜ਼ਨੀਲੈਂਡ, ਵੰਡਰਲੈਂਡ ‘ਤੇ ਹਵਾਈ ਜਹਾਜ਼ਾਂ ਦੇ ਝੂਟੇ ਲੈ ਕੇ ਵੇਖ ਲਏ, ਪਰ ਗੱਡੇ ਦੇ ਝੂਟਿਆਂ ਜਿੰਨਾਂ ਸਕੂਨ ਕਿਤੋ ਵੀ ਨੀ ਮਿਲਿਆ!

ਆਥਣੇ ਚਾਚਾ ਸਾਧੂ ਪਿੰਡ ਵਾਲੇ ਛੱਪੜ ਤੋਂ ਮੱਝਾਂ ਨੂੰ ਪਾਣੀ ਪਿਆਉਣ ਲਿਜਾਂਦਾ ਨਾਲ ਮੈਨੂੰ ਵੀ ਲੈ ਜਾਂਦਾ! ਨਹੀਂ ਆਈ ਅਪਣੱਤ ਟਰੰਟੋ ਦੀ ਸੈਬਲ ਬੀਚ ‘ਚ ਨਹਾ ਕੇ ਜਿਹੜੀ ਪਿੰਡ ਵਾਲੇ ਛੱਪੜ ‘ਚ ਤਾਰੀਆਂ ਲਾ ਕੇ ਆਉਂਦੀ ਸੀ! ਚਾਚੇ ਸਾਧੂ ਦਾ ਪਿੰਡ ਚੰਦ ਨਵਾਂ ਮੇਰੇ ਪਿੰਡ ਤੋਂ ਤਕਰੀਬਨ ਚਾਰ ਕੁ ਕਿਲੋਮੀਟਰ ਹੋਵੇਗਾ। ਚਾਚਾ ਸਾਧੂ ਸਵੇਰੇ ਛੇ ਵਜੇ ਘਰ ਦਾ ਦਰਵਾਜ਼ਾ ਆ ਖੜਕਾਉਦਾ! ਪਸੂਆਂ ਨੂੰ ਪੱਠੇ ਪਾਉਣ ਤੋਂ ਕੰਮ ਸ਼ੁਰੂ ਕਰਦਾ। ਫੇਰ ਰੋਟੀ ਖਾਣ ਤੋਂ ਬਾਅਦ ਖੇਤ ਚਲਿਆ ਜਾਂਦਾ। ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਦਾਰੂ ਦਾ ਸ਼ੌਕੀਨ ਚਾਚਾ ਸਾਧੂ ਆਥਣੇ ਜਦੋਂ ਘਰੇ ਆਉਂਦਾ, ਤਾਂ ਦਲਾਨ ‘ਚ ਪਈ ਦੇਸੀ ਦਾਰੂ ਦੀ ਕੈਨੀ ‘ਚੋਂ ਸਿਰਵਰ ਵਾਲੇ ਚਿੱਟੇ ਕੱਪ ‘ਚ ਲੰਡਾ ਪੈੱਗ ਪਾਉਂਦਾ। ਸ਼ਰਾਬ ਦਾ ਪੌਣਾਂ ਕੱਪ ਕਰ ਕੇ ਬਾਕੀ ਬਚਦੇ ਕੱਪ ‘ਚ ਪਾਣੀ ਪਾ ਲੈਂਦਾ! ਕੱਪ ਕੇਰਾਂ ਈ ਅੰਦਰ ਸੁੱਟ ਕੇ ਫੇਰ ਮੱਝਾਂ ਨੂੰ ਪੱਠੇ ਪਾਉਣ ਲੱਗ ਜਾਂਦਾ! ਦਾਦੀ ਮੇਰੀ ਨੇ ਕਹਿਣਾ, “ਵੇ ਸਾਧੂਆ ਕਿਉਂ ਪੀਨਾ ਇਹ ਜਹਿਰ?” ਤਾਂ ਚਾਚੇ ਸਾਧੂ ਨੇ ਕਹਿਣਾ, “ਤਾਈ ਕਦੇ ਪੀ ਕੇ ਵੇਖ! ਸਵਰਗਾਂ ਦੇ ਝੂਟੇ ਦੇ ਦਿੰਦੀ ਆ ਗੁੜ ਦੀ ਜਾਈ!”

“ਵੇ ਫੋਟ! ਬੇਸ਼ਰਮਾਂ, ਮੈਂ ਹੁਣ ਸ਼ਰਾਬ ਪੀਊਂਗੀ? ਕੁੱਤਾ ਕਿਸੇ ਥਾਂ ਦਾ!”

“ਨਾਲੇ ਤਾਈ, ਜਿੰਨੀ ਕੁ ਮੈਂ ਪੀਨੈਂ, ਏਹ ਤਾਂ ਦਵਾਈ ਆ। ਜਿਹੜੇ ਦੈਂਤਾਂ ਵਾਂਗ ਪੀਂਦੇ ਆ, ਓਹਨੂੰ ਸ਼ਰਾਬ ਕਹਿੰਦੇ ਆ, ਐਵੇਂ ਨੀ ਕਿਸੇ ਨੇ ਸ਼ਰਾਬ ਤੇ ਲਿਖਿਆ ਬਈ ਦੇਵਤੇ ਤੇ ਦੈਂਤਾਂ ਦੀ ਬਣਾਈ ਹੋਈ ਚੀਜ ਆਂ!” ਕੱਪ ‘ਚ ਬਚਦੀ ਦਾਰੂ ਚਾਚਾ ਸਾਧੂ ਫੇਰ ਇਕੱਠਿਆਂ ਅੰਦਰ ਸਿੱਟਦਾ ਅਤੇ ਰੋਟੀ ਖਾ ਕੇ ਚੰਦਾਂ ਵਾਲੇ ਰਾਹ ‘ਤੇ ਸਾਈਕਲ ਚਾੜ੍ਹ ਦਿੰਦਾ! ਚਾਚਾ ਸਾਧੂ ਮਾਣਕ ਸੁਣਨ ਦਾ ਅੰਨ੍ਹਾਂ ਸ਼ੁਕੀਨ ਸੀ! ਸਾਇਕਲ ਨਾਲ ਟੰਗੇ ਝੋਲੇ ‘ਚ ਨੈਸ਼ਨਲ ਦੀ “ਪਟੜੀਨੁਮਾਂ” ਟੇਪ ਰਿਕਾਰਡਰ ਹੁੰਦੀ। ਜਿਹਦੇ ਮੱਥੇ ‘ਤੇ ਛੇ ਬਟਨ ਜਿਹੇ ਹੁੰਦੇ ਪਲੇਅ ਬਟਨ, ਰੀਲ੍ਹ ਨੂੰ ਅੱਗੇ ਪਿੱਛੇ ਕਰਨ ਵਾਲਾ ਬਟਨ ਅਤੇ ਰਿਕਾਰਡਿੰਗ  ਕਰਨ ਵਾਲਾ ਬਟਨ!

ਜਦੋਂ ਕਦੇ ਚਾਚਾ ਸਾਧੂ ਮੋਗੇ ਜਾਂਦਾ, ਓਥੋਂ ਮਾਣਕ ਦੀਆਂ ਜਿੰਨੀਆਂ ਵੀ ਨਵੀਆਂ ਰੀਲ੍ਹਾਂ ਮਿਲਦੀਆਂ, ਸਾਰੀਆਂ ਲੈ ਆਉਂਦਾ! ਮੈਂ ਕਦੇ ਕਿਸੇ ਹੋਰ ਦੀ ਰੀਲ ਨਹੀਂ ਵੇਖੀ ਸੀ ਚਾਚੇ ਸਾਧੂ ਦੇ ਝੋਲੇ ‘ਚ ਚਾਰ ਪੰਜ ਖਾਲੀ ਰੀਲ੍ਹਾਂ ਹੁੰਦੀਆਂ ਚਾਚੇ ਸਾਧੂ ਕੋਲ, ਜੋ ਓਹ ਮਾਣਕ ਦੇ ਅਖਾੜੇ ਨੂੰ ਰਿਕਾਰਡ ਕਰਨ ਲਈ ਸਾਂਭ ਕੇ ਰੱਖਦਾ! ਜਦੋਂ ਚਾਚੇ ਸਾਧੂ ਨੂੰ ਪਤਾ ਲੱਗਣਾ ਕਿ ਫ਼ਲਾਣੇ ਪਿੰਡ ਮਾਣਕ ਨੇ ਲੱਗਣਾ, ਤਾਂ ਓਹਨੂੰ ਚਾਅ ਚੜ੍ਹ ਜਾਣਾ ਅਤੇ ਓਹਨੇ ਦਾਦੇ ਨੂੰ ਕਹਿਣਾ, “ਚੌਧਰੀ ਫ਼ਲਾਣੇ ਦਿਨ ਮਾਣਕ ਲੱਗਣਾ, ਪੱਠੇ ਇੱਕ ਦਿਨ ਪਹਿਲਾਂ ਈ ਵੱਢ ਕੇ ਰੱਖਦੂੰਗਾ, ਪਰ ਓਦੇ ਨੀਂ ਮੈਂ ਆਉਂਦਾ ਤੇ ਨਾਲੇ ਮੈਨੂੰ ਓਦਣ ਦੋ ਸੌ ਰੁਪਈਏ ਚਾਹੀਦੇ ਆ, ਸੌ ਮਾਣਕ ਨੂੰ ਇਨਾਮ ਦੇਣ ਨੂੰ, ਤੇ ਸੌ ਰਾਹ ‘ਚ ਖਾਣ ਪੀਣ ਲਈ!”

ਦੂਰ-ਦੂਰ ਤੱਕ ਚਾਚਾ ਸਾਧੂ ਮਾਣਕ ਵੇਖਣ ਚਲਿਆ ਜਾਂਦਾ! ਮੈਨੂੰ ਵੀ ਕਹਿ ਦਿੰਦਾ, “ਸ਼ੇਰਾ ਕੱਲ੍ਹ ਨੂੰ ਪਟਕਾ ਬੰਨ੍ਹ ਕੇ ਤਿਆਰ ਹੋਜੀ, ਤੈਨੂੰ ਮਾਣਕ ਵਿਖਾ ਕੇ ਲਿਆਉਂਗਾ, ਤੇ ਨਾਲੇ ਸੋਹਣੇ ਜਿਹੇ ਲੀੜੇ ਪਾ’ਲੀਂ, ਕੀਆ ਮਾਣਕ ਨਾਲ ਫ਼ੋਟੋ ਖਿਚਾਉਣ ਦੀ ਢੋਈ ਬਣਜੇ!” ਓਦੋਂ ਮੈਂ ਦਸ ਗਿਆਰਾਂ ਸਾਲਾਂ ਦਾ ਹੋਊਂਗਾ! ਮੇਰੇ ਪਿੰਡਾਂ ਵੱਲ ਮਾਣਕ ਓਦੋਂ ਤਿੰਨ ਮਹੀਨਿਆਂ ‘ਚ ਪੰਜ ਵਾਰੀ ਲੱਗਿਆ ਸੀ। ਇੱਕ ਵਾਰੀ ਬੁੱਕਣ ਵਾਲੇ, ਦੋ ਵਾਰੀ ਗੱਜਣ ਵਾਲੇ ਅਤੇ ਇੱਕ ਵਾਰੀ ਲੰਗੇਆਣੇ। ਬਾਕੀਆਂ ਦੀ ਤਾਂ ਧੁੰਦਲੀ ਜਿਹੀ ਯਾਦ ਆ, ਪਰ ਲੰਗੇਆਣੇ ਦਾ ਅਖਾੜਾ ਚੰਗੀ ਤਰ੍ਹਾਂ ਯਾਦ ਆ! ਅਖਾੜੇ ਵਾਲੇ ਦਿਨ ਚਾਚਾ ਸਾਧੂ ਦਸ ਕੁ ਵਜੇ ਨਾਲ ਆ ਗਿਆ ਸੀ। ਓਨਾਬੀ ਪੱਗ ਅਤੇ ਚਿੱਟਾ ਕੁੜਤਾ ਪਜਾਮਾ ਚਾਚੇ ਸਾਧੂ ਦੇ ਪਾਇਆ ਹੋਇਆ ਸੀ। ਨੋਕਦਾਰ ਜੁੱਤੀ ਜਰਕਾਂ ਮਾਰ ਰਹੀ ਸੀ! ਦੇਸੀ ਦਾਰੂ ਦਾ ਅੱਧੀਆ ਚਾਚੇ ਸਾਧੂ ਨੇ ਦਲਾਨ ਚ ਪਈ ਕੈਨੀ ‘ਚੋਂ ਭਰ ਕੇ ਕੁੜਤੇ ਦੇ ਗੀਝੇ’ ਚ ਪਾ ਲਿਆ ਸੀ! ਫੇਰ ਅਸੀਂ ਟੇਪ ਰਿਕਾਰਡ ‘ਚ ਸੈੱਲ ਪੁਆਉਣ ਲਈ ਸਾਡੇ ਪਿੰਡ ਵਾਲੇ ਬਾਬੇ ਸੋਹਣ ਦੀ ਹੱਟੀ ‘ਤੇ ਚਲੇ ਗਏ, ਓਥੋਂ ਸੈੱਲ ਮਿਲੇ ਨਾ!

“ਚੱਲ ਸ਼ੇਰਾ, ਹੁਣ ਜੈ ਸਿੰਘ ਵਾਲੇ ਬਾਲੀ ਦੀ ਹੱਟੀ ਤੋਂ ਲੈਨੈ ਆ ਚੱਲ ਕੇ!” ਕਹਿ ਕੇ ਚਾਚੇ ਸਾਧੂ ਨੇ ਸਾਈਕਲ ਦੀਆਂ ਮੁਹਾਰਾਂ ਜੈ ਸਿੰਘ ਵਾਲੇ ਨੂੰ ਮੋੜ ਦਿੱਤੀਆਂ ਸਨ। ਸੈੱਲ ਜੈ ਸਿੰਘ ਵਾਲੇ ਤੋਂ ਵੀ ਨਾ ਮਿਲੇ!

“ਚਾਚਾ ਹੁਣ?” ਮੈਂ ਕਿਹਾ!

“ਹੁਣ ਸ਼ੇਰਾ ਬਾਘੇ ਆਲੇ ਤੋਂ ਈ ਮਿਲਣਗੇ!” ਕਹਿ ਕੇ ਚਾਚੇ ਨੇ ਸਾਈਕਲ ਬਾਘਾਪੁਰਾਣੇ ਵਾਲੀ ਸੜਕ ਚਾੜ੍ਹ ਲਿਆ ਸੀ! ਲੋਕ ਮਾਣਕ ਸੁਣਨ ਲੰਗੇਆਣੇ ਨੂੰ ਪੈਦਲ, ਸਾਈਕਲਾਂ, ਟਰਾਲੀਆਂ, ਟਰੱਕਾਂ ‘ਤੇ ਜਾ ਰਹੇ ਸਨ! ਜਾਣ ਵੀ ਕਿਉਂ ਨਾ? ਪੰਜਾਬ ਦਾ ਲੋਕ ਨਾਇਕ ਬਣ ਚੁੱਕਿਆ ਕੁਲਦੀਪ ਮਾਣਕ, ਹਜ਼ਾਰਾਂ ਰਾਜੇ ਪੰਜਾਬ ‘ਤੇ ਰਾਜ ਕਰਗੇ, ਤੇ ਹਜਾਰਾਂ ਕਰਨਗੇ, ਪਰ ਮਾਣਕ ਜਦੋਂ ਤੀਕ ਪੰਜਾਬੀ ਜਿਉਂਦੀ ਆ, ਲੋਕ ਮਨਾਂ ‘ਚ ਅਤੇ ਪੰਜਾਬੀਆਂ ਦੀਆਂ ਰੂਹਾਂ ‘ਚ ਵੜਿਆ ਰਹੇਗਾ! ਤੇ ਫੇਰ ਅਸੀਂ ਬਾਘਾਪੁਰਾਣੇ ਗੇਂਦੇ ਦੀ ਹੱਟੀ ਤੇ ਪਹੁੰਚ ਗਏ ਸੀ!

“ਲਾਲਾ, ਯਾਰ ਚਾਰ ਸੈਲ ਦੇਈਂ ਐਸ ਟੇਪ ਚ ਪਾਉਣੇ ਆ!” ਟੇਪ ਚਾਚੇ ਸਾਧੂ ਨੇ ਦੁਕਾਨਦਾਰ ਮੂਹਰੇ ਰੱਖ ਦਿੱਤੀ ਸੀ!

“ਆ ਬਈ ਮੁੰਡਿਆ, ਐਨੇ ਨੰਬਰ ਦੀਆਂ ਬੈਟਰੀਆਂ ਦੇਈ ਅੰਦਰੋਂ!”

ਦੁਕਾਨਦਾਰ ਨੇ ਟੇਪ ਦੀ ਪਿਛਲੀ ਸਾਇਡ ਵੇਖ ਕੇ ਜਿੱਥੇ ਬੈਟਰੀਆਂ ਪੈਦੀਆਂ, ਬੈਟਰੀ ਦਾ ਨੰਬਰ ਵੇਖ ਕੇ ਅਵਾਜ਼ ਮਾਰੀ ਸੀ!
ਚਾਰ ਬੈਟਰੀਆਂ ਦੇ ਪੈਸੇ ਦੇ ਕੇ ਮੈਂ ਅਤੇ ਚਾਚਾ ਸਾਧੂ ਦੁਕਾਨ ਤੋਂ ਬਾਹਰ ਨਿਕਲੇ ਸੀ! ਦੁਕਾਨ ਤੋਂ ਬਾਹਰ ਨਿਕਲਣ ਲੱਗੇ ਚਾਚੇ ਸਾਧੂ ਨੇ ਮੈਨੂੰ ਦੁਕਾਨ ਅੰਦਰ ਮੋੜ ਲਿਆ ਸੀ!

“ਲਾਲਾ, ਯਾਰ ਦੋ ਸੈੱਲ ਹੋਰ ਦੇਦੇ, ਏਹਦੇ ਨਾਲ ਦੇ ਮਾਣਕ ਸੁਣਨ ਚੱਲੇ ਆ, ਗਾਣੇ ਭਰਨੇ ਆ, ਹੋਰ ਨਾ ਸੈੱਲ ਅੱਧ ‘ਚ ਈ ਮੁੱਕ ਜਾਣ, ਸਾਰਾ ਅਰਗ ਮਾਰਿਆ ਜਾਉ ਤੇ ਨਾਲੇ ਇੱਕ ਹੋਰ ਮਿਹਰਬਾਨੀ ਕਰ!”

“ਦੱਸੋ ਜੀ?” ਦੁਕਾਨਦਾਰ ਨੇ ਕਿਹਾ!

“ਯਾਰ ਆਹ ਸੌ ਦਾ ਨੋਟ ਤੋੜ ਦੇ! ਪੰਜਾਂ ਪੰਜਾਂ ਦੇ ਨੋਟ ਕਰਦੇ, ਮਾਣਕ ਨੂੰ ‘ਨਾਮ ਦੇਣਾ!”

ਦੁਕਾਨਦਾਰ ਨੇ ਵੀਹ ਨੋਟ ਪੰਜਾਂ ਪੰਜਾਂ ਦੇ ਚਾਚੇ ਸਾਧੂ ਦੇ ਹੱਥ ਫੜਾ ਦਿੱਤੇ ਸੀ, ਜੋ ਚਾਚੇ ਨੇ ਉਤਲੀ ਜੇਬ ‘ਚ ਪਾ ਕੇ ਉਤੋਂ ਦੀ ਬਕਸੂਆ ਲਾ ਲਿਆ ਸੀ!

“ਆ ਜਾ ਸ਼ੇਰਾ, ਤੈਨੂੰ ਮਦਾਰੀ ਦੇ ਸਮੋਸੇ ਖਵਾਉਨਾ, ਤੇ ਨਾਲੇ ਪੀਨੇ ਆਂ ਉਤੋਂ ਦੀ ਚਾਹ!” ਮਦਾਰੀ ਦੇ ਸਮੋਸੇ ਉਹਨੀਂ ਦਿਨੀਂ ਬਹੁਤ ਮਸ਼ਹੂਰ ਸੀ! ਗੇਂਦੇ ਦੀ ਹੱਟੀ ‘ਚੋ ਨਿਕਲਕੇ ਅਸੀਂ ਮਦਾਰੀ ਦੇ ਹੋਟਲ ‘ਚ ਵੜ ਗਏ ਸੀ। ਅੰਦਰ ‘ਨ੍ਹੇਰ ਘੁੱਪ ‘ਚ ਹਲਕੀਆਂ ਹਲਕੀਆਂ ਬੱਤੀਆਂ ਜਗ ਰਹੀਆਂ ਸਨ! ਓਸ ਦਿਨ ਮੈਨੂੰ ਬਾਘਾਪੁਰਾਣਾ ਬੰਬਈ ਈ ਲੱਗ ਰਿਹਾ ਸੀ! ਸਮੋਸੇ ਖਾ ਅਤੇ ਚਾਹ ਪੀ ਚਾਚੇ ਸਾਧੂ ਨੇ ਸਾਇਕਲ ਬਾਘਾਪੁਰਾਣਾ ਮੁੱਦਕੀ ਰੋਡ ‘ਤੇ ਚਾੜ੍ਹ ਲਿਆ ਸੀ! ਕੋਲ ਦੀ ਇਕ ਟਰੱਕ ਲੰਘਿਆ ਸੀ, ਜੀਹਦੇ ਟੂਲ ਬੌਕਸ ‘ਤੇ ਦਸ-ਬਾਰਾਂ ਬੰਦੇ ਬੈਠੇ ਸਨ। ਉੱਪਰ ਸਪੀਕਰ ਲੱਗਿਆ ਹੋਇਆ ਸੀ, ਜੀਹਦੇ ‘ਚੋ ਮਾਣਕ ਦਾ ਗੀਤ ਚੱਲ ਰਿਹਾ ਸੀ,

“ਧੀ ਕੱਢ ਲਈ ਜਿਹਨਾਂ ਦੀ,
ਹੋਣਗੇ ਚਿਰ ਦੇ ਭਾਲਦੇ ਫਿਰਦੇ….!”

“ਸ਼ੇਰਾ ਏਹ ਵੀ ਮਾਣਕ ਸੁਣਨ ਚੱਲੇ ਆ!” ਚਾਚੇ ਸਾਧੂ ਨੇ ਮੈਨੂੰ ਕਿਹਾ! ਤੇ ਫੇਰ ਸਾਈਕਲ ਕੱਚੀ ਪਹੀ ਤੇ ਚਾੜ੍ਹ ਲਿਆ ਸੀ। ਜਿੱਧਰ ਮਾਣਕ ਨੇ ਲੱਗਣਾ ਸੀ! ਮੀਂਹ ਪੈ ਕੇ ਹਟਿਆ ਸੀ ਅਤੇ ਕਣਕਾਂ ਮੀਂਹ ‘ਚ ਨ੍ਹਾਹ ਕੇ ਹੋਰ ਵੀ ਨਿੱਖਰੀਆਂ ਲੱਗ ਰਹੀਆਂ ਸਨ! ਕਣਕਾਂ ‘ਚੋ ਸਰ੍ਹੋਆਂ ਦੇ ਪੀਲੇ ਫੁੱਲ ਹਵਾ ਨਾਲ ਝੂੰਮ ਰਹੇ ਸਨ! ਅਖਾੜੇ ਵਾਲੀ ਜਗ੍ਹਾ ‘ਤੇ ਬੇਸ਼ੁਮਾਰ ਦੁਨੀਆਂ ਮਾਣਕ ਸੁਣਨ ਆਈ ਬੈਠੀ ਸੀ! ਚਾਚੇ ਨੇ ਤੇ ਮੈਂ ਜਿੱਥੇ ਕੁ ਜਿਹੇ ਸਪੀਕਰ ਲੱਗਿਆ ਸੀ, ਓਹਦੇ ਹੇਠ ਥਾਂ ਮੱਲ ਲਈ ਸੀ, ਤਾਂ ਕਿ ਮਾਣਕ ਦੀ ਅਵਾਜ਼ ਸਾਫ਼ ਭਰੀ ਜਾ ਸਕੇ!

ਸਟੇਜ ‘ਤੇ ਸਾਜ਼ਿੰਦੇ ਹਲਕਾ ਸੰਗੀਤ ਵਜਾ ਰਹੇ ਸਨ। ਚਾਚੇ ਸਾਧੂ ਨੇ ਰੀਲ ਵਿੱਚ ਪਾ ਕੇ ਰਿਕਾਰਡਿੰਗ ਵਾਲਾ ਲਾਲ ਬੱਟਣ ਨੱਪ ਕੇ ਚੈੱਕ ਕੀਤਾ ਸੀ ਕਿ ਗਾਣੇ ਭਰਦੀ ਆ? ਟੇਪ ਤੇ ਫੇਰ ਰੀਲ ਨੂੰ ਪਲੇਅ ਕਰਕੇ ਤਸੱਲੀ ਲਈ ਚਲਾ ਕੇ ਵੇਖਿਆ ਸੀ!
ਤਕਰੀਬਨ ਅੱਧੇ ਘੰਟੇ ਬਾਅਦ ਮਾਣਕ ਕਲੀਆਂ ਵਾਲਾ ਕੁੜਤਾ ਚਾਦਰਾ, ਛਮਲ੍ਹੇ ਵਾਲੀ ਪੱਗ ਅਤੇ ਪੈਰਾਂ ‘ਚ ਕੱਢਵੀਂ ਜੁੱਤੀ ਪਾਈ ਸੱਤ ਅੱਠ ਬੰਦਿਆਂ ‘ਚ ਘਿਰਿਆ ਪੰਡਾਲ ‘ਚ ਦਾਖਲ ਹੋਇਆ ਸੀ!

ਦੋਵੇਂ ਹੱਥ ਜੋੜ ਸਿਰ ਤੋਂ ਉਚੇ ਚੱਕ ਦੋਹੀਂ ਪਾਸੀਂ ਘੁੰਮ ਕੇ ਲੋਕਾਂ ਦਾ ਸਵਾਗਤ ਕੀਤਾ ਸੀ!

“ਫੜੀਂ ਸ਼ੇਰਾ ਟੇਪ!” ਟੇਪ ਮੈਨੂੰ ਫੜਾ ਕੇ ਚਾਚਾ ਸਾਧੂ ਮਾਣਕ ਕੋਲ ਜਾ ਖੜ੍ਹਾ ਹੋਇਆ ਸੀ!

“ਸਾਸਰੀਕਾਲ ਬਾਈ ਮਾਣਕਾ!” ਚਾਚੇ ਸਾਧੂ ਨੇ ਮਾਣਕ ਨੂੰ ਕਿਹਾ। ਪਰ ਐਨੀ ਭੀੜ੍ਹ ‘ਚ ਚਾਚੇ ਦੀ ਅਵਾਜ਼ ਮਾਣਕ ਨੂੰ ਕਿੱਥੇ ਸੁਣਨੀ ਸੀ?

ਫੇਰ ਮਾਣਕ ਸਟੇਜ ‘ਤੇ ਚੜ੍ਹ ਗਿਆ ਸੀ। ਇਸ਼ਾਰੇ ਜਿਹੇ ਨਾਲ ਸਾਜੀਆਂ ਨੂੰ ਸਾਜ ਬੰਦ ਕਰਨ ਨੂੰ ਕਿਹਾ ਸੀ!

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ!”

“ਪਹਿਲਾਂ ਤਾਂ ਮੈਂ ਧੰਨਵਾਦ ਕਰਦਾਂ ਸਰਦਾਰ ਬਲਬੀਰ ਸਿੰਘ ਦਾ ਤੇ ਸਰਦਾਰਨੀ ਬਸੰਤ ਕੌਰ ਦਾ, ਜਿਹਨਾਂ ਨੇ ਮੈਨੂੰ ਆਵਦੇ ਪੋਤਰੇ ਦੀ ਛਿਟੀ ‘ਤੇ ਸੱਦ ਕੇ ਥੋਡੀ ਸੇਵਾ ਕਰਨ ਦਾ ਮਾਣ ਬਖਸ਼ਿਆ! ਪਿਤਾ ਗੁਰਦੇਵ ਸਿੰਘ ਸਾਰਿਆਂ ਮਾਮਿਆਂ, ਚਾਚਿਆਂ, ਭੂਆ ਤੇ ਮਾਸੀਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋˆ ਤੇ ਮੇਰੇ ਸਾਥੀ ਸਾਜੀਆਂ ਵੱਲੋਂ ਬੱਚੇ ਦੇ ਜਨਮ ਦੀਆਂ ਕਰੋੜ ਕਰੋੜ ਵਧਾਈਆਂ ਹੋਣ!” “ਦੂਜਾ ਮੈਂ ਥੋਡਾ ਧੰਨਵਾਦ ਕਰਦਾਂ, ਤੁਸੀਂ ਮੈਨੂੰ ਸੁਣਨ ਆਏ ਓ! ਮੈਂ ਹਜੇ ਲੁਧਿਆਣੇ ਤੋਂ ਤੁਰਿਆ ਨੀਂ ਹੁੰਦਾ, ਤੁਸੀਂ ਓਦੂੰ ਵੀ ਪਹਿਲਾਂ ਆ ਕੇ ਬਹਿ ਜਾਨੇ ਓ, ਤੁਹਾਡਾ ਇਹ ਕਰਜਾ ਮੈ ਸੌ ਜਨਮ ਲੈ ਕੇ ਵੀ ਨੀ ਲਾਹ ਸਕਦਾ!”

“ਪਹਿਲੀ ਗੱਲ ਮੈਨੂੰ ਕਿਸੇ ਦਾ ਗੀਤ ਗਾਉਣ ਦੀ ਸਿਫਾਰਿਸ਼ ਨਾ ਕਰਿਓ, ਦੂਜੀ ਗੱਲ ਮੈਨੂੰ ਕਿਸੇ ਗੰਦੇ ਗੀਤ ਦੀ ਫ਼ਰਮਾਇਸ਼ ਨਾ ਕਰਿਓ, ਜਿਹੜੀਆਂ ਮੇਰੀਆਂ ਮਾਵਾਂ, ਧੀਆਂ-ਭੈਣਾਂ ਓਹ ਜਿਹੜੀਆਂ ਕੋਠਿਆਂ ‘ਤੇ ਬੈਠੀਆਂ, ਓਹਨਾਂ ਨੂੰ ਨੱਕ ਤੇ ਚੁੰਨੀ ਲੈਣੀ ਪਵੇ!

ਤੂੰ ਬਾਈ ਕਿਵੇਂ ਮੱਥੇ ‘ਤੇ ਤਿਊੜੀਆਂ ਜੀਆ ਪਾਈ ਬੈਠਾਂ, ਘਰਵਾਲੀ ਨੇ ਕੁੱਤੇਖਾਣੀ ਕੀਤੀ ਲੱਗਦੀ ਆ!” ਖੇਸ ਦੀ ਬੁੱਕਲ ਮਾਰੀ ਸਟੇਜ ਦੇ ਸਾਹਮਣੇ ਬੈਠੇ ਬੰਦੇ ਨੂੰ ਟਾਂਚ ਕੀਤੀ!

ਪੰਡਾਲ ‘ਚ ਹਾਸੜ ਮੱਚ ਗਈ ਸੀ!

“ਕੋਈ ਨਾ, ਤੂੰ ‘ਕੱਲਾ ਨੀ, ਏਹ ਸਾਰਿਆਂ ਨਾਲ ਈ ਹੁੰਦੀ ਆ, ਮੇਰੇ ਨਾਲ ਵੀ ਹੋ ਜਾਂਦੀ ਆ, ਨਾਲੇ ਥੱਬਾ ਨੋਟਾਂ ਦਾ ਘਰੇ ਲਿਜਾ ਕੇ ਸਿੱਟੀਦੈ!”

ਪੰਡਾਲ ਫੇਰ ਹਾਸੇ ਨਾਲ ਗੂੰਜਿਆ ਸੀ!

“ਤੇ ਸ਼ੁਰੂ ਕਰਦੇ ਆਂ ਵਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ, ਤੇ ਇੱਕ ਬੇਨਤੀ ਹੋਰ, ਕਿ ਪੀਤੀ ਥੋਡੀ ਸਾਰਿਆਂ ਦੀ ਆ, ਜੇ ਬਾਈ ਬਣ ਕੇ ਖਰੂਦ ਨਾ ਕਰਿਆ, ਤਾਂ ਤਾਰੇ ਚੜ੍ਹਿਆਂ ਤੀਕ ਗਾਉˆਦਾ ਰਹੂੰਗਾ!” ਤੇ ਫੇਰ ਮਾਣਕ ਨੇ ਗੀਤਾਂ ਦਾ ਸਿਲਸਿਲਾ ਸੁਰੂ ਕੀਤਾ ਸੀ, “ਲੈ ਕੇ ਕਲਗੀਧਰ ਤੋਂ ਥਾਪੜਾ ਹੋ ਹੋ ਓ ਓ ਓ….।

ਕੁਝ ਦਿਨ ਖੇਡਲਾ ਮੌਜਾਂ ਮਾਣ ਲੈ, ਤੈਂ ਭੱਜ ਜਾਵਣਾ ਓਏ ਕੰਗਣਾਂ ਕੱਚ ਦਿਆ….!”

ਵਾਰ ਖ਼ਤਮ ਹੋਈ ਤਾਂ ਪੰਡਾਲ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ ਗੂੰਜ ਉਠਿਆ! ਟੇਪ ਮੈਨੂੰ ਫ਼ੜਾ ਕੇ ਚਾਚਾ ਸਾਧੂ ਸਟੇਜ ‘ਤੇ ਕਾਪੀ ਫੜੀ ਬੈਠੇ ਸੈਕਟਰੀ ਕੋਲ ਇਨਾਮ ਦੇਣ ਚਲਾ ਗਿਆ।

“ਸਾਧੂ ਸਿੰਘ ਪੁੱਤਰ ਰੁਲਦਾ ਸਿੰਘ, ਪਿੰਡ ਚੰਦ ਨਵਾਂ, ਵਾਰ ਤੋਂ ਖੁਸ਼ ਹੋ ਕੇ ਪੰਜ ਰੁਪਏ ਇਨਾਮ ਦਿੰਦਾ!”

ਤੇ ਫੇਰ “ਪੂਰਨ ਭਗਤ” ਗੀਤ ਖਤਮ ਹੋਇਆ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ।….ਤੇ ਫੇਰ ਦੁੱਲਾ ਭੱਟੀ….।
“ਸਾਧੂ ਸਿੰਘ ਪੁੱਤਰ ਰੁਲਦਾ ਸਿੰਘ ਪਿੰਡ ਚੰਦ ਨਵਾਂ ਦੁਲੇ ਭੱਟੀ ਤੋ ਖੁਸ਼ ਹੋ ਕੇ ਵੀਹ ਰੁਪਏ ਮਾਣਕ ਨੂੰ ਇਨਾਮ ਦਿੰਦਾ!”
ਤੇ ਫੇਰ “ਮੈਂ ਚਾਦਰ ਕੱਢਦੀ ਨੀ…!”

“ਤੇ ਲਓ ਵੀ ਮਿੱਤਰੋ ਹੁਣ ਹੀਰ ਦੀ ਕਲੀ, ਪਚਾਉਨੈ ਥੋਨੂੰ ਗੋਰਖ ਨਾਥ ਦੇ ਟਿੱਲੇ ‘ਤੇ, ਤੇ ਵਿਖਾਉਨਾ ਥੋਨੂੰ ਮਟਕਦੀ ਹੀਰ!”

“ਓ ਤੇਰੇ ਟਿੱਲੇ ਤੋ ਔਹ ਸੂਰਤ ਦੀਂਹਦੀ ਆ ਹੀਰ ਦੀ….। ਔਹ ਲੈ ਵੇਖ ਗੋਰਾ ਉਡਦੀ ਏ ਫੁਲਕਾਰੀ…!”

ਲੋਕਾਂ ਦੀ ਫਰਮਾਇਸ਼ ‘ਤੇ ਮਾਣਕ ਨੇ ਹੀਰ ਦੀ ਏਹ ਕਲੀ ਚਾਰ ਵਾਰੀ ਸੁਣਾਈ ਸੀ!

ਮਾਣਕ ਓਦੇ ਵਾਕਿਆ ਈ ਵਾਅਦੇ ਮੁਤਾਬਿਕ ਤਾਰੇ ਚੜ੍ਹਿਆਂ ਤੱਕ ਗਾਉਂਦਾ ਰਿਹਾ ਸੀ। ਅਖਾੜੇ ਮੁੱਕੇ ਤੋਂ ਮੈਂ ਤੇ ਚਾਚਾ ਸਾਧੂ ਲੰਗੇਆਣਾ ਤੋਂ ਜੈ ਸਿੰਘ ਵਾਲੇ ਵਾਲੀ ਸੜਕ ਤੋਂ ਪਿੰਡ ਨੂੰ ਮੁੜੇ ਸੀ। ਸਾਈਕਲ ‘ਤੇ ਬੈਠੇ ਨੇ ਮੈਂ ਚਾਚੇ ਸਾਧੂ ਨੂੰ ਪੁੱਛਿਆ ਸੀ, “ਚਾਚਾ, ਇਹ ਦੇਵ ਥਰੀਕੇ ਵਾਲਾ ਕੌਣ ਆਂ?” ਚਾਚੇ ਸਾਧੂ ਨੇ ਦੱਸਿਆ, “ਇਹ ਮਾਣਕ ਨੂੰ “ਰਕਾਟ” ਜੋੜ ਕੇ ਦਿੰਦਾ! ਮਾਣਕ ਬਿਨਾਂ ਦੇਵ ਥਰੀਕਿਆਂ ਵਾਲਾ ਕੁਛ ਨੀ, ਤੇ ਦੇਵ ਥਰੀਕਿਆਂ ਵਾਲੇ ਬਿਨਾ ਮਾਣਕ ਕੱਖ ਦਾ ਨੀਂ! ‘ਕੇਰਾਂ ਥਰੀਕਿਆਂ ਆਲੇ ਨੇ ਰਕਾਟ ਜੋੜ ਕੇ ਕਿਸੇ ਹੋਰ ਗਵੱਈਏ ਨੂੰ ਦੇਤੇ, ਏਸੇ ਗੱਲੋਂ ਦੋਵਾਂ ਦੀ ਵਿਗੜਗੀ, ਤੇ ਫੇਰ ਦੋਹਵੇਂ ਵਾਹਵਾ ਚਿਰ ਨੀ ਬੋਲੇ, ਤੇ ਫੇਰ ਥਰੀਕਿਆਂ ਵਾਲੇ ਨੇ ਰਕਾਟ ਜੋੜ ਕੇ ਮਾਣਕ ਨੂੰ ਦੇਤੇ, ਫੇਰ ਵੇਖਲਾ ਦੋਹਾਂ ਦੀ ਬੱਲੇ ਬੱਲੇ ਆ!”

“ਅੱਛਾ!” ਮੈਂ ਕਿਹਾ ਸੀ, “ਤੇ ਚਾਚਾ, ਤੂੰ ਪੰਜ ਰੁਪਈਏ ਦਿੰਦਾ ਰਿਹਾ ਮਾਣਕ ਨੂੰ ਇਨਾਮ ਗੀਤਾਂ ‘ਤੇ, ਫ਼ੇਰ ਜਦੋਂ ਦੁੱਲਾ ਭੱਟੀ ਗਾਉਣ ਲੱਗਿਆ ਮਾਣਕ, ਓਦੋਂ ਕਾਹਤੋਂ ਵੀਹ ਰੁਪਈਏ ਦਿੱਤੇ?”

“ਸ਼ੇਰਾ…! ਅਸੀਂ ਵੀ ਭੱਟੀ ਹੁੰਦੇ ਆਂ! ਦੁੱਲੇ ਭੱਟੀ ਦੀ ਅੰਸ਼-ਵੰਸ਼ ‘ਚੋਂ..! ਦੁੱਲੇ ਭੱਟੀ ਸੂਰਮੇਂ ਨੇ ਅਕਬਰ ਬਾਦਸ਼ਾਹ ਦੇ ਨਾਸੀਂ ਧੂੰਆਂ ਲਿਆਈ ਰੱਖਿਐ ਸਾਰੀ ਉਮਰ, ਸਿਦਕ ਤੋਂ ਨੀ ਡੋਲਿਆ ਮਾਂ ਦਾ ਯੋਧਾ! ਪਾਕਿਸਤਾਨ ‘ਚ ਓਹਦੀ ਸਮਾਧ ਦੱਸਦੇ ਆ, ਬਹੁਤ ਵੱਡਾ ਮੇਲਾ ਲੱਗਦੈ ਓਥੇ ਹਰੇਕ ਸਾਲ, ਅੰਗਰੇਜ ਜਾਂਦੇ ਜਾਂਦੇ ਮੇਰੇ ਬਾਬੇ ਨਾਨਕ ਦਾ ਜਰਮ ਸਥਾਨ ਨਨਕਾਣਾ ਸਾਹਿਬ ਤੇ ਦੁੱਲੇ ਭੱਟੀ ਵਰਗੇ ਯੋਧਿਆਂ ਦੀਆਂ ਯਾਦਗਿਰੀਆਂ ਆਪਣੇ ਨਾਲੋਂ ਤੋੜਗੇ, ਪਰ ਦਿਲ ‘ਚੋਂ ਕਿੱਥੇ ਨਿਕਲਦੀਐਂ ਏਹੋ ਜੀਆਂ ਥਾਵਾਂ…?”

ਜੈ ਸਿੰਘ ਵਾਲੇ ਦੇ ਰਾਹ ‘ਚ ਜਦ ਅਸੀਂ ਪਹੁੰਚੇ ਤਾਂ ਖੱਬੇ ਨੂੰ ਅੱਧੇ ਕੁ ਕਿੱਲੇ ‘ਤੇ ਇਕ ਮੋਟਰ ਚੱਲ ਰਹੀ ਸੀ, ਤੇ ਇੱਕ ਕਿਸਾਨ ਕਣਕਾਂ ਨੂੰ ਪਾਣੀ ਲਾ ਰਿਹਾ ਸੀ! ਮੋਟਰ ‘ਤੇ ਪਹੁੰਚ ਕੇ ਚਾਚੇ ਸਾਧੂ ਨੇ ਅਧੀਆ ਜੇਬ ‘ਚੋਂ ਕੱਢਿਆ, ਸਾਈਕਲ ਦੀ ਟੱਲੀ ਖੋਲ੍ਹੀ, ਮੋਰੀ ਵਾਲੀ ਥਾਂ ‘ਤੇ ਉਂਗਲ ਰੱਖ ਕੇ ਦਾਰੂ ਟੱਲੀ ‘ਚ ਪਾ ਲਈ। ਚੂਲੀ ਨਾਲ ਵਗਦੀ ਆੜ ‘ਚੋਂ ਪਾਣੀ ਪਾ ਕੇ ਇੱਕੋ ਚਿੱਘੀ ਖਿੱਚ ਗਿਆ ਸੀ।

“ਖੜ੍ਹਜਾ ਬਾਈ! ਕੱਪ ਲਿਆ ਦਿੰਨੈ, ਜਰੈਂਦ ਕਰਲਾ ਮਾੜੀ ਜੀ!” ਨੱਕਾ ਮੋੜਦੇ ਕਿਸਾਨ ਨੇ ਸਾਨੂੰ ਕਿਹਾ ਸੀ! ਉਸ ਨੇ ਸਾਨੂੰ ਮੋਟਰ ਵੱਲ ਮੁੜਦਿਆਂ ਨੂੰ ਵੇਖ ਲਿਆ ਸੀ! ਨੱਕਾ ਮੋੜ ਕੇ ਕਿਸਾਨ ਸਾਡੇ ਕੋਲ ਆ ਗਿਆ ਸੀ।

“ਬਾਈ ਯਾਰ, ਇਕ ਮੂਲੀ ਪੱਟਲਾਂ?” ਚਾਚੇ ਸਾਧੂ ਨੇ ਉਸ ਨੂੰ ਕਿਹਾ ਸੀ !

“ਇੱਕ ਛੱਡ ਭਾਂਵੇਂ ਵੀਹ ਪੱਟ!” ਕਹਿ ਕੇ ਉਹ ਕੋਠੜੀ ਅੰਦਰ ਵੜ ਗਿਆ। ਅੰਦਰੋਂ ਸਟੀਲ ਦਾ ਗਿਲਾਸ ਅਤੇ ਮਿਰਚ ਦੇ ਅਚਾਰ ਵਾਲਾ ਡੱਬਾ ਚੁੱਕ ਲਿਆਇਆ। ਚਾਚੇ ਨੇ ਇਕ ਪੈੱਗ ਸਟੀਲ ਵਾਲੇ ਗਿਲਾਸ ‘ਚ ਪਾ ਲਿਆ।

“ਤੂੰ ਬਾਈ ਆਵਦੇ ਵਾਸਤੇ ਵੀ ਗਿਲਾਸ ਲੈ ਆ, ਮੈਂ ‘ਕੱਲਾ ਪੀਦਾ ਚੰਗਾ ਨੀ ਲੱਗਦਾ!” ਚਾਚੇ ਸਾਧੂ ਨੇ ਉਸ ਨੂੰ ਕਿਹਾ!

“ਨਹੀਂ ਵੀਰ, ਮੇਰੇ ਦੋ ਲਾਏ ਵੇ ਆ, ਤੀਜਾ ਘਰੇ ਜਾ ਕੇ ਰੋਟੀ ਖਾਣ ਲੱਗਾ ਲਾਊਂਗਾ!” ਚਾਚੇ ਸਾਧੂ ਨੇ ਪੈੱਗ ਫੇਰ ਅੰਦਰ ਮਾਰਿਆ!

“ਆਹ ਵੀਰ ਅਚਾਰ ਲੈਲਾ, ਸੁੱਕੀ ਤਾਂ ਅੰਦਰ ਪੱਟ’ਦੂ ਤੇਰਾ!” ਅਚਾਰ ਚਾਚੇ ਸਾਧੂ ਅੱਗੇ ਰੱਖਦੇ ਕਿਸਾਨ ਨੇ ਕਿਹਾ ਸੀ!

“ਚੰਗਾ ਬਾਈ ਚੱਲਦੇ ਆਂ, ‘ਨੇਰਾ ਵਾਵਾ ਹੋ ਗਿਆ, ਇਹਦੀ ਮਾਂ ਤੇ ਦਾਦੀ ਤਾਂ ਬਾਰ ‘ਚ ਖੜ੍ਹੀਆਂ ਹੋਣਗੀਆਂ, ਅੱਜ ਮੈਨੂੰ ਗਾਲਾਂ ਪੱਕੀਆਂ ਪੈਣਗੀਆਂ ਲੇਟ ਹੋਣ ਕਰਕੇ!” ਦੇਸੀ ਦਾਰੂ ਚਾਚੇ ਸਾਧੂ ਨੂੰ ਭਰਿੰਡ ਵਾਂਗ ਲੜੀ ਸੀ। ਸਾਈਕਲ ‘ਤੇ ਚੜ੍ਹ’ਦੇ ਨੇ ਨਾਭੀ ਪੱਗ ਟੇਢੀ ਕਰ ਲਈ ਸੀ। ਸਰੂਰੇ ਚਾਚੇ ਨੇ ਕਿਸੇ ਦਾ ਗਾਇਆ ਗੀਤ ਆਪ ਗਾਉਣਾ ਸ਼ੁਰੂ ਕਰ ਦਿੱਤਾ;

“ਨੀ ਹੁਣ ਤੈਨੂੰ ਨੀਵੇਂ ਨਜ਼ਰ ਨਾ ਆਉਦੇ
ਜਦ ਤੋਂ ਉਚਿਆਂ ਦੀ ਹੋ ਗਈ…
ਜਿਹੜਾ ਅੱਗੋ ਅੱਖਾਂ ਕੱਢਦਾ
ਦੁਨੀਆਂ ਓਸ ਤੋਂ ਡਰਦੀ ਏ…
ਚੰਗਿਆੱ ਦਾ ਨਾ ਰਿਹਾ ਜਮਾਨਾ
ਦੁਨੀਆਂ ਲੁੱਚਿਆਂ ਦੀ ਹੋ ਗਈ ਏ….!”

ਚਾਚੇ ਸਾਧੂ ਦਾ ਗੀਤ ਸੁਣ ਕੇ ਕਣਕਾਂ ਝੂਮ ਉਠੀਆਂ ਸਨ!

ਵਰ੍ਹੇ ਬੀਤ ਗਏ, ਪਰ ਚਾਚੇ ਸਾਧੂ ਦਾ ਮਾਣਕ ਸੁਣਨ ਦਾ ਜੋਸ਼ ਭੋਰਾ ਵੀ ਮੱਠਾ ਨਾ ਪਿਆ। ਫੇਰ ਮੈਂ ਲੁਧਿਆਣੇ ਪੜ੍ਹਨ ਚਲਾ ਗਿਆ। ਓਥੇ ਹੋਸਟਲ ਵਿੱਚ ਰਹਿਣ ਲੱਗ ਪਿਆ। ਸ਼ਨੀਵਾਰ ਐਤਵਾਰ ਜਦੋਂ ਪਿੰਡ ਆਉਦਾ ਤਾਂ ਚਾਚੇ ਸਾਧੂ ਨੇ ਕਹਿਣਾ, “ਮੈਨੂੰ ਵੀ ਕਿਸੇ ਦਿਨ ਲੁਧਿਆਣੇ ਲੈ ਜਾ ਆਵਦੇ ਨਾਲ! ਨਾਲੇ ਤਾਂ ਮਾਣਕ ਨੂੰ ਮਿਲ ਕੇ ਆਵਾਂਗੇ, ਹੱਥ ਮਿਲਾ ਕੇ ਜੱਫੀ ਪਾ ਕੇ ਖਿਚਾਉਣੀ ਆਂ ਫੋਟੋ ਮਾਣਕ ਨਾਲ, ਨਾਲੇ ਤੇਰਾ ਸ਼ਹਿਰ ਲੁੱਦੇਆਣਾ ਵੇਖ ਆਵਾਂਗੇ ਏਸੇ ਬਹਾਨੇ! ਮੈਂ ਤਾਂ ਸ਼ੇਰਾ ਮੋਗਾ ਨੀ ਟੱਪਿਆ ਸਾਰੀ ਉਮਰ!” ਸੋਚ ਕੇ ਅਫ਼ਸੋਸ ਹੁੰਦਾ ਹੈ ਕਿ ਮਾਣਕ ਦੇ ਜਿਉਂਦਿਆਂ ਚਾਚੇ ਸਾਧੂ ਦੀ ਇਹ ਤਮੰਨਾ ਪੂਰੀ ਨਾ ਕਰ ਸਕਿਆ।

ਹੁਣ ਜਦੋਂ ਚਾਚੇ ਸਾਧੂ ਨੂੰ ਫ਼ੋਨ ਕਰਦੈਂ, ਕਹੂਗਾ, “ਮਾਣਕ ਨੂੰ ਮਿਲਾਉਣ ਵਾਲੀ ਸ਼ੇਰਾ ਮੇਰੀ ਤੂੰ ਰੀਝ ਨੀ ਪੂਰੀ ਕੀਤੀ, ਤੇ ਹੁਣ ਮਾਣਕ ਨੇ ਜਿਹੜੇ ਘਰ ‘ਚ ਆਖਰੀ ਸਾਹ ਲਿਆ ਸੀ, ਓਹਦੇ ਦਰਸ਼ਣ ਈ ਕਰਾ ਦੀਂ ਬਾਹਰੋਂ!”

ਚਾਚੇ ਸਾਧੂ ਨਾਲ ਵਾਅਦਾ ਕੀਤਾ ਕਿ ਐਤਕੀਂ ਮਾਣਕ ਦੇ ਘਰ ਦੇ ਬਾਹਰੋਂ ਨਹੀਂ, ਅੰਦਰੋਂ ਵੀ ਦਰਸ਼ਣ ਕਰਵਾ ਕੇ ਲਿਆਉਂਗਾ!

ਚਾਹ ਪੀ ਕੇ ਆਵਾਂਗੇ, ਜਿਨ੍ਹਾਂ ਕੱਪਾਂ ‘ਚ ਮਾਣਕ ਚਾਹ ਪੀਂਦਾ ਰਿਹਾ! ਰੱਬ ਲੰਮੀ ਉਮਰ ਕਰੇ ਚਾਚੇ ਸਾਧੂ ਦੀ…!

ਵਿਗਿਆਨ ਕਾਂਗਰਸ ਜਾਂ ਸਰਕਸ

$
0
0

3 ਤੋਂ 7 ਜਨਵਰੀ 2019 ਤੱਕ ਪੰਜਾਬ ਦੇ ਸ਼ਹਿਰ ਫਗਵਾੜਾ ਵਿਖੇ ਭਾਰਤ ਭਰ ਦੇ 30 ਹਜ਼ਾਰ ਵਿਗਿਆਨਕ ਇਕੱਠੇ ਹੋਏ। ਇਹਨਾਂ ਦੇ ਇਕੱਠੇ ਹੋਣ ਦਾ ਮੰਤਵ ਭਾਰਤੀ ਲੋਕਾਂ ਵਿੱਚ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪਾਸਾਰ ਕਰਨਾ ਸੀ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਸ ਦਾ ਉਦਘਾਟਨ ਕੀਤਾ। ਆਓ ਵੇਖੀਏ, ਇਸ ਵਿਗਿਆਨਕ ਅਦਾਰੇ ਨੇ ਆਪਣੇ ਉਦੇਸ਼ਾਂ ਦੀ ਪੂਰਤੀ ਕੀਤੀ ਹੈ ਜਾਂ ਨਹੀਂ?

ਵਿਗਿਆਨ ਕਾਂਗਰਸ ਨਾਂ ਦਾ ਇਹ ਅਦਾਰਾ 1914 ਤੋਂ ਕਲਕੱਤਾ ਵਿਖੇ ਸ਼ੁਰੂ ਕੀਤਾ ਗਿਆ। ਅਸਲੀਅਤ ਇਹ ਹੈ ਕਿ ਭਾਰਤੀ ਸੰਵਿਧਾਨ ਦੇ ਮੁੱਢਲੇ ਕਾਰਜਾਂ ਵਿੱਚ ਇਹ ਦਰਜ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਦਾ ਇਹ ਫਰਜ਼ ਹੈ ਕਿ ਉਹ ਵਿਗਿਆਨ ਅਤੇ ਗਿਆਨ ਦਾ ਪ੍ਰਚਾਰ ਅਤੇ ਪਾਸਾਰ ਕਰਨ। ਇਸ ਲਈ ਆਮ ਤੌਰ ’ਤੇ ਇਸ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਕਰਦੇ ਹਨ। ਤਾਂ ਜੋ ਭਾਰਤੀ ਸੰਵਿਧਾਨ ਵਿੱਚ ਦਰਜ ਵਿਗਿਆਨਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਕਾਰਜ ਭਾਰਤੀ ਲੋਕਾਂ ਤੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਨੂੰ ਵਿਖਾ ਸਕਣ। ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਇਸ ਦਾ ਉਦਘਾਟਨ ਕੀਤਾ ਸੀ। ਉਦਘਾਟਨ ਸਮੇਂ ਜਦੋਂ ਕੁੱਝ ਲੋਕ ਇਹ ਰੌਲਾ ਪਾ ਰਹੇ ਸਨ ਕਿ ‘‘ਡੈਮਾਂ ਦੇ ਪਾਣੀ ਵਿੱਚੋਂ ਬਿਜਲੀ ਨਾਂ ਦਾ ਅੰਮ੍ਰਿਤ  ਕੱਢ ਲਿਆ ਗਿਆ ਹੈ। ਹੁਣ ਤਾਂ ਭਾਰਤ ਦੇ ਲੋਕਾਂ ਨੂੰ ਫੋਕਾ ਪਾਣੀ ਹੀ ਪ੍ਰਾਪਤ ਹੋਵੇਗਾ।’’ ਤਾਂ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਨੂੰ ਚੁੱਪ ਕਰਾਉਣ ਲਈ ਕਿਹਾ ਸੀ ਕਿ ‘‘ਭਾਰਤ ਦੇ ਡੈਮ ਹੀ ਆਧੁਨਿਕ ਭਾਰਤ ਦੇ ਮੰਦਰ ਹੋਣਗੇ।’’ ਪਰ ਪੰਡਿਤ ਜਵਾਹਰ ਲਾਲ ਨਹਿਰੂ ਦੀ ਵਿਚਾਰਧਾਰਾ ਨੂੰ ਉਹਨਾਂ ਦੇ ਵਾਰਿਸ਼ਾਂ ਨੇ ਮਿੱਟੀ ਵਿੱਚ ਰੋਲ ਦਿੱਤਾ।

ਫਗਵਾੜੇ ਵਿਖੇ ਹੋਈ ਇਸ ਸਰਕਸ ਦੇ ਮੈਦਾਨ ਵਿੱਚ ਵਿਗਿਆਨਕਾਂ ਨੇ ਕੀ ਕਿਹਾ ਹੈ, ਇਸ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਭੋਪਾਲ ਦੇ ਇੱਕ ਵਿਗਿਆਨਕ ਦਾ ਕਹਿਣਾ ਸੀ ਕਿ ‘‘ਮਿੱਟੀ ਖਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੈ।’’ ਭਾਰਤ ਦੇ ਭੁੱਖੇ ਮਰਦੇ ਲੋਕਾਂ ਨੂੰ ਕੋਈ ਗਊ ਦਾ ਪਿਸ਼ਾਬ ਪਿਲਾ ਰਿਹਾ ਹੈ, ਕੋਈ ਗਊ ਦਾ ਗੋਬਰ ਖਾਣ ਦੀ ਸਲਾਹ ਦੇ ਰਿਹਾ ਹੈ, ਕੋਈ ਗੋਬਰ ਵਿੱਚੋਂ ਸੋਨੇ ਦੀ ਪੈਦਾਵਾਰ ਕਰ ਰਿਹਾ ਹੈ। ਪਰ ਵਿਗਿਆਨਕਾਂ ਵੱਲੋਂ ਦਿੱਤੀ ਅਜਿਹੀ ਸਲਾਹ ਸਧਾਰਨ ਲੋਕਾਂ ਦੇ ਮਨਾਂ ’ਤੇ ਕੀ ਅਸਰ ਪਾਵੇਗੀ? ਕਿਵੇਂ ਅਸੀਂ ਪਸ਼ੂਆਂ ਦੁਆਰਾ ਫਾਲਤੂ ਸਮਝ ਕੇ ਬਾਹਰ ਕੱਢੀ ਰਹਿੰਦ-ਖੂੰਹਦ ਖਾ ਕੇ ਚੰਗੀ ਸਿਹਤ ਦੇ ਸਿਰ ’ਤੇ ਊ¦ਪਿਕ ਖੇਡਾਂ ਵਿੱਚ ਸੋਨ ਤਗਮੇ ਜਿੱਤ ਸਕਾਂਗੇ? ਵਿਗਿਆਨ ਵਿੱਚ ਹਰੇਕ ਗੱਲ ਪ੍ਰਯੋਗਾਂ, ਪਰਖਾਂ ਅਤੇ ਨਿਰੀਖਣਾਂ ਦੇ ਆਧਾਰ ਤੇ ਕਹੀ ਜਾਂਦੀ ਹੈ, ਪਰ ਇੱਥੇ ਤਾਂ ਵਿਗਿਆਨਕ ਇਹ ਗੱਲ ਇਸ ਆਧਾਰ ’ਤੇ ਕਹਿੰਦੇ ਹਨ ਕਿ ਸਾਡੇ ਦੇਸ਼ ਦੇ ਸਭ ਤੋਂ ਪਵਿੱਤਰ ਗ੍ਰੰਥ, ਜਿਹੜੇ 25 ਤੋਂ 30 ਹਜ਼ਾਰ ਸਾਲ ਪਹਿਲਾਂ ਲਿਖੇ ਗਏ ਸਨ, ਵਿੱਚ ਭਗਵਾਨ ਕ੍ਰਿਸ਼ਨ ਜੀ ਮਿੱਟੀ ਖਾਇਆ ਕਰਦੇ ਸਨ। ਭਾਵੇਂ ਉਸ ਸਮੇਂ ਮਿੱਟੀ ਵਿੱਚ ਮਿਲਦੇ ਮਲੱਪਾਂ ਅਤੇ ਸੂਖਮ ਜੀਵਾਂ ਦੀ ਜਾਣਕਾਰੀ ਨਹੀਂ ਸੀ। ਆਧੁਨਿਕ ਗਿਆਨ ਇਹ ਦੱਸਦਾ ਹੈ ਕਿ ਧਰਤੀ ਉ¤ਪਰ ਕੋਈ ਵੀ ਸਭਿਅਤਾ ਅਜਿਹੀ ਨਹੀਂ ਮਿਲਦੀ, ਜੋ 7 ਹਜ਼ਾਰ ਸਾਲ ਤੋਂ ਵੱਧ ਪ੍ਰਾਚੀਨ ਹੋਵੇ ਅਤੇ ਨਾ ਹੀ ਇਸ ਗੱਲ ਦਾ ਕੋਈ ਸਬੂਤ ਮਿਲਦਾ ਹੈ ਕਿ ਧਰਤੀ ’ਤੇ ਕਿਸੇ ਵਿਅਕਤੀ ਨੂੰ ਉਸ ਸਮੇਂ ਭਾਸ਼ਾ ਦੀ ਅਤੇ ਲਿੱਪੀ ਦੀ ਜਾਣਕਾਰੀ ਸੀ। ਪੁਰਾਣੀ ਤੋਂ ਪੁਰਾਣੀ ਸਭਿਅਤਾ, ਜਿਸ ਵਿੱਚ ਪਹਿਲੀ ਲਿਖਤ ਮਿਲਦੀ ਹੈ, ਉਹ ਸੁਮੇਰੀਅਨ ਸਭਿਅਤਾ  ਦੇ ਲੋਕ ਸਨ।

ਪੰਜਾਬ ਯੂਨੀਵਰਸਿਟੀ ਦੇ ਇੱਕ ਹੋਰ ਵਿਗਿਆਨਕ ਦਾ ਕਹਿਣਾ ਸੀ ਕਿ  ਡਾਇਨਾਸੋਰਾਂ ਦੀ ਖੋਜ ਸਭ ਤੋਂ ਪਹਿਲਾਂ ਬ੍ਰਹਮਾ ਜੀ ਨੇ ਕੀਤੀ ਅਤੇ ਉਸ ਨੇ ਵੇਦਾਂ ਵਿੱਚ ਇਹ ਦਰਜ ਵੀ ਕੀਤਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਡਾਇਨਾਸੋਰ ਧਰਤੀ ਉਪਰ ਸਾਢੇ ਬਾਰਾਂ ਕਰੋੜ ਵਰ੍ਹੇ ਰਾਜ ਕਰਕੇ ਸਾਢੇ ਛੇ ਕਰੋੜ ਵਰ੍ਹੇ ਪਹਿਲਾਂ ਲੁਪਤ ਹੋ ਗਏ ਸਨ। ਵੇਦਾਂ ਵਿੱਚ ਇਸ ਦਾ ਜ਼ਿਕਰ ਹੋ ਸਕਦਾ ਸੀ, ਪਰ ਹੋਇਆ ਨਹੀਂ। ਕਿਉਂਕਿ ਡਾਇਨਾਸੋਰਾਂ ਦੀ ਹੋਂਦ ਦਾ ਜ਼ਿਕਰ ਆਧੁਨਿਕ ਸਾਇੰਸ, ਜੋ ਕਿ ਪਿਛਲੀਆਂ ਚਾਰ-ਪੰਜ ਸਦੀਆਂ ਤੋਂ ਹੀ ਚਰਚਾ ਵਿੱਚ ਆਈ ਹੈ, ਵਿੱਚ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।

ਆਂਧਰਾ ਪ੍ਰਦੇਸ਼ ਦੇ ਇੱਕ ਵਿਗਿਆਨਕ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਕਿ ‘‘ਮੈਂ ਤਾਂ ਨਿਊਟਨ, ਆਈਨਸਟਾਈਨ ਅਤੇ ਸਟੀਫਨ ਹਾਕਿੰਗ ਤੋਂ ਵੀ ਮਹਾਨ ਹਾਂ। ਉਹਨਾਂ ਦੀ ਚੜ੍ਹਤ ਵੀਹਵੀਂ ਸਦੀ ਤੱਕ ਹੀ ਸੀ ਅਤੇ ਇੱਕੀਵੀਂ ਸਦੀ ਮੇਰੀ ਹੋਵੇਗੀ।’’ ਭਾਵੇਂ ਇਸ ਵਿਗਿਆਨਕ ਦਾ ਇੱਕ ਵੀ ਪੇਪਰ ਛਪਿਆ ਹੋਇਆ ਨਾ ਹੋਵੇ। ਪਰ ਫਿਰ ਵੀ  ਇਹ 2019 ਦੀ ਕਾਂਗਰਸ ਵਿੱਚ ਆਪਣੇ ਨੰਬਰ ਬਣਾ ਗਿਆ।

ਤਾਮਿਲਨਾਡੂ ਦੇ ਇੱਕ ਵਿਗਿਆਨਕ ਦਾ ਕਹਿਣਾ ਸੀ ਕਿ ‘ਰਾਵਣ ਕੋਲ  24 ਤਰ੍ਹਾਂ ਦੇ ਪੁਸ਼ਪਕ ਵਿਮਾਨ ਸਨ ਅਤੇ ਮਹਾਂਭਾਰਤ ਦੀ ਲੜਾਈ ਲੜਨ ਵਾਲੇ ਕੌਰਵ 100  ਭਰਾ ਸਨ। ਇਹ ਭਰਾ ਟੈਸਟ ਟਿਊਬ ਬੇਬੀ ਤਕਨੀਕ ਨਾਲ ਹੀ ਪੈਦਾ ਹੋਏ ਸਨ।

ਹੁਣ ਜੇ ਵੇਖਿਆ ਜਾਵੇ ਕਿ ਕੀ ਜਹਾਜ਼ਾਂ ਦੀ ਤਕਨਾਲੋਜੀ ਇੱਕ ਦਿਨ ਵਿੱਚ ਵਿਕਸਿਤ ਹੋ ਜਾਂਦੀ ਹੈ? ਰਾਈਟ ਭਰਾਵਾਂ ਦੇ ਜਹਾਜ਼ ਅਤੇ ਅੱਜ ਦੇ ਜਹਾਜ਼ਾਂ ਵਿੱਚ ਕੋਈ ਫ਼ਰਕ ਨਹੀਂ? ਉਸ ਜਹਾਜ਼ ਦੀ ਗਤੀ ਅਤੇ ਅੱਜ ਦੇ ਜਹਾਜ਼ਾਂ ਦੀ ਗਤੀ  ਹੀ ਸਾਨੂੰ ਸਾਰਾ ਕੁੱਝ ਸਪੱਸ਼ਟ ਕਰ ਦੇਵੇਗੀ। ਦੂਸਰੀ ਜੰਗ ਵਿੱਚ ਵਰਤੇ ਗਏ ਜਹਾਜ਼ਾਂ ਦੀ ਕਿਸਮ ਅੱਜ ਜੇ ਕੋਈ ਦੇਸ਼ ਰੱਖਦਾ ਹੈ ਤਾਂ ਉਸ ਨੂੰ ਪਛੜਿਆ ਹੋਇਆ ਮੁਲਕ ਹੀ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਟੈਸਟ ਟਿਊਬ ਬੇਬੀ ਵੀ ਇੱਕੋ ਦਿਨ ਵਿੱਚ ਪੈਦਾ ਨਹੀਂ ਹੋਇਆ। ਲੱਖਾਂ ਡਾਕਟਰਾਂ ਦੀ ਦਿਨ-ਰਾਤ ਦੀ ਇਹ ਮਿਹਨਤ ਹਨ।

ਜਿੰਨੇ ਵੀ ਊਲ-ਜਲੂਲ ਬਿਆਨ ਉਥੇ ਦਿੱਤੇ ਗਏ ਹਨ, ਉਹਨਾਂ ਦਾ ਸਿਹਰਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਜਾਂਦਾ ਹੈ। ਕਿਉਂਕਿ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ, ਉਹਨਾਂ ਨੇ ਜਨਵਰੀ 2014 ਵਿੱਚ ਸਾਇੰਸ ਕਾਂਗਰਸ ਦਾ ਉਦਘਾਟਨ ਕਰਨ ਵੇਲੇ ਕਿਹਾ ਸੀ ਕਿ ‘‘ਵੇਦਾਂ ਵਿੱਚ ਸਰਜਰੀ ਰਾਹੀਂ ਹਾਥੀ ਦੇ ਸਿਰ ਨੂੰ ਮਨੁੱਖ ਦੇ ਸਿਰ ’ਤੇ ਟਰਾਂਸਪਲਾਂਟ ਕੀਤਾ ਗਿਆ ਸੀ।’’ ਇਹ ਇੱਕ ਇਸ਼ਾਰਾ ਸੀ, ਜਿਸ ਤੋਂ ਅਗਵਾਈ ਲੈ ਕੇ  ਬਹੁਤ ਸਾਰੇ ਮੌਕਾਪ੍ਰਸਤ ਵਿਗਿਆਨਕ ਉਹਨਾਂ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਮਹਾਨ ਵਿਗਿਆਨਕ ਹੋਣ ਦਾ ਸਬੂਤ ਦੇ ਰਹੇ ਹਨ, ਤਾਂ ਜੋ ਭਵਿੱਖ ਵਿੱਚ ਉਹ ਕਿਸੇ ਸਿਆਸਤਦਾਨ ਦੀਆਂ ਨਜ਼ਰਾਂ ਵਿੱਚ ਆ ਜਾਣ ਅਤੇ ਉਹਨਾਂ ਨੂੰ ਕੋਈ ਵੱਡਾ ਅਹੁਦਾ ਮਿਲ ਜਾਵੇ।

ਅਸਲੀਅਤ ਇਹ ਹੈ ਕਿ ਸਾਡੇ ਦੇਸ਼ ਦੀ ਸਾਰੀ ਗੰਦੀ ਸਿਆਸਤ ਧਾਰਮਿਕ ਸਥਾਨਾਂ ਤੋਂ ਪੈਦਾ ਕੀਤੀ ਜਾਂਦੀ ਹੈ। ਵਿਗਿਆਨਕ ਸਾਇੰਸ ਕਾਂਗਰਸ ਵਿੱਚ ਵੀ ਅਜਿਹਾ ਹੋ ਰਿਹਾ ਹੈ। ਇੱਕ ਵਿਸ਼ੇਸ਼ ਸਿਆਸਤ, ਸਤ੍ਹਾ ਉ¤ਪਰ ਕਬਜ਼ਾ ਕਾਇਮ ਰੱਖਣ ਲਈ ਯਤਨਸ਼ੀਲ ਹੈ।

ਇਸ ਲਈ ਹੀ ਰਾਕਟਾਂ ਨੂੰ ਪੁਲਾੜ ਵਿੱਚ ਭੇਜਣ ਤੋਂ ਪਹਿਲਾਂ ਹਵਨ ਕੀਤੇ ਜਾਂਦੇ ਹਨ। ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਮੰਤਰਾਂ ਦੀ ਸ਼ਕਤੀ ਨਾਲ ਹੀ ਰਾਕਟ ਦਾਗੇ ਜਾ ਸਕਦੇ ਹਨ। ਭਾਵੇਂ ਇਹ ਮੰਤਰਾਂ ਦਾ ਉਚਾਰਨ ਇਹ ਸਪੱਸ਼ਟ ਨਹੀਂ ਕਰਦਾ ਕਿ ਕਿਸੇ ਰਾਕਟ ਦੀ  ਸਫ਼ਲਤਾ ਜਾਂ ਅਸਫਲਤਾ ਹਵਨਾਂ ਕਰਕੇ ਹੋਈ ਹੈ ਜਾਂ ਵਿਗਿਆਨਕਾਂ ਦੀ ਮਿਹਨਤ ਨਾਲ? ਦੋਵੇਂ ਹੀ ਇਹ ਸਿਹਰਾ ਆਪਣੇ ਸਿਰ ਬੰਨ੍ਹ ਲੈਂਦੇ ਹਨ। ਦੁਨੀਆਂ ਭਰ ਦੇ ਅਤੇ ਭਾਰਤੀ ਡਾਕਟਰ ਵੀ ਅਜਿਹਾ ਹੀ ਕਰਦੇ ਹਨ। ਉਹ ੍ਰਯ ਲਿਖ ਮਰੀਜ਼ ਨੂੰ ਦਵਾਈ ਦਿੰਦੇ ਹਨ। ਜੇ ਮਰੀਜ਼ ਮਰ ਜਾਂਦਾ ਹੈ ਤਾਂ ਪ੍ਰਮਾਤਮਾ ਵੱਲ ਉਂਗਲੀ ਕਰ ਦਿੱਤੀ ਜਾਂਦੀ ਹੈ, ਜੇ ਬਚ ਜਾਂਦਾ ਹੈ ਇਸਦਾ ਸਿਹਰਾ ਆਪਣੇ ਸਿਰ ਬੰਨ੍ਹ ਲੈਂਦੇ ਹਨ। ਅਸਲ ਵਿੱਚ ਇਹ ਗੱਲਾਂ ਵਿਅਕਤੀ ਨੂੰ ਆਪਣਾ ਮੁੱਲਾਂਕਣ ਕਰਨ ਤੋਂ ਰੋਕਦੀਆਂ ਹਨ ਅਤੇ ਗਲਤੀ ਦੀ ਸੂਰਤ ਵਿੱਚ ਬਚਣ ਦੇ ਫਜ਼ੂਲ ਬਹਾਨੇ ਦਿੰਦੀਆਂ ਹਨ।

ਸਾਨੂੰ ਮਾਣ ਹੈ ਕਿ ਸਾਡੇ ਪੁਰਖੇ ਬੁੱਧੀਮਾਨ ਵਿਅਕਤੀ ਸਨ। ਉਹਨਾਂ ਨੇ 32 ਕੁ ਸੌ ਵਰ੍ਹੇ ਪਹਿਲਾਂ ਉ¤ਤਰੀ ਭਾਰਤ ਦੀ ਧਰਤੀ ਉ¤ਪਰ ਵੇਦਾਂ ਦੀ ਰਚਨਾ ਕੀਤੀ। ਇਹਨਾਂ ਵਿੱਚ ਉਸ ਸਮੇਂ ਦਾ ਬਿਹਤਰੀਨ ਗਿਆਨ ਦਰਜ ਕੀਤਾ ਗਿਆ। ਪਰ ਅੱਜ ਦੀ ਇੱਕੀਵੀਂ ਸਦੀ ਵਿੱਚ ਉਹ ਗਿਆਨ ਸਮੇਂ ਦੇ ਹਾਣ ਦਾ ਨਹੀਂ। ਮੈਂ ਇਹ ਵੀ ਵੇਖਿਆ ਹੈ ਕਿ ਹਰੇਕ ਧਰਮ ਇਹ ਕਹਿੰਦਾ ਹੈ ਕਿ ਸਾਰੀ ਵਿਗਿਆਨ ਉਸ ਦੇ ਧਾਰਮਿਕ ਗ੍ਰੰਥਾਂ ਵਿੱਚ ਪਹਿਲਾਂ ਹੀ ਦਰਜ ਹੈ। ਅਸਲੀਅਤ ਇਹ ਹੈ ਕਿ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਤੁਹਾਨੂੰਂ ਪਾਣੀ ਦਾ ਫਾਰਮੂਲਾ ਵੀ ਨਹੀਂ ਲਿਖਿਆ ਮਿਲੇਗਾ। ਪਰ ਪ੍ਰਾਚੀਨ ਗ੍ਰੰਥਾਂ ਵਿੱਚ ਤੁਹਾਨੂੰ ਪਰੀ ਕਹਾਣੀਆਂ ਜ਼ਰੂਰ ਮਿਲਣਗੀਆਂ। ਇਹਨਾਂ ਪਰੀ ਕਹਾਣੀਆਂ ਦੀ ਅਹਿਮੀਅਤ ਇਹ ਹੈ ਕਿ ਇਹ ਮਨੁੱਖੀ ਕਲਪਨਾਵਾਂ ਨੂੰ ਖੰਭ ਲਾਉਂਦੀਆਂ ਹਨ। ਇਹਨਾਂ ਵਿੱਚ ਦਰਜ ਕੀਤੀਆਂ ਕਾਲਪਨਿਕ ਗੱਲਾਂ ਸਾਡੇ ਵਿਗਿਆਨਕਾਂ ਨੂੰ ਕੀ, ਕਿਉਂ, ਕਿਵੇਂ ਸਿਖਾਉਂਦੀਆਂ ਹਨ।

ਪੁਰਾਤਨ ਗ੍ਰੰਥਾਂ ਨੂੰ ਆਮ ਲੋਕ ਦੇਵੀ-ਦੇਵਤਿਆਂ ਦੀਆਂ ਕਿਰਤਾਂ ਸਮਝਦੇ ਹਨ ਅਤੇ ਕਹਿੰਦੇ ਹਨ ਕਿ ਉਹਨਾਂ ਦੇਵਤਿਆਂ ਨੂੰ ਇਹ ਗੱਲਾਂ ਉ¤ਪਰੋਂ ਉ¤ਤਰੀਆਂ ਸਨ। ਪਰ ਸਾਇੰਸ ਤਾਂ ਹਮੇਸ਼ਾਂ ਹੀ ਵਿਕਸਿਤ ਹੁੰਦੀ ਰਹਿੰਦੀ ਹੈ। ਜੋ ਗੱਲਾਂ ਅੱਜ ਵਿਗਿਆਨਕ ਹਨ, ਹੋ ਸਕਦਾ ਹੈ ਕੱਲ੍ਹ ਨੂੰ ਉਹ ਜਾਣਕਾਰੀ ਤਬਦੀਲ ਹੋ ਜਾਵੇ। ਪਰ ਧਾਰਮਿਕ ਗ੍ਰੰਥ ਜੇ ਦੇਵਤਿਆਂ ਦੀਆਂ ਕਿਰਤਾਂ ਸਨ, ਤਾਂ ਇਹ ਤਬਦੀਲ ਨਹੀਂ ਹੋ ਸਕਦੇ। ਸੋ, ਵਧੀਆ ਇਹੀ ਹੋਵੇਗਾ ਕਿ ਧਾਰਮਿਕ ਗ੍ਰੰਥਾਂ ਨੂੰ ਵਿਗਿਆਨ ਨਾਲ  ਨਾ ਜੋੜਿਆ ਜਾਵੇ। ਨਹੀਂ ਤਾਂ ਅੱਜ ਦੇ ਧਾਰਮਿਕ ਗ੍ਰੰਥ ਕੱਲ੍ਹ ਨੂੰ ਸਮੇਂ ਦੇ ਹਾਣ ਦੇ ਨਹੀਂ ਰਹਿਣਗੇ। ਕਿਉਂਕਿ ਸਾਇੰਸ ਨੇ ਤਾਂ ਬਦਲਣਾ ਹੀ ਹੈ। ਸਾਡੇ ਲੋਕਾਂ ਨੂੰ ਵੀ ਸੱਚਾਈ ਹੀ ਦੱਸਣੀ ਚਾਹੀਦੀ ਹੈ। ਨਹੀਂ ਸਾਡੇ ਦੇਸ਼ ਦੇ ਲੋਕ ਵੀ ਮੌਕਾਪ੍ਰਸਤ ਬਣ ਜਾਣਗੇ।

ਉਹਨਾਂ ਦੇਸ਼ਾਂ ਨੇ ਹੀ ਤਰੱਕੀ ਕੀਤੀ ਹੈ, ਜਿਨ੍ਹਾਂ ਨੇ ਵਿਗਿਆਨਕ ਤਕਨੀਕ ਨੂੰ ਅਪਣਾਇਆ ਹੈ। ਚੀਨ ਦੀ ਉਦਾਹਰਣ ਸਾਡੇ ਸਾਹਮਣੇ ਹੈ। ਅੱਜ ਉਹ ਭਾਰਤ ਤੋਂ ਦਰਜਨਾਂ ਗੁਣਾ ਵੱਧ ਪੈਸੇ ਵਿਗਿਆਨਕ ਤਕਨੀਕਾਂ ਪ੍ਰਾਪਤ ਕਰਨ ਲਈ ਖਰਚ ਕਰ ਰਿਹਾ ਹੈ। ਭਾਰਤ ਸਰਕਾਰ ਦਿਨੋਂ ਦਿਨ ਵਿਗਿਆਨਕ ਤਕਨੀਕ ਅਤੇ ਵਿਗਿਆਨਕ ਸੋਚ ਲਈ ਬਜ਼ਟ ਘਟਾ ਰਹੀ ਹੈ। ਇਸ ਬਜ਼ਟ ਨੂੰ ਵਿਗਿਆਨ ਵਿਰੋਧੀ ਕਾਰਜਾਂ ਵਿੱਚ ਖਰਚ ਕੀਤਾ ਜਾ ਰਿਹਾ ਹੈ। ਕੁੰਭ ਮੇਲਾ ਅਤੇ ਪਟੇਲ ਦੇ ਬੁੱਤ ’ਤੇ ਕੀਤਾ ਜਾ ਰਿਹਾ ਖਰਚਾ ਇਸ ਦੀਆਂ ਸਿਰਫ਼ ਛੋਟੀਆਂ ਅਤੇ ਤਾਜ਼ੀਆਂ ਉਦਾਹਰਣਾ ਹਨ। ਬਜ਼ਟ ਦਾ ਬਹੁਤਾ ਹਿੱਸਾ ਬਰਬਾਦ ਹੋ ਰਿਹਾ ਹੈ ਅਤੇ ਦੇਸ਼ ਪਛੜ ਰਿਹਾ ਹੈ।

ਇਹ ਵੀ ਅਸਲੀਅਤ ਹੈ ਕਿ ਮੋਦੀ ਦੇ ਆਉਣ ਤੋਂ ਪਹਿਲਾਂ ਵੀ ਅਜਿਹੇ ਕੰਮ ਹੁੰਦੇ ਰਹੇ ਹਨ। ਪਰ ਮੋਦੀ ਰਾਜ ਵਿੱਚ ਪੈਸੇ ਦੀ ਬਰਬਾਦੀ ਵੱਧ ਹੋ ਰਹੀ ਹੈ।  ਮਨਮੋਹਨ ਦੀ ਵਜ਼ਾਰਤ ਸਮੇਂ ਇੱਕ ਵਜ਼ੀਰ ਨੇ ਕਿਸੇ ਸਾਧ ਦੇ ਸੁਪਨੇ ਵਿੱਚ ਦਿਖਾਈ ਦਿੱਤੇ ਗਏ 10 ਹਜ਼ਾਰ ਟਨ ਸੋਨੇ ਨੂੰ ਲੱਭਣ ਲਈ ਅਕਤੂਬਰ 2013 ਵਿੱਚ ਉ¤ਤਰ ਪ੍ਰਦੇਸ਼ ਦੇ ‘ਡਾਂਡੀਆ ਖੇੜਾ’ ਇਲਾਕੇ ਵਿੱਚ ਖੁਦਾਈ ਸ਼ੁਰੂ ਕਰਵਾ ਦਿੱਤੀ ਸੀ।

ਅਸੀਂ ਜਾਣਦੇ ਹਾਂ ਕਿ ਵਿਗਿਆਨ ਅਜਿਹਾ ਤਰਤੀਬਵੱਧ ਗਿਆਨ ਹੁੰਦਾ ਹੈ, ਜਿਸਦਾ ਆਧਾਰ ਪ੍ਰਯੋਗ, ਪਰਖ ਅਤੇ ਨਿਰੀਖਣ ਹੁੰਦੇ ਹਨ। ਜੇ ਇਸ ਨੂੰ ਪਰਖਣਾ ਹੋਵੇ ਤਾਂ ਸਾਨੂੰ ਵਾਰ-ਵਾਰ ਦੁਹਰਾਉਣਾ ਪੈਂਦਾ ਹੈ। ਜੇ ਇਹ ਅਸਲੀਅਤ ਹੋਵੇਗੀ ਤਾਂ ਹਰ ਵਾਰ ਉਹੀ ਨਤੀਜੇ ਹੋਣਗੇ। ਉਦਾਹਰਣ ਦੇ ਤੌਰ ’ਤੇ  ਜੇ ਮੇਰੇ ਖੂਨ ਵਿੱਚ ਕੋਈ ਨੁਕਸ ਪੈ ਜਾਵੇ ਤੇ ਮੈਂ ਇਸ ਨੂੰ 10 ਪ੍ਰਯੋਗਸ਼ਾਲਾਵਾਂ ਵਿੱਚ ਪਰਖ ਕਰਨ ਲਈ ਭੇਜ ਦੇਵਾਂ। ਜੇ ਇਸ ਦੇ ਨਤੀਜੇ ਹਰ ਵਾਰ ਲਗਭਗ ਇੱਕ ਜਿਹੇ ਹੋਣਗੇ, ਤਾਂ ਇਹ ਗੱਲ ਵਿਗਿਆਨਕ ਹੋਵੇਗੀ, ਨਹੀਂ ਤਾਂ ਗੈਰ ਵਿਗਿਆਨਕ। ਸੋ, ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਇਹ ਕਸੌਟੀ ਵਰਤਣੀ ਚਾਹੀਦੀ ਹੈ।

ਸਾਡੇ ਪੰਜਾਬ ਵਿੱਚ ਵੀ ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣ ਲਈ ਪਿਛਲੀ ਇੱਕ ਸਦੀ ਤੋਂ ਗੰਭੀਰ ਯਤਨ ਹੋਏ ਹਨ। ਹੰਸ ਰਾਜ ਵਾਇਰਲੈਸ ਪੰਜਾਬ ਦਾ ਅਜਿਹਾ ਦੇਸ਼-ਭਗਤ ਵਿਗਿਆਨਕ ਸੀ, ਜੋ ਥਾਲੀ ਵਿੱਚ ਕੁੱਝ ਸੂਈਆਂ ਪਾ ਕੇ ਲੋਕਾਂ ਨੂੰ ਰੇਡੀਓ ਸੁਣਾ ਦਿੰਦਾ ਸੀ। ਉਸ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਇਹ ਕਾਰਨਾਮੇ ਕਰ ਕੇ ਵਿਖਾਏ ਸਨ। ਰੁਚੀ ਰਾਮ ਸਾਹਨੀ ਵੀ ਅਜਿਹਾ ਕਰਦੇ ਰਹੇ ਹਨ। ਅੱਜ ਵੀ ਲੋਕਾਂ ਨੂੰ ਉਹਨਾਂ ਦੀਆਂ ਜਾਦੂ ਦੀਆਂ ਲਾਲਟੈਨਾਂ ਭੁੱਲੀਆਂ ਨਹੀਂ। ਤਰਕਸ਼ੀਲ ਵੀ 1984 ਤੋਂ ਲਗਾਤਾਰ ਅਜਿਹਾ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ।

1916 ਵਿੱਚ ਨੋਬਲ ਇਨਾਮ ਜੇਤੂ ਵਿਗਿਆਨਕ ਵੈਂਕਟਰਮਨ ਰਾਮਾਕ੍ਰਿਸ਼ਨ ਨੂੰ ਵਿਗਿਆਨਕ ਕਾਂਗਰਸ ਵਿੱਚ ਭਾਗ ਲੈਣ ਲਈ ਬੇਨਤੀ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ‘‘ਉਹ ਵਿਗਿਆਨੀਆਂ ਦੀ ਅਜਿਹੀ ਸਰਕਸ ਵਿੱਚ ਨਹੀਂ ਜਾਵੇਗਾ।’’ ਉਸਦਾ ਇਹ ਕਥਨ 2019 ਦੀ ਸਾਇੰਸ ਕਾਂਗਰਸ ਨੇ ਹੂ-ਬ-ਹੂ ਸਾਬਤ ਕਰ ਦਿੱਤਾ ਹੈ।

ਗ਼ੈਰਕਾਨੂੰਨੀ ਪ੍ਰਵਾਸ ਦੇ ਜ਼ੋਖ਼ਮ

$
0
0

1.    ਇਕ ਦੇਸ਼ ਦੇ ਨਾਗਰਿਕ ਕਿਸੇ ਦੂਜੇ ਦੇਸ਼ ਦੀ ਗ਼ੈਰਕਾਨੂੰਨੀ ਢੰਗ ਹੱਦ ਪਾਰ ਕਰਕੇ ਵੱਸਣੇ ਨੂੰ ਗ਼ੈਰਕਾਨੂੰਨੀ ਪ੍ਰਵਾਸ ਆਖਦੇ ਹਨ। ਇਹ ਪ੍ਰਵਾਸ ਲੈਂਡ, ਸਮੁੰਦਰ ਜਾਂ ਹਵਾਈ ਰਸਤੇ ਹੋ ਸਕਦੀ ਹੈ।

2.    ਕਈ ਵਾਰ ਕੋਈ ਵਿਅਕਤੀ ਜਾਅਲੀ ਕਾਗਜ਼ ਬਣਾਕੇ ਵੀ ਦੂਜੇ ਦੇਸ਼ ਵਿਚ ਦਾਖਿਲ ਹੋ ਜਾਂਦਾ ਹੈ। ਫੜੇ ਜਾਣ ’ਤੇ ਉਹ ਗ਼ੈਰਕਾਨੂੰਨੀ ਪ੍ਰਵਾਸੀ ਬਣ ਜਾਂਦਾ ਹੈ।

3.    ਕਈ ਵਾਰ ਕੋਈ ਵੀਜ਼ਾ ਦੀ ਮਿਆਦ ਖ਼ਤਮ ਹੋਣ ਉੱਤੇ ਵਾਧੂ ਰਹੀ ਜਾਂਦਾ ਹੈ। ਇਹ ਵੀ ਗ਼ੈਰਕਾਨੂੰਨੀ ਹੈ।

ਗ਼ੈਰਕਾਨੂੰਨੀ ਪ੍ਰਵਾਸ ਦੇ ਕਾਰਨ

ਕੁਝ ਵਿਅਕਤੀਆਂ ਦੀ ਯੋਗਤਾ ਕਾਨੂੰਨੀ ਢੰਗ ਨਾਲ ਪ੍ਰਵਾਸ ਕਰਨ ਲਈ ਕਾਫ਼ੀ ਨਹੀਂ ਹੁੰਦੀ ਪ੍ਰੰਤੂ ਬਾਹਰਲੇ ਮੁਲਕ ਵਿਚ ਜਾਣ ਦੀ ਇੱਛਾ ਪ੍ਰਬਲ ਹੁੰਦੀ ਹੈ। ਮੋਟੇ-ਮੋਟੇ ਕਾਰਨ ‘ਪ੍ਰਵਾਸ ਕਿਉਂ’ ਦੇ ਲੇਖ ਵਿਚ ਲਿਖੇ ਜਾ ਚੁੱਕੇ ਹਨ।

ਗ਼ੈਰਕਾਨੂੰਨੀ ਪ੍ਰਵਾਸੀਆਂ ਦਾ ਜੀਵਨ ਜੋਖ਼ਮ ਭਰਿਆ ਹੁੰਦਾ ਹੈ, ਦੋ ਵਾਰ ਜੋਖ਼ਮ ਵਿਚੋਂ ਲੰਘਣਾ ਪੈਂਦਾ ਹੈ।

1.    ਘਰੋਂ ਚੱਲਣ ਤੋਂ ਲੈ ਕੇ ਦੂਜੇ ਦੇਸ਼ ਵਿਚ ਦਾਖਿਲ ਹੋਣ ਤਕ

2.    ਦੂਜੇ ਦੇਸ਼ ਵਿਚ ਰਹਿਣ ਸਮੇਂ

ਘਰੋਂ ਚੱਲਣ ਤੋਂ ਲੈ ਕੇ ਦੂਜੇ ਦੇਸ਼ ਵਿਚ ਦਾਖਲ ਹੋਣ ਤਕ

1.    ਸਭ ਤੋਂ ਪਹਿਲਾ ਇਮੀਗ੍ਰੇਸ਼ਨ ਏਜੰਟ ਦੇ ਪੱਧਰ ਉੱਤੇ ਹੀ ਗੁੰਮਰਾਹ ਹੋ ਰਹੇ ਹੋ। ਏਜੰਟ ਠੀਕ ਜਾਣਕਾਰੀ ਨਾ ਦੇ ਰਿਹਾ ਹੋਵੇ, ਗਲਤ ਦੇਸ ਹੀ ਭੇਜ ਦੇਵੇ ਜਾਂ ਕਿਸੇ ਦੇਸ ਦੇ ਜੰਗਲ ਵਿਚ ਛੱਡ ਦਿੱਤੇ ਜਾਵੋ।

2.    ਰਸਤੇ ਵਿਚ ਡਾਕੂ ਲੁੱਟ ਲੈਣ

3.    ਭੌ-ਮਾਫੀਆ ਬੰਦੀ ਬਣਾ ਲੈਣ

4.    ਡਰੱਗ ਮਾਫੀਆ ਦੀ ਚੁੰਗਲ ਵਿਚ ਫਸ ਜਾਵੋ

5.    ਗ਼ੈਰਕਾਨੂੰਨੀ ਪ੍ਰਵਾਸੀ ਔਰਤਾਂ ਨੂੰ ਦੇਹ ਵਪਾਰ ਦੇ ਧੰਦੇ ਵਿਚ ਧੱਕ ਦੇਣ।

6.    ਬੰਦੀ ਬਣਾ ਕੇ ਤੁਹਾਡੇ ਮਾਪਿਆਂ ਤੋਂ ਫਿਰੌਤੀ ਦੀ ਮੰਗ ਕੀਤੀ ਜਾਵੇ।

2.     ਜੋਖ਼ਮ ਜੋ ਦੂਜੇ ਦੇਸ਼ ਵਿਚ ਹੰਡਾਉਣੇ ਪੈਂਦੇ ਹਨ

1.    ਹੱਦ ਪਾਰ ਕਰਨ ਵੇਲੇ ਫੜੇ ਜਾਵੋ ਅਤੇ ਜੇਲ੍ਹ ਵਿਚ ਸੁੱਟੇ ਜਾਵੋ।

2.    ਦਾਖਲ ਹੋਣ ਸਮੇਂ ਮੁੱਠ ਭੇੜ ਹੋ ਜਾਵੋ ਅਤੇ ਗੋਲੀ ਦਾ ਸ਼ਿਕਾਰ ਹੋ ਜਾਵੋ

3.    ਆਮ ਤੌਰ ’ਤੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਨਵੇਂ ਦੇਸ਼ ਦੀ ਬੋਲੀ ਨਹੀਂ ਆਉਂਦੀ ਹੁੰਦੀ। ਇਸ ਘਾਟ ਕਾਰਨ ਜ਼ਿੰਦਗੀ ਨਰਕ ਵਰਗੀ ਹੁੰਦੀ ਹੈ।

4.    ਰੁਜ਼ਗਾਰ : ਤੁਹਾਡੀਆਂ ਡਿਗਰੀਆਂ ਅਤੇ ਤਜ਼ਰਬੇ ਦਾ ਕੋਈ ਮੂਲ ਨਹੀਂ ਪੈ ਸਕਦਾ, ਠੀਕ ਰੁਜ਼ਗਾਰ ਮਿਲਣਾ ਲਗਭਗ ਅਸੰਭਵ ਹੈ।

5.    ਸਹੂਲਤ : ਸਿਹਤ ਸਹੂਲਤਾਂ ਕਾਨੂੰਨੀ ਸਹੂਲਤਾਂ ਤੋਂ ਵਾਂਝੇ ਰਹਿਣਾ ਪੈਂਦਾ ਹੈ।

6.    ਡਰਾਈਵਿੰਗ ਲਾਈਸੈਂਸ ਨਹੀਂ ਬਣਵਾ ਸਕਦੇ

7.    ਬੈਂਕਾਂ ਤੋਂ ਕਰਜ਼ਾ ਨਹੀਂ ਲਿਆ ਜਾ ਸਕਦਾ ਨਾ ਅਕਾਉਂਟ ਖੋਲਿਆ ਜਾ ਸਕਦਾ ਹੈ।

8.    ਕਰਜਾ ਲੈ ਕੇ ਆਪਣਾ ਮਕਾਨ ਨਹੀਂ ਬਣਵਾ ਸਕਦੇ

9.    ਕੋਈ ਮਾਲਕ ਬਣਦੀ ਤਨਖਾਹ ਨਹੀਂ ਦਿੰਦਾ

10.    ਜਿਸ ਦੇ ਵੀ ਸੰਪਰਕ ਵਿਚ ਆਵੋਗੇ ਉਹ ਹੀ ਸ਼ੋਸ਼ਣ ਅਤੇ ਨਜਾਇਜ਼ ਫਾਇਦਾ ਉਠਾਵੇਗਾ

11.    ਫੜੇ ਜਾਣ ਦੇ ਡਰੋਂ ਹੋਰਾਂ ਤੋਂ ਬਚ ਕੇ ਰਹੋਗੇ

12.    ਲੋੜ ਪੈਣ ਉੱਤੇ ਸੰਕਟ ਮਦਦ (911) ਨਹੀਂ ਲੈ ਸਕਦੇ।

13.    ਜੇ ਫੜੇ ਗਏ ਤਦ ਡੀਪੋਰਟ ਹੋਵੇਗੀ।

ਸਰਕਾਰਾਂ ਗ਼ੈਰਕਾਨੂੰਨੀ ਪ੍ਰਵਾਸ ਦੇ ਵਿਰੁੱਧ ਕਿਉਂ ਹੁੰਦੀਆਂ ਹਨ

1.    ਦੇਸ਼ ਦੀ ਵਸੋਂ ਵਿਚ ਵਾਧਾ ਹੁੰਦਾ ਹੈ। ਸਹੂਲਤਾਂ ਉੱਤੇ ਮਾਰੂ ਅਸਰ ਹੁੰਦਾ ਹੈ।

2.    ਕਿਉਂਕਿ ਇਸ ਵਰਗ ਦਾ ਪੱਕਾ ਟਿਕਾਣਾ ਨਹੀਂ ਹੁੰਦਾ, ਕੋਈ ਜਾਣਕਾਰੀ ਨਹੀਂ ਹੁੰਦੀ ਦੇਸ ਦੀ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ।

3.    ਇਹ ਵਰਗ ਘੱਟ ਤਨਖਾਹ ਉੱਤੇ ਵੀ ਕੰਮ ਕਰਨ ਨੂੰ ਤਿਆਰ ਰਹਿੰਦਾ। ਦੇਸ ਦੇ ਸ਼ਹਿਰੀਆਂ ਦੇ ਹੱਕ ਉਤੇ ਡਾਕਾ ਹੁੰਦਾ ਹੈ।

4.    ਕਈ ਗ਼ੈਰਕਾਨੂੰਨੀ ਪ੍ਰਵਾਸੀ ਆਪਣੇ ਨਾਲ ਬਿਮਾਰੀਆਂ ਵੀ ਲੈ ਕੇ ਆਉਂਦੇ ਹਨ, ਕਿਉਂਕਿ ਮੁਲਕ ਦੇ ਦਾਖਲੇ ਸਮੇਂ ਕੋਈ ਮੈਡੀਕਲ ਜਾਂਚ ਨਹੀਂ ਹੁੰਦੀ।

ਗ਼ੈਰਕਾਨੂੰਨੀ ਪ੍ਰਵਾਸ ਦੇ ਰੁਝਾਨ ਨੂੰ ਘਟ ਕਰਨ ਲਈ ਵਾਤਾਵਰਣ ਰੁਜ਼ਗਾਰ, ਬਿਹਤਰ ਸਿਆਸੀ, ਆਰਥਿਕ ਅਤੇ ਸਮਾਜਿਕ ਮਾਹੌਲ ਦੀ ਸਿਰਜਣਾ ਕਰਨੀ ਹੋਵੇਗੀ।

ਕੀ ਪ੍ਰਿਅੰਕਾ ਗਾਂਧੀ ਕਾਂਗਰਸ ਲਈ ਬ੍ਰਹਮ ਅਸਤਰ ਸਾਬਤ ਹੋਵੇਗੀ?

$
0
0

ਮਈ 2019 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਸਰਬ ਭਾਰਤੀ ਕਾਂਗਰਸ ਪਾਰਟੀ ਨੇ 47 ਸਾਲਾ ਪ੍ਰਿਅੰਕਾ ਗਾਂਧੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਬਣਾਕੇ ਪੂਰਬੀ ਉਤਰ ਪ੍ਰਦੇਸ਼ ਦਾ ਇਨਚਾਰਜ ਬਣਾ ਦਿੱਤਾ ਹੈ। ਜਿਓਤੀਰਾਦਿਤਿਆ ਸਿੰਧੀਆ ਨੂੰ ਪੱਛਮੀਂ ਉਤਰ ਪ੍ਰਦੇਸ਼ ਦਾ ਇਨਚਾਰਜ ਬਣਾ ਦਿੱਤਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਰਾਜ ਨੂੰ ਦੋ ਹਿੱਸਿਆਂ ਵਿਚ ਵੰਡਕੇ ਦੋ ਜਨਰਲ ਸਕੱਤਰਾਂ ਦੇ ਹਵਾਲੇ ਕੀਤਾ ਹੋਵੇ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵਿਚ ਸਭ ਤੋਂ ਯੋਗ, ਘਾਗ ਅਤੇ ਰਣਨੀਤੀਕਾਰ ਸਮਝੇ ਜਾਂਦੇ ਜਨਰਲ ਸਕੱਤਰ ਜਨਾਬ ਗ਼ੁਲਾਮ ਨਬੀ ਆਜ਼ਾਦ ਉਤਰ ਪ੍ਰਦੇਸ਼ ਦੇ ਇਨਚਾਰਜ ਸਨ। ਕਾਂਗਰਸ ਪਾਰਟੀ ਵੱਲੋਂ ਪ੍ਰਿਅੰਕਾ ਗਾਂਧੀ ਨੂੰ ਸਿਆਸਤ ਵਿਚ ਉਤਾਰਨਾ ਕੀ ਪਾਰਟੀ ਦੀ ਡੁਬਦੀ ਬੇੜੀ ਨੂੰ ਤਾਰਨ ਲਈ ਤਿਣਕੇ ਦਾ ਸਹਾਰਾ ਬਣ ਸਕਦਾ ਹੈ? 2014 ਦੀਆਂ ਲੋਕ ਸਭਾ ਚੋਣਾਂ ਮੌਕੇ ਵੀ ਕਿਆਸ ਅਰਾਈਆਂ ਲਗਾਈਆਂ ਜਾਂਦੀਆਂ ਸਨ ਕਿ ਪ੍ਰਿਅੰਕਾ ਗਾਂਧੀ ਨੂੰ ਸਿਆਸਤ ਵਿਚ ਲਿਆਕੇ ਕਾਂਗਰਸ ਪਾਰਟੀ ਦੀ ਡਿਗਦੀ ਸ਼ਾਖ ਨੂੰ ਰੋਕਿਆ ਜਾਵੇਗਾ। ਪ੍ਰੰਤੂ ਸ੍ਰੀਮਤੀ ਸੋਨੀਆਂ ਗਾਂਧੀ ਨੂੰ ਸੰਦੇਹ ਸੀ ਕਿ ਜੇਕਰ ਪ੍ਰਿਅੰਕਾ ਗਾਂਧੀ ਸਿਆਸਤ ਵਿਚ ਆ ਗਈ ਤਾਂ ਰਾਹੁਲ ਗਾਂਧੀ ਦਾ ਭਵਿੱਖ ਖ਼ਤਰੇ ਵਿਚ ਪੈ ਜਾਵੇਗਾ ਕਿਉਂਕਿ ਪ੍ਰਿਅੰਕਾ ਗਾਂਧੀ ਦਾ ਮੜੰਗਾ, ਵਿਵਹਾਰ ਅਤੇ ਭਾਸ਼ਣ ਦੇਣ ਦੀ ਸ਼ੈਲੀ ਸ੍ਰੀਮਤੀ ਇੰਦਰਾ ਗਾਂਧੀ ਨਾਲ ਮੇਲ ਖਾਂਦੀ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਖਾਸ ਤੌਰ ਤੇ ਨੌਜਵਾਨ ਵਰਗ ਵੱਲੋਂ ਲੰਮੇ ਸਮੇਂ ਤੋਂ ਪ੍ਰਿਅੰਕਾ ਗਾਂਧੀ ਨੂੰ ਸਿਆਸਤ ਵਿਚ ਲਿਆਉਣ ਦੀ ਮੰਗ ਕੀਤੀ ਜਾ ਰਹੀ ਸੀ। ਪਿੱਛਲੇ ਦੋ ਸਾਲ ਤੋਂ ਉਹ ਪਾਰਟੀ ਦੀਆਂ ਸਰਗਰਮੀਆਂ ਵਿਚ ਅਸਿਧੇ ਤੌਰ ਤੇ ਦਖ਼ਲਅੰਦਾਜ਼ੀ ਕਰ ਰਹੀ ਹੈ।

2017 ਵਿਚ ਉਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਉਮੀਦਵਾਰ ਚੁਣਨ ਅਤੇ ਨੀਤੀਗਤ ਫੈਸਲਿਆਂ ਵਿਚ ਉਹ ਰਾਹੁਲ ਗਾਂਧੀ ਦੇ ਸਲਾਹਕਾਰ ਦੇ ਤੌਰ ਤੇ ਵਿਚਰਦੀ ਰਹੀ ਹੈ। ਇਨ੍ਹਾਂ ਚੋਣਾਂ ਲਈ ਸਮਾਜਵਾਦੀ ਪਾਰਟੀ ਨਾਲ ਗਠਬੰਧਨ ਕਰਨ ਵਿਚ ਵੀ ਸ੍ਰੀਮਤੀ ਪ੍ਰਿਅੰਕਾ ਗਾਂਧੀ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ। ਭਾਵੇਂ ਵਿਧਾਨ ਸਭਾ ਦੇ ਨਤੀਜੇ ਕਾਂਗਰਸ ਅਤੇ ਸਮਾਜਵਾਦੀ ਲਈ ਲਾਭਦਾਇਕ ਨਹੀਂ ਰਹੇ। ਪ੍ਰਿਅੰਕਾ ਗਾਂਧੀ ਨਹਿਰੂ ਪਰਿਵਾਰ ਦੀ ਪੰਜਵੀਂ ਪੁਸ਼ਤ ਵਿਚੋਂ ਹੈ। ਪਿਛਲੇ ਮਹੀਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰਾਂ ਦੀ ਚੋਣ ਵਿਚ ਵੀ ਪ੍ਰਿਅੰਕਾ ਗਾਂਧੀ ਦੀ ਛਾਪ ਵਿਖਾਈ ਦਿੰਦੀ ਸੀ। ਇਨ੍ਹਾਂ ਵਿਚੋਂ ਜਿੱਤੇ ਤਿੰਨ ਰਾਜਾਂ ਵਿਚ ਮੁੱਖ ਮੰਤਰੀਆਂ ਦੀ ਚੋਣ ਸਮੇਂ ਵੀ ਉਹ ਹਰ ਮੀਟਿੰਗ ਵਿਚ ਉਥੇ ਹਾਜ਼ਰ ਹੁੰਦੀ ਸੀ। ਅਸ਼ੋਕ ਗਹਿਲੋਟ ਅਤੇ ਸਚਿਨ ਪਾਇਲਟ ਦੇ ਮੁੱਖ ਮੰਤਰੀ ਬਣਨ ਦੀ ਲੜਾਈ ਦਾ ਸਮਝੌਤਾ ਵੀ ਪ੍ਰਿਅੰਕਾ ਗਾਂਧੀ ਨੇ ਕਰਵਾਇਆ ਹੈ। ਮਨਪ੍ਰੀਤ ਸਿੰਘ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਵੀ ਪ੍ਰਿਅੰਕਾ ਗਾਂਧੀ ਦੇ ਯਤਨਾ ਨਾਲ ਹੀ ਹੋਈ ਹੈ ਕਿਉਂਕਿ ਕਾਂਗਰਸ ਪਾਰਟੀ ਦਾ ਇਕ ਧੜਾ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਨ ਦਾ ਵਿਰੋਧ ਕਰ ਰਿਹਾ ਸੀ। ਅਜਿਹੇ ਮੌਕੇ ਜਦੋਂ ਰਾਹੁਲ ਗਾਂਧੀ ਅਸੰਜਮ ਵਿਚ ਹੁੰਦਾ ਹੈ ਤਾਂ ਪ੍ਰਿਅੰਕਾ ਗਾਂਧੀ ਨੇ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ।

ਹੁਣ ਜਦੋਂ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀਯ ਜਨਤਾ ਦਲ ਨੇ ਮਈ 2019 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਕਾਂਗਰਸ ਪਾਰਟੀ ਨੂੰ ਅਣਦਿਖ ਕਰਕੇ ਆਪਸੀ ਚੋਣ ਗਠਜੋੜ ਕਰ ਲਿਆ ਤਾਂ ਕਾਂਗਰਸ ਪਾਰਟੀ ਨੂੰ ਮਜ਼ਬੂਰੀ ਵਿਚ ਇਕੱਲਿਆਂ ਚੋਣ ਲੜਨ ਦਾ ਫ਼ੈਸਲਾ ਕਰਨਾ ਪਿਆ। ਰਾਜਨੀਤਕ ਵਿਸ਼ਲੇਸ਼ਕਾਂ ਅਨੁਸਾਰ ਕਾਂਗਰਸ ਪਾਰਟੀ ਦਾ ਇਕੱਲਿਆਂ ਚੋਣਾਂ ਲੜਨਾ ਪਾਰਟੀ ਦੀ ਮੁੜ ਸਥਾਪਤੀ ਲਈ ਲਾਹੇਬੰਦ ਹੋਵੇਗਾ ਕਿਉਂਕਿ ਪਾਰਟੀ ਆਪਣੀ ਵੋਟ ਬੈਂਕ ਨੂੰ ਮੁੜ ਸੁਰਜੀਤ ਕਰ ਸਕੇਗੀ, ਜਿਹੜੀ ਵੋਟ ਬੈਂਕ ਸਹਿਯੋਗੀ ਪਾਰਟੀਆਂ ਦੀ ਭਾਈਵਾਲੀ ਕਰਕੇ ਦੂਜੀਆਂ ਪਾਰਟੀਆਂ ਵਲ ਖਿਸਕ ਗਈ ਸੀ, ਉਹ ਵਾਪਸ ਆ ਜਾਵੇਗੀ। ਕਾਂਗਰਸੀ ਵੋਟਰ ਆਪਣੇ ਆਪ ਨੂੰ ਲਾਵਾਰਸ ਸਮਝਦੇ ਸਨ ਕਿਉਂਕਿ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਹੱਥ ਫੜਨ ਲਈ ਦੂਜੀਆਂ ਪਾਰਟੀਆਂ ਦੇ ਨੇਤਾ ਅੱਗੇ ਨਹੀਂ ਆਉਂਦੇ ਸਨ। ਸ੍ਰੀਮਤੀ ਪ੍ਰਿਅੰਕਾ ਗਾਂਧੀ ਨੂੰ ਵੀ ਇਸੇ ਮਜ਼ਬੂਰੀ ਵਸ ਸਿਆਸੀ ਅਖਾੜੇ ਵਿਚ ਉਤਾਰਿਆ ਗਿਆ ਹੈ। ਇਸ ਤੋਂ ਪਹਿਲਾਂ ਸ੍ਰੀਮਤੀ ਇੰਦਰਾ ਗਾਂਧੀ, ਸੰਜੇ ਗਾਂਧੀ, ਰਾਜੀਵ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਵੀ ਕਾਂਗਰਸ ਪਾਰਟੀ ਵਿਚ ਜਨਰਲ ਸਕੱਤਰ ਬਣਾਕੇ ਲਿਆਂਦਾ ਸੀ। ਪ੍ਰਿਅੰਕਾ ਗਾਂਧੀ ਨੂੰ ਵੀ ਜਨਰਲ ਸਕੱਤਰ ਬਣਾਕੇ ਕਿਸੇ ਸਮੇਂ ਪਾਰਟੀ ਦੇ ਗੜ੍ਹ ਰਹੇ ਉਤਰ ਪ੍ਰਦੇਸ਼ ਦੇ ਪੂਰਬੀ ਹਿੱਸੇ ਦੀ ਇਨਚਾਰਜ ਬਣਾਇਆ ਗਿਆ ਹੈ। ਪੂਰਬੀ ਹਿੱਸੇ ਵਿਚ 30 ਲੋਕ ਸਭਾ ਦੀਆਂ ਸੀਟਾਂ ਹਨ, ਜਿਨ੍ਹਾਂ ਵਿਚੋਂ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਦੇ ਮੈਂਬਰ ਹਨ। ਮੁੱਖ ਮੰਤਰੀ ਅਦਿਤਿਆ ਨੰਦ ਵੀ ਇਸੇ ਇਲਾਕੇ ਵਿਚੋਂ ਹਨ। ਇਸ ਇਲਾਕੇ ਵਿਚ ਕਾਂਗਰਸ ਦੀ ਹਾਲਤ ਬਹੁਤ ਪਤਲੀ ਹੈ। ਉਤਰ ਪ੍ਰਦੇਸ਼ ਵਿਚੋਂ ਹੀ ਜਵਾਹਰ ਲਾਲ ਨਹਿਰੂ, ਵਿਜੇ ਲਕਸ਼ਮੀ ਪੰਡਿਤ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਚੋਣ ਲੜਦੇ ਰਹੇ ਹਨ। ਪ੍ਰਿਅੰਕਾ ਗਾਂਧੀ ਵਿਚ ਇੰਦਰਾ ਗਾਂਧੀ ਦੀ ਤਰ੍ਹਾਂ ਵੋਟਾਂ ਖਿਚਣ ਵਾਲੀ ਚੁੰਬਕੀ ਸ਼ਕਤੀ ਮੌਜੂਦ ਲੱਗਦੀ ਹੈ, ਜਿਸ ਕਰਕੇ ਕਾਂਗਰਸ ਪਾਰਟੀ ਨੇ ਪ੍ਰਿਅੰਕਾ ਗਾਂਧੀ ਨੂੰ ਮੈਦਾਨ ਵਿਚ ਉਤਾਰਿਆ ਹੈ। ਇੱਕ ਕਿਸਮ ਨਾਲ ਕਾਂਗਰਸ ਪਾਰਟੀ ਕੋਲ ਗਾਂਧੀ ਪਰਿਵਾਰ ਦਾ ਆਖ਼ਰੀ ਹਥਿਆਰ ਸੀ, ਜਿਸਨੂੰ ਉਨ੍ਹਾਂ ਵਰਤਣ ਦਾ ਫ਼ੈਸਲਾ ਕਰ ਲਿਆ ਹੈ, ਜਿਸ ਨਾਲ ਪ੍ਰਿਅੰਕਾ ਦਾ ਭਵਿੱਖ ਦਾਅ ਤੇ ਲਾ ਦਿੱਤਾ ਹੈ। ਕਾਂਗਰਸ ਪਾਰਟੀ ਦੇ ਦਿਗਜ਼ ਨੇਤਾ ਮਹਿਸੂਸ ਕਰਦੇ ਹਨ ਕਿ ਉਤਰ ਪ੍ਰਦੇਸ਼ ਦੀ ਬ੍ਰਾਹਮਣ ਅਤੇ ਮੁਸਲਮ ਭਾਈਚਾਰੇ ਦੀ ਵੋਟ ਕਾਂਗਰਸ ਪਾਰਟੀ ਦੇ ਹਿੱਸੇ ਆਉਣ ਦੀ ਉਮੀਦ ਬੱਝ ਗਈ ਹੈ। ਇਹ ਨੁਕਸਾਨ ਭਾਰਤੀ ਜਨਤਾ ਪਾਰਟੀ ਅਤੇ ਸਮਾਜਵਾਦੀ ਪਾਰਟੀ ਨੂੰ ਹੋਵੇਗਾ। ਦੂਜਾ ਕਾਂਗਰਸ ਪਾਰਟੀ ਨੌਜਵਾਨਾ ਨੂੰ ਮੁੜ ਆਪਣੇ ਨਾਲ ਜੋੜਨ ਵਿਚ ਵੀ ਸਫਲ ਹੋ ਸਕਦੀ ਹੈ ਕਿਉਂਕਿ ਦੇਸ਼ ਦਾ ਭਵਿਖ ਨੌਜਵਾਨ ਹਨ। ਕਾਂਗਰਸ ਪਾਰਟੀ ਦੇ ਹੱਕ ਵਿਚ ਨੌਜਵਾਨ ਹੀ ਲਹਿਰ ਪੈਦਾ ਕਰ ਸਕਦੇ ਹਨ। ਪੁਰਾਣੇ ਸੀਨੀਅਰ ਕਾਂਗਰਸ ਨੇਤਾ ਅਜਿਹਾ ਕਰਨ ਵਿਚ ਅਸਫਲ ਰਹੇ ਹਨ। ਕਾਂਗਰਸ ਨੂੰ ਲੱਗਿਆ ਖ਼ੋਰਾ ਵੀ ਘਟਣ ਦੀ ਉਮੀਦ ਬੱਝ ਗਈ ਹੈ। ਕਾਂਗਰਸ ਪਾਰਟੀ ਦੇ ਨੌਜਵਾਨਾ ਨੂੰ ਪ੍ਰਿਅੰਕਾ ਗਾਂਧੀ ਵਿਚ ਭਾਰਤ ਦਾ ਭਵਿੱਖ ਸੁਰੱਖਿਅਤ ਵਿਖਾਈ ਦਿੰਦਾ ਹੈ। ਕਾਂਗਰਸ ਪਾਰਟੀ ਨੂੰ ਕੈਂਸਰ ਦੀ ਜਿਹੜੀ ਬਿਮਾਰੀ ਲੱਗਣ ਨਾਲ ਖ਼ੋਰਾ ਲੱਗ ਗਿਆ ਸੀ, ਉਸਨੂੰ ਠੱਲ ਪੈਣ ਦੀ ਉਮੀਦ ਕਾਂਗਰਸੀ ਲਾਈ ਬੈਠੇ ਹਨ। ਪ੍ਰਿਅੰਕਾ ਗਾਂਧੀ ਉਸ ਬਿਮਾਰੀ ਨੂੰ ਦੂਰ ਕਰਨ ਲਈ ਕਿਹੜਾ ਢੰਗ ਵਰਤੇਗੀ ਇਹ ਤਾਂ ਸਮਾਂ ਹੀ ਦੱਸੇਗਾ।

ਸਿਆਸਤ ਦੋ ਮੂੰਹੀ ਤਲਵਾਰ ਹੁੰਦੀ ਹੈ, ਇਸ ਲਈ ਜਿਥੇ ਕਾਂਗਰਸ ਪ੍ਰਿਅੰਕਾ ਗਾਂਧੀ ਨੂੰ ਬ੍ਰਹਮ ਅਸਤਰ ਸਮਝ ਰਹੀ ਹੈ, ਉਥੇ ਇਹ ਪ੍ਰਿਅੰਕਾ ਗਾਂਧੀ ਨੂੰ ਬਲੀ ਦਾ ਬਕਰਾ ਵੀ ਬਣਾ ਸਕਦੀ ਹੈ। ਪ੍ਰਿਅੰਕਾ ਗਾਂਧੀ ਦਾ ਸਿਆਸੀ ਕੈਰੀਅਰ ਦਾਅ ਤੇ ਲੱਗ ਗਿਆ ਹੈ। ਇਕ ਗੱਲ ਦੀ ਉਮੀਦ ਬੱਝਦੀ ਹੈ ਕਿ ਜਿਹੜੇ ਕਾਂਗਰਸੀ ਨਿਰਾਸ਼ਾ ਦੇ ਆਲਮ ਵਿਚ ਸਨ, ਉਹ ਹੁਣ ਅਖਬਾਰਾਂ, ਸ਼ੋਸ਼ਲ ਮੀਡੀਆ ਅਤੇ ਫਲੈਕਸਾਂ ਰਾਹੀਂ ਦਮਗਜ਼ੇ ਮਾਰ ਰਹੇ ਹਨ। ਕਾਂਗਰਸੀ ਵਰਕਰਾਂ ਵਿਚ ਇਕ ਵਾਰ ਤਾਂ ਉਤਸ਼ਾਹ ਪੈਦਾ ਹੋ ਗਿਆ ਹੈ  ਕਿਉਂਕਿ ਉਨ੍ਹਾਂ ਦੀ ਲੰਮੇਂ ਸਮੇਂ ਤੋਂ ਲਟਕਦੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਨੇ ਤਾਂ ਪ੍ਰਿਅੰਕਾ ਗਾਂਧੀ ਦੇ ਸਵਾਗਤ ਲਈ ਹੜ੍ਹ ਲਿਆ ਦਿੱਤਾ ਹੈ। ਵੇਖਣ ਵਾਲੀ ਗੱਲ ਹੈ ਕਿ ਕਾਂਗਰਸੀਆਂ ਦਾ ਉਤਸ਼ਾਹ ਲਹਿਰ ਵਿਚ ਬਦਲਦਾ ਹੈ ਜਾਂ ਨਹੀਂ। ਕਾਂਗਰਸੀਆਂ ਦੀ ਚਮਚਾਗਿਰੀ ਵੀ ਕਮਾਲ ਦੀ ਹੈ ਅਜੇ ਪ੍ਰਿਅੰਕਾ ਗਾਂਧੀ ਵਿਦੇਸ਼ ਵਿਚ ਹੈ ਤਾਂ ਵੀ ਕਾਂਗਰਸੀ ਪੱਬਾਂ ਭਾਰ ਹੋਏ ਫਿਰਦੇ ਹਨ। ਉਤਰ ਪ੍ਰਦੇਸ਼ ਵਿਚ 1989 ਤੋਂ ਕਾਂਗਰਸ ਪਾਰਟੀ ਨੂੰ ਖ਼ੋਰਾ ਲੱਗਣਾ ਸ਼ੁਰੂ ਹੋ ਗਿਆ ਸੀ, ਮੁੜਕੇ 2009 ਤੱਕ ਕਾਂਗਰਸ ਦੇ ਪੈਰ ਨਹੀਂ ਲੱਗੇ। 2009 ਵਿਚ ਕਾਂਗਰਸ ਪਾਰਟੀ 21 ਲੋਕ ਸਭਾ ਸੀਟਾਂ ਜਿੱਤ ਗਈ ਸੀ। 2014 ਵਿਚ ਕਾਂਗਰਸ ਪਾਰਟੀ ਦੀਆਂ ਸਿਰਫ 2 ਸੀਟਾਂ ਸ੍ਰੀਮਤੀ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਦੀਆਂ ਹੀ ਬਚ ਸਕੀਆਂ। ਭਾਰਤੀ ਜਨਤਾ ਪਾਰਟੀ ਨੇ 73 ਸੀਟਾਂ ਜਿੱਤਕੇ 42-6 ਫ਼ੀ ਸਦੀ ਅਤੇ 2017 ਵਿਚ ਵਿਧਾਨ ਸਭਾ ਵਿਚ 40 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ ਜਦੋਂ ਕਿ ਵਿਰੋਧੀ ਪਾਰਟੀਆਂ ਨੂੰ 50 ਫ਼ੀ ਸਦੀ ਵੋਟਾ ਪੋਲ ਹੋਈਆਂ ਸਨ ਪ੍ਰੰਤੂ ਕਾਂਗਰਸ ਪਾਰਟੀ ਨੂੰ 50 ਫੀ ਸਦੀ ਵਿਚੋਂ 2014 ਵਿਚ ਸਿਰਫ 7-5 ਫ਼ੀ ਸਦੀ ਅਤੇ 2017 ਵਿਚ 6-3 ਫ਼ੀ ਸਦੀ ਵੋਟਾ ਮਿਲੀਆਂ  ਸਨ। ਇਥੋਂ ਤੱਕ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੋਨੀਆਂ ਅਤੇ ਰਾਹੁਲ ਦੇ ਹਲਕਿਆਂ ਦੀਆਂ ਸਾਰੀਆਂ ਸੀਟਾਂ ਹਾਰ ਗਏ। ਇਕ ਕਿਸਮ ਨਾਲ ਕਾਂਗਰਸ ਦਾ ਬੋਰੀਆ ਬਿਸਤਰਾ ਹੀ ਗੋਲ ਹੋ ਗਿਆ। ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਪਾਰਟੀ ਸੁੰਡ ਦੀ ਗੱਠੀ ਸਮਝ ਰਹੀ ਹੈ। ਕਾਂਗਰਸ ਪਾਰਟੀ ਲਈ 2019 ਦੀਆਂ ਲੋਕ ਸਭਾ ਚੋਣਾਂ ਆਰ ਪਾਰ ਦੀ ਲੜਾਈ ਹੈ। 1977 ਤੱਕ ਉਤਰ ਪ੍ਰਦੇਸ਼ ਵਿਚ ਕਾਂਗਰਸ ਮੁੱਖ ਪਾਰਟੀ ਸੀ। 1989 ਤੋਂ ਖ਼ੋਰਾ ਲੱਗਣਾ ਸ਼ੁਰੂ ਹੋਇਆ 1992 ਵਿਚ ਬਾਬਰੀ ਮਸਜਦ ਦੇ ਝਗੜੇ ਤੋਂ ਬਾਅਦ ਹਿੰਦੂ ਅਤੇ ਉਚ ਵਰਗ ਦੇ ਵੋਟ ਟੁੱਟਣ ਨਾਲ ਕਾਂਗਰਸ ਦਾ ਸਫਾਇਆ ਹੋ ਗਿਆ।

ਪ੍ਰਿਅੰਕਾ ਗਾਂਧੀ ਸਿਆਸਤ ਵਿਚ ਅਨਾੜੀ ਨਹੀਂ ਸਗੋਂ ਜਦੋਂ ਤੋਂ 1998 ਵਿਚ ਸੋਨੀਆਂ ਗਾਂਧੀ ਸਿਆਸਤ ਵਿਚ ਆਈ ਹੈ ਉਦੋਂ ਤੋਂ ਹੀ ਉਸਦੀ ਸਹਾਇਕ ਦੇ ਤੌਰ ਤੇ ਕੰਮ ਕਰ ਰਹੀ ਹੈ। ਇੰਦਰਾ ਗਾਂਧੀ ਦੇ ਨਜ਼ਦੀਕੀ ਰਹੇ ਐਮ ਐਲ ਫੋਟੇਦਾਰ ਨੇ ਆਪਣੀ ਪੁਸਤਕ ‘‘ ਚਿਨਾਰ ਲੀਵਜ਼’’ ਵਿਚ ਲਿਖਿਆ ਹੈ ਕਿ ਇੰਦਰਾ ਕਹਿੰਦੀ ਸੀ ਕਿ ‘‘ਪ੍ਰਿਅੰਕਾ ਵਿਚੋਂ ਲੋਕ ਮੈਨੂੰ ਵੇਖਣਗੇ’’ ਕਾਂਗਰਸ ਦੇ ਸੀਨੀਅਰ ਨੇਤਾ ਜਨਾਰਦਨ ਦਿਵੇਦੀ ਨੇ ਵੀ ਕਿਹਾ ਹੈ ਕਿ 1990 ਵਿਚ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਪ੍ਰਿਅੰਕਾ ਗਾਂਧੀ ਸਿਆਸਤ ਵਿਚ ਦਿਲਚਸਪੀ ਰੱਖਦੀ ਹੈ। ਪ੍ਰਿਅੰਕਾ ਗਾਂਧੀ ਨੇ ਪਹਿਲੀ ਵਾਰ ਭਾਸ਼ਣ 1998 ਵਿਚ ਜਦੋਂ ਸੋਨੀਆਂ ਗਾਂਧੀ ਤਾਮਿਲਨਾਡੂ ਵਿਚੋਂ ਚੋਣ ਲੜੇ ਦਿੱਤਾ ਸੀ। ਉਸਤੋਂ ਬਾਅਦ ਅਕਤੂਬਰ 1999 ਵਿਚ ਸਤੀਸ਼ ਸ਼ਰਮਾ ਦੀ ਚੋਣ ਸਮੇਂ ਆਪਣੇ ਭਾਸ਼ਣ ਵਿਚ ਰਾਏ ਬਰੇਲੀ ਹਲਕੇ ਵਿਚ ਬੜੀ ਹੀ ਹਿਰਦੇਵੇਧਿਕ ਘਟਨਾ ਦਾ ਜ਼ਿਕਰ ਕਰਕੇ ਆਪਣੇ ਪਿਤਾ ਦੇ ਚਚੇਰੇ ਭਰਾ ਅਰੁਣ ਨਹਿਰੂ ਵਿਰੁਧ ਲੋਕਾਂ ਨੂੰ ਕਿਹਾ ਕੀ ਤੁਸੀਂ ਮੇਰੇ ਪਿਤਾ ਦੀ ਪਿਠ ਵਿਚ ਛੁਰਾ ਖੋਭਣ ਵਾਲੇ ਨੂੰ ਵੋਟ ਪਾਉਣਾ ਚਾਹੁੰਦੇ ਹੋ? ਜਿਹੜਾ ਮੇਰੇ ਪਿਤਾ ਦੇ ਮੰਤਰੀ ਮੰਡਲ ਵਿਚ ਮੰਤਰੀ ਸੀ। ਇਸ ਭਾਸ਼ਣ ਨੇ ਪਾਲਾ ਹੀ ਬਦਲ ਦਿੱਤਾ, ਜਿਸ ਕਰਕੇ ਸਤੀਸ਼ ਸ਼ਰਮਾ ਨੂੰ ਵੱਡੇ ਅੰਤਰ ਨਾਲ ਜਿੱਤ ਮਿਲੀ ਸੀ। ਪ੍ਰਿਅੰਕਾ ਦੇ ਭਾਸ਼ਣ ਤੋਂ ਅਗਲੇ ਦਿਨ ਭਾਰਤੀ ਜਨਤਾ ਪਾਰਟੀ ਦੇ ਦਿਗਜ ਨੇਤਾ ਅਟਲ ਬਿਹਾਰੀ ਵਾਜਪਾਈ ਨੇ ਅਰੁਣ ਨਹਿਰੂ ਦੇ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਅਰੁਣ ਨਹਿਰੂ ਦੀ ਕਿਸਮਤ ਬਕਸਿਆਂ ਵਿਚ ਬੰਦ ਹੋ ਗਈ ਹੈ। ਅਟਲ ਬਿਹਾਰੀ ਵਾਜਪਾਈ ਦਾ ਇਸ਼ਾਰਾ ਪ੍ਰਿਅੰਕਾ ਗਾਂਧੀ ਦੇ ਭਾਸ਼ਣ ਤੋਂ ਸੀ। 2004 ਦੀਆਂ ਚੋਣਾਂ ਵਿਚ ਉਹ ਰਾਏ ਬਰੇਲੀ ਅਤੇ ਅਮੇਠੀ ਚੋਣ ਹਲਕਿਆਂ ਦੀ ਇਨਚਾਰਜ ਰਹੀ। 2012 ਦੀਆਂ ਉਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਦੇ 40 ਸਟਾਰ ਕੰਪੇਨਰਾਂ ਵਿਚੋਂ ਇਕ ਸੀ।

ਹੁਣ ਵੇਖਣ ਵਾਲੀ ਗੱਲ ਹੈ ਕਿ ਪ੍ਰਿਅੰਕਾ ਗਾਂਧੀ ਕਿਹੜੇ ਚਮਤਕਾਰ ਨਾਲ ਕਾਂਗਰਸ ਦੀਆਂ ਇਛਾਵਾਂ ਦੀ ਪੂਰਤੀ ਕਰੇਗੀ। ਕੀ ਕਾਂਗਰਸ ਦਾ ਪ੍ਰਿਅੰਕਾ ਨੂੰ ਉਤਾਰਨਾ ਪਾਰਟੀ ਲਈ ਲਾਭਦਾਇਕ ਹੋਵੇਗਾ ਜਾਂ ਖੂਹ ਵਿਚੋਂ ਕੱਢਕੇ ਖਾਈ ਵਿਚ ਸੁੱਟੇਗਾ? ਨਰਿੰਦਰ ਮੋਟੀ ਵੋਟਾਂ ਲਈ ਮਾਰਕੀਟਿੰਗ ਦਾ ਮਾਹਰ ਗਿਣਿਆਂ ਜਾਂਦਾ ਹੈ। ਵੇਖਣ ਵਾਲੀ ਗੱਲ ਹੈ ਕਿ ਪ੍ਰਿਅੰਕਾ ਗਾਂਧੀ ਉਸਦੇ ਮੁਕਾਬਲੇ ਮਾਰਕੀਟਿੰਗ ਕਰ ਸਕੇਗੀ ਕਿ ਨਹੀਂ? ਇਕ ਗੱਲ ਤਾਂ ਸ਼ਪਸ਼ਟ ਹੈ ਕਿ ਨਰਿੰਦਰ ਮੋਦੀ ਅਤੇ ਅਦਿਤਿਆ ਨੰਦ ਨੂੰ ਵਕਤ ਪਾ ਕੇ ਉਤਰ ਪ੍ਰਦੇਸ਼ ਤੱਕ ਹੀ ਸੀਮਤ ਕਰ ਦਵੇਗੀ, ਜਿਸ ਕਰਕੇ ਉਹ ਦੇਸ਼ ਦੇ ਬਾਕੀ ਹਿੰਸਿਆਂ ਵਿਚ ਚੋਣ ਪ੍ਰਚਾਰ ਬੇਖ਼ਬਰ ਹੋ ਨਹੀਂ ਕਰ ਸਕਣਗੇ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ।

ਸਾਬਕਾ ਜਿਲ੍ਹਾ ਲੋਕ ਸੰਪਰਕ

ਸੂਰਬੀਰ ਯੋਧਾ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ

$
0
0

ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਤੇ ਪਹਿਚਾਣਿਆ ਜਾਂਦਾ ਹੈ। ਇਹ ਵੀ ਤ੍ਰਾਸਦੀ ਰਹੀ ਹੈ ਕਿ ਉਸ ਦੀ ਮਹਾਰਾਣੀ ਜਿੰਦ ਕੌਰ ਅਤੇ ਉਸ ਦੇ ਸਭ ਤੋਂ ਛੋਟੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦਾ ਜੀਵਨ ਵੀ ਬੇਹੱਦ ਮੁਸੀਬਤਾਂ ਅਤੇ ਚੁਣੌਤੀਆਂ ਦੇ ਪਰਛਾਵੇਂ ਹੇਠ ਬਤੀਤ ਹੋਇਆ ਸੀ।

ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਸ਼ਾਦੀ ਬੀਬੀ ਜਿੰਦਾਂ ਨਾਲ ਸੰਨ 1835 ਈ:  ਵਿੱਚ ਹੋਈ ਸੀ। ਬੀਬੀ ਜਿੰਦਾਂ ਨੂੰ ਬਾਅਦ ਵਿਚ ਮਹਾਰਾਣੀ ਜਿੰਦ ਕੌਰ ਦੇ ਨਾਮ ਨਾਲ ਵੀ ਜਾਣਿਆਂ ਜਾਣ ਲੱਗਾ। ਮਹਾਰਾਣੀ ਜਿੰਦ ਕੌਰ ਦੀ ਕੁੱਖੋਂ (ਮਹਾਰਾਜਾ) ਦਲੀਪ ਸਿੰਘ ਦਾ ਜਨਮ 6 ਸਤੰਬਰ, 1838 ਈ: ਵਾਲੇ ਦਿਨ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ ਸੀ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫਤ ਕੀਤੀ ਜਾਂਦੀ ਸੀ।

ਸੰਨ 1839 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋˆ ਨਿੱਜੀ ਮਨੋਰਥਵਾਦੀਆਂ ਵਲੋਂ ਰਾਜ ਹਥਿਆਉਣ ਲਈ ਚਾਰ ਸਾਲਾਂ ਦੇ ਅੰਦਰ-ਅੰਦਰ ਹੀ ਖ਼ਾਲਸਾ ਰਾਜ ਦੇ ਤਿੰਨ ਉੱਤਰਾਧਿਕਾਰੀਆਂ ਨੂੰ ਕਤਲ ਕਰ ਦਿੱਤਾ ਗਿਆ ਅਤੇ 10 ਸਾਲ ਦੇ ਅੰਦਰ-ਅੰਦਰ ਹੀ ਗੱਦਾਰ ਅਤੇ ਖੁਦਗਰਜ਼ ਦਰਬਾਰੀਆਂ ਤੇ ਸਿੱਖ ਫੌਜ ਵਿਚਲੇ ਕੁਝ ਕੁ ਮੂੰਹ-ਜ਼ੋਰ ਹਿੱਸਿਆਂ ਨੇ ਰਲ-ਮਿਲ ਕੇ ਪੰਜਾਹ ਸਾਲਾ ਸਿੱਖ ਰਾਜ ਦਾ ਨਮੋਸ਼ੀ ਭਰਿਆ ਅੰਤ ਕਰ ਦਿੱਤਾ। ਮਹਾਰਾਜਾ ਸ਼ੇਰ ਸਿੰਘ ਦੀ ਮੌਤ ਪਿੱਛੋਂ ਰਾਣੀ ਜਿੰਦ ਕੌਰ ਦੇ ਪੰਜ ਸਾਲਾ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਸਿੱਖ ਰਾਜ ਦੇ ਵਾਰਸ ਵਜੋਂ 16 ਸਤੰਬਰ 1843 ਵਾਲੇ ਦਿਨ ਤਾਜਪੋਸ਼ੀ ਹੋਈ ਅਤੇ ਮਹਾਰਾਣੀ ਜਿੰਦਾਂ ਨੂੰ ਉਸ ਦਾ ਸਰਪ੍ਰਸਤ ਥਾਪ ਦਿੱਤਾ ਗਿਆ।

ਇੱਥੇ ਵਰਨਣ ਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਡੋਗਰਿਆਂ ਦਾ ਅਹਿਮ ਰੋਲ ਤੇ ਪ੍ਰਭਾਵ ਰਿਹਾ ਸੀ। ਸਮਾਂ ਮਿਲਣ ‘ਤੇ ਸਿੱਖ ਰਾਜ ਨੂੰ ਹਥਿਆਉਣ ਲਈ ਡੋਗਰਿਆਂ ਨੇ ਫਿਰੰਗੀਆਂ ਨਾਲ ਮਿਲ ਕੇ ਕੋਝੀਆਂ ਹਰਕਤਾਂ ਤਹਿਤ ਸਿੱਖ ਰਾਜ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸਿੱਟੇ ਵਜੋਂ ਸਿੱਖ ਰਾਜ ਦੀਆਂ ਸ਼ਾਮਾਂ ਦਾ ਸਮਾਂ ਬਹੁਤ ਨੇੜੇ ਆਉਣ ਲੱਗਾ। ਡੋਗਰਿਆਂ ਦੀਆਂ ਸਾਜਿਸ਼ਾਂ ਸਦਕਾ ਸਿੱਖ ਫੌਜਾਂ ਮੁਦਕੀ, ਫੇਰੂ ਸ਼ਹਿਰ, ਬੱਦੋਵਾਲ ਅਤੇ ਆਲੀਵਾਲ ਦੀਆਂ ਲੜਾਈਆਂ ਹਾਰ ਚੁੱਕੀਆਂ ਸਨ। ਭਾਵੇਂ ਆਪਣਿਆਂ ਦੇ ਧੋਖਿਆਂ ਕਰਕੇ ਸਿੱਖ ਰਾਜ ਦੀ ਜਿੱਤ ਦਾ ਕੋਈ ਵੀ ਰਸਤਾ ਨਜ਼ਰ ਨਹੀਂ ਸੀ ਆ ਰਿਹਾ, ਫਿਰ ਵੀ ਖ਼ਾਲਸਾ ਫੌਜ ਆਪਣੀ ਆਨ-ਸ਼ਾਨ ਤੇ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਸਤੇ ਤਿਆਰ ਬਰ ਤਿਆਰ ਸੀ। ਆਖਰਕਾਰ ਸਿਰ ਧੜ ਦੀ ਬਾਜ਼ੀ ਜਿੱਤਣ ਲਈ ਸਭਰਾਵਾਂ ਦੇ ਮੈਦਾਨ ਵਿੱਚ ਜੂਝਣ ਵਾਸਤੇ ਦੋਵੇਂ ਫੌਜਾਂ ਇੱਕ ਦੂਸਰੇ ਦੇ ਸਾਹਮਣੇ ਆ ਖਲੋਤੀਆਂ ਸਨ। ਸਮਾਂ ਬਹੁਤ ਭਿਆਨਕ ਸੀ। ਭਾਵੇਂ ਖ਼ਾਲਸਾ ਫੌਜਾਂ ਨੇ ਦਿਲ ਨਹੀਂ ਸੀ ਛੱਡਿਆ ਪਰ ਪਹਿਲੀਆਂ ਹਾਰਾਂ ਨੇ ਫੌਜਾਂ ਦਾ ਲੱਕ ਜ਼ਰੂਰ ਤੋੜ ਛੱਡਿਆ ਸੀ।

ਇਸ ਸੰਕਟ ਨਾਲ ਨਿਪਟਣ ਲਈ ਆਖਰੀ ਸਮੇਂ ਆਪਣੀ ਪੇਸ਼ ਨਾ ਜਾਂਦੀ ਦੇਖ ਕੇ ਮਹਾਰਾਣੀ ਜਿੰਦ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਮਿੱਤਰ, ਰਿਸ਼ਤੇਦਾਰ ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇਕ ਦਰਦ ਭਰੀ ਚਿੱਠੀ ਲਿਖ ਕੇ ਬੜੇ ਹੀ ਸਹਿਜ ਤੇ ਖਾਨਦਾਨੀ ਗੌਰਵ ਨਾਲ ਵੰਗਾਰਿਆ ਤੇ ਸਨਿਮਰ ਬੇਨਤੀ ਕੀਤੀ ਕਿ ਉਹੋ ਹੀ ਸਿੱਖ ਰਾਜ ਨੂੰ ਇਸ ਅਤਿ ਮੁਸ਼ਕਲ ਦੀ ਘੜੀ ਸਮੇਂ ਸੰਕਟ ‘ਚੋਂ ਬਾਹਰ ਕੱਢ ਸਕਦੇ ਹਨ। ਦਰਦ ਭਰੀ ਚਿੱਠੀ ਪੜ੍ਹ ਕੇ ਚਿੱਟੇ ਨੂਰਾਨੀ ਦਾੜ੍ਹੇ ਵਾਲੇ ਸੂਰਬੀਰ ਸ. ਸ਼ਾਮ ਸਿੰਘ ਅਟਾਰੀ ਵਾਲੇ ਨੂੰ ਕੌਮੀ ਜੋਸ਼ ਚੜ੍ਹਿਆ, ਸਿਰ ‘ਤੇ ਕੱਫਣ ਬੰਨ੍ਹਿਆ, ਸਰਬੱਤ ਦੇ ਭਲੇ ਲਈ ਕਿਰਪਾਨ ਧੂ ਲਈ, ਮਿਆਨ ਕਿੱਲੀ ਨਾਲ ਟੰਗਿਆ ਤੇ ਪਰਿਵਾਰ ਨੂੰ ਫ਼ਤਹਿ ਬੁਲਾ ਕੇ ਘੋੜੇ ਦੀਆਂ ਵਾਗਾਂ ਖਿੱਚੀਆਂ ਅਤੇ ਸਭਰਾਵਾਂ ਦੇ ਨਜ਼ਦੀਕ ਮੈਦਾਨੇ ਜੰਗ ਵਿੱਚ ਪਹੁੰਚ ਕੇ ਲੜਾਈ ਦੀ ਆਖਰੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ, ਜਿੱਥੇ ਕਿ ਖ਼ਾਲਸਾ ਤੇ ਫਿਰੰਗੀ ਫੌਜਾਂ ਨੇ ਜੰਗ ਵਿੱਚ ਮਰ ਮਿਟਣ ਦੀ ਤਿਆਰੀ ਕਰ ਰੱਖੀ ਸੀ।

ਸਰਦੀ ਦਾ ਮੌਸਮ ਸੀ। 10 ਫਰਵਰੀ, 1846 ਵਾਲੇ ਦਿਨ ਦੀ ਤੜਕਸਾਰ ਸ਼ੁਰੂ ਹੋ ਚੁੱਕੀ ਸੀ। ਸ. ਸ਼ਾਮ ਸਿੰਘ ਨੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ-ਬੇਨਤੀ ਕੀਤੀ। ਖ਼ਾਲਸਾ ਫੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ, ਕੌਮੀ ਸ਼ਹੀਦਾਂ, ਮੁਰੀਦਾਂ ਤੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ। ਸਭਰਾਉਂ (ਜ਼ਿਲ੍ਹਾ ਫਿਰੋਜ਼ਪੁਰ, ਨੇੜੇ ਕਸਬਾ ਮਖੂ) ਦੇ ਮੈਦਾਨੇ ਜੰਗ ਵਿੱਚ ਅੰਗਰੇਜ਼ ਤੇ ਖ਼ਾਲਸਾ ਫੌਜਾਂ ਦਰਮਿਆਨ ਆਰ ਤੇ ਪਾਰ ਦੀ ਗਹਿਗੱਚ ਜੰਗ ਸ਼ੁਰੂ ਹੋ ਗਈ। ਦੋਵੇਂ ਹੀ ਬਾਦਸ਼ਾਹੀ ਫੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ। ਖੂਬ ਗੋਲੀਆਂ ਚੱਲੀਆਂ ਤੇ ਖੰਡੇ ਖੜਕੇ। ਦੋਵਾਂ ਹੀ ਧਿਰਾਂ ਦਰਮਿਆਨ ਬਹੁਤ ਹੀ ਭਿਆਨਕ ਤੇ ਲਹੂ ਡੋਲ੍ਹਵੀਂ ਜੰਗ ਹੋਈ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰਖਦੇ ਹੋਏ ਇਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਰਬੀਰਤਾ ਦੀ ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ।

ਡੋਗਰਿਆਂ ਤੇ ਫਿਰੰਗੀਆਂ ਦਰਮਿਆਨ ਪਹਿਲਾਂ ਤੋਂ ਹੀ ਹੋਏ ਇੱਕ ਗਿਣੇ-ਮਿੱਥੇ ਤੇ ਗੁਪਤ ਸਮਝੌਤੇ ਤਹਿਤ ਖ਼ਾਲਸਾ ਫੌਜਾਂ ਲਈ ਬਾਰੂਦ ਦੀ ਸਪਲਾਈ ਬੰਦ ਕਰ ਦਿੱਤੀ ਗਈ। ਉਸੇ ਹੀ ਸਾਜ਼ਿਸ਼ ਅਧੀਨ ਡੋਗਰੇ ਜਰਨੈਲ ਮੈਦਾਨੇ ਜੰਗ ‘ਚੋਂ ਆਪਣੀਆਂ ਫੌਜਾਂ ਨੂੰ ਧੋਖਾ ਦੇ ਕੇ ਨੱਸ ਤੁਰੇ। ਉਹ ਜਾਂਦੇ-ਜਾਂਦੇ ਹੋਏ ਸਤਲੁਜ ਦਰਿਆ ਉੱਪਰ ਬਣੇ ਹੋਏ ਬੇੜੀਆਂ ਦੇ ਪੁਲ ਨੂੰ ਵੀ ਤੋੜ ਗਏ ਜਿਸ ਕਰਕੇ ਹਜ਼ਾਰਾਂ ਸਿੱਖ ਫੌਜੀ ਉੱਥੇ ਪਾਣੀ ਦੇ ਵਹਿਣ ਵਿੱਚ ਰੁੜ੍ਹ ਗਏ। ਜਰਨੈਲਾਂ ਤੋਂ ਬਿਨ੍ਹਾਂ ਸਿੱਖ ਫੌਜ ਦਾ ਉਸ ਵੇਲੇ ਘਬਰਾ ਜਾਣਾ ਵੀ ਕੁਦਰਤੀ ਸੀ। ਇਸ ਸੰਕਟ ਦੇ ਸਮੇਂ ਖ਼ਾਲਸਈ ਫੌਜਾਂ ਨੂੰ ਡਰ ਦੇ ਮਾਰੇ ਬਹੁਤੇ ਜਨ ਸਾਧਾਰਨ ਸਿੱਖਾਂ ਦੀ ਹਮਾਇਤ ਵੀ ਨਾ ਹਾਸਿਲ ਹੋਈ। ਸਿੱਖ ਫੌਜਾਂ ਤਾਣ ਹੁੰਦਿਆਂ ਵੀ ਨਿਤਾਣੀਆਂ ਹੋ ਗਈਆਂ। ਘਮਸਾਨ ਦੀ ਇਸ ਲੜਾਈ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਪੂਰੇ ਤਾਣ ਨਾਲ ਗੋਰਿਆਂ ਦੇ ਆਹੂ ਲਾਹੇ ਪਰ ਲੜਦਿਆਂ-ਲੜਦਿਆਂ ਉਸ ਯੋਧੇ ਨੂੰ ਗੋਲੀਆਂ ਦੇ ਸੱਤ ਜ਼ਖਮ ਲੱਗੇ। ਸਿੱਖ ਰਾਜ ਦੀ ਰਾਖੀ ਲਈ ਕੀਤਾ ਹੋਇਆ ਆਪਣਾ ਪ੍ਰਣ ਨਿਭਾਉਂਦਿਆ ਉਹ ਸ਼ਹੀਦ ਹੋ ਗਏ। ਜਰਨੈਲ ਤੋਂ ਸੱਖਣੀ ਹੋਈ ਸਿੱਖ ਫੌਜ ਜੋ ਸ਼ਾਮਾਂ ਪੈਣ ਤੋਂ ਪਹਿਲਾਂ ਜਿੱਤ ਰਹੀ ਸੀ, ਦੀ ਅੰਤ ਨੂੰ ਹਾਰ ਹੋ ਗਈ। ਸ਼ਾਹ ਮੁਹੰਮਦ ਲਿਖਦਾ ਹੈ:

“ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਤੇਗਾਂ ਮਾਰੀਆਂ ਨੇ,..
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ’

ਉਧਰ ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਸੁਪਤਨੀ ਮਾਈ ਦੇਸਾਂ ਨੇ 10 ਫਰਵਰੀ 1846 ਵਾਲੇ ਦਿਨ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਸ਼ਹੀਦ ਸ਼ਾਮ ਸਿੰਘ ਹੁਰਾਂ ਦਾ ਸਸਕਾਰ ਉਨ੍ਹਾਂ ਦੇ ਪਿੰਡ ਅਟਾਰੀ ਵਿਖੇ 12 ਫਰਵਰੀ, 1846 ਨੂੰ ਉਹਨਾਂ ਦੀ ਸੁਪਤਨੀ ਦੀ ਚਿਖਾ ਦੇ ਨੇੜੇ ਹੀ ਕਰ ਦਿੱਤਾ ਗਿਆ।

ਬਹੁਤਾ ਕਰਕੇ ਖੁਦਗਰਜ਼ ਡੋਗਰਿਆਂ ਤੇ ਫੌਜ ਵਿਚਲੇ ਕੁਝ ਕੁ ਆਪ ਮੁਹਾਰੇ ਤੱਤਾਂ ਨੇ ਦੇਸ਼-ਧਰੋਹ ਕਰਨ ਵਿੱਚ ਕੋਈ ਵੀ ਕਸਰ ਨਾ ਛੱਡੀ। ਉਹ ਇਤਨਾ ਜ਼ੋਰ ਖ਼ਾਲਸਈ ਫੌਜ ਦੀ ਤਾਕਤ ਵਧਾਉਣ ਵਿੱਚ ਨਹੀਂ ਸਨ ਲਾਉਂਦੇ ਜਿਤਨਾ ਕਿ ਇਕ-ਦੂਜੇ ਦੀ ਵਿਰੋਧਤਾ ਕਰਨ ਵਿੱਚ ਲਾਉਂਦੇ ਸਨ। ਜੇਕਰ ਮਿਸਰ ਲਾਲ ਸਿੰਘ ਅਤੇ ਮਿਸਰ ਤੇਜ ਸਿੰਘ ਡੋਗਰੇ ਆਗੂਆਂ ਦੀ ਨੀਅਤ ਸਾਫ ਹੁੰਦੀ ਅਤੇ ਉਹ ਨਮਕ ਹਰਾਮੀ ਨਾ ਹੁੰਦੇ  ਤਾਂ ਲੜਾਈ ਦੇ ਸਿੱਟੇ ਕੋਈ ਹੋਰ ਹੀ ਹੋਣੇ ਸਨ ਅਤੇ ਸਾਰੇ ਹਿੰਦ ਦਾ ਇਤਿਹਾਸ ਵੀ ਅੱਜ ਕੁਝ ਹੋਰ ਹੀ ਹੋਣਾ ਸੀ।

ਸਭਰਾਵਾਂ ਦੀ ਜੰਗ ‘ਚ ਹੋਈ ਹਾਰ ਤੋਂ ਕੁਝ ਸਮਾਂ ਪਿੱਛੋਂ ਮਹਾਰਾਣੀ ਜਿੰਦ ਕੌਰ ਨੂੰ ਮਹਾਰਾਜਾ ਦਲੀਪ ਸਿੰਘ ਦੇ ਸਰਪ੍ਰਸਤ ਵਜੋਂ ਹਟਾ ਦਿੱਤਾ ਗਿਆ। ਦਲੀਪ ਸਿੰਘ ਤੋˆ ਬਾਦਸ਼ਾਹੀ ਖੋਹ ਲਈ ਗਈ ਤੇ ਖ਼ਾਲਸਾ ਰਾਜ ਦੀ ਸਾਰੀ ਸੰਪਤੀ ਜ਼ਬਤ ਕਰ ਲਈ ਗਈ। 29 ਮਾਰਚ 1849 ਵਾਲੇ ਦਿਨ 10 ਸਾਲਾ ਮਹਾਰਾਜਾ ਦਲੀਪ ਸਿੰਘ ਪਾਸੋਂ ਇੱਕ ਦਸਤਾਵੇਜ਼ ਉੱਪਰ ਦਸਤਖ਼ਤ ਕਰਵਾ ਲਏ ਗਏ ਅਤੇ ਇਸ ਪੰਜਾਬ ਉੱਪਰ ਪੂਰਨ ਤੌਰ ‘ਤੇ ਬ੍ਰਿਟਿਸ਼ ਰਾਜ ਕਾਇਮ ਹੋ ਗਿਆ।

ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸੰਨ 1850 ਵਿੱਚ ਫਿਰੰਗੀਆਂ ਵਲੋਂ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਫ਼ਤਹਿਗੜ੍ਹ ਲਿਜਾਇਆ ਗਿਆ, ਜਿੱਥੇ ਉਸ ਨੂੰ ਈਸਾਈ ਮਿਸ਼ਨਰੀਆਂ ਦੇ ਹਵਾਲੇ ਕੀਤਾ ਗਿਆ। ਉਸ ਲਈ ਫ਼ਾਰਸੀ, ਪੰਜਾਬੀ ਤੇ ਅੰਗ੍ਰੇਜੀ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ। ਪੰਜਾਬ ਦੀ ਧਰਤੀ ਨਾਲੋਂ ਮੋਹ ਤੋੜਨ ਲਈ ਅੰਗਰੇਜ਼ ਸਰਕਾਰ ਆਖਰ 1854 ਵਿਚ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਈ, ਜਿਥੇ ਉਸ ਦਾ ਧਰਮ ਤਬਦੀਲ ਕਰਕੇ ਉਸ ਨੂੰ ਪੂਰੀ ਤਰ੍ਹਾਂ ਈਸਾਈ ਧਰਮ ਵਿੱਚ ਸ਼ਾਮਿਲ ਕਰ ਲਿਆ ਗਿਆ। ਥੋੜ੍ਹੇ ਸਮੇਂ ਵਿੱਚ ਹੀ ਦਲੀਪ ਸਿੰਘ ਮਹਾਰਾਣੀ ਵਿਕਟੋਰੀਆ ਦਾ ਮਨ ਪਸੰਦ ਸ਼ਹਿਜ਼ਾਦਾ ਬਣ ਗਿਆ ਅਤੇ ਉਸ ਨੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ।

ਕਹਿੰਦੇ ਨੇ ਕਿ ਮੁਸੀਬਤਾਂ ਕਦੇ ਵੀ ਇਕੱਲੀਆਂ ਨਹੀਂ ਆਇਆ ਕਰਦੀਆਂ। ਇੱਧਰ ਪੰਜਾਬ ਵਿੱਚ ਫਿਰੰਗੀਆਂ ਵਲੋਂ ਮਹਾਰਾਣੀ ਜਿੰਦਾਂ ਨੂੰ ਕੈਦ ਕਰ ਲਿਆ ਗਿਆ ਤੇ ਫਿਰ ਜਲਾਵਤਨ ਕਰਕੇ ਬਨਾਰਸ ਭੇਜ ਦਿੱਤਾ ਗਿਆ, ਜਿੱਥੇ ਉਹ ਜੇਲ੍ਹ ਵਿੱਚੋਂ ਕਿਸੇ ਢੰਗ-ਤਰੀਕੇ ਨਾਲ ਬਚ ਨਿਕਲੀ ਅਤੇ ਨੇਪਾਲ ਵਿੱਚ ਦਰ-ਬ-ਦਰ ਧੱਕੇ ਖਾਂਦੀ ਹੋਈ ਤਕਰੀਬਨ ਅੰਨ੍ਹੀ ਹੀ ਹੋ ਗਈ ਤੇ ਮੰਗਤਿਆਂ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਹੋ ਗਈ। ਆਪਣਿਆ ਤੇ ਪਰਾਇਆਂ ਦੀਆਂ ਸਾਜਿਸ਼ਾਂ ਅਧੀਨ ਉਸ ਨੂੰ ਬਦਨਾਮ ਕੀਤਾ ਗਿਆ ਪਰ ਉਸ ਨੇ ਹੌਸਲਾ ਨਾ ਛੱਡਿਆ ਤੇ ਆਖਿਰ ਆਪਣੇ ਵਤਨ ਦੀ ਸੁੱਖ ਮੰਗਦਿਆਂ ਉਹ ਆਪਣੇ ਪੁੱਤਰ ਦਲੀਪ ਸਿੰਘ ਨਾਲ 1861 ਵਿੱਚ ਇੰਗਲੈਂਡ ਚਲੇ ਗਈ, ਜਿੱਥੇ ਉਹ ਪਹਿਲੀ ਅਗਸਤ 1863 ਵਾਲੇ ਦਿਨ 46 ਸਾਲਾ ਉਮਰ ਭੋਗ ਕੇ (1817 ਤੋˆ 1 ਅਗਸਤ 1863) ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ।

ਆਪਣੀ ਮਾਂ ਦੀ ਇੱਛਾ ਅਨੁਸਾਰ ਮਹਾਰਾਜਾ ਦਲੀਪ ਸਿੰਘ ਆਪਣੀ ਮਾਤਾ ਮਹਾਰਾਣੀ ਜਿੰਦ ਕੌਰ ਦਾ ਸਸਕਾਰ ਪੰਜਾਬ ਵਿੱਚ ਆਪਣੇ ਪਿਤਾ ਦੇ ਨੇੜੇ ਲਾਹੌਰ ਵਿਖੇ ਕਰਨਾ ਚਾਹੁੰਦਾ ਸੀ ਪਰ ਗੋਰਾ ਸਰਕਾਰ ਵਲੋਂ ਉਸ ਨੂੰ ਪੰਜਾਬ ਜਾਣ ਦੀ ਆਗਿਆ ਨਾ ਦਿੱਤੀ ਗਈ, ਜਿਸ ਕਰਕੇ ਉਸ ਨੂੰ ਆਪਣੀ ਮਾਂ ਦਾ ਸਸਕਾਰ ਮੁੰਬਈ ਦੇ ਨੇੜੇ ਨਾਸਿਕ ਵਿਖੇ ਗੋਦਾਵਰੀ ਦਰਿਆ ਦੇ ਕੰਢੇ ਹੀ ਕਰਨਾ ਪਿਆ। ਸਮਾਂ ਪਾ ਕੇ ਮਹਾਰਾਣੀ ਜਿੰਦਾਂ ਦੀਆਂ ਆਸ਼ਾਵਾਂ ਨੂੰ ਉਦੋਂ ਬੂਰ ਪਿਆ ਜਦੋਂ ਆਪਣੀ ਦਾਦੀ ਦੀ ਇੱਛਾ ਦਾ ਸਤਿਕਾਰ ਕਰਦਿਆਂ ਪਰਿੰਸੈਸ ਬੰਬਾ ਸੋਫੀਆ ਜਿੰਦਾਂ ਦਲੀਪ ਸਿੰਘ ਨੇ ਮਹਾਰਾਣੀ ਜਿੰਦਾਂ ਦੀਆਂ ਅਸਥੀਆਂ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਮੈਮੋਰੀਅਲ ਵਿਖੇ ਭੇਂਟ ਕਰ ਹੀ ਦਿੱਤੀਆਂ।

ਭਾਵੇਂ ਫਿਰੰਗੀਆਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਮਕੜੀ ਜਾਲ ਵਿੱਚ ਖੂਬ ਫਸਾ ਲਿਆ ਸੀ ਪਰ ਤਵਾਰੀਖ਼ ਨੇ ਆਖਰ ਐਸਾ ਪਲਟਾ ਮਾਰਿਆ ਕਿ 25 ਮਈ 1886 ਨੂੰ ਅਦਨ ਵਿਖੇ ਮਹਾਰਾਜਾ ਦਲੀਪ ਸਿੰਘ ਨੇ ਅੰਮ੍ਰਿਤ ਛਕ ਕੇ ਮੁੜ ਸਿੱਖ ਧਰਮ ਧਾਰਨ ਕਰ ਲਿਆ। ਮਹਾਰਾਜਾ ਦਲੀਪ ਸਿੰਘ ਸਿੱਖ ਰਾਜ ਨੂੰ ਮੁੜ ਪ੍ਰਾਪਤ ਕਰਨ ਲਈ ਵਿਸ਼ਵ ਭਰ ਵਿੱਚ ਕੋਸ਼ਿਸ਼ਾਂ ਕਰਦਾ ਹੋਇਆ ਆਖਿਰ 22 ਅਕਤੂਬਰ 1893 ਵਾਲੇ ਦਿਨ ਪੈਰਿਸ (ਫਰਾਂਸ) ਵਿਖੇ ਗੁਰਬਤ ਦੀ ਜ਼ਿੰਦਗੀ ਨਾਲ ਲੜ੍ਹਦਾ ਹੋਇਆ ਇਕ ਛੋਟੇ ਜਿਹੇ ਹੋਟਲ ਵਿੱਚ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਕੁਦਰਤ ਦਾ ਐਸਾ ਭਾਣਾ ਵਾਪਰਿਆ ਕਿ ਸਿੱਖ ਰਾਜ ਦੇ ਆਖਰੀ ਮਹਾਰਾਜੇ ਨੂੰ ਆਪਣੇ ਹੀ ਵਤਨ ਪੰਜਾਬ ਵਿੱਚ ਸਸਕਾਰ ਵਾਸਤੇ ਕੋਈ ਥਾਂ ਵੀ ਨਸੀਬ ਨਾ ਹੋ ਸਕੀ।

ਸਾਨੂੰ ਆਪਣੇ ਇਨ੍ਹਾਂ ਪੁਰਖਿਆਂ ਜੋ ਕਿ ਖ਼ਾਲਸਈ ਆਨ-ਸ਼ਾਨ ਅਤੇ ਪ੍ਰਭੂਸੱਤਾ ਲਈ ਜੂਝੇ, ਦੀਆਂ ਕੁਰਬਾਨੀਆਂ ਤੇ ਘਾਲਣਾਵਾਂ ਨੂੰ ਸਦਾ ਲਈ ਆਪਣੇ ਚੇਤਿਆਂ ‘ਚ ਵਸਾਉਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਦਾ ਸੁਨਹਿਰੀ ਤੇ ਲਾਸਾਨੀ ਇਤਿਹਾਸ ਸਾਡਾ ਮਾਰਗ-ਦਰਸ਼ਨ ਕਰਦਾ ਹੈ ਅਤੇ ਆਪਣੇ ਵਤਨ ਤੇ ਕੌਮੀ ਆਭਾ ਖਾਤਰ ਜੂਝਣ ਦੀ ਪ੍ਰੇਰਨਾ ਦਿੰਦਾ ਰਹੇ।
ਜਥੇਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਦੇ ਸ਼ਹੀਦੀ ਸਥਾਨ ਤੇ ਮੌਜੂਦਾ ਸਮੇਂ ਬਾਬਾ ਸ਼ਿੰਦਰ ਸਿੰਘ ਜੀ ਕਾਰ ਸੇਵਾ ਸੰਪਰਦਾਇ ਸਰਹਾਲੀ ਵਲੋਂ ਸੇਵਾ ਕਰਵਾਈ ਜਾ ਰਹੀ ਹੈ। ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਯਾਦ ਵਿਚ 10 ਫਰਵਰੀ ਨੂੰ ਹਰ ਸਾਲ ਸਮਾਗਮ ਕਰਵਾਇਆ ਜਾਂਦਾ ਹੈ, ਸਮਾਗਮ ਦੇ ਦੌਰਾਨ ਗਤਕਾ, ਕਬੱਡੀ ਤੋਂ ਇਲਾਵਾ ਹੋਰ ਖੇਡਾਂ ਵੀ ਕਰਵਾਈਆਂ ਜਾਂਦੀਆ ਹਨ । ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਬਹੁਤ ਸ਼ਾਨਦਾਰ ਬਣੀ ਹੋਈ । ਜਥੇਦਾਰ ਅਟਾਰੀਵਾਲਾ ਦੇ  ਨਾਮ ‘ਤੇ ਪਿੰਡ ਸਭਰਾ ਵਿਖੇ ਸਕੂਲ ਬਣਾਇਆ ਹੋਇਆ ਜਿਸ ਵਿਚ ਅਨੇਕਾਂ ਹੀ ਵਿਦਿਆਰਥੀ ਵਿਦਿਆ ਹਾਸਲ ਕਰ ਰਹੇ ਹਨ ।  ਕਾਰ ਸੇਵਾ ਵੱਲੋਂ ਬਹੁਤ ਬੱਚਿਆਂ ਨੂੰ ਮੁਫਤ ਵਿਦਿਆ ਦਿੱਤੀ ਜਾ ਰਹੀ ਵਿਦਿਆ ਦੇ ਨਾਲ-ਨਾਲ ਉਹਨਾਂ ਨੂੰ ਗੁਰਮਤਿ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ ।

ਹੱਸਦਿਆਂ ਦੇ ਘਰ ਵੱਸਦੇ

$
0
0

ਮਨੁੱਖ ਦਾ ਜੀਵਨ ਕਈ ਰੰਗਾਂ- ਰੁੱਤਾਂ ਵਿਚੋਂ ਲੰਘਦਾ ਹੈ। ਹਰ ਰੰਗ- ਰੁੱਤ ਦਾ ਵੱਖਰਾ ਹੀ ਆਨੰਦ ਹੁੰਦਾ ਹੈ। ਕੁਝ ਲੋਕ ਇਹਨਾਂ ਦਾ ਭਰਪੂਰ ਲੁਤਫ਼ ਲੈਂਦੇ ਹਨ ਅਤੇ ਕੁਝ ਜ਼ਿੰਦਗੀ ਦੀਆਂ ਤੰਗੀਆਂ- ਤੁਰਸ਼ੀਆਂ ਨੂੰ ਆਪਣੇ ਨਿੱਤ ਦੇ ਕਾਰ- ਵਿਹਾਰ ਦਾ ਅੰਗ ਬਣਾ ਕੇ, ਦੁੱਖ ਭੋਗਦੇ ਰਹਿੰਦੇ ਹਨ/ ਦੁੱਖੀ ਹੁੰਦੇ ਰਹਿੰਦੇ ਹਨ।

ਹੱਸਣਾ- ਖੇਡਣਾ ਮਨੁੱਖੀ ਮਨ ਦੀ ਸਭ ਤੋਂ ਕੋਮਲ ਸੰਵੇਦਨਾ ਮੰਨੀ ਜਾਂਦੀ ਹੈ। ਇਸ ਸੰਵੇਦਨਾ ਦਾ ਜਿੱਥੇ ਸਰੀਰਕ ਤੰਦਰੁਸਤੀ ਨਾਲ ਸਬੰਧ ਮੰਨਿਆ ਜਾਂਦਾ ਹੈ ਉੱਥੇ ਹੀ ਮਾਨਸਿਕ ਸਕੂਨ ਵੀ ਪ੍ਰਾਪਤ ਹੁੰਦਾ ਹੈ। ਇਸ ਕਰਕੇ ਯੋਗ ਵਿਚ ਹੱਸਣ ਦਾ ਆਸਣ ਸ਼ਾਮਿਲ ਕੀਤਾ ਗਿਆ ਹੈ। ਸਵੇਰੇ- ਸ਼ਾਮ ਯੋਗ ਕਰਨ ਵਾਲੇ ਲੋਕ ਉੱਚੀ- ਉੱਚੀ ਹੱਸ ਕੇ ਮਾਨਸਿਕ ਸਕੂਨ ਪ੍ਰਾਪਤ ਕਰਨ ਦਾ ਯਤਨ ਕਰਦੇ ਹਨ।

ਅਜੋਕਾ ਸਮਾਂ ਪਰੇਸ਼ਾਨੀਆਂ ਦਾ ਸਮਾਂ ਹੈ। ਮਨੁੱਖ ਆਪਣੇ ਰੋਜ਼ਾਨਾ ਦੇ ਕੰਮਾਂਕਾਰਾਂ ਤੋਂ ਕੁਝ ਸਮੇਂ ਲਈ ਰਾਹਤ ਚਾਹੁੰਦਾ ਹੈ ਤਾਂ ਕਿ ਸਕੂਨ ਦਾ ਸਮਾਂ ਮਿਲ ਸਕੇ। ਸ਼ਹਿਰਾਂ ਵਿਚ ਰਹਿੰਦੇ ਬਹੁਤ ਸਾਰੇ ਲੋਕ ਸਕੂਨ ਭਾਲਣ ਆਪਣੇ ਘਰਾਂ/ ਪਿੰਡਾਂ ਨੂੰ ਜਾਂਦੇ ਹਨ। ਹੱਸਣਾ- ਖੇਡਣਾ ਵੱਸਦੇ ਘਰਾਂ ਦੀ ਨਿਸ਼ਾਨੀ ਹੈ। ਉਨਾਂ ਘਰਾਂ ਦੇ ਲੋਕ ਵੱਧ ਖੁਸ਼ ਅਤੇ ਤੰਦਰੁਸਤ ਹੁੰਦੇ ਹਨ ਜਿੱਥੇ ਹਾਸਾ- ਠੱਠਾ ਹੁੰਦਾ ਹੈ। ਲੋਕਾਂ ਵਿਚ ਆਪਸੀ ਪ੍ਰੇਮ- ਪਿਆਰ ਦੀ ਭਾਵਨਾ ਪ੍ਰਬਲ ਰੂਪ ਵਿਚ ਵਿਦਮਾਨ ਹੁੰਦੀ ਹੈ। ਅਜਿਹੇ ਘਰ ਕਿਸੇ ਸਵਰਗ ਨਾਲੋਂ ਘੱਟ ਨਹੀਂ ਹੁੰਦੇ।

ਪੰਜਾਬੀ ਸਾਹਿਤ ਵਿਚ ਆਮ ਹੀ ਇਹ ਅਖਾਣ ਬੋਲਿਆ ਜਾਂਦਾ ਹੈ ‘ਹੱਸਦਿਆਂ ਦੇ ਘਰ ਵੱਸਦੇ’ ਇਹ ਅਖਾਣ ਆਪਣੀ ਮਹੱਤਤਾ ਦਾ ਵਖ਼ਿਆਨ ਆਪ ਹੀ ਕਰ ਰਿਹਾ ਹੈ। ਉਨਾਂ ਲੋਕਾਂ ਦੇ ਘਰਾਂ ਵਿਚ ਰੌਣਕ ਹੁੰਦੀ ਹੈ/ ਹਾਸੇ ਹੁੰਦੇ ਹਨ/ ਖੁਸ਼ੀਆਂ ਹੁੰਦੀਆਂ ਹਨ ਜਿੱਥੇ ਹਾਸੇ ਹੁੰਦੇ ਹਨ। ਪਰ! ਅਫ਼ਸੋਸ ਅੱਜ ਕੱਲ ਲੋਕ ਆਪਣੇ ਆਲੇ- ਦੁਆਲੇ ਹਾਸੇ ਨਹੀਂ ਲੱਭਦੇ ਬਲਕਿ ਨਕਾਰਤਮਕਤਾ ਨੂੰ ਲੱਭਦੇ ਹਨ। ਇਸ ਕਰਕੇ ਬਹੁਤ ਸਾਰੇ ਲੋਕ ਮਾਨਸਿਕ ਰੂਪ ਵਿਚ ਪਰੇਸ਼ਾਨ ਹੋ ਜਾਂਦੇ ਹਨ। ਇਨਾਂ ਦੁੱਖਾਂ- ਤਕਲੀਫ਼ਾਂ ਤੋਂ ਪਾਰ ਪਾਉਣ ਲਈ ਆਪਣਿਆਂ ਨਾਲ ਹੱਸੋ। ਉਹਨਾਂ ਦੇ ਦਿਲਾਂ ਦੀਆਂ ਗੱਲਾਂ ਸੁਣੋ ਅਤੇ ਆਪਣੇ ਦਿਲ ਦੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਕਰੋ।

ਮਨੁੱਖ ਦਾ ਸੱਭ ਤੋਂ ਵੱਡਾ ਰੋਗ ਇਹ ਹੈ ਕਿ ਉਹ ਆਪਣੇ ਵਿਅਕਤੀਗਤ ਜੀਵਨ ਅਤੇ ਆਪਣੇ ਕਿੱਤੇ ਦੇ ਜੀਵਨ ਨੂੰ ਆਪਸ ਵਿਚ ਗਲਗੱਡ ਕਰ ਦਿੰਦਾ ਹੈ। ਬਹੁਤ ਸਾਰੇ ਲੋਕ ਸ਼ਾਮੀਂ ਘਰ ਤਾਂ ਆਉਂਦੇ ਹਨ ਪਰ! ਅਫ਼ਸਰ ਬਣ ਕੇ/ ਵਪਾਰੀ ਬਣ ਕੇ ਜਾਂ ਫਿਰ ਆਪਣੇ ਕਿੱਤੇ ਮੁਤਾਬਕ ਵਿਅਕਤੀ ਬਣ ਕੇ। ਕਦੇ ਆਪਣੇ ਘਰ ਪਿਤਾ ਬਣ ਕੇ ਆਓ/ ਪਤੀ ਬਣ ਕੇ ਆਓ/ ਪੁੱਤਰ ਬਣ ਕੇ ਆਓ ਤਾਂ ਜ਼ਿੰਦਗੀ ਦਾ ਆਨੰਦ ਵੱਖਰਾ ਹੀ ਮਹਿਸੂਸ ਹੋਵੇਗਾ।

ਹਾਸਾ ਜਿੱਥੇ ਰੂਹ ਦੀ ਖ਼ੁਰਾਕ ਹੈ ਉੱਥੇ ਸਰੀਰ ਦੀ ਖ਼ੁਰਾਕ ਵੀ ਮੰਨਿਆ ਜਾਂਦਾ ਹੈ। ਮਨੋਵਿਗਿਆਨੀਆਂ ਦਾ ਕਥਨ ਹੈ ਕਿ ‘ਦੁਨੀਆਂ ਵਿਚ ਹਰ ਮੁਸੀਬਤ ਦਾ ਹੱਲ ਹੈ।’ ਜਦੋਂ ਅਸੀ ਇਸ ਵਾਕ ਨੂੰ ਆਪਣੇ ਧੁਰ ਅੰਦਰ ਵਸਾ ਲਿਆ ਤਾਂ ਪੇਰਸ਼ਾਨੀ/ ਦੁੱਖ ਸਾਨੂੰ ਵਿਚਲਿਤ ਨਹੀਂ ਕਰ ਸਕਦਾ। ਅਸੀਂ ਇਹ ਹਕੀਕਤ ਜਾਣਦੇ ਹਾਂ ਕਿ ਸਾਡੀ ਮੁਸੀਬਤ ਦਾ ਵੀ ਹੱਲ ਨਿਕਲ ਆਵੇਗਾ। ਇਸ ਲਈ ਪਰੇਸ਼ਾਨ ਹੋਣ ਦੀ ਲੋੜ ਨਹੀਂ। ਹਾਂ, ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਅਸੀਂ ਮੁੜ ਆਪਣੇ ਮਕਸਦ ਵਿਚ ਸਫ਼ਲ ਹੋ ਜਾਵਾਂਗੇ।

ਇਸ ਕਰਕੇ ਜ਼ਿੰਦਗੀ ਦੇ ਹਰ ਮੋੜ ਉੱਤੇ ਆਪਣੇ ਲੋਕਾਂ ਨਾਲ ਹੱਸਦੇ ਰਹੋ/ ਖੁਸ਼ ਰਹੋ ਤਾਂ ਕਿ ਜੀਵਨ ਦੀਆਂ ਮੁਸੀਬਤਾਂ ਬਿਨਾਂ ਰੁਕੇ ਲੰਘ ਜਾਣ ਅਤੇ ਅਸੀਂ ਆਪਣੀ ਅਮੁੱਲ ਜ਼ਿੰਦਗੀ ਦਾ ਆਨੰਦ ਮਾਣ ਸਕੀਏ। ਆਮੀਨ

ਏਡਜ਼ ਤੋਂ ਜਾਗਰੂਕਤਾ ਹੀ ਬਚਾਅ ਦੀ ਕੁੰਜੀ ਹੈ

$
0
0

ਲੋਕਾਂ ਨੂੰ ਏਡਜ਼ ਸੰਬੰਧੀ ਜਾਣਕਾਰੀ ਅਤੇ ਪੀੜਤਾਂ ਪ੍ਰਤੀ ਸਕਰਾਤਮਕ ਰਵੱਈਆ ਅਪਣਾਉਣ ਸੰਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰ ਸਾਲ ਪੂਰੀ ਦੁਨੀਆਂ ਵਿੱਚ ਇੱਕ ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਦੀ ਸ਼ੁਰੂਆਤ 1 ਦਸੰਬਰ 1988 ਤੋਂ ਹੋਈ ਜਿਸਦਾ ਮੰਤਵ ਐੱਚ.ਆਈ.ਵੀ. ਏਡਜ਼ ਤੋਂ ਗ੍ਰਸਤ ਲੋਕਾਂ ਦੀ ਮੱਦਦ ਕਰਨ ਲਈ ਧਨ ਜੁਟਾਉਣ, ਲੋਕਾਂ ਨੂੰ ਏਡਜ਼ ਸੰਬੰਧੀ ਜਾਗਰੂਕ ਕਰਨ ਅਤੇ ਏਡਜ਼ ਨਾਲ ਜੁੜੇ ਮਿੱਥ ਨੂੰ ਦੂਰ ਕਰਕੇ ਲੋਕਾਂ ਨੂੰ ਸਿੱਖਿਅਤ ਕਰਨਾ ਸ਼ਾਮਲ ਸੀ। ਇਸ ਰੋਗ ਨੂੰ ਪਹਿਲੀ ਬਾਰ 1981ਵਿੱਚ ਮਾਨਤਾ ਮਿਲੀ ਅਤੇ ਇਹ ਏਡਜ਼ ਦੇ ਨਾਮ ਨਾਲ ਪਹਿਲੀ ਵਾਰ 27ਜੁਲਾਈ 1982ਨੂੰ ਜਾਣਿਆ ਗਿਆ। ਵਿਸ਼ਵ ਏਡਜ਼ ਦਿਵਸ ਸੰਬੰਧੀ ਪਹਿਲੀ ਵਾਰ ਕਲਪਨਾ 1987 ਵਿੱਚ ਅਗਸਤ ਮਹੀਨੇ ਵਿੱਚ ਥਾਮਸ ਨੇੱਟਰ ਅਤੇ ਜੇਮਜ਼ ਡਬਲਿਯੂ ਬੰਨ ਦੁਆਰਾ ਕੀਤੀ ਗਈ। ਇਹ ਦੋਨੋਂ ਵਿਸ਼ਵ ਸਿਹਤ ਸੰਗਠਨ-ਜਿਨੇਵਾ ਦੇ ਏਡਜ਼ ਗਲੋਬਲ ਪ੍ਰੋਗਰਾਮ ਦੇ ਲਈ ਸਰਵਜਨਿਕ ਸੂਚਨਾ ਅਧਿਕਾਰੀ ਸੀ। ਉਹਨਾਂ ਨੇ ਏਡਜ਼ ਦਿਵਸ ਦਾ ਆਪਣਾ ਵਿਚਾਰ ਡਾ. ਜਾਨ ਨਾਥਨ ਮੰਨ (ਏਡਜ਼ ਗਲੋਬਲ ਪ੍ਰੋਗਰਾਮ ਨਿਰਦੇਸ਼ਕ) ਨਾਲ ਸਾਂਝਾ ਕੀਤਾ ਜਿਹਨਾਂ ਨੇ ਇਸ ਵਿਚਾਰ ਨੂੰ ਮਨਜੂਰੀ ਦੇ ਦਿੱਤੀ ਅਤੇ ਸਾਲ 1988 ਵਿੱਚ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੂਰੁ ਕਰ ਦਿੱਤਾ। ਐੱਚ.ਆਈ.ਵੀ. ਏਡਜ਼ ਦਾ ਅੰਤਰ ਰਾਸ਼ਟਰੀ ਨਿਸ਼ਾਨ ਲਾਲ ਰਿਬਨ ਹੈ ਜੋ ਕਿ 1991 ਵਿੱਚ ਅਪਣਾਇਆ ਗਿਆ।

ਦੁਨੀਆਂ ਵਿੱਚੋਂ ਐੱਚ.ਆਈ.ਵੀ. ਪੀੜਤਾਂ ਦੀ ਗਿਣਤੀ ਵਿੱਚ ਭਾਰਤ ਦੱਖਣੀ ਅਫਰੀਕਾ ਅਤੇ ਨਾਈਜੀਰੀਆ ਤੋਂ ਬਾਅਦ ਤੀਜੇ ਸਥਾਨ ਤੇ ਹੈ। ਏਡਜ਼ ਸੰਬੰਧੀ ਜਨ ਜਾਗਰੂਕਤਾ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਦੇਸ਼ ਦੇ ਵੱਖੋ ਵੱਖਰੇ ਖੇਤਰਾਂ ਵਿੱਚ ਏਡਜ਼ ਸੰਬੰਧੀ ਜਾਗਰੂਕਤਾ ਲਈ 1ਦਸੰਬਰ 2007ਨੂੰ ਰੈੱਡ ਰਿਬਨ ਟ੍ਰੇਨ ਵੀ ਚਲਾਈ ਗਈ ਅਤੇ ਦੂਰਦਰਸ਼ਨ ਤੇ ਲੜੀਵਾਰ ਜਾਸੂਸ ਵਿਜੇ ਵੀ ਏਡਜ਼ ਸੰਬੰਧੀ ਜਾਗਰੂਕਤਾ ਲਈ ਪ੍ਰਸਾਰਿਤ ਹੁੰਦਾ ਰਿਹਾ ਹੈ।10 ਸਤੰਬਰ 2018 ਨੂੰ ਐੱਚ.ਆਈ.ਵੀ./ਏਡਜ਼ ਪੀੜਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਉਹਨਾਂਨੂੰ ਭੇਦਭਾਵ ਤੋਂ ਬਚਾਉਣ ਲਈ ਐੱਚ.ਆਈ.ਵੀ./ਏਡਜ਼ (ਰੋਕਥਾਮ ਅਤੇ ਨਿਯੰਤ੍ਰਣ) ਐਕਟ 2017 ਨੂੰ ਲਾਗੂ ਕੀਤਾ ਗਿਆ ਹੈ, ਜਿਸ ਵਿੱਚ ਸੰਬੰਧਤ ਮਾਮਲਿਆਂ ਵਿੱਚ ਜ਼ੁਰਮਾਨੇ ਅਤੇ ਸਜ਼ਾ ਦਾ ਪ੍ਰਾਵਧਾਨ ਹੈ।

ਯੂ.ਐੱਨ.ਏਡਜ਼ 2017 ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ 2.1 ਮਿਲੀਅਨ ਲੋਕ ਐੱਚ.ਆਈ.ਵੀ. ਨਾਲ ਪੀੜਤ ਹਨ। 2010 ਤੋਂ 2017 ਵਿਚਕਾਰ ਨਵੇਂ ਸੰਕ੍ਰਮਣ 27 ਫੀਸਦੀ ਘਟੇ ਹਨ। 2017 ਵਿੱਚ 88000 ਨਵੇਂ ਐੱਚ.ਆਈ.ਵੀ. ਸੰਕ੍ਰਮਿਤ ਹੋਏ ਜਦਕਿ 69000 ਏਡਜ਼ ਕਰਕੇ ਮੌਤਾਂ ਹੋਈਆਂ ਹਨ। ਨਵੇਂ ਸੰਕ੍ਰਮਣ ਵਿੱਚ 86 ਫੀਸਦੀ ਅਸੁਰੱਖਿਅਤ ਯੌਨ ਸੰਬੰਧ ਜ਼ਿੰਮੇਵਾਰ ਹਨ।

ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਤਕਰੀਬਨ 11 ਲੱਖ ਦੀ ਆਬਾਦੀ ਵਾਲੇ ਮਿਜ਼ੋਰਮ ਵਿੱਚ ਸਭ ਤੋਂ ਜਿਆਦਾ ਐੱਚ.ਆਈ.ਵੀ. ਏਡਜ਼ ਦੇ ਸੰਕ੍ਰਮਣ ਦੀ ਦਰ ਹੈ, ਨਵੰਬਰ 2017 ਤੱਕ ਪੀੜਤਾਂ ਦੀ ਸੰਖਿਆ 14632 ਸੀ ਜੋ ਕਿ ਅਗਸਤ 2018 ਤੱਕ 18081 ਹੋ ਗਈ।ਮਨੀਪੁਰ ਅਤੇ ਨਾਗਾਲੈਂਡ ਵੀ ਉੱਚ ਸੰਕ੍ਰਮਣ ਦਰ ਵਾਲੇ ਸੂਬੇ ਹਨ।

ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਤਕਰੀਬਨ 21.40 ਲੱਖ ਸੰਕ੍ਰਮਿਤ ਮਾਮਲੇ ਸਾਹਮਣੇ ਆਏ ਹਨ।ਪੰਜਾਬ ਵਿੱਚ 1993ਤੋ ਸਤੰਬਰ2018 ਤੱਕ ਕੁੱਲ 68024 ਮਾਮਲੇ ਐੱਚ.ਆਈ.ਵੀ. ਦੇ ਰਿਕਾਰਡ ਹੋਏ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 15664 ਪੋਜ਼ੀਟਿਵ ਕੇਸ ਹਨ। ਮਾਹਿਰਾਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਐਨੇ ਸੰਕ੍ਰਮਿਤ ਮਾਮਲਿਆਂ ਪਿੱਛੇ ਨਸ਼ੇ ਦੇ ਲਾਏ ਜਾਂਦੇ ਟੀਕੇ/ਸਾਂਝੀਆਂ ਸੂਈਆਂ ਦੀ ਵਰਤੋਂ ਵੱਡਾ ਕਾਰਨ ਹੈ।

2017 ਵਿੱਚ, ਸੰਸਾਰ ਵਿੱਚ ਤਕਰੀਬਨ 36.9 ਮਿਲੀਅਨ ਲੋਕ ਐੱਚ.ਆਈ.ਵੀ. ਤੋਂ ਸੰਕ੍ਰਮਿਤ ਸੀ ਅਤੇ ਇਹਨਾਂ ਵਿੱਚੋਂ 25 ਫੀਸਦੀ ਨੂੰ ਆਪਣੀ ਐੱਚ.ਆਈ.ਵੀ. ਦੀ ਸਥਿਤੀ ਪਤਾ ਨਹੀਂ ਸੀ।ਇਸੇ ਲਈ ਵਿਸ਼ਵ ਏਡਜ਼ ਦਿਵਸ 2018 ਦਾ ਵਿਸ਼ਾ ‘ਆਪਣੀ ਸਥਿਤੀ ਨੂੰ ਜਾਣੋ’ ਰਿਹਾ ਤਾਂ ਜੋ ਸੰਕ੍ਰਮਿਤ ਵਿਅਕਤੀ ਇਸ ਬਿਮਾਰੀ ਤੋਂ ਬੇਖਬਰ ਨਾ ਰਹੇ।

ਏਡਜ਼ (ਐਕੂਆਇਰਡ ਇਮਿਊਨੋ ਡੈਫੀਸੀਐਂਸੀ ਸਿੰਡ੍ਰੋਮ), ਐੱਚ.ਆਈ.ਵੀ. (ਹਿਊਮਨ ਇਮਿਊਨੋ ਡੈਫੀਸੀਐਂਸੀ ਵਾਇਰਸ) ਸੰਕ੍ਰਮਣ ਦੇ ਕਾਰਨ ਹੋਣ ਵਾਲੀ ਬਿਮਾਰੀ ਹੈ। ਇਹ ਵਾਇਰਸ ਵਿਅਕਤੀ ਦੀ ਪ੍ਰਤੀਰੋਧੀ ਭਾਵ ਰੋਗਾਂ ਨਾਲ ਲੜਨ ਦੀ ਸਮੱਰਥਾ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਅੱਗੇ ਚੱਲ ਕੇ ਏਡਜ਼ ਦਾ ਕਾਰਨ ਬਣਦਾ ਹੈ। ਪਰੰਤੂ ਇਹ ਜ਼ਰੂਰੀ ਨਹੀਂ ਕਿ ਐੱਚ.ਆਈ.ਵੀ. ਨਾਲ ਗ੍ਰਸਤ ਵਿਅਕਤੀ ਨੂੰ ਏਡਜ਼ ਹੋਵੇ। ਆਮ ਤੌਰ ਤੇ ਐੱਚ.ਆਈ.ਵੀ. ਗ੍ਰਸਤ ਵਿਅਕਤੀ ਵਿੱਚ 8 ਤੋਂ 10ਸਾਲ ਜਾਂ ਇਸ ਤੋਂ ਜ਼ਿਆਦਾ ਸਮੇਂ ਬਾਅਦ ਹੀ ਏਡਜ਼ ਹੋਣ ਦੇ ਲੱਛਣ ਦਿਖਣੇ ਸ਼ੁਰੂ ਹੁੰਦੇ ਹਨ। ਇਸ ਦੌਰਾਨ ਐੱਚ.ਆਈ.ਵੀ. ਪੀੜਤ ਵਿਅਕਤੀ ਸਿਹਤਮੰਦ ਨਜ਼ਰ ਆਉਂਦਾ ਹੈ। ਏਡਜ਼ ਇੱਕ ਅਵਸਥਾ ਹੈ। ਏਡਜ਼ ਪੀੜਤ ਦਾ ਵਜ਼ਨ ਅਚਾਨਕ ਘੱਟ ਹੋਣ ਲੱਗਦਾ ਹੈ, ਲੰਬੇ ਸਮੇਂ ਤੱਕ ਬੁਖਾਰ ਦੀ ਸ਼ਿਕਾਇਤ, ਚਮੜੀ ਦੇ ਗੁਲਾਬੀ ਰੰਗ ਦੇ ਧੱਬੇ, ਸਰੀਰ ਤੇ ਦਾਣੇ ਨਿਕਲ ਆਉਣਾ, ਯਾਦਦਾਸ਼ਤ ਕਮਜ਼ੋਰ ਹੋਣਾ, ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣਾ ਅਤੇ ਨਾੜਾਂ ਵਿੱਚ ਸੋਜ ਆਦਿ ਵੀ ਹੋ ਸਕਦੀ ਹੈ।

ਏਡਜ਼ ਸੰਬੰਧਤ ਜਾਂਚਾ ਵਿੱਚ ਐਲੀਸਾ ਟੈਸਟ, ਵੈਸਟਰਨ ਬਲਾਟ ਟੈਸਟ, ਐੱਚ.ਆਈ.ਵੀ. ਪੀ 24ਐਂਟੀਜੇਨ (ਪੀ.ਸੀ.ਆਰ.), ਸੀਡੀ 4ਕਾਊਂਟ ਆਦਿ ਹਨ। ਸਾਰੇ ਜ਼ਿਲ੍ਹਾ ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲਾਂ, ਮੈਡੀਕਲ ਕਾਲਜਾਂ ਅਤੇ ਕੁੱਝ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਇਸਦੀ ਮੁੱਢਲੀ ਪੌਜ਼ੀਟਿਵ/ਨੈਗੀਟਿਵ ਜਾਂਚ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ ਅਤੇ ਜਾਂਚ ਦੀ ਰਿਪੋਰਟ ਗੁਪਤ ਰੱਖੀ ਜਾਂਦੀ ਹੈ। ਅਸਲ ਵਿੱਚ ਇਸ ਬਿਮਾਰੀ ਦਾ ਕੋਈ ਸਫ਼ਲ ਇਲਾਜ ਨਹੀਂ ਹੈ ਲੇਕਿਨ ਹੋ ਸਕਦਾ ਹੈ ਕਿ ਕੁਝ ਉਪਚਾਰਾ ਨਾਲ ਇਸ ਨੂੰ ਘੱਟ ਕੀਤਾ ਜਾ ਸਕੇ।ਪੰਜਾਬ ਵਿੱਚ ਅੰਮ੍ਰਿਤਸਰ, ਜਲੰਧਰ, ਪਟਿਆਲਾ, ਲੁਧਿਆਣਾ, ਪਠਾਨਕੋਟ, ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਤਰਨਤਾਰਨ ਆਦਿ 9ਏ.ਆਰ.ਟੀ. (ਐਂਟੀ ਰਿਟ੍ਰੋਵਾਇਰਲ ਥੇਰੈਪੀ) ਕੇਂਦਰ ਹਨ, ਜਿੱਥੋਂ ਸੰਕ੍ਰਮਿਤ ਮਰੀਜ਼ ਉਪਚਾਰ ਲੈ ਸਕਦੇ ਹਨ।ਸਮੇਂ ਰਹਿੰਦੇ ਸੰਕ੍ਰਮਿਤ ਗਰਭਵਤੀ ਮਾਂ ਤੋਂ ਹੋਣ ਵਾਲੇ ਬੱਚੇ ਨੂੰ ਯੋਗ ਡਾਕਟਰਾਂ ਦੀ ਦੇਖ ਰੇਖ ਵਿੱਚ ਸੰਕ੍ਰਮਣ ਤੋਂ ਬਚਾਇਆ ਜਾ ਸਕਦਾ ਹੈ।

ਏਡਜ਼ ਛੂਆ ਛੂਤ ਦੀ ਬਿਮਾਰੀ ਨਹੀਂ ਹੈ, ਨਾ ਹੀ ਇਹ ਕਿਸੇ ਨਾਲ ਉੱਠਣ ਬੈਠਣ ਨਾਲ ਫੈਲਦੀ ਹੈ ਨਾ ਹੀ ਇਹ ਹੱਥ ਮਿਲਾਉਣ ਨਾਲ। ਇਹ ਮੱਛਰ ਦੇ ਕੱਟਣ ਨਾਲ, ਗਲੇ ਮਿਲਣ ਜਾਂ ਖੰਗਣ ਆਦਿ ਨਾਲ ਵੀ ਨਹੀਂ ਫੈਲਦਾ। ਏਡਜ਼ ਐੱਚ.ਆਈ.ਵੀ. ਸੰਕ੍ਰਮਿਤ ਗਰਭਵਤੀ ਔਰਤ ਤੋਂ ਉਸਦੇ ਬੱਚੇ ਨੂੰ, ਕਿਸੇ ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਯੌਨ ਸੰਬੰਧਾਂ ਨਾਲ, ਸੰਕ੍ਰਮਿਤ ਲਹੂ ਜਾਂ ਲਹੂ ਪਦਾਰਥ ਸਰੀਰ ਵਿੱਚ ਚੜਨ ਜਾਂ ਸੰਪਰਕ ਵਿੱਚ ਆਉਣ ਤੇ, ਸਰਿੰਜਾਂ ਅਤੇ ਸੂਈਆਂ ਦੀ ਸਾਂਝੀ ਵਰਤੋਂ ਕਰਨ ਆਦਿ ਨਾਲ ਵੀ ਹੋ ਸਕਦਾ ਹੈ। ਐੱਚ.ਆਈ.ਵੀ. ਸੰਕ੍ਰਮਿਤ ਵਿਅਕਤੀ ਦਾ ਜਦ ਸਰੀਰਕ ਦ੍ਰਵ ਪਦਾਰਥ ਭਾਵ ਖੂਨ, ਸੀਮਨ, ਪ੍ਰੀ ਸੈਮੀਨਲ ਦ੍ਰਵ, ਵਜਾਈਨਲ ਦ੍ਰਵ, ਗੁੱਦਾ ਦ੍ਰਵ, ਦੁੱਧ ਆਦਿ ਕਿਸੇ ਸਿਹਤਮੰਦ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈਤਾਂ ਸੰਬੰਧਤ ਵਿਅਕਤੀ ਵੀ ਸੰਕ੍ਰਮਿਤ ਹੋ ਜਾਂਦਾ ਹੈ। ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਯੌਨ ਸੰਬੰਧ ਸਥਾਪਤ ਕਰਨਾ ਇਸਦੇ ਫੈਲਣ ਦਾ ਮੁੱਖ ਕਾਰਨ ਹੈ ਅਜਿਹੇ ਸੰਬੰਧ ਸਮਲੈਂਗਿਕ ਵੀ ਹੋ ਸਕਦੇ ਹਨ। ਸੁੱਰਖਿਅਤ ਯੌਨ ਸੰਬੰਧ ਸਥਾਪਤ ਕਰਨ ਲਈ ਕੰਡੋਮ ਜਾਂ ਨਿਰੋਧ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੰਡੋਮ ਬਾਜ਼ਾਰ ਵਿੱਚ ਸਾਧਾਰਨ ਮੁੱਲ ਉੱਪਰ ਉਪਲੱਬਧ ਹਨ ਅਤੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਆਈ.ਸੀ.ਟੀ.ਸੀ. ਕੇਂਦਰ, ਪੀ.ਪੀ.ਸੀ.ਟੀ. ਕੇਂਦਰ, ਕਮਿਊਨਿਟੀ ਕੇਅਰ ਸੈਂਟਰ, ਐੱਸ.ਟੀ.ਡੀ. ਕਲੀਨਿਕ ਆਦਿ ਤੋਂ ਵੀ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ।

ਸਾਡੇ ਸਮਾਜ ਦਾ ਜ਼ਿਆਦਾਤਰ ਹਿੱਸਾ ਸੈਕਸ ਜਾਂ ਗੁਪਤ ਰੋਗਾਂ ਆਦਿ ਬਾਰੇ ਖੁੱਲ ਕੇ ਗੱਲ ਕਰਨ ਤੋਂ ਪਾਸਾ ਵੱਟਦਾ ਹੈ ਜੋ ਕਿ ਅਗਾਂਹਵਧੂ ਸਮਾਜ ਦਾ ਗੁਣ ਨਹੀਂ ਹੈ। ਬਹੁਤੇ ਲੋਕ ਨਿਰੋਧ ਖਰੀਦਣ ਜਾਂ ਮੰਗਣ ਤੋਂ ਹੀ ਝਿਝਕਦੇ ਹਨ ਅਤੇ ਅਸੁੱਰਖਿਅਤ ਯੌਨ ਸੰਬੰਧ ਸਥਾਪਤ ਕਰ ਲੈਂਦੇ ਹਨ, ਜੋ ਕਿ ਖੁੱਲ੍ਹਾ ਏਡਜ਼ ਨੂੰ ਸੱਦਾ ਸਾਬਤ ਹੋ ਸਕਦਾ ਹੈ। ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਏਡਜ਼ ਦੇ ਰੋਗੀ ਨੂੰ ਬੜੀ ਸੰਕੀਰਣ ਸੋਚ ਨਾਲ ਵੇਖਿਆ ਜਾਂਦਾ ਹੈ ਅਤੇ ਪੀੜਤ ਵਿਅਕਤੀਆਂ ਤੇ ਬਹੁਤ ਤਰ੍ਹਾਂ ਦੇ ਸਮਾਜਿਕ ਦੂਸ਼ਣ ਜਾਂ ਕਲੰਕ ਲਾਏ ਜਾਂਦੇ ਹਨ ਜੋਕਿ ਉਨ੍ਹਾਂ ਦੀ ਰੂਹ ਨੂੰ ਤਾਰ ਤਾਰ ਕਰ ਛੱਡਦੇ ਹਨ। ਸਮੇਂ ਦੀ ਜ਼ਰੂਰਤ ਹੈ ਕਿ ਸੁਰੱਖਿਅਤ ਯੌਨ ਸੰਬੰਧਾਂ ਨੂੰ ਯਕੀਨੀ ਬਣਾਈਏ ਅਤੇ ਸੰਕ੍ਰਮਿਤ ਵਿਅਕਤੀਆਂ ਪ੍ਰਤੀ ਸਕਰਾਤਮਕਤਾ ਨਾਲ ਵਿਚਰੀਏ ਤਾਂ ਜੋ ਪੀੜਤ ਵਿਅਕਤੀ ਆਪਣੇ ਆਪ ਨੂੰ ਹੀਣ, ਸ਼ਰਮਿੰਦਾ, ਬਦਚਲਣ ਜਾਂ ਕਿਸੇ ਤਰ੍ਹਾਂ ਦਾ ਸਮਾਜਿਕ ਅਪਰਾਧੀ ਨਾ ਮਹਿਸੂਸ ਕਰਨ।


ਸਿਆਸਤਦਾਨੋ ਭੜਕਾਊ ਬਿਆਨਬਾਜ਼ੀ ਕਰਕੇ ਦੇਸ਼ ਨੂੰ ਅੱਗ ਦੀ ਭੱਠੀ ‘ਚ ਨਾ ਸੁੱਟੋ

$
0
0

ਪੁਲਵਾਮਾ ਦੀ ਹਿਰਦੇਵੇਦਕ ਅਤੇ ਦਿਲ ਕੰਬਾਊ ਘਟਨਾ ਨੇ ਦੇਸ਼ ਦੇ ਹਰ ਨਾਗਰਿਕ ਨੂੰ ਝੰਜੋੜਕੇ ਰੱਖ ਦਿੱਤਾ ਹੈ। ਹਰ ਭਾਰਤੀ ਦੀਆਂ ਅੱਖਾਂ ਨਮ ਹੋਈਆਂ ਹਨ ਕਿਉਂਕਿ 1947 ਤੋਂ ਲਗਾਤਾਰ ਕਦੀ ਆਸਾਮ, ਝਾਰਖੰਡ, ਦਿੱਲੀ, ਮਹਾਰਾਸ਼ਟਰ, ਪੰਜਾਬ, ਝਾਰਖੰਡ, ਛੱਤੀਸਗੜ੍ਹ, ਗੁਜਰਾਤ, ਜੰਮੂ ਕਸ਼ਮੀਰ ਵਿਚ ਚਿੱਟੀਸਿੰਘਪੋਰਾ, ਉੜੀ, ਅਨੰਤਨਾਗ, ਪੁਣਛ ਅਤੇ ਪਠਾਨਕੋਟ  ਵਿਖੇ ਹੋਈਆਂ ਘਟਨਾਵਾਂ ਨੇ ਦੇਸ ਦੀ ਏਕਤਾ ਤੇ ਅਖੰਡਤਾ ਨੂੰ ਢਾਹ ਲਾਉਂਦਿਆਂ ਸਦਭਾਵਨਾ ਖੰਡਤ ਕੀਤੀ ਹੈ। ਧਰਮ ਦੇ ਨਾਂ ਤੇ ਹੋਈਆਂ ਕੁੜੱਤਣ ਭਰੀਆਂ ਘਟਨਾਵਾਂ ਨੇ ਤਾਂ ਘਿਰਣਾ ਦੀ ਲਹਿਰ ਪੈਦਾ ਕੀਤੀ ਹੈ। ਭਰਾ ਮਾਰੂ ਜੰਗ ਦੇ ਨਤੀਜੇ ਕਦੀਂ ਵੀ ਚੰਗੇ ਨਹੀਂ ਹੁੰਦੇ। ਭਾਰਤ ਨਾਲ ਪਾਕਿਸਤਾਨ ਦੀਆਂ ਤਿੰਨ ਅਤੇ ਇਕ ਚੀਨ ਦੀ ਜੰਗ ਨੇ ਵੀ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕੀਤਾ, ਜਿਸ ਨਾਲ ਭਾਰਤ ਦੀ ਆਰਥਿਕਤਾ ਨੂੰ ਸੱਟ ਵੱਜੀ ਹੈ।

ਪੁਲਵਾਮਾ ਦੀ ਘਟਨਾ ਨੂੰ ਜੈਸ਼-ਏ-ਮੁਹੰਮਦ ਦੇ ਆਦਿਲ ਅਹਿਮਦ ਦਾਰ ਨੇ ਅੰਜਾਮ ਦਿੱਤਾ ਜਿਸ ਵਿਚ ਸੀ ਆਰ ਪੀ ਐਫ ਦੇ 40 ਜਵਾਨ ਸ਼ਹੀਦ ਹੋ ਗਏ ਅਤੇ ਅਨੇਕਾਂ ਜ਼ਖ਼ਮੀ ਹੋ ਗਏ। ਭਾਰਤੀਆਂ ਵਿਚ ਗੁੱਸੇ ਅਤੇ ਸ਼ੋਕ ਦੀ ਲਹਿਰ ਦੌੜ ਗਈ ਹੈ ਜੋ ਕਿ ਕੁਦਰਤੀ ਵੀ ਹੈ। ਇਸ ਘਟਨਾ ਦੇ ਵਿਰੁਧ ਗਰਮ ਬਿਆਨਬਾਜ਼ੀ ਸਿਆਸੀ ਨੇਤਾ ਅਤੇ ਭਾਰਤੀ ਜਨਤਾ ਪਾਰਟੀ ਦੇ ਭਗਤ ਕਰ ਰਹੇ ਹਨ ਕਿ ਅਸੀਂ ਬਦਲਾ ਲਵਾਂਗੇ। ਬਦਲਾ ਲੈਣ ਸਮੇਂ ਵੀ ਖ਼ੂਨ ਖ਼ਰਾਬਾ ਹੁੰਦਾ ਹੈ। ਇਸ ਗਰਮ ਬਿਆਨਬਾਜ਼ੀ ਤੋਂ ਬਾਅਦ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਹ ਸਮਾਂ ਬਿਆਨਬਾਜ਼ੀ ਕਰਨ ਦਾ ਨਹੀਂ ਸਗੋਂ ਅੰਤਰਝਾਤ ਮਾਰਨ ਦਾ ਹੈ ਕਿ ਇਹ ਘਟਨਾ ਕਿਨ੍ਹਾਂ ਕਾਰਨਾਂ ਦੀ ਅਣਵੇਖੀ ਕਰਕੇ ਵਾਪਰੀ ਹੈ। ਉਨ੍ਹਾਂ ਗ਼ਲਤੀਆਂ ਨੂੰ ਸੁਧਾਰਨ ਦੀ ਲੋੜ ਹੈ। ਭੜਕਾਊ ਬਿਆਨਬਾਜ਼ੀ ਵਿਚੋਂ ਕੁਝ ਵੀ ਨਿਕਲਣ ਵਾਲਾ ਨਹੀਂ ਬਸ਼ਰਤੇ ਕਿ ਦੋ ਫਿਰਕਿਆਂ ਵਿਚ ਘਿਰਣਾ ਪੈਦਾ ਹੋਵੇਗੀ। ਕਿਸੇ ਵੀ ਫਿਰਕੇ ਦੇ ਸਾਰੇ ਲੋਕ ਚੰਗੇ ਜਾਂ ਮਾੜੇ ਨਹੀਂ ਹੁੰਦੇ। ਲੜਾਈ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਨਫਰਤ ਹਮੇਸ਼ਾ ਸਰੀਰਕ ਅਤੇ ਮਾਨਸਿਕ ਅਸੰਤੁਲਨ ਪੈਦਾ ਕਰਦੀ ਹੈ। ਇਹ ਬਿਆਨਬਾਜ਼ੀ ਸਥਿਤੀ ਨੂੰ ਹੋਰ ਵਿਸਫੋਟਕ ਕਰੇਗੀ। ਆਖ਼ਰਕਾਰ ਸਮਝੌਤਿਆਂ ਤੇ ਦਸਤਖ਼ਤ ਕਰਨੇ ਪੈਂਦੇ ਹਨ। ਪਿਛਲੇ ਘਟਨਾਕਰਮ ਤੇ ਨਿਗਾਹ ਮਾਰਨ ਦੀ ਲੋੜ ਹੈ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ 1999 ਵਿਚ ਮਸੂਦ ਅਜਹਰ ਜਿਸਨੂੰ ਇਸ ਘਟਨਾ ਦੀ ਸ਼ਾਜਸ਼ ਦਾ ਮੁੱਖ ਦੋਸ਼ੀ ਮੰਨਿਆਂ ਜਾ ਰਿਹਾ ਹੈ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਗ੍ਰਿਫਤਾਰ ਕਰ ਲਿਆ ਸੀ। ਮਸੂਦ ਅਜਹਰ ਦੀ ਇੰਟੈਰੋਗੇਸ਼ਨ ਅਜੀਤ ਡੋਵਲ ਨੇ ਕੀਤੀ ਸੀ ਜੋ ਇਸ ਸਮੇਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਹਨ। ਇਸਨੂੰ ਛੁਡਵਾਉਣ ਲਈ ਇੰਡੀਅਨ ਏਅਰ ਲਾਈਨਜ਼ ਦਾ ਆਈ ਸੀ 814 ਜਹਾਜ ਅਗਵਾ ਕਰਕੇ ਕੰਧਾਰ ਲਿਜਾਇਆ ਗਿਆ ਸੀ। ਭਾਰਤ ਸਰਕਾਰ ਦਾ ਇਕ ਮੰਤਰੀ ਮਸੂਦ ਅਜਹਰ ਅਤੇ ਉਸਦੇ ਸਾਥੀਆਂ ਨੂੰ ਆਪ ਕੰਧਾਰ ਛੱਡਕੇ ਆਇਆ ਸੀ। ਇਸ ਤੋਂ ਬਾਅਦ ਮਸੂਦ ਅਜਹਰ ਨੇ ਜੈਸ਼-ਏ-ਮੁਹੰਮਦ ਨਾਂ ਦੀ ਸੰਸਥਾ ਬਣਾਈ ਸੀ, ਜਿਸਦਾ ਮੁੱਖੀ ਉਹ ਆਪ ਬਣਿਆਂ ਸੀ। ਉਸਤੋਂ ਬਾਅਦ ਉਸਨੇ ਆਪਣੀ ਸੰਸਥਾ ਰਾਹੀਂ ਭਾਰਤ ਵਿਚ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਧਰਮ ਦੇ ਨਾਂ ਤੇ ਨੌਜਵਾਨਾ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਪੁਲਵਾਮਾ ਵਰਗੀ ਕਾਰਵਾਈ ਮਸੂਦ ਅਜਹਰ ਨੇ ਸ੍ਰੀ ਨਗਰ ਵਿਧਾਨ ਸਭਾ ਤੇ ਹਮਲਾ ਕਰਕੇ 2001-2 ਵਿਚ ਕਰਵਾਈ ਸੀ, ਜਿਸ ਵਿਚ 38 ਵਿਅਕਤੀ ਮਾਰੇ ਗਏ ਸਨ। ਇਸ ਤੋਂ ਬਾਅਦ  ਦਿੱਲੀ ਵਿਚ ਭਾਰਤੀ ਸੰਸਦ ਤੇ ਅਜਿਹਾ ਹੀ ਹਮਲਾ 2001 ਵਿਚ ਕੀਤਾ ਗਿਆ। ਉਸ ਸਮੇਂ ਭਾਰਤ ਨੇ ਕੰਟਰੋਲ ਰੇਖਾ ਦੇ ਨਾਲ ਹੀ ਆਪਣੀਆਂ ਫ਼ੌਜਾਂ ਤਾਇਨਾਤ ਕਰ ਦਿੱਤੀਆਂ ਸਨ।

ਭਾਰਤ ਨੇ ਪਾਕਿਸਤਾਨ ਤੋਂ ਮਸੂਦ ਅਜਹਰ ਸਮੇਤ 20 ਅਤਵਾਦੀ ਭਾਰਤ ਨੂੰ ਦੇਣ ਦੀ ਮੰਗ ਰੱਖੀ। ਪਾਕਿਸਤਾਨ ਨੇ ਭਾਰਤ ਦੀ ਮੰਗ ਨਹੀਂ ਮੰਨੀ। ਲੜਾਈ ਦਾ ਮਾਹੌਲ ਬਣ ਗਿਆ ਸੀ। ਫਿਰ ਕਾਰਗਿਲ ਦੀ ਲੜਾਈ ਸ਼ੁਰੂ ਹੋ ਗਈ। ਖ਼ੂਨ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਦਾ ਡੁਲ੍ਹਿਆ। ਉਸ ਸਮੇਂ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੇ ਭਾਰਤ ਦੇ ਕਹਿਣ ਤੇ ਜੈਸ਼-ਏ-ਮੁਹੰਮਦ ਤੇ ਪਾਬੰਦੀ ਲਾ ਦਿੱਤੀ ਸੀ।ਪਾਕਿਸਤਾਨ ਵਿਚ ਸਰਕਾਰਾਂ ਬਦਲਣ ਨਾਲ ਇਹ ਪਾਬੰਦੀ ਵੀ ਹਟਾ ਲਈ ਗਈ। ਮਸੂਦ ਅਜਹਰ ਦੀ ਜੈਸ਼-ਏ-ਮੁਹੰਮਦ ਨੇ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਜਿਸ ਦੇ ਸਿੱਟੇ ਵਜੋਂ 2008 ਵਿਚ ਮੁੰਬਈ ਵਿਚ ਅਤਵਾਦੀ ਹਮਲੇ ਹੋਏ, ਜਿਨ੍ਹਾਂ ਨੂੰ 26-11 ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਪਾਕਿਸਤਾਨ ਵਿਚ ਆਰਮੀ ਮਨਮਰਜੀ ਕਰਦੀ ਹੈ। ਸਰਕਾਰਾਂ ਬੇਬਸ ਹੁੰਦੀਆਂ ਹਨ। ਭਾਰਤ ਵਿਚ ਫ਼ੌਜ ਸਰਕਾਰ ਤੋਂ ਹੁਕਮ ਲੈਂਦੀ ਹੈ। ਭਾਰਤ ਦੀਆਂ ਫ਼ੌਜਾਂ ਡਾ ਮਨਮੋਹਨ ਸਿੰਘ ਦੇ ਰਾਜ ਵਿਚ ਸਰਜੀਕਲ ਸਟਰਾਈਕ ਕਰਦੀ ਰਹੀ ਪ੍ਰੰਤੂ ਇਹ ਫ਼ੌਜ ਦਾ ਗੁਪਤ ਅਪ੍ਰੇਸ਼ਨ ਹੁੰਦਾ ਹੈ। ਇਸ ਬਾਰੇ ਬਾਹਰ ਜਾਣਕਾਰੀ ਨਹੀਂ ਦੇਣੀ ਹੁੰਦੀ। ਪ੍ਰੰਤੂ ਵਰਤਮਾਨ ਸਰਕਾਰ ਨੇ 2016 ਵਿਚ ਸਰਜੀਕਲ ਸਟਰਾਈਕ ਕਰਕੇ ਉਸਦਾ ਪ੍ਰਚਾਰ ਰਾਜਨੀਤਕ ਲਾਹਾ ਲੈਣ ਲਈ ਕੀਤਾ। ਅਜਿਹੇ ਖ਼ੂਨ ਖ਼ਰਾਬੇ ਦਾ ਪ੍ਰਚਾਰ ਕਰਨਾ ਵਾਜਬ ਨਹੀਂ ਹੁੰਦਾ। ਇਸ ਦੇ ਵਿਰੋਧ ਵਿਚ ਪਾਕਿਸਤਾਨ ਨੇ ਸਰਜੀਕਲ ਸਟਰਾਈਕ ਕੀਤੀ। ਇਸਦਾ ਨੁਕਸਾਨ ਭਾਰਤੀਆਂ ਦੀਆਂ ਸ਼ਹੀਦੀਆਂ ਨਾਲ ਹੋਇਆ। ਇਸੇ ਖੁੰਦਕ ਵਿਚ ਜੈਸ਼-ਏ-ਮੁਹੰਮਦ ਨੇ ਕਾਰਵਾਈਆਂ ਤੇਜ ਕਰ ਦਿੱਤੀਆਂ। ਪਹਿਲਾਂ ਉੜੀ ਵਿਚ ਹਮਲਾ ਕੀਤਾ। ਉਸਤੋਂ ਬਾਅਦ ਪਠਾਨਕੋਟ, ਅਨੰਤਨਾਗ ਅਤੇ ਪੁਣਛ ਵਿਚ ਹਮਲੇ ਹੋਏ। ਜੇਕਰ ਧਿਆਨ ਨਾਲ ਵਾਚਿਆ ਜਾਵੇ ਤਾਂ ਭਾਰਤ ਸਰਕਾਰ ਆਪਣੀਆਂ ਗ਼ਲਤੀਆਂ ਦਾ ਆਪ ਇਵਜ਼ਾਨਾ ਭੁਗਤ ਰਹੀ ਹੈ।

ਜੇਕਰ ਮਸੂਦ ਅਜਹਰ ਨੂੰ ਜਹਾਜ ਵਿਚ ਵਾਪਸ ਛੱਡ ਕੇ ਨਾ ਆਉਂਦੇ ਤਾਂ ਅੱਜ ਸਾਨੂੰ ਆਹ ਦਿਨ ਨਾ ਵੇਖਣੇ ਪੈਂਦੇ। ਜਿਹੜੇ ਕੰਡੇ ਭਾਰਤੀ ਜਨਤਾ ਪਾਰਟੀ ਨੇ ਬੀਜੇ ਹਨ, ਉਹ ਹੁਣ ਉਨ੍ਹਾਂ ਨੂੰ ਆਪ ਹੀ ਚੁਗਣੇ ਪੈ ਰਹੇ ਹਨ। ਆਪੇ ਫਾਥੜੀਏ ਤੈਨੂੰ ਕੌਣ ਬਚਾਵੇ? ਭਾਰਤੀ ਜਨਤਾ ਪਾਰਟੀ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ  ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਭੜਕਾਊ ਬਿਆਨ ਦੇ ਰਹੇ ਹਨ। ਕੱਟੜ ਹਿੰਦੂ ਧਿਰਾਂ ਵੱਲੋਂ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੰਮੂ ਕਸ਼ਮੀਰ ਵਿਚ ਫ਼ੌਜ ਨੂੰ ਖੁਲ੍ਹੀ ਛੁਟੀ ਦਿੱਤੀ ਜਾ ਰਹੀ ਹੈ। ਜੇਕਰ ਹਿੰਸਾ ਹੋਵੇਗੀ ਤਾਂ ਵੀ ਭਾਰਤੀਆਂ ਦਾ ਹੀ ਖ਼ੂਨ ਡੁਲ੍ਹੇਗਾ। ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਕ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਹੀ ਖੇਡ ਹੁਣ ਖੇਡੀ ਜਾ ਰਹੀ ਹੈ। ਨਤੀਜੇ ਖ਼ਤਰਨਾਕ ਹੋਣਗੇ। ਜਦੋਂ ਗੁਜਰਾਤ ਵਿਚ ਹੋਇਆ ਸੀ ਤਾਂ ਕਿਉਂ ਇਕ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ? ਅਜਿਹੀਆਂ ਘਟਨਾਵਾਂ ਤੋਂ ਵੀ ਉਹ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਅਸਲ ਵਿਚ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਆਪੋ ਆਪਣੇ ਸਿਆਸੀ ਲਾਹੇ ਲਈ ਰਾਜਨੀਤੀ ਕਰ ਰਹੀਆਂ ਹਨ ਜਦੋਂ ਕਿ ਦੋਹਾਂ ਦੇਸਾਂ ਦੇ ਲੋਕ ਸ਼ਾਂਤੀ ਚਾਹੁੰਦੇ ਹਨ।

ਹੁਣ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਚਲ ਰਹੀ ਹੈ। ਲਗਪਗ ਦੋਹਾਂ ਪਾਸੇ ਕੰਮ ਜੋਰ ਸ਼ੋਰ ਨਾਲ ਚਲ ਰਿਹਾ ਹੈ ਤਾਂ ਪੁਲਵਾਮਾਂ ਘਟਨਾ ਦੇ ਰਾਹ ਵਿਚ ਅੜਿਕਾ ਬਣ ਜਾਣ ਦੇ ਆਸਾਰ ਬਣ ਰਹੇ ਹਨ।  ਇੰਜ ਹਮੇਸ਼ਾ ਹੁੰਦਾ ਹੈ ਜਦੋਂ ਦੋਹਾਂ ਦੇਸ਼ਾਂ ਦੇ ਸਬੰਧ ਸਾਜਗਾਰ ਹੋਣ ਲਗਦੇ ਹਨ ਤਾਂ ਦੋਹਾਂ ਦੇਸ਼ਾਂ ਦੀਆਂ ਗੁਪਤਚਰ ਏਜੰਸੀਆਂ ਸਰਗਰਮ ਹੋ ਜਾਂਦੀਆਂ ਹਨ। ਉਹ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਇਸ ਘਟਨਾ ਵਿਚ ਵੀ ਗੁਪਤਚਰ ਏਜੰਸੀਆਂ ਦਾ ਯੋਗਦਾਨ ਹੋਵੇ। ਇਕ ਹੋਰ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਹੋਏ ਅਤੇ ਗੁਜਰਾਤ ਵਿਚ ਮੁਸਲਮਾਨਾਂ ਨੂੰ ਟ੍ਰੇਨ ਵਿਚ ਸਾੜ ਦਿੱਤਾ ਗਿਆ। ਉਦੋਂ ਤਾਂ ਭਾਰਤ ਸਰਕਾਰ ਨੇ ਸੁਚਾਰੂ ਕਦਮ ਨਹੀ ਚੁੱਕੇ।  ਭਾਰਤ ਸਰਕਾਰ ਦਾ ਰੋਲ ਵੀ ਸ਼ੱਕ ਦੇ ਘੇਰੇ ਵਿਚ ਆਉਂਦਾ ਹੈ। ਇਸ ਸਾਰੇ ਕੁਝ ਦੇ ਬਾਵਜੂਦ ਪੁਲਵਾਮਾ ਦੀ ਘਟਨਾ ਨਿੰਦਣਯੋਗ ਹੈ। ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇਕਮੁੱਠ ਹੋ ਕੇ ਦੁੱਖ ਦੀ ਘੜੀ ਵਿਚ ਸਰਕਾਰ ਦਾ ਸਾਥ ਦਿੱਤਾ ਹੈ ਪ੍ਰੰਤੂ ਸਰਕਾਰ ਨੂੰ ਹੁਣ ਸੰਜੀਦਗੀ ਨਾਲ ਫੈਸਲੇ ਕਰਕਨੇ ਚਾਹੀਦੇ ਹਨ। ਵੋਟ ਦੀ ਰਾਜਨੀਤੀ ਕਰਨ ਲਈ ਹੋਰ ਬਹੁਤ ਮੌਕੇ ਆਉਣਗੇ। ਇਸ ਸਮੇਂ ਦੇਸ਼ ਦੀ ਆਨ ਅਤੇ ਸ਼ਾਨ ਦਾ ਮਸਲਾ ਹੈ।

ਐਸਜੀਪੀਸੀ ਨੂੰ ਬਾਦਲ ਦੇ ਚੁੰਗਲ ‘ਚੋਂ ਬਾਹਰ ਕੱਢਣਾ ਸਮੇਂ ਦੀ ਮੁੱਖ ਲੋੜ

$
0
0

ਗੁਰੂ ਸਾਹਿਬਾਨ ਵੱਲੋਂ ਬਖਸ਼ੀ ਗੁਰਧਾਮਾਂ ਵਿਚ ਰੱਖੀ ਜਾਣ ਵਾਲੀ ਮਰਿਯਾਦਾ ਨੂੂੰ ਪੂਰੀ ਤਰ੍ਹਾਂ ਬਰਕਰਾਰ ਰੱਖਣ ਲਈ ਅਨੇਕਾਂ ਹੀ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਅੰਗਰੇਜਾਂ ਅਤੇ ਮਹੰਤਾਂ ਪਾਸੋ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਅਧੀਨ ਲੈਣ ਲਈ ਸ਼੍ਰੋਮਣੀ ਕਮੇਟੀ ਬਣਾਉਣ ‘ਤੇ ਜਦੋਂ ਜਹਿਦ ਕੀਤਾ ਪਰ ਹੁਣ ਇਸ ਸਮੇਂ ਸਿੱਖ ਕੌਮ ਨੂੰ ਵੱਡੇ ਪੱਧਰ ਤੇ ਢਾਹ ਲਾਉਣ ਵਾਲੇ ਅਤੇ ਆਰ.ਐਸ.ਐਸ. ਦੇ ਇਸ਼ਾਰੇ ਤੇ ਕੰਮ ਕਰਨ ਵਾਲੇ ਅੱਜ ਦੇ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸਿਆਸਤ ਵਿਚੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਹਰ ਕੱਢ ਕੇ ਪੂਰਨ ਤੇ ਧਾਰਮਿਕ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਬਾਦਲ ਦਲ ਨੇ ਸ੍ਰੋਮਣੀ ਕਮੇਟੀ ਨੂੰ ਵੋਟਾਂ ਸਮੇਂ ਹਰ ਤਰੀਕੇ ਨਾਲ ਢਾਲ ਬਣਾਇਆ ਹੈ ਅਤੇ ਨਿੱਜੀ ਤੌਰ ਤੇ ਗੰਦੀ ਰਾਜਨੀਤੀ ਖੇਡੀ ਹੈ। ਅਜੋਕੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਵਿਚ ਧਰਮ ਨੂੰ ਨੀਵਾਂ ਅਤੇ ਸਿਆਸਤ ਨੂੰ ਉੱਚਾ ਕੀਤਾ ਹੋਇਆ ਹੈ ਸਾਰੇ ਗੁਰਧਾਮਾਂ ਅਤੇ ਵਿਦਿਅਕ ਅਦਾਰਿਆਂ ਵਿਚ ਬਾਦਲ ਦਲ ਦੀ ਬੋਲਤੀ ਹੈ। ਸ਼੍ਰੋਮਣੀ ਕਮੇਟੀ ਦੀਆਂ ਹੋਣ ਵਾਲੀਆਂ ਵੋਟਾਂ ਵਿੱਚ ਸਿੱਖਾਂ ਨੂੰ ਚਾਹੀਦਾ ਹੈ ਕਿ ਸਾਫ ਸੁਥਰੇ ਅਕਸ ਵਾਲੇ ਮੈਂਬਰਾਂ ਨੂੰ ਜਿੱਤਾਉਣ ਤਾਂ ਜੋ ਕੇਵਲ ਧਾਰਮਿਕ ਤੌਰ ਤੇ ਕਮੇਟੀ ਦੇ ਪ੍ਰਬੰਧ ਦੀ ਦੇਖ-ਰੇਖ ਕਰਨ ਅਤੇ ਸ਼੍ਰੋਮਣੀ ਕਮੇਟੀ ਵਿਚੋਂ ਸਿਆਸਤ ਦਾ ਬੋਲ ਬਾਲਾ ਖਤਮ ਹੋਵੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਹੋਂਦ ਵਿੱਚ ਆਈ ਪਰ ਇਸ ਨੂੰ ਕਾਨੂੰਨੀ ਮਾਨਤਾ 1925 ਦੇ ਸਿੱਖ ਗੁਰਦੁਆਰਾ ਐਕਟ ਪਾਸ ਹੋਣ ਨਾਲ ਮਿਲੀ। ਪੰਜਾਬ ਵਿੱਚ 1920 ਤੋਂ ਲੈ ਕੇ 1925 ਈ. ਤੱਕ ਗੁਰਦੁਆਰਾ ਸੁਧਾਰ, ਲਹਿਰ ਵੀ ਸ਼੍ਰੋਮਣੀ ਦੀ ਦੇਖ-ਰੇਖ ਹੇਠ ਚੱਲੀ, ਜਿਸ ਸਦਕਾ ਗੁਰਦੁਆਰਿਆਂ ਤੋਂ ਮਹੰਤਾਂ ਦਾ ਕਬਜ਼ਾ ਖਤਮ ਕੀਤਾ ਗਿਆ ਅਤੇ ਇਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਿਆਂਦਾ ਗਿਆ। ਪਿਛਲੇ 86 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਚਲਾ ਰਹੀ ਹੈ। ਪਰ ਹੁਣ ਬਾਦਲ ਦਲ ਨੇ ਧਰਮ ਨੂੰ ਨੀਵਾਂ ਕਰ ਦਿੱਤਾ ਗਿਆ ਅਤੇ ਸਿਆਸਤ ਭਾਰੂ ਕਰ ਦਿੱਤੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਵੇਲੇ ਇਸ ਦਾ ਘੇਰਾ ਉਸ ਵੇਲੇ ਦੇ ਸਮੁੱਚੇ ਪੰਜਾਬ ਤੱਕ ਸੀ, ਜਿਸ ਵਿੱਚ ਪਾਕਿਸਤਾਨ ਦਾ ਪੰਜਾਬ ਵੀ ਸ਼ਾਮਲ ਸੀ ਪਰ 1947 ਦੀ ਦੇਸ਼ ਵੰਡ ਨਾਲ 178 ਦੇ ਕਰੀਬ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਗਏ। ਆਜ਼ਾਦੀ ਤੋਂ ਬਾਅਦ ਪੰਜਾਬ ਦੀ ਦੂਜੀ ਵੰਡ 1966 ਵਿੱਚ ਹੋਣ ‘ਤੇ ਪੰਜਾਬੀ ਸੂਬਾ ਬਣਨ ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਹੋਂਦ ਵਿੱਚ ਆਏ। ਇਸ ਵੰਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਅੰਤਰਰਾਜੀ ਸੰਸਥਾ ਬਣਾ ਦਿੱਤਾ। ਪਹਿਲਾਂ ਇਸ ਸੰਸਥਾ ਦੀਆਂ ਚੋਣਾਂ ਆਦਿ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਸੀ, ਪਰ 1966 ਤੋਂ ਬਾਅਦ ਇਹ ਜ਼ਿੰਮੇਵਾਰੀ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਚਲੀ ਗਈ। ਇਸ ਤਰ੍ਹਾਂ ਭਾਰਤ ਵਿੱਚ ਵੀ ਪੰਜਾਬ ਤੋਂ ਬਾਹਰ ਖਾਸ ਕਰਕੇ ਦਿੱਲੀ, ਪਟਨਾ, ਨੰਦੇੜ ਸਾਹਿਬ ਅਤੇ ਜੰਮੂ-ਕਸ਼ਮੀਰ ਵਿੱਚ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਅਲੱਗ-ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣੀਆਂ ਹਨ।

ਸਾਰੇ ਦੇਸ਼ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ ਤਾਂ ਵੱਖਰੀਆਂ ਕਮੇਟੀਆਂ ਦੇ  ਰੋਜ਼-ਰੋਜ਼ ਦੇ ਝਗੜੇ ਤੇ ਵਿਵਾਦ ਮੁੱਕ ਜਾਣ।

ਅਕਾਲੀ ਦਲ ਵੱਲੋਂ 26 ਜੁਲਾਈ 1981 ਨੂੰ ਦੀਵਾਨ ਹਾਲ ਮੰਜੀ ਸਾਹਿਬ, ਅੰਮ੍ਰਿਤਸਰ ਵਿਖੇ ਵਿਸ਼ਵ ਸਿੱਖ ਕਨਵੈਨਸ਼ਨ ਵਿੱਚ ਜੋ ਸਿੱਖ ਮੰਗਾਂ ਦਾ ਚਾਰਟਰ ਤਿਆਰ ਕਰ ਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਭੇਜਿਆ ਗਿਆ ਸੀ, ਉਸ ਦੀ ਇਹ ਇੱਕ ਪ੍ਰਮੁੱਖ ਮੰਗ ਸੀ। ਚਾਰ ਅਗਸਤ 1982 ਤੋਂ ‘ਧਰਮ ਯੁੱਧ’ ਮੋਰਚਾ ਲਗਾਉਣ ਸਮੇਂ ਵੀ ਇਹ ਮੁੱਖ ਮੰਗ ਸੀ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਸੰਤ ਲੌਂਗੋਵਾਲ ਦਰਮਿਆਨ 24 ਜੁਲਾਈ 1985 ਨੂੰ ਹੋਏ ‘ਪੰਜਾਬ ਸਮਝੌਤੇ’ ਵਿੱਚ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਗਿਆ ਸੀ।

ਇਸੇ ਦੌਰਾਨ ਜਸਟਿਸ ਹਰਬੰਸ ਸਿੰਘ ਦੀ ਅਗਵਾਈ ਵਿੱਚ ਇੱਕ ਸਬ-ਕਮੇਟੀ ਨੇ ਆਲ ਇੰਡੀਆ ਗੁਰਦੁਆਰਾ ਐਕਟ ਲਈ ਬਿੱਲ ਦਾ ਖਰੜਾ ਤਿਆਰ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਧਿਐਨ ਲਈ ਭੇਜਿਆ ਸੀ। ਸ਼੍ਰੋਮਣੀ ਕਮੇਟੀ ਨੇ ਕੁਝ ਸਿੱਖ ਵਿਦਵਾਨਾਂ ਤੇ ਕਾਨੂੰਨਦਾਨਾਂ ਨਾਲ ਸਲਾਹ ਮਸ਼ਵਰਾ ਕਰ ਕੇ ਇਸ ਵਿੱਚ ਕੁਝ ਸੋਧਾਂ ਕਰਨ ਲਈ ਕਿਹਾ ਸੀ। ਸ਼੍ਰੋਮਣੀ ਕਮੇਟੀ ਨੇ ਸੋਧਾਂ ਸਮੇਤ ਬਿੱਲ ਨੂੰ ਪ੍ਰਵਾਨਗੀ ਦੇ ਕੇ ਸਾਲ 1998 ਵਿੱਚ ਪੰਜਾਬ ਸਰਕਾਰ ਨੂੰ ਭੇਜਿਆ ਤਾਂ ਜੋ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪਾਰਲੀਮੈਂਟ ਤੋਂ ਪਾਸ ਕਰਵਾਉਣ ਲਈ ਭੇਜਿਆ ਜਾਵੇ ਪਰ ਹਾਲੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਹੁਣ ਬਿੱਲ ਦਾ ਇਹ ਖਰੜਾ ਪੰਜਾਬ ਸਰਕਾਰ ਕੋਲ ਹੈ ਜਾਂ ਕੇਂਦਰੀ ਗ੍ਰੀਹ ਮੰਤਰਾਲੇ ਵਿੱਚ ਧੂੜ ਚੱਟ ਰਿਹਾ ਹੈ।

ਪਿੱਛਲੇ ਦਿਨੀ ਅਕਾਲੀ ਦਲ ਤੋਂ ਵੱਖ ਹੋਏ ਅਕਾਲੀ ਦਲ ਟਕਸਾਲੀ ਦੇ ਆਗੂਆਂ ਵਲੋਂ ਪ੍ਰੈਸ ਨੂੰ ਦੱਸਿਆ ਕਿ ਸ. ਬਾਦਲ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੇ ਹੱਕ ਵਿਚ ਨਹੀਂ ਸਨ ਕਿਉਂ ਕਿ ਐਕਟ ਬਣਨ ਨਾਲ ਬਾਦਲ ਦਲ ਦਾ ਬਹੁਤਾ ਦਖਲ ਐਸ.ਜੀ.ਪੀ.ਸੀ ਵਿਚ ਨਹੀਂ ਸੀ ਰਹਿ ਜਾਣਾ। ਏਸੇ ਦੇ ਕਾਰਨ ਇਹ ਐਕਟ ਫਾਈਲਾਂ ਵਿਚ ਦੱਬਿਆ ਹੋਇਆ ਹੈ।

ਸਿੱਖ ਦੇ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਦਾ ਬਾਦਲ ਦਲ ਨੇ ਪੂਰੀ ਤਰ੍ਹਾਂ ਘਾਣ ਕਰ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜਿਆਂ ਨੂੰ ਤਲਬ ਕੀਤਾ ਗਿਆ ਅਤੇ ਹੋਰ ਵੱਖ-ਵੱਖ ਸਮੇਂ ਵੱਡੇ ਸਿੱਖ ਆਗੂਆਂ ਨੂੰ ਗੱਲਤੀਆਂ ਕਰਨ ਦੀ ਧਾਰਮਿਕ ਸਜ਼ਾ ਦਿੱਤੀ ਗਈ । ਹੁਣ ਇਸ ਬਾਦਲ ਪਰਿਵਾਰ ਨੇ ਅਕਾਲ ਤਖਤ ਨੂੰ ਵੀ ਆਪਣੀ ਨਿੱਜੀ ਜਾਇਦਾਦ ਬਣਾਇਆ ਹੈ ਆਪਣੀ ਮਰਜੀ ਦੇ ਜਥੇਦਾਰ ਨੂੰ ਲਗਾਉਂਦੇ ਅਤੇ ਫਿਰ ਉਸ ਪਾਸੋਂ ਮਰਿਯਾਦਾ ਦੇ ਉਲਟ ਹੁਕਮਨਾਮੇ ਜਾਰੀ ਕਰਵਾੳੇੁਂਦੇ ਹਨ ਇਸ ਨਾਲ ਸੰਗਤਾਂ ਵਿਚ ਦੁਬਿਧਾ ਵਿਚ ਪੈਂ ਜਾਂਦੀਆਂ ਹਨ ਕਿ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਜਾਂ ਬਾਦਲ ਪਰਿਵਾਰ ਵਲੋਂ ਕਰਵਾਇਆ ਗਿਆ ਹੈ । ਅੱਜ ਜੱਥੇਦਾਰ ਬਣਨ ਦੇ ਚਾਹਵਾਨ ਬਾਦਲ ਦੀ ਚਾਪਲੂਸੀ ਕਰਨ ਵੱਲ ਬਹੁਤ ਜ਼ਿਆਦਾ ਕੇਂਦਰਿਤ ਰਹਿੰਦੇ ਹਨ ਸਿੱਖਾਂ ਦੇ ਮਸਲੇ ਉਠਾਣੇ ਅਤੇ ਉਹਨਾਂ ਨੁੂੰ ਹੱਲ ਕਰਨਾ ‘ਤੇ ਸਿੱਖਾਂ ਨੂੰ ਆ ਰਹੀ ਮੁਸ਼ਕਿਲਾਂ ਦਾ ਖਿਆਲ ਨਹੀਂ ਕਰਦੇ। ਸ੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਨ ਦਾ ਹੱਕ ਸਿੱਖ ਕੌਮ ਨੂੰ ਚਾਹੀਦਾ ਹੈ ਨਾ ਕਿ ਬਾਦਲ ਦੇ ਲਿਫਾਫੇ ਵਿਚੋਂ । ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੌਮੀ ਮਸਲੇ ਛੱਡ ਕੇ ਬਾਦਲ ਦੀ ਬੋਲੀ ਬੋਲਦੇ ਹਨ ਅਤੇ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ।

ਪੰਜਾਬ ਦੇ ਸਿੱਖਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਭਰੋਸਾ ਉਠ ਜਾਣ ਤੇ ਅਕਾਲੀ ਦਲ ਬਾਦਲ ਹੁਣ ਆਪਣੇ ਧਾਰਮਿਕ ਪੁਣੇ ਦਾ ਦਿਖਾਵਾ ਕਰ ਰਿਹਾ ਹੈ । ਏਸੇ ਹੀ ਅਕਾਲੀ ਸਰਕਾਰ ਨੇ ਸੌਦੇ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਦੇ ਉਲਟ ਮਾਫ ਦਿਵਾਈ ਅਤੇ ਲੱਖਾਂ ਸ਼ਰਧਾਲੂਆਂ ਦੀ ਗੁਰੂ ਸਾਹਿਬਾਨ ਨੂੰ ਭੇਂਟਾ ਕੀਤੀ ਮਾਇਆ ਦੀ ਦੁਰਵਰਤੋਂ ਕਰਕੇ ਬਹੁਤ ਸਾਰੀਆਂ ਅਖਬਾਰਾਂ ਵਿਚ ਲਗਭਗ 92 ਲੱਖ ਰੁਪਏ ਦੇ ਇਸ਼ਤਿਹਾਰ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਸੰਗਤਾਂ ਦਾ ਵਿਰੋਧ ਭਾਰੀ ਹੋਇਆ ਤਾਂ ਇਹਨਾਂ ਨੇ ਮਾਫੀ ਵਾਪਸ ਕਰਵਾਈ । ਜਦੋਂ ਸਾਧ ਨੂੰ ਮਾਫੀ ਦੇਣ ਜਾਂ ਹੋਰ ਗੱਲਤ ਕੰਮ ਬਾਦਲ ਦਲ ਵਲੋਂ ਸ਼੍ਰੋਮਣੀ ਵਿਚ ਕਰਵਾਏ ਕੀਤੇ ਜਾਂਦੇ ਤਾਂ ਉਸ ਸਮੇਂ ਚੁਣੇ ਹੋਏ ਮੈਂਬਰਾਂ ਨੂੰ ਸਿੱਖ ਧਰਮ ਨੂੰ ਸਮਰਪਿਤ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ ਪਰ ਅਫ਼ਸੋਸ ਸਾਰੇ ਮੈਂਬਰ ਨਿੱਜੀ ਸੁਆਰਥਾਂ ਲਈ ਬਾਦਲ ਦੀ ਚਾਕਰੀ ਕਰਨ ਵਿਚ ਲੱਗੇ ਰਹਿੰਦੇ ਹਨ ।

ਆਮ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਕੋਈ ਸਿੱਖ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾ ਵਿਚ ਸੁਧਾਰ ਸਬੰਧੀ ਗੱਲ ਕਰਦਾ ਹੈ ਤਾਂ ਬਾਦਲ ਦਲ ਦੇ ਆਗੂ ਉਹਨਾਂ ਨੂੰ ਕਾਂਗਰਸ ਦਾ ਹਿੱਸਾ ਦੱਸਣ ਲੱਗ ਜਾਂਦੇ ਹਨ ਏਥੇ ਜ਼ਿਕਰਯੋਗ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਸਿੱਖ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਜੇਕਰ ਕੋਈ ਕਮੀ ਪੇਸ਼ੀ ਲੱਗਦੀ ਤਾਂ ਉਹਨਾਂ ਪ੍ਰਬੰਧਾਂ ਵਿਚ ਤਬਦੀਲੀ ਕਰਨ ਲਈ ਆਪਣਾ ਸੁਝਾਅ ਦੇ ਸਕਦਾ ਹੈ ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦਾ ਹੋਵੇ । ਉਹਨਾਂ ਸੁਝਾਵਾਂ ਨੂੰ ਮੰਨਣ ਦੀ ਬਜਾਏ ਸਿਆਸੀ ਰੰਗਤ ਦੇਣ ਦੀ ਗੱਲ ਕਰਨੀ ਵਾਜਬ ਨਹੀਂ ਹੁੰਦੀ।

ਸਿੱਖ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਦੀ ਇਸ ਅਸਲੀਅਤ ਨੂੰ ਸਮਝਣ ਦੀ ਬਹੁਤ ਭਾਰੀ ਲੋੜ ਹੈ । ਸ਼੍ਰੋਮਣੀ ਕਮੇਟੀ ਨੂੰ ਚੁਣਨ ਵਾਲੇ ਵੋਟਰਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਕਮੇਟੀ ਦੀ ਕਾਰਗੁਜ਼ਾਰੀ ਦਾ ਪੂਰਾ ਖਿਆਲ ਰੱਖਣ ਅਤੇ ਆਪਣੇ ਚੁਣੇ ਮੈਂਬਰਾਂ ਨੂੰ ਗੁਰਦੁਆਰਿਆਂ ਵਿਚ ਸੁਧਾਰ ਲਿਆਉਣ ਅਤੇ ਧਰਮ ਸੰਚਾਰ ਵਿਚ ਸਿਆਸੀ ਦਖ਼ਲ ਅੰਦਾਜ਼ੀ ਬੰਦ ਕਰਨ ਦੀ ਮੰਗ ਕਰਨ।

ਬਾਦਲਾਂ ਦੇ ਪਰਿਵਾਰਵਾਦ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜ਼ਾਦ ਕਰਵਾ ਕੇ ਮਹੱਤਵਪੂਰਨ  ਕਾਰਜ਼ ਕਰਨ ਲਈ ਯਤਨਸ਼ੀਲ ਹੋਣ ਦੀ ਲੋੜ ਹੈ ਅਤੇ ਕੁਝ ਦਿੱਤੇ ਗਏ ਸੁਝਾਵਾਂ ਨੂੰ ਲਾਗੂ ਕਰਨ ਤੇ ਵਿਚਾਰ ਕੀਤਾ ਜਾਣਾ ਸਮੇਂ ਦੀ ਮੁੱਖ ਮੰਗ ਹੈ ।

1. ਅੱਜ ਦੀ ਪੀੜ੍ਹੀ ਕੌਮ ਦਾ ਅਗਲਾ ਭਵਿੱਖ ਹਨ ਅਤੇ ਇਹ ਨੋਜਵਾਨ ਪੀੜ੍ਹੀ ਸਿੱਖੀ ਨਾਲੋਂ ਟੁੱਟ ਰਹੀ ਹੈ ਅਤੇ ਸਿੱਖੀ ਦੇ ਪ੍ਰਚਾਰ ਕਰਨ ਵਾਲੀ ਮੁੱਖ ਸੰਸਥਾ ਦੇ ਅਗਵਾਈ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਦਾ ਪ੍ਰਚਾਰ ਜ਼ਿਆਦਾ ਕਰਨਾ ਚਾਹੀਦਾ ਹੈ ਹੁਣ ਆਧੁਨਿਕ ਤਕਨਾਲੋਜੀ ਦਾ ਦੌਰਾ ਚੱਲ ਰਿਹਾ ਹੈ ਸ਼ੋਸਲ ਮੀਡੀਆ ਤੋਂ ਇਲਾਵਾ ਹੋਰ ਅਨੇਕਾਂ ਹੀ ਸਾਧਨਾ ਰਾਹੀਂ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਹੈ । ਨੌਜਵਾਨ ਪੀੜ੍ਹੀ ਨੂੰ ਸਿੱਖ ਨਾਲ ਜੋੜੀ ਰੱਖਣ ਲਈ ਬਹੁਤ ਵੱਡੇ ਉਪਰਾਲੇ ਕਰਨ ਦੀ ਲੋੜ ਹੈ । ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਨਵੇਂ ਪ੍ਰਚਾਰਕ ਤਿਆਰ ਕਰਨੇ ਜ਼ਰੂਰੀ ਹਨ ਅਤੇ ਪ੍ਰਚਾਰਕਾਂ ਨੂੰ ਵੀ ਵੱਧ ਸਹੂਲਤਾਂ ਦਿੱਤੀਆਂ ਜਾਣੀਆਂ ਲਾਜ਼ਮੀ ਹਨ । ਦੇਸ਼ ਦੇ ਸਾਰੇ ਰਾਜਾਂ ਵਿਚ ਸਿੱਖ ਦਾ ਪ੍ਰਚਾਰ ਲਗਾਤਾਰ ਕਰਵਾਇਆ ਜਾਣਾ ਜ਼ਰੂਰੀ ਹੈ ਖਾਸਕਾਰ ਕਰਕੇ ਛੋਟੇ ਬੱਚਿਆਂ ਨੂੰ ਹੀ ਸਿੱਖੀ ਦੇ ਇਤਿਹਾਸ ਤੋਂ ਜਾਣੂ ਕਰਾਇਆ ਜਾਵੇ ਤਾਂ ਕਿ ਉਹ ਪਤਿੱਤ ਨਾ ਹੋਣ ਅਤੇ ਸਿੱਖੀ ਨਾਲ ਜੁੜੇ ਰਹਿਣ ।

2. ਐਸ.ਜੀ.ਪੀ.ਸੀ ਸਮੇਤ ਸਾਰਿਆਂ ਅਦਾਰਿਆਂ ਵਿਚ ਨਿਰੋਲ ਮੈਰਿਟ ਦੇ ਅਧਾਰ ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭਰਤੀ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੀ ਬਣਦੀ ਤਰੱਕੀ ਸਮੇਂ ਸਿਰ ਮਿਲਣੀ ਚਾਹੀਦੀ ਹੈ ।

3. ਵਿਦਿਅਕ ਅਦਾਰਿਆ ਵਿੱਚ ਸਿੱਖਾਂ ਦੇ ਬੱਚਿਆਂ ਨੂੰ ਫੀਸਾਂ ਅਤੇ ਦਾਖਲਿਆਂ ਵਿਚ ਰਾਹਤ ਹੋਣੀ ਚਾਹੀਦੀ ਹੈ ਅਤੇ ਚੰਗੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਸਾਰੀ ਫੀਸ ਮੁਆਫ ਹੋਣੀ ਚਾਹੀਦੀ ਹੈ । ਜਿਹੜੇ ਕਮਜ਼ੋਰ ਵਰਗ ਦੇ ਪਰਿਵਾਰਾਂ ਹਨ ਉਹਨਾਂ ਬੱਚਿਆਂ ਦੀ ਸਾਰੀ ਪੜ੍ਹਾਈ ਮੁਫਤ ਕਰਵਾਈ ਜਾਣੀ ਚਾਹੀਦੀ ਹੈ । ਸਿੱਖ ਅਫ਼ਸਰ ਤਿਆਰ ਕਰਨ ਲਈ ਉੱਚ ਪੱਧਰੀ ਦੀ ਪੜ੍ਹਾਈ ਕਰਵਾਉਣ ਲਈ ਅਕੈਡਮੀਆਂ ਚਲਾਉਣੀਆਂ ਚਾਹੀਦੀਆਂ ਹਨ ।

4. ਵੱਖ-ਵੱਖ ਪ੍ਰਕਾਰ ਦੀਆਂ ਖੇਡਾਂ ਦੀਆਂ ਅਕੈਡਮੀਆਂ ਖੋਲ ਕਿ ਉਹਨਾਂ ਵਿਚ ਅੰਤਰਰਾਸ਼ਟਰੀ ਪੱਧਰ ਦੇ ਸਾਬਤ ਸੂਰਤ ਸਿੱਖ ਖਿਡਾਰੀ ਤਿਆਰ ਕਰਨੇ ਚਾਹੀਦੇ ਹਨ ਅਤੇ ਉਹਨਾਂ ਦਾ ਸਾਰਾ ਖਰਚਾ ਐਸ.ਜੀ.ਪੀ.ਸੀ. ਵੱਲੋਂ ਕੀਤਾ ਜਾਣਾ ਚਾਹੀਦਾ ਹੈ ।

5. ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਬੀਮਾਰ ਵਿਅਕਤੀਆਂ ਦਾ ਇਲਾਜ ਮੁਫਤ ਹੋਣਾ ਚਾਹੀਦਾ ਹੈ ਸਸਤੇ ਟੈਸਟ, ਦਵਾਈਆਂ ਉਪਲੱਬਧ ਹੋਣੀਆਂ ਚਾਹੀਦੀਆਂ ਹਨ ।

6. ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਨਿਰੋਲ ਸਿੱਖੀ ਦੀ ਮਰਿਯਾਦਾ ਵਿਚ ਰਹਿ ਕੇ ਸੰਗਤਾਂ ਨੂੰ ਹੁਕਮਨਾਮੇ ਜਾਰੀ ਕਰਨੇ ਚਾਹੀਦੇ ਹਨ । ਸ੍ਰੀ ਅਕਾਲ ਤਖਤ ਸਾਹਿਬ ਦੀ ਪੁਰਾਤਨ ਮਰਿਯਾਦਾ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਣਾ ਜ਼ਰੂਰੀ ਹੈ ।

7. ਸ੍ਰੀ ਅਕਾਲ ਸਾਹਿਬ ਤੇ ਜੱਥੇਦਾਰ ਬਣਨ ਉਪਰੰਤ ਰਿਟਾਇਰਮੈਂਟ ਦਾ ਸਮਾਂਬੱਧ ਹੋਣਾ ਚਾਹੀਦਾ ਹੈ ।

8. ਐਸ.ਜੀ.ਪੀ.ਸੀ. ਦੇ ਪ੍ਰਧਾਨ ਦੇ ਕਾਰਜ਼ਕਾਲ ਦਾ ਸਮਾਂ ਵੀ ਬੁੱਧੀਜੀਵੀਆਂ ਨਾਲ ਸਲਾਹ ਕਰਕੇ ਵਧਾਉਣਾ ਚਾਹੀਦਾ ਹੈ ।

9. ਦੇਸ਼-ਵਿਦੇਸ਼ ਵਿਚ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਦੇ ਝਗੜੇ ਘਟਾਉਣ ਦੇ ਯਤਨ ਕਰਨੇ ਚਾਹੀਦੇ ਹਨ ।

10. ਸ੍ਰੀ ਹਰਿਮੰਦਰ ਸਾਹਿਬ ਦੇ ਦੂਰ ਦੂਰਾਡੇ ਤੋਂ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਨੂੰ ਸਰਾਵਾਂ ਵਿਚ ਕਮਰੇ ਬਗੈਰ ਸਿਫਾਰਸ਼ ਦੇ ਮਿਲਣੇ ਚਾਹੀਦੇ ਹਨ ।

11. ਪੰਜਾਬ ਵਿਚ ਵੱਧ ਰਹੇ ਡੇਰਾ ਵਾਦ ਨੂੰ ਘਟਾਇਆ ਜਾਵੇ ਅਤੇ ਇਹਨਾਂ ਡੇਰਿਆਂ ਵਿੱਚ ਆਪਣੀਆਂ ਵੱਖਰੀਆਂ ਮਰਿਯਾਦਾ ਚਲਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਬੰਦ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਨੂੰ ਲਾਗੂ ਕਰਵਾਇਆ ਜਾਵੇ ।

12. ਵੱਖ-ਵੱਖ ਜੇਲ੍ਹਾਂ ਵਿਚ ਬੰਦ ਕੀਤੇ ਸਿੱਖਾਂ ਦੀ ਜਲਦੀ ਰਿਹਾਈ ਵਾਸਤੇ ਸੁਹਿਰਦਤਾ ਨਾਲ ਯਤਨ ਕੀਤੇ ਜਾਣ ਅਤੇ ਜਿੱਥੇ ਹੋਰ ਵੀ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਨੂੰ ਤੁਰੰਤ ਹੱਲ ਕਰਨ ਲਈ ਐਸ.ਜੀ.ਪੀ.ਸੀ. ਨੂੰ ਇੱਕ ਕਮੇਟੀ ਬਣਾਉਣੀ ਚਾਹੀਦੀ ਜੋ ਜਲਦੀ ਹੱਲ ਕਰਨ ਦੇ ਯਤਨ ਕਰਨ ।

ਪੰਜਾਬੀ ਗਾਇਕੀ ਦੇ ਸਾਰਥਕ ਪਹਿਲੂ

$
0
0

ਅਜੋਕਾ ਯੁਗ ਵਿਗਿਆਨ ਦਾ ਯੁਗ ਹੈ। ਹਰ ਪਾਸੇ ਵਿਗਿਆਨਕ ਕਾਢਾਂ ਦਾ ਬੋਲ- ਬਾਲਾ ਹੈ। ਮਨੁੱਖੀ ਜੀਵਨ ਪਹਿਲਾਂ ਨਾਲੋਂ ਵਧੇਰੇ ਸੁਖਾਲਾ ਹੋ ਗਿਆ ਹੈ। ਹੱਥੀਂ ਕੰਮ ਕਰਨ ਤੋਂ ਨਿਜ਼ਾਤ ਮਿਲ ਗਈ ਹੈ ਕਿਉਂਕਿ ਮਸ਼ੀਨਾਂ ਨੇ ਬਹੁਤੇ ਮਨੁੱਖੀ ਕੰਮਾਂ ਨੂੰ ਆਸਾਨੀ ਨਾਲ ਨੇਪਰੇ ਚਾੜਨਾ ਸ਼ੁਰੁ ਕਰ ਦਿੱਤਾ ਹੈ। ਦਿਨਾਂ ਦਾ ਕੰਮ, ਘੰਟਿਆਂ ਵਿਚ ਹੋਣ ਲੱਗਾ ਹੈ। ਪਰ ਅੱਜ ਦਾ ਮਨੁੱਖ ਸਰੀਰਕ ਲੋੜਾਂ ਤੋਂ ਇਲਾਵਾ ਮਾਨਸਿਕ ਲੋੜਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ/ ਮਾਨਸਿਕ ਸਕੂਨ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਕਰਕੇ ਮਨੁੱਖ ਆਪਣੇ ਮਨਪੰਸਦ ਗੀਤ- ਸੰਗੀਤ ਨੂੰ ਸੁਣਨਾ ਚਾਹੁੰਦਾ ਹੈ। ਖ਼ਬਰੇ ! ਇਸੇ ਕਰਕੇ ਸੰਗੀਤ ਨੂੰ ਮਨੁੱਖ ਦੇ ਰੂਹ ਦੀ ਖੁਰਾਕ ਕਿਹਾ ਜਾਂਦਾ ਹੈ/ ਮੰਨਿਆ ਜਾਂਦਾ ਹੈ।

ਪੰਜਾਬੀ ਗੀਤਕਾਰੀ ਅਤੇ ਗਾਇਕੀ ਦੇ ਡਿੱਗਦੇ ਮਿਆਰ ਨਾਲ ਸੰਬੰਧਤ ਬਹੁਤ ਸਾਰੇ ਲੇਖ ਅਤੇ ਸੈਮੀਨਾਰ ਅਕਸਰ ਹੁੰਦੇ ਰਹਿੰਦੇ ਹਨ। ਪਰ ! ਸੰਗੀਤ ਦੇ ਸਾਰਥਕ ਪਹਿਲੂਆਂ ਬਾਰੇ ਨਿੱਠ ਕੇ ਕੰਮ ਕਰਨ ਵਿਚ ਆਮਤੌਰ ਤੇ ਕੁਤਾਹੀ ਹੀ ਵਰਤੀ ਜਾਂਦੀ ਹੈ। ਇਸ ਕਰਕੇ ਬਹੁਤ ਸਾਰੇ ਚੰਗੇ ਗਾਇਕ/ ਗੀਤਕਾਰ ਗਿਲ਼ਾ ਕਰਦੇ ਰਹਿੰਦੇ ਹਨ ਕਿ ਮਾੜੇ ਗੀਤਾਂ ਉੱਪਰ ਬਹੁਤ ਰੋਲ਼ਾ ਪਾਇਆ ਜਾਂਦਾ ਹੈ ਪਰ ਚੰਗੇ ਗੀਤਾਂ ਦੀ ਸਿਫ਼ਤ ਨਹੀਂ ਕੀਤੀ ਜਾਂਦੀ। ਉਂਝ ਇਹ ਗੱਲ ਬਿਲਕੁਲ ਸੱਚ ਵੀ ਹੈ ਕਿ ਅਸੀਂ ਮੰਦੇ ਗੀਤਾਂ ਨੂੰ ਮਸ਼ਹੂਰ ਕਰ ਦਿੰਦੇ ਹਾਂ ਪਰ ! ਚੰਗੇ ਅਤੇ ਸਾਰਥਕ ਗੀਤਾਂ ਉੱਪਰ ਕਦੇ ਕੋਈ ਵਿਚਾਰ- ਚਰਚਾ ਨਹੀਂ ਕਰਦੇ। ਇਸ ਕਰਕੇ ਬਹੁਤ ਸਾਰੇ ਚੰਗੇ ਗਾਇਕ ਅਤੇ ਗੀਤਕਾਰ ਸੰਗੀਤ ਦੀ ਮੰਡੀ ਵਿਚੋਂ ਬਾਹਰ ਹੋ ਚੁਕੇ ਹਨ ਜਾਂ ਇਸ ਕਾਰਜ ਨੂੰ ਅਲਵਿਦਾ ਆਖ ਚੁਕੇ ਹਨ।

ਖ਼ੈਰ ! ਗੀਤ- ਸੰਗੀਤ ਨਾਲ ਜਿੱਥੇ ਮਨੁੱਖ ਦਾ ਮਨੋਰੰਜਨ ਹੁੰਦਾ ਹੈ ਉੱਥੇ ਹੀ ਬਹੁਤ ਸਾਰੇ ਨਵੇਂ ਤੱਥਾਂ ਬਾਰੇ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ। ਲੋਕ ਗੀਤਾਂ ਰਾਹੀਂ ਇਤਿਹਾਸਕ ਸਰੋਤਾਂ ਦੀ ਜਾਣਕਾਰੀ ਮਿਲਦੀ ਹੈ। ਮਨੋਵਿਗਿਆਨੀਆਂ ਦਾ ਕਹਿਣਾ ਹੈ, ‘ਮਨੁੱਖੀ ਬਿਰਤੀ ਪੜਨ ਨਾਲੋਂ ਸੁਣਨ ਨਾਲ ਜਿਆਦਾ ਤੇਜੀ ਨਾਲ ਗ੍ਰਹਿਣ ਕਰਦੀ ਹੈ ਭਾਵ ਬੰਦਾ ਪੜਨ ਨਾਲੋਂ ਸੁਣ ਕੇ ਜਿਆਦਾ ਤੇਜੀ ਨਾਲ ਸਿੱਖਦਾ ਹੈ। ਮਨੁੱਖ ਵੱਲੋਂ ਸੁਣਿਆ ਹੋਇਆ ਕੋਈ ਵਾਕਿਆ ਬਹੁਤ ਦੇਰ ਤੱਕ ਯਾਦ ਸ਼ਕਤੀ ਵਿਚ ਮੌਜੂਦ ਰਹਿੰਦਾ ਹੈ ਪਰ ! ਪੜਿਆ ਹੋਇਆ ਵਾਕਿਆ ਕੁਝ ਸਮੇਂ ਮਗ਼ਰੋਂ ਭੁੱਲ ਜਾਂਦਾ ਹੈ।’

ਸਕੂਲਾਂ/ ਕਾਲਜਾਂ ਵਿਚ ਵੀ ਅੱਜ ਕੱਲ ਪੜਾਉਣ ਦੇ ਇਹਨਾਂ ਤਰੀਕਿਆਂ ਨੂੰ ਵਰਤਿਆ ਜਾ ਰਿਹਾ ਹੈ। ਨਿੱਕੇ ਬੱਚਿਆਂ ਨੂੰ ਪੜਾਉਣ ਲਈ ਕਿਤਾਬਾਂ ਦਾ ਸਹਾਰਾ ਨਹੀਂ ਲਿਆ ਜਾਂਦਾ ਬਲਕਿ ਗੀਤ- ਸੰਗੀਤ ਦਾ ਸਹਾਰਾ ਲਿਆ ਜਾਂਦਾ ਹੈ। ਉਂਝ ਬੱਚੇ ਸੁਣ ਕੇ ਜਿਆਦਾ ਯਾਦ ਰੱਖਦੇ ਹਨ। ਵਰਿਆਂ ਪਹਿਲਾਂ ਦੇਖੀ ਹੋਈ ਕਿਸੇ ਫਿਲਮ ਦੀ ਕਹਾਣੀ ਨੂੰ ਕਈ ਵਰੇ ਬਾਅਦ ਵਿਚ ਵੀ ਚੇਤੇ ਰੱਖਿਆ ਜਾ ਸਕਦਾ ਹੈ ਪਰ ! ਪੜੀ ਗਈ ਕੋਈ ਕਹਾਣੀ ਬਹੁਤੀ ਦੇਰ ਚੇਤੇ ਨਹੀਂ ਰਹਿੰਦੀ। ਠੀਕ ਇਸੇ ਤਰਾਂ ਪੰਜਾਬੀ ਲੋਕ ਗੀਤਾਂ ਨੂੰ ਸੁਣਨ ਨਾਲ ਬਹੁਤ ਸਾਰੇ ਇਤਿਹਾਸਕ ਪਾਤਰਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਜਿਨਾਂ ਬਾਰੇ ਕਿਤਾਬਾਂ ਤੋਂ ਕਦੇ ਨਹੀਂ ਪੜਿਆ ਗਿਆ ਹੁੰਦਾ। ਉਂਝ ਵੀ ਕਿਤਾਬਾਂ ਪੜਨ ਦਾ ਰੁਝਾਨ ਖ਼ਤਮ ਹੁੰਦਾ ਜਾ ਰਿਹਾ ਹੈ, ਖ਼ਾਸ ਕਰਕੇ ਮੁੱਲ ਖ਼ਰੀਦ ਕੇ। ਖ਼ੈਰ ! ਇਹ ਵੱਖਰਾ ਵਿਸ਼ਾ ਹੈ।

ਪੰਜਾਬ ਦੇ ਲੋਕ ਨਾਇਕ ਬਾਬਾ ਬੰਦਾ ਸਿੰਘ ਬਹਾਦਰ, ਦੁੱਲਾ- ਭੱਟੀ, ਜੀਉਣਾ- ਮੌੜ, ਜੱਗਾ- ਜੱਟ, ਸੁੱਚਾ- ਸੂਰਮਾ ਅਤੇ ਮਿਰਜ਼ਾ ਆਦਿਕ ਦੀਆਂ ਵਾਰਾਂ ਨੇ ਨੌਜਵਾਨਾਂ ਨੂੰ ਇਹਨਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ। ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਇਹਨਾਂ ਸੂਰਮਿਆਂ ਦੇ ਜੀਵਨ ਨਾਲ ਸੰਬੰਧਤ ਲੋਕ- ਗਾਥਾਵਾਂ ਨੂੰ ਗਾਇਆ ਹੈ ਅਤੇ ਅਜੋਕੀ ਪੀੜੀ ਨੂੰ ਇਹਨਾਂ ਲੋਕ- ਨਾਇਕਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ। ਉਂਝ ਵੀ ਪੰਜਾਬੀ ਜਨ- ਜੀਵਨ ਵਿਚ ਇਹਨਾਂ ਸੂਰਬੀਰਾਂ ਦੀਆਂ ਵਾਰਾਂ ਗਾਉਣ/ ਸੁਣਨ ਦਾ ਰੁਝਾਨ ਰਿਹਾ ਹੈ।

ਲੋਕ ਨਾਇਕਾਂ ਤੋਂ ਇਲਾਵਾ ਸੂਫ਼ੀ ਸੰਗੀਤ ਨੇ ਮਨੁੱਖ ਨੂੰ ਰੂਹਾਨੀਅਤ ਭਰਪੂਰ ਸੰਦੇਸ਼ ਦਿੱਤਾ ਹੈ। ਸੂਫ਼ੀ ਸੰਗੀਤ ਤੋਂ ਇਹਨਾਂ ਸੂਫ਼ੀ ਸੰਤਾਂ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਹਨਾਂ ਸੂਫ਼ੀਆਂ ਨੇ ਸੱਚੇ ਇਸ਼ਕ ਨਾਲ/ ਇਬਾਦਤ ਨਾਲ ਰੱਬ ਦੀ ਪ੍ਰਾਪਤੀ ਦਾ ਰਾਹ ਦੱਸਿਆ। ਇਹਨਾਂ ਗੱਲਾਂ ਨੂੰ ਲੋਕ ਗੀਤਾਂ ਰਾਹੀਂ ਬਹੁਤ ਸਾਰੇ ਸੂਫ਼ੀ ਗਾਇਕਾਂ ਨੇ ਚੰਗੇ ਢੰਗ ਨਾਲ ਪੇਸ਼ ਕੀਤਾ ਹੈ ਅਤੇ ਲੋਕਾਂ ਨੇ ਇਸ ਸੰਗੀਤ ਨੂੰ ਦਿਲੋਂ ਪਰਵਾਨ ਵੀ ਕੀਤਾ ਹੈ।

ਅਜੋਕੇ ਸਮੇਂ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਗੀਤਾਂ ਵਿਚ ਪੇਸ਼ ਕੀਤਾ ਗਿਆ ਹੈ। ਕਿਸਾਨਾਂ ਨੂੰ ਕਰਜ਼ੇ ਤੋਂ ਬਚਣ ਲਈ ਤਾਕੀਦ ਕੀਤੀ ਗਈ ਹੈ। ਦਾਜ- ਦਹੇਜ ਤੋਂ ਪ੍ਰਹੇਜ ਕਰਨ ਲਈ ਗੀਤਾਂ ਦੀ ਰਚਨਾ ਕੀਤੀ ਗਈ ਹੈ। ਨੌਜਵਾਨਾਂ ਨੂੰ ਗੈਰ- ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਜਾਣ ਤੋਂ ਰੋਕਿਆ ਗਿਆ ਹੈ/ ਸਮਝਾਇਆ ਗਿਆ ਹੈ। ਕੁੜੀਆਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਗਿਆ ਹੈ। ਅੱਜ ਦਾ ਜ਼ਮਾਨਾ ਅੱਗੇ ਵੱਧਣ ਦਾ ਜ਼ਮਾਨਾ ਹੈ। ਹੁਣ ਕੁੜੀਆਂ ਕਿਸੇ ਵੀ ਖੇਤਰ ਵਿਚ ਮੁੰਡਿਆਂ ਤੋਂ ਘੱਟ ਨਹੀਂ ਹਨ। ਇਹਨਾਂ ਸੰਕਲਪਾਂ ਨੂੰ ਪੰਜਾਬੀ ਗੀਤਕਾਰੀ ਦੇ ਕੁਝ ਕੂ ਗੀਤਕਾਰ ਅਤੇ ਗਾਇਕ ਆਪਣੇ ਗੀਤਾਂ ਦਾ ਹਿੱਸਾ ਬਣਾ ਰਹੇ ਹਨ। ਇਹ ਚੰਗੀ ਗੱਲ ਹੈ।

ਲੋਕ ਗੀਤਾਂ ਰਾਹੀਂ ਦੇਸ਼ ਦੇ ਰਾਜਨੀਤਕ ਹਾਲਾਤਾਂ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ। ਜਿਵੇਂ ਦੇਸ਼ ਦੀ ਤਰੱਕੀ ਦੀ ਗੱਲ/ ਰਾਜਨੀਤਕ ਪਾਰਟੀਆਂ ਦੇ ਘਪੱਲਿਆਂ ਦੀ ਗੱਲ/ ਫ਼ੌਜੀ ਜਵਾਨਾਂ ਦੀ ਗੱਲ/ ਪਰਵਾਸ ਦੀ ਗੱਲ ਅਤੇ ਸਮਾਜਿਕ ਬਣਤਰ ਦੀ ਗੱਲ। ਇਹਨਾਂ ਗੀਤਾਂ ਨੂੰ ਸੁਣ ਕੇ ਆਮ ਲੋਕਾਂ ਨੂੰ ਰਾਜਨੀਤਕ ਸੰਦਰਭ ਦੀ ਗੱਲ ਛੇਤੀ ਸਮਝ ਵਿਚ ਆ ਜਾਂਦੀ ਹੈ। ਲੋਕ ਇਹਨਾਂ ਗੀਤਾਂ ਦੇ ਮਾਧਿਅਮ ਰਾਹੀਂ ਮੁਲਕ ਦੇ ਹਾਲਾਤਾਂ ਨੂੰ ਸਮਝਦੇ ਹਨ/ ਜਾਣਦੇ ਹਨ।

ਪਰ ! ਬਦਕਿਸਮਤੀ ਅਸੀਂ ਕਦੇ ਸਾਰਥਕ ਪਹਿਲੂਆਂ ਉੱਪਰ ਵਿਚਾਰ- ਚਰਚਾ ਨਹੀਂ ਕਰਦੇ। ਕਦੇ ਚੰਗੇ ਕੰਮ ਦੀ ਸੋਭਾ ਨਹੀਂ ਕਰਦੇ/ ਵਡਿਆਈ ਨਹੀਂ ਕਰਦੇ। ਹਾਂ, ਮੰਦੇ ਕੰਮ ਲਈ ਭੰਡਣਾ ਜ਼ਰੂਰ ਸ਼ੁਰੂ ਕਰ ਦਿੰਦੇ ਹਾਂ। ਸਾਹਿਤ ਵਿਚ ਪੜਾਇਆ ਜਾਂਦਾ ਹੈ ਕਿ ਹਰ ਚੀਜ਼ ਦੇ ਦੋ ਪੱਖ ਹੁੰਦੇ ਹਨ। ਸਾਰਥਕ ਅਤੇ ਨਿਰਾਰਥਕ। ਜੇਕਰ ਕੁਝ ਲੋਕ ਮੰਦਾ ਗਾ ਰਹੇ ਹਨ ਤਾਂ ਕੁਝ ਲੋਕ ਚੰਗਾ ਅਤੇ ਰੂਹਾਨੀਅਤ ਭਰਪੂਰ ਗਾਇਕੀ ਵੀ ਗਾ ਰਹੇ ਹਨ। ਪਰ ! ਉਹਨਾਂ ਦੀ ਕਦੇ ਕੋਈ ਸਾਰਥਕ ਚਰਚਾ ਨਹੀਂ ਕੀਤੀ ਜਾਂਦੀ। ਉਹਨਾਂ ਗਾਇਕਾਂ/ ਗੀਤਕਾਰਾਂ ਨੂੰ ਕਦੇ ਸਾਹਮਣੇ ਨਹੀਂ ਲਿਆਇਆ ਜਾਂਦਾ ਜਿਨਾਂ ਅਰਥ ਭਰਪੂਰ ਗਾਇਕੀ ਰਾਹੀਂ ਸਮਾਜ ਨੂੰ ਸਿੱਧੇ ਰਾਹ ਪਾਉਣ ਦਾ ਉੱਪਰਾਲਾ ਕੀਤਾ ਹੁੰਦਾ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ।

ਇਹ ਸਾਡੇ ਉੱਪਰ ਨਿਰਭਰ ਕਰਦਾ ਹੈ ਕਿ ਅਸੀਂ ਸਾਰਥਕ ਸੋਚ ਦੇ ਧਾਰਨੀ ਲੋਕਾਂ/ ਗਾਇਕਾਂ/ ਗੀਤਕਾਰਾਂ ਨੂੰ ਅੱਗੇ ਲੈ ਕੇ ਆਉਣਾ ਹੈ ਜਾਂ ਫਿਰ ਨਕਾਰਤਮਕਤਾ ਭਰਪੂਰ ਲੋਕਾਂ ਨੂੰ। ਚੰਗੇ ਕੰਮ ਦੀ ਜੇਕਰ ਸੋਭਾ ਹੋਵੇਗੀ ਤਾਂ ਚੰਗਾ ਗਾਉਣ ਵਾਲੇ ਲੋਕ ਅੱਗੇ ਆਉਣਗੇ ਅਤੇ ਜੇਕਰ ਇਸੇ ਤਰਾਂ ਮੰਦਾ ਗਾਉਣ ਵਾਲੇ ਸੋਭਾ ਖੱਟਦੇ ਰਹੇ ਤਾਂ ਚੰਗਾ ਗਾਉਣ ਵਾਲੇ ਕਦੇ ਵੀ ਅੱਗੇ ਨਹੀਂ ਆ ਸਕਦੇ। ਇਹ ਅਟੱਲ ਸੱਚਾਈ ਹੈ। ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।

ਮੰਦੇ ਕੰਮ ਦੀ ਭੰਡੀ ਹੋਣੀ ਚਾਹੀਦੀ ਹੈ ਪਰ ! ਨਾਲ ਹੀ ਚੰਗੇ ਕੰਮ ਦੀ ਸੋਭਾ ਵੀ ਹੋਣੀ ਚਾਹੀਦੀ ਹੈ/ ਨਹੀਂ ਤਾਂ ਚੰਗਾ ਗਾਉਣ ਵਾਲੇ/ ਚੰਗਾ ਲਿਖਣ ਵਾਲੇ ਹੌਸਲਾ ਹਾਰ ਜਾਂਦੇ ਹਨ। ਸਾਨੂੰ ਸਾਰਿਆਂ ਨੂੰ ਸੁਚੇਤ ਹੋ ਕੇ ਚੰਗਾ ਗਾਉਣ ਵਾਲਿਆਂ ਦੇ ਨਾਲ ਖੜਨਾ ਚਾਹੀਦਾ ਹੈ ਤਾਂ ਕਿ ਉਹ ਹੋਰ ਵਧੀਆ ਗਾਇਕੀ ਰਾਹੀਂ ਸਮਾਜ ਵਿਚ ਸਾਰਥਕ ਰੋਲ ਅਦਾ ਕਰ ਸਕਣ ਅਤੇ ਮੰਦਾ ਗਾਉਣ ਵਾਲਿਆਂ ਨੂੰ ਸਬਕ ਮਿਲ ਸਕੇ।

ਕੌਮਾਂਤਰੀ ਨਾਰੀ ਦਿਵਸ

$
0
0

ਇਨਸਾਨੀ ਜੀਵਨ ਦੇ ਦੋ ਪਹੀਏ ਹਨ ਔਰਤ ਅਤੇ ਮਰਦ ਅਤੇ ਦੋਹਾਂ ਵਿੱਚ ਸੁਮੇਲ ਅਤੇ ਸਮਾਨਤਾ ਅਤਿ ਲੋੜੀਂਦੀ ਹੈ। ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਨਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਇਤਿਹਾਸ ਦੇ ਝੋਰੇਖੇ ਵਿੱਚ ਕੌਮਾਂਤਰੀ ਨਾਰੀ ਦਿਵਸ ਦੀ ਸ਼ੁਰੂਆਤ ਸਾਲ 1908 ਵਿੱਚ ਨਿਊਯਾਰਕ ਤੋਂ ਹੋਈ, ਉਸ ਸਮੇਂ ਉੱਥੇ 15000 ਔਰਤਾਂ ਨੇ ਵੱਡੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਆਪਣੀ ਨੌਕਰੀ ਦੇ ਸਮੇਂ ਨੂੰ ਘੱਟ ਕਰਨ ਨੂੰ ਲੈ ਕੇ ਮਾਰਚ ਕੱਢਿਆ ਸੀ, ਇਸਦੇ ਨਾਲ ਹੀ ਉਹਨਾਂ ਨੇ ਤਨਖਾਹ ਵਧਾਉਣ ਅਤੇ ਵੋਟ ਪਾਉਣ ਦੇ ਅਧਿਕਾਰ ਦੀ ਵੀ ਮੰਗ ਕੀਤੀ। ਇਸ ਘਟਨਾ ਦੇ ਇੱਕ ਸਾਲ ਪਿੱਛੋਂ ਅਮਰੀਕਾ ਵਿੱਚ ਸੋਸ਼ਲਿਸਟ ਪਾਰਟੀ ਆੱਫ਼ ਅਮਰੀਕਾ ਦੇ ਸੱਦੇ ਤੇ 28 ਫਰਵਰੀ 1909 ਨੂੰ ਰਾਸ਼ਟਰੀ ਨਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ।

ਸਾਲ 1910 ਵਿੱਚ ਜਰਮਨ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਕਲਾਰਾ ਜੇਟਕਿਨ ਨੇ ਕੰਮਕਾਜੀ ਮਹਿਲਾਵਾਂ ਦੇ ਕੋਪਨਹੈਗਨ ਵਿਖੇ ਕੌਮਾਂਤਰੀ ਸੰਮੇਲਨ ਦੌਰਾਨ ਨਾਰੀ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਨਾਉਣ ਦਾ ਸੁਝਾਅ ਦਿੱਤਾ। ਇਸ ਸੰਮੇਲਨ ਵਿੱਚ 17 ਦੇਸ਼ਾਂ ਦੀਆਂ ਤਕਰੀਬਨ 100 ਕੰਮਕਾਜੀ ਔਰਤਾਂ ਮੌਜੂਦ ਸਨ ਅਤੇ ਇਹਨਾਂ ਨੇ ਸੁਝਾਅ ਦਾ ਸਮੱਰਥਨ ਕੀਤਾ ਅਤੇ ਸਾਲ 1911 ਵਿੱਚ 19 ਮਾਰਚ ਨੂੰ ਕਈ ਦੇਸ਼ਾਂ ਆਸਟ੍ਰੀਆ, ਡੇਨਮਾਰਕ, ਜਰਮਨੀ ਅਤੇ ਸਵਿੱਟਜਰਲੈਂਡ ਨੇ ਇਹ ਦਿਨ ਮਨਾਇਆ।

1917 ਵਿੱਚ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਰੂਸ ਦੀਆਂ ਔਰਤਾਂ ਨੇ ਤੰਗ ਆਕੇ ਖਾਣਾ ਅਤੇ ਸ਼ਾਂਤੀ ਦੇ ਲਈ ਵਿਰੋਧ ਪ੍ਰਦਰਸ਼ਨ ਕੀਤਾ। ਇਹ ਵਿਰੋਧ ਐਨਾ ਸੰਗਠਿਤ ਸੀ ਕਿ ਸਮਰਾਟ ਨਿਕੋਸ ਨੂੰ ਆਪਣਾ ਪਦ ਛੱਡਣ ਲਈ ਮਜ਼ਬੂਰ ਹੋਣਾ ਪਿਆ ਅਤੇ ਇਸ ਤੋਂ ਬਾਦ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਵੀ ਮਿਲਿਆ। ਰੂਸੀ ਔਰਤਾਂ ਨੇ ਜਿਸ ਦਿਨ ਹੜਤਾਲ ਸ਼ੁਰੂ ਕੀਤੀ ਸੀ ਉਹ 23 ਫਰਵਰੀ (ਜੂਲੀਅਨ ਕੈਲੰਡਰ ਮੁਤਾਬਕ) ਸੀ ਅਤੇ ਗ੍ਰੇਗੇਰੀਅਨ ਕੈਲੰਡਰ ਅਨੁਸਾਰ ਇਹ 8 ਮਾਰਚ ਸੀ।

8 ਮਾਰਚ 1975 ਨੂੰ ਪਹਿਲੀ ਵਾਰ ਸੰਯੁਕਤ ਰਾਸ਼ਟਰ ਸੰਘ ਨੇ ਕੌਮਾਂਤਰੀ ਨਾਰੀ ਦਿਵਸ ਮਨਾਇਆ। ਸਾਲ 1996 ਤੋਂ ਲਗਾਤਾਰ ਕੌਮਾਂਤਰੀ ਨਾਰੀ ਦਿਵਸ ਕਿਸੇ ਨਿਸ਼ਚਿਤ ਵਿਸ਼ੇ ਨੂੰ ਲੈ ਕੇ ਮਨਾਇਆ ਜਾ ਰਿਹਾ ਹੈ ਅਤੇ 1996 ਵਿੱਚ ‘ਅਤੀਤ ਦਾ ਜਸ਼ਨ ਅਤੇ ਭਵਿੱਖ ਲਈ ਯੋਜਨਾ’ ਇਸ ਦਾ ਵਿਸ਼ਾ ਰਿਹਾ। ਸਾਲ 2019 ਦਾ ਵਿਸ਼ਾ “ਸਾਮਾਨ ਸੋਚੋ, ਸਮਾਰਟ ਬਣਾਓ ਅਤੇ ਬਦਲਾਅ ਦੇ ਲਈ ਨਵਾਂ ਕਰੋ (ਥਿੰਕ ਇਕੂਅਲ, ਬਿਲਡ ਸਮਾਰਟ, ਇਨੋਵੇਟ ਫਾੱਰ ਚੇਂਜ)”” ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਾਰੀ ਸਸ਼ਕਤੀਕਰਨ ਅਤੇ ਲੈਂਗਿਕ ਸਮਾਨਤਾ ਲਈ ਬਹੁਤ ਕਾਨੂੰਨ ਹੋਂਦ ਵਿੱਚ ਹਨ ਪਰੰਤੂ ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਔਰਤਾਂ ਨੂੰ ਪੂਰਨ ਆਜ਼ਾਦੀ ਨਹੀਂ ਮਿਲੀ, ਅੱਜ ਵੀ ਉਹ ਮਰਦ ਪ੍ਰਧਾਨ ਸਮਾਜ ਵਿੱਚ ਦੂਜੇ ਦਰਜੇ ਦੀਆਂ ਨਾਗਰਿਕ ਸਮਝੀਆਂ ਜਾਂਦੀਆਂ ਹਨ। ਸਾਡੇ ਸਮਾਜ ਵਿੱਚ ਲੈਂਗਿਕ ਅਸਮਾਨਤਾ, ਘਰੇਲੂ ਹਿੰਸਾ ਅਤੇ ਯੌਨ ਉਤਪੀੜਨ ਦੇ ਅੰਕੜੇ ਡਰਾਉਣ ਵਾਲੇ ਹਨ, ਔਰਤਾਂ ਪ੍ਰਤੀ ਅਪਰਾਧਾਂ ਵਿੱਚ ਬੇਹਤਾਸ਼ਾ ਵਾਧਾ ਸਾਡੇ ਸਮਾਜ ਅਤੇ ਨੈਤਿਕਤਾ ਦੇ ਨਿਗਾਰ ਦੀ ਨਿਸ਼ਾਨੀ ਹੈ।

ਉਸਾਰੂ ਸਮਾਜ ਦੀ ਸਿਰਜਣਾ ਲਈ ਲੈਂਗਿਕ ਸਮਾਨਤਾ ਬੇਹੱਦ ਜ਼ਰੂਰੀ ਹੈ ਅਤੇ ਇਸ ਲਈ ਔਰਤਾਂ ਨੂੰ ਮਰਦ ਪ੍ਰਧਾਨ ਸਮਾਜ ਤੋਂ ਤਰਸ ਆਧਾਰਤ ਸਮਾਨਤਾ ਦੀ ਥਾਂ ਖੁਦ ਸੰਗਠਿਤ ਹੋ ਕੇ ਮਰਦ ਪ੍ਰਧਾਨ ਸਮਾਜ ਦੇ ਏਕਾਅਧਿਕਾਰ ਨੂੰ ਚੁਣੋਤੀ ਦੇਣਾ ਹੀ ਉਹਨਾਂ ਦਾ ਸੁਨਹਿਰਾ ਭਵਿੱਖ ਸਿਰਜ ਸਕਦਾ ਹੈ।

ਆਓ ਖੁਸ਼ ਰਹਿਣ ਦੀ ਕਲਾ ਸਿੱਖੀਏ..!

$
0
0

ਆਮ ਤੌਰ ਤੇ ਜਦੋਂ ਅਸੀਂ ਕਿਸੇ ਗੱਲ ਤੋਂ ਖੁਸ਼ ਹੁੰਦੇ ਹਾਂ ਤਾਂ ਅਕਸਰ ਹੀ ਕਹਿ ਦਿੰਦੇ ਹਾਂ ਕਿ- ‘ਬੜਾ ਆਨੰਦ ਹੈ’। ਅਸੀਂ ਅਨੰਦ ਨੂੰ ‘ਫਿਜ਼ੀਕਲ’ ਵਸਤੂਆਂ ਨਾਲ ਮਾਪਦੇ ਹਾਂ। ਜਿਵੇਂ- ਜੇ ਕਿਸੇ ਕੋਲ ਬਹੁਤਾ ਧਨ ਹੈ ਤਾਂ ਕਹਿੰਦੇ ਹਾਂ ਕਿ-‘ਉਹ ਬੜੇ ਅਨੰਦ ਵਿੱਚ ਹੈ’..ਜੇ ਖਾਣਾ ਸੁਆਦ ਲੱਗਾ ਤਾਂ ਵੀ ਕਹਿੰਦੇ ਹਾਂ-‘ਅਨੰਦ ਆ ਗਿਆ’..ਜੇ ਕਿਸੇ ਕੋਲ ਵੱਡੀ ਗੱਡੀ ਹੈ ਜਾਂ ਘਰ ਹੈ ਤਾਂ ਵੀ ਸੋਚਦੇ ਹਾਂ ਕਿ-‘ਉਹ ਆਨੰਦ ‘ਚ ਰਹਿੰਦਾ ਹੈ’। ਪਰ ਇਹ ਸਹੀ ਨਹੀਂ ਹੈ। ‘ਖੁਸ਼ੀ’ ਤੇ ‘ਅਨੰਦ’ ਵਿੱਚ ਢੇਰ ਸਾਰਾ ਅੰਤਰ ਹੈ। ‘ਖੁਸ਼ੀ’ ਥੋੜ੍ਹ ਚਿਰੀ ਹੁੰਦੀ ਹੈ ਜੋ ਦੁਨਿਆਵੀ ਵਸਤੂਆਂ ਨਾਲ ਅਸੀਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਈ ਵਾਰੀ ਨਾਚ ਗਾਣਿਆਂ ‘ਚੋਂ ਇਸ ਨੂੰ ਭਾਲਦੇ ਹਾਂ- ਕਈ ਵਾਰੀ ਇਸ ਨੂੰ ਭਾਲਣ ਬਾਹਰ ਤੁਰ ਜਾਂਦੇ ਹਾਂ। ਇੱਕ ਤੋਂ ਬਾਅਦ ਦੂਜਾ ਸਾਧਨ ਬਦਲਦੇ ਹਾਂ ਖੁਸ਼ ਹੋਣ ਲਈ। ਪਰ ਸਦੀਵੀ ਖੁਸ਼ੀ ਕਿਤੋਂ ਵੀ ਪ੍ਰਾਪਤ ਨਹੀਂ ਹੁੰਦੀ। ਇਸ ਦੀ ਭਾਲ ਵਿੱਚ ਇਨਸਾਨ- ਜਗ੍ਹਾ ਬਦਲਦਾ ਹੈ- ਮੁਲਕ ਬਦਲਦਾ ਹੈ- ਕਿੱਤਾ ਬਦਲਦਾ ਹੈ- ਤੇ ਕਈ ਵਾਰੀ ਤਾਂ ਜੀਵਨ ਸਾਥੀ ਵੀ ਬਦਲ ਲੈਂਦਾ ਹੈ- ਪਰ ਇਹ ਫਿਰ ਵੀ ਹੱਥ ਨਹੀਂ ਆਉਂਦੀ। ਅਸਲ ਵਿੱਚ ਇਸ ਦਾ ਸਬੰਧ ਮਨ ਨਾਲ ਹੈ। ਕਈ ਲੋਕ ਕੱਖਾਂ ਦੀ ਕੁੱਲੀ ਵਿੱਚ ਵੀ ਬੜੇ ਖੁਸ਼ ਹਨ- ਪਰ ਕਈਆਂ ਨੂੰ ਮਖਮਲੀ ਗੱਦਿਆਂ ਤੇ ਵੀ ਨੀਂਦ ਨਹੀਂ ਆਉਂਦੀ ਸਾਰੀ ਰਾਤ।

ਸਦੀਵੀ ਖੁਸ਼ੀ ਨੂੰ ‘ਅਨੰਦ’ ਕਿਹਾ ਜਾ ਸਕਦਾ ਹੈ। ਅਸੀਂ ਅਨੰਦ ਨੂੰ ਵੀ ਭੌਤਿਕ ਵਸਤੂਆਂ ਨਾਲ ਤੋਲਦੇ ਹਾਂ। ਪਰ ਭੌਤਿਕ ਵਸਤੂਆਂ ਨਾਲ ਭੌਤਿਕ ਵਸਤਾਂ ਹੀ ਖਰੀਦੀਆਂ ਜਾ ਸਕਦੀਆਂ ਹਨ- ਜਦ ਕਿ ਅਨੰਦ ਦਾ ਸਬੰਧ ਤਾਂ ਸਾਡੇ ਮਨ ਨਾਲ ਹੈ। ਇਹ ਦੁੱਖ ਸੁੱਖ ਤੋਂ ਪਾਰ ਜਾਣ ਦੀ ਅਵਸਥਾ ਹੈ। ਸਦੀਵੀ ਅਨੰਦ ਤਾਂ- ਤੱਤੀਆਂ ਤਵੀਆਂ ਤੇ ਬੈਠਣ ਨਾਲ ਜਾਂ ਆਰੇ ਨਾਲ ਚੀਰਨ ਨਾਲ ਜਾਂ ਬੰਦ ਬੰਦ ਕੱਟਣ ਨਾਲ ਵੀ ਖਤਮ ਨਹੀਂ ਕੀਤਾ ਜਾ ਸਕਦਾ। ਇਸ ਅਵਸਥਾ ਵਿੱਚ ਤਾਂ- ਤੱਤੀ ਰੇਤ ਸੀਸ ਤੇ ਪੈਣ ਤੇ ਵੀ ‘ਤੇਰਾ ਕੀਆ ਮੀਠਾ ਲਾਗੇ॥’ ਮੁਖੋਂ ਉਚਾਰਿਆ ਜਾ ਸਕਦਾ ਹੈ। ਇਹ ਮਨ ਦੀ ਉਹ ਅਵਸਥਾ ਹੈ ਜਿਸ ਵਿੱਚ- ਬੱਚਿਆਂ ਦੇ ਟੋਟੇ ਕਰਵਾ, ਗਲਾਂ ‘ਚ ਹਾਰ ਪਵਾ ਕੇ ਵੀ ਇਹ ਅਰਦਾਸ ਕੀਤੀ ਜਾਂਦੀ ਹੈ ਕਿ-‘ਦਿਨ ਤੇਰੇ ਭਾਣੇ ‘ਚ ਅਨੰਦ ‘ਚ ਬਤੀਤ ਹੋਇਆ- ਰੈਣ ਆਈ.. ਇਹ ਵੀ ਤੇਰੇ ਭਾਣੇ ‘ਚ ‘ਅਨੰਦ’ ‘ਚ ਬਤੀਤ ਹੋਵੇ’। ਇਸ ਅਵਸਥਾ ਵਿੱਚ ਹੀ- ਕੰਡਿਆਂ ਦੀ ਸੇਜ ਤੇ ‘ਮਿੱਤਰ ਪਿਆਰੇ’ ਲਈ ਗੀਤ ਗਾਇਆ ਜਾ ਸਕਦਾ ਹੈ। ਤੇ ਇਸੇ ਅਵਸਥਾ ਵਾਲਾ ਇਨਸਾਨ ਹੀ ਸਰਬੰਸ ਵਾਰਨ ਉਪਰੰਤ, ਜ਼ਾਲਿਮ ਨੂੰ ‘ਜਿੱਤ ਦੀ ਚਿੱਠੀ’ (ਜ਼ਫ਼ਰਨਾਮਾ) ਲਿਖ ਸਕਦਾ ਹੈ।

ਖੈਰ ਆਪਾਂ ਲੋਕ ਇਸ ਅਵਸਥਾ ਤੱਕ ਤਾਂ ਨਹੀਂ ਪਹੁੰਚ ਸਕਦੇ। ਪਰ ਕੁੱਝ ਇੱਕ ਨੁਕਤੇ ਆਪਣੇ ਜੀਵਨ ਵਿੱਚ ਅਪਣਾ ਕੇ- ਹਰ ਵੇਲੇ ਦੁਖੀ ਹੋਣ ਤੋਂ ਜਰੂਰ ਬਚ ਸਕਦੇ ਹਾਂ- ਇਹ ਮੇਰਾ ਨਿੱਜੀ ਤਜਰਬਾ ਹੈ। ਸੋ ਚੰਗੀਆਂ ਪੁਸਤਕਾਂ ਪੜ੍ਹ ਕੇ ਤੇ ਮਹਾਂ ਪੁਰਸ਼ਾਂ ਦੀ ਸੰਗਤ ਕਾਰਨ, ਜਿੰਨੀ ਕੁ ਸੋਝੀ ਮੇਰੇ ਗੁਰੂੁ ਨੇ ਮੈਂਨੂੰ ਬਖਸ਼ੀ ਹੈ- ਉਹ ਆਪ ਜੀ ਨਾਲ ਸਾਂਝੀ ਕਰਨਾ ਆਪਣਾ ਫਰਜ਼ ਸਮਝਦੀ ਹਾਂ।

ਚੜ੍ਹਦੀ ਕਲਾ ਵਾਲੀ ਸੋਚ: ‘ਪੌਜ਼ਿਟਵ ਥਿੰਕਿੰਗ’ ਸਾਨੂੰ ਹਰ ਹਾਲ ‘ਚ ਖੁਸ਼ ਰਹਿਣਾ ਸਿਖਾਉਂਦੀ ਹੈ। ਜੀਵਨ ‘ਚ ਉਤਰਾਅ ਚੜ੍ਹਾਅ ਤਾਂ ਆਉਣੇ ਹੀ ਹਨ। ਜ਼ਿੰਦਗੀ ਕਦੇ ਵੀ ਰੇਲ ਦੀ ਪਟੜੀ ਵਾਂਗ, ਸਮਾਂਤਰ ਨਹੀਂ ਹੁੰਦੀ। ਗੁਰਬਾਣੀ ਵਿੱਚ ਵੀ ਆਉਂਦਾ ਹੈ ਕਿ-‘ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥(ਅੰਗ 149)॥ ਸੋ ਸੁੱਖਾਂ ਦੁੱਖਾਂ ਦਾ ਸੁਮੇਲ ਹੀ ਤਾਂ ਹੈ ਜ਼ਿੰਦਗੀ। ਪਰ ਕਈ ਲੋਕ ਦੁੱਖਾਂ ਨੂੰ ਦਿਲ ਤੇ ਲਾ ਕੇ, ਡਿਪਰੈਸ਼ਨ ‘ਚ ਚਲੇ ਜਾਂਦੇ ਹਨ ਜਦ ਕਿ ਕਈ ਵੱਡੀਆਂ ਮੁਸੀਬਤਾਂ ਆਉਣ ਤੇ ਵੀ ਆਪਣੇ ਮਨ ਨੂੰ ਢਹਿੰਦੀ ਕਲਾ ‘ਚ ਨਹੀਂ ਜਾਣ ਦਿੰਦੇ। ਇਥੇ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨਾ ਚਾਹੁੰਦੀ ਹਾਂ-
ਹੰਗਰੀ ਦਾ ਇੱਕ ਫੌਜੀ ਸੀ ਕਾਰੋਲੀ- ਜੋ 1936 ਤੱਕ ਵਰਲਡ ਲੈਵਲ ਦਾ ‘ਪਿਸਟਲ ਸ਼ੂਟਰ’ ਸੀ। ਉਹ 1940 ਦੀਆਂ ਓਲਿੰਪਕਸ ਦੀ ਤਿਆਰੀ ਕਰ ਰਿਹਾ ਸੀ ਕਿ ਇੱਕ ਤਜਰਬਾ ਕਰਦਿਆਂ, ਬੰਬ ਬਲਾਸਟ ਹੋ ਗਿਆ- ਜਿਸ ‘ਚ ਉਸ ਦਾ ਸੱਜਾ ਹੱਥ ਨਕਾਰਾ ਹੋ ਗਿਆ। ਉਹ ਇੱਕ ਮਹੀਨਾ ਹਸਪਤਾਲ ਰਿਹਾ। ਠੀਕ ਹੋਣ ਤੇ ਉਸ ਨੇ ਖੱਬੇ ਹੱਥ ਨਾਲ ਪ੍ਰੈਕਟਿਸ ਕਰਨੀ ਸ਼ੁਰੁ ਕਰ ਦਿੱਤੀ ਤਾਂ ਕਿ ਉਹ ਅਗਲੀਆਂ 1944 ‘ਚ ਹੋਣ ਵਾਲੀਆਂ ਓਲਿੰਪਕਸ ‘ਚ ਭਾਗ ਲੈ ਸਕੇ। ਪਰ ਦੂਜੇ ਸੰਸਾਰ ਯੁੱਧ ਕਾਰਨ 1944 ਵਾਲੀਆਂ ਗੇਮਜ਼ ਹੋਈਆਂ ਹੀ ਨਹੀਂ। ਉਸ ਪ੍ਰੈਕਟਿਸ ਜਾਰੀ ਰੱਖੀ ਤੇ 1948 ਵਾਲੀਆਂ ‘ਚ ਭਾਗ ਹੀ ਨਹੀਂ ਲਿਆ- ਸਗੋਂ ਗੋਲਡ ਮੈਡਲ ਵੀ ਜਿੱਤਿਆ। 1952 ਦੀਆਂ ਸਮਰ ਓਲਿੰਪਿਕਸ ‘ਚ ਫੇਰ ਉਸ ਗੋਲਡ ਮੈਡਲ ਜਿੱਤਿਆ। ਸੋ ਆਪਣੀ ‘ਪੌਜ਼ਿਟਵ ਥਿੰਕਿੰਗ’ ਸਦਕਾ ਹੀ ਉਹ ਖੱਬੇ ਹੱਥ ਨਾਲ ਸ਼ੂਟਿੰਗ ਕਰਕੇ, ਦੋ ਗੋਲਡ ਮੈਡਲ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆਂ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਇਸ ਤੋਂ ਇਹ ਗੱਲ ਵੀ ਸਿੱਧ ਹੁੰਦੀ ਹੈ ਕਿ ਹਾਂ-ਵਾਚਕ ਸੋਚ ਦੇ ਨਾਲ ਨਾਲ ਮਿਹਨਤ ਤੇ ਲਗਨ ਦੀ ਵੀ ਲੋੜ ਹੈ। ਚੜ੍ਹਦੀ ਕਲਾ ‘ਚ ਰਹਿਣ ਵਾਲਿਆਂ ਕੋਲੋਂ ਤਾਂ ਵੱਡੇ ਵੱਡੇ ਰੋਗ ਵੀ ਡਰ ਕੇ ਭੱਜ ਜਾਂਦੇ ਹਨ- ਜਦ ਕਿ ਢਹਿੰਦੀਆਂ ਕਲਾਂ ਵਾਲਿਆਂ ਨੂੰ ਨਿੱਤ ਬੀਮਾਰੀਆਂ ਘੇਰਾ ਪਾਈ ਰੱਖਦੀਆਂ ਹਨ।

ਹਰ ਵਕਤ ਸ਼ੁਕਰਾਨਾ ਕਰਨਾ: ਸ਼ੁਕਰਾਨਾ ਕਰਨ ਦੀ ਆਦਤ ਵੀ ਸਾਡੇ ਮਨ ਨੂੰ ਅਜੀਬ ਤਾਕਤ ਦਿੰਦੀ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜਿਸ ਨੇ ਸਾਨੂੰ ਅਨੇਕ ਦਾਤਾਂ, ਬਿਨਾਂ ਮੰਗਿਆਂ ਹੀ ਦਿੱਤੀਆਂ ਹੋਈਆਂ ਹਨ। ਸਾਡੇ ਰਹਿਣ ਲਈ ਧਰਤੀ, ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ ਤੋਂ ਇਲਾਵਾ ਮਾਨਣ ਲਈ ਕੁਦਰਤੀ ਨਜ਼ਾਰੇ, ਸਾਡੇ ਖਾਧੇ ਭੋਜਨ ਤੋਂ ਖੂਨ ਬਣਾ- ਹਰ ਇੱਕ ਅੰਗ ਤੱਕ ਪਚਾਉਣ ਵਾਲਾ ਤੇ ਸਾਡੀ ਸਰੀਰ ਰੂਪੀ ਮਸ਼ੀਨ ਨੂੰ ਚਲਾਉਣ ਵਾਲਾ- ਜੋ ਸਾਡੇ ਅੰਦਰ ਬੈਠਾ ਹੈ- ਉਸ ਦਾ ਸ਼ੁਕਰਾਨਾ ਕਰਨਾ ਤਾਂ ਬਣਦਾ ਹੀ ਹੈ ਨਾ! ਸੌਣ ਤੋਂ ਪਹਿਲਾਂ ਹਰ ਰੋਜ਼ ਉਸ ਵਲੋਂ ਦਿੱਤੀਆਂ ਦਾਤਾਂ ਗਿਣੋ ਤੇ ਉਹਨਾਂ ਲਈ ਉਸ ਦਾ ਸ਼ੁਕਰਾਨਾ ਕਰੋ। ਸਵੇਰੇ ਉਠਦੇ ਸਾਰ ਵੀ, ਵਟਸਅਪ ਮੈਸੇਜ ਦੇਖਣ ਤੋਂ ਪਹਿਲਾਂ, ਰੱਬ ਦਾ ਸ਼ੁਕਰਾਨਾ ਕਰੋ- ਜਿਸ ਨੇ ਸਾਨੂੰ ਇੱਕ ਦਿਨ ਹੋਰ ਦੇ ਦਿੱਤਾ ਮਾਨਣ ਲਈ! ਨਾਲੇ ਇਹਨਾਂ ਮੁਲਕਾਂ ‘ਚ -30 ਜਾਂ -35 ਡਿਗਰੀ ਤਾਪਮਾਨ ‘ਚ ਤਾਂ ਆਪ ਮੁਹਾਰੇ ਹੀ ਮੂੰਹੋਂ ਨਿਕਲ ਜਾਂਦਾ ਹੈ ਕਿ- ‘ਸ਼ੁਕਰ ਹੈ ਰੱਬਾ ਤੇਰਾ! ਅਸੀਂ ਗਰਮ ਘਰਾਂ ਅੰਦਰ ਬੈਠੇ ਹਾਂ’। ਪਰ ਏਥੇ ਵੀ ਸੌ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ, ਅਸੀਂ ਦੁਖੀ ਹਾਂ। ਏਥੇ ਸਾਨੂੰ ਸਨੋਅ ਹਟਾਉਣੀ ਪੈਂਦੀ ਹੈ। ਸਾਡਾ ਸੁਭਾਅ ਹੈ ਕਿ- ਅਸੀਂ ਸ਼ੁਕਰਾਨਾ ਕਰਨ ਦੀ ਬਜਾਏ ਕਿਸੇ ਇੱਕ ਚੀਜ਼ ਦੀ ਕਮੀ ਹੋਣ ਕਾਰਨ, ਰੱਬ ਨਾਲ ਗਿਲਾ ਕਰਨ ਲੱਗ ਜਾਂਦੇ ਹਾਂ। ਸ਼ਾਇਦ ਇਸੇ ਕਰਕੇ ਪੰਚਮ ਪਾਤਸ਼ਾਹ ਨੂੰ ਕਹਿਣਾ ਪਿਆ-

ਦਸ ਬਸਤੂ ਲੇ ਪਾਛੈ ਪਾਵੇ॥
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ॥
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ॥
ਤਉ ਮੂੜਾ ਕਹੁ ਕਹਾ ਕਰੇਇ॥ (ਅੰਗ 268)

ਸ਼ੇਖ ਸਾਅਦੀ ਲਿਖਦੇ ਹਨ ਕਿ- ਉਹ ਇੱਕ ਵਾਰੀ ਰੇਗਿਸਤਾਨ ਦੇ ਇਲਾਕੇ ਵਿੱਚ ਗਏ ਹੋਏ  ਸਨ। ਨਮਾਜ਼ ਅਦਾ ਕਰਨ ਲਈ, ਦੂਰ ਬਣੀ ਮਸਜਿਦ ਵੱਲ ਚੱਲੇ ਤਾਂ, ਘਸੀ ਹੋਈ ਜੁੱਤੀ ਵੀ ਰਾਹ ਵਿੱਚ ਟੁੱਟ ਗਈ। ਉਥੇ ਜਾ ਕੇ ਕਹਿਣ ਲੱਗੇ-‘ਯਾ ਖੁਦਾ! ਆਪਣੇ ਦਰ ਤੇ ਆਉਣ ਲਈ ਇਸ ਗਰੀਬ ਨੂੰ ਨਵੀਂ ਜੁੱਤੀ ਤਾਂ ਲੈ ਦੇ!’ ਇਹ ਦੁਆ ਕਰਕੇ ਜਦ ਪਿੱਛੇ ਮੁੜ ਦੇਖਿਆ ਤਾਂ- ਇੱਕ ਬੰਦਾ ਬਿਨਾ ਪੈਰਾਂ ਤੋਂ ਰਿੜ ਰਿੜ ਕੇ ਮਸਜਿਦ ਵੱਲ ਆ ਰਿਹਾ ਸੀ। ਉਹ ਇੱਕ ਦਮ ਚੌਂਕੇ ਤੇ ਬੇਨਤੀ ਕੀਤੀ-‘ਜੁੱਤੀ ਨਹੀਂ ਤੇ ਕੋਈ ਗੱਲ ਨਹੀਂ ਖੁਦਾ- ਮੇਰੇ ਕੋਲ ਪੈਰ ਤਾਂ ਹਨ-ਜਿਹਨਾਂ ਨਾਲ ਮੈਂ ਤੁਰ ਕੇ ਤੇਰੇ ਦਰ ਤੇ ਆਇਆ ਹਾਂ’।

ਇਸ ਦੇ ਨਾਲ ਹੀ ਜੀਵਨ ਵਿੱਚ ਹਰ ਉਸ ਇਨਸਾਨ ਦਾ ਵੀ ਸ਼ੁਕਰੀਆ ਅਦਾ ਕਰਨਾ ਬਣਦਾ ਹੈ ਜੋ ਕਿਸੇ ਵੇਲੇ ਸਾਡੇ ਕਿਸੇ ਕੰਮ ਆਇਆ ਹੋਵੇ। ਇਸ ਦੀ ਸ਼ੁਰੂਆਤ ਆਪਾਂ ਆਪਣੇ ਘਰਾਂ ਤੋਂ ਕਰ ਸਕਦੇ ਹਾਂ। ਪਤੀ-ਪਤਨੀ ਇੱਕ ਦੂਜੇ ਨੂੰ, ਬੱਚੇ ਮਾਤਾ ਪਿਤਾ ਨੂੰ ਤੇ ਮਾਤਾ ਪਿਤਾ ਬੱਚਿਆਂ ਨੂੰ- ਛੋਟੇ ਛੋਟੇ ਕੰਮਾਂ ‘ਚ ਵੀ ‘ਥੈਂਕਸ’ ਕਹਿਣ ਦੀ ਆਦਤ ਪਾ ਲੈਣ ਤਾਂ ਘਰ ਦਾ ਮਹੌਲ ਹੀ ਬਦਲ ਜਾਏਗਾ। ਇਹ ਆਦਤ ਇਹਨਾਂ ਮੁਲਕਾਂ ਵਿੱਚ ਅੰਗਰੇਜ਼ਾਂ ਤੋਂ ਸਿੱਖੀ ਜਾ ਸਕਦੀ ਹੈ। ਇੰਨਾ ਕਹਿਣ ਨਾਲ ਸਾਡਾ ਕੁੱਝ ਘਸਦਾ ਨਹੀਂ- ਪਰ ਦੂਜੇ ਨੂੰ ਪ੍ਰਸੰਨਤਾ ਤੇ ਉਤਸ਼ਾਹ ਜਰੂੁਰ ਮਿਲਦਾ ਹੈ।

ਵੰਡਣ ਦੀ ਕਲਾ: ਇਹ ਵੀ ਸੁਖਦਾਈ ਜੀਵਨ ਦੀ ਕੁੰਜੀ ਹੈ। ਪ੍ਰਮਾਤਮਾ ਨੇ ਸਾਨੂੰ ਜਿੰਨਾ ਕੁੱਝ ਦਿੱਤਾ ਹੈ- ਜੇਕਰ ਉਸ ਵਿਚੋਂ ਕੁੱਝ ਕੁ ਨਾਲ, ਕਿਸੇ ਲੋੜਵੰਦ ਦੀ ਮਦਦ ਕਰ ਦਿੱਤੀ ਜਾਵੇ ਤਾਂ ਕਮਾਈ ਹੋਰ ਫਲਦੀ ਹੈ। ਏਸੇ ਕਰਕੇ ਹੀ ਸਿੱਖ ਧਰਮ ਵਿੱਚ ਦਸਵੰਧ ਦੀ ਪ੍ਰਥਾ ਸ਼ੁਰੂ ਕੀਤੀ ਗਈ ਸੀ। ਅਕਸਰ ਹੀ ਅਸੀਂ ਆਖ ਦਿੰਦੇ ਹਾਂ ਕਿ- ਸਾਡੀ ਆਪਣੀ ਪੂਰੀ ਨਹੀਂ ਪੈਂਦੀ, ਅਸੀਂ ਕਿਸੇ ਦੀ ਕੀ ਮਦਦ ਕਰੀਏ? ਇਹ ਜਰੂਰੀ ਨਹੀਂ ਕਿ- ਅਸੀਂ ਅਮੀਰ ਹੋਈਏ ਤਾਂ ਹੀ ਕਿਸੇ ਦਾ ਸਹਾਰਾ ਬਣ ਸਕਦੇ ਹਾਂ। ਭਗਤ ਪੂਰਨ ਸਿੰਘ ਦੀ ਉਦਾਹਰਣ ਸਾਡੇ ਸਾਹਮਣੇ ਹੈ। ਉਹਨਾਂ ਕੋਲ ਆਪਣਾ ਕੋਈ ਘਰ ਨਹੀਂ- ਲੇਕਿਨ ਉਹ ਬੇਸਹਾਰਿਆਂ ਲਈ ਪੱਕਾ ਘਰ ਬਣਾ ਗਏ। ਜੇ ਮਨ ‘ਚ ਕਿਸੇ ਦੂਜੇ ਲਈ ਕੁੱਝ ਕਰਨ ਦੀ ਇੱਛਾ ਹੋਵੇ ਤਾਂ ਹੀਲੇ ਵਸੀਲੇ ਬਣ ਜਾਂਦੇ ਹਨ। ਬਾਕੀ ਜੇ ਅਸੀਂ ਕਿਸੇ ਲਈ ਕੁੱਝ ਕਰਦੇ ਹਾਂ, ਤਾਂ ਕੁਦਰਤ ਸਾਡਾ ਸਾਥ ਦਿੰਦੀ ਹੈ। ਧਨ ਤੋਂ ਬਿਨਾ ਅਸੀਂ ਆਪਣੇ ਤਨ ਤੇ ਮਨ ਨਾਲ ਵੀ ਕਿਸੇ ਲਈ ਕੁੱਝ ਕਰ ਸਕਦੇ ਹਾਂ। ਜੇ ਸਾਡੇ ਕੋਲ ਕੋਈ ਗਿਆਨ ਹੈ ਤਾਂ ਉਸ ਨੂੰ ਵੰਡਿਆ ਜਾ ਸਕਦਾ ਹੈ- ਕੋਈ ਹੋਰ ਗੁਣ ਸਾਨੂੰ ਪ੍ਰਭੂ ਨੇ ਦਿੱਤਾ ਹੈ ਤਾਂ ਉਸ ਨਾਲ ਸਮਾਜ ਦੀ ਸੇਵਾ ਕੀਤੀ ਜਾ ਸਕਦੀ ਹੈ। ਕਿਤੇ ਵੋਲੰਟੀਅਰ ਕੰਮ ਕਰਕੇ ਅਸੀਂ ਆਪਣਾ ਯੋਗਦਾਨ ਪਾ ਸਕਦੇ ਹਾਂ। ਜੋ ਕੁੱਝ ਵੀ ਸਾਡੇ ਕੋਲ ਹੈ- ਉਸ ਨੂੰ ਸਮਾਜ ਵਿੱਚ ਵੰਡ ਕੇ- ਅਸੀਂ ਆਪਣੇ ਚੌਗਿਰਦੇ ਨੂੰ ਮਹਿਕਾ ਸਕਦੇ ਹਾਂ- ਜਿਸ ਦੀ ਖੁਸ਼ਬੂ ਸਾਡੇ ਤੱਕ ਆਪਣੇ ਆਪ ਪਹੁੰਚ ਜਾਏਗੀ।

ਇਮਾਨਦਾਰੀ:  ਈਮਾਨਦਾਰੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਗੁਣ ਹੈ- ਜੋ ਸੁਖੀ ਜੀਵਨ ਦਾ ਮੂਲ ਮੰਤਰ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਆਪ ਨਾਲ ਈਮਾਨਦਾਰ ਹੋਣਾ ਸਿੱਖੀਏ। ਭਾਵ- ਅੰਦਰੋਂ ਬਾਹਰੋਂ ਇੱਕ ਹੋ ਜਾਈਏ। ਅਸੀਂ ਬਹੁਤ ਵਾਰੀ ਦੋਗਲਾ ਜੀਵਨ ਜਿਉਂਦੇ ਹਾਂ। ਅਸੀਂ ਅਸਲ ਵਿੱਚ ਉਹ ਹੁੰਦੇ ਨਹੀਂ ਜੋ ਲੋਕਾਂ ਨੂੰ ਦਿਖਾਣ ਦੀ ਕੋਸ਼ਿਸ਼ ਕਰਦੇ ਹਾਂ। ਕਦੇ ਲੋਕ ਦਿਖਾਵੇ ਲਈ ਸੇਵਾ ਕਰਦੇ ਹਾਂ, ਕਦੇ ਦਾਨ ਪੁੰਨ ਕਰਦੇ ਹਾਂ, ਕਦੇ ਗਿਆਨਵਾਨ ਦਿਖਣ ਦੀ ਕੋਸ਼ਿਸ਼ ਕਰਦੇ ਹਾਂ। ਸੱਚ ਜਾਣੋ ਤਾਂ ਬਹੁਤ ਵਾਰੀ ਅਸੀਂ ਧਰਮੀ ਹੋਣ ਦਾ ਵੀ ਨਾਟਕ ਹੀ ਕਰਦੇ ਹਾਂ। ਪਰ ਸਾਥੀਓ- ਜੇ ਅਸੀਂ ਆਪਣੇ ਆਪ ਪ੍ਰਤੀ ਇਮਾਨਦਾਰ ਨਹੀਂ ਤਾਂ ਅਸੀਂ ਦੂਜਿਆਂ ਪ੍ਰਤੀ ਵੀ ਇਮਾਨਦਾਰ ਨਹੀਂ ਹੋ ਸਕਦੇ।

ਧੰਨ ਨੇ ਉਹ ਲੋਕ- ਜੋ ਈਮਾਨਦਾਰੀ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਬਣੇ ਹਨ। ਪਿੱਛੇ ਜਿਹੇ ਇੱਕ ਆਸਟ੍ਰੇਲੀਆ ਦੀ ਖਬਰ ਆਈ ਸੀ ਕਿ- ਇੱਕ ਟੈਕਸੀ ਡਰਾਈਵਰ ਨੇ, ਕਿਸੇ ਸਵਾਰੀ ਦਾ ਪੰਜ ਹਜ਼ਾਰ ਡਾਲਰ ਵਾਲਾ ਬੈਗ, ਬੜੀ ਸ਼ਿੱਦਤ ਨਾਲ ਉਸ ਨੂੰ ਲੱਭ ਕੇ, ਵਾਪਿਸ ਕੀਤਾ। ਪਰ ਸਾਡੇ ਆਪਣੇ ਸ਼ਹਿਰ ਦੇ ਗੁਰੂ ਘਰ ਦੀ ਹੀ ਇੱਕ ਘਟਨਾ ਹੈ ਕਿ- ਇੱਕ ਬੰਦਾ ਆਪਣੀ ਮਾਂ ਨੂੰ ਲੈ ਕੇ ਗੁਰੂੁ ਘਰ ਆਇਆ। ਕਾਹਲੀ ਵਿੱਚ ਜੈਕੇਟ ਟੰਗਦਿਆਂ, ਉਸ ਦੀ ਜੇਬ ਵਿੱਚ ਹੀ ਗੱਡੀ ਦੀ ਚਾਬੀ ਭੁੱਲ ਗਿਆ। ਅੱਧੇ ਕੁ ਘੰਟੇ ਬਾਅਦ ਜਦ ਵਾਪਿਸ ਜਾਣ ਲੱਗਾ ਤਾਂ ਜੈਕੇਟ ਤੇ ਗੱਡੀ ਦੋਨੋਂ ਗਾਇਬ। ਗੁਰਦੁਆਰੇ ਦੇ ਕੈਮਰੇ ਵੀ ਉਸ ਦਿਨ ਕੰਮ ਨਹੀਂ ਸੀ ਕਰ ਰਹੇ। ਸੋਚਣ ਵਾਲੀ ਗੱਲ ਇਹ ਹੈ ਕਿ- ਅਸੀਂ ਲੋਕ ਗੁਰੂੁ ਘਰ ਵੀ ਮਾੜੀ ਨੀਤ ਨਾਲ ਹੀ ਜਾਂਦੇ ਹਾਂ।

ਆਪਣੇ ਕਿੱਤੇ ਪ੍ਰਤੀ ਈਮਾਨਦਾਰ ਹੋਣਾ ਵੀ ਲਾਜ਼ਮੀ ਹੈ। ਇੱਕ ਵਾਰੀ ਇੱਕ ਧਾਰਮਿਕ ਸਮਾਗਮ ਵਿੱਚ, ਵਿਆਖਿਆਕਾਰ ਨੇ ਸੰਗਤ ਨੂੰ ਪੁੱਛਿਆ ਕਿ- ਆਠ ਪਹਰ ਆਰਾਧਹੁ ਸੁਆਮੀ ਪੂਰਨ ਘਾਲ ਹਮਾਰੀ॥(ਅੰਗ 619)॥-ਦਾ ਕੀ ਮਤਲਬ ਹੈ? ਸੰਗਤ ਕਹਿਣ ਲੱਗੀ ਕਿ- ‘ਅੱਠੇ ਪਹਿਰ ਅਰਾਧਨਾ ਕਰੋ’। ਤਾਂ ਉਹ ਕਹਿਣ ਲੱਗੇ- ਨਹੀਂ, ਅਸੀਂ ਅੱਠੇ ਪਹਿਰ ਜਾਪ ਨਹੀਂ ਕਰ ਸਕਦੇ- ਅਸੀਂ ਰੋਜ਼ੀ ਵੀ ਕਮਾਉਣੀ ਹੈ। ਇਸ ਦਾ ਮਤਲਬ ਹੈ ਕਿ- ਜੋ ਵੀ ਕਿੱਤਾ ਕਰ ਰਹੇ ਹੋ- ਉਹ ਇਮਾਨਦਾਰੀ ਨਾਲ ਕਰੋ। ਕਿਸੇ ਕੰਮ ਵਿੱਚ ਸੁਆਰਥ ਜਾਂ ਲਾਲਚ ਨੂੰ ਨੇੜੇ ਨਾ ਢੁੱਕਣ ਦਿਓ। ਇਹ ਯਾਦ ਰੱਖੋ ਕਿ- ਮੇਰਾ ਵਾਹਿਗੁਰੂ ਮੈਂਨੂੰ ਦੇਖ ਰਿਹਾ ਹੈ- ਬਸ ਇਹ ਹੀ ਅੱਠੇ ਪਹਿਰ ਦੀ ਬੰਦਗੀ ਹੈ।
(ਚਲਦਾ)

ਚੰਦਰਾ ਗੁਆਂਢ ਬੁਰਾ ਲਾਈਲੱਗ ਨਾ ਹੋਵੇ ਘਰ ਵਾਲਾ

$
0
0

ਪੰਜਾਬੀ ਦੀ ਇੱਕ ਕਹਾਵਤ ਹੈ ਕਿ ਚੰਦਰਾ ਗੁਆਂਢ ਬੁਰਾ ਲਾਈ ਲੱਗ ਨਾ ਹੋਵੇ ਘਰ ਵਾਲਾ। ਇਹ ਕਹਵਤ ਪਾਕਿਸਤਾਨ ਵਰਗੇ ਗੁਆਂਢੀ ਤੇ ਪੂਰੀ ਢੁਕਦੀ ਹੈ। ਜਿਸ ਦਾ ਅਰਥ ਹੈ ਕਿ ਜੇਕਰ ਗੁਆਂਢ ਚੰਗਾ ਨਹੀਂ ਹੋਵੇਗਾ ਤਾਂ ਗੁਆਂਢੀ ਨਾਲ ਕਲੇਸ਼, ਵਾਦਵਿਵਾਦ ਅਤੇ ਲੜਾਈ ਝਗੜਾ ਹੁੰਦਾ ਰਹੇਗਾ। ਦੋਹਾਂ ਦੀ ਮਾਨਸਿਕ ਹਾਲਤ ਦਰੁਸਤ ਨਹੀਂ ਰਹੇਗੀ। ਜੇਕਰ ਮਾਨਸਿਕ ਹਾਲਤ ਦਰੁਸਤ ਨਹੀਂ ਰਹੇਗੀ ਤਾਂ ਉਨ੍ਹਾਂ ਦੇ ਕੰਮ ਕਾਰ ਤੇ ਅਸਰ ਪੈਣਾ ਵੀ ਕੁਦਰਤੀ ਹੈ, ਜਿਸ ਨਾਲ ਦੋਹਾਂ ਦੀ ਆਰਥਿਕ ਹਾਲਤ ਕਮਜ਼ੋਰ ਹੋਵੇਗੀ। ਇਹੋ ਹਾਲ ਭਾਰਤ ਅਤੇ ਪਾਕਿਸਤਾਨ ਦਾ ਹੈ। ਹਾਲਾਂਕਿ ਦੋਵੇਂ ਦੇਸ਼ ਇਕ ਦੇਸ਼ ਵਿਚੋਂ ਹੀ ਨਿਕਲਕੇ ਬਣੇ ਹਨ। ਵੱਡੇ ਅਤੇ ਛੋਟੇ ਭਰਾ ਦੀ ਤਰ੍ਹਾਂ ਹਨ। ਭਰਾ ਭਰਾ ਦਾ ਦੁਸ਼ਮਣ ਬਣਿਆਂ ਪਿਆ ਹੈ। ਭਾਰਤ ਦੀ ਤਰਾਸਦੀ ਰਹੀ ਹੈ ਕਿ ਉਸਦਾ ਗੁਆਂਢੀਆਂ ਨਾਲ ਕਲੇਸ਼ ਸ਼ੁਰੂ ਤੋਂ ਹੀ ਪੈਂਦਾ ਆ ਰਿਹਾ ਹੈ। ਅੰਗਰੇਜ਼ਾਂ ਵੱਲੋਂ ਦੇਸ਼ ਦੀ ਵੰਡ ਸਮੇਂ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਭਾਰਤ ਨੂੰ ਦੋ ਹਿਸਿਆਂ ਵਿਚ ਵੰਡ ਦਿੱਤਾ ਗਿਆ। ਭਾਰਤ ਦੇ ਆਲੇ ਦੁਆਲੇ ਦੋ ਪਾਸੇ ਪੂਰਬੀ ਅਤੇ ਪੱਛਵੀਂ ਪਾਕਿਸਤਾਨ ਬਣਾ ਦਿੱਤੇ।

ਭਾਰਤ ਅਤੇ ਪਾਕਿਸਤਾਨ ਦੀਆਂ ਬੇੜੀਆਂ ਵਿਚ ਵੱਟੇ ਬਰਤਾਨੀਆਂ ਨੇ ਹੀ ਪਾਏ ਸਨ। ਇਸ ਲਈ ਹਮੇਸ਼ਾ ਪੱਛਵੀਂ ਅਤੇ ਪੂਰਬੀ ਸਰਹੱਦਾਂ ਤੇ ਤਣਾਆ ਬਣਿਆਂ ਰਹਿੰਦਾ ਸੀ। ਜਿਸ ਮਜ਼ਬੂਰੀ ਕਰਕੇ ਭਾਰਤ ਨੂੰ ਪੂਰਬੀ ਪਾਕਿਸਤਾਨ ਨੂੰ ਪੱਛਵੀਂ ਨਾਲੋਂ ਵੱਖਰਾ ਹੋਣ ਸਮੇਂ ਬੰਗਾਲੀਆਂ ਦਾ ਸਾਥ ਦੇਣਾ ਪਿਆ, ਜਿਸਦੇ ਸਿੱਟੇ ਵਜੋਂ ਬੰਗਲਾ ਦੇਸ਼ ਹੋਂਦ ਵਿਚ ਆ ਗਿਆ। ਜੰਮੂ ਕਸ਼ਮੀਰ ਅੱਧਾ ਪਾਕਿਸਤਾਨ ਅਤੇ ਅੱਧਾ ਭਾਰਤ ਵਿਚ ਰਹਿ ਗਿਆ। ਇਕ ਸਮੁਦਾਏ ਦੋ ਹਿਸਿਆਂ ਵਿਚ ਵੰਡੀ ਗਈ। ਉਸਦਾ ਪੱਕਾ ਅਸਰ ਇਹ ਹੋਇਆ ਕਿ ਪਾਕਿਸਤਾਨ ਨਾਲ ਸੰਬੰਧ ਹੋਰ ਵਿਗੜ ਗਏ। ਬੰਗਲਾ ਦੇਸ਼ ਬਣਾਉਣ ਲਈ ਵੀ ਭਾਰਤ ਨੇ ਪੰਜਾਬੀਆਂ ਨੂੰ ਹੀ ਵਰਤਿਆ ਭਾਵੇਂ ਜਨਰਲ ਜਗਜੀਤ ਸਿੰਘ ਅਰੋੜਾ ਹੋਵੇ ਤੇ ਭਾਵੇਂ  ਸ਼ੁਬੇਗ ਸਿੰਘ ਹੋਵੇ। ਹੁਣ ਤੱਕ ਪਾਕਿਸਤਾਨ ਨਾਲ ਤਿੰਨ ਲੜਾਈਆਂ ਹੋ ਚੁੱਕੀਆਂ ਹਨ, ਜਿਸਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਅਤੇ ਪੰਜਾਬੀਆਂ ਨੂੰ ਹੋਇਆ। ਹਰ ਲੜਾਈ ਵਿਚ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਨੂੰ ਬਹਾਦਰ ਹੋਣ ਕਰਕੇ ਮੂਹਰੇ ਲਾਇਆ ਜਾਂਦਾ ਰਿਹਾ ਹੈ। ਚੀਨ ਦੇ ਵੀ ਭਾਰਤ ਨਾਲ ਸੁਖਾਵੇਂ ਸੰਬੰਧ ਨਹੀਂ ਰਹਿੰਦੇ। ਚੀਨ ਹਮੇਸ਼ਾ ਪਾਕਿਸਤਾਨ ਦਾ ਸਾਥ ਦਿੰਦਾ ਰਹਿੰਦਾ ਹੈ। ਚੀਨ ਨਾਲ ਵੀ ਇੱਕ ਲੜਾਈ ਪੰਡਤ ਨਹਿਰੂ ਦੀ ਗੁਆਂਢੀ ਦੇਸ਼ ਨਾਲ ਪ੍ਰੇਮ ਭਗਤੀ ਕਰਕੇ ਹੋ ਚੁੱਕੀ ਹੈ, ਚੰਦਰੇ ਗੁਆਂਢ ਨੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਦੀ ਕੁਰਬਾਨੀ ਲੈ ਕੇ ਦੇਸ਼ ਤੋਂ ਇਕ ਦਿਆਨਤਦਾਰ ਅਤੇ ਇਮਾਨਦਾਰ ਸਿਆਸਤਦਾਨ ਖੋਹ ਲਿਆ। ਚੀਨ ਵੀ ਹਮੇਸ਼ਾ ਪਾਕਿਸਤਾਨ ਦਾ ਸਾਥ ਦਿੰਦਾ ਹੈ, ਜਿਸ ਕਰਕੇ ਭਾਰਤ ਦਾ ਪਾਕਿਸਤਾਨ ਅਤੇ ਚੀਨ ਨਾਲ ਇੱਟ ਖੜੱਕਾ ਹੁੰਦਾ ਰਹਿੰਦਾ ਹੈ। ਤਣਾਆ ਹਮੇਸ਼ਾ ਬਰਕਰਾਰ ਰਹਿੰਦਾ ਹੈ। ਮਾਵਾਂ ਦੇ ਪੁੱਤ ਸਰਹੱਦਾਂ ਤੇ ਸ਼ਹੀਦ ਹੁੰਦੇ ਰਹਿੰਦੇ ਹਨ ਅਤੇ ਸਿਆਸਤਦਾਨ ਆਪਣੀਆਂ ਖੇਡਾਂ ਖੇਡਦੇ ਰਹਿੰਦੇ ਹਨ। ਜੇਕਰ ਤਿੰਨੋ ਗੁਆਂਢੀ ਦੇਸ਼ ਰਲਮਿਲਕੇ ਰਹਿਣਗੇ ਤਾਂ ਆਪਸ ਵਿਚ ਵਿਓਪਾਰਕ ਸੰਬੰਧ ਵੀ ਚੰਗੇ ਰਹਿਣਗੇ ਅਤੇ ਤਿੰਨਾਂ ਦੇਸ਼ਾਂ ਦੀਆਂ ਮੁਢਲੀਆਂ ਲੋੜਾਂ ਇੱਕ ਦੂਜੇ ਤੋਂ ਪੂਰੀਆਂ ਹੁੰਦੀਆਂ ਰਹਿਣਗੀਆਂ। ਚੀਨ ਦੀਆਂ ਬਣੀਆਂ ਵਸਤਾਂ ਸਭ ਤੋਂ ਵੱਧ ਭਾਰਤ ਵਿਚ ਵਿਕਦੀਆਂ ਹਨ। ਚੀਨ ਫਿਰ ਵੀ ਸੰਜਮ ਦੀ ਵਰਤੋਂ ਨਹੀਂ ਕਰਦਾ। ਪਾਕਿਸਤਾਨ ਦੇ ਰਸਤੇ ਭਾਰਤ ਅਫਗਾਨਿਸਤਾਨ ਨਾਲ ਵੀ ਵਿਓਪਾਰ ਦਾ ਆਦਾਨ ਪ੍ਰਦਾਨ ਕਰ ਸਕੇਗਾ। ਜਿਵੇਂ ਪੰਜਾਬੀ ਦੀ ਇਕ ਹੋਰ ਕਹਾਵਤ ਹੈ ਕਿ ਰੰਡੀ ਤਾਂ ਰੰਡੇਪਾ ਕੱਟ ਲਵੇ ਪ੍ਰੰਤੂ ਕੂਹਣੀ ਮਾਰ ਮਸ਼ਟੰਡੇ ਕੱਟਣ ਨਹੀਂ ਦਿੰਦੇ। ਇਸ ਕਰਕੇ ਦੋਹਾਂ ਦੇਸ਼ਾਂ ਦਾ ਮਾਮੂਲੀ ਗੱਲਾਂ ਕਰਕੇ ਤਕਰਾਰ ਰਹਿੰਦਾ ਹੈ।

ਚੀਨ ਅਤੇ ਅਮਰੀਕਾ ਦੇ ਆਪਣੇ ਹਿਤ ਹਨ। ਉਹ ਪਾਕਿਸਤਾਨ ਨੂੰ ਆਪਣਾ ਸਾਮਾਨ ਵੇਚਦੇ ਰਹਿੰਦੇ ਹਨ। ਉਹ ਪਾਕਿਸਤਾਨ ਨੂੰ ਉਂਗਲ ਲਗਾਈ ਰੱਖਦੇ ਹਨ। ਭਾਰਤ ਦਾ ਪਾਕਿਸਤਾਨ ਨਾਲ ਜੰਮੂ ਕਸ਼ਮੀਰ ਦਾ ਵਾਦਵਿਵਾਦ ਹੋਣ ਕਰਕੇ ਵੀ ਕਲੇਸ਼ ਬਣਿਆਂ ਰਹਿੰਦਾ ਹੈ। ਤੀਜਾ ਮੁੱਖ ਕਾਰਨ ਦੋਹਾਂ ਦੇਸ਼ਾਂ ਦੇ ਸਿਆਸਤਦਾਨਾ ਦੀਆਂ ਖ਼ਤਰਨਾਕ ਕੂਟਨੀਤੀਆਂ ਹਨ। ਆਪੋ ਆਪਣੇ ਰਾਜ ਭਾਗ ਬਣਾਈ ਰੱਖਣ ਲਈ ਉਹ ਸਰਹੱਦਾਂ ਤੇ ਤਣਾਅ ਪੈਦਾ ਕਰਕੇ ਰੱਖਦੇ ਹਨ। 1999 ਵਿਚ ਵੀ ਲੋਕ ਸਭਾ ਦੀਆਂ ਚੋਣਾਂ ਕਰਕੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚ ਸਰਕਾਰ ਹੋਣ ਕਰਕੇ ਕਾਰਗਿਲ ਦੀ ਲੜਾਈ ਹੋਈ। ਇਸ ਵਾਰ ਪੁਲਵਾਮਾਂ ਦੀ ਦਹਿਸ਼ਤਗਰਦੀ ਦੀ ਘਟਨਾ ਕਰਕੇ ਭਾਰਤ ਦੇ 45 ਜਵਾਨ ਸ਼ਹੀਦ ਹੋ ਗਏ। ਅਜੇ ਹੋਰ ਘਟਨਾਵਾਂ ਲਗਾਤਾਰ ਹੋਈ ਜਾ ਰਹੀਆਂ ਹਨ। ਸਾਰੇ ਦੇਸ਼ ਵਾਸੀਆਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਦੇਸ਼ ਨਾਲ ਖੜ੍ਹੇ ਹੋਣ ਦੇ ਐਲਾਨ ਕੀਤੇ ਹਨ, ਜੋ ਕਿ ਜਾਇਜ਼ ਵੀ ਹਨ। ਜੇਕਰ ਦੇਸ਼ ਦੀ ਅਣਖ਼ ਨੂੰ ਕੋਈ ਵੰਗਾਰੇਗਾ ਤਾਂ ਹਰ ਭਾਰਤੀ ਦਾ ਫਰਜ ਬਣਦਾ ਹੈ ਕਿ ਉਹ ਦੇਸ਼ ਭਗਤੀ ਦਾ ਸਬੂਤ ਦਿੰਦਿਆਂ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਰਹੇ। ਇਸ ਤੋਂ ਪਹਿਲਾਂ ਵੀ ਚਿੱਟੀਸਿੰਘਪੋਰਾ ਵਿਚ 35 ਸਿੱਖ ਸ਼ਹੀਦ ਕੀਤੇ ਗਏ ਸਨ। ਉਦੋਂ ਕੇਂਦਰ ਸਰਕਾਰ ਨੇ ਸਿਵਲੀਅਨ ਨਾਗਰਿਕਾਂ ਦੇ ਸ਼ਹੀਦ ਹੋਣ ਤੇ ਪਾਕਿਸਤਾਨ ਨੂੰ ਦੋਸ਼ ਨਹੀਂ ਦਿੱਤਾ। ਮੁੰਬਈ, ਸ੍ਰੀ ਨਗਰ ਵਿਧਾਨ ਸਭਾ ਅਤੇ ਦਿੱਲੀ ਵਿਚ ਸੰਸਦ ਭਵਨ ਤੇ ਹੋਏ ਹਮਲੇ ਤੇ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਦੀ ਮਦਦ ਕਰਨ ਲਈ ਦੋਸ਼ੀ ਤਾਂ ਠਹਿਰਾਇਆ ਗਿਆ ਪ੍ਰੰਤੂ ਸਰਜੀਕਲ ਸਟਰਾਈਕ ਨਹੀਂ ਕੀਤੀ। ਹੁਣ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਅਪ੍ਰੈਲ-ਮਈ 2019 ਵਿਚ ਹਨ, ਇਸ ਲਈ ਸਰਜੀਕਲ ਸਟਰਾਈਕ ਕਰਕੇ ਵੋਟਾਂ ਵਟੋਰਨ ਦੀ ਸਿਆਸਤ ਕੀਤੀ ਗਈ ਹੈ। ਭਾਵੇਂ ਪਾਕਿਸਤਾਨ ਨੇ ਵੀ ਸਰਜੀਕਲ ਸਟਰਾਈਕ ਕੀਤੀ ਹੈ ਅਤੇ ਸਾਡਾ ਇਕ ਜਹਾਜ ਡੇਗ ਲਿਆ ਹੈ, ਜਿਸਦਾ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਗ੍ਰਿਫਤਾਰ ਵੀ ਕਰ ਲਿਆ ਸੀ।

ਜਨੇਵਾ ਸਮਝੌਤੇ ਅਨੁਸਾਰ ਪਾਕਿਸਤਾਨ ਵੱਲੋਂ ਸ਼ਾਂਤੀ ਦਾ ਸੁਨੇਹਾ ਦੇਣ ਦਾ ਬਹਾਨਾ ਬਣਾਕੇ ਅਭਿਨੰਦਨ ਨੂੰ ਭਾਰਤ ਨੂੰ ਵਾਪਸ ਕਰ ਦਿੱਤਾ ਗਿਆ ਹੈ। ਪ੍ਰੰਤੂ ਅਭਿਨੰਦਨ ਦੇ ਭਾਰਤ ਵਾਪਸ ਆਉਣ ਤੇ ਭਾਰਤੀ ਨਾਗਰਿਕਾਂ ਖਾਸ ਤੌਰ ਤੇ ਪੰਜਾਬੀਆਂ ਨੇ ਭਾਵਨਾਵਾਂ ਵਿਚ ਵਹਿੰਦਿਆਂ ਸਰਹੱਦ ਤੇ ਜਾ ਕੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ। ਉਸਦੇ ਸਵਾਗਤ ਲਈ ਉਹ ਪੱਬਾਂ ਭਾਰ ਹੋ ਗਏ। ਭਲੇਮਾਣਸੋ ਇਹ ਤਾਂ ਸੋਚੋ ਕਿ 45 ਜਵਾਨ ਅਸੀਂ ਸ਼ਹੀਦ ਕਰਵਾ ਚੁੱਕੇ ਹਾਂ ਅਜੇ ਵੀ ਸਰਹੱਦ ਤੇ ਪਾਕਿਸਤਾਨ ਵੱਲੋਂ ਗੋਲਾਬਾਰੀ ਕੀਤੀ ਜਾ ਰਹੀ ਹੈ। 10 ਜਵਾਨ ਹੋਰ ਸ਼ਹੀਦ ਹੋ ਚੁੱਕੇ ਹਨ। ਹਰ ਰੋਜ਼ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ। ਅਸੀਂ ਕਿਸ ਗੱਲ ਦੀ ਖ਼ੁਸ਼ੀ ਮਨਾ ਰਹੇ ਹਾਂ। ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ। ਦੇਸ਼ ਦੀ ਇੱਜ਼ਤ ਦਾ ਸਵਾਲ ਹੈ। ਸ਼ੋਸ਼ਲ ਮੀਡੀਆ ਤੇ ਸਿਧਾਂਤਕ ਲੜਾਈ ਨਹੀਂ ਲੜੀ ਜਾਂਦੀ। ਇਹ ਠੀਕ ਹੈ ਕਿ ਇਮਰਾਨ ਖ਼ਾਂ ਦਾ ਵਤੀਰਾ ਸਦਭਾਵਨਾ ਵਾਲਾ ਹੈ ਪ੍ਰੰਤੂ ਪਾਕਿਸਤਾਨ ਦੀ ਫ਼ੌਜ ਤਾਂ ਲਗਾਤਾਰ ਆਪਣੀਆਂ ਦਹਿਸ਼ਤਗਰਦੀ ਵਾਲੀਆਂ ਕਾਰਵਾਈਆਂ ਤੋਂ ਪ੍ਰਹੇਜ ਨਹੀਂ ਕਰ ਰਹੀ।ਇਹ ਠੀਕ ਹੈ ਕਿ ਜੰਗ ਕਿਸੇ ਸਮੱਸਿਆ ਦਾ ਹਲ ਨਹੀਂ। ਜੰਗ ਵਿਚ ਤਬਾਹੀ ਕਰਵਾਉਣ ਤੋਂ ਬਾਅਦ ਵੀ ਗੱਲਬਾਤ ਰਾਹੀਂ ਹੀ ਸਮਝੌਤਾ ਕਰਨਾ ਪੈਂਦਾ ਹੈ।

ਇਹ ਲੋਕ ਜਿਹੜੇ ਸ਼ੋਸ਼ਲ ਮੀਡੀਆ ਤੇ ਟਾਹਰਾਂ ਮਾਰਦੇ ਹਨ ਅਤੇ ਭੰਗੜੇ ਪਾ ਕੇ ਦੇਸ਼ ਭਗਤੀ ਦਾ ਸਬੂਤ ਦੇਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਸਰਹੱਦਾਂ ਤੇ ਹੋਣ ਵਾਲੇ ਜਾਨੀ ਅਤੇ ਮਾਲੀ ਤਬਾਹੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਮਾਵਾਂ, ਪਤਨੀਆਂ, ਭੈਣਾਂ ਅਤੇ ਹੋਰ ਸੰਬੰਧੀਆਂ ਤੋਂ ਪੁੱਛੋ ਜਿਨ੍ਹਾਂ ਦੇ ਲਾਡਲੇ ਸ਼ਹੀਦੀਆਂ ਪਾਉਂਦੇ ਹਨ ਤਾਂ ਉਨ੍ਹਾਂ ਤੇ ਕੀ ਬੀਤਦੀ ਹੈ। ਸ਼ੋਸ਼ਲ  ਮੀਡੀਆ ਤੇ ਫੋਕੇ ਫਾਇਰ ਕਰਕੇ ਸ਼ਾਹਬਾ ਵਾਹਵਾ ਖੱਟਣੀ ਅਤੇ ਆਪਣੀ ਪੱਠ ਆਪ ਹੀ ਥਪਥਪਾਉਣੀ ਚੰਗੀ ਗੱਲ ਨਹੀਂ। ਜ਼ਮੀਨੀ ਹਕੀਕਤਾਂ ਨੂੰ ਸਮਝਣਾ ਚਾਹੀਦਾ ਹੈ। ਸਿਆਸਤ ਕਰਨ ਲਈ ਹੋਰ ਬਹੁਤ ਮੁੱਦੇ ਹਨ। ਸਰਹੱਦਾਂ ਤੇ ਜਾ ਕੇ ਲੜੋ ਫਿਰ ਪਤਾ ਲੱਗੇਗਾ ਕਿ ਜੰਗ ਕਿਤਨੀ ਖ਼ਤਰਨਾਕ ਹੁੰਦੀ ਹੈ। ਇਹ ਤਾਂ ਬੁਰੇ ਗੁਆਂਢੀ ਦੀ ਗੱਲ ਹੋ ਗਈ ਦੁੱਖ ਇਸ ਗੱਲ ਦਾ ਹੈ ਘਰ ਵਾਲੇ ਦੋਹਾਂ ਦੇਸ਼ਾਂ ਦਿਆਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ। ਲਾਈਲੱਗ ਨਹੀਂ ਬਣਨਾ ਚਾਹੀਦਾ। ਪਾਕਿਸਤਾਨ ਹੁਣ ਸੰਸਾਰ ਦੇ ਦਬਾਓ ਕਰਕੇ ਢਿਲਾ ਪਿਆ ਹੋਇਆ ਹੈ। ਇਸਦਾ ਲਾਭ ਉਠਾਉਣਾ ਚਾਹੀਦਾ ਹੈ। ਦੋਹਾਂ ਦੇਸ਼ਾਂ ਦੇ ਨਾਗਰਿਕਾਂ ਅਤੇ ਦੇਸ਼ਾਂ ਨੂੰ ਸਦਭਾਵਨਾ ਦਾ ਫਾਇਦਾ ਹੋਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ

$
0
0

ਭਾਰਤ ਦੇ ਸਮਾਜਿਕ ਜੀਵਨ ਨੂੰ ਸੰਸਾਰ ਦੇ ਸਭ ਤੋਂ ਖੁਸ਼ਹਾਲ ਸਮਾਜਿਕ ਜੀਵਨ ਵੱਜੋਂ ਜਾਣਿਆ ਜਾਂਦਾ ਰਿਹਾ ਹੈ। ਇਹ ਭਾਰਤ ਦੀ ਅਮੀਰ ਵਿਰਾਸਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੀ ਕਿ ਇੱਥੇ ਹਰ ਮਨੁੱਖ ਸਮਾਜਿਕ ਤੌਰ ‘ਤੇ ਦੂਜੇ ਮਨੁੱਖ ਨਾਲ ਜੁੜਿਆ ਹੋਇਆ ਹੈ। ਕਿਸੇ ਇੱਕ ਮਨੁੱਖ ਦੀ ਸਮੱਸਿਆ, ਸਮੁੱਚੇ ਸਮਾਜ ਦੀ ਸਮੱਸਿਆ ਮੰਨੀ ਜਾਂਦੀ ਰਹੀ ਹੈ। ਭਾਰਤੀ ਸਮਾਜ ਵਿਚ ਕਦੇ ਇੱਕ ਕਹਾਵਤ ਬਹੁਤ ਮਸ਼ਹੂਰ ਹੁੰਦੀ ਸੀ ‘ਕਿ ਦੁੱਖ ਵੰਡਣ ਨਾਲ ਘੱਟ ਜਾਂਦਾ ਹੈ ਅਤੇ ਖੁਸ਼ੀ ਵੰਡਣ ਨਾਲ ਦੁੱਗਣੀ ਹੋ ਜਾਂਦੀ ਹੈ।’ ਇਸ ਲਈ ਭਾਰਤੀ ਜਨਮਾਨਸ ਦੀ ਇਹ ਮਨੋਬਿਰਤੀ ਬਣ ਜਾਂਦੀ ਹੈ ਕਿ ਉਹ ਸਮਾਜਿਕ ਰੂਪ ਵਿਚ ਆਪਸ ‘ਚ ਇੱਕ- ਦੂਜੇ ਨਾਲ ਜੁੜੇ ਰਹਿੰਦੇ ਹਨ।

ਪਰ, ਆਧੁਨਿਕ ਯੁਗ ਵਿਚ ਮਨੁੱਖਾਂ ਦੀ ਇਹ ਬਿਰਤੀ ਨੂੰ ਗ੍ਰਹਿਣ ਲੱਗਾ ਗਿਆ ਜਾਪਦਾ ਹੈ। ਮਨੁੱਖ ਸਮਾਜਿਕ ਪ੍ਰਾਣੀ ਤਾਂ ਹੈ ਪਰ ਇਸ ਵਿਚੋਂ ਸਮਾਜਿਕਤਾ ਦੇ ਗੁਣ ਅਲੋਪ ਹੁੰਦੇ ਜਾ ਰਹੇ ਹਨ। ਇਸ ਸੰਸਾਰ ਵਿਚ ਪੈਦੇ ਹੋਏ ਸਮੁੱਚੇ ਜੀਵਾਂ ਵਿਚੋਂ ਮਨੁੱਖ ਕੋਲ ਇੱਕ ਵਾਧੂ ਗੁਣ ਇਹ ਹੈ ਕਿ ਮਨੁੱਖ ਕੋਲ ਸਮਾਜਿਕਤਾ ਹੈ। ਪਰ ਬਦਕਿਸਮਤੀ ਹੁਣ ਇਹ ਗੁਣ ਮਨਫ਼ੀ ਹੁੰਦਾ ਜਾ ਰਿਹਾ ਹੈ। ਇਸ ਗੁਣ ਦੇ ਖ਼ਤਮ ਹੋਣ ਦੇ ਕਈ ਕਾਰਨ ਦ੍ਰਿਸ਼ਟੀਗੋਚਰ ਹੁੰਦੇ ਹਨ। ਇਹਨਾਂ ਵਿਚੋਂ ਸਭ ਤੋਂ ਅਹਿਮ ਸਮਾਰਟ ਫ਼ੋਨ ਦੀ ਹੱਦੋਂ ਵੱਧ ਵਰਤੋਂ ਨੂੰ ਮੰਨਿਆ ਜਾ ਰਿਹਾ ਹੈ।

ਅਜੋਕੇ ਸਮੇਂ ਹਰ ਮਨੁੱਖ ਇੰਟਰਨੈੱਟ ਨੇ ਮਾਧਿਅਮ ਦੁਆਰਾ ਪੂਰੀ ਦੁਨੀਆਂ ਨਾਲ ਜੁੜਿਆ ਹੋਇਆ ਹੈ। ਬੱਚੇ, ਨੌਜਵਾਨ ਅਤੇ ਵਡੇਰੀ ਉਮਰ ਦੇ ਲੋਕ ਸਮਾਰਟ ਫ਼ੋਨ ਨੂੰ ਇਸੇਤਮਾਲ ਕਰਦੇ ਹਨ। ਮੋਬਾਈਲ ਫ਼ੋਨ ਚਲਾਉਣਾ ਜਾਂ ਵਰਤਣਾ ਮਾੜੀ ਗੱਲ ਨਹੀਂ ਹੈ ਪਰ ਹਰ ਵਕਤ ਮੋਬਾਈਲ ਦੀ ਦੁਨੀਆਂ ਵਿਚ ਗੁਆਚੇ ਰਹਿਣਾ, ਜਿੱਥੇ ਸਿਹਤ ਲਈ ਨੁਕਸਾਨਦਾਇਕ ਹੈ ਉੱਥੇ ਸਮਾਜਿਕ ਬਣਤਰ ਲਈ ਵੀ ਵੱਡਾ ਖ਼ਤਰਾ ਬਣ ਕੇ ਸਾਹਮਣੇ ਆ ਰਿਹਾ ਹੈ।

ਸੂਚਨਾ ਅਤੇ ਤਕਨੀਕ ਦੇ ਮਾਹਰਾਂ ਅਨੁਸਾਰ ਕੀਤੀ ਗਈ ਖੋਜ ਅਤੇ ਸਰਵੇਖਣ ਦੇ ਅਨੁਸਾਰ 17 ਸਾਲ ਤੋਂ 24 ਸਾਲ ਦੇ ਨੌਜਵਾਨ ਮੋਬਾਈਲ ਫ਼ੋਨ ਦੀ ਵੱਧ ਵਰਤੋਂ ਕਰਕੇ ਮਾਨਸਿਕ ਰੋਗੀ ਬਣ ਰਹੇ ਹਨ। ਇਸੇ ਤਰਾਂ 78% ਨੌਜਵਾਨ ਨੋਮੋਫੋਬੀਆ ਨਾਮਕ ਬੀਮਾਰੀ ਦੀ ਚਪੇਟ ਵਿਚ ਆ ਚੁਕੇ ਹਨ। ਬ੍ਰਿਟੇਨ ਵਿੱਚ ਹੋਏ ਇੱਕ ਖੋਜ ਕਾਰਜ ਦੋਰਾਨ ਹੈਰਾਨ ਕਰਨ ਵਾਲੇ ਸਿੱਟੇ ਸਾਹਮਣੇ ਆਏ ਹਨ। ਇਹਨਾਂ ਨਤੀਜਿਆਂ ਅਨੁਸਾਰ ਮਰਦਾਂ ਦੇ ਮੁਕਾਬਲੇ ਔਰਤਾਂ ਵੱਧ ਮਾਨਸਿਕ ਰੋਗੀ ਬਣੀਆਂ ਹਨ। ਇੱਕ ਸੰਸਥਾ ਨੇ ਆਪਣੇ ਸਰਵੇਖਣ ਵਿਚ ਕਿਹਾ ਹੈ ਕਿ 70% ਔਰਤਾਂ ਦੇ ਮੁਕਾਬਲੇ 62% ਮਰਦ ਨੋਮੋਫੋਬੀਆ ਨਾਮਕ ਬੀਮਾਰੀ ਦੇ ਮਰੀਜ਼ ਬਣੇ ਹਨ। ਇਹ ਬਹੁਤ ਖ਼ਤਰਨਾਕ ਰੁਝਾਨ ਹੈ।

ਕੁਝ ਵਰੇ ਪਹਿਲਾਂ ਜਦੋਂ ਘਰ ਵਿਚ ਪ੍ਰਾਹੁਣੇ ਆਉਂਦੇ ਸਨ ਤਾਂ ਪੂਰਾ ਪਰਿਵਾਰ ਇਕੱਠਾ ਬਹਿ ਕੇ ਗੱਲਾਂ- ਬਾਤਾਂ ਕਰਨ ਵਿਚ ਆਨੰਦ ਲੈਂਦਾ ਸੀ। ਇੱਕ- ਦੂਜੇ ਦੇ ਸੁੱਖ- ਦੁੱਖ ਨੂੰ ਬਹਿ ਕੇ ਵੰਡਿਆ ਜਾਂਦਾ ਸੀ ਅਤੇ ਸਿਰ ‘ਤੇ ਪਈ ਕਿਸੇ ਸਮੱਸਿਆ ਨੂੰ ਆਪਸੀ ਵਿਚਾਰ- ਵਟਾਂਦਰੇ ਦੁਆਰਾ ਸੁਲਝਾਇਆ ਜਾਂਦਾ ਸੀ। ਪਰ ਹੁਣ ਵਕਤ ਬਦਲ ਚੁਕਿਆ ਹੈ। ਪਹਿਲੀ ਗੱਲ ਤਾਂ ਹੁਣ ਘਰਾਂ ਵਿਚ ਪ੍ਰਾਹੁਣੇ ਆਉਣ ਦਾ ਰਿਵਾਜ਼ ਖ਼ਤਮ ਹੋ ਚੁਕਿਆ ਹੈ ਪਰ ਕਦੇ- ਕਦਾਈਂ ਜੇਕਰ ਕੋਈ ਆ ਵੀ ਗਿਆ ਤਾਂ ਪਰਿਵਾਰ ਦੇ ਕਿਸੇ ਮੈਂਬਰ ਕੋਲ ਬੈਠਣ ਦਾ ਸਮਾਂ ਨਹੀਂ ਹੁੰਦਾ ਕਿਉਂਕਿ ਹਰ ਸਖ਼ਸ਼ ਆਪਣੇ ਸਮਾਰਟ ਫ਼ੋਨ ਦੀ ਦੁਨੀਆਂ ਵਿਚ ਗੁਆਚਾ ਹੋਇਆ ਹੁੰਦਾ ਹੈ।

ਸਫ਼ਰ ਤੇ ਜਾਂਦਿਆਂ ਬੱਸ, ਰੇਲਗੱਡੀ ਜਾਂ ਹਵਾਈ ਜਹਾਜ਼ ਵਿਚ ਤੁਹਾਡੇ ਨਾਲ ਬੈਠਾ ਸਖ਼ਸ਼ ਅਕਸਰ ਹੀ ਆਪਣੇ ਮੋਬਾਈਲ ਵਿਚ ਅਜਿਹਾ ਲੀਨ ਹੁੰਦਾ ਹੈ ਕਿ ਉਸਨੂੰ ਆਪਣੇ ਨਾਲ ਬੈਠੇ ਕਿਸੇ ਮਨੁੱਖ ਦਾ ਅਹਿਸਾਸ ਹੀ ਨਹੀਂ ਹੁੰਦਾ। ਗੱਲਾਂ- ਬਾਤਾਂ ਕਰਨਾ ਤਾਂ ਬੀਤੇ ਜ਼ਮਾਨੇ ਦੀ ਗੱਲ ਹੋ ਚੁਕੀ ਹੈ।

ਇੰਟਰਨੈੱਟ ਦੀ ਦੁਨੀਆਂ ਵਿਚ ਗਲਤਾਨ ਹੋਣ ਦੀ ਸ਼ੁਰੂਆਤ ਨਿੱਕੇ ਬੱਚਿਆਂ ਨੂੰ ਘਰ ਤੋਂ ਹੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਮਾਂ ਘਰ ਦਾ ਕੰਮ ਕਰਨ ਲਈ ਆਪਣੇ ਨਿੱਕੇ ਬੱਚੇ ਨੂੰ ਮੋਬਾਈਲ ਫ਼ੋਨ ਤੇ ‘ਕਾਰਟੂਨ’ ਲਗਾ ਕੇ ਦੇ ਦਿੰਦੀ ਹੈ। ਬੱਚਾ ਚੁਪਚਾਪ ਕਾਰਟੂਨ ਦੇਖਦਾ ਰਹਿੰਦਾ ਹੈ ਅਤੇ ਮਾਂ ਆਪਣੇ ਕੰਮ ਨੂੰ ਸੁਖਾਲਾ ਨਿਪਟਾ ਦਿੰਦੀ ਹੈ। ਪਰ ਇਸ ਦੇ ਸਿੱਟੇ ਬਾਅਦ ਵਿਚ ਸਾਹਮਣੇ ਆਉਣੇ ਸ਼ੁਰੁ ਹੁੰਦੇ ਹਨ। ਉਹੀ ਬੱਚਾ ਫੇਰ ਰੋਟੀ ਖਾਣ ਲਈ ਵੀ ਮੋਬਾਈਲ ਫ਼ੋਨ ਦੀ ਮੰਗ ਕਰਦਾ ਹੈ ਅਤੇ ਇਹ ਸਿਲਸਿਲਾ ਉਦੋਂ ਤੱਕ ਚੱਲਦਾ ਰਹਿੰਦਾ ਹੈ ਜਦੋਂ ਤੱਕ ਬੱਚਾ ਇੰਟਰਨੈੱਟ ਦੀ ਦੁਨੀਆਂ ਵਿਚ ਗੁਆਚ ਨਹੀਂ ਜਾਂਦਾ। ਮਾਂ ਨੇ ਤਾਂ ਆਪਣਾ ਕੰਮ ਸੁਖਾਲਾ ਕਰਨ ਲਈ ਬੱਚੇ ਦੇ ਹੱਥ ਮੋਬਾਈਲ ਫ਼ੋਨ ਫੜਾਇਆ ਸੀ ਪਰ ਹੁਣ ਬੱਚੇ ਨੂੰ ਇਸ ਦੀ ਆਦਤ ਪੈ ਚੁਕੀ ਹੈ। ਇਸਦੀ ਜ਼ਿੰਮੇਵਾਰ ਬੱਚੇ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰ ਹਨ।

ਖ਼ੈਰ, ਇਹ ਸਮੱਸਿਆ ਕੇਵਲ ਬੱਚਿਆਂ ਤੱਕ ਹੀ ਸੀਮਤ ਨਹੀਂ ਬਲਕਿ ਸਮਾਜ ਦੇ ਹਰ ਤਬਕੇ ਨਾਲ ਜੁੜੀ ਹੋਈ ਹੈ। ਨੌਜਵਾਨ ਅਤੇ ਵਡੇਰੀ ਉਮਰ ਦੇ ਲੋਕ ਵੀ ਇਸ ਬੀਮਾਰੀ ਤੋਂ ਬਚੇ ਨਹੀਂ ਹਨ। ਕਈ ਵਾਰ ਹੁੰਦਾ ਹੈ ਕਿ ਮਾਂ- ਬਾਪ ਆਪਣੇ ਬੱਚੇ ਨਾਲ ਗੱਲ ਕਰ ਰਹੇ ਹੁੰਦੇ ਹਨ ਪਰ ਬੱਚਾ ਆਪਣੇ ਸਮਾਰਟ ਫ਼ੋਨ ਨੂੰ ਚਲਾਉਣ ਵਿਚ ਮਸ਼ਗੂਲ ਹੁੰਦਾ ਹੈ, ਸਥਿਤੀ ਦਾ ਦੂਜਾ ਪੱਖ ਇਹ ਵੀ ਹੈ ਕਿ ਕਈ ਵਾਰ ਬੱਚੇ ਆਪਣੇ ਮਾਤਾ- ਪਿਤਾ ਨਾਲ ਗੱਲ ਕਰਨਾ ਚਾਹੁੰਦੇ ਹਨ ਪਰ ਮਾਂ- ਬਾਪ ਆਪਣੀ ਦੁਨੀਆਂ ਵਿਚ ਗੁਆਚੇ ਹੁੰਦੇ ਹਨ।

ਇੰਟਰਨੈੱਟ ਦੀ ਦੁਨੀਆਂ ਸੰਬੰਧੀ ਇੱਕ ਸਰਵੇ ਅਨੁਸਾਰ, ‘ਹਰ ਬੰਦਾ ਆਪਣੇ ਮੋਬਾਈਲ ਫ਼ੋਨ ਦਾ ਇੱਕ ਦਿਨ ਵਿਚ 80 ਵਾਰ ਤੋਂ ਵੱਧ ਜਿੰਦਰਾ (ਲਾਕ) ਖੋਲਦਾ ਹੈ ਅਤੇ 2600 ਤੋਂ ਵੱਧ ਵਾਰ ਕੁਝ ਨਾ ਕੁਝ ਲਿਖਦਾ ਹੈ। ਸਵੇਰੇ ਚਾਰ ਵਜੇ ਤੋਂ ਰਾਤ 11 ਵਜੇ ਤੱਕ ਦਾ ਕੋਈ ਘੰਟਾ ਅਜਿਹਾ ਨਹੀਂ ਹੁੰਦਾ ਜਦੋਂ ਅਸੀਂ ਆਪਣੇ ਮੋਬਾਈਲ ਫ਼ੋਨ ਨੂੰ ਚੈਕ ਨਹੀਂ ਕਰਦੇ ਜਾਂ ਦੇਖਦੇ ਨਹੀਂ।’ ਇਸ ਦਾ ਮਤਲਬ ਅਸੀਂ ਹਰ ਘੰਟੇ ਵਿਚ ਆਪਣੇ ਮੋਬਾਈਲ ਨੂੰ ਘੱਟੋ- ਘੱਟ ਇੱਕ ਵਾਰ ਜ਼ਰੂਰ ਦੇਖਦੇ ਹਾਂ। ਟੀ. ਵੀ. ਦੇਖਦਿਆਂ, ਰੋਟੀ ਖਾਣ ਲੱਗਿਆਂ ਅਤੇ ਸਫ਼ਰ ਕਰਦਿਆਂ ਅਸੀਂ ਆਪਣੇ ਸਮਾਰਟ ਫ਼ੋਨ ਨੂੰ ਆਪਣੇ ਨਾਲੋਂ ਵੱਖ ਨਹੀਂ ਕਰਦੇ।

ਸਕੂਲ, ਕਾਲਜ, ਦਫ਼ਤਰ ਜਾਣ ਲੱਗਿਆਂ ਅਸੀਂ ਆਪਣੇ ਸਭ ਤੋਂ ਜ਼ਰੂਰੀ ਕਾਗਜ਼ ਭੁੱਲ ਸਕਦੇ ਹਾਂ ਪਰ ਮੋਬਾਈਲ ਫ਼ੋਨ ਨੂੰ ਨਹੀਂ ਭੁੱਲਦੇ। ਹਾਂ, ਜੇਕਰ ਕਦੇ- ਕਦਾਈਂ ਮੋਬਾਈਲ ਫ਼ੋਨ ਘਰ ਛੁੱਟ ਗਿਆ ਤਾਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਸਾਡੇ ਸਰੀਰ ਦਾ ਕੋਈ ਜ਼ਰੂਰੀ ਅੰਗ ਘਰ ਰਹਿ ਗਿਆ ਹੋਵੇ। ਮੋਬਾਈਲ ਫ਼ੋਨ ਤੋਂ ਬਿਨਾਂ ਜੀਵਨ ‘ਚ ਅਧੂਰਾਪਣ ਲੱਗਦਾ ਹੈ। ਸਮਾਰਟ ਫ਼ੋਨ ਤੋਂ ਹੁੰਦੇ ਨੁਕਸਾਨ ਕਰਕੇ ਕਈ ਕੰਪਨੀਆਂ, ਸਕੂਲਾਂ, ਕਾਲਜਾਂ ਨੇ ਕੰਮ ਦੇ ਵਕਤ ਮੋਬਾਈਲ ਨੂੰ ਵਰਤਣ ਤੇ ਪਾਬੰਦੀ ਲਗਾਈ ਹੋਈ ਹੈ ਪਰ ਜਦੋਂ ਤੱਕ ਅਸੀਂ ਸਮਾਜਿਕ ਜੀਵਨ ਦੀ ਮਹੱਤਤਾ ਨੂੰ ਦਿਲੋਂ ਸਵੀਕਾਰ ਨਹੀਂ ਕਰਦੇ ਉਦੋਂ ਤੱਕ ਇਹ ਪਾਬੰਦੀਆਂ ਕੇਵਲ ਦਿਖਾਵਟੀ ਪਾਬੰਦੀਆਂ ਹੁੰਦੀਆਂ ਹਨ। ਇਹਨਾਂ ਪਾਬੰਦੀਆਂ ਦਾ ਸਾਡੇ ਜੀਵਨ ਵਿਚ ਕੋਈ ਜਿਆਦਾ ਫ਼ਰਕ ਨਹੀਂ ਪੈਂਦਾ ਕਿਉਂਕਿ ਜਦੋਂ ਕੋਈ ਕੰਮ ਦਿਲੋਂ ਨਾ ਕਰਨਾ ਹੋਵੇ ਉਦੋਂ ਬੰਦਾ ਉਸ ਕੰਮ ਦਾ ਕੋਈ ਨਾ ਕੋਈ ਹੋਰ ਰਾਹ ਲੱਭ ਲੈਂਦਾ ਹੈ।

ਸੜਕਾਂ ਤੇ ਹੁੰਦੇ ਹਾਸਦਿਆਂ ਦਾ ਮੁੱਖ ਕਾਰਨ ਵੀ ਮੋਬਾਈਲ ਫ਼ੋਨ ਵਰਤਣਾ ਹੁੰਦਾ ਹੈ। ਕਦੇ ਗੱਡੀ ਚਲਾਉਂਦਿਆਂ ਅਤੇ ਮੋਬਾਈਲ ਫ਼ੋਨ ‘ਤੇ ਗੱਲਾਂ ਵਿਚ ਮਸਤ ਹੁੰਦਿਆਂ ਸੜਕ ਪਾਰ ਕਰਨਾ ਹਾਦਸੇ ਦਾ ਕਾਰਨ ਬਣ ਜਾਂਦਾ ਹੈ। ਪਰ ਇੰਟਰਨੈੱਟ ਦੀ ਦੁਨੀਆਂ ਨੇ ਮਨੁੱਖ ਨੂੰ ਅਜਿਹਾ ਮਸਤ ਕੀਤਾ ਹੋਇਆ ਹੈ ਕਿ ਇਹ ਨੁਕਸਾਨ ਤੋਂ ਰਤਾ ਭਰ ਵੀ ਨਹੀਂ ਡਰਦਾ। ਜ਼ਮਾਨੇ ਦੇ ਨਾਲ ਤੁਰਨਾ ਵੱਖਰੀ ਗੱਲ ਹੈ ਪਰ ਜ਼ਮਾਨੇ ਤੋਂ ਪਿਛੜ ਜਾਣਾ ਮੂਰਖ਼ਤਾ ਹੁੰਦੀ ਹੈ। ਮਨੁੱਖ ਨੂੰ ਮਨੁੱਖ ਬਣੇ ਰਹਿਣ ਲਈ ਇੰਟਰਨੈੱਟ ਦੀ ਦੁਨੀਆਂ ਤੋਂ ਬਾਹਰ ਆਉਣਾ ਪਵੇਗਾ ਅਤੇ ਇਹ ਕੰਮ ਕੋਈ ਜਿਆਦਾ ਮੁਸ਼ਕਿਲ ਵੀ ਨਹੀਂ ਹੈ। ਅਸੀਂ ਨਿੱਤ ਦੇ ਕੰਮਾਂ ਦੀ ਤਰਤੀਬ ਨੂੰ ਅਮਲ ਵਿਚ ਲਿਆ ਕੇ ਸਮਾਰਟ ਫ਼ੋਨ ਦੀ ਨਕਲੀ ਦੁਨੀਆਂ ਤੋਂ ਬਾਹਰ ਆ ਸਕਦੇ ਹਾਂ।

ਇੱਥੇ ਕੁਝ ਅਹਿਮ ਨੁਕਤੇ ਦਿੱਤੇ ਜਾ ਰਹੇ ਹਨ ਜਿਨਾਂ ਨੂੰ ਅਮਲ ਵਿਚ ਲਿਆ ਕੇ ਅਸੀਂ ਇੰਟਰਨੈੱਟ ਦੀ ਲਤ ਤੋਂ ਕੁਝ ਹੱਦ ਤਾਂ ਛੁਟਕਾਰਾ ਪਾ ਸਕਦੇ ਹਾਂ।

ਸਮਾਰਟ ਫ਼ੋਨ ਨੂੰ ਚਲਾਉਣ ਦਾ ਵਕਤ ਨਿਰਧਾਰਤ ਕਰੋ। ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਕਿੰਨਾ ਵਕਤ ਮੋਬਾਈਲ ਫ਼ੋਨ ਨੂੰ ਦੇਣਾ ਹੈ, ਇਹ ਨਿਸ਼ਚਿਤ ਕਰੋ। ਬਾਜ਼ਾਰ, ਪਾਰਕ, ਦਫ਼ਤਰ ਅਤੇ ਰਿਸ਼ਤੇਦਾਰੀ ਵਿਚ ਕਦੇ- ਕਦੇ ਬਿਨਾਂ ਮੋਬਾਈਲ ਫ਼ੋਨ ਤੋਂ ਜਾਓ। ਕੁਝ ਦਿਨ ਅਜ਼ੀਬ ਲੱਗੇਗਾ ਪਰ ਫੇਰ ਇਸਦੀ ਆਦਤ ਬਣ ਜਾਵੇਗੀ। ਹਰ ਘੰਟੇ ਆਪਣੇ ਮੋਬਾਈਲ ਫ਼ੋਨ ਨੂੰ ਚੈਕ ਕਰਨ ਦੀ ਆਦਤ ਨੂੰ ਬਦਲੋ। ਹਾਂ, ਕੋਈ ਜ਼ਰੂਰੀ ਕਾਲ/ ਫ਼ੋਨ ਹੋਵੇਗਾ ਤਾਂ ਉਹ ਬੰਦਾ ਤੁਹਾਨੂੰ ਮੁੜ ਕੇ ਸੰਪਰਕ ਕਰੇਗਾ।

ਮੋਬਾਈਲ ਫ਼ੋਨ ਨੂੰ ਬੰਦ ਕਰਕੇ ਕੁਝ ਸਮਾਂ ਆਪਣੇ ਪਰਿਵਾਰਿਕ ਮੈਂਬਰਾਂ ਵਿਚ ਬੈਠ ਕੇ ਗੱਲਬਾਤ ਕਰੋ। ਸਫ਼ਰ ਦੌਰਾਨ ਮੋਬਾਈਲ ਫ਼ੋਨ ਨੂੰ ਬਿਨਾਂ ਕਾਰਨ ਨਾ ਚਲਾਓ। ਸਫ਼ਰ ਦਾ ਆਨੰਦ ਲਓ ਕਿਉਂਕਿ ਮੋਬਾਈਲ ਤਾਂ ਤੁਸੀਂ ਆਪਣੇ ਕਮਰੇ ਵਿਚ ਬੈਠ ਕੇ ਵੀ ਚਲਾ ਸਕਦੇ ਹੋ ਪਰ ਰਸਤੇ ਦੀ ਖੂਬਸੂਰਤੀ ਤੁਹਾਨੂੰ ਮੁੜ ਨਸੀਬ ਨਹੀਂ ਹੋਵੇਗੀ ਅਤੇ ਕੀ ਪਤਾ ਤੁਹਾਡੇ ਨਾਲ ਦੀ ਸੀਟ ਤੇ ਬੈਠਾ ਵਿਅਕਤੀ ਤੁਹਾਡਾ ਚੰਗਾ ਮਿੱਤਰ ਬਣ ਜਾਵੇ ਜਾਂ ਤੁਹਾਨੂੰ ਉਸ ਕੋਲੋਂ ਕੋਈ ਚੰਗੀ ਗੱਲ ਸਿੱਖਣ ਨੂੰ ਮਿਲ ਜਾਵੇ, ਜਿਹੜੀ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿਚ ਸਾਰਥਕ ਰੋਲ ਅਦਾ ਕਰੇ।

ਸੋ ਦੋਸਤੋ, ਇੰਟਰਨੈੱਟ ਦੀ ਦੁਨੀਆਂ ਤੋਂ ਬਾਹਰ ਨਿਕਲੋ ਅਤੇ ਆਪਣੇ ਆਲੇ- ਦੁਆਲੇ ਦੀ ਖੂਬਸੂਰਤੀ ਦਾ ਜੀ ਭਰ ਕੇ ਆਨੰਦ ਲਓ। ਜ਼ਿੰਦਗੀ ਦਾ ਸਮਾਂ ਬਹੁਤ ਥੋੜਾ ਹੈ ਇਸ ਨੂੰ ਸਮਾਰਟ ਫ਼ੋਨ ਦੀ ਦੁਨੀਆਂ ਵਿਚ ਬਰਬਾਦ ਨਾ ਕਰੋ। ਸਮਾਜਿਕ ਪ੍ਰਾਣੀ ਬਣ ਕੇ ਸਮਾਜਿਕਤਾ ਦਾ ਆਨੰਦ ਲਉ। ਜੀਉਂਦੇ- ਵੱਸਦੇ ਰਹੋ ਸਾਰੇ।


ਮੋਦੀ ਦੇਸ਼ ਭਗਤ ਜਾਂ ਗ਼ਦਾਰ?

$
0
0

ਸਰਹੱਦਾਂ ਦੇਸ਼ ਨਹੀਂ ਹੁੰਦੀਆਂ, ਦੇਸ਼ ਤਾਂ ਸਿਰਫ ਰਹਿਣ ਵਾਲੇ ਲੋਕ ਹੀ ਹੁੰਦੇ ਹਨ। ਮੋਦੀ ਨੇ ਮੇਰੇ ਦੇਸ਼ ਦਾ ਸੱਭ ਤੋਂ ਵੱਡਾ ਨੁਕਸਾਨ ਇਸ ਗੱਲ ਵਿੱਚ ਕੀਤਾ ਹੈ ਕਿ ਉਸ ਨੇ ਮੇਰੇ ਦੇਸ਼ ਦੇ ਲੋਕਾਂ ਦਾ ਆਚਰਣ ਡੇਗਣ ਦਾ ਯਤਨ ਕੀਤਾ ਹੈ। ਤੁਸੀਂ ਦੱਸੋਂ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਗੱਲ-ਗੱਲ ਤੇ ਝੂਠ ਬੋਲਦਾ ਹੋਵੇ ਕੀ ਉਸ ਦੇਸ਼ ਦੇ ਲੋਕਾਂ ਦੀ ਦੂਸਰੇ ਦੇਸ਼ਾਂ ਦੇ ਵਸਨੀਕਾਂ ਵਿੱਚ ਕੋਈ ਭੱਲ ਬਣ ਸਕਦੀ ਹੈ? ਇਹ ਗੱਲ ਸਾਰੇ ਭਾਰਤ ਵਾਸੀ ਜਾਣਦੇ ਹਨ ਕਿ ਮੋਦੀ ਨੇ ਕਿਹਾ ਸੀ ਕਿ ਸਾਡਾ ਰਾਜ ਆਉਣ ਤੇ ਹਰੇਕ ਵਿਅਕਤੀ ਦੇ ਖਾਤੇ ਵਿੱਚ 15-15 ਲੱਖ ਰੁਪਿਆ ਆਵੇਗਾ। ਉਸ ਨੇ ਹਰ ਸਾਲ ਦੋ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਇਸ ਹਿਸਾਬ ਨਾਲ ਹੁਣ ਤੱਕ 10 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲ ਜਾਣਾ ਚਾਹੀਦਾ ਸੀ, ਕੀ ਮਿਲਿਆ?

100 ਸਮਾਰਟ ਸਿਟੀਆਂ ਵਿੱਚੋਂ ਕਿੰਨੇ ਹੋਂਦ ਵਿੱਚ ਆਏ ਨੋਟਬੰਦੀ ਸਮੇਂ ਉਸ ਨੇ ਕਿਹਾ ਕਿ ਕਾਲਾ ਧੰਨ ਦੇਸ ਵਿੱਚੋਂ ਖ਼ਤਮ ਹੋ ਜਾਵੇਗਾ। ਕਸ਼ਮੀਰੀ ਅੱਤਵਾਦੀਆਂ ਦੀ ਸਮੱਸਿਆ ਹੱਲ ਹੋ ਜਾਵੇਗੀ। ਜੇ ਨੋਟਬੰਦੀ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਤਾਂ ਮੈਨੂੰ ਚੋਰਸਤੇ ’ਚ ਖੜਾ ਕੇ ਫ਼ਾਸੀ ਚਾੜ ਦਿਓ ਪਰ ਇਨ੍ਹਾਂ ਵਿੱਚੋਂ ਇੱਕ ਵੀ ਗੱਲ ਕੋਈ ਸਫ਼ਲ ਹੋਈ। ਪਰ ਕੀ ਉਸਨੇ ਕੋਈ ਸਜ਼ਾ ਕਬੂਲੀ?

ਨੇਪਾਲ ਦੀ ਨਵੀਂ ਸਰਕਾਰ ਨੇ ਹੋਂਦ ਵਿੱਚ ਆਉਣ ਤੋਂ ਕੁੱਝ ਸਮਾਂ ਬਾਅਦ ਹੀ ਆਪਣੇ ਦੇਸ਼ ਵਿੱਚ ਭਾਰਤੀ ਟੈਲੀਵੀਜ਼ਨ ਚੈਨਲਾਂ ਨੂੰ ਚਲਾਉਣ ਤੇ ਬੰਦਸ਼ ਲਾ ਦਿੱਤੀ। ਇਸਦਾ ਕਾਰਨ ਉਨ੍ਹਾਂ ਨੇ ਦੱਸਿਆ ਕਿ ਇਹ ਚੈਨਲ ਅੰਧਵਿਸ਼ਵਾਸ ਫੈਲਾਉਣ ਤੋਂ ਵਗੈਰ ਹੋਰ ਕੁਝ ਵੀ ਨਹੀਂ ਕਰਦੇ। ਇਨ੍ਹਾਂ ਚੈਨਲਾਂ ਉ¤ਪਰ ਸਿਰਫ਼ ਮੋਦੀ ਤੇ ਉਸਦੇ ਨਾਲ ਦੇ ਸਾਧ-ਸੰਤ ਨਜ਼ਰ ਆਉਂਦੇ ਹਨ। ਕਦੇ ਰਾਮਦੇਵ ਆਪਣੀਆਂ ਸਦੀਆਂ ਪੁਰਾਣੀਆਂ ਦਵਾਈਆਂ ਦਾ ਪ੍ਰਚਾਰ ਕਰ ਰਿਹਾ ਹੁੰਦਾ ਹੈ। ਕਦੇ ਰਵੀਸ਼ੰਕਰ ਆਪਣੀਆਂ ਅੰਧਵਿਸ਼ਵਾਸੀ ਗੱਲਾਂ ਮੇਰੇ ਦੇਸ ਦੇ ਲੋਕਾਂ ਨੂੰ ਸਿਖਾ ਰਿਹਾ ਹੁੰਦਾ ਹੈ ਤੇ ਕਦੇ ਊਮਾ ਭਾਰਤੀ ਗੰਗਾ ਦੀ ਸਫ਼ਾਈ ਦੀਆਂ ਗੱਲਾਂ ਕਰ ਰਹੀ ਹੁੰਦੀ ਹੈ। ਕਦੇ ਮੋਦੀ ਸਾਹਿਬ ਕਹਿ ਰਹੇ ਹੁੰਦੇ ਹਨ ਕਿ ਗੰਦੇ ਨਾਲੇ ਦੀ ਗੈਸ ਇਕੱਠੀ ਕਰਕੇ ਚਾਹ ਬਣਾਉਣਾ ਸਿੱਖ ਲਵੋ। ਇੱਥੇ ਹੀ ਬੱਸ ਨਹੀਂ ਕੁੰਭ ਦੇ ਗੰਦੇ ਪਾਣੀ ਵਿੱਚ ਮੇਰੇ ਦੇਸ ਦੇ 20ਕਰੋੜ ਲੋਕਾਂ ਨੂੰ ਇਸਨਾਨ ਕਰਵਾ ਦਿੱਤਾ ਗਿਆ। ਕਦੇ ਮੋਦੀ ਸਾਹਿਬ ਟਿੱਕਾ ਲਗਾ ਕੇ ਤੇ ਵਰਤ ਰੱਖ ਕੇ ਭਾਰਤੀ ਲੋਕਾਂ ਨੂੰ ਅੰਧਵਿਸ਼ਵਾਸੀ ਬਣਾਉਣ ਦਾ ਯਤਨ ਕਰਦੇ ਨਜ਼ਰ ਆਉਂਦੇ ਹਨ। ਕਦੇ ਗਊ ਦਾ ਗੋਬਰ ਜਾਂ ਪਿਸ਼ਾਬ ਪੀਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਜਦੋਂ ਪੁੱਛਿਆ ਜਾਂਦਾ ਹੈ ਕਿ ਇਹ ਪਿਸ਼ਾਬ ਆਉਂਦਾ ਕਿੱਥੋਂ ਹੈ? ਤਾਂ ਇਹ ਕਿਹਾ ਜਾਂਦਾ ਹੈ ਕਿ ਗਊ ਤਾਂ ਮਾਤਾ ਹੈ ਇਹ ਡੰਗਰ ਨਹੀਂ ਹੈ। ਪਰ ਇਹ ਦੱਸਣ ਦਾ ਯਤਨ ਨਹੀਂ ਕੀਤਾ ਗਿਆ ਕਿ ਗਊ ਦੇ ਪਿਸ਼ਾਬ ਵਿੱਚ ਮਿਲਣ ਵਾਲੇ ਫਾਸਫੇਟ ਦੂਜੇ ਡੰਗਰਾਂ ਤੇ ਮਨੁੱਖੀ ਮਲ ਵਿੱਚ ਮਿਲਣ ਵਾਲੇ ਫਾਸਫੇਟਾਂ ਨਾਲੋਂ ਕਿਵੇਂ ਵੱਖਰੇ ਹਨ। ਪਰ ਪੜ੍ਹੇ ਲਿਖੇ ਲੋਕ ਇਸ ਗੱਲ ਨੂੰ ਹਜ਼ਮ ਨਹੀਂ ਕਰ ਸਕਦੇ ਹਨ?

ਹੋਰ ਤਾਂ ਹੋਰ ਆਪਣੇ ਘਰਾਂ ਦੀਆਂ ਸਮੱਸਿਆਵਾਂ ਤੋਂ ਡਰ ਕੇ ਭੱਜੇ ਹੋਏ ਸਾਧ ਸੰਤ ਕੇਂਦਰੀ ਤੇ ਰਾਜ ਸਰਕਾਰਾਂ ’ਚ ਵਜ਼ੀਰ ਜਾਂ ਮੁੱਖ ਮੰਤਰੀ ਹੀ ਬਣਾ ਦਿੱਤੇ ਹਨ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਟੂਣੇ ਟੋਟਕਿਆਂ ਦੇ ਯੁੱਗ ਦਾ ਵਸਨੀਕ ਹੋਵੇ ਕੀ ਉਸ ਦੇਸ ਦੇ ਲੋਕ 21ਵੀਂ ਸਦੀ ਵਿੱਚ ਜਾ ਸਕਦੇ ਹਨ? ਕਿਸਾਨਾਂ ਨੂੰ ਬਰਬਾਦ ਕਰਨ ਲਈ ਉਨ੍ਹਾਂ ਨੇ ਅਵਾਰਾਂ ਪਸ਼ੂਆਂ ਨੂੰ ਖੁੱਲ੍ਹਾਂ ਦੇ ਦਿੱਤੀਆਂ ਹਨ। ਪਹਿਲਾਂ ਕਿਸਾਨ ਆਪਣੀ ਖੇਤੀ ਦੇ ਨਾਲ-ਨਾਲ ਇੱਕ-ਦੋ ਗਊਆਂ ਮੱਝਾਂ ਪਾਲ਼ ਲੈਂਦੇ ਸਨ, ਕੁਝ ਸਮਾਂ ਦੁੱਧ ਪੀਂਦੇ ਸਨ। ਜਦੋਂ ਉਹ ਦੁੱਧ ਦੇਣੋਂ ਹਟ ਜਾਂਦੀਆਂ ਸਨ ਤਾਂ ਉਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਉਨ੍ਹਾਂ ਨੂੰ ਕੁੱਝ ਪੈਸੇ ਬਚ ਜਾਂਦੇ ਪਰ ਇਹ ਵਪਾਰ ਮੋਦੀ ਦੀ ਹਿੰਦੂ ਸੋਚ ਨੇ ਬਿਲਕੁੱਲ ਬਰਬਾਦ ਕਰ ਦਿੱਤਾ ਹੈ। ਇਕੱਲਾਂ ਏਹੀ ਨਹੀਂ ਅਵਾਰਾ ਬਾਂਦਰਾਂ, ਕੁੱਤਿਆਂ ਅਤੇ ਸੂਰਾਂ ਨੂੰ ਵੀ ਅੱਜ ਕੋਈ ਮਾਰ ਨਹੀਂ ਸਕਦਾ। ਉਨ੍ਹਾਂ ਨੂੰ ਕਿਸਾਨਾਂ ਦੀਆਂ ਫ਼ਸਲਾਂ ਅਤੇ ਆਮ ਵਸਨੀਕਾਂ ਦੇ ਕੱਪੜਿਆਂ ਦੀ ਬਰਬਾਦੀ ਤੇ ਹਲ਼ੱਕਪਨ ਦੀਆਂ ਬਿਮਾਰੀਆਂ ਹੀ ਦਿੱਤੀਆਂ ਹਨ। ਅੱਜ ਕੋਈ ਵੀ ਸੈਰ ਕਰਨ ਜਾ ਰਿਹਾ ਵਿਅਕਤੀ ਕੀ ਅਵਾਰਾਂ ਕੁੱਤਿਆਂ ਦੇ ਵੱਢਣ ਤੋਂ ਡਰੇਗਾ ਨਹੀਂ। ਇਸ ਤਰ੍ਹਾਂ ਚਾਰੇ ਪਾਸੇ ਭੈਅ ਦਾ ਵਾਤਾਵਰਨ ਮੇਰੇ ਦੇਸ਼ ਵਿੱਚ ਪੈਦਾ ਕਰ ਦਿੱਤਾ ਗਿਆ ਹੈ।

ਅੱਜ ਮੇਰਾ ਭਾਰਤ ਮਹਾਨ ਦੁਨੀਆਂ ਦੇ ਭੁੱਖ ਮਰੀ ਦੇ ਸ਼ਿਕਾਰ 118 ਮੁਲਕਾਂ ਵਿੱਚੋਂ 97 ਨੰਬਰ ਤੇ ਆ ਗਿਆ ਹੈ। ਮੋਦੀ ਜੀ ਦੇ ਬਾਗਡੋਰ ਸੰਭਾਲਣ ਤੋਂ ਪਹਿਲਾਂ 2014 ਵਿੱਚ ਇਹ 55ਵੇਂ ਨੰਬਰ ਤੇ ਸੀ। ਜੇ ਭਾਰਤ ਪਾਕਿਸਤਾਨ ਦੀ ਜੰਗ ਲੱਗ ਜਾਂਦੀ ਜਾਂ ਲੱਗ ਜਾਵੇ  ਠੀਕ ਹੈ ਮੇਰੇ ਦੇਸ ਦੇ ਲੋਕਾਂ ਦੀਆਂ ਵੋਟਾਂ ਇਸ ਤਰ੍ਹਾਂ ਪ੍ਰਾਪਤ ਕਰਨ ਦਾ ਇਹ ਹੱਦ ਦਰਜੇ ਦਾ ਕਮੀਨਾ ਢੰਗ ਹੈ। ਤੁਸੀਂ ਕਰੋੜਾਂ ਲੋਕਾਂ ਦੀਆਂ ਲੋਥਾਂ ਵਿਛਾ ਕੇ ਵੋਟਾਂ ਪ੍ਰਾਪਤ ਕਰੋ ਕੀ ਇਹ ਜਾਇਜ ਹੈ। ਮੈਂ ਜੰਗਾਂ ਬਾਰੇ ਪੜ੍ਹਿਆ ਹੈ ਇੱਥੇ ਲਾਸ਼ਾਂ ਰੁਲ਼ੀਆਂ ਫਿਰਨਗੀਆਂ ਇਨ੍ਹਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੋਵੇਗਾ। ਫਰਵਰੀ 2019 ਦੇ ਅਖੀਰ ਵਿੱਚ ਇੱਕ ਦਿਨ ਤਾਂ ਇਸ ਤਰ੍ਹਾਂ ਦਾ ਖ਼ਤਰਾ ਬਹੁਤ ਵਧ ਗਿਆ ਸੀ। ਸ਼ਾਇਦ ਭਾਰਤ ਦਾ ਇੱਕ ਮਿੱਗ ਜਹਾਜ ਪਾਕਿਸਤਾਨ ਨੇ ਮਿਜਾਈਲ ਮਾਰ ਕੇ ਸੁੱਟ ਲਿਆ ਸੀ। ਉਸ ਦਿਨ ਉ¤ਤਰੀ ਭਾਰਤ ਦੇ ਸਾਰੇ ਏਅਰਪੋਰਟ ਬੰਦ ਵੀ ਕਰ ਦਿੱਤੇ ਸਨ। ਤੁਸੀਂ ਅੰਦਾਜ਼ਾ ਲਗਾਓ ਕਿ ਸਰਹੱਦਾਂ ਤੇ ਰਹਿੰਦੇ ਲੋਕ ਅਜਿਹੀਆਂ ਹਾਲਤਾਂ ’ਚ ਖੁਸ਼ ਰਹਿ ਸਕਦੇ ਹਨ। ਕੀ ਮਿਲਟਰੀ ਵਾਲੇ ਜਾਂ ਉਹਨਾਂ ਦੇ ਪਰਿਵਾਰਾਂ ਵਿੱਚ ਜੰਗ ਦੇ ਦਿਨਾਂ ਦੋਰਾਨ ਮਾਤਮ ਨਹੀਂ ਪਸਰਦਾ? ਕਸ਼ਮੀਰ ਸਮੱਸਿਆਵਾਂ ਨੂੰ ਹੀ ਲੈ ਲਈਏ ਤਾਂ ਮਨਮੋਹਨ ਸਰਕਾਰ ਦੇ ਅਖੀਰਲੇ ਤਿੰਨ ਵਰ੍ਹਿਆਂ ਵਿੱਚ 105 ਫੌਜੀ ਸ਼ਹੀਦ ਹੋਏ ਸਨ। ਪਰ ਮੋਦੀ ਦੇ ਕੁਸ਼ਾਸਨ ਦੌਰਾਨ 2018 ਵਿੱਚ 457 ਫੌਜੀ ਸ਼ਹੀਦ ਹੋ ਗਏ। ਇਸ ਤਰ੍ਹਾਂ ਹੀ ਮੁਸਲਮਾਨ ਤਬਕੇ ਨਾਲ ਸਬੰਧਿਤ ਕਰੋੜਾਂ ਲੋਕ ਹਿੰਦੂ ਮੁਸਲਿਮ ਦੇ ਦੰਗਿਆਂ ਦੇ ਭੈਅ ਵਿੱਚ ਦਿਨ ਕਟੀ ਕਰ ਰਹੇ ਹਨ। ਮੁਸਲਿਮ ਬਹੁ ਗਿਣਤੀ ਇਲਾਕਿਆਂ ਵਿੱਚ ਹਿੰਦੂਆਂ ਦਾ ਹਾਲ ਵੀ ਅਜਿਹਾ ਹੀ ਹੈ। ਜੇ ਵੇਖਿਆ ਜਾਵੇ ਤਾਂ ਕੀ ਦੱਲਿਤਾਂ ਨੂੰ ਘੋੜੀ ਚੜ੍ਹਣ ਦੀ ਇਜ਼ਾਜਤ ਵੀ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਜਿੰਨ੍ਹਾਂ ਦੇ ਹੱਥ ਵਿੱਚ ਹੈ ਉਹ ਜਾਂ ਤਾਂ ਉ¤ਚ ਸ਼੍ਰੇਣੀ ਵਾਲੇ ਖ਼ੁਦ ਹੁੰਦੇ ਹਨ ਜਾਂ ਪ੍ਰਸ਼ਾਸਨ ਉਨ੍ਹਾਂ ਦਾ ਮਦਦਗਾਰ  ਹੁੰਦਾ ਹੈ। ਅਜਿਹਾ ਹਾਲ ਹੀ ਆਪਸੀ ਸਮਝ ਵਾਲੇ ਪ੍ਰੇਮੀ ਕੁੜੀਆਂ-ਮੁੰਡਿਆਂ ਦਾ ਵੀ ਹੈ। ਉਹ ਸਾਂਝੀਆਂ ਥਾਵਾਂ ਤੇ ਡਰ ਕੇ ਬੈਠਦੇ ਹਨ ਹਾਲ ਇੱਥੋਂ ਤੱਕ ਹੈ ਕਿ ਮੇਰੀ ਜਾਣ-ਪਹਿਚਾਣ ਵਾਲੇ ਇੱਕ ਡਾਕਟਰ ਮੁੰਡੇ ਨੂੰ ਜਦੋਂ ਮੈਂ ਵਿਆਹ ਦੇ ਸੰਬੰਧ ਵਿੱਚ ਮਿਲਿਆ ਤਾਂ ਉਸਨੇ ਮੈਨੂੰ ਬ੍ਰਾਹਮਣਾਂ ਦਾ ਮੁੰਡਾ ਹੋਣਾ ਦੱਸਿਆ ਪਰ ਬਾਅਦ ਵਿੱਚ ਜਦੋਂ ਸਾਡੀ ਗੱਲ ਤਹਿ ਹੋ ਗਈ ਤਾਂ ਪਤਾ ਲੱਗਿਆ ਕਿ ਮੁੰਡਾ ਮੁਸਲਮਾਨ ਹੈ। ਮੈਂ ਖੁਸ਼ ਸਾ ਜਦੋਂ ਉਸ ਮੁੰਡੇ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗਿਆ ਕਿ ਜੇ ਮੈਂ ਪਹਿਲਾਂ ਇਹ ਗੱਲ ਦੱਸ ਦਿੰਦਾ ਤਾਂ ਜ਼ਰੂਰ ਕਿਸੇ ਹਿੰਦੂ ਜਥੇਬੰਦੀ ਦੇ ਲੋਕਾਂ ਨੇ ਇਸ ਵਿਆਹ ਵਿੱਚ ਆ ਧਮਕਣਾ ਸੀ ਤੇ ਮੇਰੀ ਕੁੱਟਮਾਰ ਕਰ ਦੇਣੀ ਸੀ। ਸੋ ਲੱਖਾਂ ਹੀ ਜੋੜੇ ਅਜਿਹੇ ਹਨ ਜਿਨ੍ਹਾਂ ਨੂੰ ਇਹਨਾਂ ਗੱਲਾਂ ਕਰਕੇ ਹੀ ਸੰਤਾਪ ਭੋਗਣਾ ਪੈ ਰਿਹਾ ਹੈ।

ਜੇ ਆਪਾਂ ਇਸ ਗੱਲ ਦੀ ਚਰਚਾ ਕਰੀਏ ਕਿ ਮੋਦੀ ਨੇ ਇਸ ਦੇਸ਼ ਨੂੰ ਆਰਥਿਕ ਤੌਰ ਤੇ ਕਿਵੇਂ ਹਰਜਾ ਪਹੁੰਚਾਇਆ ਹੈ। ਰਾਫੇਲ ਡੀਲ ਬਾਰੇ ਸੱਭ ਨੂੰ ਪਤਾ ਹੀ ਹੈ ਕਿ ਮੋਦੀ ਨੇ 40 ਹਜ਼ਾਰ ਕਰੋੜ ਰੁਪਿਆ 36 ਜਹਾਜਾਂ ਵਿੱਚ ਵੱਧ ਦਿੱਤਾ ਹੈ ਇਹ ਸਾਰੇ ਪੈਸੇ ਉਸਦੇ ਮਿੱਤਰ ਅਨਿਲ ਅੰਬਾਨੀ ਦੀ ਜੇਬ ਵਿੱਚ ਚਲੇ ਗਏ ਸੀ ਕਿਉਂਕਿ ਉਹ ਘਾਟੇ ਵਿੱਚ ਜਾਣ ਹੀ ਵਾਲਾ ਸੀ ਉਸਦਾ ਭਰਾ ਮੁਕੇਸ਼ ਅੰਬਾਨੀ ਪਹਿਲਾਂ ਹੀ ਦਿਵਾਲੀਆਂ ਹੋ ਚੁੱਕਿਆ ਹੈ। ਦੇਸ਼ ਦੇ 10 ਲੱਖ ਆਦੀਵਾਸੀਆਂ ਦੀਆਂ ਜ਼ਮੀਨਾਂ ਇਸ ਤਰ੍ਹਾਂ ਹੜ੍ਹਪ ਲਈਆਂ ਹਨ। ਮੋਦੀ ਨੇ ਦੇਸ਼ ਦੇ ਮਾਲ ਖਜਾਨਿਆਂ ਨੂੰ ਲੁਟਾ ਕੇ ਇਕੱਲੇ ਇਸਦੀ ਹੀ ਮਦਦ ਨਹੀਂ ਕੀਤੀ ਇਸਦਾ ਇੱਕ ਹੋਰ ਗੁਜਰਾਤੀ ਮਿੱਤਰ ਅਦਾਨੀ ਆਸਟ੍ਰੇਲੀਆਂ ਦੀਆਂ ਖਾਨਾਂ ਵਿੱਚ ਘਾਟਾ ਪਾ ਬੈਠਾ। ਉਸਨੂੰ ਭਾਰਤ ਦੇ ਚੋਟੀ ਦੇ 5 ਏਅਰਪੋਰਟ 50ਸਾਲਾਂ ਦੇ ਠੇਕੇ ਤੇ ਸੰਭਾਲ ਦਿੱਤੇ ਹਨ। ਲਾਲ ਕਿਲਾ ਵੀ ਇਸੇ ਤਰ੍ਹਾਂ ਕਿਸੇ ਅਮੀਰ ਦੇ ਹੱਥ ਫੜਾ ਦਿੱਤਾ ਹੈ। ਅੰਬਾਨੀ ਦਾ ਭਨੋਈਆ ਨੀਰਬ ਮੋਦੀ ਵੀ ਇਸ ਦੇਸ਼ ਦੀਆਂ ਬੈਂਕਾਂ ਦਾ 23ਹਜ਼ਾਰ ਕਰੋੜ ਰੁਪਿਆ ਲੈ ਕੇ ਇੰਗਲੈਡ ਜਾ ਬੈਠਿਆ ਹੈ। ਮੋਦੀ ਜੀ ਉ¤ਥੇ ਪਹੁੰਚ ਕੇ ਉਸ ਨਾਲ ਮੀਟੀਗਾਂ ਵਿੱਚ ਹਾਜਰ ਹੁੰਦਾ ਹੈ।

ਭਾਜਪਾ ਦਾ ਐਮ.ਪੀ. ਵਿਜੈ ਮਾਲਿਆ ਵੀ ਇਸੇ ਤਰ੍ਹਾਂ ਹਜਾਰਾਂ ਕਰੋੜ ਰੁਪਿਆਂ ਦੀ ਚਪਤ ਲਗਾ ਕੇ ਵਿਦੇਸ਼ ਜਾ ਵੜਿਆ ਹੈ। ਅਜਿਹੇ ਵਿਅਕਤੀਆਂ ਦੀ ਲਿਸਟ ¦ਬੀ ਹੈ ਪਰ ਇਨ੍ਹਾਂ ਵਿੱਚੋਂ ਬਹੁਤੇ ਗੁਜ਼ਰਾਤੀ ਭਾਈ ਹਨ। ਹੁਣ ਕੁੰਭ ਮੇਲੇ ਤੇ 4500 ਕਰੋੜ ਰੁਪੈ ਅਤੇ  ਗੁਜਰਾਤੀ ਪਟੇਲ ਦੀ ਮੂਰਤੀ ਤੇ ਤਿੰਨ ਹਜਾਰ ਕਰੋੜ ਰੁਪਿਆ ਅਤੇ ਗੰਗਾ ਦੇ ਸਫਾਈ ਅਭਿਆਨ ਤੇ 18000 ਕਰੋੜ ਰੁਪਏ ਬਰਬਾਦ ਕਰ ਦਿੱਤੇ ਗਏ ਹਨ। ਹੁਣ ਤੁਸੀਂ ਹੀ ਹਿਸਾਬ ਲਗਾਓ ਕਿ ਇਨ੍ਹਾਂ ਸਾਰਿਆਂ ਪੈਸਿਆਂ ਨਾਲ ਭਾਰਤ ਦੇ ਲੱਖਾਂ ਪਿੰਡਾਂ ਦੀ ਨੁਹਾਰ ਬਦਲੀ ਜਾ ਸਕਦੀ ਸੀ ਤੇ ਇਸ ਨਾਲ ਘੱਟੋ ਘੱਟ 2-3 ਕਰੋੜ ਲੋਕਾਂ ਨੂੰ ਰੁਜ਼ਗਾਰ  ਮਿਲ ਸਕਦਾ ਸੀ। ਮੋਦੀ ਸਾਹਿਬ ਆਪਣੇ ਵਿਦੇਸ਼ੀ ਦੌਰਿਆਂ ਤੇ ਦੋ ਹਜਾਰ ਕਰੋੜ ਰੁਪਏ ਤੇ ਆਪਣੀ ਬੱਲੇ ਬੱਲੇ ਕਰਾਉਣ ਲਈ ਇਸ਼ਤਿਹਾਰਬਾਜ਼ੀ ਤੇ 4600 ਕਰੋੜ ਰੁਪੈ ਖਰਚ ਕੀਤੇ ਹਨ। ਇਸ ਨਾਲ ਮੋਦੀ-ਮੋਦੀ ਜ਼ਰੂਰ ਹੋਈ ਹੈ ਪਰ ਦੇਸ ਨੂੰ ਕੀ ਪ੍ਰਾਪਤੀ ਹੋਈ। 2014 ਵਿੱਚ ਭਾਰਤ ਸਿਰ 296 ਅਰਬ ਡਾਲਰ ਵਿਦੇਸ਼ੀ ਕਰਜ਼ਾ ਸੀ ਜੋ ਅੱਜ ਵੱਧ ਕੇ 486 ਅਰਬ ਡਾਲਰ ਹੋ ਗਿਆ ਹੈ।

ਕਿਉਂਕਿ ਗੁਜਰਾਤ ਦੰਗਿਆਂ ਦੇ ਕੁੱਝ ਮੁਜਰਿਮ ਅੱਜ ਸਤ੍ਹਾ ਵਿੱਚ ਹਨ। ਇਸ ਲਈ ਪਿਛਲੇ ਸਮੇਂ ਵਿੱਚ ਹੋਏ ਜੁਰਮਾਂ ਤੇ ਪਰਦੇ ਪਾਉਣ ਲਈ ਬਹੁਤ ਸਾਰੀਆਂ ਵੱਧੀਕੀਆਂ ਦੀ ਮੈਂ ਗੱਲ ਨਹੀਂ ਕਰ ਰਿਹਾ ਹਾਂ। ਹੁਣ ਤੁਸੀਂ ਹੀ ਦੱਸੋ ਕੀ ਇਹ ਦੇਸ਼ ਭਗਤਾਂ ਦੇ ਕੰਮ ਨੇ ਜਾਂ ਦੇਸ਼ ਦੇ ਗਦਾਰਾਂ ਦੇ?

ਸਿੱਖ ਸਟੂਡੈਂਟਸ ਫੈਡਰੇਸ਼ਨ ਬਣੀ ਸਿਆਸੀ ਤਾਕਤ ਦੀ ਭੁੱਖ ਦਾ ਸ਼ਿਕਾਰ

$
0
0

ਸਿੱਖ ਸਟੂਡੈਂਟਸ ਫੈਡਰੇਸ਼ਨ ਸ਼ਰੋਮਣੀ ਅਕਾਲੀ ਦਲ ਦਾ ਹਰਿਆਵਲ ਦਸਤਾ ਗਿਣਿਆਂ ਜਾਂਦਾ ਸੀ। ਜੇਕਰ ਇਹ ਕਹਿ ਲਈਏ ਕਿ ਸਿੱਖ ਅਤੇ ਅਕਾਲੀ ਸਿਆਸਤ ਦਾ ਟ੍ਰੇਨਿੰਗ ਸੈਂਟਰ ਹੁੰਦਾ ਸੀ ਤਾਂ ਇਸ ਵਿਚ ਕੋਈ ਅਤਕਥਨੀ ਨਹੀਂ ਹੋਵੇਗੀ। ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਸਰਗਰਮੀ ਨਾਲ ਕੰਮ ਕਰਨ ਤੋਂ ਬਾਅਦ ਨੌਜਵਾਨ ਸਿਆਸਤ ਵਿਚ ਪੈਰ ਧਰਦੇ ਸਨ। ਇਕ ਹੋਰ ਵੀ ਖ਼ੁਸ਼ੀ ਦੀ ਗੱਲ ਹੈ ਕਿ ਜਦੋਂ ਸਿੱਖ ਸਟੂਡੈਟਸ ਫੈਡਰੇਸ਼ਨ ਹੋਂਦ ਵਿਚ ਆਈ ਸੀ ਤਾਂ ਇਸਦੇ ਮੈਂਬਰ ਪੜ੍ਹ ਲਿਖਕੇ ਸੰਸਾਰ ਪੱਧਰ ਦੇ ਆਪੋ ਆਪਣੇ ਕਿਤਿਆਂ ਵਿਚ ਮਾਹਿਰ ਅਤੇ ਮਹੱਤਵਪੂਰਨ ਵਿਅਕਤੀ ਹੁੰਦੇ ਸਨ ਕਿਉਂਕਿ ਉਹ ਫੈਡਰੇਸ਼ਨ ਦੇ ਕੈਂਪਾਂ ਵਿਚ ਸਿੱਖੀ ਦੀ ਗੁੜ੍ਹਤੀ ਲੈਣ ਦੇ ਨਾਲ ਆਪਣੀ ਪੜ੍ਹਾਈ ਵਲ ਵੀ ਧਿਆਨ ਦਿੰਦੇ ਸਨ। ਉਨ੍ਹਾਂ ਦੇ ਦਿਮਾਗ ਵਿਚ ਕੋਈ ਲਾਲਸਾ ਨਹੀਂ ਹੁੰਦੀ ਸੀ। ਉਹ ਸਿੱਖ ਸਿਧਾਂਤ ਨੂੰ ਪਹਿਲ ਦਿੰਦੇ ਸਨ।

ਜਿਨ੍ਹਾਂ ਵਿਚ ਫੈਡਰੇਸ਼ਨ ਦੇ ਪਹਿਲੇ ਪ੍ਰਧਾਨ ਡਾ ਸ਼ਮਸ਼ੇਰ ਸਿੰਘ ਵਰਲਡ ਬੈਂਕ ਦੇ ਡਾਇਰੈਕਟਰ ਰਹੇ। ਡਾ ਸ਼ਮਸ਼ੇਰ ਸਿੰਘ ਸਿੱਖ ਨੈਸ਼ਨਲ ਕਾਲਜ ਲਾਹੌਰ ਦੇ ਪਹਿਲੇ ਵਿਦਿਆਰਥੀ ਸਨ। ਮਾਸਟਰ ਤਾਰਾ ਸਿੰਘ ਦੇ ਛੋਟੇ ਭਰਾ ਨਿਰੰਜਣ ਸਿੰਘ ਇਸ ਕਾਲਜ ਦੇ ਪਹਿਲੇ ਪ੍ਰਿੰਸੀਪਲ ਸਨ। ਬਲਦੇਵ ਸਿੰਘ ਅਮੀਰ ਵਿਅਕਤੀ ਸੀ ਉਨ੍ਹਾਂ ਨੇ ਇਹ ਕਾਲਜ ਇੱਕ ਲੱਖ ਰੁਪਏ ਦਾ ਦਾਨ ਦੇ ਕੇ ਸ਼ੁਰੂੁ ਕੀਤਾ ਸੀ। ਇਹ ਕਾਲਜ ਬਣਾਉਣ ਤੋਂ ਬਾਅਦ ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਨੂੰ ਸਿਆਸਤ ਵਿਚ ਲਿਆਏ ਸਨ। ਸਰਦਾਰ ਸਰੂਪ ਸਿੰਘ ਜਾਣੇ ਪਹਿਚਾਣੇ ਸਿੱਖ ਵਿਦਵਾਨ ਅਤੇ ਸਿਆਸਤਦਾਨ ਰਹੇ ਹਨ। ਡਾ ਜਸਵੰਤ ਸਿੰਘ ਨੇਕੀ ਪੀ ਜੀ ਆਈ ਦੇ ਡਾਇਰੈਕਟਰ ਰਹੇ ਹਨ। ਅਮਰ ਸਿੰਘ ਅੰਬਾਲਵੀ ਅਤੇ ਗੰਗਾ ਸਿੰਘ ਢਿਲੋਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਪਾਕਿਸਤਾਨ ਵਿਚ ਜੇਕਰ ਗੁਰਦੁਆਰਾ ਸਾਹਿਬਾਨ ਬਰਕਰਾਰ ਹਨ ਤਾਂ ਇਸ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਗੰਗਾ ਸਿੰਘ ਢਿਲੋਂ ਦਾ ਹੈ। ਭਾਵੇਂ ਉਸ ਉਪਰ ਵੱਖਵਾਦੀ ਹੋਣ ਦਾ ਇਲਜ਼ਾਮ ਲੱਗਣ ਕਰਕੇ ਅਖੀਰੀ ਸਮੇਂ ਤੱਕ ਉਹ ਭਾਰਤ ਨਹੀਂ ਆ ਸਕਿਆ। ਡਾ ਸੰਤੋਖ ਸਿੰਘ ਵੀ ਵਰਲਡ ਬੈਂਕ ਦਾ ਡਾਇਰੈਕਟਰ ਰਿਹਾ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੰਬਰ 1920, ਸ਼ਰੋਮਣੀ ਅਕਾਲੀ ਦਲ ਦਸੰਬਰ 1920 ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਸੰਬਰ1944ਵਿਚ ਹੋਂਦ ਵਿਚ ਆਏ। ਇਨ੍ਹਾਂ ਤਿੰਨਾਂ ਦਾ ਮੰਤਵ ਸਿੱਖ ਧਰਮ ਦੀ ਰੱਖਿਆ, ਪ੍ਰਚਾਰ, ਪ੍ਰਸਾਰ ਅਤੇ ਫੈਲਾਓ ਕਰਨਾ ਸੀ। ਉਦੋਂ ਅਕਾਲੀ ਦਲ ਸਿਆਸੀ ਪਾਰਟੀ ਨਹੀਂ ਹੁੰਦੀ ਸੀ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪਹਿਲਾ ਇਜਲਾਸ ਮਾਰਚ1946 ਵਿਚ ਲਾਹੌਰ ਵਿਚ ਹੋਇਆ। ਇਸ ਇਜਲਾਸ ਦੀ ਪ੍ਰਧਾਨਗੀ ਮਾਸਟਰ ਤਾਰਾ ਸਿੰਘ ਨੇ ਕੀਤੀ ਅਤੇ ਝੰਡਾ ਲਹਿਰਾਉਣ ਦੀ ਰਸਮ ਉਜਲ ਸਿੰਘ ਨੇ ਅਦਾ ਕੀਤੀ ਸੀ। ਅਮਰ ਸਿੰਘ ਅੰਬਾਲਵੀ ਨੇ ਇਕ ਮਤਾ ਪੇਸ਼ ਕੀਤਾ, ਜਿਸ ਦਾ ਭਾਵ ਇਹ ਸੀ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਮੰਤਵ ਨੌਜਵਾਨਾ ਵਿਚ ਸਿੱਖੀ ਜ਼ਜਬਾ ਪ੍ਰਫੁਲਤ ਕਰਨਾ ਹੋਵੇਗਾ। ਇਸ ਮਤੇ ਦੀ ਤਾਈਦ ਸਵਰਨ ਸਿੰਘ ਨੇ ਕੀਤੀ ਜੋ ਬਾਅਦ ਵਿਚ ਦੇਸ਼ ਦੇ ਵਿਦੇਸ਼ ਮੰਤਰੀ ਬਣੇ ਸੀ। ਡਾ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਵੀਫੈਡਰੇਸ਼ਨ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੁੰਦੇ ਰਹੇ ਹਨ। ਕਹਿਣ ਤੋਂ ਭਾਵ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਵੱਡੇ ਨੇਤਾ ਹਮੇਸ਼ਾ ਫੈਡਰੇਸ਼ਨ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋ ਕੇ ਸਰਪਰਸਤੀ ਦਿੰਦੇ ਸਨ।

ਜਦੋਂ ਅਕਾਲੀ ਦਲ ਵਿਚ ਸਿਆਸੀ ਤਾਕਤ ਪ੍ਰਾਪਤ ਕਰਨ ਦੀ ਇੱਛਾ ਪ੍ਰਬਲ ਹੋ ਗਈ ਤਾਂ 1950 ਵਿਚ ਅਕਾਲੀ ਦਲ ਅਤੇ ਕਾਂਗਰਸ ਦਾ ਰਲੇਵਾਂ ਹੋ ਗਿਆ ਸੀ। ਇਸ ਲਈ ਅਕਾਲੀ ਦਲ ਦੇ ਨੁਮਾਇੰਦੇ 1957 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਦੀਆਂ ਟਿਕਟਾਂ ਤੇ ਲੜੇ ਸਨ। ਪਰਕਾਸ਼ ਸਿੰਘ ਬਾਦਲ ਵੀ ਪਹਿਲੀ ਵਿਧਾਨ ਸਭਾ ਦੀ ਚੋਣ ਕਾਂਗਰਸ ਦੇ ਟਿਕਟ ਤੇ ਲੜਿਆ ਸੀ। ਫੈਡਰੇਸ਼ਨ ਦੇ ਆਗੂ ਭਵਿਖ ਦੀ ਲੀਡਰਸ਼ਿਪ ਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਫੈਡਰੇਸ਼ਨ ਦੇ ਕੈਂਪਾਂ ਸਮੇਂ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਦਿਆਂ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਦਾ ਪਾਠ ਪੜ੍ਹਾਇਆ ਜਾਂਦਾ ਸੀ। ਅਲ੍ਹੜ ਉਮਰ ਦੀ ਸਿਖਿਆ ਸਥਾਈ ਬਣ ਜਾਂਦੀ ਸੀ, ਇਕ ਕਿਸਮ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਅਕਾਲੀ ਦਲ ਰਾਹੀਂ ਕਾਂਗਰਸ ਦੇ ਨੇਤਾ ਉਭਰਦੇ ਸਨ। ਅਕਾਲੀ ਦਲ ਦੇ ਨੇਤਾ ਤਾਂ ਆਉਂਦੇ ਹੀ ਫੈਡਰੇਸ਼ਨ ਰਾਹੀਂ ਸਨ। ਫੈਡਰੇਸ਼ਨ ਨੇ ਭਾਈ ਹਰਬੰਸ ਲਾਲ, ਭਾਨ ੍ਯਸਿੰਘ, ਉਮਰਾਓ ਸਿੰਘ, ਪ੍ਰੇਮ ਸਿੰਘ ਲਾਲਪੁਰਾ, ਯੋਗੀ ਭਜਨ ਸਿੰਘ, ਜਸਦੇਵ ਸਿੰਘ ਸੰਧੂ, ਪ੍ਰਿੰਸੀਪਲ ਭਰਪੂਰ ਸਿੰਘ, ਪ੍ਰਿੰਸੀਪਲ ਸਤਿਬੀਰ ਸਿੰਘ, ਗੁਰਮੀਤ ਸਿੰਘ, ਸੁਰਜੀਤ ਸਿੰਘ ਮਿਨਹਾਸ, ਅਮਰਜੀਤ ਸਿੰਘ ਆਹਲੂਵਾਲੀਆ, ਤਰਲੋਚਨ ਸਿੰਘ, ਪ੍ਰਿੰਸੀਪਲ ਗੁਰਸੇਵਕ ਸਿੰਘ ਅਤੇ ਬੀਰਦਵਿੰਦਰ ਸਿੰਘ ਵਰਗੇ ਸਿੱਖ ਜੁਝਾਰੂ ਸਿਆਸਤਦਾਨ ਅਤੇ ਵਿਦਵਾਨ ਪੈਦਾ ਕੀਤੇ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਹੁਣ ਅਕਾਲੀ ਦਲ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਦਰ ਕਿਨਾਰ ਕਰਕੇ ਵਿਦਿਆਰਥੀਆਂ ਦੀ ਜਥੇਬੰਦੀ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਸਥਾਪਤ ਕਰ ਲਈ ਹੈ। ਸਕੂਲਾਂ ਅਤੇ ਕਾਲਜਾਂ ਵਿਚੋਂ ਫੈਡਰੇਸ਼ਨ ਦੀਆਂ ਸਰਗਰਮੀਆਂ ਗਾਇਬ ਹੋ ਗਈਆਂ ਹਨ। ਵੈਸੇ ਤਾਂ ਅਕਾਲੀ ਦਲ ਹੀ ਕਈ ਬਣ ਗਏ ਹਨ, ਉਨ੍ਹਾਂ ਵਿਚੋਂ ਕਿਸੇ ਇੱਕ ਨੇ ਵੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਮਾਣਤਾ ਨਹੀਂ ਦਿੱਤੀ।

ਸ਼ਰੋਮਣੀ ਅਕਾਲੀ ਦਲ ਬਾਦਲ, ਜਿਹੜਾ ਪੰਜਾਬ ਵਿਚ 10 ਸਾਲ ਲਗਾਤਾਰ ਰਾਜਭਾਗ ਵੀ ਚਲਾਉਂਦਾ ਰਿਹਾ ਹੈ, ਉਸਨੇ ਤਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਥਾਂ ਤੇ ਇਕ ਨਵੀਂ ਸੰਸਥਾ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਦੀਆਂ ਇਕਾਈਆਂ ਬਣਾ ਲਈਆਂ ਹਨ। ਅਕਾਲੀ ਦਲ ਆਪਣੇ ਮੁਢਲੇ ਅਸੂਲ ਤੋਂ ਹੀ ਮੁਨਕਰ ਹੋ ਗਿਆ ਕਿਉਂਕਿ ਅਕਾਲੀ ਦਲ ਗੁਰਦੁਆਰਾ ਸਾਹਿਬਾਨ ਦੀ ਵੇਖ ਭਾਲ ਕਰਨ ਲਈ ਬਣਿਆ ਸੀ। ਅਕਾਲੀ ਦਲ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਿਸ਼ਾਨੇ ਨੂੰ ਤਿਲਾਂਜਲੀ ਦੇ ਕੇ ਸਿਰਫ ਰਾਜ ਭਾਗ ਪ੍ਰਾਪਤ ਕਰਨ ਦੀ ਲਾਲਸਾ ਨੂੰ ਮੁੱਖ ਰੱਖਦਿਆਂ ਮੋਗਾ ਵਿਖੇ 1997 ਵਿਚ ਸਿਆਸੀ ਕਾਨਫਰੰਸ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਲਿਆ। ਇਸ ਵਿਚ ਗ਼ੈਰ ਸਿੱਖਾਂ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਅਕਾਲੀ ਦਲ ਦੇ ਪ੍ਰਮੁੱਖ ਅਹੁਦੇ ਗ਼ੈਰ ਸਿੱਖਾਂ ਨੂੰ ਦਿੱਤੇ ਗਏ ਹਨ। ਵਿਧਾਨਕਾਰ ਅਤੇ ਸੰਸਦ ਦੇ ਮੈਂਬਰ ਗ਼ੈਰ ਸਿੱਖ ਬਣਾ ਦਿੱਤੇ ਗਏ ਹਨ। ਗ਼ੈਰ ਸਿੱਖਾਂ ਨੂੰ ਮੈਂਬਰ ਬਣਾਉਣਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਉਨ੍ਹਾਂ ਨੂੰ ਸਿੱਖ ਧਰਮ ਦੇ ਅਸੂਲਾਂ ਤੇ ਚਲਣਾ ਚਾਹੀਦਾ ਹੈ। ਅਕਾਲੀ ਦਲ ਵਿਚਲੇ ਗ਼ੈਰ ਸਿੱਖ ਨੇਤਾ ਤਾਂ ਕਿਸੇ ਹੋਰ ਸਿਆਸੀ ਪਾਰਟਂ ਦੇ ਵਿੰਗ ਦੇ ਨੁਮਾਇੰਦਿਆਂ ਦੇ ਤੌਰ ਤੇ ਵਿਚਰਕੇ ਅਕਾਲੀ ਦਲ ਦਾ ਸਤਿਆਨਾਸ ਕਰ ਰਹੇ ਹਨ। ਟਕਸਾਲੀ ਅਕਾਲੀਆਂ ਨੂੰ ਤਾਂ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਮੁੱਢਲੇ ਤੌਰ ਤੇ ਅਕਾਲੀ ਦਲ ਇਕ ਸਿੱਖ ਧਾਰਮਿਕ ਅਕੀਦੇ ਵਾਲੀ ਪਾਰਟੀ ਹੈ। ਹੁਣ ਤਾਂ ਇਸਦਾ ਸਰੂਪ ਹੀ ਬਦਲ ਦਿੱਤਾ ਗਿਆ ਹੈ। ਤੁਸੀਂ ਉਨ੍ਹਾਂ ਕੋਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਕੀ ਉਮੀਦ ਕਰ ਸਕਦੇ ਹੋ? ਜਦੋਂ ਧਰਮ ਉਪਰ ਸਿਆਸਤ ਭਾਰੂ ਹੋ ਜਾਵੇ ਫਿਰ ਤਾਂ ਧਰਮ ਦਾ ਵਾਹਿਗੁਰੂ ਹੀ ਰਾਖਾ ਹੈ।

ਮੀਰੀ ਤੇ ਪੀਰੀ ਦੇ ਸੰਕਲਪ ਦਾ ਮੰਤਵ ਛੇਵੇਂ ਗੁਰੂ ਸਾਹਿਬ ਨੇ ਇਸ ਕਰਕੇ ਦਿੱਤਾ ਸੀ ਕਿ ਸਿਆਸੀ ਤਾਕਤ ਸਿੱਖ ਧਰਮ ਨੂੰ ਆਂਚ ਨਹੀਂ ਆਉਣ ਦੇਵੇਗੀ ਅਤੇ ਸਿਧਾਂਤਾਂ ਤੇ ਪਹਿਰਾ ਦੇਵੇਗੀ। ਵਰਤਮਾਨ ਸਥਿਤੀ ਵਿਚ ਸਾਰਾ ਕੁਝ ਹੀ ਉਲਟਾ ਪੁਲਟਾ ਹੋ ਗਿਆ ਹੈ। ਧਰਮ ਨੂੰ ਸਿਆਸੀ ਤਾਕਤ ਹਾਸਲ ਕਰਨ ਲਈ ਵਰਤਿਆ ਜਾ ਰਿਹਾ ਹੈ। ਅਕਾਲੀ ਦਲ ਧਰਮ ਨੂੰ ਸਿਰਫ ਸਿਆਸੀ ਤਾਕਤ ਲਈ ਵਰਤਦਾ ਹੈ। ਧਰਮ ਦੀ ਵਿਚਾਰਧਾਰਾ ਤੇ ਪਹਿਰਾ ਨਹੀਂ ਦੇ ਰਿਹਾ। ਇਸ ਨੁਕਤੇ ਨੂੰ ਗੰਭੀਰਤਾ ਨਾਲ ਵਿਚਾਰਨਾ ਪਵੇਗਾ। ਕੋਈ ਸਮਾਂ ਹੁੰਦਾ ਸੀ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਅਹੁਦੇਦਾਰ ਅਤੇ ਕਾਰਕੁਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਧਾਰਮਿਕ ਪ੍ਰੋਗਰਾਮਾ ਦੀ ਰੂਪ ਰੇਖਾ ਫੈਡਰੇਸ਼ਨ ਦੇ ਮੋਹਤਵਰ ਲੋਕ ਉਲੀਕਦੇ ਅਤੇ ਉਨ੍ਹਾਂ ਨੂੰ ਨੇਪਰੇ ਚਾੜ੍ਹਦੇ ਸਨ। ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਸਿੱਖ ਸਟੂਡੈਂਟਸ ਫੈਡਰਸ਼ਨ ਨੂੰ ਆਪਣੀ ਸ਼ਰੀਕ ਸਮਝਣ ਲੱਗ ਪਿਆ ਹੈ ਕਿਉਂਕਿ ਅੱਸੀਵਿਆਂ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਭਾਈ ਅਮਰੀਕ ਸਿੰਘ ਦੀ ਪ੍ਰਧਾਨਗੀ ਸਮੇਂ ਅਕਾਲੀ ਦਲ ਉਪਰ ਭਾਰੂ ਪੈਣ ਲੱਗ ਪਈ ਸੀ।

ਫੈਡਰੇਸ਼ਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਵੀ ਕਾਫੀ ਨੇੜੇ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਸੇ ਡਰ ਕਰਕੇ ਅਕਾਲੀ ਦਲ ਨੇ ਫੈਡਰੇਸ਼ਨ ਤੋਂ ਕਿਨਾਰਾ ਕਰ ਲਿਆ ਹੈ। ਬਲਿਊ ਸਟਾਰ ਅਪ੍ਰੇਸ਼ਨ ਕਰਵਾਉਣ ਬਾਰੇ ਅਕਾਲੀ ਦਲ ਦੇ ਨੇਤਾਵਾਂ ਵਲ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾ ਰਿਹਾ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਲੰਮਾ ਸਮਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ। ਉਨ੍ਹਾਂ ਦੇ ਸਮੇਂ ਜਿਤਨੀਆਂ ਵੀ ਸ਼ਤਾਬਦੀਆਂ ਆਈਆਂ ਸਾਰੀਆਂ ਦੇ ਪ੍ਰੋਗਰਾਮਾ ਦੀ ਰੂਪ ਰੇਖਾ ਪ੍ਰਿੰਸੀਪਲ ਭਰਪੂਰ ਸਿੰਘ ਅਤੇ ਪ੍ਰਿੰਸੀਪਲ ਸਤਿਬੀਰ ਸਿੰਘ ਬਣਾਉਂਦੇ ਰਹੇ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਦੇ ਕਾਰਕੁਨ ਇਤਨੇ ਵਿਦਵਾਨ ਹੋਏ ਹਨ। ਇਹੋ ਅਹੁਦੇਦਾਰ ਸ਼ਰੋਮਣੀ ਅਕਾਲੀ ਦਲ ਦੇ ਨੇਤਾ ਬਣਦੇ ਰਹੇ। ਬਲਿਊਸਟਾਰ ਅਪ੍ਰੇਸ਼ਨ ਜੂਨ1984 ਤੱਕ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਬੋਲਬਾਲਾ ਰਿਹਾ। ਭਾਈ ਅਮਰੀਕ ਸਿੰਘ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਤਾਕਤਵਰ ਆਖਰੀ ਪ੍ਰਧਾਨ ਰਿਹਾ ਹੈ, ਜਿਹੜੇ ਬਲਿਊਸਟਾਰ ਅਪ੍ਰੇਸ਼ਨ ਸਮੇਂ ਸ੍ਰੀ ਹਰਿਮੰਦਰ ਸਾਹਿਬ ਵਿਚ ਸ਼ਹੀਦ ਹੋ ਗਏ ਸਨ। ਭਾਵੇਂ ਉਨ੍ਹਾਂ ਤੋਂ ਬਾਅਦ ਵੀ ਫੈਡਰੇਸ਼ਨ ਥੋੜ੍ਹੀ ਬਹੁਤੀ ਸਰਗਰਮ ਰਹੀ ਪ੍ਰੰਤੂ ਅਕਾਲੀ ਦਲ ਨੇ ਫੈਡਰੇਸ਼ਨ ਨੂੰ ਆਪਣਾਉਣ ਤੋਂ ਹੀ ਕੰਨੀ ਕਤਰਾਉਣਾ ਸ਼ੁਰੂ ਕਰ ਦਿੱਤਾ। ਸਿੱਖ ਸਟੂਡੈਂਟਸ ਫ਼ੈਡਰੇਸ਼ਨ ਤੋਂ ਡਰਦਿਆਂ ਅਕਾਲੀ ਦਲ ਨੇ ਫੈਡਰੇਸ਼ਨ ਦੀ ਥਾਂ ਨਵੀਂ ਜਥੇਬੰਦੀ ਬਣਾਕੇ ਫੈਡਰੇਸ਼ਨ ਨੂੰ ਅਣਡਿਠ ਕੀਤਾ ਹੈ। ਸਿੱਖ ਨੌਜਵਾਨਾ ਦੀ ਪਨੀਰੀ ਵਿਚ ਪਤਿਤਪੁਣਾ ਆਉਣ ਦੀ ਮੁੱਖ ਤੌਰ ਤੇ ਜ਼ਿੰਮੇਵਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਨੇਤਾ ਹਨ, ਜਿਨ੍ਹਾਂ ਆਪਣੀ ਮੁੱਖ ਜ਼ਿੰਮੇਵਾਰੀ ਤੋਂ ਪਾਸਾ ਵੱਟ ਲਿਆ ਹੈ। ਇਥੋਂ ਤੱਕ ਕਿ ਇਨ੍ਹਾਂ ਨੇਤਾਵਾਂ ਦੇ ਪਰਿਵਾਰਾਂ ਦੇ ਮੈਂਬਰ ਵੀ ਪਤਿਤ ਹਨ।

ਸਤੰਬਰ2018 ਨੂੰ ਕਿਸਾਨ ਭਵਨ ਚੰਡੀਗੜ੍ਹ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੁਰਾਣੇ ਅਹੁਦੇਦਾਰਾਂ ਅਤੇ ਕੁਝ ਸਿੱਖ ਵਿਦਵਾਨਾਂ ਨੇ ਇਕੱਠੇ ਹੋ ਕੇ ਫੈਡਰੇਸ਼ਨ ਦੇ ਭਵਿਖ ਬਾਰੇ ਪਰੀਚਰਚਾ ਕੀਤੀ ਸੀ। ਸ਼ੁਰੂਆਤ ਚੰਗੀ ਹੈ ਇਸ ਲਈ ਜੇਕਰ ਸਿੱਖ ਵਿਦਵਾਨ ਅਤੇ ਸਿੱਖ ਬੁੱਧੀਜੀਵੀ ਸਿੱਖੀ ਦਾ ਭਲਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭਵਿਖ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਲਈ ਹੋਰ ਸੰਬਾਦ ਕਰਨਾ ਹੋਵੇਗਾ । ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇਕਰ ਸਿੱਖ ਨਾ ਸੰਭਲੇ ਤਾਂ ਪਤਿਤਪੁਣੇ ਅਤੇ ਗਿਰਾਵਟ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਅਕਾਲੀ ਦਲ ਨੇ ਤਾਂ ਸਿਆਸੀ ਤਾਕਤ ਦੇ ਲਾਲਚ ਵਿਚ ਆਪਣੇ ਆਪ ਨੂੰ ਪੰਜਾਬੀ ਪਾਰਟੀ ਬਣਾ ਲਿਆ ਹੈ। ਹੁਣ ਅਕਾਲੀ ਦਲ ਤਾਂ ਨਾਮ ਦਾ ਹੀ ਹੈ, ਇਸ ਦੇ ਪਿਛੇ ਹੋਰ ਸਿਆਸੀ ਤਾਕਤਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਦੀ ਭਾਈਵਾਲੀ ਨਾਲ ਅਕਾਲੀ ਦਲ ਸਰਕਾਰਾਂ ਬਣਾ ਰਿਹਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਲੋਕਾਂ ‘ਚੋਂ ਖਤਮ ਹੁੰਦੀ ਜਾ ਰਹੀ ਇਨਸਾਨੀਅਤ?

$
0
0

ਪਿਛਲੇ ਕੁਝ ਸਾਲ ਪਹਿਲਾਂ ਜੇਕਰ ਕਿਸੇ ਇੱਕ ਪਿੰਡ ਵਾਸੀ ਮੁਸ਼ਕਿਲ ਹੁੰਦੀ ਸੀ ਤਾਂ ਸਾਡਾ ਪਿੰਡ ਉਸ ਖੈਰ ਸੁੱਖ ਪੁਛਣ ਆ ਜਾਂਦਾ ਸੀ । ਪਿਛਲੇ ਸਿਆਣੇ ਲੋਕ ਹਰੇਕ ਪਿੰਡ ਵਾਸੀ ਦੀ ਮਦਦ ਕਰਨ ਲਈ ਅੱਗੇ ਆਉਂਦੇ ਸਨ ਜੇਕਰ ਕਿਸੇ ਮੱਧ ਵਰਗ ਦੇ ਵਿਅਕਤੀ ਦੀ ਧੀ ਦਾ ਆਨੰਦ ਕਾਰਜ ਹੁੰਦਾ ਸੀ ਤਾਂ ਸਾਰੇ ਪਿੰਡ ਦੇ ਲੋਕ ਵੱਧ ਤੋਂ ਵੱਧ ਦਿਲ ਖੋਲ ਕੇ ਮਦਦ ਕਰਦੇ ਸਨ । ਪਰ ਅੱਜ ਸਮਾਜ ਵਿਚ ਐਸੀ ਤਬਦੀਲੀ ਆਈ ਹੈ ਕਿ ਕੋਈ ਕਿਸੇ ਦੀ ਮਦਦ ਕਰਨ ਲਈ ਤਿਆਰ ਨਹੀਂ ਹੁੰਦਾ ਸਗੋਂ ਕਈ ਲੋਕਾਂ ਦੀ ਭਾਵਾਨਾ ਹੁੰਦੀ ਹੈ ਕਿ ਕਿਸ ਤਰ੍ਹਾਂ ਨੀਵਾ ਦਿਖਾਇਆ ਜਾ ਸਕਦਾ ਹੈ । ਅੱਜ ਲੋਕ ਕਹਿੰਦੇ ਹਨ ਸਮਾਂ ਕਿ ਨਹੀਂ ਹੈ ਅਤੇ ਸਮਾਂ ਹੁੰਦੇ ਹੋਏ ਵੀ ਲੋਕਾਂ ਕਹਿ ਦਿੰਦੇ ਹਨ ਬਹੁਤ ਰੁੱਝੇਵੇ ਰਹਿੰਦੇ ਹਨ । ਅੱਜ ਦਾ ਸਮਾਜ ਆਪਣੇ ਤੱਕ ਹੀ ਸੀਮਤ ਹੁੰਦਾ ਜਾ ਰਿਹਾ ਹੈ ਦੂਜੇ ਦੀ ਮਦਦ ਕਰਨ ਵਾਲੇ ਲੋਕਾਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਹੈ ।

ਅੱਜ ਵੀ ਦਰਿਆ ਦਿਲ ਰੱਖਣ ਵਾਲੇ ਬਹੁਤ ਸਾਰੇ ਦੇਸ਼ਾ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਲੋਂ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ । ਪੰਜਾਬ ਵਿਚ ਬਹੁਤ ਹੀ ਸਮਾਜ ਸੇਵੀ ਸੰਸਥਾ, ਕਲੱਬਾਂ ਅਤੇ ਹੋਰ ਤਰੀਕੇ ਨਾਲ ਆਰਥਿਕ ਮਦਦ ਕਰਨ ਵਾਲੇ ਦਾਨੀ ਸੱਜਣਾਂ ਦੀ ਵੀ ਕੋਈ ਘਾਟ ਨਹੀਂ ਹੈ ਦਾਨੀ ਸੱਜਣਾਂ ਵਲੋਂ ਇਲਾਜ ਕਰਵਾਉਣ ਤੋਂ ਅਸਮਰੱਥ ਲੋਕਾਂ ਨੂੰ ਇਲਾਜ ਲਈ ਪੈਸੇ ਦੇਣੇ ਪੰਜਾਬੀਆਂ ਦੀ ਖਾਸੀਅਤ ਹੈ । ਸ਼ੋਸਲ ਮੀਡੀਆ ਤੇ ਬਹੁਤ ਵੀਡੀਓ ਸਮਾਜ ਨੂੰ ਸੇਧ ਦੇਣ ਵਾਲੀਆਂ ਵੀ ਹੁੰਦੀਆਂ ਹਨ ਕਈ ਬੀਮਾਰ ਲੋਕਾਂ ਵਲੋਂ ਪੈਸੇ ਨਾ ਹੋਣ ਦੀ ਖਾਤਰ ਵਿਚ ਇਲਾਜ ਨਹੀਂ ਕਰਵਾਇਆ ਜਾਂਦਾ ਪਰ ਸ਼ੋਸਲ ਮੀਡੀਆ ਤੇ ਪਾਈ ਹੋਈ ਵੀਡੀਓ ਦੇਖਣ ਉਪਰੰਤ ਕਈ ਨੇਕ ਦਿਲ ਲੋਕ ਇਨਸਾਨੀਅਤ ਰਿਸ਼ਤੇ ਦੀ ਤਵੱਜੋਂ ਸਮਝਦੇ ਹੋਏ ਮਦਦ ਕਰ ਕਰਦੇ ਹਨ ।

ਜਿਹੜੇ ਰਾਹਗੀਰ ਸੜਕ ਵਿਚ ਐਕਸੀਡੈਂਟ ਕਾਰਨ ਮਦਦ ਲਈ ਤੜਫ ਰਹੇ ਹੁੰਦੇ ਹਨ ਅਤੇ ਕਈ ਲੋਕ ਮਦਦ ਕਰਨ ਬਜਾਏ ਮੂਕ ਦਰਸ਼ਕ ਬਣ ਕੇ ਤੱਕ ਰਹੇ ਹੁੰਦੇ ਹਨ ਉਹਨਾਂ ਨੂੰ ਸਮਾਜ ਸੇਵੀ ਸੰਸਥਾ ਦੇ ਕੰਮਾਂ ਤੋਂ ਸਿੱਖਣ ਦੀ ਲੋੜ ਹੈ ਤਾਂ ਕਿ ਉਹ ਵੀ ਇਨਸਾਨੀਅਤ ਦੇ ਰਿਸ਼ਤੇ ਨੂੰ ਮਜ਼ਬੂਤ ਰੱਖਦੇ ਹੋਏ ਬਿਨਾ ਕਿਸੇ ਭੇਦ ਭਾਵ ਦੇ ਮਦਦ ਕਰਨ ਅਜਿਹਾ ਕਰਨ ਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ।

ਮੈਂ ਕੁਝ ਆਪਣਾ ਨਿੱਜੀ ਤਜ਼ਰਬਾ ਸਾਝਾ ਕਰਦਾ ਚਾਹੁੰਦਾ ਹਾਂ ਮੈਂ 1 ਮਾਰਚ ਨੂੰ ਆਪਣੀ ਡਿਊਟੀ ਤੇ ਜਾ ਰਿਹਾ ਸੀ ਪਿੰਡ ਬੰਡਾਲੇ ਕੋਲੋ ਲੰਘਦੇ ਨੈਂਸ਼ਨਲ ਹਾਈਵੇ ਨੰ 54 ਤੇ ਇੱਕ ਪਿੰਡ ਨਾਲ ਸੰਬਧਿਤ ਲੜਕੀ ਜੋ ਆਪਣੇ ਘਰੋਂ ਪੜ੍ਹਨ ਜਾ ਰਹੀ ਸੀ ਉਸ ਦਾ ਕਾਰ ਨਾਲ ਟੱਕਰ ਹੋ ਜਾਣ ਕਰਕੇ ਐਕਸੀਡੈਂਟ ਹੋ ਗਿਆ । ਉਸ ਲੜਕੀ ਨੂੰ ਕਾਫੀ ਸੱਟਾਂ ਵੱਜੀਆਂ ਸਨ ਅਤੇ ਕਾਰ ਵਾਲਾ ਇਨਸਾਨੀਅਤ ਨੂੰ ਤਾਰ ਤਾਰ ਕਰਦਾ ਆਪਣੀ ਭਜਾ ਕੇ ਲੈ ਗਿਆ ਅਤੇ ਕੁੜੀ ਵਿਚਾਰੀ ਗੰਭੀਰ ਜਖਮੀ ਸੜਕ ਵਿਚ ਪਈ ਹੋਈ ਸੀ । ਸਾਡੇ ਹੀ ਪਿੰਡ ਦੇ ਕੁਝ ਲੋਕ ਉਸ ਲੜਕੀ ਕੋਲ ਤਾਂ ਆ ਖੜੇ ਹੋਏ ਪਰ ਉਸ ਨੂੰ ਚੁੱਕਣ ਲਈ ਕੋਈ ਵੀ ਅੱਗੇ ਨਹੀਂ ਸੀ ਆ ਰਿਹਾ ਹੈ ਸਭ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਹਨ । ਇਸ ਸਮੇਂ ਕੋਈ ਵੀ ਰਾਹਗੀਰ ਆਪਣੀ ਗੱਡੀ ਵਿਚ ਉਸ ਲੜਕੀ ਨੂੰ ਹਸਪਤਾਲ ਲੈ ਕੇ ਜਾਣ ਲਈ ਰਾਜੀ ਨਹੀਂ ਸੀ ਹੋ ਰਿਹਾ ਸਭ ਇਨਕਾਰ ਕਰੀ ਜਾ ਰਹੇ ਸਨ । ਜੇਕਰ ਉਸ ਸਮੇਂ 108 ਐਬੂਲੈਂਸ ਨੂੰ ਫੋਨ ਕਰਦੇ ਤਾਂ ਉਹ ਵੀ 10 ਤੋਂ 15 ਮਿੰਟ ਸਮਾਂ ਪਹੁੰਚਣ ਤੱਕ ਲਗਾ ਦਿੰਦੀ ਹੈ । ਉਨੇ ਸਮੇਂ ਵਿਚ ਇੱਕ ਕਾਰ ਸੇਵਾ ਵਾਲਿਆਂ ਬਾਬਿਆਂ ਦੀ ਗੱਡੀ ਆਈ ਜਿਸ ਉਕਤ ਜਗਾਂ ਤੇ ਖੜੇ ਲੋਕਾਂ ਨੇ ਕਾਫੀ ਕਿਹਾ ਕਿ ਤਾਂ ਉਹ ਜਖਮੀ ਲੜਕੀ ਵਿਚ ਹਸਪਤਾਲ ਵਿਚ ਛੱਡਣ ਲਈ ਮੰਨ ਗਏ । ਪਰ ਦੇਖ ਕੇ ਬਹੁਤ ਹੈਰਾਨੀ ਹੋਈ ਉਹ ਬਾਬਿਆਂ ਨੇ ਉਸ ਲੜਕੀ ਨੂੰ ਆਪਣੀ ਗੱਡੀ ਦੀ ਸੀਟ ਤੇ ਲੰਮੇ ਪਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਇਸ ਨੂੰ ਪਿੱਛੇ ਖੁੱਲੇ ਵਾਲੀ ਜਗਾਂ ਵਿਚ ਲੰਮੇ ਪਾ ਦਿਉ । ਇੱਕ ਅਤਿ ਜਖਮੀ ਲੜਕੀ ਜਿਸ ਦੇ ਸਿਰ ਵਿਚੋਂ ਕਾਫੀ ਖੁੂਨ ਡੁੱਲ ਚੁੱਕਾ ਸੀ ਅਤੇ ਬਹੁਤ ਤੇਜੀ ਨਾਲ ਖੂਨ ਵਗ ਰਿਹਾ ਸੀ । ਉਸ ਦੀ ਹਾਲਤ ਦੇਖ ਕੇ ਬਾਬਿਆਂ ਨੇ ਰਹਿਮ ਨਹੀਂ ਕੀਤਾ । ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਗੱਡੀ ਚਲਾਉਂਦੇ ਸਮੇਂ ਬਹੁਤ ਹਿਲਾਰੇ ਵੱਜਣੇ ਹਨ ਉਹਨਾਂ ਨਾਲ ਲੜਕੀ ਦੇ ਸਿਰ ਵਿਚੋਂ ਹੋਰ ਖੁੂਨ ਡੁੱਲੇਗਾ ਜਦੋਂ ਕਿ ਉਸ ਲੜਕੀ ਨੂੰ ਜਲਦੀ ਅਤੇ ਸੇਫ ਹਾਲਤ ਵਿਚ ਹਸਪਤਾਲ ਲੈ ਕੇ  ਜਾਣਾ ਜ਼ਰੂਰੀ ਸੀ । ਮੌਕੇ ਤੇ ਮੌਜੂਦ ਲੋਕਾਂ ਨੂੰ ਫੋਟੋਆਂ ਖਿੱਚਣ ਦੀ ਬਜਾਏ ਉਸ ਲੜਕੀ ਦੀ ਜਿੰਨੀ ਵੀ ਮਦਦ ਕਰਦੇ ਹੋ ਸਕਦੀ ਸੀ ਇਨਸਾਨੀਅਤ ਦੇ ਨਾਤੇ ਉਹ ਕਰਦੇ ।

ਮੈਂ ਖੁਦ ਕਿਸੇ ਦੀ ਲਿਫਟ ਲੈ ਕੇ ਜਾ ਰਿਹਾ ਹੈ ਮੇੈਂ ਲੋਕਾਂ ਦਾ ਰਵੱਈਆ ਦੇਖ ਕੇ ਨਾਲ-ਨਾਲ ਸੋਚਾ ਵਿਚ ਪੈ ਰਿਹਾ ਸੀ ਕਿ ਅੱਜ ਸਮੇਂ ਵਿਚ ਲੋਕ ਕਿੰਨੇ ਮਤਲਬੀ ਹਨ ਅਤੇ ਇਹਨਾਂ ਵਿਚੋਂ ਇਨਸਾਨੀਅਤ ਖਤਮ ਹੁੰਦੀ ਜਾਂ ਰਹੀ ਹੈ । ਚਲੋਂ ਪ੍ਰਮਾਤਮਾ ਸਭ ਨੂੰ ਠੀਕ ਰੱਖੇ ਪਰ ਜੇਕਰ ਕਿਸੇ ਨਾਲ ਉਹੀ ਵਾਕਿਆ ਹੋ ਜਾਵੇ ਤਾਂ ਉਹਨਾਂ ਨਾਲ ਵੀ ਰਾਹਗੀਰ ਲੋਕ ਉਸੇ ਤਰ੍ਹਾਂ ਦਾ ਵਤੀਰਾ ਕਰਨ ਕੋਈ ਜਲਦੀ ਨਾ ਚੁੱਕੇ ਦੇਖ ਦੇਖ ਕੇ ਜਾਈ ਜਾਣ ਜਾਂ ਫੋਟੋਆਂ ਖਿੱਚੀ ਜਾਣ ਤਾਂ ਫਿਰ ਉਹਨਾਂ ਦੇ ਦਿਲ ਤੇ ਕੀ ਬੀਤੇਗੀ ।
ਕਈ ਲੋਕਾਂ ਦੀ ਸੋਚ ਹੁੰਦੀ ਹੈ ਕਿ ਜੇਕਰ ਅਸੀਂ ਜਖਮੀ ਨੂੰ ਚੁੱਕ ਹਸਪਤਾਲ ਲੈ ਜਵਾਂਗਾ ਉਥੇ ਇਸ ਮੌਤ ਹੋ ਜਾਵੇਗੀ ਤਾਂ ਸਾਨੂੰ ਪੁਲਿਸ ਚੱਕਰਾਂ ਵਿਚ ਪਾ ਦੇਵੇਗੀ । ਮੈਂ ਏਥੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਮਦਦ ਕਰਨ ਵਾਲੇ ਲੋਕਾਂ ਅੱਗੇ ਵਾਸਤੇ ਹੋਰ ਮਦਦ ਕਰਨ ਲਈ ਉਤਸ਼ਾਹਿਤ ਕਰਨ ਚਾਹੀਦਾ ਹੈ ਅਤੇ ਦੋਸਤਾਨਾ ਢੰਗ ਨਾਲ ਗੱਲਬਾਤ ਕਰਨੀ ਚਾਹੀਦਾ ਹੈ । ਅਜਿਹਾ ਹੋਣ ਨਾਲ ਲੋਕਾਂ ਦੇ ਮਨਾਂ ਵਿਚੋਂ ਪੁਲਿਸ ਪ੍ਰਤੀ ਡਰ ਦਾ ਮਾਹੋਲ ਨਿਕਲ ਜਾਵੇਗਾ ਅਤੇ ਜਿਹੜੇ ਲੋਕ ਸੜਕਾਂ ਐਕਸੀਡੈਂਟ ਹੋਣ ਨਾਲ ਜਖਮੀ ਹੋ ਜਾਂਦੇ ਅਤੇ ਉਹਨਾਂ ਦੀ ਮਦਦ ਕਰਕੇ ਹਸਪਤਾਲ ਪਹੁੰਚਾ ਦੇਣਗੇ । ਇਸ ਨਾਲ ਅਨੇਕਾਂ ਹੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ । ਮੇਰੀ ਉਹਨਾਂ ਲੋਕਾਂ ਨੂੰ ਵੀ ਅਪੀਲ਼ ਕਿ ਜਿਹੜੇ ਲੋਕ ਜਖਮੀ ਦੀ ਸਭ ਤੋਂ ਪਹਿਲਾਂ ਫੋਟੋਆਂ ਖਿੱਚਣ ਲੱਗ ਪੈਂਦੇ ਹਨ ਉਹ ਪਹਿਲਾਂ ਮਦਦ ਕਰਨ ਲਈ ਤਿਆਰ ਹੋਣ । ਸ਼ੋਸਲ ਮੀਡੀਆ ਤੇ ਫੋਟੋ ਉਸ ਦੀ ਪਾਉਣ ਦੀ ਜ਼ਰੂਰ ਹੁੰਦੀ ਹੈ ਜਿਸ ਦੀ ਆਪਣਾ ਪਹਿਚਾਣ ਨਾ ਹੋਵੇ ਅਤੇ ਜਖਮੀ ਵਿਅਕਤੀਆਂ ਨੂੰ ਫਸਟ ਏਡ ਦੀ ਸਹੂਲਤ ਦੀ ਸਖਤ ਜਰੂਰਤ ਹੁੰਦੀ ਹੈ ।

ਖੁਸ਼ੀ ਦੀ ਕਲਾ..! (ਭਾਗ-2)

$
0
0

ਨਿਮਰਤਾ ਤੇ ਮਿੱਠੇ ਬੋਲ :  ਨਿਮਰਤਾ ਵਾਲਾ ਸੁਭਾਅ ਹੋਣਾ ਤੇ ਹਰ ਇੱਕ ਨਾਲ ਮਿੱਠਾ ਬੋਲਣਾ- ਸਾਡੇ ਜੀਵਨ ਨੂੰ ਕਾਫੀ ਹੱਦ ਤੱਕ ਹੌਲਾ ਫੁੱਲ ਕਰ ਦਿੰਦਾ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਹਰ ‘ਐਕਸ਼ਨ’ ਦਾ ‘ਰੀਐਕਸ਼ਨ’ ਹੁੰਦਾ ਹੈ। ਜਿਸ ਤਰ੍ਹਾਂ ਦੇ ਬੋਲ ਅਸੀਂ ਮੂੰਹੋਂ ਕੱਢਦੇ ਹਾਂ- ਉਸੇ ਤਰ੍ਹਾਂ ਦੀਆਂ ‘ਵਾਈਬਰੇਸ਼ਨ’ ਸਾਡੇ ਕੋਲ ਵਾਪਿਸ ਆਉਂਦੀਆਂ ਹਨ। ਜਿਵੇਂ- ਜਿੰਨੇ ਜ਼ੋਰ ਨਾਲ ਦੀਵਾਰ ’ਚ ਗੇਂਦ ਮਾਰੋ, ਉਨੇ ਜ਼ੋਰ ਨਾਲ ਹੀ ਵਾਪਿਸ ਆਏਗੀ। ਇਨਸਾਨ ਦੀ ਫਿਤਰਤ ਹੈ ਕਿ- ਉਹ ਆਪਣੇ ਤੋਂ ਕਮਜ਼ੋਰ ਤੇ ਰੋਹਬ ਪਾਉਂਦਾ ਹੈ- ਮਾੜਾ ਬੋਲਦਾ ਹੈ, ਪਰ ਆਪਣੇ ਤੋਂ ਤਾਕਤਵਰ ਜਾਂ ਰੁਤਬੇ ਵਿੱਚ ਵੱਡੇ ਦੇ ਅੱਗੇ ਹਮੇਸ਼ਾ ਜੀ ਜੀ ਕਰਦਾ ਹੈ। ਕੁੱਝ ਦਿਨ ਹੋਏ ਇੱਕ ਵੀਡੀਓ ਦੇਖੀ: ਇੱਕ ਬੌਸ ਨੇ ਆਪਣੀ ਕਰਮਚਾਰੀ ਨੂੰ ਖੂਬ ਡਾਂਟਿਆ- ਕਰਮਚਾਰੀ ਉਸ ਨੂੰ ਤਾਂ ਕੁੱਝ ਨਾ ਕਹਿ ਸਕਿਆ, ਪਰ ਉਸ ਨੇ ਆਪਣਾ ਗੁੱਸਾ ਘਰ ਆ ਕੇ ਬੀਵੀ ਤੇ ਕੱਢਿਆ। ਬੀਵੀ ਵੀ ਉਸ ਨੂੰ ਜਵਾਬ ਨਾ ਦੇ ਸਕੀ- ਪਰ ਗੁੱਸੇ ਵਿੱਚ ਉਸ ਨੇ ਵੱਡੇ ਮੁੰਡੇ ਦੇ ਦੋ ਥੱਪੜ ਜੜ ਦਿੱਤੇ। ਵੱਡੇ ਨੇ ਆਪਣੇ ਛੋਟੇ ਭਰਾ ਨੂੰ ਕੁੱਟ ਕੇ ਗੁੱਸਾ ਸ਼ਾਂਤ ਕੀਤਾ। ਛੋਟੇ ਨੇ ਆਪਣੇ ਪਾਲਤੂ ਕੁੱਤੇ ਦੇ ਲੱਤ ਕੱਢ ਮਾਰੀ। ਕੁੱਤਾ ਡਰਦਾ ਬਾਹਰ ਦੌੜ ਗਿਆ ਤੇ ਉਸ ਨੇ ਇੱਕ ਬੰਦੇ ਦੇ ਜਾ ਚੱਕ ਵੱਢਿਆ। ਤੇ ਇਹ ਬੰਦਾ ਪਤਾ ਕੌਣ ਸੀ?- ਉਹੀ ਡਾਂਟਣ ਵਾਲਾ ਬੌਸ!

ਨਿਮਰਤਾ ਰੱਖਣ ਨਾਲ ਬੰਦਾ ਛੋਟਾ ਨਹੀਂ ਹੋ ਜਾਂਦਾ- ਸਗੋਂ ਦੂਜਿਆਂ ਦਾ ਦਿਲ ਜਿੱਤ ਲੈਂਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਫੁਰਮਾ ਰਹੇ ਹਨ ਕਿ- ਮਿੱਠਾ ਬੋਲਣ ਦਾ ਗੁਣ ਸਭ ਚੰਗਿਆਈਆਂ ਦਾ ਤੱਤ ਹੈ-

ਮਿੱਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥(ਅੰਗ 470)

ਕੌੜੇ ਬੋਲ ਸਾਡੇ ਸਰੀਰਕ ਤੇ ਮਾਨਸਿਕ ਵਿਕਾਸ, ਦੋਹਾਂ ਤੇ ਬੁਰਾ ਅਸਰ ਪਾਉਂਦੇ ਹਨ-
ਨਾਨਕ ਫਿੱਕੈ ਬੋਲਿਐ ਤਨੁ ਮਨੁ ਫਿਕਾ ਹੋਇ॥(ਅੰਗ 473)

ਸਾਥੀਓ- ਆਪਾਂ ਰੋਜ਼ਾਨਾ ਜੀਵਨ ਵਿੱਚ ਦੇਖਦੇ ਹਾਂ ਕਿ- ਕਈ ਅੜੇ ਹੋਏ ਕੰਮ ਵੀ, ਨਿਮਰਤਾ ਤੇ ਮਿੱਠੇ ਬੋਲਾਂ ਨਾਲ ਸਹਿਜੇ ਹੀ ਹੋ ਜਾਂਦੇ ਹਨ। ਪਰ ਇਸ ਨੂੰ ਵੀ ਆਪਣੇ ਜੀਵਨ ਦੀ ਆਦਤ ਬਨਾਉਣ ਲਈ- ਸ਼ੁਰੂਆਤ ਘਰ ਪਰਿਵਾਰ ਤੋਂ ਕਰਨੀ ਪਵੇਗੀ। ਸਾਨੂੰ ਨਵੀਂ ਪੀੜ੍ਹੀ ਨਾਲ ਸ਼ਿਕਾਇਤ ਰਹਿੰਦੀ ਹੈ ਕਿ ਇਹ ਵੱਡਿਆਂ ਨਾਲ ‘ਪੋਲਾਈਟਲੀ’ ਨਹੀਂ ਬੋਲਦੇ। ਪਰ ਸੋਚਣ ਵਾਲੀ ਗੱਲ ਇਹ ਹੈ ਕਿ- ਕੀ ਅਸੀਂ ਬਚਪਨ ਤੋਂ ਉਨ੍ਹਾਂ ਦੇ ਸਾਹਮਣੇ ਇੱਕ ਦੂਜੇ ਨਾਲ ‘ਪੋਲਾਈਟਲੀ’ ਬੋਲੇ ਹਾਂ? ਅੱਜ ਇਹ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ- ਜੇ ਅਸੀਂ ਪਰਿਵਾਰ ਦੇ ਸਾਰੇ ਮੈਂਬਰ ਇਹ ਗੁਣ ਧਾਰਨ ਕਰ ਲਈਏ ਤਾਂ ਸਾਡੇ ਘਰਾਂ ਨੂੰ ਸਵਰਗ ਬਨਣ ਵਿੱਚ ਦੇਰ ਨਹੀਂ ਲੱਗਣੀ!

ਭੁੱਲਣ ਲਈ ਮੁਆਫ਼ ਕਰੋ :  ਦੁਨੀਆਂ ਵਿੱਚ ਵਿਚਰਦਿਆਂ ਸਾਡੇ ਕੋਲੋਂ ਜਾਣੇ ਅਨਜਾਣੇ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ। ਗਲਤੀ ਦੀ ਮੁਆਫੀ ਮੰਗ ਲੈਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ- ਤੇ ਮੁਆਫ ਕਰਨ ਵਾਲਾ ਤਾਂ ਉਸ ਤੋਂ ਵੀ ਮਹਾਨ ਹੁੰਦਾ ਹੈ। ਮੁਆਫ ਕਰਦਿਆਂ ਕਿਸੇ ਤੇ ਅਹਿਸਾਨ ਨਹੀਂ ਕਰਨਾ ਚਾਹੀਦਾ- ਸਗੋਂ ਇਹ ਤਾਂ ਆਪਣੇ ਆਪ ਤੇ ਇੱਕ ਪਰਉਪਕਾਰ ਹੈ। ਜਦ ਤੱਕ ਅਸੀਂ ਕਿਸੇ ਨੂੰ ਮੁਆਫ ਨਹੀਂ ਕੀਤਾ ਹੁੰਦਾ, ਉਦੋਂ ਤੱਕ ਸਾਡੇ ਮਨ ਵਿੱਚ ਉਸ ਪ੍ਰਤੀ ਨਫਰਤ ਜਾਂ ਈਰਖਾ, ਲਗਾਤਾਰ ਜਾਰੀ ਰਹਿੰਦੀ ਹੈ- ਜੋ ਸਾਡੇ ਅੰਦਰ ਕਈ ਬੀਮਾਰੀਆਂ ਨੂੰ ਜਨਮ ਦੇ ਸਕਦੀ ਹੈ। ਸੋ ਦੂਜਿਆਂ ਨੂੰ ਮੁਆਫ ਕਰਕੇ ਅਸੀਂ ਅਸਲ ਵਿੱਚ ਆਪਣੇ ਮਨ ਤੇ ਪਿਆ ਮਣਾਂ ਮੂੰਹੀਂ ਬੋਝ ਉਤਾਰ ਕੇ, ਹੌਲ਼ੇ ਫੁੱਲ ਹੋ ਜਾਂਦੇ ਹਾਂ। ਇੱਕ ਧਾਰਮਿਕ ਕੈਂਪ ਵਿੱਚ ਸਾਨੂੰ ਇਹ ਪ੍ਰੈਕਟੀਕਲ ਕਰਵਾਇਆ ਸੀ ਕਿ- ‘ਜਿਸ ਜਿਸ ਬੰਦੇ ਨੇ ਜ਼ਿੰਦਗੀ ‘ਚ ਤੁਹਾਡਾ ਦਿਲ ਦੁਖਾਇਆ- ਉਹਨਾਂ ਦੀ ਲਿਸਟ ਬਣਾ ਕੇ- ਇੱਕ ਇੱਕ ਨੂੰ ਦਿਲੋਂ ਮੁਆਫ ਕਰਕੇ- ਉਸਦਾ ਨਾਮ ਕੱਟੀ ਜਾਓ- ਤੇ ਭੁੱਲ ਜਾਓ ਕਿ ਕਿਸੇ ਨੇ ਤੁਹਾਨੂੰ ਕਦੇ ਦੁਖੀ ਕੀਤਾ ਸੀ’। ਮਾਨਸਿਕ ਬੀਮਾਰੀਆਂ ਤੋਂ ਬਚਣ ਦਾ ਵੀ, ਇਹ ਇੱਕ ਸਰਲ ਉਪਾਅ ਹੈ।

ਸਾਡੇ ਤਾਂ ਦਸ਼ਮੇਸ਼ ਪਿਤਾ ਨੇ, 40 ਸਿੰਘਾਂ ਵਲੋਂ ਲਿਖਿਆ ਹੋਇਆ ਬੇਦਾਵਾ ਪਾੜ ਕੇ ਸਾਨੂੰ ਖਿਮਾ ਕਰਨ ਦੀ ਜਾਚ ਸਿਖਾਈ ਹੈ। ਜੇ ਅਸੀਂ ਇਸ ਗੁਣ ਨੂੰ ਜੀਵਨ ਵਿੱਚ ਧਾਰਨ ਕਰ ਲਈਏ ਤਾਂ ਸਾਡੇ ਘਰਾਂ ਦੇ ਕਲਾ-ਕਲੇਸ਼ ਸਹਿਜੇ ਹੀ ਸਮਾਪਤ ਹੋ ਸਕਦੇ ਹਨ। ਪਰ ਅਕਸਰ ਹੁੰਦਾ ਇਹ ਹੈ ਕਿ- ਨਿੱਕੀ ਨਿੱਕੀ ਗੱਲ ਨੂੰ ‘ਈਗੋ’ ਇਸ਼ੂ ਬਣਾ, ਅਸੀਂ ਇੱਕ ਦੂਜੇ ਦੀਆਂ ਗਲਤੀਆਂ ਨਜ਼ਰ ਅੰਦਾਜ਼ ਨਹੀਂ ਕਰਦੇ। ਕਈ ਤਾਂ ਏਥੋਂ ਤੱਕ ਵੀ ਕਹਿ ਦੇਣਗੇ ਕਿ- ‘ਫਲਾਨੇ ਨੇ ਮੈਨੂੰ ਇੰਨਾ ਦੁਖੀ ਕੀਤਾ- ਮੈਂ ਉਸ ਨੂੰ ਸੱਤ ਜਨਮਾਂ ਤੱਕ ਮੁਆਫ ਨਹੀਂ ਕਰ ਸਕਦਾ ਜਾਂ ਸਕਦੀ’। ਪਰ ਉਹ ਇਹ ਨਹੀਂ ਸੋਚਦਾ ਕਿ ਇਸ ਨਾਲ, ਉਹ ਆਪਣਾ ਹੀ ਨੁਕਸਾਨ ਕਰ ਰਿਹਾ। ਜੇ ਅਸੀਂ ਆਪਣੇ ਜੀਵਨ ਨੂੰ ਸੁਖਾਵਾਂ ਬਨਾਉਣਾ ਚਾਹੁੰਦੇ ਹਾਂ ਤਾਂ ਸਾਨੂੰ ‘ਫੌਰਗਿਵ ਟੂ ਫੌਰਗੈਟ’ ਦੇ ਅਸੂਲ ਨੂੰ ਅਪਨਾਉਣਾ ਪਵੇਗਾ।

ਸਿਮਰਨ ਸਾਧਨਾ :  ਕਈ ਵਾਰੀ ਦੇਖਿਆ ਗਿਆ ਕਿ- ਜ਼ਿੰਦਗੀ ਵਿੱਚ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ, ਅੰਦਰ ਇੱਕ ਖਾਲੀਪਨ ਮਹਿਸੂਸ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਤਨ-ਮਨ ਦੀਆਂ ਲੋੜਾਂ ਤਾਂ ਪੂਰੀਆਂ ਕਰ ਲਈਆਂ ਪਰ ਆਤਮਾ ਦੀ ਖੁਰਾਕ ਵੱਲ ਧਿਆਨ ਨਹੀਂ ਦਿੱਤਾ। ਜਿਵੇਂ ਸਾਡੀ ਸਰੀਰ ਰੂਪੀ ਮਸ਼ੀਨ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ, ਪੌਸ਼ਟਿਕ ਖੁਰਾਕ ਦੀ ਲੋੜ ਹੁੰਦੀ ਹੈ- ਉਸੇ ਤਰ੍ਹਾਂ ਹੀ ਸਾਡੀ ਆਤਮਾ ਨੂੰ ਵੀ ਖੁਰਾਕ ਦੀ ਲੋੜ ਹੈ- ਤੇ ਉਹ ਹੈ ਸਿਮਰਨ ਸਾਧਨਾ। ਸਾਡੀ ਆਤਮਾ, ਪ੍ਰਮਾਤਮਾ ਦਾ ਹੀ ਅੰਸ਼ ਹੈ ਤੇ ਇਹ ਸਾਡੇ ਸਰੀਰ ਦਾ ਡਰਾਈਵਰ ਹੈ। ਇਸ ਦੀ ਤ੍ਰਿਪਤੀ ਲਈ, ਆਪਣੇ ਸਵਾਸਾਂ ਦਾ ਦਸਵੰਧ, ਪ੍ਰਮਾਤਮਾ ਦੀ ਯਾਦ ਵਿੱਚ ਲਾਉਣਾ ਵੀ ਬੇਹੱਦ ਜਰੂਰੀ ਹੈ। ਜਿਵੇਂ ਆਪਣੇ ਫੋਨ ਨੂੰ ਸਵੇਰੇ ਚਾਰਜ ਕਰਨਾ ਪੈਂਦਾ ਹੈ ਤਾਂ ਕਿ ਉਹ ਸਾਰਾ ਦਿਨ ਚਲ ਸਕੇ- ਇਸੇ ਤਰ੍ਹਾਂ ਆਪਣੇ ਸਰੀਰ ਦੀ ਬੈਟਰੀ ਨੂੰ ਵੀ ਸਵੇਰੇ ਘੱਟੋ ਘੱਟ ਇੱਕ ਘੰਟਾ ਚਾਰਜ ਕਰਨਾ ਜਰੂਰੀ ਹੈ ਤਾਂ ਕਿ ਉਹ ਸਾਰੇ ਦਿਨ ਦਾ ਕਾਰੋਬਾਰ ਸਹੀ ਢੰਗ ਨਾਲ ਕਰ ਸਕੇ। ਇਸ ਤੋਂ ਬਿਨਾ ਜੇ ਦਿਨ ਵੇਲੇ ਜਾਂ ਵੀਕਐਂਡ ਤੇ ਸਮਾਂ ਮਿਲੇ ਤਾਂ- ਸਤ-ਸੰਗਤ ਜਾਂ ਕਥਾ ਕੀਰਤਨ ਵੀ ਸੁਣਿਆਂ ਜਾਵੇ। ਗੱਲ ਕੀ, ਉਸ ਪ੍ਰਮਾਤਮਾ ਦੀ ਯਾਦ ‘ਚ ਜੁੜਨਾ- ਜਿਸ ਨੇ ਸਾਨੂੰ ਇਹ ਮਨੁੱਖਾ ਜਨਮ ਬਖਸ਼ਿਆ ਹੈ। ਪਰ ਓਸ ਦੀ ਯਾਦ ਵਿੱਚ ਬਿਤਾਇਆ ਇਹ ‘ਕੁਆਲਿਟੀ ਟਾਈਮ’ ਹੋਣਾ ਚਾਹੀਦਾ ਨਾ ਕਿ ਖਾਨਾ- ਪੂਰਤੀ। ਕਈ ਵਾਰੀ ਅਸੀਂ ਪਾਠ ਵੀ ਕਰਦੇ ਹਾਂ- ਪਰ ਮਨ ਇੱਧਰ ਉਧਰ ਦੌੜਾ ਵੀ ਫਿਰਦਾ ਹੈ। ਸੋ ਮਨ ਨੂੰ ਫਜ਼ੂਲ ਸੋਚਾਂ ਤੋਂ ਰੋਕ ਕੇ, ਵਰਤਮਾਨ ‘ਚ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਮੇਰੀ ਇੱਕ ਸਹੇਲੀ ਆਪਣਾ ਅਨੁਭਵ ਦੱਸਦੀ ਹੋਈ ਕਹਿੰਦੀ ਹੈ ਕਿ- ‘ਜਦੋਂ ਅੰਮ੍ਰਿਤ ਵੇਲੇ ਉੱਠ ਕੇ ਨਿੱਤ ਨੇਮ ਕਰ ਲਈਦਾ ਹੈ ਤਾਂ ਸਾਰੇ ਦਿਨ ਦੇ ਕੰਮ ਕਾਰ ਲਈ ਇੱਕ ਤਾਕਤ ਦਾ ਕੈਪਸੂਲ ਮਿਲ ਜਾਂਦਾ ਹੈ’। ਪੰਜਵੇਂ ਪਾਤਸ਼ਾਹ ਵੀ ਸੁਖਮਨੀ ਸਾਹਿਬ ਵਿੱਚ ਸਾਨੂੰ ਸਮਝਾ ਰਹੇ ਹਨ ਕਿ-

ਸਿਮਰਉ ਸਿਮਰ ਸਿਮਰ ਸੁਖੁ ਪਾਵਉ॥
ਕਲਿ ਕਲੇਸ ਤਨ ਮਾਹਿ ਮਿਟਾਵਉ॥ (ਅੰਗ 262)

ਘਰ ਦਾ ਕੋਈ ਇੱਕ ਕੋਨਾ ਚੁਣ ਲਵੋ ਜਿੱਥੇ ਇਕਾਗਰ ਚਿੱਤ ਹੋ ਕੇ, ਉਸ ਕਰਤੇ ਦੀ ਯਾਦ ਵਿੱਚ ਕੁਝ ਸਮਾਂ ਜੁੜਿਆ ਜਾ ਸਕੇ। ਸੋ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਜੇ ਤੁਸੀਂ ਆਪਣੇ ਮਨ ਦੀ ਸ਼ਾਂਤੀ ਚਾਹੁੰਦੇ ਹੋ- ਤਾਂ ਅਜ਼ਮਾ ਵੇਖੋ!

ਪੌਸ਼ਟਿਕ ਭੋਜਨ ਅਤੇ ਕਸਰਤ :  ਪੌਸ਼ਟਿਕ ਭੋਜਨ ਕਿਹੋ ਜਿਹਾ ਹੋਵੇ? ਇਸ ਲਈ ਸਾਨੂੰ ਚਾਰ ਪਹਿਲੂਆਂ ਤੇ ਵਿਚਾਰ ਕਰਨੀ ਪਵੇਗੀ। ਪਹਿਲਾ- ਜਿਸ ਕਮਾਈ ਨਾਲ ਘਰ ਵਿੱਚ ਗਰੌਸਰੀ ਆ ਰਹੀ ਹੈ- ਉਹ ਕਿਸ ਤਰ੍ਹਾਂ ਦੀ ਹੈ? ਈਮਾਨਦਾਰੀ ਦੀ ਹੈ ਕਿ ਬੇਈਮਾਨੀ ਦੀ? ਦੂਸਰਾ- ਉਸ ਨੂੰ ਪਕਾਉਣ ਵਾਲੀ ਦੇ ਮਨ ਦੀ ਸਥਿਤੀ ਕਿਹੋ ਜਿਹੀ ਹੈ? ਤੀਸਰਾ- ਕਿਹੜਾ ਭੋਜਨ ਬਣਾ ਰਹੇ ਹੋ? ਚੌਥਾ- ਛਕਣ ਵੇਲੇ ਮਨ ਦੀ ਸਥਿਤੀ ਕਿਹੋ ਜਿਹੀ ਹੈ?

ਸੋ ਪਹਿਲਾਂ ਤਾਂ ਸਾਡੀ ਕਿਰਤ ਕਮਾਈ ਸੁੱਚੀ ਹੋਵੇ। ਕਿਸੇ ਦਾ ਦਿਲ ਦੁਖਾ ਕੇ ਜਾਂ ਕਿਸੇ ਦਾ ਹੱਕ ਮਾਰ ਕੇ ਜਾਂ ਰਿਸ਼ਵਤ ਵਾਲੇ ਧਨ ਨਾਲ ਕਮਾਈ ਰੋਟੀ- ਪਰਿਵਾਰ ਦੇ ਸਰੀਰ ਵਿੱਚ ਵਿਕਾਰ ਪੈਦਾ ਕਰੇਗੀ। ਗੁਰੂੁ ਨਾਨਕ ਦੇਵ ਜੀ ਨੇ ਏਸੇ ਕਾਰਨ ਕਰਕੇ ਹੀ ਮਲਕ ਭਾਗੋ ਦੇ ਪਕਵਾਨਾਂ ਨੂੰ ਠੁਕਰਾ- ਭਾਈ ਲਾਲੋ ਦੀ ਰੁੱਖੀ ਮਿੱਸੀ ਨੂੰ ਪਰਵਾਨ ਕੀਤਾ ਸੀ। ਦੁਸਰਾ- ਖਾਣਾ ਬਨਾਉਣ ਵੇਲੇ ਮਨ ਸ਼ਾਂਤ, ਪ੍ਰੇਮ ਭਾਵਨਾ ਵਾਲਾ ਹੋਵੇ ਤੇ ਖੁਸ਼ੀ ਨਾਲ ਖਾਣਾ ਬਣਾਇਆ ਜਾਵੇ। ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ, ਸੇਵਾ ਭਾਵ ਨਾਲ ਬਣਾਇਆ ਭੋਜਨ, ਅੰਮ੍ਰਿਤ ਬਣ ਜਾਂਦਾ ਹੈ। ਗੁਰੂੁ ਘਰਾਂ ਵਿੱਚ ਲੰਗਰ ਇਸੇ ਕਾਰਨ ਹੀ ਵੱਧ ਸੁਆਦੀ ਹੁੰਦਾ ਹੈ ਕਿਉਂਕਿ ਉਸ ਵਿੱਚ ‘ਪੌਜ਼ਿਟਵ ਵਾਈਬਰੇਸ਼ਨ’ ਹੁੰਦੀਆਂ ਹਨ। ਤੀਸਰਾ- ਭੋਜਨ ਵਿੱਚ ਹਰੀਆਂ ਸਬਜੀਆਂ,  ਘੱਟ ਫੈਟ, ਵੱਧ ਕੈਲੋਰੀਜ਼, ਵੱਧ ਫਾਈਬਰ, ਘੱਟ ਤਲਿਆ, ਘੱਟ ਮਸਾਲੇ, ਘੱਟ ਮਿਠਾਸ, ਘੱਟ ਨਮਕ ਤੇ ਪੌਸ਼ਟਿਕ ਹੋਵੇ। ਚੌਥਾ ਹੈ- ਛਕਣ ਵੇਲੇ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ। ਪੰਜਵੇਂ ਪਤਾਸ਼ਾਹ ਵੀ ਸਮਝਾ ਰਹੇ ਹਨ ਕਿ-

ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਵੈ॥
ਤਿਸ ਠਾਕਰ ਕੋ ਰਖ ਮਨ ਮਾਹਿ॥ (ਅੰਗ 269)

ਕੋਸ਼ਿਸ਼ ਕੀਤੀ ਜਾਵੇ ਕਿ ਪਰਿਵਾਰ ਇਕੱਠਾ ਬਹਿ ਕੇ ਭੋਜਨ ਛਕੇ। ਆਪਸ ਵਿੱਚ ਪ੍ਰੇਮ ਭਾਵਨਾ ਨਾਲ ਤੇ ਸ਼ਾਂਤ ਮਨ ਨਾਲ ਛਕਿਆ ਭੋਜਨ, ਸਾਡੀ ਸੇਹਤ ਲਈ ਸੁਖਦਾਈ ਹੋਏਗਾ। ਭੋਜਨ ਛਕਣ ਸਮੇਂ ਤੇ ਪਕਾਉਣ ਸਮੇਂ, ਟੀ. ਵੀ. ਬੰਦ ਰੱਖਿਆ ਜਾਵੇ ਤਾਂ ਬੇਹਤਰ ਹੋਏਗਾ।

ਇਸ ਦੇ ਨਾਲ ਹੀ ਇਹ ਸੁਆਲ ਵੀ ਪੈਦਾ ਹੁੰਦਾ ਹੈ ਕਿ- ਕੀ ਬਾਹਰੋਂ ਖਾਧਾ ਭੋਜਨ ਨੁਕਸਾਨਦੇਹ ਹੈ? ਜੇ ਹੈ ਤਾਂ ਕਿੱਦਾਂ? ਕਈ ਵਾਰੀ ਮਜਬੂਰੀ ਵੱਸ ਬਾਹਰ ਦਾ ਖਾਣਾ ਖਾਣਾ ਵੀ ਪੈਂਦਾ ਹੈ- ਪਰ ਕੋਸ਼ਿਸ਼ ਕੀਤੀ ਜਾਵੇ ਕਿ ਬਾਹਰ ਜਾਣ ਲੱਗਿਆਂ, ਕੁੱਝ ਘਰੋਂ ਹੀ ਨਾਲ ਲੈ ਕੇ ਤੁਰਿਆ ਜਾਵੇ।  ਕਿਉਂਕਿ ਸਾਨੂੰ ਨਹੀਂ ਪਤਾ ਕਿ- ਬਾਹਰ ਦੇ ਖਾਣੇ ਲਈ ਕਿਸ ਤਰ੍ਹਾਂ ਦਾ ਸਮਾਨ ਵਰਤਿਆ ਗਿਆ ਜਾਂ ਬਨਾਉਣ ਵਾਲਿਆਂ ਨੇ ਕਿਸ ਤਰ੍ਹਾਂ ਦੇ ਮਨ ਨਾਲ ਬਣਾਇਆ।

ਪੌਸ਼ਟਿਕ ਭੋਜਨ ਦੇ ਨਾਲ, ਕਸਰਤ ਵੀ ਬੇਹੱਦ ਜਰੂਰੀ ਹੈ। ਲੰਬੀ ਸੈਰ, ਯੋਗਾ ਆਦਿ ਕਰਕੇ ਸਰੀਰ ਰੂਪੀ ਮਸ਼ੀਨ ਦੇ ਹਰ ਇੱਕ ਪੁਰਜ਼ੇ (ਅੰਗ) ਨੂੰ ਹਿਲਾਉਣਾ, ਇਸ ਦੇ ਵਧੀਆ ਕੰਮ ਕਰਨ ‘ਚ ਸਹਾਈ ਹੁੰਦਾ ਹੈ। ਸਾਡੇ ਜੋੜਾਂ ਦੇ ਜਾਮ ਹੋ ਜਾਣ ਦਾ ਕਾਰਨ, ਕਸਰਤ ਦੀ ਘਾਟ ਹੀ ਹੁੰਦਾ ਹੈ। ਜੇ ਬਚਪਨ ਤੋਂ ਹੀ ਇਸ ਦੀ ਆਦਤ ਪਾ ਲਈ ਜਾਵੇ ਤਾਂ ਬੁਢਾਪੇ ਤੱਕ ਬਹੁਤ ਸਾਰੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਅੱਜ ਦੇ ਮਸ਼ੀਨੀ ਯੁੱਗ ਵਿੱਚ, ਬਹੁਤੇ ਕੰਮ ਕੰਪਿਉਟਰ ਤੇ ਬੈਠ ਕਰਨੇ ਪੈਂਦੇ ਹਨ- ਜਿਸ ਨਾਲ ‘ਫਿਜ਼ੀਕਲ ਵਰਜਿਸ਼’ ਨਹੀਂ ਹੁੰਦੀ। ਸੋ ਇਸ ਲਈ ਸਾਨੂੰ ਸਵੇਰੇ ਸ਼ਾਮ- ਕੁੱਝ ਸਮਾਂ ਕੱਢਣਾ ਪਏਗਾ।

ਗੁਣ ਨੂੰ ਆਦਤ ਬਨਾਉਣਾ :  ਪ੍ਰਮਾਤਮਾ ਨੇ ਹਰੇਕ ਨੂੰ ਕੋਈ ਨਾ ਕੋਈ ਗੁਣ ਜਰੂਰ ਦਿੱਤਾ ਹੈ। ਕੋਈ ਸੁਹਣਾ ਗਾ ਸਕਦਾ ਹੈ, ਕੋਈ ਲਿਖ ਸਕਦਾ ਹੈ, ਕੋਈ ਖੇਡਾਂ ‘ਚ ਨਿਪੁੰਨ ਹੈ, ਕੋਈ ਵਧੀਆ ਬੁਲਾਰਾ ਹੈ- ਕੋਈ ਪੇਂਟਰ ਹੈ। ਗੱਲ ਕੀ- ਹਰ ਬੰਦੇ ਦਾ ਇਹ ਕੁਦਰਤੀ ਗੁਣ ਉਸ ਦੀ ‘ਹੌਬੀ’ ਕਹਾਉਂਦਾ ਹੈ। ਆਪਣੇ ਸ਼ੌਕ ਦਾ ਕੰਮ ਕਰਦੇ ਹੋਏ, ਬੰਦੇ ਨੂੰ ਦੁਨੀਆਂ ਭੁੱਲ ਜਾਂਦੀ ਹੈ। ਮਨ ਇਕਾਗਰ ਹੋ ਜਾਂਦਾ ਹੈ। ਸੋ ਮਨ ਨੂੰ ਫਜ਼ੂਲ ਵਿਚਾਰਾਂ ਤੋਂ ਰੋਕਣ ਲਈ, ਆਪਣੇ ਸ਼ੌਕ ਨੂੰ ਆਦਤ ਬਣਾ ਲੈਣਾ- ਬਹੁਤ ਕਾਰਗਰ ਸਿੱਧ ਹੁੰਦਾ ਹੈ। ਜੇ ਸਾਡਾ ਸ਼ੌਕ ਕਿੱਤਾ ਨਹੀਂ ਬਣ ਸਕਿਆ ਤਾਂ ਵੀ ਕਾਰੋਬਾਰ ਕਰਦਿਆਂ, ਕੁੱਝ ਸਮਾਂ ਇਸ ਲਈ, ਕੱਢਣਾ ਜਰੂਰੀ ਹੈ- ਜੋ ਸਾਨੂੰ ਅੰਦਰੂਨੀ ਖੁਸ਼ੀ ਪ੍ਰਦਾਨ ਕਰੇਗਾ। ਇਹ ਸਾਨੂੰ ਇਕੱਲੇਪਨ ਜਾਂ ਡਿਪਰੈਸ਼ਨ ਤੋਂ ਤਾਂ  ਬਚਾਉਂਦਾ ਹੀ ਹੈ- ਪਰ ਕਈ ਵਾਰੀ ਇਸੇ ਗੁਣ ਕਾਰਨ ਸਾਡੀ ਸਮਾਜ ਵਿੱਚ ਨਿਵੇਕਲੀ ਪਹਿਚਾਣ ਵੀ ਬਣ ਜਾਂਦੀ ਹੈ- ਇਹ ਮੇਰਾ ਨਿੱਜੀ ਤਜਰਬਾ ਹੈ।
ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ ਹੋਣਾ:  ਅੱਜ ਦੇ ਜ਼ਮਾਨੇ ਵਿੱਚ ਅਸੀਂ ਆਪਣੇ ਦੁੱਖਾਂ ਨਾਲ ਇੰਨੇ ਦੁਖੀ ਨਹੀਂ- ਜਿੰਨਾ ਦੂਜਿਆਂ ਦੇ ਸੁੱਖ ਦੇਖ ਦੇਖ ਕੇ ਹੁੰਦੇ ਹਾਂ। ਕਿਸੇ ਦੀ ਖੁਸ਼ੀ ਸਾਥੋਂ ਜਰ ਹੀ ਨਹੀਂ ਹੁੰਦੀ। ਅਸੀਂ ਉਪਰਲੇ ਮਨੋਂ ਵਧਾਈ ਵੀ ਦੇ ਆਉਂਦੇ ਹਾਂ- ਪਰ ਅੰਦਰੋ ਅੰਦਰੀ ਈਰਖਾ ਵੱਸ ਸੜ ਕੇ ਸੁਆਹ ਹੋਏ ਹੁੰਦੇ ਹਾਂ- ਤੇ ਫਿਰ ਉਸਨੂੰ ਨੀਵਾਂ ਕਰਨ ਦੇ ਆਹਰ ਲੱਗ ਜਾਂਦੇ ਹਾਂ।

ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰ, ਉਸ ਤੋਂ ਵੱਡਾ ਘਰ, ਵੱਡੀ ਗੱਡੀ, ਜਾਂ ਉਸ ਤੋਂ ਵੱਡੀ ਪਾਰਟੀ ਜਾਂ ਵਿਆਹ ਕਰਕੇ, ਉਸ ਨੂੰ ਸਾੜਨਾ ਚਾਹੁੰਦੇ ਹਾਂ। ਬੱਸ ਇਸੇ ਦੌੜ ਵਿੱਚ ਹਰ ਕੋਈ, ਆਪਣਾ ਨੁਕਸਾਨ ਕਰੀ ਜਾਂਦਾ ਹੈ। ਦੂਜਿਆਂ ਦੇ ਗੁਣਾਂ ਦੀ ਜਾਂ ਉਸ ਦੀ ਕਿਸੇ ਪ੍ਰਾਪਤੀ ਦੀ ਕਦਰ ਕਰਨੀ, ਖੁਸ਼ ਹੋਣਾ, ਤੇ ਬਣਦੀ ਸਿਫਤ ਕਰਨੀ- ਕਿਸੇ ਵਿਰਲੇ ਦੇ ਹਿੱਸੇ ਆਉਂਦੀ ਹੈ। ਉਪਰਲੇ ਮਨੋਂ ਤਾਂ ਹਰ ਕੋਈ ਵਾਹ ਵਾਹ ਕਰਕੇ, ਖੁਸ਼ਾਮਦ ਕਰ ਦਿੰਦਾ ਹੈ। ਸਾਡੇ ਵਿਚੋਂ ਬਹੁਤਿਆਂ ਨੂੰ ਆਪਣੇ ਵਿਚਾਰ ਉੱਤਮ ਲਗਦੇ ਹਨ- ਤੇ ਦੂਜਿਆਂ ਦੀ ਨੁਕਤਾਚੀਨੀ ਕਰਨੀ ਉਹਨਾਂ ਦੀ ਆਦਤ ਬਣ ਜਾਂਦਾ ਹੈ। ਕੁੱਝ ਲੋਕ ਤਾਂ ਅਜੇਹੀ ਸੋਚ ਦੇ ਮਾਲਕ ਹਨ- ਕਿ ਕਿਸੇ ਦੀ ਖੁਸ਼ੀ ਜਾਂ ਹੋ ਰਹੀ ਪ੍ਰਸ਼ੰਸਾ ਨੂੰ ਬਰਦਾਸ਼ਤ ਵੀ ਨਹੀਂ ਕਰ ਸਕਦੇ- ਤੇ ਮੱਥੇ ਤਿਉੜੀਆਂ ਪਾ ਲੈਂਦੇ ਹਨ। ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ ਹੋਣ ਨਾਲ, ਸਾਡੇ ਆਪਣੇ ਮਨ ਦੀ ਖੁਸ਼ੀ, ਆਪਣੇ ਆਪ ਦੁਗਣੀ ਹੋ ਜਾਂਦੀ ਹੈ। ਸੋ ਸਾਨੂੰ ਕਦੇ ਵੀ ਕਿਸੇ ਦੇ ਦੁੱਖ ਸੁੱਖ ਵਿੱਚ, ਅਪਣੱਤ ਨਾਲ ਸ਼ਾਮਲ ਹੋਣ ਤੋਂ, ਸੰਕੋਚ ਨਹੀਂ ਕਰਨਾ ਚਾਹੀਦਾ।

ਸਾਥੀਓ- ਮਨੁੱਖਾ ਜੀਵਨ ਕੁਦਰਤ ਵਲੋਂ ਮਿਲਿਆ ਅਨਮੋਲ ਤੋਹਫਾ ਹੈ- ਇਸ ਨੂੰ ਭੰਗ ਦੇ ਭਾੜੇ ਗੁਆ ਦੇਣਾ ਕੋਈ ਅਕਲਮੰਦੀ ਨਹੀਂ। ਕਿਉਂ ਨਾ ਕੁੱਝ ਕੁ ਨੁਕਤੇ ਆਪਣਾ ਕੇ, ਇਸ ਵਿੱਚ ਖੁਸ਼ੀਆਂ ਦੇ ਰੰਗ ਭਰ ਦੇਈਏ!

(ਸਮਾਪਤ)

ਕੁੰਵਰ ਵਿਜੈ ਦੀ ਬਦਲੀ ਨੇ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ

$
0
0

ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਲਗਾਤਾਰ ਸਿੱਖਾਂ ਵੱਲੋਂ ਹੀ ਜ਼ਾਰੀ ਹੈ। ਪਿੱਛੇ ਜਹੇ ਨਾਦੇੜ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਿਚ ਤਬਦੀਲੀ ਕਰਕੇ ਭਾਰਤੀ ਜਨਤਾ ਪਾਰਟੀ ਦੀ ਮਹਾਰਾਸ਼ਟਰ ਦੀ ਸਰਕਾਰ ਨੇ ਸਿੱਖ ਜਗਤ ਨੂੰ ਵੰਗਾਰਿਆ ਸੀ। ਇਸ ਤੋਂ ਪਹਿਲਾਂ ਗੁਜਰਾਤ ਦੀ ਸਰਕਾਰ ਉਨ੍ਹਾਂ ਸਿੱਖਾਂ ਨੂੰ ਬੇਦਖ਼ਲ ਕਰ ਰਹੀ ਹੈ, ਜਿਨ੍ਹਾਂ ਸਵਰਗਵਾਸੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਦੇ ਸੱਦੇ ਤੇ ਗੁਜਰਾਤ ਦੇ ਜੰਗਲਾਂ ਨੂੰ ਵਾਹ ਯੋਗ ਬਣਾਕੇ ਉਪਜਾਊ ਜ਼ਮੀਨ ਵਿਚ ਬਦਲ ਦਿੱਤਾ ਸੀ। ਏਸੇ ਤਰ੍ਹਾਂ ਉਤਰ ਪ੍ਰਦੇਸ਼ ਸਰਕਾਰ ਤਰਾਈ ਦੇ ਇਲਾਕੇ ਦੇ ਕਿਸਾਨਾ ਨੂੰ ਤੰਗ ਕਰ ਰਹੀ ਹੈ।

ਤਾਜਾ ਘਟਨਾਕਰਮ ਬਹੁਤ ਹੀ ਸੰਜੀਦਾ ਹੈ। ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਸਿੱਖ ਭਾਵਨਾਵਾਂ ਨੂੰ ਠੇਸ ਅਕਾਲੀ ਸਰਕਾਰ ਮੌਕੇ ਪਹੁੰਚੀ ਪ੍ਰੰਤੂ ਉਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਕਾਰਵਾਈ ਹੋਣ ਲੱਗੀ ਤੇ ਇਨਸਾਫ ਦਾ ਰਸਤਾ ਸਾਫ ਹੋਣ ਲੱਗਿਆ ਤਾਂ ਪੰਥਕ ਕਹਾਉਣ ਵਾਲੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੇ ਆਪਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਸਹਿਯੋਗ ਨਾਲ ਰਲਕੇ ਇਨਸਾਫ ਦਵਾਉਣ ਵਿਚ ਸਹਾਈ ਹੋਣ ਵਾਲੇ ਪੁਲਿਸ ਅਧਿਕਾਰੀ ਦੀ ਹੀ ਚੋਣ ਕਮਿਸ਼ਨ ਰਾਹੀਂ ਬਦਲੀ ਕਰਵਾ ਦਿੱਤੀ। ਸਿੱਖ ਜਗਤ ਦਾ ਨੁਕਸਾਨ ਆਪਣੇ ਹੀ ਸਿੱਖ ਕਰ ਰਹੇ ਹਨ। ਰਾਜ ਭਾਗ ਤਾਂ ਆਉਂਦੇ ਜਾਂਦੇ ਰਹਿਣਗੇ ਪ੍ਰੰਤੂ ਜਿਹੜਾ ਸਿੱਖ ਜਗਤ ਦਾ ਨੁਕਸਾਨ ਹੋ ਜਾਵੇਗਾ ਉਸਦੀ ਭਰਪਾਈ ਹੋਣੀ ਅਸੰਭਵ ਬਣ ਜਾਵੇਗੀ। ਸਿੱਖ ਪੰਥ ਦੇ ਪਹਿਰੇਦਾਰ ਕਹਾਉਣ ਵਾਲੇ ਸਿਆਸਤਦਾਨੋ ਸਿੱਖਾਂ ਤੇ ਰਹਿਮ ਕਰੋ।  ਸ਼ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਤੇ ਬਰਗਾੜੀ ਦੀਆਂ ਘਟਨਾਵਾਂ ਦੀ ਪੜਤਾਲ ਕਰਨ ਵਾਲੀ ਪੰਜਾਬ ਪੁਲੀਸ ਦੀ ਸਪੈਸ਼ਲ ਇਨਵੈਟੀਗੇਸ਼ਨ ਟੀਮ ਦੇ ਅਹਿਮ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਬਦਲੀ ਕਰਵਾਉਣਾ ਇਨਸਾਫ਼ ਦੇ ਰਾਹ ਵਿਚ ਰੋੜਾ ਅਟਕਾਉਣ ਦੇ ਬਰਾਬਰ ਹੈ। ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਦਿਆਨਦਾਰੀ ਦਾ ਸਿੱਕਾ ਚਲਦਾ ਹੈ। ਉਹ ਇਕ ਬੇਦਾਗ਼ ਅਤੇ ਨਿਰਪੱਖ ਅਧਿਕਾਰੀ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਪੰਜਾਬ ਦੇ ਲੋਕ ਪਹਿਲਾਂ ਹੀ ਸ੍ਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਅਗਵਾਈ ਵਿਚ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਉਦੋਂ ਦੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਸੰਜੀਦਗੀ ਨਾਲ ਨਾ ਲੈਣ ਕਰਕੇ ਅਤਿਅੰਤ ਦੁੱਖੀ ਹਨ। ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਭਾਈਚਾਰਾ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾਵਾਂ ਮਿਲਣ ਵਿਚ ਹੋ ਰਹੀ ਦੇਰੀ ਕਰਕੇ ਬੇਚੈਨੀ ਮਹਿਸੂਸ ਕਰ ਰਹੇ ਹਨ। ਬੇਅਦਬੀ ਦੀਆਂ ਘਟਨਾਵਾਂ ਅਤੇ ਡੇਰਾ ਸਿਰਸਾ ਦੇ ਮੁੱਖੀ ਨੂੰ ਪੰਜ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਸਰਕਾਰ ਦੀ ਸ਼ਹਿ ਤੇ ਮੁਆਫ਼ ਕਰਨ ਦੇ ਵਿਰੁੱਧ ਸ਼ਾਂਤਮਈ ਧਰਨਾ ਦੇ ਰਹੇ ਦੋ ਸਿੱਖ ਨੌਜਵਾਨਾ ਨੂੰ ਸ਼ਹੀਦ ਕਰਨ ਕਰਕੇ ਅਥਾਹ ਰੋਸ ਵਿਚ ਹਨ।

ਕੈਪਟਨ ਅਮਰਿੰਦਰ ਸਿੰਘ ਦੀ ਵਰਤਮਾਨ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਘਟਨਾਵਾਂ ਦੀ ਪੜਤਾਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਕਰਨ ਲਈ ਪੁਲਿਸ ਦੀ ਐਸ ਆਈ ਟੀ ਪੰਜਾਬ ਪੁਲਿਸ ਦੇ ਵਧੀਕ ਡੀ ਜੀ ਪੀ ਸ੍ਰੀ ਪ੍ਰਮੋਦ ਕੁਮਾਰ ਦੀ ਅਗਵਾਈ ਵਿਚ ਬਣਾਈ ਗਈ ਸੀ, ਜਿਸਦੇ ਕੁੰਵਰ ਵਿਜੈ ਪ੍ਰਤਾਪ ਸਿੰਘ ਮੈਂਬਰ ਸਨ। ਇਹ ਟੀਮ ਜਾਂਚ ਕਰ ਰਹੀ ਸੀ, ਜਿਸਦੇ ਨਤੀਜੇ ਵੱਜੋਂ ਪੁਲਿਸ ਅਧਿਕਾਰੀਆਂ ਤੇ ਕੇਸ ਦਰਜ ਹੋ ਗਏ ਸਨ ਅਤੇ ਕੁਝ ਸੀਨੀਅਰ ਪੁਲਿਸ ਅਧਿਕਾਰੀ ਜੇਲ੍ਹ ਵਿਚ ਬੰਦ ਹਨ। ਬਾਕੀ ਦੋਸ਼ੀਆਂ ਨੂੰ ਫੜਨ ਦੀ ਕਾਰਵਾਈ ਚਲ ਰਹੀ ਸੀ। ਤੱਥ ਇਕੱਠੇ ਕੀਤੇ ਜਾ ਰਹੇ ਸਨ। ਪੜਤਾਲ ਅੱਗੇ ਵੱਧ ਰਹੀ ਸੀ। ਵੱਡੀਆਂ ਸਿਆਸੀ ਮੱਛੀਆਂ ਦੇ ਪਕੜੇ ਜਾਣ ਦਾ ਖ਼ਦਸ਼ਾ ਸੀ, ਜਿਨ੍ਹਾਂ ਵਿਚ ਸਿਆਸੀ ਨੇਤਾ ਵੀ ਸ਼ਾਮਲ ਹੋਣ ਦਾ ਸ਼ੱਕ ਸੀ। ਇਸ ਜਾਂਚ ਦਾ ਚੋਣਾਂ ਨਾਲ ਕੋਈ ਸੰਬੰਧ ਨਹੀਂ ਸੀ ਕਿਉਂਕਿ ਇਹ ਪੜਤਾਲ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸ਼ੁਰੂ ਨਹੀਂ ਹੋਈ ਸੀ। ਇਹ ਤਾਂ 6 ਮਹੀਨੇ ਪਹਿਲਾਂ ਤੋਂ ਕੰਮ ਕਰ ਰਹੀ ਸੀ। ਪ੍ਰੰਤੂ ਅਕਾਲੀ ਦਲ ਵੱਲੋਂ ਅਕਾਲੀ ਦਲ ਦੇ ਰਾਜ ਸਭਾ ਦੇ ਮੈਂਬਰ ਨਰੇਸ਼ ਗੁਜਰਾਲ ਨੇ ਪੜਤਾਲ ਦੇ ਨਤੀਜਿਆਂ ਤੋਂ ਡਰਦਿਆਂ ਆਈ ਜੀ ਕੰਵਰ ਵਿਜੈ ਪ੍ਰਤਾਪ ਸਿੰਘ ਵਿਰੁਧ ਭਾਰਤੀ ਚੋਣ ਕਮਿਸ਼ਨ ਨੂੰ ਇਕ ਟੀ ਵੀ ਇੰਟਰਵਿਊ ਨੂੰ ਆਧਾਰ ਬਣਾਕੇ ਸ਼ਿਕਾਇਤ ਕੀਤੀ ਸੀ ਕਿ ਉਸਨੂੰ ਇਸ ਜਾਂਚ ਤੋਂ ਹਟਾ ਦਿੱਤਾ ਜਾਵੇ। ਚੋਣ ਕਮਿਸ਼ਨ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਆਈ ਜੀ ਕੁੰਵਰ ਪ੍ਰਤਾਪ ਸਿੰਘ ਦੀ ਤੁਰੰਤ ਬਦਲੀ ਕਰਨ ਦੇ ਹੁਕਮ ਕਰ ਦਿੱਤੇ ਹਨ। ਇਹ ਬਦਲੀ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਦੇ ਜ਼ਖ਼ਮਾ ਤੇ ਲੂਣ ਛਿੜਕਣ ਦਾ ਕੰਮ ਕਰੇਗੀ। ਇਕ ਕਿਸਮ ਨਾਲ ਅਕਾਲੀ ਦਲ ਨੇ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਲਈ ਹੈ। ਜਿਸਦਾ ਇਵਜਾਨਾ ਉਨ੍ਹਾਂ ਨੂੰ ਲੋਕ ਸਭਾ ਦੀਆਂ ਚੋਣਾ ਵਿਚ ਭੁਗਤਣਾ ਪੈ ਸਕਦਾ ਹੈ। ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਇਸ ਬਦਲੀ ਨਾਲ ਠੇਸ ਪਹੁੰਚੀ ਹੈ। ਇਸ ਸ਼ਿਕਾਇਤ ਨਾਲ ਅਕਾਲੀ ਦਲ ਦਾ ਮੁਖੌਟਾ ਨੰਗਾ ਹੋ ਗਿਆ ਹੈ। ਜੇਕਰ ਅਕਾਲੀ ਦਲ ਦੇ ਨੇਤਾ ਬੇਕਸੂਰ ਹਨ ਤਾਂ ਉਨ੍ਹਾਂ ਨੂੰ ਡਰਨ ਦੀ ਕੀ ਲੋੜ ਹੈ? ਅਸਲ ਵਿਚ ਚੋਰ ਦੀ ਦਾੜ੍ਹੀ ਵਿਚ ਤਿਣਕਾ ਹੋਣ ਕਰਕੇ ਇਹ ਸ਼ਿਕਾਇਤ ਹੋਈ ਹੈ।

ਅਕਾਲੀ ਦਲ ਨੇ ਇਹ ਸ਼ਿਕਾਇਤ ਵੀ ਜਾਣ ਬੁਝਕੇ ਇੱਕ ਗ਼ੈਰ ਸਿੱਖ ਤੋਂ ਕਰਵਾਈ ਹੈ, ਜਿਸ ਨੂੰ ਸਿੱਖਾਂ ਦੀਆਂ ਵਲੂੰਧਰੀਆਂ ਭਾਵਨਾਵਾਂ ਦਾ ਅਹਿਸਾਸ ਹੀ ਨਹੀਂ ਹੋ ਸਕਦਾ। ਨਰੇਸ਼ ਗੁਜਰਾਲ ਨੇ ਵੀ ਇਹ ਸ਼ਿਕਾਇਤ ਕਰਕੇ ਆਪਣੇ ਪਿਤਾ ਮਰਹੂਮ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀਆਂ ਸਿੱਖਾਂ ਦੇ ਹੱਕ ਵਿਚ ਕੀਤੀਆਂ ਕਾਰਵਾਈਆਂ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ। ਜਿਹੜੇ ਦੋ ਵਿਅਕਤੀ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਸਨ ਉਨ੍ਹਾਂ ਵਿਚੋਂ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਜਾਂਚ ਕਮੇਟੀ ਤੋਂ ਜੋ ਇਨਸਾਫ਼ ਦੀ ਉਮੀਦ ਬੱਝੀ ਸੀ ਚੋਣ ਕਮਿਸ਼ਨ ਨੇ ਉਸ ਆਸ ਨੂੰ ਆਈ ਜੀ ਕੁੰਵਰ ਪ੍ਰਤਾਪ ਸਿੰਘ ਦੀ ਬਦਲੀ ਅਕਾਲੀ ਦਲ ਦੇ ਕਹਿਣ ਤੇ ਪੂਰਾ ਹੋਣ ਤੋਂ ਅਧਵਾਟੇ ਹੀ ਰੋਕ ਦਿੱਤਾ ਹੈ। ਇਨਸਾਫ ਮਿਲਣ ਵਿਚ ਦੇਰੀ ਕਰ ਦਿੱਤੀ ਹੈ। ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ। ਲੇਖਾ ਰੱਬੁ ਮੰਗੇਸੀਆ ਬੈਠਾ ਕਢਿ ਵਹੀ। ਅਨੁਸਾਰ ਇਸ ਕੀਤੀ ਗ਼ਲਤੀ ਦਾ ਨਤੀਜਾ ਭੁਗਤਣਾ ਪਵੇਗਾ। ਅਕਾਲੀ ਦਲ ਦੇ ਨੇਤਾ ਜਿਥੇ ਮਰਜੀ ਭੱਜ ਲੈਣ ਓੜਕ ਸੱਚ ਸਾਹਮਣੇ ਆ ਕੇ ਹੀ ਰਹੇਗਾ। ਚੋਣਾਂ ਖ਼ਤਮ ਹੋਣ ਤੋਂ ਬਾਅਦ ਆਈ ਜੀ ਫਿਰ ਆਪਣੇ ਅਹੁਦੇ ਤੇ ਆ ਜਾਵੇਗਾ, ਜਿਹੜੀ ਪੜਤਾਲ ਅਧਵਾਟੇ ਰੁਕ ਗਈ ਹੈ, ਉਹ ਮੁਕੰਮਲ ਹੋਵੇਗੀ ਜੇਕਰ ਅਕਾਲੀ ਸਿਆਸਤਦਾਨ ਜ਼ਿੰਮੇਵਾਰ ਹੋਣਗੇ ਤਾਂ ਉਨ੍ਹਾਂ ਨੂੰ ਵੀ ਜੇਲ੍ਹ ਦੀਆਂ ਕਾਲ ਕੋਠੜੀਆਂ ਵੇਖਣੀਆਂ ਪੈਣਗੀਆਂ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

Viewing all 723 articles
Browse latest View live