Quantcast
Channel: Punjab News - Quami Ekta Punjabi Newspaper (ਕੌਮੀ ਏਕਤਾ) »ਲੇਖ
Viewing all 714 articles
Browse latest View live

ਵਾਅਦਿਆਂ ਦੀ ਪੰਡ ਭਾਰੀ ਕੀ ਕਰੇ ਸਰਕਾਰ ਵਿਚਾਰੀ?

$
0
0

ਮਾਰਚ 2017 ਵਿਚ  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਵਰਤਮਾਨ ਪੰਜਾਬ ਸਰਕਾਰ ਅਣਗਿਣਤ ਵਾਅਦਿਆਂ ਅਤੇ ਲਾਰਿਆਂ ਤੋਂ ਬਾਅਦ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ 10 ਸਾਲਾਂ ਦੇ ਬੇਦਰਦੀ ਨਾਲ ਕੀਤੇ ਰਾਜ ਤੋਂ ਬਾਅਦ ਹੋਂਦ ਵਿਚ ਆਈ ਸੀ। ਇਸ ਨਵੀਂ ਸਰਕਾਰ ਤੋਂ ਲੋਕਾਂ ਨੂੰ ਆਸਾਂ ਲੋੜ ਤੋਂ ਵੱਧ ਸਨ। ਇਹ ਕੁਦਰਤੀ ਹੁੰਦਾ ਹੈ ਕਿ ਲੋਕ ਹਰੇਕ ਨਵੀਂ ਸਰਕਾਰ ਤੋਂ ਕੁਝ ਜ਼ਿਆਦਾ ਹੀ ਉਮੀਦ ਲਾਈ ਬੈਠੇ ਹੁੰਦੇ ਹਨ। ਕੈਪਟਨ ਅਮਰਿੰਦਰ ਸਿੰਘ ਦੀ 2002-2007 ਵਾਲੀ ਸਰਕਾਰ ਦੀ ਬਿਹਤਰੀਨ ਅਤੇ ਧੜੱਲੇਦਾਰ ਕਾਰਗੁਜ਼ਾਰੀ ਤੋਂ ਲੋਕ ਬਾਗੋ ਬਾਗ ਸਨ, ਇਸ ਲਈ ਇਸ ਵਾਰ ਵੀ ਲੋਕ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਉਹੋ ਜਿਹੀ ਉਮੀਦ ਦੀ ਤਵੱਕੋ ਰੱਖਦੇ ਸਨ। ਉਨ੍ਹਾਂ ਇਹ ਸਰਕਾਰ ਲਿਆਂਦੀ ਹੀ ਕੈਪਟਨ ਅਮਰਿੰਦਰ ਸਿੰਘ ਦੀ ਧੜੱਲੇਦਾਰੀ ਪਹੁੰਚ ਕਰਕੇ ਸੀ ਪ੍ਰੰਤੂ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਕਿਸਾਨਾ ਦੇ ਕਰਜ਼ੇ ਮੁਆਫ਼ ਕਰਨਾ, ਬੇਰੋਜ਼ਗਾਰੀ ਨੂੰ ਖ਼ਤਮ ਕਰਨ, ਹਰ ਘਰ ਵਿਚੋਂ ਇਕ ਵਿਅਕਤੀ ਨੂੰ ਰੋਜ਼ਗਾਰ ਦੇਣਾ, ਨਸ਼ਿਆਂ ਦੇ ਪ੍ਰਕੋਪ ਨੂੰ ਤਲਵੰਡੀ ਸਾਬੋ ਵਿਖੇ ਗੁਟਕਾ ਸਾਹਿਬ ਦੀ ਸੌਂਹ ਚੁੱਕ ਕੇ ਖ਼ਤਮ ਕਰਨਾ ਅਤੇ ਨੌਜਵਾਨਾ ਨੂੰ ਸਮਾਰਟ ਮੋਬਾਈਲ ਫ਼ੋਨ ਦੇਣ ਵਰਗੇ ਅਣਗਿਣਤ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੁੰਦਿਆਂ ਚੋਣਾਂ ਤੋਂ ਪਹਿਲਾਂ ਕਰ ਲਏ ਸਨ। ਇਨ੍ਹਾਂ ਵਿਚੋਂ ਬਹੁਤੇ ਵਾਅਦੇ ਵਫ਼ਾ ਨਹੀਂ ਹੋਏ ਕਿਉਂਕਿ ਵਾਅਦਿਆਂ ਦੀ ਪੰਡ ਭਾਰੀ ਹੈ ਪ੍ਰੰਤੂ ਸਰਕਾਰ ਦੀ ਆਰਥਿਕ ਹਾਲਤ ਮਾੜੀ ਹੈ।

ਅਸਲ ਵਿਚ ਕਿਸੇ ਵੀ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਪੰਜ ਸਾਲ ਵਿਚ ਪੂਰੇ ਕਰਨੇ ਹੁੰਦੇ ਹਨ, ਪ੍ਰੰਤੂ ਨਸ਼ਿਆਂ ਨੂੰ ਖ਼ਤਮ ਕਰਨ ਦਾ ਵਾਅਦਾ ਇਕ ਮਹੀਨੇ ਦਾ ਸੀ। ਲੋਕ ਤੁਰਤ ਫੁਰਤ ਨਤੀਜੇ ਭਾਲਦੇ ਹੁੰਦੇ ਹਨ। ਉਨ੍ਹਾਂ ਨੇ ਸਰਕਾਰੀ ਮਜ਼ਬੂਰੀਆਂ ਤੋਂ ਕੁਝ ਵੀ ਲੈਣਾ ਦੇਣਾ ਨਹੀਂ ਹੁੰਦਾ। ਅਸਲ ਵਿਚ ਨਸ਼ਿਆਂ ਦਾ ਮਕੜਜਾਲ ਇਤਨਾ ਗੁੰਝਲਦਾਰ ਹੋ ਗਿਆ ਹੈ, ਇਸਨੂੰ ਇਕ ਮਹੀਨੇ ਵਿਚ ਖ਼ਤਮ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਪਿਛਲੇ 10 ਸਾਲਾਂ ਵਿਚ ਅਮਨ ਕਾਨੂੰਨ ਦੀ ਅਸਾਂਵੀਂ ਸਥਿਤੀ ਕਰਕੇ ਪੁਲਿਸ ਅਧਿਕਾਰੀਆਂ, ਨਸ਼ਿਆਂ ਦੇ ਵਿਓਪਾਰੀਆਂ ਅਤੇ ਸਿਆਸਤਦਾਨਾ ਦਾ ਅਜਿਹਾ ਤਾਣਾ-ਬਾਣਾ ਬਣ ਗਿਆ ਸੀ, ਜਿਸਨੂੰ ਉਧੇੜਨ ਲਈ ¦ਮੇ ਸਮੇਂ ਦੀ ਯੋਜਨਾ ਦੀ ਲੋੜ ਹੈ ਪ੍ਰੰਤੂ ਫਿਰ ਵੀ ਭਾਵੇਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਹੁਤੇ ਵਾਅਦੇ ਪੂਰੇ ਨਹੀਂ ਕਰ ਸਕੀ ਤਾਂ ਵੀ ਨਸ਼ਿਆਂ ਦੀਆਂ ਆ ਰਹੀਆਂ ਅਫਨਾਸਿਤਾਨ ਤੋਂ ਖੇਪਾਂ ਦੀ ਸਪਲਾਈ ਲਾਈਨ ਤੋੜਨ ਵਿਚ ਸਫਲ ਹੋ ਗਈ ਹੈ, ਜਿਸਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਜਦੋਂ ਸਪਲਾਈ ਲਾਈਨ ਟੁੱਟ ਗਈ, ਫਿਰ ਨਸ਼ੇ ਵੀ ਬੰਦ ਹੋਣ ਬਾਰੇ ਸੋਚਿਆ ਜਾ ਸਕਦਾ ਹੈ। ਪੰਜਾਬ ਦੇ ਲੋਕਾਂ ਨੂੰ ਥੋੜ੍ਹੀ ਦੇਰ ਹੋਰ ਸਬਰ ਕਰਨਾ ਪਵੇਗਾ। ਉਹੀ ਪੁਲਿਸ ਅਤੇ ਉਹੀ ਸਾਰਾ ਤਾਣਾ ਬਾਣਾ, ਇਹ ਕਿਵੇਂ ਸੰਭਵ ਹੋਇਆ ਹੈ? ਇਸ ਬਾਰੇ ਸੋਚਣ ਦੀ ਲੋੜ ਹੈ। ਮੁੱਖ ਮੰਤਰੀ ਨੇ ਨਸ਼ਿਆਂ ਦਾ ਤਾਣਾ ਬਾਣਾ ਖ਼ਤਮ ਕਰਨ ਵਿਚ ਸਿਆਸੀ ਦਖ਼ਲ ਅੰਦਾਜ਼ੀ ਰੋਕ ਦਿੱਤੀ।

ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤੀ ਅਤੇ ਨਸ਼ਿਆਂ ਦੇ ਵਿਓਪਾਰ ਨੂੰ ਰੋਕਣ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ, ਜਿਸਦੇ ਮੁੱਖੀ ਪੰਜਾਬ ਸਰਕਾਰ ਦੇ ਬਿਹਤਰੀਨ ਅਤੇ ਇਮਾਨਦਾਰ ਆਈ ਪੀ ਐਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਵਧੀਕ ਡਾਇਰੈਕਟਰ ਜਨਰਲ ਪੁਲਿਸ ਦੀ ਚੋਣ ਸਾਰਥਿਕ ਸਾਬਤ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਹਰਪ੍ਰੀਤ ਸਿੰਘ ਸਿੱਧੂ ਨੂੰ ਫਰੀ ਹੈਂਡ ਦਿੱਤਾ ਹੈ। ਭਾਵੇਂ ਪੁਲਿਸ ਅਧਿਕਾਰੀ ਉਸਦੀ ਮਰਜੀ ਦੇ ਦਿੱਤੇ ਗਏ ਪ੍ਰੰਤੂ ਬਾਕੀ ਪੁਲਿਸ ਲੋੜੀਂਦਾ ਸਹਿਯੋਗ ਨਹੀਂ ਦੇ ਰਹੀ। ਜਿਸ ਕਰਕੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਿਚ ਧੜੇਬੰਦੀ ਜੱਗ ਜ਼ਾਹਰ ਹੋ ਗਈ। ਸੀਨੀਅਰ ਪੁਲਿਸ ਅਧਿਕਾਰੀ ਆਹਮੋ ਸਾਹਮਣੇ ਹੋ ਗਏ ਤੇ ਗੱਲ ਹਾਈ ਕੋਰਟ ਦੇ ਕਟਹਿਰੇ ਵਿਚ ਪਹੁੰਚ ਗਈ। ਕੈਪਟਨ ਅਮਰਿੰਦਰ ਸਿੰਘ ਨੇ ਕੋਸ਼ਿਸ ਕੀਤੀ ਹੈ ਕਿ ਕੋਈ ਸਿਆਸੀ ਅਤੇ ਪੁਲਿਸ ਅਧਿਕਾਰੀਆਂ ਦੀ ਦਖ਼ਲ ਅੰਦਾਜ਼ੀ ਨਾ ਹੋਵੇ, ਭਾਵੇਂ ਕਾਂਗਰਸ ਪਾਰਟੀ ਦੇ ਸਿਆਸਤਦਾਨ ਵੀ ਮੁੱਖ ਮੰਤਰੀ ਤੋਂ ਖ਼ਫ਼ਾ ਰਹੇ ਹਨ। ਪੀ.ਜੀ.ਆਈ.ਚੰਡੀਗੜ੍ਹ ਦੀ ਰਿਪੋਰਟ ਅਨੁਸਾਰ ਪੰਜਾਬ ਵਿਚ 3 ਲੱਖ ਦੇ ਲਗਪਗ ਲੋਕ ਨਸ਼ੇ ਦੀ ਦਲਦਲ ਵਿਚ ਫਸੇ ਹੋਏ ਹਨ। ਪੁਲਿਸ ਦੇ ਲਗਪਗ 20 ਕਰਮਚਾਰੀ ਅਤੇ ਅਧਿਕਾਰੀ ਪਕੜੇ ਗਏ ਅਤੇ ਕੁਝ ਕੁ ਨੂੰ ਬਚਾਉਣ ਦੀਆਂ ਕੋਸਿਸ਼ਾਂ ਹੋ ਰਹੀਆਂ ਹਨ ਜਿਹੜੇ ਨਸ਼ਿਆਂ ਦੇ ਵਿਓਪਾਰ ਵਿਚ ਸ਼ਾਮਲ ਸਨ ਪ੍ਰੰਤੂ ਸਿਆਸਤਦਾਨਾ ਦੀ ਸੂਚੀ ਅਜੇ ਬਾਹਰ ਨਹੀਂ ਆਈ।

ਲੋਕਾਂ ਨੂੰ ਗੁੱਸਾ ਹੈ ਕਿ ਨਸ਼ਿਆਂ ਦੇ ਵੱਡੇ ਮਗਰ ਮੱਛ ਵਿਓਪਾਰੀ ਅਤੇ ਸਿਆਸਤਦਾਨ ਕਿਉਂ ਨਹੀਂ ਪਕੜੇ ਗਏ? ਜਦੋਂ ਹੁਣ ਸਾਰਥਿਕ ਨਤੀਜੇ ਨਿਕਲ ਰਹੇ ਹਨ ਤਾਂ ਕੁਝ ਉਮੀਦ ਬੱਝੀ ਹੈ ਕਿ ਨਸ਼ਿਆਂ ਤੋਂ ਪੰਜਾਬ ਦੀ ਨੌਜਵਾਨੀ ਦਾ ਖਹਿੜਾ ਛੁੱਟ ਜਾਵੇਗਾ। ਐਨ.ਡੀ.ਪੀ.ਐਸ.ਐਕਟ ਅਧੀਨ 12546 ਕੇਸ ਦਰਜ ਕਰਕੇ 13380 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਹੁਣ ਲੋਕਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਕਰਨ ਲਈ ‘‘ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫੀਸਰਜ਼’’ ਬਣਾਕੇ ਲੋਕਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਸਵੈ ਇਛਕ ਵਰਕਰ ਵੀ ਵਾ¦ਟੀਅਰ ਬਣਕੇ ਸਾਥ ਦੇ ਸਕਦੇ ਹਨ ਬਸ਼ਰਤੇ ਕਿ ਉਨ੍ਹਾਂ ਉਪਰ ਕੋਈ ਪੁਲਿਸ ਕੇਸ ਦਰਜ ਨਾ ਹੋਵੇ। ਇਹ ਨਸ਼ਾ ਵੇਚਣ ਅਤੇ ਕਰਨ ਵਾਲਿਆਂ ਦੀ ਕਾਊਂਸਲਿੰਗ ਅਤੇ ਜਾਣਕਾਰੀ ਦੇਣ ਦਾ ਕੰਮ ਕਰਨਗੇ ਕਿਉਂਕਿ ਲੋਕਾਂ ਦੇ ਸਹਿਯਗ ਤੋਂ ਬਿਨਾ ਕੋਈ ਕੰਮ ਸੰਭਵ ਹੀ ਨਹੀਂ। ਪੰਜਾਬ ਵਿਚੋਂ ਅੱਤਵਾਦ ਵੀ ਲੋਕਾਂ ਦੇ ਸਹਿਯੋਗ ਦੇਣ ਤੋਂ ਬਾਅਦ ਹੀ ਖ਼ਤਮ ਹੋਇਆ ਸੀ।  ਇਹ ਸਕੀਮ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਤੇ ਖਟਕੜ ਕਲਾਂ ਤੋਂ ਸ਼ੁਰੂ ਕੀਤੀ ਗਈ ਹੈ।

ਦੂਜਾ ਮਹੱਤਵਪੂਰਨ ਵਾਅਦਾ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੀ ਕਿਸਾਨੀ ਨਾਲ ਉਨ੍ਹਾਂ ਦੇ ਕਰਜ਼ੇ ਮੁਆਫ ਕਰਨਾ ਸੀ।  ਕਰਜ਼ਿਆਂ ਕਰਕੇ ਹੁਣ ਤੱਕ 6900 ਕਿਸਾਨ ਆਤਮ ਹੱਤਿਆਵਾਂ ਕਰ ਚੁੱਕੇ ਹਨ। ਸਰਕਾਰ ਬਣਨ ਤੋਂ ਇਕ ਸਾਲ ਵਿਚ ਲਗਪਗ 400 ਕਿਸਾਨ ਖ਼ੁਦਕਸ਼ੀਆਂ ਕਰ ਚੁੱਕੇ ਹਨ। ਅਜੇ ਵੀ ਇਹ ਪ੍ਰਕੋਪ ਜ਼ਾਰੀ ਹੈ। ਪੰਜਾਬ ਵਿਚ ਕੁਲ 17 ਲੱਖ 5 ਹਜ਼ਾਰ ਕਿਸਾਨ ਪਰਿਵਾਰ ਹਨ, ਇਨ੍ਹਾਂ ਵਿਚੋਂ ਵੱਡੇ , ਦਰਮਿਆਨੇ ਅਤੇ ਛੋਟੇ 10 ਲੱਖ 25 ਹਜ਼ਾਰ ਕਿਸਾਨਾ ਨੇ 90 ਹਜ਼ਾਰ ਕਰੋੜ ਰੁਪਏ ਦੇ ਲਗਪਗ ਕਰਜ਼ੇ ਲਏ ਹੋਏ ਹਨ। ਸਰਕਾਰ ਨੇ 5 ਏਕੜ ਜ਼ਮੀਨ ਵਾਲੇ ਛੋਟੇ 5 ਲੱਖ 63 ਹਜ਼ਾਰ ਕਿਸਾਨਾ ਦੇ ਕਰਜ਼ੇ ਪਹਿਲੇ ਪੜਾਅ ਵਿਚ ਮੁਆਫ਼ ਕਰਨ ਦਾ ਬੀੜਾ ਚੁੱਕਿਆ ਹੈ। ਮਾਨਸਾ, ਬਠਿੰਡਾ, ਫਰੀਦਕੋਟ, ਮੁਕਤਸਰ ਅਤੇ ਮੋਗਾ ਜਿਲ੍ਹਿਆਂ ਦੇ 47 ਹਜ਼ਾਰ  ਅਤੇ ਨਕੋਦਰ ਵਿਖੇ ਕਰਜ਼ਾ ਮੁਆਫ ਕਰਨ ਦੇ ਦੂਜੇ ਪ੍ਰੋਗਰਾਮ ਵਿਚ ਲੁਧਿਆਣਾ, ਜ¦ਧਰ, ਕਪੂਰਥਲਾ, ਫ਼ਾਜਿਲਕਾ ਅਤੇ ਫ਼ੀਰੋਜ਼ਪੁਰ ਜਿਲ੍ਹਿਆਂ ਦੇ 29 ਹਜ਼ਾਰ, ਤੀਜੇ ਪ੍ਰੋਗਰਾਮ ਵਿਚ ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਨਵਾਂ ਸ਼ਹਿਰ, ਹੁਸ਼ਿਆਰਪੁਰ, ਅਤੇ ਅੰਮ੍ਰਿਤਸਰ ਜਿਲ੍ਹਿਆਂ ਦੇ 157.62 ਕਰੋੜ ਰੁਪਏ ਅਤੇ ਚੌਥੇ ਪ੍ਰੋਗਰਾਮ ਵਿਚ ਪਟਿਆਲਾ, ਫਤਿਹਗੜ੍ਹ, ਸੰਗਰੂਰ, ਮੋਹਾਲੀ, ਬਰਨਾਲਾ ਅਤੇ ਰੋਪੜ   ਜਿਲ੍ਹਿਆਂ ਦੇ 73748 ਕਿਸਾਨਾ ਦੇ 485.69 ਕਰੋੜ ਰੁਪਏ ਦੇ ਕਿਸਾਨਾ ਦੇ ਕਰਜ਼ੇ ਮੁਆਫ ਕਰਨ ਦੇ ਪੱਤਰ ਦਿੱਤੇ ਜਾ ਚੁੱਕੇ ਹਨ। ਇਸ ਪ੍ਰਕਾਰ 1 ਲੱਖ 49 ਹਜ਼ਾਰ 748 ਕਿਸਾਨਾ ਦੇ 814 ਕਰੋੜ ਰੁਪਏ ਦੇ ਕਰਜ਼ੇ ਮੁਆਫ ਹੋ ਜਾਣਗੇ, ਅਜੇ ਪਹਿਲੇ ਪੜਾਆ ਦੇ ਕਰਜ਼ੇ ਮੁਆਫ ਕਰਨੇ ਜੋ ਬਾਕੀ ਰਹਿ ਜਾਣਗੇ ਉਹ ਨਵੰਬਰ 2018 ਤੱਕ ਮਾਫ਼ ਕਰ ਦਿੱਤੇ ਜਾਣਗੇ। ਤੀਜਾ ਵੱਡਾ ਵਾਅਦਾ ਨਵੀਂ ਪੰਜਾਬ ਸਰਕਾਰ ਦਾ ਨੌਜਵਾਨਾ ਨੂੰ ਨੌਕਰੀਆਂ ਦੇਣ ਦਾ ਸੀ। ਸਰਕਾਰੀ ਖੇਤਰ ਵਿਚ ਤਾਂ ਪਹਿਲੀ ਅਕਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਹੀ ਭਰਤੀ ਕਰਨ ਤੇ ਪਾਬੰਦੀ ਲਾਈ ਹੋਈ ਸੀ। ਇਸ ਦੇ ਨਾਲ ਹੀ ਪੰਜਾਬ ਦਾ ਖ਼ਜਾਨਾ ਇਸ ਢੰਗ ਨਾਲ ਖ਼ਾਲੀ ਕੀਤਾ ਗਿਆ ਕਿ ਮੁੜਕੇ ਅਗਲੇ ਪੰਜ ਸਾਲਾਂ ਵਿਚ ਭਰਿਆ ਹੀ ਨਾ ਜਾ ਸਕੇ ਕਿਉਂਕਿ ਸਰਕਾਰੀ ਜਾਇਦਾਦਾਂ ਉਪਰ ਅਗਲੇ ਪੰਜਾਂ ਸਾਲਾਂ ਲਈ ਕਰਜ਼ਾ ਲੈ ਕੇ ਸਰਕਾਰ ਚਲਾਉਂਦੇ ਰਹੇ। ਹੁਣ ਵਰਤਮਾਨ ਸਰਕਾਰ ਕਰਜ਼ਾ ਹੀ ਨਹੀਂ ਲੈ ਸਕਦੀ। ਰੋਜ ਮਰਰ੍ਹਾ ਦਾ ਸਰਕਾਰ ਦਾ ਕੰਮ ਚਲਾਉਣ ਦੇ ਲਾਲੇ ਪਏ ਹੋਏ ਹਨ।

ਜੀ.ਐਸ.ਟੀ.ਕਾਨੂੰਨ ਬਣਨ ਕਰਕੇ ਸਰਕਾਰ ਟੈਕਸ ਲਾ ਕੇ ਪੈਸਾ ਇਕੱਠਾ ਨਹੀਂ ਕਰ ਸਕਦੀ। ਜੀ.ਐਸ.ਟੀ ਵਿਚੋਂ ਭਾਵੇਂ ਪੰਜਾਬ ਦੀ ਆਮਦਨ 14 ਫ਼ੀ ਸਦੀ ਵੱਧਣ ਦੀ ਆਸ ਹੈ ਪ੍ਰੰਤੂ ਅਜੇ ਪੰਜਾਬ ਦਾ ਹਿੱਸਾ ਮਿਲਣ ਦੀ ਰੋਟੇਸ਼ਨ ਨਹੀਂ ਬਣ ਸਕੀ। ਪੰਜਾਬ ਨੂੰ ਕੇਂਦਰ ਉਪਰ ਨਿਰਭਰ ਹੋਣਾ ਪੈ ਰਿਹਾ ਹੈ। ਸਰਕਾਰ ਬੁਰੀ ਤਰ੍ਹਾਂ ਫਸ ਗਈ ਹੈ। ਇਸ ਕਰਕੇ ਹੀ ਨੌਜਵਾਨਾ ਨੂੰ ਸਰਕਾਰੀ ਨੌਕਰੀਆਂ ਦੀ ਥਾਂ ਪ੍ਰਾਈਵੇਟ ਅਦਾਰਿਆਂ ਵਿਚ ਰੋਜ਼ਗਾਰ ਮੇਲੇ ਲਗਾਕੇ ਨੌਕਰੀਆਂ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਹੁਣ ਤੱਕ ਇਨ੍ਹਾਂ ਰੋਜ਼ਗਾਰ ਮੇਲਿਆਂ ਵਿਚ 1 ਲੱਖ 61 ਹਜ਼ਾਰ 522 ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਗਿਆ ਹੈ ਪ੍ਰੰਤੂ ਨੌਜਵਾਨ ਸਰਕਾਰੀ ਨੌਕਰੀਆਂ ਚਾਹੁੰਦੇ ਹਨ। ਜਿਥੋਂ ਤੱਕ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੀ ਗੱਲ ਹੈ, ਇਹ ਕੋਈ ਵਿਕਾਸ ਦਾ ਮਸਲਾ ਨਹੀਂ। ਪੰਜਾਬ ਦੇ 20 ਜਿਲ੍ਹਿਆਂ ਵਿਚੋਂ 14 ਵਿਚ ਰੇਤੇ ਦੀਆਂ ਖੱਡਾਂ ਹਨ, ਜਿਥੋਂ ਰੇਤਾ ਸਪਲਾਈ ਕੀਤਾ ਜਾਂਦਾ ਹੈ। ਰੇਤ ਬਜਰੀ ਦੀ ਮਹਿੰਗਾਈ ਕਰਕੇ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਸੀ ਪ੍ਰੰਤੂ ਫਿਰ ਵੀ ਰੇਤ ਦੀਆਂ ਕੀਮਤਾਂ ਵਿਚ 900 ਕਿਊਬਕ ਫੁਟ ਵਾਲੇ ਟਿਪਰ ਦੀ ਕੀਮਤ ਵਿਚ 3000 ਤੋਂ 5000 ਰੁਪਏ ਤੱਕ ਦੀ ਕਮੀ ਆਈ ਹੈ। ਅਪ੍ਰੈਲ 2017 ਤੋਂ ਦਸੰਬਰ 2017 ਤੱਕ ਰੇਤੇ ਤੇ ਬਜਰੀ ਦੀਆਂ ਖੱਡਾਂ ਤੋਂ ਆਮਦਨ 42 ਕਰੋੜ ਰੁਪਏ ਤੋਂ ਵੱਧਕੇ 117 ਕਰੋੜ ਰੁਪਏ ਹੋ ਗਈ ਹੈ। ਇਸ ਵਿਚ ਪਾਰਦਰਸ਼ਤਾ ਲਿਆਉਣ ਲਈ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਤਿੰਨ ਮੈਂਬਰੀ ਮੰਤਰੀਆਂ ਦੀ ਕਮੇਟੀ ਨੇ ਰਿਪੋਰਟ ਮੁੱਖ ਮੰਤਰੀ ਨੂੰ ਦੇ ਦਿੱਤੀ ਹੈ ਪਰੰਤੂ ਮੰਤਰੀਆਂ ਵਿਚ ਇਤਫਾਕ ਨਹੀਂ ਹੈ। ਰੇਤ ਬਜਰੀ ਦੀਆਂ ਖੱਡਾਂ ਦੀ ਬੋਲੀ ਨੇ ਇਕ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਬਲੀ ਲੈ ਲਈ ਹੈ। ਇਕ ਥਾਣੇਦਾਰ ਨੌਕਰੀ ਵਿਚੋਂ ਕੱਢ ਦਿੱਤਾ ਗਿਆ ਹੈ। ਹੋਰ ਵਿਧਾਨਕਾਰ, ਪੁਲਿਸ ਅਧਿਕਾਰੀ ਅਤੇ ਸਿਆਸਤਦਾਨਾ ਦਾ ਪਰਦਾ ਫਾਸ਼ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਬਠਿੰਡਾ ਰੀਫਾਈਨਰੀ ਨੂੰ ਰੇਤ ਬਜਰੀ ਸਪਲਾਈ ਕਰਨ ਲਈ ਲਏ ਜਾਂਦੇ ਗੁੰਡਾ ਟੈਕਸ ਵਿਚ ਇਕ ਮੰਤਰੀ ਦੇ ਰਿਸ਼ਤੇਦਾਰ ਅਤੇ ਵਿਧਾਇਕਾਂ ਦੇ ਨਾਮ ਚਰਚਾ ਵਿਚ ਹਨ।

ਅਮਨ ਅਮਾਨ ਦੇ ਖ਼ੇਤਰ ਵਿਚ ਸਰਕਾਰ ਪੂਰੀ ਤਰ੍ਹਾਂ ਸਫਲ ਹੋਈ ਹੈ। ਕਈ ਹਿੰਦੂ ਨੇਤਾਵਾਂ ਦੇ ਕਾਤਲਾਂ ਨੂੰ ਪਕੜ ਲਿਆ ਗਿਆ ਹੈ। ਪੰਜਾਬ ਵਿਚ 700 ਗੈਂਗਸਟਰ ਕੰਮ ਕਰ ਰਹੇ ਸਨ ਜਿਨ੍ਹਾਂ ਵਿਚੋਂ 600 ਦੇ ਕਰੀਬ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਬਿਜਲੀ ਦੇ ਬਿਲਾਂ ਕਰਕੇ ਘਰੇਲੂ ਖ਼ਪਤਕਾਰਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਬਾਦਲਾਂ ਦਾ ਟਰਾਂਸਪੋਰਟ ਦਾ ਵਿਓਪਾਰ ਵੱਧਣ ਉਪਰ ਵੀ ਲੋਕ ਖ਼ੁਸ਼ ਨਹੀਂ। ਬੁਢਾਪਾ ਪੈਨਸ਼ਨ 500 ਰੁਪਏ ਤੋਂ ਵਧਾਕੇ 750 ਰੁਪਏ ਅਤੇ ਸ਼ਗਨ ਸਕੀਮ ਅਧੀਨ ਸ਼ਗਨ 15000 ਤੋਂ ਵਧਾਕੇ 21000 ਕੀਤਾ ਗਿਆ ਹੈ। ਨਕਲ ਰੋਕਣ ਦੇ ਖ਼ੇਤਰ ਵਿਚ ਸੁਧਾਰ ਹੋਇਆ ਹੈ। ਸਿਹਤ ਵਿਭਾਗ ਵਿਚ ਵੀ 240 ਹੈਲਥ ਅਤੇ ਵੈਲਨੈਸ ਸੈਂਟਰ ਖੋਹਲੇ ਗਏ ਹਨ। ਇਸ ਵਿਭਾਗ ਦੀ ਕਾਰਗੁਜ਼ਾਰੀ ਬਿਹਤਰੀਨ ਗਿਣੀ ਜਾ ਰਹੀ ਹੈ। ਜੀਰੀ ਅਤੇ ਕਣਕ ਦੀ ਪ੍ਰਾਲੀ ਦਾ ਸਦਉਪਯੋਗ ਕਰਨ ਲਈ ਚਨਈ ਦੀ ਇਕ ਫਰਮ ਨਾਲ 400 ਪਲਾਂਟ ਲਗਾਉਣ ਦੀ ਸਕੀਮ ਬਣਾਈ ਹੈ ਤਾਂ ਜੋ ਪ੍ਰਾਲੀ ਸਾੜਨ ਤੋਂ ਰੋਕਣ ਨਾਲ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਭਰੋਸੇਯੋਗਤਾ ਦਾਅ ਤੇ ਲੱਗੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਭੱਲ ਬਚਾਈ ਰੱਖਣ ਲਈ ਹੋਰ ਵਧੇਰੇ ਸਖ਼ਤੀ ਵਰਤਣੀ ਪਵੇਗੀ। ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਕ ਸਾਲ ਵਿਚ ਭਾਵੇਂ ਪੰਜਾਬ ਸਰਕਾਰ ਕੋਈ ਮਾਅਰਕੇ ਦਾ ਕੰਮ ਨਹੀਂ ਕਰ ਸਕੀ ਪ੍ਰੰਤੂ ਵਰਤਮਾਨ ਆਰਥਿਕ ਔਕੜਾਂ ਦੇ ਹੁੰਦਿਆਂ ਸੁੰਦਿਆਂ ਸਰਕਾਰ ਨੂੰ ਅਸਫਲ ਵੀ ਗਰਦਾਨਿਆਂ ਨਹੀਂ ਜਾ ਸਕਦਾ।


ਜਿਮਨੀ ਚੋਣਾਂ ਇੱਕ ਸੰਵਿਧਾਨਿਕ ਨੁਕਸ

$
0
0

ਅੱਜ ਜਦੋਂ ਸ਼ਾਹਕੋਟ ਜਿਮਨੀ ਚੋਣ ਹੋ ਰਹੀ ਹੈ ਅਤੇ ਕਾਂਗਰਸ ਤੇ ਅਕਾਲੀ ਦਲ ਇੱਕ ਦੂਜੇ ਤੇ ਹੇਰਾਫੇਰੀ ਦੇ ਇਲਜਾਮ ਲਗਾ ਰਹੇ ਹਨ । ਤਾਂ ਮੈਨੂੰ ਇੱਕ ਵਾਰ ਫਿਰ ਯਾਦ ਆ ਗਿਆ ਕਿ ਦੇਸ਼ ਵਿੱਚ ਇੰਨੀਆਂ ਚੋਣਾਂ ਹੁੰਦੀਆਂ ਹਨ ਕਿ ਲੋਕ ਜਾਂ ਤਾਂ ਬਾਬਿਆਂ, ਡੇਰਿਆਂ ਤੇ ਗੁਰਦਵਾਰਿਆਂ ਦੀਆਂ ਗੱਲਾਂ ਕਰਦੇ ਹਨ ਜਾਂ ਫਿਰ ਚੋਣਾਂ ਦੀਆਂ। ਉਹ ਅਕਸਰ ਚੋਣਾਂ ਉਡੀਕਦੇ ਰਹਿੰਦੇ ਹਨ । ਸਾਰੇ ਦੇਸ਼ ਵਿੱਚ ਹੀ ਹਰ ਸਮੇਂ ਕੋਈ ਨਾ ਕੋਈ ਚੋਣ ਹੋ ਰਹੀ ਹੁੰਦੀ ਹੈ। ਭਾਰਤ ਦੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ, ਲਾਲ ਕ੍ਰਿਸ਼ਨ ਅਡਵਾਨੀ ਆਪਣੇ ਰਾਜ ਦੇ ਆਖਰੀ ਸਾਲਾਂ ਦੌਰਾਨ ਕਹਿੰਦੇ ਰਹੇ ਹਨ ਕਿ ਸੰਸਦ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋਂ ਸਮੇਂ ਹੀ ਹੋਣੀਆਂ ਚਾਹੀਦੀਆਂ ਹਨ। ਹੁਣ ਪ੍ਰਧਾਨ ਮੰਤਰੀ ਮੋਦੀ ਵੀ ਕਹਿ ਰਹੇ ਹਨ ਸੰਸਦ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋਂ ਸਮੇਂ ਹੀ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਇੰਜ ਹੀ ਹੋਇਆ ਕਰਦੀਆਂ ਸਨ । ਅਜੇ  ਰਾਜ ਸਭਾ ਦੀਆਂ ਖਾਲੀ ਹੋਈਆਂ ਸੀਟਾਂ ਲਈ ਵੋਟਾਂ ਪੈ ਕੇ ਹਟੀਆਂ ਹਨ । ਲੋਕ ਸਭਾ ਦੀਆਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਹੁਣੇ ਤੋਂ ਹੀ ਚਰਚੇ ਹੋ ਰਹੇ ਹਨ । ਦਿਲਚਸਪ ਪਹਿਲੂ ਇਹ ਹੈ ਕਿ ਇੱਥੇ ਹਰ ਤੀਜਾ ਪਾਰਟੀ ਵਰਕਰ  ਕਿਸੇ ਨਾ ਕਿਸੇ ਪਾਰਟੀ ਤੋਂ ਟਿਕਟ ਲੈਣੀ ਚਾਹੰਦਾ ਹੈ। ਆਮ ਵਰਕਰ ਤਾਂ ਕਾਰਾਂ ਦੇ ਕਾਫਲਿਆਂ ਨਾਲ ਧੂੜ ਹੀ ਫੱਕਦਾ ਹੈ ਤੇ ਟਿਕਟ ਕਿਸੇ ਇੱਕ ਨੂੰ ਹੀ ਮਿਲਣੀ ਹੁੰਦੀ ਹੈ। ਹਰ ਸਿਆਸੀ ਪਾਰਟੀ ਦੇ ਵੱਡੇ ਲੀਡਰਾਂ ਨੇ ਹਰ ਹਲਕੇ ਵਿੱਚ ਦੋ ਤਿੰਨ ਵਰਕਰਾਂ ਦੇ ਕੰਂਨ ‘ਚ ਟਿਕਟ ਦੇਣ ਦੀ ਫੂਕ ਮਾਰੀ ਹੁੰਦੀ ਹੈ ਤੇ ਉਹ ਹਰ ਸਮੇਂ ਹਲਕੇ ਵਿੱਚ ਲੋਕਾਂ ਨੂੰ ਚੋਣਾਂ ਦੀ ਬੰਸਰੀ ਹੀ ਸੁਣਾਉਂਦੇ ਰਹਿੰਦੇ ਹਨ। ਕੀ ਤੁਸੀਂ ਅਜੇ ਵੀ ਭਰਿਸ਼ਟਾਚਾਰ ਰਹਿਤ ਸਮਾਜ ਦੀ ਆਸ ਰੱਖਦੇ ਹੋ ? ਜਿੰਨੀ ਦੇਰ ਚੋਣ ਸੁਧਾਰਾਂ ਨਾਲ ਵੋਟ ਤੰਤਰ ਨੂੰ ਫਿਰ ਤੋਂ ਲੋਕਤੰਤਰ ਵਿੱਚ ਨਹੀਂ  ਬਦਲਿਆ ਜਾਂਦਾ, ਭ੍ਰਿਸ਼ਟਾਚਾਰ   ਖਤਮ ਹੋਣਾ  ਮੁਸ਼ਕਿਲ ਹੈ।  ਘਰ ਫੂਕ ਕੇ ਤਮਾਸ਼ਾ ਵੇਖਣ ਪਿੱਛੋਂ ਸਮਾਜ ਸੇਵਾ ਨਹੀਂ ਹੋ ਸਕਦੀ ।

ਜਿ਼ਮਨੀ ਚੋਣਾਂ ਦਾ ਦੌਰ  ਚੱਲਦਾ ਹੀ ਰਹਿੰਦਾ ਹੈ। ਕਿੳਂਕਿ ਵਿਧਾਨ ਸਭਾਵਾਂ ਵਿੱਚ ਤੇ ਕਦੀ ਕਦੀ ਲੋਕ ਸਭਾ ਲਈ ਜੇਤੂ ਉਮੀਦਵਾਰਾਂ ‘ਚੋਂ ਕਈਆਂ ਨੇ ਦੋ ਹਲਕਿਆਂ ਤੋਂ ਚੋਣਾਂ ਜਿੱਤੀਆਂ ਹਨ। ਉਹ ਇੱਕ ਸੀਟ ਖਾਲੀ ਕਰਨਗੇ ਤੇ  ਕਈ ਵਿਧਾਨ ਸਭਾਵਾਂ ਦੇ ਮੈਂਬਰ ਲੋਕ ਸਭਾ ਜਾ ਰਾਜ ਸਭਾ ਲਈ ਚੁਣੇ ਜਾਂਦੇ ਹਨ ਜਾਂ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ  ਵਿਧਾਨ ਸਭਾ ਲੈ ਚੁਣੇ ਜਾਂਦੇ ਹਨ । ਇੰਜ ਉਹਨਾਂ ਦੀ ਪਹਿਲੀ ਸੀਟ ਖਾਲੀ ਹੋ ਜਾਂਦੀ ਹੈ । ਜਾਂ ਕੋਈ ਉਮੀਦਵਾਰ ਮਰ ਜਾਂਦਾ ਹੈ ਇੰਜ ਉਹਨਾਂ ਦੀ ਪਹਿਲੀ ਸੀਟ ਖਾਲੀ ਹੋ ਜਾਂਦੀ ਹੈ । ਪਿੱਛਲੀ ਸਰਕਾਰ ਵੇਲੇ ਐੱਮ. ਐੱਲ ਏ ਨੇ ਅਸਤੀਫੇ ਦੇ ਕੇ ਜਿਮਨੀ ਚੋਣਾਂ ਕਰਵਾਈਆਂ ਸਨ। ਇੰਜ ਖਾਲੀ ਹੋਈਆਂ ਸੀਟਾਂ ਤੇ ਜਿਮਨੀ  ਚੋਣ ਹੁੰਦੀ ਰਹਿੰਦੀ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਦੀ ਜਿ਼ਮਨੀ ਚੋਣ ਨਹੀਂ ਹੁੰਦੀ ਤੇ ਪੰਜਾਬ ਵਿੱਚ ਸਰਪੰਚਾਂ ਦੀਆਂ ਜਿ਼ਮਨੀ ਚੋਣਾ ਹੁੰਦੀਆਂ ਹਨ । ਪੰਜ ਸਾਲਾਂ ਵਿੱਚ ਸਾਲ ਕੁ ਤਾਂ ਚੋਣ ਜ਼ਾਬਤੇ ਵਿੱਚ ਹੀ ਲੰਘ ਜਾਂਦਾ ਹੈ । ਇੱਕ ਐੱਮ ਐੱਲ ਏ ਜਾ ਐੱਮ ਪੀ ਨੂੰ ਹੋਰ ਚੋਣ ਲੜਨ ਦੀ ਇਜਾਜਤ ਨਹੀਂ ਸੀ ਹੋਣੀ ਚਾਹੀਦੀ । ਇਹ ਸੰਵਿਧਾਨਿਕ ਨੁਕਸ ਰਹਿ ਗਿਆ  ਹੈ। ਇਸ ਨਾਲ ਪਰਿਵਾਰ ਵਾਦ ਵੀ ਫੈਲਦਾ ਹੈ। ਜਿਮਨੀ ਚੋਣ ਵੀ ਪੈਸਾ ਅਤੇ ਸਮੇਂ ਦੀ ਬਰਬਾਦੀ ਹੈ । ਕਿਉਂਕੇ ਜਿੱਤਣਾ ਤਾਂ ਪਹਿਲਾਂ  ਚੋਣ ਲੜ ਚੁੱਕੇ ਉਮੀਦਵਾਰਾਂ ਦੇ ਪਰਿਵਰਕ ਮੈਂਬਰਾਂ  ਨੇ ਹੀ ਹੁੰਦਾ ਹੈ । ਸੱਤਾ ਧਾਰੀ ਪਾਰਟੀ ਪੁਲਿਸ ਤੇ ਪੈਸੇ ਦੇ ਜੋਰ  ਨਾਲ ਹੋਰ ਕਿਸੇ ਨੂੰ ਜਿੱਤਣ  ਵੀ ਨਹੀਂ ਦਿੰਦੀ । ਇਸਦਾ ਕੋਈ ਹੱਲ ਲੱਭਿਆ ਜਾ ਸਕਦਾ ਹੈ । ਜਿਸ ਉਮੀਦਵਰ ਨੇਂ ਸੀਟ ਖਾਲੀ ਕੀਤੀ ਹੈ । ਉਸਦੇ ਪਿੱਛਲੀ ਵਾਰੀ ਕਵਰਿੰਗ ਉਮੀਦਵਰ ਬਣੇ  ਜਾਂ ਉਸਤੋਂ ਦੂਜੇ ਨੰਬਰ ਤੇ ਘੱਟ ਵੋਟਾਂ ਲਿਜਾਣ ਵਲਿਆਂ ਨੂੰ ਬਾਕੀ ਰਹਿੰਦੇ ਸਮੇਂ ਲਈ ਵਿਧਾਨ ਸਭਾ ਵੱਲੋਂ ਨਾਮਜ਼ਦ ਕੀਤਾ ਜਾਵੇ । ਹੁਣ ਵੀ ਇਹੀ ਕੁਝ ਹੁੰਦਾ ਹੈ ਪਰ ਹੁੰਦਾ ਦੋ ਤਿੰਨ ਮਹੀਨੇ ਬਰਬਾਦ ਕਰਕੇ ਹੈ । ਪੰਜਾਬ ਵਿੱਚ ਕਦੀ ਕੋਈ ਸਭਾ ਸੁਸਾਇਟੀ, ਕਦੀ ਬੈਂਕਾਂ ਦੀ ਡਾਇਰੈਕਟਰੀ, ਕਦੀ ਮਿਲਕਫੈੱਡ ਤੇ ਕਦੀ ਮਾਰਕਫੈੱਡ,  ਕਦੀ ਪੰਚਾਇਤ ਚੋਣਾਂ, ਕਦੀ ਬਲਾਕ ਸੰਮਤੀ ਤੇ ਕਦੀ ਜਿ਼ਲਾ ਪ੍ਰੀਸ਼ਦ, ਕੋਈ ਨਾ ਕੋਈ ਚੋਣ ਆਈ ਹੀ ਰਹਿੰਦੀ ਹੈ। ਕਿਸੇ ਨਾ ਕਿਸੇ ਉਮੀਦਵਾਰ ਦੇ ਮਰਨ ਤੇ ਕੋਈ ਨਾ ਕੋਈ ਜਿ਼ਮਨੀ ਚੋਣ ਹੁੰਦੀ ਹੀ ਰਹੇਗੀ। ਪੜ੍ਹਾਈ ਦੀ ਥਾਂ ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ ਲੜਦੇ ਹਨ। ਕਲੱਬਾਂ ਦੀਆਂ ਚੋਣਾਂ, ਮਿਉਂਸਿਪਲਕਮੇਟੀਆਂ, ਮਿਉਂਸਿਪਲ    ਕਰਪੋਰੇਸ਼ਨਾਂ, ਮੁਲਾਜਮਾਂ, ਲੇਖਕਾਂ, ਵਕੀਲਾਂ, ਡਾਕਟਰਾਂ ਦੀਆਂ ਯੂਨੀਅਨਾਂ ਦੀਆਂ ਚੋਣਾਂ ਆਦਿ । ਭਾਰਤ ਵਿੱਚ ਹਰ ਸਮੇਂ ਕੋਈ ਨਾ ਕੋਈ ਚੋਣ ਹੁੰਦੀ ਰਹਿੰਦੀ ਹੈ।  ਲੋਕਾਂ ਦੀ ਅੱਧੀ ਮੱਤ ਤਾਂ ਚੋਣਾਂ ਹੀ ਮਾਰੀ ਰੱਖਦੀਆਂ ਹਨ। ਲੋਕ ਹੋਰ ਕੁਝ ਸੋਚ ਹੀ ਨਹੀਂ ਸਕਦੇ। ਕਿਸੇ ਵੀ ਲੋਕਾਂ ਦੇ ਇਕੱਠ ‘ਚ ਜਾ ਕੇ ਵੇਖ ਲਉ ਸਿਰਫ ਵੋਟਾਂ ਦੀਆਂ ਹੀ ਗੱਲਾਂ ਹੋ ਰਹੀਆਂ ਹੁੰਦੀਆਂ ਹਨ । ਜਿਵੇਂ ਹਰ ਮਸਲੇ ਦਾ ਹੱਲ ਚੋਣਾਂ ਹੀ ਹੋਣ। ਤੇ ਚੋਣਾਂ ਦੌਰਾਨ ਕੋਈ ਬੇਮੱਤਲਬ ਦਾ ਮੁੱਦਾ ਕਈ ਮਹੀਨੇ ਗੂੰਜਦਾ ਰਹਿੰਦਾ ਹੈ। ਲੋਕਾਂ ਦੀਆਂ ਰੋਜ ਮਰਹਾ ਦੀਆਂ ਸਮੱਸਿਆਵਾਂ ਧੂੜ ‘ਚ ਗੁੰਮ ਜਾਂਦੀਆਂ ਹਨ। ਲੋਕਾਂ ਦਾ ਸਮਾਂ ਵੀ  ਬਰਬਾਦ  ਹੁੰਦਾ ਹੈ ਤੇ ਪੈਸਾ ਵੀ।ਉਪਰੋਂ ਕੰਮ ਵੀ ਰੁਕ ਜਾਂਦੇ ਹਨ। ਪੰਜਾਬ ‘ਚੋਂ ਕੰਮ ਸੱਭਿਆਚਾਰ ਪਹਿਲਾਂ ਹੀ ਖਤਮ ਹੋ ਚੁੱਕਾ ਹੈ।  ਤੇ ਫਿਰ ਹਰ ਚੋਣ ਪਿੱਛੋਂ ਸ਼ਿਕਾਇਤਾਂ, ਅਰਜ਼ੀਆਂ ਤੇ ਚੋਣ ਪਟੀਸ਼ਨਾਂ ਦਾ ਸਿਲਸਿਲਾ ਚਲਦਾ ਰਹਿੰਦਾ। ਬਦਕਿਸਮਤੀ ਨੂੰ ਵੋਟਾਂ ਵੀ ਕਦੀ ਮੈਨੀਫੈਸਟੋ ਵੇਖ ਕੇ ਨਹੀਂ ਪੈਂਦੀਆਂ। ਇੱਕ ਵਾਰ ਲੋਕ ਸਭਾ ਚੋਣਾਂ ਵਿੱਚ ਡਾਕਟਰ ਮਨਮੋਹਨ ਸਿੰਘ ਹਰ ਗਾਏ ਸੀ ਤੇ ਸਾਬਕਾ ਡਾਕੂ ਫੁਲਨ ਦੇਵੀ ਜਿੱਤ ਗਈ ਸੀ । ਲੋਕਾਂ ਨੇ ਡਾ. ਸਾਹਿਬ ਦਾ ਮੈਨੀਫੇਸਟੋ ਨਹੀਂ ਵੇਖਿਆ । ਯਕੀਨਨ ਹੀ ਫੂਲਨ ਦੇਵੀ ਨਾਲੋਂ ਤਾਂ ਚੰਗਾ ਹੀ ਹੋਵੇਗਾ । ਵੋਟਤੰਤਰ ਤੇ ਨੋਟਤੰਤਰ ਭਾਰੂ ਹੋ ਚੱਕਾ ਹੈ। ਯਾਨੀ ਭੁੱਕੀ,ਸ਼ਰਾਬ, ਪੈਸੇ, ਜਾਤ, ਧਰਮ, ਬਰਾਦਰੀ ਨਾਲ ਵੋਟਾਂ ਪੈਂਦੀਆਂ ਹਨ ਅਤੇ ਉਮੀਦਵਾਰ ਟਿਕਟਾਂ ਵੀ ਕਿਸੇ ਵਿਚਾਰਧਾਰਾ ਲਈ ਨਹੀਂ ਮੰਗਦੇ। ਉਂਗਲਾਂ ਤੇ ਗਿਨਣ ਵਾਲਿਆਂ ਨੂੰ ਛੱਡਕੇ ਬਾਕੀ  ਦਾ ਮਕਸਦ ਲੋਕ ਸੇਵਾ ਨਹੀ, ਠੱਗੀ ਠੋਰੀ ਜਾਂ ਹਉਮੈਂ ਦੀ ਸੰਤੁਸ਼ਟੀ ਹੁੰਦਾ ਹੈ। ‘ਇਸ ਸਾਦਗੀ ਪੇ ਕੌਣ ਨਾ ਮਰ ਜਾਏ ਐ ਖੁਦਾ, ਲੜਤੇ ਹੈਂ, ਔਰ ਹਾਥ ਮੇਂ ਤਲਵਾਰ ਭੀ ਨਹੀਂ।’ ਲੋਕਰਾਜ ਯਕੀਨਣ ਹੀ ਡਿਕਟੇਟਰਸ਼ਿਪ, ਰਾਜਾ ਸ਼ਾਹੀ,ਬਾਦਸ਼ਾਹੀਆਂ ਵਰਗੀਆਂ ਰਾਜਸੀ ਵਿਵਸਥਾਵਾਂ ਤੋਂ ਸੱਭ ਤੋਂ ਵੱਧ ੳੱਤਮ ਵਿਵਸਥਾ ਹੈ। ਪਰ ਸਾਡੇ ਵਰਗਾ ਲੋਕਰਾਜ ਨਹੀਂ। ਇੱਥੇ ਤਾਂ ਹਰ ਸਮੇਂ ਕੋਈ ਨਾ ਕੋਈ ਚੋਣ ਹੁੰਦੀ ਰਹਿੰਦੀ ਹੈ। ਬਾਕੀ ਸੱਭ ਸੰਸਥਾਵਾਂ, ਅਦਾਰਿਆਂ ਜਥੇਬੰਦੀਆਂ ਦੇ ਪ੍ਰਬੰਧ ਲਈ ਆਪਸੀ ਸਹਿਮਤੀ ਨਾਲ ਨਾਮਜਦਗੀਆਂ ਹੀ ਕੀਤੀਆਂ ਜਾਣ। ਜਿਸ ਤਰ੍ਹਾਂ ਗਵਰਨਰਾਂ,  ਕੇਂਦਰੀ ਤੇ ਸੂਬਾਈ ਪਬਲਿਕ ਸਰਵਿਸ ਕਮਿਸ਼ਨਾਂ ਦੇ ਚੇਅਰਮੈਨਾਂ, ਮੈਂਬਰਾਂ ਅਤੇ ਵੱਡੇ ਵੱਡੇ ਜਨਤਕ ਅਦਾਰਿਆਂ, ਬੋਰਡਾਂ ਦੇ ਚੇਅਰਮੈਨਾਂ ਦੀਆਂ ਨਾਮਜ਼ਦਗੀਆਂ ਹੁੰਦੀਆਂ ਹਨ। ਹੁਣ ਸਰਕਾਰ ਪਬਲਿਕ ਸਰਵਿਸ ਕਮਿਸ਼ਨ,ਮੰਡੀ ਬੋਰਡ,ਬਿਜਲੀ ਬੋਰਡ ਆਦਿ ਅਰਬਾਂ ਦੇ ਬੱਜਟ ਵਾਲੇ ਅਦਾਰਿਆਂ ਦੇ ਚੇਅਰਮੈਨਾਂ ਦੀਆਂ ਨਾਮਜ਼ਦਗੀਆਂ ਕਰਦੀ ਹੈ ਪਰ ਪਿੰਡ ਦੀ ਸਹਿਕਾਰੀ ਸਭਾ ਅਤੇ ਮਿਲਕ ਸੋਸਾਇਟੀ ਦੀਆਂ ਚੋਣਾਂ ਲਈ ਲੋਕ ਲੜ ਲੜ ਮਰਦੇ ਹਨ। ਤਿੰਨ ਪੜਾਵੀ ਲੋਕਤੰਤਰ ਲਈ ਸਿਰਫ ਪਾਰਲੀਮੈਂਟ, ਅਸੈਂਬਲੀ ਅਤੇ ਪੰਚਾਇਤਾਂ, ਮਿਉਂਸਿਪਲ ਕਮੇਟੀਆਂ ਦੀਆਂ ਚੋਣਾਂ ਹੀ ਹੋਣ। ਉਹ ਵੀ ਪੰਜਾਂ ਸਾਲਾਂ ਵਿੱਚ ਇੱਕ ਵਾਰ ਤੇ ਹੋਇਆ ਵੀ ਇੱਕੋ ਮਹੀਨੇ ‘ਚ ਹੀ ਕਰਨ। ਇਸ ਤਰ੍ਹਾਂ ਪੰਜਾਂ ਸਾਲਾਂ ਲਈ ਸੱਤਾਧਾਰੀ ਪਾਰਟੀ ਜਾਂ ਗੱਠਜੋੜ ਨੂੰ ਵਿਕਾਸ ਕਰਨ ਲਈ ਪੂਰਾ ਸਮਾਂ ਮਿਲੇਗਾ ਤੇ ਲੋਕ ਵੀ ਅਪਣੇ ਕੰਮ ਲੱਗ ਜਾਣਗੇ। ਜਿਮਨੀ ਚੋਣਾਂ ਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ।ਇਹ ਸਮੇਂ ਅਤੇ ਪੈਸੇ ਦੀ ਬਰਬਾਦੀ ਹਨ।

ਵਿਸ਼ਵ ਵਾਤਾਵਰਣ ਦਿਵਸ

$
0
0

ਦੁਨੀਆਂ ਭਰ ਵਿੱਚ ਲੋਕਾਂ ਨੂੰ ਵਾਤਾਵਰਣ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਅਤੇ ਇਸ ਦੀ ਸਾਂਭ ਸੰਭਾਲ ਪ੍ਰਤੀ ਜਨ-ਜਾਗਰੂਕਤਾ ਲਈ ਵਿਆਪਕ ਪੱਧਰ ਤੇ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਵਰ੍ਹੇ ਅੰਤਰ-ਰਾਸ਼ਟਰੀ ਪੱਧਰ ਤੇ ਵਿਸ਼ਵ ਵਾਤਾਵਰਨ ਦਿਵਸ ਦੀ ਮੇਜਬਾਨੀ ਭਾਰਤ ਕਰ ਰਿਹਾ ਹੈ ਅਤੇ ਵਿਸ਼ਵ ਵਾਤਾਵਰਣ ਦਿਵਸ 2018 ਦਾ ਵਿਸ਼ਾ ਪਲਾਸਟਿਕ ਪ੍ਰਦੂਸ਼ਣ ਦੀ ਸਮਾਪਤੀ ਹੈ।

ਜ਼ਮੀਨ ਜਾਂ ਪਾਣੀ ਵਿੱਚ ਪਲਾਸਟਿਕ ਉਤਪਾਦਾਂ ਦੇ ਢੇਰ ਜਾਂ ਪਲਾਸਟਿਕ ਉਤਪਾਦਾਂ ਦੀ ਰਹਿੰਦ ਖੂੰਹਦ ਆਦਿ ਨੂੰ ਪਲਾਸਟਿਕ ਪ੍ਰਦੂਸ਼ਣ ਕਿਹਾ ਜਾਂਦਾ ਹੈ ਜਿਸ ਨਾਲ ਵਾਤਾਵਰਣ, ਮਨੁੱਖ ਅਤੇ ਹੋਰ ਜੀਵਾਂ ਤੇ ਮਾੜਾ ਪ੍ਰਭਾਵ ਪੈਂਦਾ ਹੈ। ਜ਼ਿਆਦਾਤਰ ਪਲਾਸਟਿਕ ਸਾਮਾਨ ਜਿਵੇਂ ਲਿਫਾਫੇ ਜਾਂ ਬੈਗ, ਬੋਤਲਾਂ, ਸਟਾਇਰੋਫੋਮ ਅਤੇ ਥਰਮੋਕੋਲ ਦੇ ਡਿਸਪੋਜਲ ਆਦਿ ਨੂੰ ਇੱਕ ਵਾਰ ਵਰਤ ਕੇ ਕੂੜੇ ਦੇ ਰੂਪ ਵਿੱਚ ਸੁੱਟ ਦਿੱਤਾ ਜਾਂਦਾ ਹੈ। ਸੰਸਾਰ ਭਰ ਵਿੱਚ 1 ਮਿੰਟ ਵਿੱਚ ਤਕਰੀਬਨ 10 ਲੱਖ ਪਲਾਸਟਿਕ ਬੋਤਲਾਂ ਖਰੀਦੀਆਂ ਜਾ ਰਹੀਆਂ ਹਨ। ਪਲਾਸਟਿਕ ਗਲਦੀ ਨਹੀਂ, ਵਰਤੋਂ ਤੋਂ ਬਾਦ ਸੁੱਟੀ ਗਈ ਪਲਾਸਟਿਕ ਪਸ਼ੂਆਂ, ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂਆਂ ਲਈ ਬਹੁਤ ਵੱਡਾ ਖ਼ਤਰਾ ਹੈ।

ਪਲਾਸਟਿਕ ਮੁੱਖ ਰੂਪ ਵਿੱਚ ਪੈਟ੍ਰੋਲੀਅਮ ਪਦਾਰਥਾਂ ਤੋਂ ਉਤਸਰਜਿਤ ਸਿੰਥੈਟਿਕ ਰੇਜਿਨ ਤੋਂ ਬਣਿਆ ਹੈ। ਪਲਾਸਟਿਕ ਵਿੱਚ ਕਲੋਰੀਨ, ਫਲੋਰੀਨ, ਕਾਰਬਨ, ਹਾਈਡ੍ਰੋਜਨ, ਨਾਈਟ੍ਰੋਜਨ, ਆਕਸੀਜਨ ਅਤੇ ਸਲਫਰ ਦੇ ਅਣੂ ਸ਼ਾਮਲ ਹਨ। ਪਲਾਸਟਿਕ ਸੁੱਟਣਾ ਅਤੇ ਜਲਾਉਣਾ ਦੋਨੋਂ ਹੀ ਰੂਪਾਂ ਵਿੱਚ ਹਾਨੀਕਾਰਕ ਹੈ। ਪਲਾਸਟਿਕ ਰਹਿੰਦ ਖੂੰਹਦ ਨੂੰ ਜਲਾਉਣ ਨਾਲ ਆਮ ਤੌਰ ਤੇ ਕਾਰਬਨ ਡਾਈਆਕਸਾਇਡ ਅਤੇ ਕਾਰਬਨ ਮੋਨੋਆਕਸਾਇਡ ਗੈਸਾਂ ਪੈਦਾ ਹੁੰਦੀਆਂ ਹਨ ਜੋ ਕਿ ਸਾਹ ਨਲੀ, ਚਮੜੀ ਸੰਬੰਧੀ ਰੋਗਾਂ ਦਾ ਕਾਰਨ ਹੋ ਸਕਦਾ ਹੈ। ਪੌਲੀਸਟਾਇਨ ਪਲਾਸਟਿਕ ਦੇ ਜਲਣ ਤੇ ਕਲੋਰੋ ਫਲੋਰੋ ਕਾਰਬਨ ਪੈਦਾ ਹੁੰਦੀ ਹੈ ਜੋ ਕਿ ਵਾਯੂਮੰਡਨ ਦੀ ਉਜੋਨ ਪਰਤ ਲਈ ਹਾਨੀਕਾਰਕ ਹੈ। ਇਹ ਕੋਈ ਅੱਤਕੱਥਨੀ ਨਹੀਂ ਕਿ ਪਲਾਸਟਿਕ ਉਤਪਾਦਨ ਜਾਂ ਜਲਾਉਣ ਸਮੇਂ ਜੋ ਜਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ, ਉਹ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਨੂੰ ਖੁੱਲ੍ਹਾ ਸੱਦਾ ਹੈ।

ਦੁਨੀਆਂ ਭਰ ਚ ਮੌਜੂਦ ਪਲਾਸਟਿਕ ਦੇ ਪੰਜਵੇਂ ਹਿੱਸੇ ਤੋਂ ਵੀ ਘੱਟ ਪਲਾਸਟਿਕ ਨੂੰ ਰੀਸਾਇਕਲ ਕੀਤਾ ਜਾਂਦਾ ਹੈ। ਪਲਾਸਟਿਕ ਰੀਸਾਇਕਲਿੰਗ  ਨੂੰ 1970 ਵਿੱਚ ਪਹਿਲੀ ਵਾਰ ਕੈਲੇਫੋਰਨੀਆ ਫਰਮ ਦੁਆਰਾ ਤਿਆਰ ਕੀਤਾ ਗਿਆ। ਰੀਸਾਇਕਲਿੰਗ ਪ੍ਰਕਿਰਿਆ ਕਾਫੀ ਮਹਿੰਗੀ ਹੈ ਅਤੇ ਪਲਾਸਟਿਕ ਰੀਸਾਇਕਲ ਜਿਆਦਾ ਸੁਰੱਖਿਅਤ ਵੀ ਨਹੀਂ ਮੰਨਿਆ ਜਾਂਦਾ ਹੈ ਕਿਉਂਕਿ ਪਲਾਸਟਿਕ ਰੀਸਾਇਕਲ ਸਮੇਂ ਵੀ ਜਿਆਦਾ ਪ੍ਰਦੂਸ਼ਣ ਫੈਲਦਾ ਹੈ।

ਪਲਾਸਟਿਕ ਪ੍ਰਦੂਸ਼ਣ ਦੀ ਸਮਾਪਤੀ ਵੱਲ ਸਿੱਕਮ ਸੂਬੇ ਨੇ ਸ਼ਲਾਘਯੋਗ ਉਪਰਾਲਾ ਕੀਤਾ ਹੈ। 1998 ਵਿੱਚ ਉਪਯੋਗ ਤੋਂ ਬਾਦ ਸੁੱਟ ਦਿੱਤੇ ਜਾਣ ਵਾਲੇ ਪਲਾਸਟਿਕ ਬੈਗ ਤੇ ਪਾਬੰਦੀ ਲਾਉਣ ਵਾਲਾ ਸਿੱਕਮ ਪਹਿਲਾ ਸੂਬਾ ਬਣਿਆ। ਜ਼ਹਿਰੀਲੇ ਪਲਾਸਟਿਕ ਨੂੰ ਘਟਾਉਣ ਅਤੇ ਵੱਧਦੀ ਕੂੜੇ ਕਰਕਟ ਦੀ ਸਮੱਸਿਆ ਨਾਲ ਨਜਿੱਠਣ ਲਈ ਸਿੱਕਮ ਨੇ 2016 ਵਿਚ ਦੋ ਹੋਰ ਅਹਿਮ ਫੈਸਲੇ ਲਏ ਜਿਸ ਵਿੱਚ ਸਰਕਾਰੀ ਦਫਤਰਾਂ ਅਤੇ ਸਰਕਾਰੀ ਪ੍ਰੋਗਰਾਮਾਂ ਵਿਚ ਪੈਕ ਕੀਤੇ ਪੀਣ ਵਾਲੇ ਪਾਣੀ ਦੇ ਇਸਤੇਮਾਲ ‘ਤੇ ਪਾਬੰਦੀ ਅਤੇ ਰਾਜ ਭਰ ਵਿਚ ਸਟਾਇਰੋਫੋਮ ਅਤੇ ਥਰਮੋਕੋਲ ਦੇ ਡਿਸਪੋਜ਼ੈਬਲ ਪਲੇਟ ਅਤੇ ਕਟਲਰੀ ਤੇ ਪਾਬੰਦੀ ਸ਼ਾਮਲ ਹੈ। ਮੌਜੂਦਾ ਸਮੇਂ ਦੌਰਾਨ ਭਾਰਤ ਦੇ ਹੋਰ ਖੇਤਰਾਂ ਵਿੱਚ ਵੀ ਪਲਾਸਟਿਕ ਬੈਗ ਤੇ ਪਾਬੰਦੀ ਲਾਈ ਗਈ ਹੈ।

ਸਮੇਂ ਦੀ ਜ਼ਰੂਰਤ ਹੈ ਕਿ ਵਿਵਸਥਾ ਵੀ ਪਲਾਸਟਿਕ ਪ੍ਰਦੂਸ਼ਣ ਨੂੰ ਨਜਿੱਠਣ ਲਈ ਸੰਜੀਦਗੀ ਨਾਲ ਲੋਂੜੀਦੇ ਕਦਮ ਪੁੱਟੇ ਅਤੇ ਇੱਕ ਸਜਗ ਨਾਗਰਿਕ ਹੋਣ ਦੇ ਨਾਤੇ ਲੋਕਾਂ ਨੂੰ ਵੀ ਪਲਾਸਟਿਕ ਸਾਮਾਨ ਦੀ ਵਰਤੋਂ ਨੂੰ ਘੱਟ ਕਰਨਾ ਚਾਹੀਦਾ ਹੈ ਅਤੇ ਪਲਾਸਟਿਕ ਸਾਮਾਨ ਦੀ ਥਾਂ ਹੋਰ ਵਾਤਾਵਰਣ ਪੱਖੀ ਵਿਕਲਪਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਪੰਜਾਬ ‘ਚ ਕਾਂਗਰਸ ਹਾਈ ਕਮਾਂਡ ਦੀ ਦਖ਼ਲਅੰਦਾਜ਼ੀ ਕਾਰਣ ਵਿਧਾਨਕਾਰਾਂ ‘ਚ ਨਿਰਾਸ਼ਾ

$
0
0

ਪਿੱਛਲੇ ਇਕ ਸਾਲ ਤੋਂ ਮੰਤਰੀ ਬਣਨ ਦੇ ਬਹੁਤੇ ਚਾਹਵਾਨ ਵਿਧਾਨਕਾਰਾਂ ਦੀਆਂ ਆਸਾਂ ਨੂੰ ਬੂਰ ਨਾ ਪੈਣ ਕਰਕੇ ਨਮੋਸ਼ੀ ਦਾ ਮੂੰਹ ਵੇਖਣਾ ਪਿਆ। ਕੇਂਦਰੀ ਕਾਂਗਰਸੀ ਨੇਤਾਵਾਂ ਦੀ ਆਪਣੇ ਚਹੇਤਿਆਂ ਨੂੰ ਝੰਡੀ ਵਾਲੀ ਕਾਰ ਦਵਾਉਣ ਲਈ ਬੇਵਜ੍ਹਾ ਦਖ਼ਲਅੰਦਾਜ਼ੀ ਕਰਨ ਕਰਕੇ ਪੰਜਾਬ ਮੰਤਰੀ ਮੰਡਲ ਵਿਚ ਵਾਧਾ ਵਿਧਾਨਕਾਰਾਂ ਨੂੰ ਖ਼ੁਸ਼ ਕਰਨ ਦੀ ਥਾਂ ਨਰਾਜ਼ਗੀ ਦਾ ਕਾਰਨ ਅਤੇ ਮੁੱਖ ਮੰਤਰੀ ਲਈ ਸਿਰਦਰਦੀ ਬਣ ਗਿਆ। ਕੇਂਦਰੀ ਨੇਤਾਵਾਂ ਨੇ ਵਿਧਾਨਕਾਰਾਂ ਨਾਲ ਮੰਤਰੀ ਬਣਾਉਣ ਦੇ ਵਾਅਦੇ ਕਰਕੇ ਵਿਧਾਨਕਾਰਾਂ ਦੀਆਂ ਮੰਤਰੀ ਬਣਨ ਦੀਆਂ ਇਛਾਵਾਂ ਜਗਾ ਦਿੱਤੀਆਂ। ਆਮ ਤੌਰ ਤੇ ਮੰਤਰੀ ਮੰਡਲ ਵਿਚ ਵਾਧਾ ਕਰਨ ਦਾ ਮੰਤਵ ਵਿਧਾਨਕਾਰਾਂ ਨੂੰ ਖ਼ੁਸ਼ ਕਰਨਾ ਅਤੇ ਵਿਧਾਨਕਾਰਾਂ ਨੂੰ ਜ਼ਿੰਮੇਵਾਰੀ ਦੇ ਕੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨਾ ਹੁੰਦਾ ਹੈ ਪ੍ਰੰਤੂ ਪੰਜਾਬ ਦੇ ਕੁਝ ਸੀਨੀਅਰ ਵਿਧਾਨਕਾਰਾਂ ਨੂੰ ਇਹ ਵਾਧਾ ਰਾਸ ਨਹੀਂ ਆਇਆ । ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਧੜੱਲੇਦਾਰ ਮੁੱਖ ਮੰਤਰੀ ਦੇ ਤੌਰ ਤੇ ਗਿਣਿਆਂ ਜਾਂਦਾ ਹੈ ਪ੍ਰੰਤੂ ਕਾਂਗਰਸ ਹਾਈ ਕਮਾਂਡ ਦੀ ਦਖ਼ਲਅੰਦਾਜ਼ੀ ਨੇ ਪੰਜਾਬ ਮੰਤਰੀ ਮੰਡਲ ਦੇ ਪੁਨਰਗਠਨ ਨੂੰ ਵਿਧਾਨਕਾਰਾਂ ਵਿਚ ਅਸੰਤੁਸ਼ਟਤਾ ਪੈਦਾ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਜਿਸ ਕਰਕੇ ਜਿਹੜੇ ਵਿਧਾਨਕਾਰ ਮੰਤਰੀ ਬਣਨ ਦੇ ਚਾਹਵਾਨ ਸਨ, ਉਨ੍ਹਾਂ ਵਿਚ ਨਿਰਾਸ਼ਾ ਪੈਦਾ ਹੋ ਗਈ ਹੈ। ਵਿਧਾਨਕਾਰਾਂ ਨੂੰ ਵੀ ਪਤਾ ਹੈ ਕਿ ਮੰਤਰੀ ਮੰਡਲ ਵਿਚ 15 ਫ਼ੀ ਸਦੀ ਤੋਂ ਵੱਧ ਮੰਤਰੀ ਨਹੀਂ ਸ਼ਾਮਿਲ ਕੀਤੇ ਜਾ ਸਕਦੇ ਫਿਰ ਵੀ ਉਨ੍ਹਾਂ ਦੀ ਮ੍ਰਿਗਤ੍ਰਿਸ਼ਨਾ ਵੱਧਦੀ ਹੀ ਜਾ ਰਹੀ ਸੀ।

ਕੇਂਦਰੀ ਕਾਂਗਰਸ ਦੀ ਹਮੇਸ਼ਾ ਹੀ ਤ੍ਰਾਸਦੀ ਰਹੀ ਹੈ ਕਿ ਦਿੱਲੀ ਵਿਚ ਬੈਠੇ ਵਿਧਾਨਕਾਰਾਂ ਦੇ ਆਕਾ ਰਾਜਾਂ ਵਿਚ ਖ਼ਾਮਖ਼ਾਹ ਦਖ਼ਲਅੰਦਾਜ਼ੀ ਕਰਦੇ ਰਹਿੰਦੇ ਹਨ ਤਾਂ ਜੋ ਉਹ ਆਪਣਾ ਉਲੂ ਸਿੱਧਾ ਕਰਕੇ ਆਪਣੇ ਸ਼ਾਗਿਰਦਾਂ ਦਾ ਰੁਤਬਾ ਵਧਾ ਸਕਣ। ਉਨ੍ਹਾਂ ਦੀ ਦਖ਼ਲਅੰਦਾਜ਼ੀ ਮੁੱਖ ਮੰਤਰੀ ਲਈ ਮੁਸ਼ਕਲਾਂ ਖੜ੍ਹੀਆਂ ਕਰਦੀ ਹੈ ਕਿਉਂਕਿ ਵਿਧਾਨਕਾਰ ਬਹੁਤਾ ਆਪਣੇ ਆਕਾਵਾਂ ਵਲ ਝਾਕਦੇ, ਧੌਂਸ ਦਿੰਦੇ ਅਤੇ ਆਕੜਦੇ ਰਹਿੰਦੇ ਹਨ। ਮੰਤਰੀਆਂ ਦੀ ਚੋਣ ਵਿਚ ਮੁੱਖ ਮੰਤਰੀ ਨੂੰ ਫਰੀ ਹੈਂਡ ਦੇਣਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਭਰੋਸੇ ਦੇ ਸੁਲਝੇ ਹੋਏ, ਪ੍ਰਬੰਧਕੀ ਤੌਰ ਤੇ ਕੁਸ਼ਲ ਅਤੇ ਯੋਗ ਵਿਧਾਨਕਾਰਾਂ ਨੂੰ ਜ਼ਿੰਮੇਵਾਰੀ ਦੇ ਸਕਣ। ਕੇਂਦਰ ਦੇ ਕਿਲ੍ਹਿਆਂ ਰਾਹੀਂ ਆਏ ਮੰਤਰੀ ਹਮੇਸ਼ਾ ਮੁੱਖ ਮੰਤਰੀ ਨਾਲੋਂ ਵੱਖਰਾ ਰਾਗ ਅਲਾਪਕੇ ਮੁੱਖ ਮੰਤਰੀ ਲਈ ਮੁਸ਼ਕਲਾਂ ਖੜ੍ਹੀਆਂ ਕਰਦੇ ਰਹਿੰਦੇ ਹਨ। ਮੁੱਖ ਮੰਤਰੀ ਨੂੰ ਸਥਾਨਕ ਹਾਲਾਤ, ਖਿਤਿਆਂ, ਫਿਰਕਿਆਂ, ਸਮੂਦਾਏ ਅਤੇ ਧੜੇਬੰਦੀ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ। ਉਪਰੋਂ ਡਿਗੇ ਮੰਤਰੀ ਇਨ੍ਹਾਂ ਮਾਪ ਦੰਡਾਂ ਉਪਰ ਖ਼ਰੇ ਨਹੀਂ ਉਤਰਦੇ। ਅਨਾੜੀ ਕਿਸਮ ਦੇ ਮੰਤਰੀ ਵੀ ਕਈ ਵਾਰ ਸਰਕਾਰ ਦੀ ਸਥਿਤੀ ਹਾਸੋਹੀਣੀ ਬਣਾ ਦਿੰਦੇ ਹਨ। ਮਾਰਚ 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਬਣੀ ਸੀ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਵਿਚ 9 ਮੰਤਰੀ ਸ਼ਾਮਲ ਕੀਤੇ ਸਨ। ਕਾਂਗਰਸ ਪਾਰਟੀ ਨੇ ਹਮੇਸ਼ਾ ਦੀ ਤਰ੍ਹਾਂ 9 ਵਿਚੋਂ 4 ਮੰਤਰੀ ਦਿੱਲੀ ਦੇ ਨੇਤਾਵਾਂ ਦੀ ਸਿਫਾਰਸ਼ ਵਾਲੇ ਸ਼ਾਮਲ ਕਰਵਾ ਦਿੱਤੇ। ਉਨ੍ਹਾਂ ਦੀ ਦਲੀਲ ਵੀ ਅਜ਼ੀਬ ਕਿਸਮ ਦੀ ਸੀ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਪ੍ਰਤੀਨਿਧਤਾ ਦੇਣੀ ਹੈ ਅਤੇ ਦੂਜੀਆਂ ਪਾਰਟੀਆਂ ਵਿਚੋਂ ਆਏ ਮੌਕਾ ਪ੍ਰਸਤਾਂ ਨੂੰ ਨਿਵਾਜਣਾ ਹੈ। ਇਨ੍ਹਾਂ ਵਿਚੋਂ ਇਕ ਮੰਤਰੀ ਰਾਣਾ ਗੁਰਜੀਤ ਸਿੰਘ ਜੋ ਮੁੱਖ ਮੰਤਰੀ ਦਾ ਵਿਸ਼ਵਾਸ ਪਾਤਰ ਸੀ, ਰੇਤੇ ਦੀਆਂ ਖੱਡਾਂ ਦੀ ਬੋਲੀ  ਵਿਚ ਉਸਦੇ ਖ਼ਾਨਸਾਮੇ ਦੇ ਸ਼ਾਮਲ ਹੋਣ ਕਰਕੇ ਬਲੀ ਦਾ ਬਕਰਾ ਬਣ ਗਿਆ।  ਮੰਤਰੀ ਮੰਡਲ ਦੇ ਤਾਜਾ ਵਾਧੇ ਸਮੇਂ ਵੀ ਕੇਂਦਰੀ ਨੇਤਾਵਾਂ ਨੇ ਬੜੇ ਸਿਆਣਪ ਨਾਲ ਦਖ਼ਲਅੰਦਾਜ਼ੀ ਕੀਤੀ, ਮੁੱਖ ਮੰਤਰੀ ਦੇ ਚਹੇਤਿਆਂ ਵਿਚੋਂ ਆਪਣੀ ਮਰਜ਼ੀ ਦੇ ਵਿਧਾਨਕਾਰ ਮੰਤਰੀ ਬਣਵਾ ਦਿੱਤੇ। ਇਨ੍ਹਾਂ 9 ਮੰਤਰੀਆਂ ਵਿਚ ਵੀ ਕੇਂਦਰੀ ਨੇਤਾਵਾਂ ਨੇ ਆਪਣੇ 6 ਮੰਤਰੀ ਸ਼ਾਮਲ ਕਰਵਾ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੂੰ ਭਾਵੇਂ ਬਹੁਤਾ ਇਤਰਾਜ਼ ਨਹੀਂ ਕਿਉਂਕਿ ਉਨ੍ਹਾਂ 9 ਦੀ ਚੋਣ ਇੱਕਾ ਦੁੱਕਾ ਨੂੰ ਛੱਡਕੇ ਕੈਪਟਨ ਅਮਰਿੰਦਰ ਸਿੰਘ ਦੇ ਚਹੇਤਿਆਂ ਵਿਚੋਂ ਹੀ ਕੀਤੀ ਗਈ ਹੈ। ਇਕ ਗੱਲ ਤਾਂ ਸਾਫ ਜ਼ਾਹਰ ਹੈ ਕਿ ਕੇਂਦਰੀ ਕਾਂਗਰਸ ਨੇ ਦਖ਼ਲਅੰਦਾਜ਼ੀ ਕੀਤੀ ਹੈ। ਮੰਤਰੀਆਂ ਦੀ ਸੂਚੀ ਦੀ ਪ੍ਰਵਾਨਗੀ ਕੇਂਦਰੀ ਕਾਂਗਰਸ ਨੇ ਦਿੱਤੀ ਨਰਾਜ਼ਗੀ ਖਾਮਖ਼ਾਹ ਕੈਪਟਨ ਅਮਰਿੰਦਰ ਸਿੰਘ ਨਾਲ। ਜੇਕਰ ਮੰਤਰੀ ਨਤੀਜੇ ਦੇਣ ਵਿਚ ਸਫਲ ਹੁੰਦਾ ਹੈ ਤਾਂ ਸਿਹਰਾ ਉਸਦੇ ਸਿਰ ਬੱਝਦਾ ਹੈ ਪ੍ਰੰਤੂ ਜੇਕਰ ਅਸਫਲ ਹੁੰਦਾ ਹੈ ਤਾਂ ਅਸਫਲਤਾ ਮੁੱਖ ਮੰਤਰੀ ਦੇ ਸਿਰ ਮੜ੍ਹ ਦਿੱਤੀ ਜਾਂਦੀ ਹੈ।

ਕਿਹਾ ਜਾ ਰਿਹਾ ਹੈ ਕਿ ਨਵੇਂ ਮੰਤਰੀਆਂ ਦੀ ਸੂਚੀ ਵਿਚ ਦੋ ਰਾਹੁਲ ਗਾਂਧੀ, ਇਕ ਸਾਬਕਾ ਪ੍ਰਧਾਨ ਮੰਤਰੀ, ਦੋ ਸ੍ਰੀਮਤੀ ਅੰਬਿਕਾ ਸੋਨੀ, ਇਕ ਪੰਜਾਬ ਦੇ ਮਾਮਲਿਆਂ ਦੀ ਇਨਚਾਰਜ ਸ੍ਰੀਮਤੀ ਆਸ਼ਾ ਕੁਮਾਰੀ ਅਤੇ ਇੱਕ ਸਹਿ ਇਨਚਾਰਜ ਹਰੀਸ਼ਾ ਚੌਧਰੀ ਦੀ ਸਿਫਾਰਸ਼ ਵਾਲੇ ਹਨ। ਤੁਸੀਂ ਆਪ ਹੀ ਸੋਚੋ ਮੰਤਰੀਆਂ ਦੀ ਚੋਣ ਉਨ੍ਹਾਂ ਦੀ ਕਾਬਲੀਅਤ ਕਰਕੇ ਨਹੀਂ ਸਗੋਂ ਉਨ੍ਹਾਂ ਦੀ ਕੇਂਦਰੀ ਕਾਂਗਰਸ ਵਿਚ ਪਹੁੰਚ ਕਰਕੇ ਕੀਤੀ ਗਈ ਹੈ। ਨਤੀਜੇ ਵੀ ਅਜਿਹੇ ਹੀ ਹੋਣਗੇ ਅਤੇ ਕੁਸ਼ਲ, ਇਮਾਨਦਾਰ ਅਤੇ ਟਕਸਾਲੀ ਕਾਂਗਰਸੀ ਵਿਧਾਨਕਾਰਾਂ ਵਿਚ ਨਿਰਾਸ਼ਾ ਅਤੇ ਅਸੰਤੁਸ਼ਟਤਾ ਹੋਣੀ ਕੁਦਰਤੀ ਹੈ। ਇਸ 18 ਮੈਂਬਰੀ ਮੰਤਰੀ ਮੰਡਲ ਵਿਚ 7 ਅਜਿਹੇ ਮੰਤਰੀ ਹਨ ਜਿਹੜੇ ਕਾਂਗਰਸ ਦੇ ਟਕਸਾਲੀ ਉਮੀਦਵਾਰਾਂ ਵਿਰੁਧ ਅਜ਼ਾਦ ਉਮੀਦਵਾਰ ਚੋਣਾਂ ਲੜ ਚੁੱਕੇ ਹਨ। ਦੋ ਮੰਤਰੀਆਂ ਵਿਚੋਂ ਇਕ ਭਾਰਤੀ ਜਨਤਾ ਪਾਰਟੀ ਅਤੇ ਇਕ ਅਕਾਲੀ ਦਲ ਵਿਚੋਂ ਆ ਕੇ ਮੰਤਰੀ ਬਣੇ ਹਨ। ਇਸ ਵਿਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਇਹ ਮੰਤਰੀ ਕਾਬਲ ਹਨ ਪ੍ਰੰਤੂ ਇਸ ਦਾ ਮੱਤਲਬ ਇਹ ਵੀ ਨਹੀਂ ਕਿ ਬਾਕੀ ਵਿਧਾਨਕਾਰ ਕਾਬਲ ਨਹੀਂ ਹਨ। ਜਦੋਂ ਉਨ੍ਹਾਂ ਨੂੰ ਮੌਕਾ ਹੀ ਨਹੀਂ ਮਿਲੇਗਾ ਤਾਂ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕਿਸ ਤਰ੍ਹਾਂ ਕਰ ਸਕਣਗੇ। ਕੇਂਦਰੀ ਕਾਂਗਰਸ ਨੇ ਮੰਤਰੀਆਂ ਦੀ ਸੂਚੀ ਬਣਾਉਣ ਲੱਗਿਆਂ ਤਜਰਬੇਕਾਰ 6, 5, 4 ਅਤੇ 3 ਵਾਰੀ ਜਿੱਤੇ ਵਿਧਾਨਕਾਰਾਂ ਨੂੰ ਵੀ ਅਣਡਿਠ ਕਰ ਦਿੱਤਾ ਹੈ, ਜਿਸ ਕਰਕੇ ਟਕਸਾਲੀ ਕਾਂਗਰਸੀਆਂ ਵਿਚ ਰੋਸ ਹੈ। ਦੋ ਅਜਿਹੇ ਮੰਤਰੀ ਹਨ ਜਿਹੜੇ ਦੂਜੀ ਵਾਰੀ ਅਤੇ ਇਕ ਪਹਿਲੀ ਵਾਰੀ ਜਿੱਤਿਆ ਹੈ। ਦੋ ਅਜਿਹੇ ਪਰਿਵਾਰਾਂ ਦੇ ਮੈਂਬਰ ਅਣਡਿਠ ਕੀਤੇ ਹਨ ਜਿਨ੍ਹਾਂ ਦੇ ਪਰਿਵਾਰਾਂ ਦੇ ਮੁੱਖੀ ਅਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਅਤੇ ਜਿਨ੍ਹਾਂ ਆਪਣੇ ਖ਼ੂਨ ਨਾਲ ਕਾਂਗਰਸ ਪਾਰਟੀ ਸਿੰਜੀ ਹੈ ਅਤੇ ਉਹ ਪਰਿਵਾਰ ਅਜੇ ਵੀ ਦਹਿਸ਼ਤਗਰਦਾਂ ਦੇ ਨਿਸ਼ਾਨੇ ਤੇ ਹਨ। ਉਨ੍ਹਾਂ ਵਿਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਜੋਗਿੰਦਰਪਾਲ ਪਾਂਡੇ ਦਾ ਪਰਿਵਾਰ ਸ਼ਾਮਲ ਹੈ। ਤਿੰਨ ਸੂਚੀਆਂ ਮੋਨੀਟਰਿੰਗ ਕਮੇਟੀ ਅਤੇ ਸਪੋਕਸਮੈਨ ਦੀਆਂ ਕੇਂਦਰੀ ਕਾਂਗਰਸ ਨੇ ਜ਼ਾਰੀ ਕੀਤੀਆਂ ਹਨ। ਉਨ੍ਹਾਂ ਵਿਚ ਵੀ ਇਹ ਦੋਵੇਂ ਟਕਸਾਲੀ ਕਾਂਗਰਸੀ ਪਰਿਵਾਰ ਅਣਡਿਠ ਕੀਤੇ ਹਨ। ਹਿੰਦੂ ਵੋਟਰ ਅਸੰਜਮ ਵਿਚ ਹਨ। ਚੋਣਾਂ ਮੌਕੇ ਹਿੰਦੂ ਪੱਤਾ ਖੇਡਣ ਲਈ ਹਾਈ ਕਮਾਂਡ ਬੇਅੰਤ ਸਿੰਘ ਦੀ ਕੁਰਬਾਨੀ ਦਾ ਮੁੱਲ ਵੱਟਣ ਦੀ ਕੋਸ਼ਿਸ਼ ਕਰੇਗੀ। ਹਰ ਵਾਰੀ ਨਵੇਂ ਨਵੇਂ ਫਾਰਮੂਲੇ ਬਣਾਕੇ ਆਪਣੇ ਹਮਾਇਤੀਆਂ ਲਈ ਰਾਹ ਲੱਭ ਲਿਆ ਜਾਂਦਾ ਹੈ। ਸੰਗਤ ਸਿੰਘ ਗਿਲਜੀਆਂ ਦਾ ਨਾਮ ਦਸਵੀਂ ਪਾਸ ਨਾ ਹੋਣ ਕਰਕੇ ਕੱਟ ਦਿੱਤਾ ਗਿਆ ਹੈ ਪ੍ਰੰਤੂ ਜਿਨਾਂ ਉਪਰ ਨਸ਼ਿਆਂ ਦੇ ਦੋਸ਼ ਹਨ ਉਨ੍ਹਾਂ ਉਪਰ ਹਾਈ ਕਮਾਂਡ ਨੂੰ ਕੋਈ ਇਤਰਾਜ਼ ਨਹੀਂ, ਜਿਸ ਕਰਕੇ ਪੰਜਾਬ ਦੀ ਨੌਜਵਾਨੀ ਖ਼ਤਮ ਹੋਈ ਪਈ ਹੈ। ਕਾਂਗਰਸ ਪਾਰਟੀ ਦੀ ਬੇੜੀ ਇਨ੍ਹਾਂ ਫਾਰਮੂਲਿਆਂ ਨੇ ਡੋਬਣੀ ਹੈ। ਨੌਜਵਾਨ ਵਿਧਾਨਕਾਰ ਕੋਈ ਵੀ ਮੰਤਰੀ ਨਹੀਂ ਬਣਾਇਆ ਜਦੋਂ ਕਿ ਪਿੱਛੇ ਜਹੇ ਦਿੱਲੀ ਵਿਖੇ ਹੋਏ ਕਾਂਗਰਸ ਦੇ ਇਜਲਾਸ ਵਿਚ ਰਾਹੁਲ ਗਾਂਧੀ ਨੇ ਖ਼ੁਦ ਕਿਹਾ ਸੀ ਕਿ ਬਜ਼ੁਰਗਾਂ ਦੀ ਰਹਿਨੁਮਾਈ ਲਈ ਜਾਵੇਗੀ ਅਤੇ ਨੌਜਵਾਨ ਦੇ ਹੱਥ ਵਾਗ ਡੋਰ ਦਿੱਤੀ ਜਾਵੇਗੀ।

ਕਾਂਗਰਸ ਪਾਰਟੀ ਦੀ ਕਹਿਣੀ ਅਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿਚੋਂ ਬਹੁਤੇ ਵਿਧਾਨਕਾਰ ਗ਼ੈਰ ਹਾਜ਼ਰ ਰਹੇ ਹਨ। ਇਥੋਂ ਤੱਕ ਕਿ ਮੁੱਖ ਮੰਤਰੀ ਦੇ ਜਿਲ੍ਹੇ ਦੇ ਵਿਧਾਨਕਾਰ ਸਹੁੰ ਚੁੱਕ ਸਮਾਗਮ ਵਿਚੋਂ ਗ਼ੈਰਹਾਜ਼ਰ ਰਹੇ ਅਤੇ ਸੰਤੁਸ਼ਟ ਨਹੀਂ ਹਨ। ਇਕ ਹੋਰ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਦੇ ਅਧਿਕਾਰਾਂ ਦੀ ਵਰਤੋਂ ਕੇਂਦਰੀ ਲੀਡਰਸ਼ਿਪ ਨੇ ਕਰਦਿਆਂ ਮੰਤਰੀਆਂ ਦੀ ਚੋਣ ਸਮੇਂ ਉਨ੍ਹਾਂ ਦੇ ਵਿਭਾਗਾਂ ਦੀ ਵੰਡ ਵੀ ਆਪ ਹੀ ਕਰ ਦਿੱਤੀ। ਹੁਣ ਤੁਸੀਂ ਹੀ ਦੱਸੋ ਕਿ ਮੁੱਖ ਮੰਤਰੀ ਨਤੀਜੇ ਕਿਵੇਂ ਵਿਖਾਉਣਗੇ ਕਿਉਂਕਿ ਕੇਂਦਰੀ ਕਾਂਗਰਸ ਹਰ ਮੌਕੇ ਆਪਣੀ ਪੁਗਾਉਂਦੀ ਹੈ। ਹੁਣ ਕਾਂਗਰਸ ਪਾਰਟੀ ਨਰਾਜ਼ ਵਿਧਾਨਕਾਰਾਂ ਨੂੰ ਟਿਕਾਉਣ ਲਈ ਜਦੋਜਹਿਦ ਕਰ ਰਹੀ ਹੈ। ਜੇਕਰ ਪਹਿਲਾਂ ਹੀ ਸੋਚ ਸਮਝਕੇ ਫ਼ੈਸਲੇ ਕੀਤੇ ਜਾਣ ਤਾਂ ਅਜਿਹੀ ਨਿਮੋਝਾਣਤਾ ਕਿਉਂ ਵੇਖਣੀ ਪਵੇ? ਪੰਜ ਵਿਧਾਨਕਾਰਾਂ ਨੂੰ ਚੇਅਰਮੈਨੀਆਂ ਦੇਣ ਦੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ। ਜੇਕਰ ਵਿਧਾਨਕਾਰਾਂ ਨੂੰ ਚੇਅਰਮੈਨੀਆਂ ਦਿੱਤੀਆਂ ਜਾਣਗੀਆਂ ਤਾਂ ਜਿਹੜੇ ਕਾਂਗਰਸੀ ਕਾਰਜਕਰਤਾ ਚੇਅਰਮੈਨੀਆਂ ਲਈ ਲਾਲਾਂ ਸਿੱਟੀ ਬੈਠੇ ਹਨ, ਉਨ੍ਹਾਂ ਦਾ ਕੀ ਬਣੇਗਾ?

ਵਿਧਾਨ ਸਭਾ ਚੋਣਾਂ ਮੌਕੇ ਜਿਹੜੇ ਨੇਤਾਵਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਚੇਅਰਮੈਨੀਆਂ ਦੇਣ ਦਾ ਲਾਰਾ ਲਾਇਆ ਗਿਆ ਸੀ। ਪਤਾ ਲੱਗਾ ਹੈ ਕਿ ਉਨ੍ਹਾਂ ਦੀ ਸੂਚੀ ਵੀ ਕਾਂਗਰਸ ਹਾਈ ਕਮਾਂਡ ਨੇ ਭੇਜੀ ਹੈ, ਮੁੱਖ ਮੰਤਰੀ ਦੇ ਅਧਿਕਾਰ ਉਹ ਵਰਤ ਰਹੇ ਹਨ। ਉਹ ਵੀ ਇਕ ਸਾਲ ਤੋਂ ਊਂਟ ਦੇ ਬੁਲ ਦੇ ਖੁਲ੍ਹਣ ਦੀ ਉਡੀਕ ਕਰ ਰਹੇ ਸਨ। ਉਹ ਵੀ ਨਿਰਾਸ਼ ਹੋਣਗੇ। ਭਾਵੇਂ ਇਹ ਵਾਧਾ 2019 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਕੇ ਕੀਤਾ ਗਿਆ ਹੈ ਪ੍ਰੰਤੂ ਇਸਦਾ ਉਲਟਾ ਪ੍ਰਭਾਵ ਪੈਣ ਨਾਲ ਸਾਰਥਿਕ ਨਤੀਜੇ ਨਿਕਲਣ ਦੀ ਉਮੀਦ ਘੱਟਦੀ ਜਾ ਰਹੀ  ਹੈ ਜਿਹੜੇ ਆਪ ਸੰਤੁਸ਼ਟ ਨਹੀਂ ਹਨ ਉਨ੍ਹਾਂ ਨੂੰ ਵਿਧਾਨਕਾਰਾਂ ਨੂੰ ਟਿਕਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਹੈਰਾਨੀ ਦੀ ਗੱਲ ਹੈ ਕਿ ਕਸੂਰਵਾਰ ਬੇਕਸੂਰਾਂ ਨੂੰ ਮਨਾਉਣ ਤੇ ਲੱਗੇ ਹੋਏ ਹਨ।

ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ

$
0
0

ਵਾਸਤੂ ਪ੍ਰਾਚੀਨ ਭਾਰਤੀਆਂ ਦੀ ਇਮਾਰਤਸਾਜੀ ਕਲਾ ਦਾ ਨਾਂ ਹੈ। ਸਾਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਪੁਰਖਿਆਂ ਨੇ ਆਪਣੇ ਦਿਮਾਗ਼ਾਂ ਦੀ ਵਰਤੋਂ ਕਰਦੇ ਹੋਏ ਸ਼ਾਹੀ ਮਹਿਲ, ਮੰਦਰਾਂ ਦੇ ਗੁਬੰਦ, ਮੀਨਾਰ, ਕਿਲੇ ਅਤੇ ਹਵੇਲੀਆਂ ਅਜਿਹੇ ਅਦਭੁੱਤ ਢੰਗ ਨਾਲ ਬਣਾਏ ਕਿ ਅੱਜ ਦਾ ਸੰਸਾਰ ਵੀ ਇਨ੍ਹਾਂ ਤੇ ਫ਼ਖਰ ਕਰਦਾ ਹੈ।

ਵਾਸਤੂ ਦਾ ਭਾਵ ਵਾਸ ਹੁੰਦਾ ਹੈ ਜਿਸਦਾ ਮਤਲਬ ਰਿਹਾਇਸ਼ ਤੋਂ ਹੈ, ਉਂਝ ਵੀ ਵਾਸਤੂ ਬਸਤੀ ਤੋਂ ਬਣਿਆ ਹੈ। ਰਿਗਵੈਦ ਦੇ ਸੱਤਵੇਂ ਮੰਡਲ ਵਿਚ ਇਕ ਸਲੋਕ ਦਰਜ ਹੈ। ਜਿਸ ਅਨੁਸਾਰ ਹਰੇਕ ਵਿਅਕਤੀ ਜੋ ਆਪਣਾ ਮਕਾਨ ਬਣਾਉਣ ਲਈ ਸਥਾਨ ਦੀ ਚੋਣ ਕਰਦਾ ਹੈ ਜਾਂ ਮਕਾਨ ਬਣਾਉਂਦਾ ਹੈ ਉਸ ਨੂੰ ਪਹਿਲਾਂ ਜਾਂ ਮਕਾਨ ਪੂਰਾ ਹੋਣ ਤੇ ਵਾਸਤੂਪੁਰਸ਼ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਪ੍ਰਾਰਥਨਾ ਵਿਚ ਵਾਸਤੂਪੁਰਸ਼ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਮਕਾਨ ਵਿਚ ਰਹਿਣ ਵਾਲੇ ਮਨੁੱਖਾਂ ਅਤੇ ਪਸ਼ੂਆਂ ਨੂੰ ਚੰਗੀ ਸਿਹਤ, ਖੁਸ਼ਹਾਲੀ, ਵਧੀਆ ਭੋਜਨ ਅਤੇ ਸਾਰੇ ਸੰਸਾਰਕ ਸੁੱਖ ਪ੍ਰਦਾਨ ਕਰੇ। ਪੁਰਾਣਾਂ ਵਿਚ ਦਰਸਾਇਆ ਗਿਆ ਹੈ ਕਿ ਜਦੋਂ ਸਦਾਸਿਵ ‘ਅੰਧੁਕਾਸੁਰ’ ਨਾਂ ਦੇ ਇੱਕ ਦੈਂਤ ਨੂੰ ਕਤਲ ਕਰ ਰਿਹਾ ਸੀ ਤਾਂ ਉਸਦਾ ਪਸੀਨਾ ਜ਼ਮੀਨ ਤੇ ਡਿੱਗ ਪਿਆ। ਇਸ ਪਸੀਨੇ ਤੋਂ ਵਾਸਤੂਪੁਰਸ਼ ਨਾਂ ਦਾ ਇੱਕ ਯੋਧਾ ਪੈਦਾ ਹੋ ਗਿਆ। ਇਸ ਨੇ ਖੁਰਾਕ ਦੇ ਰੂਪ ਵਿਚ ਅੰਧੁਕਾਸੁਰ ਦਾ ਜ਼ਮੀਨ ਤੇ ਡਿੱਗਿਆ ਖ਼ੂਨ ਪੀਤਾ ਸੀ। ਇਸ ਲਈ ਉਹ ਇੰਨਾ ਸ਼ਕਤੀਸ਼ਾਲੀ ਹੋ ਗਿਆ ਕਿ ਇਹ ਤਿੰਨੇ ਲੋਕਾਂ ਨੂੰ ਨਸ਼ਟ ਕਰ ਸਕਦਾ ਸੀ। ਇਸ ਲਈ ਸਮੁੱਚੇ ਸੰਸਾਰ ਵਿੱਚੋਂ ਪੰਤਾਲੀ ਦੇਵਤਿਆਂ ਨੇ ਇਕੱਠੇ ਹੋ ਕੇ ਉਸ ਤੇ ਕਾਬੂ ਪਾ ਲਿਆ ਅਤੇ ਇਸ ਨੂੰ ਧਰਤੀ ਵਿਚ ਦੱਬ ਕੇ ਇਸ ਦੇ ਵੱਖ-ਵੱਖ ਅੰਗਾਂ ’ਤੇ ਬੈਠ ਗਏ। ਦੇਵਤਿਆਂ ਸਮੇਤ ਇਸ ਵਾਸਤੂਪੁਰਸ਼ ਨੂੰ ਮਕਾਨ ਬਣਾਉਣ ਸਮੇਂ ਪੂਜਿਆ ਜਾਂਦਾ ਹੈ।

ਪਰ ਅਸਲੀਅਤ ਕੁੱਝ ਹੋਰ ਹੀ ਹੈ। ਅਸੀਂ ਜਾਣਦੇ ਹਾਂ ਕਿ ਸਮੁੱਚੇ ਭਾਰਤ ਵਿਚ ਅੱਜ ਤੋਂ ਪੰਜ ਕੁ ਹਜ਼ਾਰ ਸਾਲ ਪਹਿਲਾਂ ਦ੍ਰਾਵਿੜ ਕੌਮਾਂ ਦੀ ਸਰਦਾਰੀ ਸੀ। ਆਰੀਆ ਲੋਕ ਖਾਨਾਬਦੋਸ ਸਨ ਤੇ ਮੱਧ ਏਸ਼ੀਆ ਤੋਂ ਉ¤ਠ ਕੇ ਦਰ੍ਹਾ ਖੈਬਰ ਰਾਹੀਂ ਭਾਰਤ ਵਿਚ ਪ੍ਰਵੇਸ਼ ਹੋਏ। ਇੱਥੇ ਇਹਨਾਂ ਦਾ ਮੁਕਾਬਲਾ ਦ੍ਰਾਵਿੜ ਕੌਮਾਂ ਨਾਲ ਹੋਇਆ ਜੋ ਇੱਥੋਂ ਦੇ ਪੱਕੇ ਬਾਸ਼ਿੰਦੇ ਸਨ। ਖਾਨਾਬਦੋਸ ਹੋਣ ਕਾਰਨ ਆਰੀਆ ਲੋਕਾਂ ਨੂੰ ਪੱਕੀਆਂ ਇਮਾਰਤਾਂ ਉਸਾਰਨ ਦਾ ਕੋਈ ਤਜ਼ਰਬਾ ਨਹੀਂ ਸੀ ਪਰ ਦ੍ਰਾਵਿੜ ਇਸ ਕਲਾ ਵਿਚ ਨਿਪੁੰਨ ਸਨ। ਮੁਕਾਬਲੇ ਵਿਚ ਆਰੀਆ ਕੌਮਾਂ ਦੀ ਜਿੱਤ ਹੋਈ ਅਤੇ ਦ੍ਰਾਵਿੜ ਹਾਰ ਗਏ ਅਤੇ ਦੱਖਣ ਵੱਲ ਨੂੰ ਧੱਕ ਦਿੱਤੇ ਗਏ। ਹੁਣ ਇਹ ਵਾਸਤੂਪੁਰਸ਼ ਦ੍ਰਾਵਿੜ ਕੌਮਾਂ ਦਾ ਚਿੰਨ੍ਹ ਹੈ ਅਤੇ ਇਸ ਨੂੰ ਦੱਬਣ ਵਾਲੇ ਦੇਵਤੇ ਆਰੀਆ ਲੋਕਾਂ ਦਾ ਚਿੰਨ੍ਹ ਹਨ।

ਮਹਾਂਭਾਰਤ ਦੀ ਮਿਥਿਹਾਸਕ ਕਥਾ ਵਿਚ ਵੀ ਲਾਖ ਦੇ ਮਹਿਲ ਅਤੇ ਸ਼ੀਸ਼ੇ ਦੇ ਫਰਸ਼ ਦਾ ਜ਼ਿਕਰ ਵੀ ਆਉਂਦਾ ਹੈ ਜੋ ਉਸ ਸਮੇਂ ਦੀ ਇਸ ਇਮਾਰਤ ਕਲਾ ਦੀਆਂ ਉਦਾਹਰਣਾਂ ਹਨ। ਤਰਕਸ਼ੀਲ ਸਮਝਦੇ ਹਨ ਕਿ ਪ੍ਰਾਚੀਨ ਗਰੰਥਾਂ ਦੇ ਲੇਖਕ ਉਸ ਸਮੇਂ ਦੇ ਬੁੱਧੀਮਾਨ ਵਿਅਕਤੀ ਸਨ। ਉਹਨਾਂ ਨੇ ਆਪਣੇ ਸਮਿਆਂ ਵਿਚ ਜੋ ਲਿਖਤਾਂ ਲਿਖੀਆਂ ਸਨ ਉਹ ਉਹਨਾਂ ਸਮਿਆਂ ਵਿਚ ਉਪਲੱਬਧ ਗਿਆਨ ਅਨੁਸਾਰ ਹੀ ਸਨ। ਸਾਇੰਸ ਨੇ ਜੋ ਤਰੱਕੀ ਕੀਤੀ ਹੈ ਉਹ ਪਿਛਲੀਆਂ ਚਾਰ ਪੰਜ ਸਦੀਆਂ ਦੀ ਹੀ ਹੈ। ਕੁੱਝ ਵਿਅਕਤੀ ਇਹ ਵੀ ਦਾਅਵਾ ਕਰਦੇ ਹਨ ਕਿ ਸੰਸਾਰ ਵਿਚ ਅੱਜ ਜੋ ਵੀ ਖੋਜਾਂ ਹੋ ਰਹੀਆਂ ਹਨ ਉਹ ਪਹਿਲਾਂ ਹੀ ਪ੍ਰਾਚੀਨ ਭਾਰਤੀ ਗਰੰਥਾਂ ਵਿਚ ਦਰਜ ਹਨ। ਜੇ ਅਜਿਹਾ ਹੁੰਦਾ ਹੈ ਤਾਂ ਦੁਨੀਆ ਵਿਚ ਸਭ ਤੋਂ ਜ਼ਿਆਦਾ ਨੋਬਲ ਪ੍ਰਾਈਜ਼ ਭਾਰਤੀਆਂ ਨੂੰ ਹੀ ਪ੍ਰਾਪਤ ਹੋਏ ਹੁੰਦੇ। ਅਸਲ ਵਿਚ ਸਾਰੇ ਪ੍ਰਾਚੀਨ ਗਰੰਥ ਸਾਡੇ ਵੱਡ-ਵਡੇਰਿਆਂ ਦੀਆਂ ਰਚਨਾਵਾਂ ਹਨ ਅਤੇ ਸਾਨੂੰ ਸਾਡੀ ਇਸ ਵਿਰਾਸਤ ਤੇ ਮਾਣ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਗਰੰਥਾਂ ਦੀ ਅੱਜ ਵਿਗਿਆਨਕ ਸਮਝ ਅਨੁਸਾਰ ਸੰਭਵ ਅਤੇ ਅਸੰਭਵ ਦੀ ਕਸੌਟੀ ਤੇ ਪੜਚੋਲ ਵੀ ਕਰਨੀ ਚਾਹੀਦੀ ਹੈ। ਉਨੀਵੀਂ ਸਦੀ ਤੱਕ ਵਾਸਤੂ ਸ਼ਾਸਤਰ ਦੇ ਬਹੁਤ ਸਾਰੇ ਵਿਦਵਾਨ ਆਪਣੀਆਂ ਹੱਥ ਲਿਖਤ ਪੁਸਤਕਾਂ ਰਾਹੀਂ ਘਰਾਂ ਨੂੰ ਹਵਾਦਾਰ, ਬਦਬੂ ਰਹਿਤ ਅਤੇ ਰੌਸ਼ਨੀ ਭਰਪੂਰ ਬਣਾਉਣ ਲਈ ਆਪਣੇ-ਆਪਣੇ ਸੁਝਾਅ ਪੇਸ਼ ਕਰਦੇ ਰਹੇ ਹਨ ਪਰ ਅੱਜ ਨਿੱਤ ਨਵੇਂ ਵਾਸਤੂ ਮਾਹਿਰ ਪੈਦਾ ਹੋ ਰਹੇ ਹਨ। ਇਹਨਾਂ ਨੇ ਇਸ ਨੂੰ ਇਕ ਧੰਦੇ ਦੇ ਰੂਪ ਵਿਚ ਅਪਣਾ ਲਿਆ ਹੈ। ਧੰਦਾ ਵੀ ਅਜਿਹਾ ਜਿਸ ਵਿਚ ਸੌ ਪ੍ਰਤੀਸ਼ਤ ਟੈਕਸ ਰਹਿਤ ਮੁਨਾਫ਼ਾ ਹੀ ਮੁਨਾਫ਼ਾ ਹੈ। ਕਿਉਂਕਿ ਨੁਕਸਾਨ ਤਾਂ ਸਿਰਫ਼ ਉਹਨਾਂ ਦਾ ਹੀ ਹੈ ਜਿਨ੍ਹਾਂ ਦੇ ਘਰ ਉਹਨਾਂ ਦੀ ਸਲਾਹ ਤੇ ਤੋੜ ਦਿੱਤੇ ਜਾਂਦੇ ਹਨ। ਕਈ ਵਾਸਤੂ ਮਾਹਿਰਾਂ ਨਾਲ ¦ਬੀਆਂ ਬਹਿਸਾਂ ਵੀ ਹੋਈਆਂ। ਆਓ ਵੇਖੀਏ ਕਿ ਉਹ ਵਾਸਤੂ ਦੇ ਕਿੱਤੇ ਨੂੰ ਵਾਜਿਬ ਠਹਿਰਾਉਣ ਲਈ ਕੀ-ਕੀ ਦਲੀਲਾਂ ਦਿੰਦੇ ਹਨ।

ਕੁੱਝ ਵਾਸਤੂ ਮਾਹਿਰਾਂ ਦਾ ਕਹਿਣਾ ਹੈ ਕਿ ਦੁਨੀਆਂ ਭਰ ਵਿਚ ਵਾਸਤੂ ਸ਼ਾਸਤਰ ਉਪਰ ਸੈਂਕੜੇ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ ਤੇ ਹਜ਼ਾਰਾਂ ਹੀ ਵੈ¤ਬਸਾਈਟਾਂ ਵਾਸਤੂ ਬਾਰੇ ਉਪਲੱਬਧ ਹਨ। ਉਹ ਕਹਿੰਦੇ ਹਨ ਕਿ ਵਾਸਤੂ ਦੀਆਂ ਦਰਜਨਾਂ ਪੁਸਤਕਾਂ ਦਾ ਸੈਂਕੜੇ ਭਾਸ਼ਾਵਾਂ ਵਿਚ ਅਨੁਵਾਦ ਵੀ ਹੋ ਚੁੱਕਿਆ ਹੈ। ਐਨਾ ਕੁੱਝ ਤਾਂ ਹੀ ਸੰਭਵ ਹੈ ਜੇ ਵਾਸਤੂ ਸ਼ਾਸਤਰ ਵਿਚ ਕੁੱਝ ਦਮ ਹੈ। ਅਸਲੀਅਤ ਇਹ ਹੈ ਕਿ ਜਦੋਂ ਕਿਸੇ ਵਿਸ਼ੇ ਨੂੰ ਧੰਦੇ ਦੇ ਰੂਪ ਵਿਚ ਅਪਣਾ ਲਿਆ ਜਾਂਦਾ ਹੈ ਅਤੇ ਵੱਖ-ਵੱਖ ਇਲਾਕਿਆਂ ਵਿਚ ਨਵੇਂ ਧੰਦਿਆਂ ਦੀ ਭਾਲ ਕਰਨ ਵਾਲੇ ਵਿਅਕਤੀ ਦੂਸਰੀਆਂ ਭਾਸ਼ਾਵਾਂ ਵਿੱਚੋਂ ਉਹਨਾਂ ਦੇ ਸਾਹਿਤ ਦਾ ਅਨੁਵਾਦ ਵੀ ਕਰ ਲੈਂਦੇ ਹਨ ਜਾਂ ਕਰਵਾ ਕੇ ਛਪਵਾ ਲੈਂਦੇ ਹਨ, ਵੈੱਬ ਸਾਈਟਾਂ ਵੀ ਤਿਆਰ ਹੋ ਜਾਂਦੀਆਂ ਹਨ। ਇਸ ਤਰ੍ਹਾਂ ਇਹ ਸਾਰਾ ਕੁੱਝ ਧੰਦਿਆਂ ਨੂੰ ਸਥਾਪਤ ਕਰਨ ਦਾ ਹੀ ਇਕ ਯਤਨ ਹੁੰਦਾ ਹੈ। ਜੇ ਕਿਤਾਬਾਂ ਦੀ ਗਿਣਤੀ ਵੀ ਦੇਖਣੀ ਹੋਵੇ ਤਾਂ ਟੂਣੇ-ਟੋਟਕਿਆਂ ਤੇ ਲਿਖੀਆਂ ਪੁਸਤਕਾਂ ਇਸ ਤੋਂ ਵੀ ਵੱਧ ਹੋਣਗੀਆਂ। ਕਿਤਾਬਾਂ ਦੀ ਵੱਧ ਗਿਣਤੀ ਹੋਣ ਨਾਲ ਕੋਈ ਵਰਤਾਰਾ ਵਿਗਿਆਨਕ ਨਹੀਂ ਬਣ ਜਾਂਦਾ।

ਵਾਸਤੂ ਸ਼ਾਸਤਰ ਵਿਚ ਕੁੱਝ ਦਿਸ਼ਾਵਾਂ ਨੂੰ ਬਹੁਤ ਹੀ ਅਸ਼ੁੱਭ ਅਤੇ ਕੁੱਝ ਨੂੰ ਸ਼ੁੱਭ ਗਿਣਿਆ ਜਾਂਦਾ ਹੈ। ਘਰਾਂ ਦੇ ਮੁੱਖ ਦਰਵਾਜ਼ੇ, ਰਸੋਈ, ਪੂਜਾਘਰ, ਸੋਚਾਲਿਆ ਅਤੇ ਸੌਣ ਕਮਰਿਆਂ ਨੂੰ ਇਸ ਹਿਸਾਬ ਨਾਲ ਘਰ ਜਾਂ ਕੋਠੀ ਵਿਚ ਉਸਾਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇ ਇਹ ਸਲਾਹ ਨਵਾਂ ਘਰ ਪਾਉਣ ਤੋਂ ਪਹਿਲਾਂ ਦਿੱਤੀ ਜਾਵੇ ਜਾਂ ਆਰਕੀਟੈਕਟਾਂ ਤੋਂ ਹੀ ਦਿਵਾਈ ਜਾਵੇ ਤਾਂ ਇਸ ਵਿਚ ਕੁੱਝ ਵਾਜਬੀਅਤ ਹੋ ਸਕਦੀ ਹੈ। ਪਰ ਬਣੇ ਘਰ ਨੂੰ ਤੁੜਵਾਉਣਾ ਕਿੱਥੋਂ ਦੀ ਸਮਝਦਾਰੀ ਹੈ। ਨਾਲੇ ਦਿਸ਼ਾਵਾਂ ਕੋਈ ਵੀ ਮਾੜੀਆਂ ਨਹੀਂ ਹੁੰਦੀਆਂ ਅਤੇ ਨਾ ਹੀ ਅਸੀਂ ਇਹਨਾਂ ਨੂੰ ਹਰ ਰੋਜ਼ ਵਰਤੋਂ ਤੋਂ ਬਗ਼ੈਰ ਵਿਚਰ ਸਕਦੇ ਹਾਂ। ਨਫ਼ੇ ਨੁਕਸਾਨਾਂ ਲਈ ਜ਼ੁੰਮੇਵਾਰ ਵਿਅਕਤੀ ਤਾਂ ਹੋ ਸਕਦੇ ਹਨ ਵਿਚਾਰੀਆਂ ਨਿਰਜੀਵ ਦਿਸ਼ਾਵਾਂ ਨੂੰ ਤਾਂ ਉਂਝ ਹੀ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ।

ਅਸੀਂ ਜਾਣਦੇ ਹਾਂ ਕਿ ਘਰਾਂ ਵਿੱਚੋਂ ਪਾਣੀ ਦਾ ਨਿਕਾਸ ਕਰਨ ਲਈ ਇਹਨਾਂ ਵਿਚ ਇੱਕ ਜਾਂ ਦੋ ਇੰਚ ਦੀ ਢਲਾਨ ਦੇ ਦੇਣੀ ਜ਼ਰੂਰੀ ਹੁੰਦੀ ਹੈ। ਪਰ ਵਾਸਤੂ ਮਾਹਿਰਾਂ ਨੇ ਤਾਂ ਇਸ ਨੂੰ ਵੀ ਸ਼ੁਭ ਜਾਂ ਅਸ਼ੁੱਭ ਨਾਲ ਨਰੜ ਦਿੱਤਾ ਹੈ।

ਵਾਸਤੂ ਸ਼ਾਸਤਰ ਵਿਚ ਦਰਜ ਹੈ ਕਿ ਜ਼ਮੀਨ ਦੀ ਮਿੱਟੀ ਚਿੱਟੀ ਹੈ ਤਾਂ ਇਸ ਵਿਚ ਬ੍ਰਾਹਮਣ ਨੂੰ ਘਰ ਬਣਾਉਣਾ ਚਾਹੀਦਾ ਹੈ। ਲਾਲ ਮਿੱਟੀ ਕਸੱਤਰੀਆਂ ਲਈ, ਪੀਲੀ ਮਿੱਟੀ ਵੇੈਸ਼ਿਆ ਲਈ ਅਤੇ ਕਾਲੀ ਮਿੱਟੀ ਸਿਰਫ਼ ਸ਼ੂਦਰਾਂ ਦੀ ਵਰਤੋਂ ਵਿਚ ਆਉਣੀ ਚਾਹੀਦੀ ਹੈ। ਕੀ ਅੱਜ ਦੇ ਯੁੱਗ ਵਿਚ ਜਾਤਪਾਤ ਨੂੰ ਕਾਇਮ ਰੱਖਣਾ ਮਾਨਵ ਜਾਤੀ ਦਾ ਕਲੰਕ ਨਹੀਂ? ਇਸ ਤਰ੍ਹਾਂ ਕਈ ਥਾਈਂ ਇਹ ਵੀ ਦਰਜ ਹੈ ਕਿ ਜੇ ਘਰ ਅੱਗੇ ਖੰਭਾ ਹੈ ਤਾਂ ਘਰ ਦੀ ਮਾਲਕਣ ਮਾੜੀ ਨੀਅਤ ਦੀ ਹੈ। ਹੁਣ ਕੋਈ ਦੱਸ ਸਕਦਾ ਹੈ ਕਿ ਮਾੜੀ ਨੀਅਤ ਦਾ ਘਰ ਅੱਗੇ ਖੰਭੇ ਨਾਲ ਕੀ ਸਬੰਧ ਹੈ? ਖੰਭੇ ਨੇ ਇਸਤਰੀ ਦੀ ਨੀਅਤ ਮਾੜੀ ਕਿਵੇਂ ਕਰ ਦਿੱਤੀ? ਇਸ ਤਰ੍ਹਾਂ ਦੀਆਂ ਹਜ਼ਾਰਾਂ ਬੇਤੁਕੀਆਂ ਉਦਾਹਰਨਾਂ ਵਾਸਤੂ ਸ਼ਾਸਤਰੀ ਆਪਣੇ ਵਿਚ ਸਮੋਈ ਬੈਠੇ ਹਨ। ਜੇ ਘਰ ਟੀ. ਪੁਆਇੰਟ ਤੇ ਹੈ ਤਾਂ ਘਰ ਦੇ ਮਾਲਕ ਦੀਆਂ ਦੋ ਪਤਨੀਆਂ ਹੋਣਗੀਆਂ। ਜੇ ਘਰ ਅੱਗੇ ਦਰੱਖ਼ਤ ਹੈ ਤਾਂ ਘਰ ਦੇ ਮਾਲਕ ਦੇ ਪੁੱਤਰ ਦੀ ਮੌਤ ਹੋ ਜਾਵੇਗੀ। ਦੱਖਣ ਦਿਸ਼ਾ ਵਿਚ ਅੱਗ ਹੀ ਅੱਗ ਹੈ ਆਦਿ।

ਉਂਝ ਵੀ ਵਾਸਤੂ ਦੀਆਂ ਕਿਤਾਬਾਂ ਵਿਚ ਥਾਂ-ਥਾਂ ਤੇ ਊਟ ਪਟਾਂਗ ਗੱਲਾਂ ਲਿਖੀਆਂ ਹਨ ਜਿਹੜੀਆਂ ਕਿਸੇ ਵੀ ਤਰਕ ਦੀ ਕਸੌਟੀ ਤੇ ਪੂਰੀਆਂ ਨਹੀਂ ਉਤਰਦੀਆਂ। ਜੇ ਇਨ੍ਹਾਂ ਦੇ ਲੇਖਕਾਂ ਦੀਆਂ ਲਿਖੀਆਂ ਕਿਤਾਬਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਜਾਵੇ ਤਾਂ ਤੁਹਾਨੂੰ ਸੈਂਕੜੇ ਥਾਵਾਂ ’ਤੇ ਆਪਾ ਵਿਰੋਧੀ ਗੱਲਾਂ ਨਜ਼ਰ ਆਉਣਗੀਆਂ। ਪਹਿਲੇ ਸਫ਼ੇ ਤੇ ਲਿਖਿਆ ਹੋਵੇਗਾ ਦੱਖਣ ਵੱਲ ਯਾਤਰਾ ਕਰਨ ਵਾਲੇ ਨੁਕਸਾਨ ਉਠਾਉਣਗੇ। ਦੂਸਰੇ ਸਫ਼ੇ ਤੇ ਦਰਜ ਹੋਵੇਗਾ ਦੱਖਣ ਵਿਚ ਜਾਣ ਕਰਕੇ ਉਸਦੇ ਘਰ ਸੁੰਦਰ ਪੁੱਤਰ ਨੇ ਜਨਮ ਲਿਆ।

ਜੇ ਮੇਰੇ ਖ਼ੂਨ ਵਿਚ ਕੋਈ ਨੁਕਸ ਹੈ ਤੇ ਮੈਂ ਇਸ ਨੂੰ ਟੈਸਟ ਕਰਨ ਲਈ ਛੇ ਲੈਬੋਰਟਰੀਆਂ ਨੂੰ ਭੇਜ ਦੇਵਾਂ। ਜੇ ਢੰਗ ਵਿਗਿਆਨਕ ਹੈ ਤੇ ਕਰਨ ਵਾਲੇ ਆਪਣੇ ਕੰਮ ਦੇ ਮਾਹਿਰ ਹਨ ਤਾਂ ਇਹਨਾਂ ਛੇ ਲੈਬੋਰਟਰੀਆਂ ਦੀ ਰਿਪੋਰਟ ਵੀਹ ਇੱਕੀ ਦੇ ਫ਼ਰਕ ਨਾਲ ਲੱਗਭੱਗ ਇਕੋ ਹੀ ਹੋਵੇਗੀ। ਪਰ ਗ਼ੈਰ ਵਿਗਿਆਨਕ ਵਰਤਾਰਿਆਂ ਲਈ ਇਹ ਰਿਪੋਰਟਾਂ ਉੱਕਾ ਹੀ ਵੱਖ-ਵੱਖ ਹੁੰਦੀਆਂ ਹਨ। ਜੇ ਤੁਸੀਂ ਆਪਣੇ ਘਰ ਬਾਰੇ ਵੱਖ-ਵੱਖ ਵਾਸਤੂ ਮਾਹਿਰਾਂ ਦੀ ਰਿਪੋਰਟ ਪ੍ਰਾਪਤ ਕਰੋਗੇ ਤਾਂ ਉਹਨਾਂ ਦੀ ਰਾਏ ਵੀ ਵੱਖ-ਵੱਖ ਹੀ ਹੋਵੇਗੀ।

ਕੁੱਝ ਵਾਸਤੂ ਮਾਹਿਰ ਕਹਿੰਦੇ ਹਨ ਕਿ ਭਾਰਤ ਦੇ ਉੱਤਰ ਵਿਚ ਹਿਮਾਲਾ ਪਰਬਤ ਹੈ। ਇਸ ਲਈ ਭਾਰਤ ਦਾ ਹਾਲ ਮੰਦਾ ਹੈ। ਇੱਥੇ ਬੇਰੁਜ਼ਗਾਰੀ, ਭੁੱਖਮਰੀ, ਕੰਗਾਲੀ ਅਤੇ ਰਿਸ਼ਵਤਖੋਰੀ ਲਈ ਹਿਮਾਲਾ ਪਰਬਤ ਦੀ ਦਿਸ਼ਾ ਹੀ ਜ਼ਿੰਮੇਵਾਰ ਹੈ। ਜੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਭਾਰਤ ਕਿਸੇ ਵੇਲੇ ਸੋਨੇ ਦੀ ਚਿੜੀ ਕਹਾਉਂਦਾ ਸੀ, ਉਸ ਸਮੇਂ ਕੀ ਹਿਮਾਲਾ ਪਰਬਤ ਇੱਥੇ ਨਹੀਂ ਸੀ? ਅਸਲ ਵਿਚ ਦਿਸ਼ਾਵਾਂ ਮਾੜੀਆਂ ਨਹੀਂ ਹੁੰਦੀਆਂ, ਮਾੜੀਆਂ ਤਾਂ ਰਾਜ ਕਰ ਰਹੀਆਂ ਸਰਕਾਰਾਂ ਹੁੰਦੀਆਂ ਨੇ। ਜੇ ਅੱਜ ਸਾਡੇ ਦੇਸ਼ ਵਿਚ ਚਾਰੇ ਪਾਸੇ ਸੰਪ੍ਰਦਾਇਕ ਦੰਗੇ ਹੋ ਰਹੇ ਹਨ ਤੇ ਬੰਬ ਫਟ ਰਹੇ ਹਨ ਅਤੇ ਇਨ੍ਹਾਂ ਗੱਲਾਂ ਨਾਲ ਮਨੁੱਖ ਜਾਤੀ ਦਾ ਘਾਣ ਹੋ ਰਿਹਾ ਹੈ ਤਾਂ ਇਸ ਸਭ ਦਾ ਜ਼ਿੰਮੇਵਾਰ ਇਂੱਥੋਂ ਦਾ ਰਾਜ ਪ੍ਰਬੰਧ ਹੀ ਹੈ। ਜਦੋਂ ਇਥੋਂ ਦੇ ਲੋਕ ਜਾਗਰੂਕ ਹੋ ਗਏ ਤਾਂ ਉਹਨਾਂ ਨੇ ਨਵਾਂ ਰਾਜਸੀ ਤਾਣਾ-ਬਾਣਾ ਬੁਣ ਲਿਆ ਤਾਂ ਇਥੇ ਮੁੜ ਖੁਸ਼ਹਾਲੀ ਪੈਦਾ ਹੋ ਜਾਣੀ ਹੈ। ਨਾ ਤਾਂ ਵਾਸਤੂ ਅਨੁਸਾਰ ਬਣੀਆਂ ਅਤੇ ਨਾ ਹੀ ਵਾਸਤੂ ਅਨੁਸਾਰ ਨਾ ਬਣੀਆਂ ਇਮਾਰਤਾਂ ਇਸ ਸਭ ਕਾਸੇ ਦੀਆਂ ਜ਼ਿੰਮੇਵਾਰ ਹਨ।

ਕੱਲ੍ਹ ਨੂੰ ਜੇ ਕੋਈ ਬਦ-ਦਿਮਾਗ਼ ਰਾਜਸੀ ਨੇਤਾ ਸਤ੍ਹਾ ਦੇ ਨਸ਼ੇ ਵਿਚ ਆ ਕੇ ਪਾਕਿਸਤਾਨ ਨਾਲ ਲੜਾਈ ਛੇੜ ਲੈਂਦਾ ਹੈ ਅਤੇ ਇੱਥੇ ਐਟਮ ਬੰਬ ਚੱਲ ਜਾਂਦੇ ਹਨ ਤਾਂ ਦੂਸਰੀਆਂ ਇਮਾਰਤਾਂ ਦੇ ਨਾਲ-ਨਾਲ ਵਾਸਤੂ ਅਨੁਸਾਰ ਬਣੀਆਂ ਇਮਾਰਤਾਂ ਨੇ ਵੀ ਖੰਡਰਾਂ ਦਾ ਰੂਪ ਧਾਰਨ ਕਰ ਲੈਣਾ ਹੈ।
ਕਹਿੰਦੇ ਹਨ ਜਿਹੜੇ ਘਰ ਵਾਸਤੂ ਅਨੁਸਾਰ ਨਹੀਂ ਹੁੰਦੇ ਉਹਨਾਂ ਘਰਾਂ ਵਿਚ ਲੂਲੇ, ¦ਗੜੇ ਬੱਚੇ ਪੈਦਾ ਹੋਣ ਲੱਗ ਪੈਂਦੇ ਹਨ। ਪੜ੍ਹੇ ਲਿਖੇ ਵਿਅਕਤੀ ਜਾਣਦੇ ਹਨ ਕਿ ਤੀਹ ਕੁ ਵਰ੍ਹਿਆਂ ਤੋਂ ਘੱਟ ਉਮਰ ਦੇ ਬਹੁਤ ਘੱਟ ਵਿਅਕਤੀ ਲੂਲੇ, ¦ਗੜੇ ਨਜ਼ਰ ਆਉਂਦੇ ਹਨ ਕਿਉਂਕਿ ਪੋਲੀਓ ਵਿਰੋਧੀ ਵੈਕਸੀਨ ਸਾਡੇ ਦੇਸ਼ ਵਿਚ ਉਸ ਸਮੇਂ ਹਰ ਬੱਚੇ ਨੂੰ ਲੱਗ ਰਿਹਾ ਸੀ। ਕੁੱਝ ਗ਼ਰੀਬ ਅਤੇ ਅੰਧ-ਵਿਸ਼ਵਾਸੀ ਵਿਅਕਤੀਆਂ ਨੇ ਇਸ ਟੀਕੇ ਦੀ ਵਰਤੋਂ ਆਪਣੇ ਬੱਚਿਆਂ ਤੇ ਨਹੀਂ ਕੀਤੀ ਜਿਸ ਕਰਕੇ ਉਨ੍ਹਾਂ ਘਰਾਂ ਵਿਚ ਲੂਲੇ, ਲੰਗੜੇ ਬੱਚੇ ਪੈਦਾ ਹੋ ਗਏ। ਬਚਾਓ ਵਾਸਤੂ ਮਾਹਿਰਾਂ ਕਰਕੇ ਨਹੀਂ ਸਗੋਂ ਵਿਗਿਆਨਕ ਖੋਜਾਂ ਕਰਕੇ ਹੋਇਆ ਹੈ।

ਆਪਣੇ ਧੰਦੇ ਨੂੰ ਹੋਰ ਸਥਾਪਤ ਕਰਨ ਲਈ ਵਾਸਤੂ ਮਾਹਿਰ ਅਜਿਹੇ ਵਿਅਕਤੀਆਂ ਦੀ ਇੱਕ ਲਿਸਟ ਤਿਆਰ ਕਰ ਲੈਂਦੇ ਹਨ ਜਿਨ੍ਹਾਂ ਦੇ ਘਰਾਂ ਦੀ ਤੋੜ ਫੋੜ ਕਰਵਾਉਣ ਤੋਂ ਬਾਅਦ ਉਹ ਵਿਅਕਤੀ ਹੋਰ ਸਫ਼ਲ ਹੋਏ ਹੁੰਦੇ ਹਨ। ਅਸਫਲ ਵਿਅਕਤੀਆਂ ਦੀ ਵੱਡੀ ਲਿਸਟ ਨੂੰ ਤਾਂ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਸਿਰਫ਼ ਸਫ਼ਲ ਵਿਅਕਤੀਆਂ ਨੂੰ ਮੀਡੀਆ ਜਾਂ ਆਮ ਜਨਤਾ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਕਈ ਵਾਰ ਉਹਨਾਂ ਤੋਂ ਇਹ ਗੱਲ ਵੀ ਅਖਵਾਈ ਜਾਂਦੀ ਹੈ ਕਿ ਉਨ੍ਹਾਂ ਦੀ ਸਾਰੀ ਸਫਲਤਾ ਦਾ ਰਾਜ ਹੀ ਵਾਸਤੂ ਸ਼ਾਸਤਰ ਹੈ। ਅਜਿਹਾ ਕਹਿਣ ਸਮੇਂ ਉਹ ਆਪਣੇ ਦੁਆਰਾ ਕੀਤੀ ਮਿਹਨਤ ਅਤੇ ਯਤਨ ਸਭ ਕੁੱਝ ਛੱਡ ਦਿੰਦੇ ਹਨ ਅਤੇ ਸਫਲਤਾ ਦਾ ਸਾਰਾ ਸਿਹਰਾ ਵਾਸਤੂ ਮਾਹਿਰਾਂ ਨੂੰ ਦੇ ਦਿੰਦੇ ਹਨ। ਇਨ੍ਹਾਂ ਹੇਠਾਂ ਦਰਸਾਈਆਂ ਉਦਾਹਰਨਾਂ ਨੂੰ ਕੋਈ ਵਾਸਤੂ ਮਾਹਿਰ ਲੋਕਾਂ ਸਾਹਮਣੇ ਨਹੀਂ ਰੱਖੇਗਾ।

ਐਚ. ਡੀ. ਦੇਵਗੌੜਾ ਕਿਸ ਵੇਲੇ ਭਾਰਤ ਦਾ ਪ੍ਰਧਾਨ ਮੰਤਰੀ ਸੀ ਕਿਉਂਕਿ ਉਸਦੀ ਰਿਹਾਇਸ਼ ਦੇ ਮੁੱਖ ਦਰਵਾਜ਼ੇ ਵੱਲ ਸਿਰਫ਼ ਦੋ ਹੀ ਕਦਮ ਪੁੱਟਣੇ ਪੈਂਦੇ ਸਨ। ਵਾਸਤੂ ਮਾਹਿਰਾਂ ਦੀ ਰਾਏ ਅਨੁਸਾਰ ਪਤਲੀਆਂ ਟਾਇਲਾਂ ਲਗਾ ਕੇ ਉਸ ਦੀ ਦੂਰੀ ਤਿੰਨ ਕਦਮ ਕੀਤੀ ਗਈ। ਭਾਵੇਂ ਉਸ ਸਮੇਂ ਤਾਂ ਸਭ ਦੀ ਤਸੱਲੀ ਹੋ ਗਈ ਪਰ ਇਹ ਤੀਸਰਾ ਕਦਮ ਉਸਦੀ ਕੁਰਸੀ ਨੂੰ ਬਚਾ ਨਾ ਸਕਿਆ। ਅਜਿਹਾ ਹੀ ਹਾਲ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ. ਟੀ. ਰਾਮਾ ਰਾਓ ਦਾ ਹੋਇਆ। ਬੀ. ਐਨ. ਰੈਡੀ. ਭਾਰਤ ਦਾ ਕਹਿੰਦਾ ਕਹਾਉਂਦਾ ਵਾਸਤੂ ਮਾਹਿਰ ਸੀ। ਇਸ ਵਿਸ਼ੇ ਤੇ ਉਸ ਨੇ ਕੁੱਝ ਕਿਤਾਬਾਂ ਵੀ ਲਿਖੀਆਂ ਸਨ। ਭਾਰਤ ਦੇ ਇਸ ਪਾਰਲੀਮੈਂਟ ਮੈਂਬਰ ਨੇ 1979 ਵਿਚ ਵਾਸਤੂ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਇੱਕ ਬਹੁ-ਮੰਜ਼ਿਲਾ ਇਮਾਰਤ ਦੀ ਉਸਾਰੀ ਕਰਵਾਈ। ਪਰ ਹੈਰਾਨੀ ਉਦੋਂ ਹੋਈ ਜਦੋਂ ਸਿਰਫ਼ ਦੋ ਕੁ ਸਾਲ ਬਾਅਦ ਇਹ ਬਿਲਡਿੰਗ ਢਹਿ ਢੇਰੀ ਹੋ ਗਈ।
ਸਾਲ ਕੁ ਭਰ ਪਹਿਲਾਂ ਦੀ ਘਟਨਾ ਹੈ ਕਿ ਖੰਨੇ ਦੇ ਇਕ ਵਾਸਤੂ ਮਾਹਿਰ ਨੇ ਲੁਧਿਆਣੇ ਦੇ ਇੱਕ ਚਿਕਨ ਮਾਹਿਰ ਕੋਲ ਆਪਣੇ ਕਿਸੇ ਦਲਾਲ ਰਾਹੀਂ ਪਹੁੰਚ ਕੀਤੀ। ਦੋਵੇਂ ਜਾਣੇ ਚਿਕਨ ਮਾਹਿਰ ਦੀ ਬਣ ਰਹੀ ਕੋਠੀ ਵੇਖਣ ਚਲੇ ਗਏ। ਵਾਸਤੂ ਮਾਹਿਰ ਦੇ ਸੁਝਾਵਾਂ ਅਨੁਸਾਰ ਅਧੂਰੀ ਬਣ ਚੁੱਕੀ ਨਵੀਂ ਕੋਠੀ ਵਿਚ ਕੁੱਝ ਤਬਦੀਲੀਆਂ ਕਰ ਦਿੱਤੀਆਂ ਗਈਆਂ। ਮਹੀਨੇ ਕੁ ਬਾਅਦ ਵਾਸਤੂ ਮਾਹਿਰ ਫਿਰ ਆ ਹਾਜ਼ਰ ਹੋਇਆ। ਕਹਿਣ ਲੱਗਿਆ ਚਲੋ ਆਪਾਂ ਤੁਹਾਡੀ ਕੋਠੀ ਵਿਚ ਚੱਲ ਰਹੀ ਉਸਾਰੀ ਵੇਖ ਕੇ ਆਈਏ। ਦੋਵੇਂ ਜਾਣੇ ਚਲੇ ਗਏ। ਵਾਸਤੂ ਮਾਹਿਰ ਵਾਸਤੂ ਦੇ ਕਰਿਸ਼ਮੇ ਦੀ ਪ੍ਰਸੰਸਾ ਕਰ ਹੀ ਰਿਹਾ ਸੀ ਕਿ ਕੋਠੀ ਦੀ ਤਬਦੀਲੀ ਕਰਵਾਈ ਗਈ ਉਸਾਰੀ ਦਾ ਢੂਲਾ ਉਹਨਾਂ ਉ¤ਪਰ ਆ ਡਿੱਗਿਆ ਦੋਵੇਂ ਮਾਰੇ ਗਏ। ਇਸ ਤਰ੍ਹਾਂ ਪੰਜਾਬ ਦੇ ਇੱਕ ‘ਹੋਣਹਾਰ’ ਵਾਸਤੂ ਮਾਹਿਰ ਦਾ ਅੰਤ ਹੋ ਗਿਆ। ਅਸਲ ਵਿਚ ਜਦੋਂ ਕਿਸੇ ਵਿਅਕਤੀ ਕੋਲ ਸੁਖਾਲੇ ਢੰਗ ਨਾਲ ਤਾਜ਼ਾ-ਤਾਜ਼ਾ ਪੈਸਾ ਆ ਜਾਂਦਾ ਹੈ ਤਾਂ ਉਹ ਵੱਡੇ-ਵੱਡੇ ਅਮੀਰਾਂ ਦੀ ਰੀਸ ਕਰਨ ਲੱਗ ਪੈਂਦਾ ਹੈ। ਉਮਰ ਦੇ ਢਲਣ ਕਾਰਨ ਘਰਾਂ ਵਿਚ ਬਿਮਾਰੀਆਂ ਅਤੇ ਕਲੇਸ ਅਕਸਰ ਆਉਣ ਲੱਗ ਪੈਂਦੇ ਹਨ। ਅਜਿਹੇ ਵੇਲੇ ਅਜਿਹੇ ਵਿਅਕਤੀ ਹੀ ਵਾਸਤੂ ਮਾਹਿਰਾਂ ਦੇ ਸੁਖਾਲੇ ਸ਼ਿਕਾਰ ਬਣ ਜਾਂਦੇ ਹਨ। ਅੰਤ ਵਿਚ ਅਸੀਂ ਤਰਕਸ਼ੀਲ ਆਮ ਲੋਕਾਂ ਨੂੰ ਇਹ ਹੀ ਸੁਨੇਹਾ ਦੇਣਾ ਚਾਹਾਂਗੇ ਕਿ ਪੈਸਾ ਕਮਾਉਣਾ ਇੱਕ ਔਖਾ ਕਾਰਜ ਹੈ ਇਸ ਲਈ ਇਸ ਨੂੰ ਸੰਭਾਲਣਾ ਵੀ ਧਿਆਨ ਨਾਲ ਹੀ ਚਾਹੀਦਾ ਹੈ। ਬੈਂਕਾਂ ਵਾਲੇ ਤਾਂ ਸਟਾਰਾਂਗ ਰੂਮਾਂ, ਅਲਾਰਮਾਂ ਅਤੇ ਸੁਰੱਖਿਆ ਗਾਰਡਾਂ ਦੀ ਵਰਤੋਂ ਕਰਕੇ ਇਸਨੂੰ ਸੰਭਾਲ ਲੈਂਦੇ ਹਨ ਪਰ ਤੁਹਾਨੂੰ ਤਾਂ ਸੰਭਾਲਣ ਲਈ ਦਿਮਾਗ਼ੀ ਵਰਤੋਂ ਹੀ ਕਰਨੀ ਪੈਣੀ

ਈਦ ਦੇ ਮੌਕੇ ਤੇ ਵਿਸ਼ੇਸ਼

$
0
0

ਦਯਾ, ਪਰਉਪਕਾਰ, ਉਦਾਰਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ  ‘‘ਈਦ-ਉਲ-ਫ਼ਿਤਰ”/ ਰੋਜ਼ੇਦਾਰਾਂ ਲਈ ਇਨਾਮ ਦਾ ਦਿਨ ਹੈ ਈਦ / ਈਦ ਉਲ ਫ਼ਿਤਰ ਦਾ ਤਿਉਹਾਰ ਆਪਸੀ ਮਿਲਵਰਤਨ ਅਤੇ ਭਾਈਚਾਰਕ ਸਾਂਝ ਨੂੰ ਵਧਾਉਂਦਾ ਹੈ।

ਈਦ ਆਪਸੀ ਮਿਲਵਰਤਨ ਅਤੇ ਭਾਈਚਾਰੇ ਦਾ ਪਵਿੱਤਰ ਤਿਉਹਾਰ ਹੈ। ਇਸ ਤਿਉਹਾਰ ਨੂੰ ਭਾਰਤ ਦੇ ਸਭ ਧਰਮਾਂ ਦੇ ਲੋਕਾਂ ਦੁਆਰਾ ਸਾਂਝੇ ਰੂਪ ਵਿੱਚ ਮਨਾਉਣਾ ਭਾਰਤ ਦੇ ਧਰਮ ਨਿਰਪੱਖ ਦੇਸ਼ ਹੋਣ ਦਾ ਪ੍ਰਤੱਖ ਪ੍ਰਮਾਣ ਹੈ। ਈਦ ਦਾ ਤਿਉਹਾਰ ਜਿੱਥੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ ਉੱਥੇ ਮੁਕਦੱਸ ਕਿਤਾਬ ਦੇ ਮੁਤਾਬਕ ਈਦ ਵਾਲੇ ਦਿਨ ਅੱਲ੍ਹਾ (ਰੱਬ) ਆਪਣੇ ਫਰਿਸ਼ਤਿਆਂ ਨੂੰ ਗਵਾਹ ਬਣਾ ਕੇ ਕਹਿੰਦਾ ਹੈ ਕਿ ਮੈਂ ਉਹਨਾਂ ਸਾਰੇ ਲੋਕਾਂ ਦੀ ਮਗਫਰਿਤ (ਬਖਸ਼ਿਸ) ਕਰ ਦਿੱਤੀ, ਜਿਹਨਾਂ ਨੇ ਰਮਜ਼ਾਨ ਮਹੀਨੇ ਦੇ ਰੋਜ਼ੇ ਪੂਰੇ ਅਸੂਲਾਂ ਅਤੇ ਆਦਾਬ ਦੇ ਨਾਲ ਰੱਖੇ ਅਤੇ ਈਦ ਦੀ ਨਮਾਜ਼ ਖੁਸ਼ੀ-ਖੁਸ਼ੀ ਅਦਾ ਕੀਤੀ ਹੈ।

ਇਸਲਾਮ ਧਰਮ ਪੰਜ ਥੰਮਾਂ ਜਾਂ ਸਿਧਾਤਾਂ ਤੇ ਖੜ੍ਹਾ ਹੈ। ਜਿਸ ਵਿੱਚ  ਸਭ ਤੋਂ ਪਹਿਲਾਂ ਥੰਮ ਹੈ ਇੱਕ ਰੱਬ ਤੇ ਵਿਸ਼ਵਾਸ਼ ਕਰਨਾ ਤੇ ਕੇਵਲ ਉਸ ਦੀ ਹੀ ਪੂਜਾ/ਬੰਦਗੀ ਕਰਨਾ ਅਤੇ ਮੁਹੰਮਦ (ਸਲ.) ਨੂੰ ਪੈਗੰਬਰ ਮੰਨ ਕੇ ਉਹਨਾਂ ਦੁਆਰਾ ਆਪਣੇ ਜੀਵਨ ਵਿੱਚ ਅਪਣਾਏ ਸਿਧਾਤਾਂ ਨੂੰ ਅਪਣਾਉਣਾ। ਦੂਜਾ ਹੈ ਦਿਨ ‘ਚ ਪੰਜ ਵਾਰ ਨਮਾਜ਼ ਪੜ੍ਹਨਾ ਭਾਵ ਆਪਣੇ ਰੱਬ ਦੀ ਪੂਜਾ ਕਰਨਾ। ਤੀਜਾ ਥੰਮ ਹੈ ਜ਼ਕਾਤ ਭਾਵ ਆਪਣੀ ਨੇਕ ਕਮਾਈ ਦਾ 40ਵਾਂ ਹਿੱਸਾ (ਢਾਈ ਪ੍ਰਤੀਸ਼ਤ) ਗਰੀਬਾਂ, ਯਤੀਮਾਂ, ਲੋੜਵੰਦਾਂ ਨੂੰ ਰੱਬ ਦੀ ਰਜ਼ਾ ਲਈ ਦਾਨ ਦੇਣਾ। ਚੋਥਾ ਹੈ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਇੱਕ ਮਹੀਨੇ ਦੇ ਰੋਜ਼ੇ/ਵਰਤ ਰੱਖਣਾ। ਪੰਜਵਾਂ ਥੰਮ ਹੈ ਹੱਜ ਕਰਨਾ। ਭਾਵ ਆਪਣੀ ਜਿੰਦਗੀ ਵਿੱਚ ਇੱਕ ਵਾਰ ਮੱਕੇ (ਜੋ ਕਿ ਸਾਊਦੀ ਅਰਬ ਦਾ ਇੱਕ ਸ਼ਹਿਰ ਹੈ ਅਤੇ ਮੁਹੰਮਦ ਸਾਹਿਬ ਦਾ ਜਨਮ ਸਥਾਨ ਹੈ) ਦੀ ਯਾਤਰਾ ਕਰਨੀ।ਈਦ-ਉਲ-ਫ਼ਿਤਰ ਦਾ ਤਿਉਹਾਰ ਰਮਜ਼ਾਨ ਦੇ ਮਹੀਨੇ ਦੇ ਖਤਮ ਹੋਣ ਤੋਂ ਬਾਅਦ ਅਗਲੇ ਦਿਨ ਮਨਾਇਆ ਜਾਂਦਾ ਹੈ। ਈਦ-ਉਲ-ਫ਼ਿਤਰ ਅਰਬੀ ਭਾਸ਼ਾ ਦੇ ਦੋ ਸ਼ਬਦਾਂ ‘ਈਦ’ ਅਤੇ ‘ਫ਼ਿਤਰ’ ਦੇ ਸੁਮੇਲ ਨਾਲ ਬਣਿਆ ਹੈ। ਈਦ ਦਾ ਅਰਥ ਹੈ ਖੁਸ਼ੀ ਦਾ ਉਹ ਦਿਨ ਜਿਹੜਾ ਵਾਰ ਵਾਰ ਆਵੇ ਅਤੇ ਫ਼ਿਤਰ ਦਾ ਅਰਥ ਹੈ ਰੋਜ਼ਾ ਖੋਲਣਾ।ਇਸ ਲਈ ਮੁਸਲਿਮ ਭਾਈਚਾਰੇ ਦੇ ਲੋਕ ਇਹ ਤਿਉਹਾਰ ਹਰ ਸਾਲ ਹਿਜਰੀ ਸੰਨ (ਇਸਲਾਮੀ ਕੈਲੰਡਰ) ਦੇ ਨੌਵੇਂ ਮਹੀਨੇ ਰਮਜ਼ਾਨ ਦੇ ਰੋਜ਼ੇ ਰੱਖਣ ਤੋਂ ਬਾਅਦ ਦਸਵੇਂ ਮਹੀਨੇ ਵਿੱਚ ਸ਼ੱਵਾਲ ਦੀ ਪਹਿਲੀ ਤਾਰੀਖ ਨੂੰ ਮਨਾਉਂਦੇ ਹਨ। ਈਦ-ਉਲ-ਫਿਤਰ ਦਾ ਪਵਿੱਤਰ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਧਾਰਮਿਕ ਤੌਰ ’ਤੇ ਭਾਰਤ ਅਤੇ ਵਿਸ਼ਵ ਪੱਧਰ ਤੇ ਬਹੁਤ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਇਨਾਮ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਕ ਮੁਸਲਮਾਨ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਆਪਣੇ ਨਫ਼ਸ, ਜਰੂਰਤਾਂ ਆਦਿ ਦੀ ਕੁਰਬਾਨੀ ਦਿੰਦੇ ਹੋਏ ਰੱਬ ਦੀ ਬੰਦਗੀ ਅਤੇ ਰੱਬ ਦੇ ਹੁਕਮਾਂ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ ਕਰਦਾ ਹੋਇਆ ਵੱਧ ਤੋਂ ਵੱਧ ਸਮਾਂ ਰੱਬ ਦੀ ਭਗਤੀ ਵਿੱਚ ਗੁਜ਼ਾਰਦਾ ਹੈ। ਬੰਦੇ ਦੀ ਇਸ ਭਗਤੀ ਅਤੇ ਪ੍ਰਹੇਜ਼ਗਾਰੀ ਤੋਂ ਖੁਸ਼ ਹੋ ਕਿ ਰੱਬ ਵੱਲੋਂ ਉਸ ਨੂੰ ਇਨਾਮ ਦੇ ਰੂਪ ’ਚ ਈਦ-ਉਲ-ਫ਼ਿਤਰ ਦਾ ਦਿਨ ਤਿਉਹਾਰ ਦੇ ਰੂਪ ਵਿੱਚ ਦਿੱਤਾ ਗਿਆ ਹੈ। ਜਿਸ ਵਿੱਚ ਇਨਸਾਨ ਖੁਸ਼ੀ ਅਤੇ ਜਸ਼ਨ ਮਨਾ ਸਕਦਾ ਹੈ। ਇਸਲਾਮ ਧਰਮ ਦੇ ਆਖਰੀ ਪੈਗੰਬਰ ਮੁੰਹਮਦ (ਸਲ.) ਨੇ ਈਦ ਦੇ ਦਿਨ ਰੋਜ਼ਾ ਰੱਖਣ ਦੀ ਮਨਾਹੀ ਕੀਤੀ ਹੈ ਤੇ ਈਦ ਦੇ ਦਿਨ ਹਰੇਕ ਮੁਸਲਮਾਨ ਨੂੰ ਆਪਣੀ ਹੈਸੀਅਤ ਦੇ ਅਨੁਸਾਰ ਉੱਤਮ ਪਹਿਰਾਵਾ ਪਾਉਣ ਦਾ ਆਦੇਸ਼ ਦਿੱਤਾ ਹੈ। ਮੁਹੰਮਦ (ਸਲ.) ਈਦ ਦੇ ਦਿਨ ਖੁਦ ਵੀ ਨਵਂੇ ਕੱਪੜੇ ਪਾਉਂਦੇ ਸਨ ਅਤੇ ਖੁਸ਼ਬੂ ਲਗਾਉਂਦੇ ਸਨ। ਇਸ ਲਈ ਮੁਸਲਮਾਨਾਂ ਵੱਲੋਂ ਵੀ ਈਦ ਦੀ ਤਿਆਰੀ ਕਈ ਦਿਨ ਪਹਿਲਾਂ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਰਮਜ਼ਾਨ ਦੇ ਸ਼ੁਰੂ ਹੋਣ ਦੇ ਨਾਲ ਹੀ ਆਰੰਭ ਕਰ ਦਿੱਤੀ ਜਾਂਦੀ ਹੈ। ਲੋਕ ਨਵੇਂ ਕੱਪੜੇ, ਜੁੱਤੀਆਂ ਅਤੇ ਸਗੇ-ਸਬੰਧੀਆਂ ਲਈ ਤੋਹਫਿਆਂ ਦੀ ਖ੍ਰੀਦੋ ਫਰੋਖਤ ਸ਼ੁਰੂ ਕਰ ਦਿੰਦੇ ਹਨ।  ਇਹਨਾਂ  ਦਿਨਾਂ ’ਚ ਬਾਜ਼ਾਰਾਂ ਵਿੱਚ ਬਹੁਤ ਚਹਿਲ-ਪਹਿਲ ਹੁੰਦੀ ਹੈ। ਅਮੀਰ-ਗਰੀਬ, ਬੱਚੇ, ਜਵਾਨ, ਬੁੱਢੇ, ਔਰਤਾਂ ਸਭ ਆਪਣੀ ਹੇੈਸੀਅਤ ਦੇ ਅਨੁਸਾਰ ਖ੍ਰੀਦਦਾਰੀ ਕਰਦੇ ਹਨ। ਇਸਦੇ ਨਾਲ ਹੀ ਮੁੰਹਮਦ (ਸਲ.) ਨੇ ਈਦ ਦੇ ਦਿਨ ਖੁਤਬਾ (ਭਾਸ਼ਣ) ਦਿੰਦੇ ਹੋਏ ਔਰਤਾਂ ਅਤੇ ਮਰਦਾਂ ਨੂੰ ਸਾਂਝੇ ਰੂਪ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਦਾਨ ਕਰੋ, ਦਾਨ ਕਰੋ ਭਾਵ ਇਸ ਦਿਨ ਰੁਪਏ ਪੈਸੇ ਆਦਿ ਦੇ ਰੂਪ ਵਿੱਚ ਦਾਨ ਦੇਣ ਤੇ ਬਹੁਤ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਈਦ ਦੀ ਖੁਸ਼ੀ ਮਨਾਉਂਦੇ ਹੋਏ ਗਰੀਬ, ਯਤੀਮ, ਵਿਧਵਾਵਾਂ ਆਦਿ ਲੋਕਾਂ ਦੇ ਨਾਲ ਹਮਦਰਦੀ ਭਰਿਆ ਵਰਤਾਓ ਕੀਤਾ ਜਾਵੇ ਤਾਂ ਜੋ ਉਹ ਵੀ ਈਦ ਦੀਆਂ  ਖੁਸ਼ੀਆਂ ਮਾਨਣ ਲਈ ਤੁਹਾਡੇ ਨਾਲ ਸ਼ਾਮਿਲ ਹੋ ਸਕਣ। ਇਸ ਲਈ ਮੁਹੰਮਦ (ਸ.) ਦੇ ਸੰਦੇਸ਼ਾਂ ਤੇ ਅਮਲ ਕਰਦਿਆਂ ਇੱਕ ਅਮੀਰ ਵਿਅਕਤੀ ਉਦੋਂ ਹੀ ਆਪਣੀ ਖੁਸ਼ੀ ਨੂੰ ਪੂਰੀ ਸਮਝਦਾ ਹੈ ਜਦੋਂ ਉਸਦਾ ਗਰੀਬ ਭਰਾ, ਗੁਆਂਢੀ ਆਦਿ ਵੀ ਉਸਦੀ ਖੁਸ਼ੀ ਵਿੱਚ ਸ਼ਾਮਿਲ ਹੁੰਦਾ ਹੈ। ਇਸ ਕਰਕੇ ਹੀ ਇਸਲਾਮ ਵਿੱਚ ਈਦ ਦਾ ਮਤਲਬ ਸਿਰਫ ਨਵੇਂ ਅਤੇ ਵਧੀਆ ਕੱਪੜੇ ਪਹਿਨਣਾ, ਖੁਸ਼ਬੂ ਲਗਾਉਣਾ ਅਤੇ ਮਿੱਠੀਆ ਚੀਜਾਂ ਖਾ ਲੈਣਾ ਹੀ ਨਹੀਂ ਸਗੋਂ ਈਦ ਦਾ ਅਸਲ ਭਾਵ ਹੈ ਸਮੂਹਿਕ ਰੂਪ ਵਿੱਚ ਰੱਬ ਨੂੰ ਯਾਦ ਕਰਦਿਆਂ ਉਸ ਵੱਲ ਧਿਆਨ ਕਰਕੇ ਉਸਦੀ ਨੇੜਤਾ ਹਾਸਲ ਕਰਨਾ ਅਤੇ ਉਸ ਦੇ ਨਾਮ ਤੇ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ। ਇਸ ਕਰਕੇ  ਮੁਹੰਮਦ (ਸਲ.) ਨੇ ਮੁਸਲਮਾਨਾਂ ਨੂੰ ਹੁਕਮ ਦਿੱਤਾ ਕਿ ਈਦ-ਉਲ-ਫ਼ਿਤਰ ਦਾ ‘ਸਦਕਾ-ਏ-ਫ਼ਿਤਰ’ (ਦਾਨ) ਈਦ ਦੀ ਨਮਾਜ ਪੜ੍ਹਨ ਤੋਂ ਪਹਿਲਾਂ ਦੇਣਾ ਜਰੂਰੀ ਹੈ। ਸਦਕਾ-ਏ-ਫ਼ਿਤਰ ਨੂੰ ਰੋਜ਼ੇਦਾਰਾਂ ਵੱਲੋਂ ਰੋਜ਼ੇ ਦੀ ਹਾਲਾਤ ਵਿੱਚ ਜਾਣੇ ਅਨਜਾਣੇ ਵਿੱਚ ਹੋਏ ਗੁਨਾਹਾਂ ਤੋਂ ਪਾਕ ਕਰਨ ਦਾ ਸਾਧਨ ਦੱਸਿਆ ਗਿਆ ਹੈ। ਈਦ ਦੇ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਸਵੇਰੇ ਜਲਦੀ ਉੱਠ ਕੇ, ਇਸ਼ਨਾਨ ਕਰਕੇ, ਨਵੇਂ-ਨਵੇਂ  ਕੱਪੜੇ ਪਾ ਕੇ ਖੁਸ਼ਬੂ (ਇਤਰ) ਆਦਿ ਲਗਾ ਕੇ ਨੇੜਲੀਆਂ ਵੱਡੀਆਂ ਮਸਜਿਦਾਂ ਖਾਸਕਰ ਈਦਗਾਹ ਵਿੱਚ ਈਦ ਦੀ ਨਮਾਜ਼ ਪੜ੍ਹਨ ਲਈ ਜਾਂਦੇ ਹਨ। ਈਦਗਾਹ ਪਹੁੰਚ ਕੇ ਲੋਕ ਬਿਨਾਂ ਕਿਸੇ  ਭੇਦ-ਭਾਵ ਤੋਂ ਇੱਕਠੇ ਹੋ ਕੇ ਈਦ ਦੀ ਨਮਾਜ਼ ਅਦਾ ਕਰਦੇ ਹਨ। ਦੇਸ਼ ਦੀਆਂ ਸਾਰੀਆਂ ਈਦਗਾਹਾਂ ਅਤੇ ਵੱਡੀਆਂ ਮਸਜਿਦਾਂ ਵਿੱਚ ਅਜਿਹਾ ਹੀ ਮਨਮੋਹਣਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਈਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਲੋਕ ਸਾਰੇ ਗਿਲੇ-ਸ਼ਿਕਵੇ ਭੁੱਲਾ ਕੇ ਇੱਕ ਦੂਜੇ ਦੇ ਗਲੇ ਮਿਲ ਕੇ ਆਪਸੀ ਭਾਈਚਾਰੇ ਅਤੇ ਸਹਿਚਾਰ ਦਾ ਸੰਦੇਸ਼ ਦਿੰਦੇ ਹਨ। ਈਦ-ਉਲ-ਫ਼ਿਤਰ ਨੂੰ ‘ਮਿੱਠੀ ਈਦ’ ਵੀ ਕਿਹਾ ਜਾਂਦਾ ਹੈ। ਇਸ ਕਰਕੇ ਮੁਸਲਮਾਨਾਂ ਦੇ ਘਰਾਂ ਵਿੱਚ ਮਿੱਠੀਆਂ ਸੇਵੀਆਂ, ਖੀਰ ਜਾਂ ਮਿੱਠੇ ਚਾਵਲ ਆਦਿ ਈਦ ਵਾਲੇ ਦਿਨ ਜ਼ਰੂਰ ਬਣਾਏ ਜਾਂਦੇ ਹਨ। ਇਸਦੇ ਨਾਲ ਹੋਰ ਅਨੇਕਾਂ ਤਰ੍ਹਾਂ ਦੇ ਪਕਵਾਨ ਵੀ ਬਣਾਏ ਜਾਂਦੇ ਹਨ। ਲੋਕ ਆਪਣੇ ਸਗੇ-ਸੰਬੰਧੀਆਂ, ਦੋਸਤਾਂ ਅਤੇ ਮਿੱਤਰਾਂ  ਨਾਲ ਮਿਠਾਈਆਂ ਜਾਂ ਤੋਹਫਿਆਂ ਦੇ ਰੂਪ ’ਚ ਲੈਣ-ਦੇਣ ਕਰਦੇ ਹਨ। ਵੱਖ ਵੱਖ ਧਰਮਾਂ ਰੂਪੀ ਫੂੱਲਾਂ ਦੇ ਗੁਲਦਸਤੇ ਦਾ ਖਿਤਾਬ ਹਾਸਲ ਸ਼ਹਿਰ ਮਾਲੇਰਕੋਟਲਾ ਵਿੱਚ ਮੁਸਲਿਮ ਭਰਾਵਾਂ ਵੱਲੋਂ ਦੂਜੇ ਧਰਮਾਂ ਦੇ ਦੋਸਤਾਂ-ਮਿੱਤਰਾਂ ਨੂੰ ਈਦ ਦੀ ਖੁਸ਼ੀ ਵਿੱਚ ਸ਼ਾਮਿਲ ਕਰਨ ਲਈ ਤੋਹਫਿਆਂ ਦੇ ਰੂਪ ਵਿੱਚ ਸ਼ੁਭ ਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਇੱਥੇ ਈਦ ਦਾ ਤਿਉਹਾਰ ਹਿੰਦੂ, ਸਿੱਖ, ਮੁਸਲਿਮ ਆਦਿ ਸਭ ਧਰਮਾਂ ਦੇ ਲੋਕ ਰਲ ਮਿਲ ਕੇ ਮਨਾਉਂਦੇ ਹਨ। ਮੁੰਹਮਦ (ਸਲ.) ਨੇ ਈਦ ਦੇ ਦਿਨ ਮੁਸਲਮਾਨਾਂ ਨੂੰ ਖੂਬ ਖਾਣ-ਪੀਣ ਦੇ ਨਾਲ ਅੱਲ੍ਹਾ ਦਾ ਜ਼ਿਕਰ (ਪੂਜਾ) ਕਰਨ ਅਤੇ ਉਸ ਨੂੰ ਯਾਦ ਰੱਖਣ ਲਈ ਵੀ ਕਿਹਾ ਹੈ। ਜਿਸ ਨੇ ਤਹਾਨੂੰ ਪੈਦਾ ਕੀਤਾ ਹੈ ਅਤੇ ਇਹ ਖੁਸ਼ੀ ਦਾ ਮੌਕਾ  ਦਿੱਤਾ ਹੈ। ਈਦ ਦੇ ਦਿਨ ਖੁਸ਼ੀ ਦਾ ਇਜ਼ਹਾਰ ਕਰਨਾ ਵੀ ਦੀਨ (ਧਰਮ) ਦਾ ਹੀ ਇੱਕ ਹਿੱਸਾ ਹੈ। ਇਸ ਤਰ੍ਹਾਂ ਇਹ ਤਿਉਹਾਰ ਖੁਸ਼ੀ ਦੇ ਨਾਲ-ਨਾਲ ਦਯਾ, ਪਰਉਪਕਾਰ, ਉਦਾਰਤਾ, ਭਾਈਚਾਰਕ ਸਾਂਝ ਨੂੰ ਵਧਾਉਣ ਦਾ ਸੰਦੇਸ਼ ਵੀ ਦਿੰਦਾ ਹੈ। ਇੱਥੇ ਮੈਂ ਇਹ ਜਰੂਰ ਕਹਾਗਾਂ ਕਿ ਤੁਹਾਡੇ ਲਈ ਉਹ ਹਰ ਦਿਨ  ਈਦ, ਦੀਵਾਲੀ ਗੁਰਪੂਰਬ, ਕ੍ਰਿਸਮਿਸ ਆਦਿ ਹਨ ਜਿਸ ਦਿਨ ਤੁਹਾਨੂੰ ਅੰਦਰੂਨੀ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਇਸ ਤਰ੍ਹਾਂ ਦੀ ਸਦੀਵੀ ਖੁਸ਼ੀ ਤਾਂ ਬੇਸਹਾਰਿਆਂ ਦੀ ਸੇਵਾ ਅਤੇ ਸਹਾਇਤਾ ਕਰਕੇ ਹੀ ਮਿਲ ਸਕਦੀ ਹੈ ਪਰ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਭਾਰਤੀ ਸਮਾਜ ਦੇ ਲੋਕਾਂ ਤੋਂ (ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਹੀ ਕਿਉਂ ਨਾ ਹੋਣ) ਇਹ ਭਾਵਨਾ ਤਾਂ ਕੋਹਾਂ ਦੂਰ ਹੋ ਚੁੱਕੀ ਜਾਪਦੀ ਹੈ । ਅਸਲ ਵਿੱਚ ਅੱਜ ਦਾ ਮਨੁੱਖ ਪਦਾਰਥਵਾਦ ਦੇ ਪ੍ਰਭਾਵ ਕਾਰਨ ਸਮੂਹਿਕ ਹਿੱਤਾਂ ਦੇ ਨਾਲੋਂ ਨਿੱਜੀ ਹਿੱਤਾਂ ਨੂੰ ਪਹਿਲ ਦਿੰਦਾ ਹੈ। ਇਸ ਨਿੱਜਤਾ ਦੇ ਕਾਰਨ ਹੀ ਚਿੰਤਾਵਾਂ ਵਿੱਚ ਗ੍ਰਹਿਸਤ ਹੋ ਕਿ ਅਨੇਕਾਂ ਬੀਮਾਰੀਆਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਮਨੁੱਖ ਨੂੰ ਇਹ ਸਮਝ ਕਰਨੀ ਚਾਹੀਦੀ ਹੈ ਕਿ ਅਸਲ ਖੁਸ਼ੀ ਦਾ ਅਹਿਸਾਸ ਤਿਉਹਾਰਾਂ ਨੂੰ ਰਲ-ਮਿਲਕੇ ਮਨਾਉਣ ਵਿੱਚ ਹੈ ਨਾ ਕਿ ਨਿੱਜੀ ਹਿੱਤਾਂ ਨੂੰ ਪਹਿਲ ਦੇਣ ਵਿੱਚ।  ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਤਿਉਹਾਰਾਂ ਨੂੰ ਮਨਾਉਂਦੇ ਸਮੇਂ ਫਜੂਲ ਖਰਚਿਆਂ ਨੂੰ ਛੱਡ ਕਿ ਉਹੀ ਪੈਸਾ ਦੀਨ-ਦੁਖੀਆਂ, ਬੇ-ਸਹਾਰਾ ਲੋਕਾਂ ਤੇ ਖਰਚ ਕਰਕੇ ਸੱਚੀ ਖੁਸ਼ੀ ਨੂੰ ਮਹਿਸੂਸ ਕਰਨ ਦਾ ਯਤਮ ਕਰੀਏ। ਦੁਨੀਆ ਵੀ ਉਹਨਾਂ ਲੋਕਾਂ ਨੂੰ ਯਾਦ ਰੱਖਦੀ ਹੈ ਜਿਹੜੇ ਆਪਣਾ ਸਮੁੱਚਾ ਜੀਵਨ ਦੂਜਿਆਂ ਦੀ ਸਹਾਇਤਾ ਅਤੇ ਸੇਵਾ ਕਰਨ ਵਿੱਚ ਲਗਾ ਦਿੰਦੇ ਹਨ।

ਪੰਜਾਬੀਆਂ ਦਾ ਸਾਦਗੀ ਵੱਲ ਮੋੜਾ ਜ਼ਰੂਰੀ : ਡਾ. ਸਰਬਜੀਤ ਸਿੰਘ

$
0
0

ਸਮਾਜਿਕ ਬੁਰਾਈਆਂ ਦੀ ਸੂਚੀ ਬਹੁਤ ਲੰਮੀ ਹੈ। ਇਸ ਵਿੱਚ ਇੱਕ ਹੋਰ ਨਵੀਂ ਬੁਰਾਈ ਵੀ ਜੁੜ ਗਈ ਹੈ – ਫਜ਼ੂਲ ਖਰਚੀ। ਜਿੱਥੇ 100 ਰੁਪਏ ਨਾਲ ਸਰ ਸਕਦਾ ਹੈ ਓਥੇ 500 ਰੁਪਏ ਖਰਚਨੇ। ਕੇਵਲ ਵਿਖਾਵੇ ਹਿਤ। ਆਪਣੀ ਟੌਹਰ ਬਣਾਉਣ ਤੇ ਵਿਖਾਉਣ ਹਿਤ।

ਪੁਰਾਣੀ ਵਸਤ ਵਿੱਚ ਥੋੜੀ ਜਿਹੀ ਖਰਾਬੀ ਆਈ – ਚਲੋ ਸੁੱਟੋ ਤੇ ਨਵੀਂ ਲੈ ਲਵੋ। ਇਹ ਰੁਝਾਣ ਕੇਵਲ ਅਮੀਰ ਘਰਾਂ ਵਿੱਚ ਹੀ ਨਹੀਂ ਸਗੋਂ ਮੱਧ ਵਰਗੀ ਪਰਿਵਾਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਹਵਾ ਹੀ ਐਸੀ ਵਗੀ ਪਈ ਹੈ ਕਿ ਹੁਣ ਤਾਂ ਜੁੱਤੀ ਗੰਢਾਉਣ ਦਾ ਰਿਵਾਜ ਹੀ ਖਤਮ ਹੋ ਗਿਆ ਹੈ। ਮੋਚੀ ਲੱਭਣੇ ਪੈਂਦੇ ਹਨ। ਇਸੇ ਤਰ੍ਹਾਂ ਇਲੈਕਟ੍ਰਾਨਿਕ ਸਮਾਨਾਂ ਦਾ ਗੰਦ ਤਾਂ ਸਾਰੇ ਵਿਸ਼ਵ ਵਿੱਚ ਸਮੱਸਿਆ ਬਣ ਗਿਆ ਹੈ। ਦੇਖਾ ਦੇਖੀ ਹਰ ਕੋਈ ਵੱਧ ਤੋਂ ਵੱਧ ਖਰਚ ਕਰਨ ਵਿੱਚ ਹੀ ਆਪਣੀ ਸ਼ਾਨ ਸਮਝਨ ਲੱਗ ਗਿਆ ਹੈ।

ਇਸ ਦਾ ਨਤੀਜਾ ਹੈ ਕਿ ਜਿੱਥੇ ਪੈਸੇ ਦੀ ਬਰਬਾਦੀ ਹੋ ਰਹੀ ਹੈ, ਖਪਤਕਾਰੀ ਸਭਿਆਚਾਰ ਵੱਧ ਰਿਹਾ ਹੈ। ਲੋਕਾਂ ਦਾ ਬੱਚਤ ਖਾਤਾ ਘੱਟ ਰਿਹਾ ਹੈ ਤੇ ਬਹੁਤੇ ਤਾਂ ਕਰਜ਼ਾਈ ਵੀ ਹੋਈ ਜਾ ਰਹੇ ਹਨ। ਚਾਦਰ ਵੇਖ ਕੇ ਪੈਰ ਪਸਾਰਨੇ ਦੀ ਗੱਲ ਵਿਸਰ ਚੁੱਕੀ ਹੈ। ਅਮੀਰਾਂ ਦੀ ਨਕਲ ਕਰਦਿਆਂ ਮੱਧ ਵਰਗ ਆਪਣਾ ਝੁੱਗਾ ਚੌੜ ਕਰੀ ਜਾ ਰਿਹਾ ਹੈ।

ਫਜ਼ੂਲ ਖਰਚੀ ਦਾ ਸੱਭ ਤੋਂ ਵੱਧ ਪ੍ਰਗਟਾਵਾ ਹੁੰਦਾ ਹੈ ਵਿਆਹਾਂ ਤੇ। ਪੰਜਾਬ ਨੇ ਤਾਂ ਹੱਦ ਹੀ ਮੁਕਾ ਦਿੱਤੀ ਹੈ। ਵਿਆਹ ਹੀ ਨਹੀਂ ਸਗੋਂ ਭੋਗ ਵੀ ਵਿਖਾਵਿਆਂ ਨਾਲ ਭਰਪੂਰ ਹੋ ਗਏ ਹਨ। ਕਹਿੰਦੇ ਹਨ – ਹੁਣ ਪੰਜਾਬ ਵਿੱਚ ਮਰਨਾ ਵੀ ਮਹਿੰਗਾ ਹੋਈ ਜਾ ਰਿਹਾ ਹੈ। ਪਿੱਛੇ ਜਿਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ‘ਸਾਦੇ ਵਿਆਹ ਸਾਦੇ ਭੋਗ…ਨਾ ਕਰਜ਼ਾ  ਨਾ ਚਿੰਤਾ ਰੋਗ’ ਦਾ ਨਾਅਰਾ ਵੀ ਬੁਲੰਦ ਕੀਤਾ ਗਿਆ ਸੀ।

ਸਾਦੇ ਵਿਆਹ ਦਾ ਮੱਤਲਬ ਇਹ ਨਹੀਂ ਹੈ ਕਿ ਬਿਲਕੁਲ ਬੇਰੌਣਕਾ ਵਿਆਹ, ਕੇਵਲ 5-7 ਬਰਾਤੀਆਂ ਵਾਲਾ ਵਿਆਹ, 500-1000 ਦੇ ਖਰਚੇ ਵਾਲਾ ਵਿਆਹ। ਬਲਕਿ ਸਾਦੇ ਵਿਆਹ ਤੋਂ ਭਾਵ ਹੈ ਜਿੱਥੇ ਬੇਲੋੜਾ ਇਕੱਠ ਨਹੀਂ, ਵਾਧੂ ਸਜਾਵਟ ਨਹੀਂ, ਪੈਲਸਾਂ ਵਿਚ ਪਕਵਾਨਾਂ ਦਾ ਵਿਖਾਵਾ ਨਹੀਂ, ਵਾਧੂ ਸਮਾਗਮ ਨਹੀਂ, ਇੱਕੋ ਵਾਰੀ ਪਾਈ ਜਾਣ ਵਾਲੀ ਮਹਿੰਗੀ ਵਿਆਹ ਵਾਲੀ ਪੋਸ਼ਾਕ ਨਹੀਂ। ਸੰਖੇਪ ਵਿਚ ਜੇ ਕਹਿਣਾ ਹੋਵੇ ਤਾਂ ਸਾਦਾ ਵਿਆਹ ਹੈ ਘੱਟ ਸਮਾਗਮ, ਘੱਟ ਮਿਹਮਾਨ, ਘੱਟ ਪਕਵਾਨ, ਕੋਈ ਵਿਖਾਵਾ ਨਹੀਂ ਪਰ ਵੱਧ ਹਾਸਾ-ਠੱਠਾ , ਵੱਧ ਦਾਨ ਤੇ ਵੱਧ ਮਾਣ।

ਪਿੱਛਲੇ ਦਿਨੀ ਲੁਧਿਆਣਾ ਦੇ ਇੱਕ ਨੌਜਵਾਨ ਜਿਸਨੇ ਅਮਰੀਕਾ ਤੋਂ ਪੜਾਈ ਕੀਤੀ ਹੋਈ ਹੈ ਦਾ ਵਿਆਹ ਆਕਸਫੋਰਡ ਯੂਨੀਵਰਸਿਟੀ ਇੰਗਲੈਂਡ ਦੀ ਰੋਡਸ ਸਕਾਲਰ ਬੀਬੀ ਨਾਲ ਹੋਇਆ। ਇਹ ਵਿਆਹ ਇੱਕ ਮਿਸਾਲ ਹੀ ਹੋ ਨਿਬੜਿਆ।
ਦੋਹਾਂ ਪਰਿਵਾਰਾਂ ਨੇ ਕੇਵਲ ਇੱਕ-ਇੱਕ ਸਮਾਗਮ ਹੀ ਕੀਤਾ, ਉਹ ਵੀ ਸਾਂਝਾ। ਲੜਕੇ ਵਾਲਿਆਂ ਨੇ ਰਾਤ ਨੂੰ ਲੇਡੀਜ਼ ਸੰਗੀਤ ਕੀਤਾ ਤੇ ਲੜਕੀ ਵਾਲਿਆਂ ਨੇ ਅਨੰਦ ਕਾਰਜ। ਲੇਡੀਜ਼ ਸੰਗੀਤ ਤੇ ਮਿਹਮਾਨ ਦੋਹਾਂ ਪਰਿਵਾਰਾਂ ਦੇ ਮਿਲਾ ਕੇ 100 ਤੋਂ ਵੱਧ ਨਹੀਂ ਸਨ ਅਤੇ ਅਨੰਦ ਕਾਰਜ ਸਮੇਂ 300 ਦੇ ਕਰੀਬ।

ਦੋਹਾਂ ਸਮਾਗਮਾਂ ਤੇ ਕੋਈ ਬੇਲੋੜੀ ਸਜਾਵਟ , ਲਾਈਟਾਂ ਆਦਿ ਨਹੀਂ ਸਨ ਤੇ ਯਤਨ ਕੀਤਾ ਗਿਆ ਕਿ ਕੇਵਲ ਪੌਸ਼ਟਿਕ ਖਾਣਾ ਹੀ ਹੋਵੇ। ਜਿਵੇਂ ਕੋਲਡ ਡਰਿੰਕ ਦੀ ਥਾਂ ਤੇ ਲੱਸੀ ਤੇ ਨਿੰਬੂ ਪਾਣੀ, ਆਦਿ। ਹੱਥ ਦੀ ਇੱਕ ਮੁੰਦਰੀ ਤੋਂ ਇਲਾਵਾ ਕੋਈ ਸੋਨਾ, ਗਹਿਣਾ ਨਵਾਂ ਨਹੀਂ ਖਰੀਦਿਆ। ਕਹਿੰਦੇ ਜੇ ਸੋਨਾ ਔਖੇ ਸਮੇਂ ਦੀ ਲੋੜ ਲਈ ਦੇਣਾ ਹੀ ਹੈ ਤਾਂ ਫਿਰ ਸੁਨਿਆਰੇ ਨੂੰ ਢਲਵਾਈ ਤੇ ਬਨਵਾਈ ਦੇ ਵਾਧੂ ਪੈਸੇ ਕਿਉਂ ਦੇਈਏ।ਲੇਡੀਜ਼ ਸੰਗੀਤ ਭਰਪੂਰ ਅਨੰਦ ਵਾਲਾ  ਸਮਾਗਮ ਸੀ ਪਰ ਕੋਈ ਗਾਇਕ ਜਾਂ ਨੱਚਣ ਵਾਲੇ ਨਹੀਂ ਸਨ ਬੁਲਾਏ। ਸਗੋਂ ਦੋਹਾਂ ਪਰਿਵਾਰਾਂ ਦੇ ਬੱਚੇ ਤੋਂ ਲੈ ਕੇ ਵੱਡੀ ਉਮਰ ਵਾਲਿਆਂ ਨੇ ਆਪੋ ਆਪਣੇ ਗੁਣਾਂ ਤੇ ਜੌਹਰ ਦਾ ਪ੍ਰਗਟਾਵਾ ਕੀਤਾ।

ਅੰਮ੍ਰਿਤ ਵੇਲੇ 6 ਤੋਂ 8 ਵਜੇ ਤੱਕ ਆਸਾ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਅਨੰਦ ਕਾਰਜ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਵਿਦਵਾਨ ਬੁਲਾਏ ਜਿਹਨਾਂ ਨੇ ਬੱਚਾ-ਬੱਚੀ ਦੋਹਾਂ ਨੂੰ ਮਰਯਾਦਾ ਤੇ ਜੀਵਨ-ਜਾਚ ਦ੍ਰਿੜ ਕਰਵਾਈ। ਨਾਸ਼ਤਾ ਕਰਨ ਤੋਂ ਬਾਅਦ ਦਸ ਵਜੇ ਤੱਕ ਦੋਵੇਂ ਪਰਿਵਾਰ ਆਪੋ ਆਪਣੇ ਘਰ ਵੀ ਪੁੱਜ ਗਏ ਸਨ। ਡੋਲੀ ਗੁਰਦੁਆਰਾ ਸਾਹਿਬ ਤੋਂ ਹੀ ਤੋਰੀ ਗਈ। ਭਾਵ ਹਰ ਰਸਮ ਵਿਚ ਸਾਦਗੀ ਤੇ ਅਨੰਦ ਭਰਨ ਦੀ ਕੋਸ਼ਿਸ਼ ਕੀਤੀ ਗਈ।

ਜੇ ਸਮਾਜ ਦੇ ਐਨਾ ਪੜੇ ਲਿਖੇ ਨੌਜਵਾਨ ਅਤੇ ਦੋਨੋ ਪਰਿਵਾਰ ਜੋ ਚੰਗੇ ਸਰਦੇ ਪੁਜਦੇ ਹਨ ਅਜਿਹਾ ਵਿਆਹ ਕਰ ਸਕਦੇ ਹਨ ਤਾਂ ਬਾਕੀ ਸਮਾਜ ਕਿਉਂ ਨਹੀਂ। ਦੋਹਾਂ ਪਰਿਵਾਰਾਂ ਨੇ ਵਿਖਾਵੇ ਤੋਂ ਬਚਾਈ ਗਈ ਮਾਇਆ, ਲਗਭਗ ਦੱਸ ਲੱਖ ਦੇ ਨਾਲ ਗਰੀਬ ਤੇ ਲੋੜਵੰਦ ਬੱਚਿਆਂ ਦੀ ਪੜਾਈ ਲਈ ਇੱਕ ਫੰਡ ਵੀ ਕਾਇਮ ਕੀਤਾ।

ਨਾਮਵਰ ਇਤਿਹਾਸਕਾਰ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਜੀ ਨੇ ਬੜੀ ਖੂਬਸੂਰਤ ਗਲ ਸੁਣਾਈ। ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਬਰਾਤ ਬੜੀ ਹੀ ਸਾਦੀ ਸੀ, ਸਾਧਾਰਨ ਸੀ। ਬਰਾਤ ਵੇਖ ਕੇ ਪਿੰਡ ਵਾਲੇ ਕਹਿਣ — ‘ਪਟਵਾਰੀ ਦਾ ਮੁੰਡਾ ਹੈ, ਸਾਦਾ ਜਿਹਾ ਹੀ ਬਣ ਕੇ ਆ ਗਿਆ ਹੈ’। ਤਾਂ ਹੀ ਉਹਨਾਂ ਨੂੰ ਉਸ ਕੰਧ ਦੇ ਕੋਲ ਬਿਠਾਇਆ ਗਿਆ, ਜੋ ਡਿਗਣ ਵਾਲੀ ਸੀ।

ਇਸੇ ਤਰਾਂ ਗੁਰੂ ਅਰਜਨ ਦੇਵ ਜੀ ਦੇ ਵਿਆਹ ਵਿੱਚ ਵੀ ਬਰਾਤ ਵਿਚ ਬਹੁਤੇ ਸਾਦੇ ਤੇ ਸਾਧਾਰਨ ਸਿੱਖ ਹੀ ਸ਼ਾਮਲ ਸਨ।ਲੋਕ ਹੈਰਾਨ ਸਨ ਕਿ ਉਂਝ ਤਾਂ ਇਹ ਗੁਰੂ ਹਨ ਪਰ ਬਰਾਤ ਕਿੰਨੀ ਹੀ ਆਮ ਜਿਹੀ ਲੈ ਕੇ ਆਏ ਹਨ। ਤਾਂ ਹੀ ਉਹਨਾਂ ਚਾਲ ਚਲੀ ਕਿ ਕਿੱਲਾ ਪੁਟੋਗੇ ਤਾਂ ਹੀ ਵਿਆਹ ਕੀਤਾ ਜਾਵੇਗਾ। ਗੁਰ ਇਤਿਹਾਸ ਵਿਚ ਤਾਂ ਵਿਆਹਾਂ ਸਮੇਂ ਗਰੀਬਾਂ ਲਈ ਕਪੜੇ ਆਦਿ ਭੇਂਟ ਕਰਨ ਦੇ ਉਦਾਹਰਨ ਵੀ ਮਿਲਦੇ ਹਨ।

ਅੱਜ ਲੋੜ ਹੈ ਸਾਰੇ ਪੰਜਾਬ ਵਾਸੀ ਪ੍ਰਣ ਕਰਨ ਕਿ ਵਿਆਹ ਸਮੇਂ ਸੀਮਤ ਇਕੱਠ ਕਰਾਂਗੇ, ਘੱਟ ਤੋਂ ਘੱਟ ਜਾਂ ਇੱਕ ਹੀ ਸਮਾਗਮ ਰੱਖਾਂਗੇ, ਬੇਲੋੜੇ ਪਕਵਾਨਾਂ ਤੇ ਸਜਾਵਟਾਂ ਵਿਚ ਨਹੀਂ ਪਵਾਂਗੇ, ਲੋੜਵੰਦਾਂ ਲਈ ਚੰਗੀ ਰਕਮ ਕੱਢਾਂਗੇ ਤੇ ਵੰਡ ਛਕਾਂਗੇ। ਵਾਧੂ ਇਕੱਠ ਸੰਬੰਧੀ ਕਈ ਲੋਕਾਂ ਦੀ ਰਾਇ ਹੁੰਦੀ ਹੈ ਕਿ ਅਸੀਂ ਐਨਾ ਸਗਨ ਦਿੱਤਾ ਹੋਇਆ ਹੈ ਹੁਣ ਵਾਪਿਸ ਕਿਉਂ ਨਾ ਲਈਏ। ਆਰਥਿਕ ਮਾਹਰ ਦੱਸਦੇ ਹਨ ਕਿ ਅਜੋਕੇ ਮਹਿੰਗੇ ਵਿਆਹਾਂ ਤੇ 1100 ਰੁਪਏ ਦਾ ਸ਼ਗਨ ਵਾਪਿਸ ਲੈਣ ਲਈ ਤੁਸੀਂ ਉਸ ਪਰਿਵਾਰ ਤੇ ਘੱਟੋਂ ਘੱਟ 3000 ਰੁਪਏ ਦਾ ਖਰਚ ਕਰਦੇ ਹੋ। ਸ਼ਗਨ ਵਾਪਸ ਨਹੀਂ ਆਂਦਾ ਸਗੋਂ ਤੁਹਾਨੂੰ ਹੋਰ ਵਾਧੂ ਖਰਚਾ ਕਰਨਾ ਪੈਂਦਾ ਹੈ।

ਜਿੱਥੇ ਵਿਆਹ ਸਾਦੇ ਕਰਨ ਦੀ ਲੋੜ ਹੈ ੳੁੱਥੇ ਨਾਲ ਹੀ ਮ੍ਰਿਤਕ ਦੇ ਭੋਗ ਦੀਆਂ ਰਸਮਾਂ ਦੇ ਸਮੇਂ ਵੀ ਬੇਲੋੜਾ ਖਰਚਾ ਨਹੀਂ ਕਰਨਾ ਚਾਹੀਦਾ। ਮ੍ਰਿਤਕ ਦੇ ਭੋਗ ਸਮੇਂ ਰੋਟੀ ਹੀ ਅੱਜ ਕੱਲ ਵਿਆਹਾਂ ਵਰਗੀ ਹੋਣ ਲੱਗ ਪਈ ਹੈ। ਭੋਗ ਸਮੇਂ ਰੋਟੀ ਕੇਵਲ ਦੂਰੋਂ ਆਏ ਰਿਸ਼ਤੇਦਾਰਾਂ ਜਾਂ ਮਿਹਮਾਨਾਂ ਲਈ ਹੀ ਹੋਣੀ ਚਾਹੀਦਾ ਹੈ। ਪਿਛਲੇ ਦਿਨੀ ਵਾਟਸਐਪ ਰਾਹੀਂ ਇਕ ਬੜਾ ਹੀ ਚੰਗਾ ਸੁਨੇਹਾ ਅਇਆ ਜੋ ਪ੍ਰੇਰਣਾ ਕਰਦਾ ਹੈ ਕਿ ਨਗਰ ਨਿਵਾਸੀ ਮ੍ਰਿਤਕ ਦੇ ਭੋਗ ਦੀ ਰੋਟੀ ਨਾ ਖਾਣ। ਚੰਗਾ ਹੋਵੇ ਜੇ ਹਰ ਪਿੰਡ-ਨਗਰ-ਮੁਹੱਲੇ ਵਿਚ ਐਸੇ ਰੱਜੇ ਪੁਰਸ਼-ਇਸਤਰੀਆਂ ਹੋਣ ਜੋ ਆਪੇ ਹੀ, ਆਪੇ ਨਾਲ ਫੈਂਸਲਾ ਕਰ ਲੈਣ ਕਿ ਅਸਾਂ ਭੋਗ ਸਮੇਂ ਕਿਸੇ ਤੇ ਬੋਝ ਨਹੀਂ ਬਣਨਾ। ੳੁੱਥੇ ਰੋਟੀ ਨਹੀਂ ਖਾਣੀ।

ਸਾਦਗੀ ਲਈ ਜੰਗ ਕਰੀਏ

ਇਹ ਜੰਗ ਇਸ ਲਈ ਹੈ ਕਿ ਸਥਾਪਿਤ ਤੇ ਪ੍ਰਚਲਿਤ ਵਿਚਾਰਾਂ ਨੂੰ ਬਦਲਨਾ ਬਹੁਤ ਔਖਾ ਹੁੰਦਾ ਹੈ। ਇਸ ਲਈ ‘ਨਿਸ਼ਚਾ’ ਤੇ ‘ਨਿਰੰਤਰਤਾ’ ਜ਼ਰੂਰੀ ਹੈ। ਸੱਚਮੁਚ ਇਹ ਬੜਾ ਹੀ ਔਖਾ ਹੈ ਤੇ ਇਸ ਲਈ ਹੁਣ ਜੰਗ ਛੇੜਨੀ ਤੇ ਜੰਗ ਜਿੱਤਣੀ ਹੋਵੇਗੀ। ਕਿਵੇਂ?
ਪਹਿਲੀ ਜੰਗ – ਆਪਣੇ ਆਪ ਨਾਲ, ਆਪਣੇ ਮਨ ਨਾਲ ਕਰਨੀ ਹੋਵੇਗੀ।

ਦੂਜੀ ਜੰਗ – ਸ਼ੁਰੂ ਹੋਵੇਗੀ ਪਰਿਵਾਰ ਵਿੱਚ। ਜੇ ਬੱਚੇ ਮਨ ਵੀ ਜਾਣ ਤਾਂ ਹੋ ਸਕਦਾ ਮਾਤਾ-ਪਿਤਾ ਨਾ ਮੰਨਣ। ਘਰ ਦੀਆਂ ਬੁੜੀਆਂ ਤੇ ਦੋਸ਼ ਲਗਦੇ ਹਨ ਕਿ ਉਹ ਸ਼ਰੀਕੇ ਦੇ ਡਰੋਂ ਸਾਦਗੀ ਲਈ ਰਾਜੀ ਨਹੀਂ ਹੁੰਦੀਆਂ। ਪਰ ਜੇ ਲਗਾਤਾਰ ਘਰ ਵਿੱਚ ਸੰਵਾਦ ਜਾਰੀ ਰੱਖੀਏ ਤਾਂ ਸਹਿਜੇ ਸਭ ਮੰਨ ਸਕਦੇ ਹਨ। ਹਿੰਮਤ ਨਹੀਂ ਹਾਰਨੀ, ਹਰ ਰਸਮ ਵਿੱਚ ਸਾਦਗੀ ਲਿਆਉਣ ਦਾ ਉਪਰਾਲਾ ਕਰਨਾ ਹੈ। ਸਮੁੱਚੇ ਤੌਰ ਤੇ ਜੇ 50 ਫੀਸਦੀ ਸਫਲਤਾ ਵੀ ਮਿਲੇ ਓਹੀ ਭਲੀ। ਫਿਰ ਤੁਹਾਨੂੰ ਦੇਖ ਕੇ ਹੋਰ ਵੀ ਉਦਮ ਕਰਨਗੇ।

ਤੀਜੀ ਜੰਗ ਹੈ ਬਾਹਰਲਿਆਂ ਨਾਲ ਜਿਸ ਦੀ ਲੋੜ ਹੀ ਨਹੀਂ ਪੈਣੀ ਜੇ ਪਰਿਵਾਰ ਇੱਕ ਮੁੱਠ ਹੋ ਕੇ ਫੈਂਸਲਾ ਕਰ ਲਵੇ ਤਾਂ ਕਿਸੇ ਦੀ ਹਿੰਮਤ ਨਹੀਂ ਪੈਣੀ ਕਿ ਉਹ ਜੋਰ ਪਾ ਜਾਵੇ।

‘ਸਾਦੇ ਵਿਆਹ ਸਾਦੇ ਭੋਗ’ ਪੰਜਾਬ ਦੀ ਕਿਰਸਾਨੀ ਤੇ ਆਮ ਜਵਾਨੀ ਲਈ ਅਤਿ ਲੋੜੀਂਦਾ ਕਦਮ ਹੈ। ਬਸ ਲੋੜ ਹੈ ਇਸਨੂੰ ਪ੍ਰਚੰਡ ਕਰਨ ਦੀ ਤਾਂ ਜੋ 10 ਸਾਲਾਂ ਦਾ ਟੀਚਾ ਪੰਜਾਂ ਸਾਲਾਂ ਵਿਚ ਸਰ ਕਰ ਲਿਆ ਜਾਵੇ। ਸਾਰੇ ਆਪੋ ਆਪਣਾ ਯੋਗਦਾਨ ਪਾਉਣ। ਪ੍ਰਣ ਕਰੀਏ ਸਾਦਾ ਜੀਵਨ ਜੀਵਾਂਗੇ, ਵਿਆਹ ਅਤੇ ਭੋਗ ਸਾਦੇ ਹੀ ਕਰਾਂਗੇ।

ਅਖਬਾਰੀ ਖਬਰਾਂ ਅਨੁਸਾਰ ਹੁਣ ਤੱਕ ਬਲਾਕ ਤਲਵੰਡੀ ਸਾਬੋ (ਬਠਿੰਡਾ) ਦੇ ਘਟੋਂ ਘੱਟ 23 ਪਿੰਡਾਂ ਨੇ ਸਾਦਗੀ ਲਈ ਮਤੇ ਪਾਏ ਹਨ। ਇਹ ਹਨ: ਲਹਿਰੀ, ਸੀਂਗੋ ਮੰਡੀ, ਬਹਿਮਣ ਕੌਰ ਸਿੰਘ, ਬਹਿਮਣ ਜੱਸਾ ਸਿੰਘ, ਜਗਾ ਰਾਮ ਤੀਰਥ, ਜੱਜਲ, ਲਾਲੇਆਣਾ, ਫੱਤਾ ਬਾਲੂ, ਕਮਾਲੂ, ਲੇਲੇਵਾਲਾ, ਟਾਂਡੀਆਂ, ਰਾਈਆ, ਜੀਵਨ ਸਿੰਘ ਵਾਲਾ, ਭਾਗੀਵਾਂਦਰ, ਮਾਨਵਾਲਾ, ਕੋਟ ਬਖਤੂ, ਮਲਵਾਲਾ, ਪੱਕਾ ਕਲਾਂ, ਸੰਗਤ ਖੁਰਦ, ਬੰਗੀ ਰੁਘੂ, ਬੰਗੀ ਦੀਪਾ, ਮਲਕਾਣਾ, ਕੌਰੇਆਣਾ। ਇਸੇ ਤਰ੍ਹਾਂ ਮਾਨਸਾ ਜਿਲ੍ਹੇ ਦੇ ਪਿੰਡ  ਝੁਨੀਰ, ਖੀਵਾਕਲਾ, ਅਲੀਸ਼ੇਰਾ, ਮੱਤੀ, ਖੀਵਾ, ਧਰਮਪੁਰਾ ਅਤੇ ਹੋਰ ਵੀ ਕਈ ਜਿਲ੍ਹਿਆਂ ਵਿੱਚ ਅਜਿਹੇ ਮਤੇ ਪਾਏ ਜਾ ਰਹੇ ਹਨ। ਇੰਝ ਲੱਗਦਾ ਹੈ ਕਿ ਪੰਜਾਬੀਆਂ ਦਾ ਸਾਦਗੀ ਵੱਲ ਮੋੜਾ ਪੈਣਾ ਸ਼ੁਰੂ ਹੋ ਗਿਆ ਹੈ। ਪਰ ਇਸ ਲਈ ਹਾਲੀ ਵੀ ਬਹੁਤ ਉਦੱਮ ਕਰਨ ਦੀ ਲੋੜ ਹੈ।

ਮੁੱਕਦੀ ਗੱਲ, ਬਿਨਾਂ ਫਜ਼ੂਲ ਖਰਚੀ ਵਿੱਚ ਕਟੌਤੀ ਕੀਤਿਆਂ ਹੁਣ ਨਹੀਂ ਸਰਨਾ। ਅਸਲ ਮਾਣ ਸਾਦਗੀ ਵਿੱਚ ਹੁੰਦਾ ਹੈ। ਸਰਦੇ ਪੁਜਦੇ ਲੋਕ ਜੇਕਰ ਸਾਦਗੀ ਅਪਨਾਉਣਗੇ ਤਾਂ ਸਾਰਾ ਸਮਾਜ ਉਨ੍ਹਾਂ ਦੀ ਰੀਸ ਕਰੇਗਾ। ਜੇ ਕਿਸੇ ਕੋਲ ਚਾਰ ਪੈਸੇ ਵਾਧੂ ਹਨ ਤਾਂ ਉਹ ਉਸਦਾ ਅਜਿਹਾ ਪ੍ਰਗਟਾਵਾ ਨਾ ਕਰੇ ਜਿਸ ਨਾਲ ਸਮਾਜ ਵਿੱਚ ਵਿਗਾੜ ਪੈਦਾ ਹੋਵੇ। ਕਹਿੰਦੇ ਹਨ ਜੇ ਆਮਦਨ ਵੱਧ ਜਾਵੇ ਤਾਂ ਖਰਚੇ ਨਹੀਂ ਵਧਾਉਣੇ ਚਾਹੀਦੇ ਸਗੋਂ ਲੋੜਵੰਦਾਂ ਦੀ ਮਦਦ ਵੱਧ ਕਰਨੀ ਚਾਹੀਦੀ ਹੈ। ਵਾਧੂ ਪੈਸੇ ਦਾ ਵਿਖਾਵਾ ਨਾ ਕਰੀਏ ਸਗੋਂ ਸੇਵਾ ਤੇ ਲਾਈਏ।

ਪ੍ਰਵਾਸ

$
0
0

ਵਿਸ਼ਵ ਵਿੱਚ ਇੱਕ ਥਾਂ/ਕਸਬੇ/ਸ਼ਹਿਰ/ਮੁਲਕ ਤੋਂ ਲੋਕਾਂ ਦਾ ਪ੍ਰਵਾਸ ਕਰਕੇ ਹੋਰਨਾ ਥਾਵਾਂ
ਉੱਤੇ ਜਾ ਕੇ ਰਹਿਣ ਦਾ ਇਤਿਹਾਸ ਬਹੁਤ ਪੁਰਾਣਾ (3000 ਬੀ.ਸੀ.) ਹੈ। ਪ੍ਰਵਾਸ ਕਰਨ ਦੇ
ਕਈ ਕਾਰਣ ਹੁੰਦੇ ਹਨ। ਜਿਵੇਂ :

1. ਆਰਥਿਕ : ਇਹ ਪ੍ਰਵਾਸ ਕਰਨ ਦਾ ਮੁੱਖ ਕਾਰਣ ਹੈ। ਅਮੀਰ ਅਤੇ ਗਰੀਬਾਂ
ਵਿਚ ਪਾੜਾ ਬਹੁਤ ਹੈ। ਇਹ ਪਾੜਾ ਹੁਣ ਵੀ ਨਿਯੰਤਰ ਵਧ ਰਿਹਾ ਹੈ। ਅੰਕੜਿਆਂ ਅਨੁਸਾਰ
1900 ਈ: ਵੀ ਇਹ ਪਾੜਾ 9:11 ਦਾ ਸੀ, ਜੋ ਹੁਣ ਵੱਧ ਕੇ 9981 ਹੋ ਗਿਆ ਹੈ। ਗਰੀਬ ਲੋਕ
ਆਪਣੇ ਉਜਲੇ ਭਵਿੱਖ ਲਈ ਰੱਜਦੇ-ਪੁੱਜਦੇ ਦੇਸ਼ਾਂ ਵਿਚ ਪ੍ਰਵਾਸ ਕਰਦੇ ਹਨ।

2. ਕੁਝ ਮੁਲਕ ਲੜਾਈਆਂ, ਦੰਗਿਆਂ, ਆਤੰਕ ਆਦਿ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਅੱਜ ਕੱਲ
ਸੀਰੀਅਾ, ਮਿਆਂਮਾਰ ਦੇਸ਼ ਇਸ ਦੇ ਸ਼ਿਕਾਰ ਹਨ। ਕੁਦਰਤੀ ਤੌਰ ‘ਤੇ ਇਨ੍ਹਾਂ ਮੁਲਕਾਂ ਦੇ ਲੋਕ
ਸੁਰੱਖਿਅਤ ਮੁਲਕਾਂ ਵਿਚ ਪ੍ਰਵਾਸ ਕਰਦੇ ਹਨ।

3. ਕਈ ਲੋਕ ਬਿਤਾਏ ਜਾ ਰਹੇ ਜੀਵਨ ਪੱਧਰ ਤੋਂ ਸੰਤੁਸ਼ਟ ਨਹੀਂ ਹੁੰਦੇ। ਹੋਰ ਉੱਚਾ ਜੀਵਨ
ਪੱਧਰ ਦੀ ਇੱਛਾ ਕਾਰਨ ਪ੍ਰਵਾਸ ਕਰਵਾਉਂਦੀ ਹੈ।

4. ਕਈ ਵਾਰ ਪ੍ਰਵਾਹ ਦਾ ਇਕ ਜਾਂ ਕੁਝ ਮੈਂਬਰ ਹੋਰ ਦੇਸ਼ ਵਿੱਚ ਵਸੇ ਹੁੰਦੇ ਬਾਕੀ ਦੇ
ਮੈਂਬਰ ਉਨ੍ਹਾਂ ਨਾਲ ਰਹਿਣ ਲਈ ਪ੍ਰਵੇਸ਼ ਕਰਦੇ ਹਨ।

5. ਕੁਦਰਤੀ ਕਰੋਪੀਆਂ ਭੁਚਾਲ, ਹੜ, ਸੋਨਾ, ਜੰਗਲੀ ਅੱਗ ਆਦਿ ਪ੍ਰਭਾਵਿਤ ਲੋਕਾਂ ਨੂੰ
ਹੋਰ ਦੇਸ਼ਾਂ ਵਿਚ ਜਾਣ ਲਈ ਮਜ਼ਬੂਰ ਕਰ ਦਿੰਦੀਆਂ ਹਨ।

6. ਕੁਝ ਮੁਲਕਾਂ ਵਿਚ ਵਿਦਿਅਕ ਪੱਧਰ, ਮੈਡੀਕਲ ਸਹੂਲਤਾਂ ਆਦਿ ਪੂਰੇ ਨਹੀਂ ਉਤਰਦੇ,
ਮਜ਼ਬੂਰਨ ਹੋਰਨਾ ਦੇਸ਼ਾਂ ਦੀ ਸਰਣ ਲੈਣੀ ਪੈਂਦੀ ਹੈ।

7. ਅੱਜ ਕੱਲ ਕੰਪਿਊਟਰ, ਆਈ. ਟੀ. ਦਾ ਯੁੱਗ ਹੈ। ਨੌਜਵਾਨ ਵਰਗ ਆਪਣੇ ਉਜਲ ਭਵਿੱਖ ਲਈ
ਪ੍ਰਵਾਸ ਕਰਦੇ ਹਨ।

8. ਕੁਝ ਸਰਕਾਰ ਕਿਸੇ ਖਾਸ ਵਰਗ ਦੇ ਲੋਕਾਂ ਨਾਲ ਭੇਦਭਾਵ, ਵਿਤਕਰਾ, ਜ਼ੁਲਮ ਆਦਿ ਕਰਦੀ
ਹੈ। ਲੋਕਾਂ ਨੂੰ ਹੋਰ ਮੁਲਕਾਂ ਵਿਚ ਜਾਣਾ ਪੈਂਦਾ ਹੈ। ਵਿਸ਼ਵ ਵਿਚ ਪ੍ਰਵਾਸ ਜਾਰੀ ਹੈ।

ਅੰਕੜਿਆਂ ਅਨੁਸਾਰ 2016 ਵਿਚ 20 ਤੋਂ 25 ਕਰੋੜ ਪ੍ਰਵਾਸੀ ਹੈ।

ਜਿੱਥੇ ਤਕ ਭਾਰਤ ਦਾ ਸਵਾਲ ਹੈ। ਇਹ ਵਸੋਂ ਪੱਖੋਂ ਵੱਡਾ ਦੇਸ਼ ਹੈ। ਅੱਜ ਕਲ 125-130
ਕਰੋੜ ਦੀ ਸੰਖਿਆ ਹੈ। ਸਾਧਨ ਘੱਟ ਹੈ। ਜ਼ਿਆਦਾ ਵਸੋਂ ਗਰੀਬ ਹੈ। ਕਿਸਾਨਾਂ ਕੋਲ ਵੀ
ਗੁਜਾਰੇ ਜਿੰਨੀ ਜ਼ਮੀਨ ਨਹੀਂ ਹੈ। ਲੋਕਾਂ ਨੂੰ ਪ੍ਰਵਾਸ ਕਰਕੇ ਗੁਜ਼ਾਰਾ ਕਰਨਾ ਮਜ਼ਬੂਰੀ
ਹੈ।

ਵਿਸ਼ਵ ਵਿੱਚ ਇਸ ਸਮੇਂ ਇਕ ਕਰੋੜ ਸੱਤਰ ਲੇਖ ਭਾਰਤੀ ਬਾਰਲੇ ਦੇਸ਼ਾਂ ਵਿੱਚ ਰਹਿ ਰਹੇ ਹਨ, ਜੋ
ਵਿਸ਼ਵ ਰਿਕਾਰਡ ਹੈ। ਪ੍ਰਵਾਸੀਆਂ ਦੀ ਅੱਧੀ ਸੰਖਿਆ ਗੁਲਫ ਦੇਸ਼ਾਂ ਵਿੱਚ ਰਹਿ ਰਹੀ ਹੈ।
ਗੋਰਿਆਂ ਦੇ ਮੁਲਕ, ਕੈਨੇਡਾ, ਅਮਰੀਕਾ, ਅਸਟੇਲੀਆ, ਯੂ. ਕੇ. ਅਤੇ ਨਿਊਜ਼ੀਲੈਂਡ ਆਦਿ
ਭਾਰਤੀਆਂ ਦੀ ਪਹਿਲੀ ਪਸੰਦ ਹਨ।

ਅਮਰੀਕਾ ਵਿਚ 22 ਲੱਖ, ਯੂ. ਕੇ. ਵਿੱਚ 8 ਲੱਖ, ਕੈਨੇਡਾ ਵਿੱਚ 6 ਲੱਖ, ਅਸਟੇਲੀਆ 4 ਲੱਖ
ਅਤੇ ਨਿਊਜ਼ੀਲੈਂਡ 2 ਲੱਖ ਭਾਰਤੀ ਹਨ।

ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਭਾਰਤ ਵਿਚ ਲਗਭਗ 50 ਲੱਖ ਪ੍ਰਵਾਸੀ ਰਹਿ ਰਹੇ ਹਨ।
ਜ਼ਿਆਦਾ ਵਸੋਂ ਨੇਪਾਲ, ਬੰਗਲਾ ਦੇਸ਼ ਦੀ ਹੈ। ਗੋਰਿਆਂ ਦੇ ਮੁਲਕਾਂ ਵਿੱਚ ਜੀਵਨ ਢੰਗ ਤੌਰ
ਤਰੀਕੇ, ਸਿਸ਼ਟਾਚਾਰ, ਵਿਹਾਰ, ਸੋਚਣ ਦਾ ਢੰਗ ਆਦਿ ਭਾਰਤੀਆਂ ਨਾਲ ਮੇਲ ਨਹੀਂ ਖਾਂਦਾ। ਕਈ
ਵਾਰ ਅਗਿਆਨਤਾ ਕਾਰਨ ਭਾਰਤੀ ਪੂਰੀ ਤਰ੍ਹਾਂ ਢਾਲ ਨਹੀਂ ਸਕਦੇ ਅਤੇ ਔਕੜਾਂ ਮਹਿਸੂਸ ਕਰਦੇ
ਹਨ। ਭਾਰਤੀਆਂ ਨੂੰ ਇਨ੍ਹਾਂ ਮੁਲਕਾਂ ਬਾਰੇ ਮੁੱਢਲੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਹੈ
ਤਾਂ ਜੋ ਭਾਰਤੀ ਇਨ੍ਹਾਂ ਮੁਲਕਾਂ ਵਿਚ ਸਫਲ ਜੀਵਨ ਬਤੀਤ ਕਰ ਸਕਣ।


ਕਿੰਨਾ ਕੁ ਹੈ ਮੋਦੀ ਦੇ ਕਿਲੇ ਨੂੰ ਖ਼ਤਰਾ ?

$
0
0

ਜਵਾਹਰਲਾਲ ਨਹਿਰੂ ਤੋਂ ਬਾਅਦ ਅੱਜ ਤੱਕ ਸਿਰਫ ਇੱਕ ਹੀ ਪ੍ਰਧਾਨ ਮੰਤਰੀ (ਮਨਮੋਹਨ ਸਿੰਘ) ਹੋਏ ਹਨ ਜਿੰਨ੍ਹਾਂ ਨੂੰ ਜਨਤਾ ਨੇ ਲਗਾਤਾਰ 10 ਸਾਲ ਰਾਜਗੱਦੀ ਬਖਸ਼ੀ ਹੈ। ਕੱਲ ਤੱਕ ਤਾਂ ਨਰਿੰਦਰ ਮੋਦੀ ਦੀ ਸਿਆਸੀ ਹਾਲਤ ਵੀ ਬਹੁਤ ਮਜ਼ਬੂਤ ਨਜ਼ਰ ਆਉਂਦੀ ਸੀ ਕਿਉਂਕਿ ਕੋਈ ਵੀ ਵਿਰੋਧੀ ਪਾਰਟੀ ਜਾਂ ਨੇਤਾ ਉਸ ਨੂੰ ਟੱਕਰ ਦੇਣ ਦੇ ਸਮਰੱਥ ਨਹੀਂ ਨਜ਼ਰ ਆ ਰਹੇ ਸਨ। ਕਾਂਗਰਸ ਅਤੇ ਬਾਕੀ ਵਿਰੋਧੀ ਪਾਰਟੀਆਂ ਆਪੋ-ਆਪਣੇ ਕੁਝ ਖਾਸ ਇਲਾਕਿਆਂ ਵਿੱਚ ਤਾਂ ਭਾਵੇਂ ਕਿੰਨੀਆਂ ਵੀ ਸਿਰਕੱਢ ਨਜ਼ਰ ਆਉਂਦੀਆਂ ਹੋਣ ਪਰ ਉਹਨਾਂ ਵਿੱਚ ਵੱਡੇ ਪੱਧਰ ਉੱਤੇ ਕੋਈ ਏਕਾ ਹੁੰਦਾ ਨਜ਼ਰ ਨਹੀਂ ਆ ਰਿਹਾ ਸੀ। ਇਸ ਲਈ, ਕੱਲ ਤੱਕ ਤਾਂ ਭਾਜਪਾ ਨੂੰ ਵਿਰੋਧੀਆਂ ਦੀ ਇਸ ਫੁੱਟ ਦਾ ਲਾਭ ਮਿਲਣ ਦੀ ਪੂਰੀ ਉਮੀਦ ਸੀ ਪਰ ਹੁਣ ਉਸਦੇ ਆਪਣੇ ਕਿਲੇ ਦੇ ਕਿੰਗਰੇ ਵੀ ਦਿਨੋ-ਦਿਨ ਢਹਿ ਰਹੇ ਹਨ।

ਪਿਛਲੇ ਇੱਕ ਸਾਲ ਵਿੱਚ ਹੋਈਆਂ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਭਾਜਪਾ ਦੀ ਹਾਰ ਦਾ ਕਾਰਨ ਸਿਰਫ ਤੇ ਸਿਰਫ ਵਿਰੋਧੀਆਂ ਦੀ ਏਕਤਾ ਹੀ ਨਹੀਂ ਹੈ। ਕਿਉਂਕਿ ਜੇਕਰ 2014 ਵਿੱਚ ਵੀ ਇਹਨਾਂ ਸੀਟਾਂ ਉੱਤੇ ਵਿਰੋਧੀ ਪਾਰਟੀਆਂ ਵਿੱਚ ਇੰਨੀ ਹੀ ਏਕਤਾ ਹੁੰਦੀ ਤਾਂ ਭਾਜਪਾ ਨੇ ਫਿਰ ਵੀ ਇਹ ਸੀਟਾਂ ਜਿੱਤ ਹੀ ਲੈਣੀਆਂ ਸਨ ਕਿਉਂਕਿ ਉਦੋਂ ਉਸ ਦੀ ਵੋਟ ਹਿੱਸੇਦਾਰੀ ਬਾਕੀ ਸਾਰਿਆਂ ਦੇ ਜੋੜ ਨਾਲੋਂ ਵੀ ਵੱਧ ਸੀ। ਪਰ ਹੁਣ ਉਸ ਦਾ ਲੋਕ-ਆਧਾਰ ਪਹਿਲਾਂ ਦੇ ਮੁਕਾਬਲੇ ਦਿਨੋ-ਦਿਨ ਘਟ ਰਿਹਾ ਹੈ। ਉਸ ਦੀ ਵੋਟ ਹਿੱਸੇਦਾਰੀ ਵਿੱਚ ਕਾਫੀ ਗਿਰਾਵਟ ਆਈ ਹੈ। ਜੇਕਰ ਉਹ ਆਪਣੀ 2014 ਵਾਲੀ ਵੋਟ ਹਿੱਸੇਦਾਰੀ ਨੂੰ ਕਾਇਮ ਰੱਖ ਲੈਂਦੀ ਤਾਂ ਵਿਰੋਧੀ ਜਿੰਨੇ ਮਰਜ਼ੀ ਇਕੱਠੇ ਹੋ ਜਾਂਦੇ, ਉਸ ਨੂੰ ਹਰਾਉਣਾ ਸੰਭਵ ਨਹੀਂ ਸੀ। ਸਭ ਤੋਂ ਸ਼ਰਮਨਾਕ ਹਾਰ ਤਾਂ ਉਸ ਨੂੰ ਗੋਰਖਪੁਰ ਦੀ ਲੋਕ ਸਭਾ ਸੀਟ ਤੋਂ ਹੋਈ ਜੋ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਾਨਾਥ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਉਥੋਂ ਉਹ 1989 ਤੋਂ ਲਗਾਤਾਰ ਜਿੱਤਦੀ ਆ ਰਹੀ ਸੀ।

ਨਰਿੰਦਰ ਮੋਦੀ ਦੇ ਖਿਲਾਫ਼ ਕੁਝ ਹੱਦ ਤੱਕ ਉਸੇ ਤਰਾਂ ਦਾ ਮੁਹਾਜ਼ ਬਣਦਾ ਨਜ਼ਰ ਆ ਰਿਹਾ ਹੈ ਜਿਹੋ ਜਿਹਾ 1977 ਵਿੱਚ ਇੰਦਰਾ ਗਾਂਧੀ ਦੇ ਖਿਲਾਫ਼ ਬਣਿਆ ਸੀ। ਭਾਵੇਂ ਕਿ ਉਹ ਮੁਹਾਜ਼ ਬਹੁਤਾ ਸਮਾਂ ਟਿਕ ਤਾਂ ਨਹੀਂ ਸਕਿਆ ਸੀ ਪਰ ਇੱਕ ਵਾਰੀ ਇੰਦਰਾ ਸਰਕਾਰ ਨੂੰ ਗੱਦੀ ਤੋਂ ਤਾਂ ਉਤਾਰ ਹੀ ਦਿੱਤਾ ਸੀ। ਅੱਜ ਅਕਾਲੀ ਦਲ ਬਾਦਲ ਵਰਗੇ ਪੱਕੇ ਸਮਰਥਕਾਂ ਨੂੰ ਛੱਡ ਦੇਈਏ ਤਾਂ ਬਾਕੀਆਂ ਨਾਲ ਭਾਜਪਾ ਦੇ ਰਿਸ਼ਤੇ ਦਿਨੋ-ਦਿਨ ਤਿੜਕ ਰਹੇ ਹਨ। ਸ਼ਿਵ ਸੈਨਾ ਦੇ ਆਗੂ ਤਾਂ ਆਪਣੀ ਨਰਾਜ਼ਗੀ ਸ਼ਰੇਆਮ ਹੀ ਜ਼ਾਹਿਰ ਕਰ ਰਹੇ ਹਨ। ਨਿਤੀਸ਼ ਕੁਮਾਰ ਅਤੇ ਰਾਮ ਵਿਲਾਸ ਪਾਸਵਾਨ ਵਰਗੇ ਚਤੁਰ ਨੇਤਾਵਾਂ ਉੱਤੇ ਬਹੁਤੀ ਟੇਕ ਰੱਖਣੀ ਉਸ ਨੂੰ ਮਹਿੰਗੀ ਪੈ ਸਕਦੀ ਹੈ। ਉਹ ਦੋਵੇਂ ਹੀ ਮੌਕੇ ਮੁਤਾਬਕ ਕਿਸੇ ਵੀ ਪਲੜੇ ਵਿੱਚ ਤੁਲ ਸਕਦੇ ਹਨ। ਤਕਰੀਬਨ ਹਰ ਵੱਡੀ ਖੇਤਰੀ ਪਾਰਟੀ ਕਿਸੇ ਨਾ ਕਿਸੇ ਤਰਾਂ ਭਾਜਪਾ ਦੇ ਵਿਰੋਧ ਵਿੱਚ ਖੜ੍ਹੀ ਹੈ। ਮਮਤਾ ਬੈਨਰਜੀ ਵਰਗੇ ਨੇਤਾਵਾਂ ਦੀ ਰਣਨੀਤੀ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ। ਦੱਖਣ ਵਿੱਚ ਭਾਜਪਾ ਨੂੰ ਉਹ ਸਫ਼ਲਤਾ ਮਿਲ ਹੀ ਨਹੀਂ ਸਕੀ ਜਿਸਦੀ ਉਹ ਤਵੱਕੋ ਕਰਦੀ ਸੀ। ਵੱਡੇ ਸੂਬਿਆਂ ਵਿੱਚ ਸਥਾਪਤੀ ਵਿਰੋਧੀ ਲਹਿਰ ਦਾ ਨੁਕਸਾਨ ਵੀ ਇਸ ਵਾਰੀ ਉਸੇ ਨੂੰ ਹੀ ਹੋਣਾ ਹੈ।

ਭਾਜਪਾ ਨੂੰ ਨਾਪਸੰਦ ਕਰਨ ਵਾਲੇ ਲੋਕਾਂ ਲਈ ਵਿਰੋਧੀਆਂ ਦੀ ਏਕਤਾ ਅਤੇ ਉਪਰੋਕਤ ਬਾਕੀ ਤੱਤ ਇੱਕ ਆਸ ਦੀ ਕਿਰਨ ਹੋ ਸਕਦੇ ਹਨ ਪਰ ਸਾਨੂੰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੂਝਣ ਦੀ ਤਾਕਤ ਨੂੰ ਭੁੱਲਣਾ ਨਹੀਂ ਚਾਹੀਦਾ। ਦੋਹਾਂ ਦੀ ਸੰਗਠਨ ਨੂੰ ਚਲਾਉਣ ਵਿੱਚ ਮੁਹਾਰਤ ਬਹੁਤ ਕਮਾਲ ਹੈ ਅਤੇ ਦੋਹਾਂ ਕੋਲ ਨਾਅਰਿਆਂ ਅਤੇ ਜੁਮਲਿਆਂ ਦੀ ਵੀ ਭਰਮਾਰ ਰਹਿੰਦੀ ਹੈ ਜਿਸ ਨਾਲ ਆਮ ਵੋਟਰ ਨੂੰ ਪ੍ਰਭਾਵਿਤ ਕਰਨਾ ਬਹੁਤਾ ਔਖਾ ਨਹੀਂ ਹੁੰਦਾ। ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਕਾਂਗਰਸ ਉੱਤੇ ਭਾਜਪਾ ਨਾਲੋਂ ਕਿਤੇ ਵੱਧ ਹਨ। ਉਂਜ ਵੀ ਵਿਰੋਧੀਆਂ ਦਾ ਏਕਾ ਅਜੇ ਤੱਕ ਤਾਂ ਬਿਨਾ ਕਿਸੇ ਜਰਨੈਲ ਤੋਂ ਖੁੱਲੀ ਫਿਰਦੀ ਫ਼ੌਜ ਵਾਂਗ ਹੀ ਹੈ। ਪਤਾ ਨਹੀਂ ਉਹ ਫ਼ੌਜ ਕਿਸੇ ਇੱਕ ਜਰਨੈਲ ਦੀ ਅਗਵਾਈ ਕਬੂਲ ਕਰੇਗੀ ਜਾਂ ਨਹੀਂ। ਜੇਕਰ ਇੱਕ ਪਾਸੇ ਪ੍ਰਧਾਨ ਮੰਤਰੀ ਦਾ ਉਮੀਦਵਾਰ ਨਰਿੰਦਰ ਮੋਦੀ ਹੋਇਆ ਅਤੇ ਦੂਜੇ ਪਾਸੇ ਕੋਈ ਇੱਕ ਸਪਸ਼ਟ ਚਿਹਰਾ ਨਾ ਹੋਇਆ ਤਾਂ ਇਸ ਦਾ ਖਮਿਆਜ਼ਾ ਵੀ ਮੋਦੀ ਵਿਰੋਧੀਆਂ ਨੂੰ ਭੁਗਤਣਾ ਪੈ ਸਕਦਾ ਹੈ। ਬਹੁਤੀਆਂ ਪਾਰਟੀਆਂ ਦਾ ਮਿਲਗੋਭਾ ਉਂਜ ਵੀ ਰਾਜਨੀਤਕ ਤੌਰ ਉੱਤੇ ਸਫਲ ਹੋਣਾ ਕਾਫੀ ਔਖਾ ਹੁੰਦਾ ਹੈ। ਅਸਲ ਵਿੱਚ ਉਹ ਜਿੰਨੀਆਂ ਪਾਰਟੀਆਂ ਹਨ, ਓਨੇ ਹੀ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਚਾਹਵਾਨ ਹਨ। ਮੁੱਖ ਤੌਰ ਉੱਤੇ ਉਹ ਅੰਦਰਖਾਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਕੰਮ ਹੀ ਕਰ ਸਕਦੇ ਹਨ। ਇਸੇ ਮ੍ਰਿਗ-ਤ੍ਰਿਸ਼ਨਾ ਵਿੱਚ ਉਹਨਾਂ ਵਿੱਚੋਂ ਕਿਸੇ ਦੀ ਵੀ ਸੱਧਰ ਪੂਰੀ ਹੋਣ ਦੇ ਕੋਈ ਖਾਸ ਆਸਾਰ ਨਹੀਂ ਦਿਸ ਰਹੇ ਸਨ। ਜੇ ਤਾਂ ਇੱਕ ਪਾਰਟੀ ਵੱਡਾ ਬਹੁਮਤ ਰੱਖਦੀ ਹੋਵੇ ਫਿਰ ਤਾਂ ਉਸ ਦੀ ਚੌਧਰ ਨੂੰ ਖ਼ਤਰਾ ਘੱਟ ਹੁੰਦਾ ਹੈ। ਉਸ ਪਾਰਟੀ ਦਾ ਕੋਈ ਵੱਡਾ ਆਗੂ ਪ੍ਰਧਾਨ ਮੰਤਰੀ ਦੇ ਇੱਕੋ-ਇੱਕ ਉਮੀਦਵਾਰ ਵਜੋਂ ਬਾਕੀਆਂ ਨੂੰ ਪ੍ਰਵਾਨ ਕਰਨਾ ਹੀ ਪੈਂਦਾ ਹੈ। ਪਰ ਜੇਕਰ ਸੀਟਾਂ ਦੀ ਗਿਣਤੀ ਦੇ ਪੱਖੋਂ ਪਾਰਟੀਆਂ ਦਾ ਫਰਕ ਬਹੁਤਾ ਨਾ ਹੋਵੇ ਤਾਂ ਆਪਸੀ ਹਉਮੈ ਟਕਰਾਉਣ ਲੱਗ ਪੈਂਦੀ ਹੈ। ਅਜਿਹੇ ਹਾਲਾਤ ਵਿੱਚ ਗਠਬੰਧਨ ਅੰਦਰ ਟੁੱਟ-ਭੱਜ ਹੋਣੀ ਹਰ ਰੋਜ਼ ਦਾ ਹੀ ਕੰਮ ਹੋ ਜਾਂਦਾ ਹੈ। ਇਸ ਤਰਾਂ ਦੇਸ਼ ਨੂੰ ਇੱਕ ਮਜ਼ਬੂਤ ਸਰਕਾਰ ਨਹੀਂ ਮਿਲਦੀ ਅਤੇ ਨੀਤੀਆਂ ਬਣਾਉਣ ਦਾ ਅਮਲ ਅਕਸਰ ਹੀ ਅਧਵਾਟੇ ਲਟਕਿਆ ਰਹਿੰਦਾ ਹੈ। ਇਹ ਸਾਰੇ ਤੱਤ ਕਾਂਗਰਸ ਦੇ ਵਿਰੋਧ ਵਿੱਚ ਭੁਗਤ ਸਕਦੇ ਹਨ।

ਪਰ ਭਾਜਪਾ ਦੇ ਆਪਣੇ ਘਰ ਅੰਦਰ ਵੀ ‘ਸਭ ਅੱਛਾ’ ਨਹੀਂ ਹੈ। ‘ਮੋਦੀ-ਸ਼ਾਹ-ਜੇਤਲੀ ਤਿੱਕੜੀ’ ਨੇ ਪਿਛਲੇ ਸਮੇਂ ਵਿੱਚ ਪਾਰਟੀ ਦੇ ਵੱਡੇ-ਵੱਡੇ ਪੁਰਾਣੇ ਥੰਮ੍ਹਾਂ ਨੂੰ ਪੈਰਾਂ ਸਿਰ ਨਹੀਂ ਰਹਿਣ ਦਿੱਤਾ। ਇਸੇ ਕਾਰਨ ਬਹੁਤੇ ਸੀਨੀਅਰ ਆਗੂ ਅੰਦਰੋਂ ਪੂਰੀ ਤਰਾਂ ਨਿਰਾਸ਼ ਅਤੇ ਨਰਾਜ਼ ਹਨ। ਯਸ਼ਵੰਤ ਸਿਨ੍ਹਾ ਵਰਗੇ ਤਾਂ ਪਾਰਟੀ ਨੂੰ ਅਲਵਿਦਾ ਹੀ ਕਹਿ ਗਏ ਹਨ ਅਤੇ ਸ਼ਤਰੂਘਨ ਸਿਨ੍ਹਾ ਵਰਗੇ ਸ਼ਰੇਆਮ ਤਿੱਕੜੀ ਦੇ ਖਿਲਾਫ਼ ਆਪਣੀ ਭੜਾਸ ਕੱਢਦੇ ਰਹਿੰਦੇ ਹਨ। ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦੋਵੇਂ ਹੀ ਬਿਲਕੁਲ ਚੁੱਪ ਹਨ। ਦੋਵਾਂ ਨੂੰ ਹੀ ਭਾਜਪਾ ਦੀ ਸਭ ਤੋਂ ਉੱਚ-ਤਾਕਤੀ ਕਮੇਟੀ ‘ਸੰਸਦੀ ਬੋਰਡ’ ਤੋਂ ਬਾਹਰ ਰੱਖਿਆ ਗਿਆ ਹੈ। ਐਵੇਂ ਮੂੰਹ ਰੱਖਣ ਲਈ ਇੱਕ ‘ਮਾਰਗ ਦਰਸ਼ਕ ਮੰਡਲ’ ਨਾਮ ਦੀ ਕਮੇਟੀ ਬਣਾ ਦਿੱਤੀ ਗਈ ਜਿਸ ਵਿੱਚ ਇਹਨਾਂ ਦੋਹਾਂ ਨੂੰ ਰੱਖ ਤਾਂ ਲਿਆ ਗਿਆ ਪਰ ਉਸ ਮੰਡਲ ਦੀ ਅੱਜ ਤੱਕ ਇੱਕ ਵੀ ਮੀਟਿੰਗ ਨਹੀਂ ਹੋ ਸਕੀ। ਜੂਨ 1975 ਵਾਲੀ ਐਮਰਜੈਂਸੀ ਦੀ 40 ਵੀਂ ਵਰ੍ਹੇਗੰਢ ਉੱਤੇ ਬਜ਼ੁਰਗ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਆਪਣੇ ਦਿਲ ਦਾ ਹਾਲ ਸੁਣਾ ਹੀ ਦਿੱਤਾ ਸੀ ਕਿ ਦੇਸ਼ ਵਿੱਚ ਅੱਜ ਵੀ ਐਮਰਜੈਂਸੀ ਦੇ ਹਾਲਾਤ ਬਣ ਸਕਦੇ ਹਨ। ਅਡਵਾਨੀ ਦਾ ਕਹਿਣਾ ਸੀ ਕਿ ਅੱਜ ਵੀ ਸੰਵਿਧਾਨ ਵਿੱਚ ਅਜਿਹੀ ਕੋਈ ਸਪਸ਼ਟ ਰੋਕ ਨਜ਼ਰ ਨਹੀਂ ਆਉਂਦੀ ਜਿਹੜੀ ਕਿ ਐਮਰਜੈਂਸੀ ਦੇ ਰਾਹ ਵਿੱਚ ਰੁਕਾਵਟ ਬਣ ਸਕੇ। ਭਾਵੇਂ ਕਿ ਮੋਦੀ ਪੱਖੀ ਹਲਕਿਆਂ ਵਿੱਚ ਇਸ ਗੱਲ ਨੂੰ ਅਡਵਾਨੀ ਦੀ ਮੋਦੀ ਖਿਲਾਫ਼ ਭੜਾਸ ਹੀ ਮੰਨਿਆ ਗਿਆ ਸੀ ਪਰ ਫਿਰ ਵੀ ਇਹ ਤਾਂ ਮੰਨਣਾ ਹੀ ਪਏਗਾ ਕਿ ਪਾਰਟੀ ਦੇ ਅੰਦਰ ਮੋਦੀ ਵਿਰੋਧੀ ਲਾਵਾ ਲਗਾਤਾਰ ਉੱਬਲ ਰਿਹਾ ਹੈ।

ਮਹਿੰਗਾਈ ਦੇ ਮੋਰਚੇ ਉੱਤੇ ਭਾਜਪਾ ਸਰਕਾਰ ਵੀ ਪਿਛਲੀ ਕਾਂਗਰਸ ਸਰਕਾਰ ਵਰਗੀ ਹੀ ਸਾਬਤ ਹੋਈ ਹੈ। ਖਾਸ ਕਰਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤਾਂ ਇਸ ਨੇ ਨਵੇਂ ਰਿਕਾਰਡ ਕਾਇਮ ਕਰ ਦਿੱਤੇ ਹਨ। ਰੋਜ਼ਾਨਾ ਜ਼ਿੰਦਗੀ ਦੀਆਂ ਬਾਕੀ ਜ਼ਰੂਰਤਾਂ ਵੀ ਪੂਰੀਆਂ ਕਰਨੀਆਂ ਔਖੀਆਂ ਹੋਈਆਂ ਪਈਆਂ ਹਨ। ਅਫਸੋਸ ਦੀ ਗੱਲ ਹੈ ਕਿ ਅਰੁਣ ਜੇਤਲੀ ਵਿੱਤ ਮੰਤਰੀ ਬਣਨ ਤੋਂ ਪਹਿਲਾਂ, ਕਾਂਗਰਸੀ ਵਿੱਤ ਮੰਤਰੀਆਂ ਦੇ ਖਿਲਾਫ਼ ਤਾਂ ਬਥੇਰਾ ਕੁਝ ਬੋਲ ਲੈਂਦੇ ਸਨ ਪਰ ਆਪਣੀ ਵਾਰੀ ਉਹਨਾਂ ਤੋਂ ਕੋਈ ਕ੍ਰਿਸ਼ਮਾ ਨਹੀਂ ਹੋ ਸਕਿਆ। ਸਮਰਿਤੀ ਇਰਾਨੀ ਅਤੇ ਸੁਸ਼ਮਾ ਸਵਰਾਜ ਵਰਗੀਆਂ ਆਗੂ ਜਿੰਨ੍ਹਾਂ ਨੇ ਕਾਂਗਰਸ ਦੀ ਸਰਕਾਰ ਵੇਲੇ ਮਹਿੰਗਾਈ ਖਿਲਾਫ਼ ਵੱਡੇ-ਵੱਡੇ ਧਰਨੇ ਦਿੱਤੇ ਸਨ ਅਤੇ ਵੰਨ-ਸੁਵੰਨੇ ਬਿਆਨ ਦਾਗੇ ਸਨ, ਹੁਣ ਜਦੋਂ ਉਹ ਸਭ ਕੁਝ ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਰਾਹੀਂ ਲੋਕਾਂ ਦੇ ਸਾਹਮਣੇ ਆ ਰਿਹਾ ਹੈ ਤਾਂ ਇਹਨਾਂ ਨੇਤਾਵਾਂ ਨੂੰ ਮੂੰਹ ਛੁਪਾਉਣਾ ਔਖਾ ਹੋਇਆ ਪਿਆ ਹੈ। ਮੋਦੀ ਦੇ ਭਾਸ਼ਣਾਂ ਵਿੱਚ ਵੀ ਹੁਣ ਪਹਿਲਾਂ ਵਾਲਾ ਜਾਦੂ ਨਜ਼ਰ ਨਹੀਂ ਆਉਂਦਾ। ਆਮ ਲੋਕ ਹੁਣ ਉਸ ਜਾਦੂ ਉੱਤੇ ਮੰਤਰ-ਮੁਗਧ ਨਹੀਂ ਹੋ ਰਹੇ ਬਲਕਿ ਸਵਾਲ ਉਠਾ ਰਹੇ ਹਨ। ‘ਅੱਛੇ ਦਿਨਾਂ’ ਵਾਲਾ ਖਿਆਲੀ ਸੁਪਨਾ ਚਕਨਾਚੂਰ ਹੋ ਚੁੱਕਾ ਹੈ। ਕਾਲੇ ਧਨ ਵਾਲੇ 15-15 ਲੱਖ ਰੁਪਈਆਂ ਦੀ ਹੁਣ ਕਿਸੇ ਨੂੰ ਕੋਈ ਉਡੀਕ ਨਹੀਂ ਰਹੀ। ਨੋਟਬੰਦੀ ਦਾ ਨੁਕਸਾਨ ਕਿਸੇ ਜਮਾਂਖੋਰ ਨੇ ਨਹੀਂ ਬਲਕਿ ਆਮ ਲੋਕਾਂ ਨੇ ਹੀ ਉਠਾਇਆ ਹੈ। ਲੋਕ ਹੁਣ ਸੋਚਣ ਲੱਗ ਪਏ ਹਨ ਕਿ ਦੇਸ਼ ਦਾ ਹਾਕਮ ਭਾਵੇਂ ਚੁੱਪ ਰਹਿਣ ਵਾਲਾ ਹੋਵੇ ਤੇ ਭਾਵੇਂ ਉੱਚੀ-ਉੱਚੀ ਬੋਲਣ ਵਾਲਾ, ਆਮ ਲੋਕਾਂ ਦੀ ਹੋਣੀ ਤਾਂ ਉਹੀ ਰਹਿਣੀ ਹੁੰਦੀ ਹੈ। ਵੱਡੀਆਂ ਤਬਦੀਲੀਆਂ ਰਾਤੋ-ਰਾਤ ਕਦੇ ਵੀ ਨਹੀਂ ਆਉਂਦੀਆਂ, ਇਹਨਾਂ ਵਾਸਤੇ ਤਾਂ ਸਦੀਆਂ ਉਡੀਕ ਕਰਨੀ ਪੈਂਦੀ ਹੈ। ਸਹੀ ਅਰਥਾਂ ਵਿੱਚ ਤਾਂ ਵੱਡੀਆਂ ਤਬਦੀਲੀਆਂ ਵਾਸਤੇ ਨੀਤੀਆਂ ਅਤੇ ਨੀਅਤ, ਦੋਹਾਂ ਦੀ ਹੀ ਲੋੜ ਹੁੰਦੀ ਹੈ। ਅਜਿਹੇ ਹਾਲਾਤ ਵਿੱਚ ਭਾਜਪਾ ਦੇ ਕਿਲੇ ਨੂੰ ਖ਼ਤਰਾ ਤਾਂ ਹੈ ਪਰ ਵਿਰੋਧੀ ਫ਼ੌਜਾਂ ਉਸ ਕਿਲੇ ਨੂੰ ਢਾਹ ਸਕਣਗੀਆਂ ਜਾਂ ਨਹੀਂ ਇਸ ਬਾਰੇ ਕੁਝ ਵੀ ਕਹਿਣਾ ਅਜੇ ਜਲਦਬਾਜ਼ੀ ਹੀ ਹੋਏਗੀ।

ਸਿੱਖਿਆ ਖੇਤਰ ‘ਚ ਸੁਧਾਰ ਲਈ ਸਿਆਸਤਦਾਨ ਵੀ ਅੱਗੇ ਆਉਣ

$
0
0

ਸਿਹਤ, ਵਿੱਦਿਆ ਤੇ ਰੁਜ਼ਗਾਰ ਦੇ ਸਾਧਨਾਂ ਦਾ ਲੋੜ ਅਨੁਸਾਰ ਮੁਹੱਈਆ ਹੋਣਾ ਕਿਸੇ ਵੀ ਸਮਾਜ ਦੇ ਨਰੋਏਪਨ ਦੀ ਨਿਸ਼ਾਨੀ ਹੁੰਦੀ ਹੈ। ਇਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਵੀ ਖੇਤਰ ਦਾ ਅਸਾਂਵਾਂਪਨ ਸਮਾਜ ਦੀਆਂ ਜੜ੍ਹਾਂ ‘ਚ ਸਿਉਂਕ ਦਾ ਕੰਮ ਕਰਦੈ। ਜਿਵੇਂ ਸਰੀਰ ਦੀ ਤੰਦਰੁਸਤੀ ਲਈ ਵੱਖ ਵੱਖ ਖਾਧ ਪਦਾਰਥ, ਪੀਣ ਵਾਲੇ ਪਦਾਰਥ, ਆਕਸੀਜਨ, ਵਿਟਾਮਿਨ ਆਦਿ ਬੇਹੱਦ ਜਰੂਰੀ ਹੁੰਦੇ ਹਨ, ਉਸੇ ਤਰ੍ਹਾਂ ਹੀ ਸਿਹਤ, ਵਿੱਦਿਆ ਤੇ ਰੁਜ਼ਗਾਰ ਵਰਗੀਆਂ ਸਹੂਲਤਾਂ ਦੀ ਘਾਟ ਸਮਾਜ ਨੂੰ ਰੋਗੀ ਬਣਾ ਧਰਦੀਆਂ ਹਨ। ਸਮਾਜ ਵਿੱਚ ਆਪਹੁਦਰਾਪਨ, ਗੈਰ ਸਮਾਜਿਕ ਕਾਰਵਾਈਆਂ ਦੀ ਬਹੁਤਾਤ ਲਈ ਕਿਸੇ ਨਾ ਕਿਸੇ ਨਜ਼ਰੀਏ ਤੋਂ ਇਹਨਾਂ ਤਿੰਨਾਂ ਦੇ ਸਮਤੋਲ ਦੀ ਗੜਬੜ ਜਿੰਮੇਵਾਰ ਹੋ ਨਿੱਬੜਦੀ ਹੈ।

ਵਿਸ਼ੇਸ਼ ਤੌਰ ‘ਤੇ ਸਿੱਖਿਆ ਖੇਤਰ ਦੀ ਗੱਲ ਕਰੀਏ ਤਾਂ ਅਗਾਂਹਵਧੂ ਮੁਲਕਾਂ ਦੀ ਸੋਚ ਇਸ ਵਿਚਾਰ ‘ਤੇ ਟਿਕੀ ਹੁੰਦੀ ਹੈ ਕਿ ਇਸ ਬੇਹੱਦ ਸੂਖਮਤਾ ਵਾਲੇ ਖੇਤਰ ਦੀ ਪ੍ਰਤੀਨਿਧਤਾ ਕਰਨ ਲਈ ਮੰਤਰੀ ਪਦ ਲਈ ਉਸੇ ਖੇਤਰ ਪ੍ਰਤੀ ਗੂੜ੍ਹ-ਤਜ਼ਰਬਾ ਰੱਖਦੇ ਕਿਸੇ ਵਿਅਕਤੀ ਨੂੰ ਚੁਣਿਆ ਜਾਵੇ ਪਰ ਭਾਰਤੀ ਸਿਆਸਤ ਦਾ ਗੰਧਲਾਪਣ ਹੀ ਕਿਹਾ ਜਾ ਸਕਦਾ ਹੈ ਕਿ ਕਿਸੇ ਅਹੁਦੇ ਲਈ ਚੋਣ ਹੀ ਉਸ ਵਿਅਕਤੀ ਦੀ ਕੀਤੀ ਜਾਂਦੀ ਹੈ, ਜਿਹੜਾ ਕਿਸੇ ਪਾਸਿਉਂ ਵੀ ਉਸ ਸੈਂਚੇ ਵਿੱਚ ਫਿੱਟ ਨਾ ਬੈਠਦਾ ਹੋਵੇ। ਕਿਸੇ ਅੱਠ ਦਸ ਜਮਾਤਾਂ ਪੜ੍ਹੇ ਵਿਅਕਤੀ ਨੂੰ ਉਚ ਸਿੱਖਿਆ ਖੇਤਰ ਨਾਲ ਸੰਬੰਧਤ ਅਹੁਦਾ ਦੇ ਕੇ ਨਿਵਾਜ ਦਿੱਤਾ ਜਾਂਦੈ ਜਾਂ ਉਸ ਵਿਅਕਤੀ ਨੂੰ ਸਿੱਖਿਆ ਖੇਤਰ ਦਾ ‘ਲੰਬੜਦਾਰ‘ ਥਾਪ ਦਿੱਤਾ ਜਾਂਦੈ, ਜਿਸਨੂੰ ਕਿਸੇ ਵਿਸ਼ੇਸ਼ ਖਿੱਤੇ ਦੀ ਭਾਸ਼ਾ ਦਾ ਹੀ ਗਿਆਨ ਨਾ ਹੋਵੇ। ਸਾਡੀ ਸਿਆਸਤ ਵਿੱਚ ਅੰਨ੍ਹੇ ਨੂੰ ਬੋਲਾ ਘੜੀਸੀ ਫਿਰਦੈ। ਇਹੀ ਖਾਸ ਵਜ੍ਹਾ ਹੈ ਕਿ ਸਿੱਖਿਆ ਖੇਤਰ ਵਿੱਚ ਕੋਈ ਵੀ ਠੋਸ ਨੀਤੀ ਨਾ ਤਾਂ ਉਲੀਕੀ ਜਾ ਸਕੀ ਹੈ ਤੇ ਨਾ ਹੀ ਲਾਗੂ ਹੋ ਸਕੀ। ਪੰਜਾਬ ਦੇ ਸਿੱਖਿਆ ਖੇਤਰ ਦੀ ਗੱਲ ਕਰੀਏ ਤਾਂ ਹੁਣ ਤੱਕ ਪੰਜਾਬ ਦਾ ਸਿੱਖਿਆ ਖੇਤਰ ਨਵੇਂ ਨਵੇਂ ਤਜ਼ਰਬਿਆਂ ਦੀ ਧਰਾਤਲ ਬਣਿਆ ਨਜ਼ਰ ਆਉਂਦਾ ਹੈ। ਅਕਾਲੀ-ਕਾਂਗਰਸੀਆਂ ਦੀ ਵਾਰੀ-ਵੱਟੇ ਦੀ ਰਾਨਜੀਤੀ ਵਿੱਚ ਇਹੀ ਅਮਲ ਰਿਹਾ ਹੈ ਕਿ ਇੱਕ ਪਾਰਟੀ ਤੋਂ ਬਾਅਦ ਦੂਜੀ ਪਾਰਟੀ ਸੱਤਾ ਵਿੱਚ ਆ ਕੇ ਪਹਿਲੀ ਦੀਆਂ ਨੀਤੀਆਂ ਨੂੰ ਨਕਾਰ ਕੇ ਆਪਣੀਆਂ ਲਾਗੂ ਕਰਨ ‘ਚ ਵਧੇਰੇ ਵਿਸ਼ਵਾਸ਼ ਰੱਖਦੀ ਰਹੀ ਹੈ। ਇਹੀ ਵਜ੍ਹਾ ਹੈ ਕਿ ਪੰਜਾਬ ਦੇ ਸਿੱਖਿਆ ਖੇਤਰ ਨੇ ਅਜੇ ਵੀ ਸੇਰ ਵਿੱਚੋਂ ਪੂਣੀ ਨਹੀਂ ਕੱਤੀ। ਪੰਜਾਬ ਦੀ ਨਵੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਸੁਧਾਰ ਦੀ ਮਨਸ਼ਾ ਨਾਲ ਨਵੀਂ ਨੀਤੀ ਉਲੀਕਣ ਦੀਆਂ ਕਨਸੋਆਂ ਮਿਲ ਰਹੀਆਂ ਹਨ। ਸੁਣਨ ‘ਚ ਆਇਆ ਹੈ ਕਿ ਮੁੱਖ ਮੰਤਰੀ ਵੱਲੋਂ ਅਜਿਹੀ ਨੀਤੀ ਤਿਆਰ ਕਰਵਾਈ ਜਾ ਰਹੀ ਹੈ, ਜਿਸ ਤਹਿਤ ਇਹ ਪ੍ਰਬੰਧ ਹੋਵੇਗਾ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦੀ ‘ਸ਼ਰਤ‘ ਰੱਖੀ ਜਾਵੇਗੀ। ਨਾ ਮੰਨਣ ਵਾਲੇ ਕਰਮਚਾਰੀਆਂ ਨੂੰ ਸਰਕਾਰੀ ਨੌਕਰੀ ਵਿੱਚ ਤਰੱਕੀ ਜਾਂ ਤਨਖਾਹ ‘ਚ ਵਾਧਾ ਹੋਣ ਵਰਗੀਆਂ ਸਹੂਲਤਾਂ ਮਿਲਣ ਵਿੱਚ ਅੜਿੱਕੇ ਪੈਣਗੇ। ਚਪੜਾਸੀ ਤੋਂ ਲੈ ਕੇ ਉਚ ਅਹੁਦੇ ‘ਤੇ ਬਿਰਾਜਮਾਨ ਸਰਕਾਰੀ ਅਫ਼ਸਰਾਂ ਦੇ ਜੁਆਕਾਂ ਨੂੰ ਸਰਕਾਰੀ ਸਕੂਲਾਂ ‘ਚ ਦਾਖਲ ਕਰਵਾਉਣ ਦੀ ਨੀਤੀ ਦੀ ਕਨਸੋਅ ਨੇ ਵਿਸ਼ਵ ਭਰ ਵਿੱਚ ਬੈਠੇ ਪੰਜਾਬੀਆਂ ਦਾ ਧਿਆਨ ਖਿੱਚਿਆ ਹੈ। ਜੇਕਰ ਅਜਿਹਾ ਫੈਸਲਾ ਹਕੀਕਤ ਬਣ ਜਾਂਦਾ ਹੈ ਤਾਂ ਸਿੱਖਿਆ ਖੇਤਰ ਵਿੱਚ ਸੁਧਾਰ ਦੀ ਗੁੰਜਾਇਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਦਾਹਰਣ ਵਜੋਂ ਜੇਕਰ ਕਿਸੇ ਡਿਪਟੀ ਕਮਿਸ਼ਨਰ, ਜਿਲ੍ਹਾ ਸਿੱਖਿਆ ਅਫ਼ਸਰ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਮਜ਼ਦੂਰਾਂ ਕਿਸਾਨਾਂ ਦੇ ਬੱਚਿਆਂ ਵਿੱਚ ਵਿਚਰ ਕੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ‘ਲੁਤਫ਼‘ ਲੈਣਗੇ ਤਾਂ ਉਹਨਾਂ ਬੱਚਿਆਂ ਦੇ ਸਰਕਾਰੀ ਅਫ਼ਸਰ ਮਾਪਿਆਂ ਨੂੰ ਸਹਿਜੇ ਹੀ ਗਿਆਨ ਹੋ ਜਾਵੇਗਾ ਕਿ ਗੈਰ-ਵਿੱਦਿਅਕ ਕੰਮਾਂ ਵਿੱਚ ਨੱਕ ਨੱਕ ਡੋਬੇ ਅਧਿਆਪਕਾਂ ਕੋਲ ਪੜ੍ਹਾਉਣ ਲਈ ਕਿਹੜਾ ਸਮਾਂ ਬਚਦਾ ਹੋਵੇਗਾ? ਉਹ ਅੰਦਾਜ਼ਾ ਲਗਾ ਸਕਣਗੇ ਕਿ ਠੇਕੇ ‘ਤੇ ਭਰਤੀ ਕੀਤੇ ਸਿੱਖਿਆ-ਕਰਮੀ ਤਨਖਾਹਾਂ ਖੁਣੋਂ ਕਿਵੇਂ ਵਿਰ ਵਿਰ ਕਰਦੇ ਰਹਿੰਦੇ ਹਨ? ਉਹਨਾਂ ਨੂੰ ਪਤਾ ਲੱਗੇਗਾ ਕਿ ਕਿਵੇਂ ਅਧਿਆਪਕਾਂ ਨੂੰ ਅਧਿਆਪਨ ਨਾਲੋਂ ਜਿਆਦਾ ਰਸੋਈਏ ਦੀ ਜਿੰਮੇਵਾਰੀ ਨਿਭਾਉਣੀ ਪੈਂਦੀ ਹੈ।

ਇਹਨਾਂ ਸਤਰਾਂ ਦਾ ਲੇਖਕ ਸਰਕਾਰ ਦੀ ਸੰਭਾਵੀ ਨੀਤੀ ਨਾਲ ਬਹੁਤ ਹੱਦ ਤੱਕ ਸਹਿਮਤ ਵੀ ਹੈ, ਪਰ ਕੁਝ ਹੱਦ ਤੱਕ ਸਹਿਮਤ ਇਸ ਕਰਕੇ ਵੀ ਨਹੀਂ ਕਿ ਇਸ ਤਰ੍ਹਾਂ ਦੀ ਨੀਤੀ ਦੇ ਲਪੇਟੇ ‘ਚ ਸਿਰਫ ਸਰਕਾਰੀ ਕਰਮਚਾਰੀ ਹੀ ਕਿਉਂ? ਕੀ ਕਿਸੇ ਵੀ ਖੇਤਰ ਨਾਲ ਸੰਬੰਧਤ ਨੀਤੀਆਂ ਦਾ ਨਿਰਮਾਣ ਸਰਕਾਰੀ ਕਰਮਚਾਰੀ ਕਰਦੇ ਹਨ? ਬਿਲਕੁਲ ਨਹੀ, ਉਹਨਾਂ ਕੋਲੋਂ ਰਾਇ ਤਾਂ ਲਈ ਜਾ ਸਕਦੀ ਹੈ, ਜਦਕਿ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਦੀ ਮੋਹਰ ਤਾਂ ਲੋਕਾਂ ਦੁਆਰਾ ਵੋਟਾਂ ਪਾ ਕੇ ਚੁਣੇ ਨੁਮਾਇੰਦੇ ਹੀ ਲਾਉਂਦੇ ਹਨ। ਅਜਿਹੇ ਮਾਹੌਲ ਵਿੱਚ ਇਸ ਨੀਤੀ ਵਿੱਚੋਂ ਉਹਨਾਂ ਸਿਆਸਤਦਾਨਾਂ ਨੂੰ ਬਾਹਰ ਰੱਖਣਾ ਵੀ ਸਿਆਸਤੀ ਵਲ-ਫੇਰ ਹੀ ਕਿਹਾ ਜਾਵੇਗਾ, ਜਿਹੜੇ ਸਰਕਾਰੀ ਖਜ਼ਾਨੇ ਨੂੰ ਸਰਕਾਰੀ ਕਰਮਚਾਰੀਆਂ ਨਾਲੋਂ ਕਿਤੇ ਵੱਡਾ ਧੱਫੜ ਪਾਉਂਦੇ ਹਨ। ਸਰਕਾਰੀ ਕਰਮਚਾਰੀ ਤਾਂ ਫਿਰ ਵੀ ਆਪਣੀ ਵਿੱਦਿਅਕ ਯੋਗਤਾ ਦੀਆਂ ਪੌੜੀਆਂ ਚੜ੍ਹ ਕੇ ਕਿਸੇ ਅਹੁਦੇ ‘ਤੇ ਬੈਠਦੇ ਹਨ ਪਰ ਸਿਆਸਤ ਵਿੱਚ ਕਈ ਵਾਰ ਯੋਗਤਾ ਵਿਹੂਣੇ ਲੋਕ ਵੀ ਪੜ੍ਹੇ-ਲਿਖੇ ਅਫ਼ਸਰਾਂ ਨੂੰ ਰੋਹਬ ਮਾਰਨ ਵਾਲੀਆਂ ਕੁਰਸੀਆਂ ‘ਤੇ ਬਿਰਾਜ਼ਮਾਨ ਹੋਏ ਦੇਖੇ ਹਨ। ਜੇ ਸਰਕਾਰ ਨੇ ਸਚਮੁੱਚ ਹੀ ਇਮਾਨਦਾਰੀ ਨਾਲ ਸਿੱਖਿਆ ਖੇਤਰ ਵਿੱਚ ਸੁਧਾਰ ਕਰਨ ਦੀ ਪਾਕ-ਪਵਿੱਤਰ ਸੋਚ ਧਾਰੀ ਹੈ ਤਾਂ ਪਿੰਡ ਦੇ ਪੰਚਾਂ, ਸਰਪੰਚ, ਬਲਾਕ ਸੰਮਤੀ ਮੈਂਬਰ, ਜਿਲ੍ਹਾ ਪ੍ਰੀਸ਼ਦ ਮੈਂਬਰ, ਚੇਅਰਮੈਨ, ਵਿਧਾਇਕ, ਮੈਂਬਰ ਪਾਰਲੀਮੈਂਟ ਸਮੇਤ ਉਹਨਾਂ ਸਭ ਨੂੰ ਇਸ ਨੀਤੀ ਦੇ ਘੇਰੇ ‘ਚ ਲਿਆਉਣਾ ਯਕੀਨੀ ਬਣਾਉਣਾ ਚਾਹੀਦਾ ਹੈ। ਫਿਰ ਉਹਨਾਂ ਸਿਆਸਤਦਾਨਾਂ ਦੇ ਮਨਾਂ ਅੰਦਰਲਾ ਸੱਚ ਵੀ ਸਾਹਮਣੇ ਆ ਜਾਵੇਗਾ, ਜੋ ਆਪਣੇ ਆਪ ਨੂੰ ਜਨਤਾ ਦੇ ਸੇਵਕ ਕਹਿ ਕੇ ਜਨਤਾ ਦੀਆਂ ਵੋਟਾਂ ਨਾਲ ਉੱਚੀਆਂ ਕੁਰਸੀਆਂ ਦਾ ਆਨੰਦ ਅਤੇ ਸਾਰੀ ਜ਼ਿੰਦਗੀ ਸ਼ਾਹੀ ਸਹੂਲਤਾਂ ਦਾ ਲੁਤਫ਼ ਲੈਣ ਜੋਕਰੇ ਹੋ ਜਾਂਦੇ ਹਨ। ਜੇਕਰ ਸਰਕਾਰ ਵੱਲੋਂ ਇਸ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ ਤਾਂ ਪੰਜਾਬ ਦੀਆਂ ਸਮੁੱਚੀਆਂ ਰਾਜਨੀਤਕ ਧਿਰਾਂ ਦੇ ਜੇਤੂ ਸਿਆਸਤਦਾਨਾਂ ਕੋਲੋਂ ਉਮੀਦ ਕਰਨੀ ਬਣਦੀ ਹੈ, ਜੋ ਬਾਂਹ ਕੱਢ ਕੇ ਖੁਦ ਇਹ ਆਖੇ ਕਿ ਸਾਨੂੰ ਲੋਕਾਂ ਨੇ ਨੁਮਾਇੰਦਗੀ ਕਰਨ ਦੀ ਸ਼ਕਤੀ ਬਖ਼ਸ਼ੀ ਹੈ ਤੇ ਅਸੀਂ ਆਪਣੇ ਬੱਚਿਆਂ ਨੂੰ ਆਮ ਲੋਕਾਂ ਦੇ ਬੱਚਿਆਂ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਲਈ ਸਵੈ-ਇੱਛਾ ਨਾਲ ਰਜ਼ਾਮੰਦ ਹਾਂ।

ਬੇਸ਼ੱਕ ਇਹ ਗੱਲ ਦਿਨੇ ਦੇਖੇ ਸੁਪਨੇ ਜਾਂ ਊਠ ਦਾ ਬੁੱਲ੍ਹ ਡਿੱਗਣ ਦੀ ਉਮੀਦ ਵਾਂਗ ਦੇਖੀ ਜਾਵੇ ਪਰ ਸੋਚਣ ਲਈ ਮਜ਼ਬੂਰ ਜਰੂਰ ਕਰਦੀ ਹੈ ਕਿ ਜੇਕਰ ਪੰਜਾਬ ਦੇ ਸਿਆਸਤਦਾਨ (ਬੇਸ਼ੱਕ ਉਹ ਖੁਦ ਮੁੱਖ ਮੰਤਰੀ ਹੀ ਕਿਉਂ ਨਾ ਹੋਣ) ਇਸ ਨੀਤੀ ਨੂੰ ਸਮਰਥਨ ਦੇ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ ‘ਚ ਪੜ੍ਹਾਉਣ ਦੀ ਹਾਮੀ ਭਰਦੇ ਹਨ ਤਾਂ ਪੰਜਾਬ ਦੇ ਪਿੰਡੇ ‘ਤੇ ਲੱਗੇ ਵਿੱਦਿਆ ਮਹਿੰਗੇ ਭਾਅ ਵੇਚਣ ਵਾਲੇ ਚਿੱਚੜ ਆਪਣੇ ਆਪ ਝੜ੍ਹ ਜਾਣਗੇ। ਸਿੱਖਿਆ ਖੇਤਰ ਵਿੱਚ ਹੋਣ ਵਾਲਾ ਭਵਿੱਖੀ ਸੁਧਾਰ ਪੂਰੇ ਦੇਸ਼ ਵਿੱਚ ਪੰਜਾਬ ਨੂੰ ਸਾਬਾਸ਼ੀ ਦਿਵਾਏਗਾ। ਪਰ ਜੇਕਰ ਇਸ ਨੀਤੀ ਦਾ ਮੁੱਖ ਮਕਸਦ ਸਰਕਾਰੀ ਕਰਮਚਾਰੀਆਂ ‘ਤੇ ਨਜ਼ਲਾ ਝਾੜਨਾ ਹੀ ਹੈ ਤਾਂ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਜਾ ਰਹੀ ਸੁਧਾਰ ਦੀ ਉਮੀਦ ਗਧੇ ਦੇ ਸਿੰਗਾਂ ਵਾਂਗ ਕਿਸੇ ਨੂੰ ਨਹੀਂ ਦਿਸਣੀ। ਹਾਲ ਦੀ ਘੜੀ ਜੇ ਕਿਸੇ ਵੀ ਖੇਤਰ ਵਿੱਚ ਅੱਗੇ ਵਧਣਾ ਹੈ ਤਾਂ ਸਭ ਤੋਂ ਪਹਿਲਾਂ ਸਿਆਸਤਦਾਨਾਂ ਨੂੰ ਉਦਾਹਰਣ ਪੇਸ਼ ਕਰਨੀ ਪਵੇਗੀ ਤਾਂ ਜੋ ਸਰਕਾਰ ਦੀ ਠੋਸੀ ਗਈ ਨੀਤੀ ਸਰਕਾਰੀ ਕਰਮਚਾਰੀਆਂ ਨੂੰ ਤਾਨਸ਼ਾਹੀ ਰਵੱਈਆ ਨਾ ਲੱਗੇ।

ਸ਼ਬਦਾਂ ਦੀ ਸ਼ਕਤੀ

$
0
0

ਲਗਭਗ ਇਕ ਦਹਾਕਾ ਪਹਿਲਾ ਦੀ ਗੱਲ ਹੈ। ਇੱਕ ਅਧਿਆਪਕਾ ਦੇ ਨੌਜਵਾਨ ਪੁੱਤਰ ਦੀ ਮੌਤ ਬਿਜਲੀ ਦੇ ਕਰੰਟ
ਲੱਗਣ ਨਾਲ ਹੋ ਗਈ। ਕਿਸੇ ਸਿਆਣੇ ਦੇ ਕੁਝ ਮੰਤਰਾਂ ਦੇ ਜਾਪ ਨਾਲ ਉਸਦੀ ਮ੍ਰਿਤਕ ਦੇਹ ਨੂੰ ਮਿੱਟੀ ਵਿੱਚ ਦੱਬ ਦਿੱਤਾ ਗਿਆ। ਘਟਨਾ ਸਮੇਂ ਹਾਜ਼ਰ ਵਿਅਕਤੀਆਂ ਵਿੱਚੋਂ ਬਹੁਤਿਆਂ ਦਾ ਦਾਅਵਾ ਸੀ ਕਿ ਮੰਤਰਾਂ ਦੇ ਪ੍ਰਭਾਵ ਨਾਲ ਮਿੱਟੀ ਵਿੱਚ ਦੱਬਿਆ ਨੌਜਵਾਨ ਪ੍ਰਮਾਤਮਾ ਦਾ ਨਾਮ ਜਪਦਾ ਹੋਇਆ ਉ¤ਠ ਖੜ੍ਹਾ ਹੋਵੇਗਾ। ਉਹ ਅਧਿਆਪਕਾ ਕਿਸੇ ਸਮੇਂ ਮੇਰੇ ਨਾਲ ਹੀ ਸਕੂਲ ਵਿੱਚ ਪੜ੍ਹਾਉਂਦੀ ਰਹੀ ਸੀ ਤੇ ਮੈਂ ਵੀ ਅਜਿਹਾ ਚਾਹੁੰਦਾ ਸਾਂ ਕਿ ਅਜਿਹਾ ਵਾਪਰ ਜਾਵੇ। ਉਸਦਾ ਨੌਜਵਾਨ ਪੁੱਤਰ ਮੁੜ ਆਵੇ ਪਰ ਸਭ ਕੁਝ ਤਾਂ ਚਾਹੁਣ ਨਾਲ ਨਹੀਂ ਹੁੰਦਾ। ਕਈ ਵਾਰ ਜ਼ਮੀਨੀ ਹਕੀਕਤਾਂ ਕੁਝ ਹੋਰ ਹੁੰਦੀਆਂ ਨੇ।

ਬੜੇ ਦਾਅਵੇ ਕੀਤੇ ਜਾਂਦੇ ਨੇ ਕਿ ਗੁਰਬਾਣੀ ਦੇ ਕੁਝ ਸ਼ਬਦ ਸੁਣਨ ਜਾਂ ਸੁਣਾਉਣ ਨਾਲ ਕੈਂਸਰ ਦੇ ਮਰੀਜ ਠੀਕ ਹੋ ਜਾਂਦੇ ਨੇ। ਗੀਤਾ ਵਿੱਚੋਂ ਕੁਝ ਸ਼ਲੋਕ ਪੜ੍ਹਨ ਨਾਲ ਟੀ. ਬੀ. ਸਦਾ ਲਈ ਅਲੋਪ ਹੋ ਜਾਂਦੀ ਹੈ। ਕੁਰਾਨ ਦੀ ਆਇਤਾਂ ਵੀ ਕਈਆਂ ਦੀ ਰੀੜ੍ਹ ਦੀ ਹੱਡੀ ਦਾ ਮਣਕਾ ਠੀਕ ਕਰ ਦਿੰਦੀਆਂ ਹਨ। ਬਾਈਬਲ ਵਿੱਚੋਂ ਕੁਝ ਕਹਾਣੀਆਂ ਗੂੰਗਿਆਂ ਤੇ ਲੰਗੜਿਆਂ ਨੂੰ ਤੁਰਨ ਲਾ ਦਿੰਦੀਆਂ ਹਨ। ਅਸੀਂ ਤਰਕਸ਼ੀਲ ਚਾਹੁੰਦੇ ਹਾਂ ਅਜਿਹਾ ਕੁਝ ਵਾਪਰ ਜਾਵੇ। ਹਸਪਤਾਲਾਂ ਦੀ ਲੋੜ ਨਾ ਰਹੇ, ਡਾਕਟਰ ਦਫ਼ਾ ਹੋ ਜਾਣ, ਗਰੀਬ ਲੋਕਾਂ ਦੇ ਘਰ ਇਲਾਜ ਕਾਰਨ ਵਿਕਣੋਂ ਬੰਦ ਹੋ ਜਾਣ। ਮਰੀਜਾਂ ਦੇ ਦੁੱਖ ਦਰਦ ਮਿਟ ਜਾਣ ਪਰ ਅਫ਼ਸੋਸ ਅਜਿਹਾ ਨਹੀਂ ਹੋ ਸਕਦਾ।

ਬਿਮਾਰੀਆਂ ਕਿਸੇ ਕਾਰਨ ਕਰਕੇ ਹੀ ਸਰੀਰ ਨੂੰ ਗ੍ਰਸਤ ਕਰਦੀਆਂ ਹਨ। ਕਈ ਵਾਰ ਇਹ ਕਾਰਨ ਸਰੀਰ ਵਿੱਚ ਕਿਸੇ ਪਦਾਰਥ ਦੀ ਕਮੀ ਹੁੰਦਾ ਹੈ, ਕਈ ਵਾਰ ਕਿਸੇ ਪਦਾਰਥ ਦੀ ਬਹੁਤਾਤ, ਕਈ ਵਾਰ ਕਿਸੇ ਬਾਹਰੀ ਜਰਾਸੀਮ ਦਾ ਹਮਲਾ। ਕੁਝ ਸ਼ਬਦਾਂ ਦਾ ਉਚਾਰਨ ਨਾ ਤਾਂ ਸਰੀਰਕ ਘਾਟ ਨੂੰ ਪੂਰਾ ਕਰ ਸਕਦਾ ਹੈ ਤੇ ਨਾ ਹੀ ਕਿਸੇ ਸਰੀਰਕ ਵਾਧੇ ਨੂੰ ਖਾਰਜ ਕਰ ਸਕਦਾ ਹੈ। ਵਿਚਾਰੇ ਜਰਾਸੀਮਾਂ ਦੇ ਦਿਮਾਗ ਵੀ ਐਨੇ ਵਿਕਸਤ ਨਹੀਂ ਹੁੰਦੇ ਕਿ ਉਹ ਸ਼ਬਦਾਂ ਦੇ ਅਰਥ ਸਮਝ ਸਕਣ। ਸੋ ਬਿਮਾਰੀਆਂ ਨੂੰ ਸ਼ਬਦਾਂ ਰਾਹੀਂ ਸਰੀਰ ਵਿੱਚੋਂ ਬਾਹਰ ਕੱਢਣ ਦੀ ਕਲਾ ਮੇਰੇ ਤਾਂ ਸਮਝ ਤੋਂ ਬਾਹਰ ਹੈ।

ਪਰ ਧਾਰਮਿਕ ਸ਼ਬਦਾਂ ਵਿੱਚ ਇਕ ਕਲਾ ਜ਼ਰੂਰ ਹੈ ਕਿ ਇਸਦਾ ਅਸਰ ਲੋਕਾਂ ਦੀਆਂ ਜੇਬਾਂ ਉਤੇ ਜ਼ਰੂਰ ਹੋ ਜਾਂਦਾ ਹੈ। ਮੈਂ ਹਜ਼ਾਰਾਂ ਸ਼ਬਦ ਉਚਾਰਨ ਵਾਲਿਆਂ ਨੂੰ ਜਾਣਦਾ ਹਾਂ ਜੋ ਲੋਕਾਂ ਦੀਆਂ ਜੇਬਾਂ ਵਿੱਚੋਂ ਸ਼ਬਦ ਉਚਾਰਨ ਰਾਹੀਂ ਹੀ ਪੈਸੇ ਕਢਵਾਈ ਜਾਂਦੇ ਹਨ। ਉਹ ਲੋਕਾਂ ਨੂੰ ਸ਼ਬਦਾਂ ਰਾਹੀ ਠੀਕ ਹੋਣ ਵਾਲੇ ਵਿਅਕਤੀਆਂ ਦੀਆਂ ਹਜ਼ਾਰਾਂ ਉਦਾਹਰਣਾਂ ਪੇਸ਼ ਕਰ ਦਿੰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਲੋਕਾਂ ਨੇ ਤਾਂ ਇਨ੍ਹਾਂ ਗੱਲਾਂ ਦੀਆਂ ਜਾਂਚਾਂ ਪੜਤਾਲਾਂ ਕਰਨੀਆਂ ਹੀ ਹਨ ਅਤੇ ਨਾ ਹੀ ਉਨ੍ਹਾਂ ਨੇ ਇਹ ਜਾਣਨਾ ਹੈ ਕਿ ਮਰੀਜ ਜਿਸ ਬਿਮਾਰੀ ਦਾ ਦਾਅਵਾ ਕਰਦਾ ਹੈ ਕੀ ਉਸਨੂੰ ਸੱਚੀਉ ਹੀ ਉਹ ਬਿਮਾਰੀ ਸੀ? ਜਾਂ ਜਦੋਂ ਉਸਦੇ ਸ਼ਬਦਾਂ ਰਾਹੀ ਠੀਕ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਬਿਮਾਰੀ ਦੇ ਖਤਮ ਹੋਣ ਦੀ ਪੁਸ਼ਟੀ ਡਾਕਟਰਾਂ ਨੇ ਕੀਤੀ ਸੀ ਜਾਂ ਨਹੀਂ। ਜਾਂ ਉਹ ਬਿਮਾਰੀ ਕੁਝ ਸਮੇਂ ਬਾਅਦ ਆਪਣੇ ਆਪ ਠੀਕ ਹੋਣ ਵਾਲੀ ਤਾਂ ਨਹੀਂ ਸੀ।

ਹੁਣ ਬਾਸੂ ਭਾਰਦਵਾਜ ਦੇ ਕੇਸ ਨੂੰ ਹੀ ਲੈ ਲਈਏ। ਸੂਰਤ ਗੁਜਰਾਤ ਦਾ ਇੱਕ ਸ਼ਹਿਰ ਹੈ। ਇਸ ਸ਼ਹਿਰ ਦੇ ਪੱਤਰਕਾਰ ਨੂੰ ਹੱਡੀਆਂ ਦੇ ਕੈਂਸਰ ਦੀ ਬਿਮਾਰੀ ਸੀ। ਲਗਭਗ ਸਾਢੇ ਤਿੰਨ ਸਾਲ ਬੇਹਤਰੀਨ ਹਸਪਤਾਲਾਂ ਵਿੱਚ ਉਹ ਆਪਣਾ ਇਲਾਜ ਕਰਵਾਉਂਦਾ ਰਿਹਾ। ਆਪਣੇ ਕੁਝ ਰਿਸ਼ਤੇਦਾਰਾਂ ਦੇ ਕਹਿਣ ਤੇ ਆਖਰ ਉਸਨੇ ਆਪਣੇ ਇਲਾਜ ਨੂੰ ਅਲਵਿਦਾ ਕਹਿ ਦਿੱਤੀ ਤੇ 2002 ਵਿਚ ਅੰਮ੍ਰਿਤਸਰ ਆ ਕੇ ਗੁਰਬਾਣੀ ਦਾ ਪਾਠ ਇੱਕ ਦੋ ਦਿਨ ਸੁਣਿਆ। ਕਿਹਾ ਜਾਂਦਾ ਹੈ ਉਹ ਇਸ ਨਾਲ ਠੀਕ ਹੋ ਗਿਆ। ਉਸਦੇ ਸਾਰੇ ਟੈਸਟ ਨਾਰਮਲ ਹੋ ਗਏ। ਇਸ ਘਟਨਾ ਦੇ ਵੇਰਵੇ ਤਾਂ ਸਾਰੇ ਅਖ਼ਬਾਰਾਂ ਵਾਲਿਆਂ ਨੇ ਵੱਡੀਆਂ ਵੱਡੀਆਂ ਸੁਰਖੀਆਂ ਲਾ ਕੇ ਛਾਪ ਦਿੱਤੇ। ਪਰ 2006 ਵਿੱਚ ਉਸਦੀ ਮੌਤ ਜੋ ਉਸੇ ਕੈਂਸਰ ਨਾਲ ਹੋਈ, ਦੀ ਖ਼ਬਰ ਕਿਸੇ ਵੀ ਅਖ਼ਬਾਰ ਨੇ ਨਹੀਂ ਲਾਈ। ਅੱਜ ਸੈਂਕੜੇ ਵੈਬਸਾਈਟਾਂ ਤੇ ਬਾਸੂ ਭਰਦਵਾਜ ਦੇ ਗੁਰਬਾਣੀ ਦੇ ਪਾਠ ਰਾਹੀ ਠੀਕ ਹੋਣ ਦਾ ਕਰਿਸਮਾ ਤਾਂ ਦਰਜ ਹੈ ਪਰ ਕਿਸੇ ਇੱਕ ਤੇ ਵੀ ਉਸਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ।

ਅਸਲ ਵਿਚ ਅੰਧਵਿਸ਼ਵਾਸ ਫੈਲਾਉਣ ਵਾਲੀਆਂ ਖ਼ਬਰਾਂ ਤਾਂ ਵੱਡੀਆਂ- ਵੱਡੀਆਂ ਸੁਰਖੀਆਂ ਲਾ ਕੇ ਛਾਪੀਆਂ ਜਾਂਦੀਆਂ ਹਨ ਪਰ ਮਿਟਾਉਣ ਵਾਲੀਆਂ ਖ਼ਬਰਾਂ ਸਮੇਂ ਅਖ਼ਬਾਰਾਂ ਵਿੱਚ ਥਾਂ ਦੇਣ ਦੀ ਕੰਜੂਸੀ ਵਰਤ ਲਈ ਜਾਂਦੀ ਹੈ। ਇਹ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਜਾਂ ਅਣਜਾਣ ਪੁਣੇ ਵਿੱਚ ? ਇਹ ਗੱਲ ਕਦੇ ਵੀ ਮੇਰੀ ਸਮਝ ਵਿੱਚ ਨਹੀਂ ਆਈ। ਚਲੋ ਛੱਡੋ ਵੱਡੇ ਆਦਮੀਆਂ ਦੀਆਂ ਵੱਡੀਆਂ ਗੱਲਾਂ।

ਕਿਹਾ ਜਾਂਦਾ ਹੈ ਕਿ ਬੀਜ ਮੰਤਰਾਂ ਰਾਹੀ ਬਿਮਾਰੀਆਂ ਠੀਕ ਕਰਨ ਦੀ ਸਲਾਹ ਦੇਣ ਨਾਲ ਰੋਗੀਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਕਈ ਵਾਰ ਤਾਂ ਇਹ ਸਲਾਹ ਵੀ ਦੇ ਦਿੱਤੀ ਜਾਂਦੀ ਹੈ ਕਿ ਨਾਲੇ ਤਾਂ ਡਾਕਟਰੀ ਇਲਾਜ ਕਰੀ ਚਲੋ ਨਾਲੇ ਬੀਜ ਮੰਤਰਾਂ ਦਾ ਇਸਤੇਮਾਲ ਕਰੀ ਚਲੋ? ਜੇ ਮਰੀਜ ਠੀਕ ਹੋ ਗਿਆ ਤਾਂ ਠੀਕ ਹੋਣ ਦਾ ਸਿਹਰਾ ਆਪਣੇ ਸਿਰ ਬੰਨ ਲੈਣਾ ਹੈ, ਜੇ ਮਰ ਗਿਆ ਤਾਂ ਘੜਾ ਡਾਕਟਰਾਂ ਦੇ ਸਿਰ ਤੇ ਭੰਨ ਦੇਣਾ ਹੈ। ਸਾਡੇ ਤਾਂ ਦੋਹੇ ਹੱਥੀ ਲੱਡੂ ਹੁੰਦੇ ਹਨ। ਮਰੀਜ ਨੇ ਇਹ ਪਰਖ ਤਾਂ ਕਰਨੀ ਹੀ ਨਹੀਂ ਕਿ ਮੈਨੂੰ ਠੀਕ ਬੀਜ ਮੰਤਰਾਂ ਨੇ ਕੀਤਾ ਹੈ ਜਾਂ ਡਾਕਟਰੀ ਇਲਾਜ ਨੇ?

ਬੀਜ ਮੰਤਰਾਂ ਦੇ ਅਸਰ ਦੇ ਦਾਅਵੇ ਹਜ਼ਾਰਾਂ ਮਰੀਜਾਂ ਦਾ ਇਲਾਜ ਅੱਧ ਵਿਚਾਲੇ ਛੁਡਵਾ ਕੇ ਉਨ੍ਹਾਂ ਨੂੰ ਕਬਰਾਂ ਦੇ ਨੇੜੇ ਲੈ ਜਾਂਦੇ ਹਨ। ਇਸ ਗੱਲ ਦੀ ਪ੍ਰਵਾਹ ਮੇਰੇ ਪਿਆਰੇ ਭਾਰਤ ਵਿੱਚ ਤਾਂ ਕਿਸੇ ਨੂੰ ਵੀ ਨਹੀਂ। ਲੀਡਰਾਂ ਨਾਲ ਗੱਲਾਂ ਕਰੋ ਤਾਂ ਕਹਿਣਗੇ ‘‘ਬਥੇਰੀ ਸਤੌਲ ਫਿਰਦੀ ਐ ਇਥੇ ਜੇ 20-30 ਹਜ਼ਾਰ ਮਰ ਵੀ ਜਾਣਗੇ ਤਾਂ ਵੀ ਭਾਰਤ ਨੂੰ ਕੋਈ ਫਰਕ ਨਹੀਂ ਪੈਣਾ।’’

ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਸ਼ਬਦਾਂ ਦਾ ਬੰਦਿਆਂ ਤੇ ਅਸਰ ਮਾਨਸਿਕ ਵੀ ਨਹੀਂ ਹੁੰਦਾ। ਮੈਂ ਅਜਿਹੇ ਅਸਰ ਖੁਦ ਸੁਣੇ ਵੀ ਹਨ ਤੇ ਵੇਖੇ ਵੀ ਹਨ। ਮੇਰੇ ਪਿੰਡ ਦੇ ਇੱਕ ਬਜ਼ੁਰਗ ਨੇ ਇੱਕ ਵਾਰ ਮੈਨੂੰ ਦੱਸਿਆ ਇੱਕ ਦੁਕਾਨਦਾਰ ਦੇ ਘਰ ਵਿੱਚ ਕੁਝ ਕਮਰਿਆਂ ਵਿੱਚ ਰੂੰ ਭਰੀ ਹੋਈ ਸੀ। ਉਸਦੇ ਤਾਜੇ ਵਿਆਹੇ ਪੁੱਤ ਦੀ ਘਰਵਾਲੀ ਆਪਣੇ ਪਤੀ ਤੋਂ ਪੁੱਛਣ ਲੱਗੀ ਕਿ ‘ਇਹ ਰੂੰ ਕਿਉਂ ਰੱਖੀ ਹੈ?’ ਤਾਂ ਉਸਨੇ ਮਜ਼ਾਕ ਵਿੱਚ ਕਹਿ ਦਿੱਤਾ। ‘‘ਇਹ ਤੂੰ ਕੱਤਣੀ ਹੈ।’’ ਬੱਸ ਇਹ ਗੱਲ ਉਸ ਦੇ ਦਿਮਾਗ ਤੇ ਅਸਰ ਕਰ ਗਈ। ਉਹ ਹਰ ਵੇਲੇ ਇਹ ਹੀ ਕਿਹਾ ਕਰੇ ‘‘ਮੈਂ ਐਨੀ ਰੂੰ ਕਿਵੇਂ ਕੱਤੂ?’’ ਮਾਪਿਆਂ ਤੋਂ ਕੁੜੀ ਦੀ ਹਾਲਤ ਜਰ ਨਾ ਹੋਈ, ਉਹ ਉਸਨੂੰ ਆਪਣੇ ਪਿੰਡ ਲੈ ਆਏ। ਇੱਕ ਗੁਆਂਢੀ ਨੇ ਜਦੋਂ ਇਸ ਕੁੜੀ ਦੀ ਹਾਲਤ ਬਾਰੇ ਸੁਣਿਆ ਤਾਂ ਉਹ ਘਰਦਿਆਂ ਨੂੰ ਕਹਿਣ ਲੱਗਿਆ ‘‘ਮੈਂ ਤੁਹਾਡੀ ਕੁੜੀ ਨੂੰ ਠੀਕ ਕਰ ਸਕਦਾ ਹਾਂ’’ ਤੇ ਘਰ ਵਾਲੇ ਉਸਨੂੰ ਕੁੜੀ ਕੋਲ ਲੈ ਗਏ। ਉਹ ਕੁੜੀ ਨੂੰ ਕਹਿਣ ਲੱਗਿਆ, ‘‘ਕੱਲ ਮੈਂ ਤੇਰੇ ਸਹੁਰੇ ਪਿੰਡ ਗਿਆ ਸੀ ਉਥੇ ਤਾਂ ਤੁਹਾਡੇ ਘਰ ਨੂੰ ਅੱਗ ਲੱਗ ਗਈ।’’ ਕੁੜੀ ਪੁੱਛਣ ਲੱਗੀ ‘‘ਰੂੰ ਵੀ ਮੱਚ ਗਈ ਹੈ? ਉਸਨੇ ਕਿਹਾ ‘‘ਉਹ ਵੀ ਰਾਖ ਹੋ ਗਈ ਹੈ।’’ ਬੱਸ ਇਹ ਕਹਿਣ ਦੀ ਦੇਰ ਸੀ ਕਿ ਕੁੜੀ ਠੀਕ ਹੋ ਗਈ।

ਇਸੇ ਤਰ੍ਹਾਂ ਦੀ ਇੱਕ ਘਟਨਾ ਸਾਡੀ ਤਰਕਸ਼ੀਲ ਲਹਿਰ ਦੇ ਇਤਿਹਾਸ ਵਿੱਚ ਵਾਪਰ ਚੁੱਕੀ ਹੈ। ਬਠਿੰਡੇ ਹਾਜੀ ਰਤਨ ਗੁਰਦੁਆਰੇ ਦੇ ਨਾਲ ਵਾਲੇ ਘਰ ਦੀ ਗੱਲ ਹੈ ਕਿ ਘਰ ਵਾਲਾ ਜਦੋਂ ਬੰਦੂਕ ਖਰੀਦ ਕੇ ਆਪਣੇ ਘਰ ਲੈ ਕੇ ਆਇਆ ਤਾਂ ਉਸਦੀ ਪਤਨੀ ਪੁੱਛਣ ਲੱਗੀ ਕਿ ‘‘ਤੁਸੀਂ ਬੰਦੂਕ ਕਿਉਂ ਖਰੀਦ ਲਿਆਏ ਹੋ?’’ ਤਾਂ ਉਹ ਕਹਿਣ ਲੱਗਿਆ ‘‘ਬੰਦੂਕਾਂ ਘਰ ਵਿੱਚ ਆਈਆਂ ਮਾੜੀਆਂ ਹੀ ਹੁੰਦੀਆਂ ਹਨ ਜਾਂ ਤਾਂ ਇਸ ਨਾਲ ਕੋਈ ਮੈਨੂੰ ਮਾਰਦੂ ਜਾਂ ਮੈਂ ਕਿਸੇ ਨੂੰ ਮਾਰ ਕੇ ਅੰਦਰ ਹੋ ਜੂ।’’ ਬੱਸ ਇਹ ਕਹਿਣ ਦੀ ਦੇਰ ਸੀ ਕਿ ਘਰ ਵਿੱਚ ਘਟਨਾਵਾਂ ਵਾਪਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਦੋਂ ਵੀ ਉਸਦੇ ਪਤੀ ਦੁਆਰਾ ਬੰਦੂਕ ਬਾਰੇ ਆਖੀ ਹੋਈ ਗੱਲ ਉਸ ਇਸਤਰੀ ਦੇ ਦਿਮਾਗ ਵਿੱਚ ਆਉਂਦੀ ਤਾਂ ਘਰ ਵਿੱਚ ਕਿਤੇ ਨਾ ਕਿਤੇ ਅੱਗ ਲੱਗ ਜਾਂਦੀ।

ਸੋ ਮਿਠਾਸ ਨਾਲ ਕਹੇ ਸ਼ਬਦ ਦਾਰੂ ਵੀ ਹੋ ਜਾਂਦੇ ਨੇ ਤੇ ਕੌੜੇ ਸ਼ਬਦ ਡੰਗ ਵੀ ਮਾਰ ਜਾਂਦੇ ਨੇ। ਸ਼ਬਦਾਂ ਰਾਹੀ ਰੋਗਾਂ ਦਾ ਇਲਾਜ ਇੱਕ ਧੰਦਾ ਹੀ ਹੈ ਇਸ ਤੋਂ ਵੱਧ ਕੁਝ ਵੀ ਨਹੀਂ।

ਮਿਨੀਸੋਟਾ ਦਾ ਇੱਕ ਡਾਕਟਰ ਨਿਲੋਨ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ 1970 ਵਿੱਚ ਉਸਨੇ ਪਾਦਰੀ ਕੁਲਮੈਨ ਤੋਂ ਠੀਕ ਹੋਣ ਦੇ ਦਾਅਵੇ ਕੀਤੇ ਹੋਏ 25 ਵਿਅਕਤੀਆਂ ਦੀ ਲਿਸਟ ਲਈ। ਇੱਕ ਇਸਤਰੀ ਜਿਸਨੂੰ ਫੇਫੜੇ ਦੇ ਕੈਂਸਰ ਹੋਣ ਦੀ ਬਿਮਾਰੀ ਦਰਸਾਈ ਗਈ ਸੀ ਉਸ ਨੂੰ ਤਾਂ ਇਹ ਬਿਮਾਰੀ ਹੈ ਹੀ ਨਹੀਂ ਸੀ। ਇੱਕ ਰੀੜ ਦੀ ਹੱਡੀ ਦੇ ਮਰੀਜ ਨੂੰ ਠੀਕ ਹੋਣ ਕਰਕੇ ਬੈਲਟ ਉਤਾਰਨ ਦਾ ਸੁਝਾਅ ਦੇ ਦਿੱਤਾ ਗਿਆ। ਦੂਸਰੇ ਦਿਨ ਉਸਦੀ ਰੀੜ ਦੀ ਹੱਡੀ ਟੁੱਟ ਗਈ। ਚਾਰ ਮਹੀਨੇ ਬਾਅਦ ਉਸਦੀ ਮੌਤ ਹੋ ਗਈ।

ਸੋ ਬੀਜ ਮੰਤਰਾਂ ਰਾਹੀ ਇਲਾਜ ਕਰਨ ਵਾਲਿਆਂ ਦੇ ਦਾਅਵਿਆਂ ਦੀ ਪੜਤਾਲ ਕਰਨ ਦੀ ਲੋੜ ਹੈ। ਜੇ ਉਨ੍ਹਾਂ ਦੇ ਦਾਅਵੇ ਸੱਚੇ ਨੇ ਤਾਂ ਹਸਪਤਾਲਾਂ ਨੂੰ ਉਨ੍ਹਾਂ ਦੇ ਸਪੁਰਦ ਕਰ ਦੇਣਾ ਚਾਹੀਦਾ ਹੈ। ਜੇ ਉਹ ਆਪਣੇ ਕੀਤੇ ਦਾਅਵਿਆਂ ਤੇ ਪੂਰੇ ਨਹੀਂ ਉਤਰਦੇ ਤਾਂ ਉਨ੍ਹਾਂ ਦੀ ਥਾਂ ਜੇਲਾਂ ਵਿੱਚ ਹੋਣੀ ਚਾਹੀਦੀ ਹੈ।

ਅੰਤ ਵਿੱਚ ਮੈਂ ਆਪਣੇ ਲੋਕਾਂ ਨੂੰ ਇਹੋ ਹੀ ਸਲਾਹ ਦੇਵਾਗਾਂ ਕਿ 1935 ਵਿੱਚ ਭਾਰਤ ਵਿੱਚ ਔਸਤ ਉਮਰ 35 ਸਾਲ ਸੀ। ਬੀਜ ਮੰਤਰ ਉਦੋਂ ਵੀ ਸਨ ਪਰ ਜੇ ਅੱਜ ਇਹ ਭਾਰਤ ਵਿੱਚ ਹੀ 68 ਸਾਲ ਹੋ ਚੁੱਕੀ ਹੈ, ਇਹ ਕਿਸੇ ਵੀ ਬੀਜ ਮੰਤਰਾਂ ਨੇ ਨਹੀਂ ਕੀਤੀ ਸਗੋਂ ਆਧੁਨਿਕ ਡਾਕਟਰੀ ਉਪਚਾਰਾਂ ਨੇ ਕੀਤੀ ਹੈ। ਚੇਚਕ, ਟੀ. ਵੀ., ਪੋਲੀਓ ਵਰਗੀਆਂ ਬਿਮਾਰੀਆਂ ਜੇ ਅੱਜ ਕਾਬੂ ਵਿੱਚ ਆਈਆਂ ਹਨ ਤਾਂ ਇਹ ਕਿਸੇ ਬੀਜ ਮੰਤਰ ਕਰਕੇ ਨਹੀਂ ਸਗੋਂ ਨਵੀਨਤਮ ਡਾਕਟਰੀ ਖੋਜਾਂ ਕਰਕੇ ਹੋਈਆਂ ਹਨ।

ਧਰਤੀ ਤੇ ਮੌਜੂਦ ਕੁਝ ਵਿਅਕਤੀ ਇਤਿਹਾਸ ਦਾ ਪਹੀਆ ਪਿੱਛੇ ਨੂੰ ਮੋੜਨ ਲਈ ਯਤਨਸ਼ੀਲ ਹਨ। ਹਾਲਾਂਕਿ ਉਹ ਇਹ ਜਾਣਦੇ ਹਨ ਕਿ ਜੇ ਉਨ੍ਹਾਂ ਨੂੰ ਪੁਰਾਤਨ ਯੁੱਗਾਂ ਵਾਲੀਆਂ ਹਾਲਤਾਂ ਵਿਚ ਜੀਵਨ ਬਸਰ ਕਰਨ ਲਈ ਕਿਹਾ ਜਾਵੇ ਤਾਂ ਉਹ ਹੁਣੇ ਹੀ ਹੱਥ ਖੜੇ ਕਰ ਜਾਣਗੇ। ਪਰ ਫਿਰ ਵੀ ਬੀਤਿਆ ਯੁੱਗ ਉਨ੍ਹਾਂ ਨੂੰ ਚੰਗਾ ਲੱਗਦਾ ਹੈ? ਕਿਉਂਕਿ ਬੀਤੇ ਯੁੱਗ ਦੇ ਪ੍ਰਸ਼ੰਸਕਾਂ ਦੀਆਂ ਜੇਬਾਂ ਹਮੇਸ਼ਾ ਖੁੱਲੀਆਂ ਰਹਿੰਦੀਆਂ ਹਨ।

ਇਹ ਕਾਹਦੀ ਬਰਾਬਰਤਾ…?

$
0
0

ਅੱਜ ਦੀ ਔਰਤ ਆਜ਼ਾਦ ਹੈ- ਉਹ ਪੜ੍ਹੀ ਲਿਖੀ ਹੈ, ਆਪਣੇ ਪੈਰਾਂ ਤੇ ਖੜ੍ਹੀ ਹੈ। ਉਸ ਨੇ ਹਰ ਖੇਤਰ ਵਿੱਚ ਮੱਲਾਂ ਮਾਰ ਲਈਆਂ ਹਨ। ਕਈ ਖੇਤਰਾਂ ਵਿੱਚ ਤਾਂ ਉਹ ਮਰਦਾਂ ਤੋਂ ਵੀ ਅੱਗੇ ਨਿਕਲ ਗਈ ਹੈ। ਉਹ ਜਿੱਥੇ ਲੇਖਿਕਾ ਹੈ, ਸ਼ਾਇਰਾ ਹੈ- ਉਥੇ ਉਹ ਸਾਇੰਸਦਾਨ ਵੀ ਹੈ, ਸਿਆਸਤਦਾਨ ਵੀ ਹੈ, ਮਾਊਂਟ ਐਵਰੈਸਟ ਦੀ ਚੋਟੀ ਵੀ ਸਰ ਕਰ ਚੁੱਕੀ ਹੈ- ਤੇ ਪਾਇਲਟ ਬਣ ਆਕਾਸ਼ੀ ਉਡਾਰੀਆਂ ਵੀ ਭਰ ਰਹੀ ਹੈ। ਪਰ ਇਸ ਸਭ ਦੇ ਬਾਵਜ਼ੂਦ, ਉਹ ਪਰਿਵਾਰ ਦਾ ਇੱਕ ਐਸਾ ਥੰਮ ਹੈ ਜਿਸ ਦੇ ਸਿਰ ਤੇ ਪਰਿਵਾਰ ਦੀ ਇਮਾਰਤ ਖੜ੍ਹੀ ਹੈ। ਭਾਵੇਂ ਇਸ ਵਿੱਚ ਮਰਦ ਵੀ ਬਰਾਬਰ ਦਾ ਭਾਈਵਾਲ ਹੈ ਪਰ ਔਰਤ ਨੂੰ ਪ੍ਰਮਾਤਮਾ ਨੇ ਅਥਾਹ ਸ਼ਕਤੀ ਬਖਸ਼ੀ ਹੈ। ਇਸੇ ਲਈ ਕਹਿੰਦੇ ਹਨ ਕਿ ਆਦਮੀ ਮਕਾਨ ਬਣਾਊਂਦਾ ਹੈ ਤੇ ਔਰਤ ਉਸ ਨੂੰ ਘਰ ਬਣਾਉਂਦੀ ਹੈ।

ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਰਿਹਾ ਹੈ। ਕਈ ਸਦੀਆਂ ਔਰਤ ਨੇ ਗੁਲਾਮਾਂ ਵਾਲਾ ਜੀਵਨ ਬਤੀਤ ਕੀਤਾ। ਪਰ ਜਿਉਂ ਹੀ ਸ੍ਰੀ ਗੁਰੂੁ ਨਾਨਕ ਦੇਵ ਜੀ- ‘ਸੋ ਕਿਉ ਮੰਦਾ ਆਖੀਅਹਿ ਜਿਤ ਜੰਮਹਿ ਰਾਜਾਨ’ ਉਚਾਰ ਕੇ, ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ- ਤਾਂ ਔਰਤ ਦੀ ਸਥਿਤੀ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਗਿਆ। ਬਾਕੀ ਗੁਰੂ ਸਾਹਿਬਾਨ ਨੇ ਵੀ ਆਪਣੇ ਜੀਵਨ ਕਾਲ ਵਿੱਚ ਇਸ ਸੋਚ ਤੇ ਪਹਿਰਾ ਦਿੰਦਿਆਂ ਹੋਇਆਂ- ਸਤੀ ਦੀ ਰਸਮ ਤੇ ਰੋਕ ਲਾਈ, ਵਿਧਵਾ ਵਿਆਹ ਦੀ ਰੀਤ ਚਲਾਈ, ਘੁੰਡ ਪਰਦੇ ਤੋਂ ਬੀਬੀਆਂ ਨੂੰ ਵਰਜਿਆ, ਕਈ ਜ਼ਿੰਮੇਵਾਰ ਕਾਰਜਾਂ ਦੀਆਂ ਇੰਚਾਰਜ ਬੀਬੀਆਂ ਨੂੰ ਬਣਾਇਆ। ਔਰਤਾਂ ਨੂੰ ਕੇਵਲ ਅੱਖਰੀ ਗਿਆਨ ਹੀ ਨਹੀਂ- ਸਗੋਂ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਹਾਸਲ ਕਰਨ ਦਾ ਹੱਕ ਵੀ ਦਿੱਤਾ। ਇਸ ਦੇ ਫਲਸਰੂਪ ਹੀ ਮਾਈ ਭਾਗੋ ਵਰਗੀਆਂ ਵੀਰਾਂਗਣਾਂ, ਜੰਗੇ ਮੈਦਾਨ ਵਿੱਚ ਵੀ ਮਰਦਾਂ ਦੀ ਅਗਵਾਈ ਕਰਨ ਦੇ ਯੋਗ ਬਣ ਗਈਆਂ।

ਜੇ ਅਜੋਕੇ ਸਮਾਜ ਦੀ ਗੱਲ ਕਰੀਏ ਤਾਂ ਅੱਜ ਤੱਕ ਔਰਤਾਂ, ਆਪਣੇ ਸੰਗਠਨ ਬਣਾ ਕੇ, ਜਾਂ ਕਹਿ ਲਵੋ ਸੰਘਰਸ਼ ਕਰਕੇ, ਬਹੁਤ ਅਧਿਕਾਰ ਪ੍ਰਾਪਤ ਕਰ ਚੁੱਕੀਆਂ ਹਨ। ਅੱਜ ਔਰਤ ਦੇ ਹੱਕ ਵਿੱਚ ਬਹੁਤ ਕਨੂੰਨ ਬਣ ਚੁੱਕੇ ਹਨ- ਜਿਹਨਾਂ ਦੀ ਬਹੁਤ ਵਾਰੀ ਔਰਤ ਦੁਰਵਰਤੋਂ ਕਰ, ਮਰਦ ਤੋਂ ਬਦਲਾ ਵੀ ਲੈ ਲੈਂਦੀ ਹੈ- ਜੋ ਕਿ ਮੰਦਭਾਗੀ ਗੱਲ ਹੈ। ਮੈਂ ਔਰਤ ਦੀ ਆਜ਼ਾਦੀ ਜਾਂ ਬਰਾਬਰਤਾ ਦੇ ਵਿਰੁੱਧ ਨਹੀਂ ਹਾਂ- ਪਰ ਔਰਤ ਕਈ ਵਾਰੀ ਆਜ਼ਾਦੀ ਭਾਲਦੀ ਭਾਲਦੀ, ਕੁਰਾਹੇ ਪੈ ਜਾਂਦੀ ਹੈ, ਜਿਸ ਦਾ ਮੈਂ ਵਿਰੋਧ ਕਰਦੀ ਹਾਂ। ਮੇਰੀਓ ਭੈਣੋਂ- ਆਪਾਂ ਨੂੰ ਬਰਾਬਰਤਾ ਹੋਣੀ ਚਾਹੀਦੀ ਹੈ -ਜਨਮ ਲੈਣ ਦੇ ਹੱਕ ਦੀ, ਹਰ ਤਰ੍ਹਾਂ ਦੀ ਵਿਦਿਆ ਗ੍ਰਹਿਣ ਕਰਨ ਦੀ, ਮਨ ਮਰਜ਼ੀ ਦੀ ਨੌਕਰੀ ਕਰਨ ਦੀ, ਆਪਣੇ ਵਿਚਾਰ ਦੇਣ ਦੀ, ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨ ਦੀ, ਹਰ ਚੰਗੀ ਮਾੜੀ ਗੱਲ ਤੇ ਨੇਕ ਸਲਾਹ ਦੇਣ ਦੀ ਜਾਂ ਜਾਇਦਾਦ ਵਿੱਚ ਬਰਾਬਰ ਦੀ ਭਾਈਵਾਲੀ ਦੀ। ਸਾਨੂੰ ਪਰਿਵਾਰ ਤੇ ਸਮਾਜ ਵਿੱਚ ਬਰਾਬਰ ਦਾ ਪਿਆਰ ਸਤਿਕਾਰ ਮਿਲਣਾ ਚਾਹੀਦਾ। ਪਰ ਜਿਹਨਾਂ ਭੈੜੀਆਂ ਵਾਦੀਆਂ ਕਾਰਨ, ਆਪਾਂ ਮਰਦਾਂ ਤੋਂ ਦੁਖੀ ਹਾਂ ਜਾਂ ਉਹਨਾਂ ਨੂੰ ਰੋਕਦੀਆਂ ਹਾਂ- ਉਹੀ ਕਰਮ ਆਪ ਨਹੀਂ ਕਰਨ ਬਹਿ ਜਾਣਾ। ਅਸੀਂ ਬੁਰਾਈਆਂ ਦੀ ਬਰਾਬਰਤਾ ਨਹੀਂ ਕਰਨੀ। ਆਪਾਂ ਤਾਂ ਮਾਈ ਭਾਗੋ ਬਣ ਕੇ- ਭੁੱਲੇ ਭਟਕੇ ਵੀਰਾਂ ਨੂੰ ਰਾਹੇ ਪਾਉਣਾ ਹੈ। ਪੰਜਾਬਣ ਦਾ ਵਿਰਸਾ ਬੜਾ ਮਹਾਨ ਹੈ। ਅਸਾਂ ਇਸ ਨੂੰ ਸਾਂਭਣਾ ਹੀ ਨਹੀਂ, ਸਗੋਂ ਅਗਲੀ ਪੀੜ੍ਹੀ ਨੂੰ ਸੌਂਪਣ ਦੀ ਜ਼ੁੰਮੇਵਾਰੀ ਵੀ ਸਾਡੇ ਮੋਢਿਆਂ ਤੇ ਹੈ। ਮਰਦਾਂ ਦੀਆਂ ਗਲਤੀਆਂ ਨੂੰ ਅਪਨਾਉਣਾ, ਸਾਡੀ ਆਜ਼ਾਦੀ ਨਹੀਂ। ਜੇ ਉਹ ਖੂਹ ਵਿੱਚ ਡਿਗਦੇ ਹਨ ਤਾਂ ਆਪਾਂ ਉਸ ਖੂਹ ਵਿੱਚ ਛਾਲ ਨਹੀਂ ਮਾਰਨੀ- ਸਗੋਂ ਉਹਨਾਂ ਨੂੰ ਵੀ ਕਿਸੇ ਤਰੀਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਹੈ। ਪਿੱਛੇ ਜਿਹੇ ਮੈਂ ਕੈਨੇਡਾ ਦੇ ਇੱਕ ਸ਼ਹਿਰ ਵਿੱਚ, ਕਿਸੇ ਸਮਾਗਮ ਵਿੱਚ ਗਈ ਜਿੱਥੇ ਕਿਸੇ ਖਾਸ ਇਲਾਕੇ ਦੇ ਪਰਿਵਾਰ ਸ਼ਾਮਲ ਸਨ ਤੇ ਮੈਂਨੂੰ ਉਹਨਾਂ ਗੈਸਟ ਦੇ ਤੌਰ ਤੇ ਬੁਲਾਇਆ ਸੀ। ਸਮਾਗਮ ਦੇ ਅੰਤ ਤੇ ਡੀ.ਜੇ. ਨਾਲ ਸਾਰੇ ਨੱਚਣ ਲੱਗ ਪਏ।

‘ਇਹ ਮਰਦ ਲੋਕ ਤਾਂ ਪੈਗ ਲਾ ਕੇ ਫਿਰ ਨੱਚਣ ਤੋਂ ਹਟਦੇ ਹੀ ਨਹੀਂ’ ਮੈਂ ਆਪਣੀ ਸਹੇਲੀ ਨੂੰ ਹੌਲ਼ੀ ਜਿਹੀ ਕਿਹਾ।

‘ਇਹ ਜੋ ਡਾਂਸ ਫਲੋਰ ਤੇ ਔਰਤਾਂ ਹਨ- ਇਹਨਾਂ ਵਿੱਚੋਂ ਵੀ ਬਹੁਤੀਆਂ ਨੇ ਡਰਿੰਕ ਕੀਤੀ ਹੋਈ ਹੈ’ ਮੈਂ ਹੈਰਾਨ ਹੋਈ ਸੁਣ ਕੇ।

‘ਇੱਥੇ ਮੇਲਿਆਂ ਵਿੱਚ ਵੀ ਇਹ ਕੁੱਝ ਆਮ ਚਲਦਾ ਹੈ’ ਏਥੋਂ ਦੀ ਪੁਰਾਣੀ ਵਸਨੀਕ ਹੋਣ ਕਾਰਨ, ਉਸ ਹੋਰ ਜਾਣਕਾਰੀ ਦਿੰਦਿਆਂ ਕਿਹਾ।

ਦੂਸਰੇ ਦਿਨ ਫੋਨ ਤੇ ਗੱਲ ਕਰਦਿਆਂ ਉਸ ਦੱਸਿਆ ਕਿ- ਮਰਦਾਂ ਨਾਲੋਂ ਔਰਤਾਂ ਦੀ ਡਰਿੰਕ ਵੱਧ ਲੱਗੀ ਕਿਉਂਕਿ ਪ੍ਰਬੰਧਕਾਂ ਵਿੱਚ ਉਸ ਦੇ ਪਤੀ ਦੇਵ ਵੀ ਸਨ। ਮੈਂ ਸੁਣ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਗਈ। ਕਈ ਦਿਨ ਸੌਂ ਨਾ ਸਕੀ- ਕਿ ਸਾਡੀਆਂ ਮਾਣ ਮੱਤੀਆਂ ਪੰਜਾਬਣਾਂ ਕਿੱਧਰ ਤੁਰ ਪਈਆਂ?

ਇੱਕ ਹੋਰ ਗੱਲ- ਅੱਗੇ ਤਾਂ ਜੇ ਮਰਦ ਕਿਸੇ ਪਰਿਵਾਰਕ ਸਮਾਗਮ ਤੇ ਪੈੱਗ ਲਾ ਲੈਂਦੇ ਤਾਂ ਜ਼ਨਾਨੀਆਂ ਡਰਾਈਵ ਕਰਕੇ ਘਰ ਲੈ ਆਉਂਦੀਆਂ ਕਿਉਂਕਿ ਵਿਦੇਸ਼ਾਂ ਦੇ ਕਾਨੂੰਨ ਕਿਸੇ ਸ਼ਖਸ ਨੂੰ ਡਰਿੰਕ ਕਰਕੇ ਗੱਡੀ ਚਲਾਉਣ ਦੀ ਇਜ਼ਾਜ਼ਤ ਨਹੀਂ ਦਿੰਦੇ। ਪਰ ਜੇ ਦੋਨੇ ਇੱਕੋ ਜਿਹੇ ਹੋ ਗਏ ਤਾਂ -ਗੱਡੀ ਕੌਣ ਚਲਾਊ? ਸੋਚਿਆ ਕਦੇ..? ਇਹ ਅਸੀਂ ਸਾਰੇ ਜਾਣਦੇ ਹਾਂ ਕਿ ਨਸ਼ਾ ਹਰ ਇੱਕ ਲਈ ਮਾੜਾ ਹੈ, ਪਰ ਔਰਤ ਲਈ ਤਾਂ ਇਹ ਬਹੁਤ ਹੀ ਘਾਤਕ ਹੈ। ਕੁਦਰਤ ਨੇ ਔਰਤ ਦੇ ਸਰੀਰ ਨੂੰ ਅੰਦਰੋਂ ਬਹੁਤ ਕੋਮਲ ਬਣਾਇਆ ਹੈ- ਕਿਉਂਕਿ ਉਹ ਜੱਗ-ਜਨਣੀ ਹੈ। ਵਰਲਡ ਹੈਲਥ ਔਰਗੇਨਾਈਜ਼ੇਸ਼ਨ ਅਨੁਸਾਰ- ਨਸ਼ੇ ਦੀਆਂ ਆਦੀ ਔਰਤਾਂ ਮਾਂ ਬਨਣ ਦੇ ਸੁੱਖ ਤੋਂ ਵਾਂਝੀਆਂ ਹੋ ਜਾਂਦੀਆਂ ਹਨ। ਤੇ ਜੇ ਉਹ ਮਾਵਾਂ ਬਣ ਚੁੱਕੀਆਂ ਹਨ ਤਾਂ ਉਹ ਆਪਣੀ ਔਲਾਦ ਨੂੰ ਕਦੇ ਵੀ ਨਸ਼ਿਆਂ ਤੋਂ ਵਰਜ ਨਹੀਂ ਸਕਣਗੀਆਂ। ਮਾਂ-ਬਾਪ ਬੱਚੇ ਦੇ ਸਭ ਤੋਂ ਪਹਿਲੇ ਅਧਿਆਪਕ ਤੇ ਰੋਲ ਮਾਡਲ ਹੁੰਦੇ ਹਨ।

ਇੱਕ ਵਾਰੀ ਬਚਪਨ ਵਿੱਚ ਚੰਡੀਗੜ੍ਹ ਇੱਕ ਵਿਆਹ ਵਿੱਚ ਜਾਣ ਦਾ ਮੌਕਾ ਮਿਲਿਆ। ਉੱਥੇ ਲਾੜੇ ਦੇ ਨਾਨਕੇ ਫੌਜੀ ਸਨ। ਲੇਡੀਜ਼ ਸੰਗੀਤ ਵਾਲੀ ਰਾਤ, ਉਹ ਸਾਰੇ ਇੱਕ ਕਮਰੇ ਵਿੱਚ ਡਰਿੰਕ ਕਰ ਰਹੇ ਸਨ। ਮਾਮੀਆਂ ਮਾਸੀਆਂ ਥੋੜ੍ਹਾ ਜਿਹਾ ਨੱਚ ਕੇ, ਫਿਰ ਮਰਦਾਂ ਵਾਲੇ ਕਮਰੇ ‘ਚ ਜਾਣ ਤੇ ਵਾਪਿਸ ਆ ਕੇ ਨੱਚਣ ਲੱਗ ਜਾਣ। ਪਰ ਪੇਂਡੂ ਔਰਤਾਂ ਦੇ ਗਿੱਧੇ ਦਾ ਉਹ ਫਿਰ ਵੀ ਮੁਕਾਬਲਾ ਨਾ ਕਰ ਸਕੀਆਂ। ਜਦ ਮੈਂ ਹੈਰਾਨ ਹੋ ਕੇ ਆਪਣੇ ਵੱਡਿਆਂ ਨੂੰ ਪੁੱਛਿਆ ਕਿ- ‘ਔਰਤਾਂ ਵੀ ਪੀ ਲੈਂਦੀਆਂ ਨੇ?’ ਤਾਂ ਜਵਾਬ ਮਿਲਿਆ ਕਿ-‘ਫੌਜੀਆਂ ਦੇ ਚਲਦਾ ਹੋਏਗਾ ਇਹ ਕੰਮ..’। ‘ਇਹਨਾਂ ਦੀਆਂ ਔਰਤਾਂ ਬੜੀਆਂ ਆਜ਼ਾਦ ਹੁੰਦੀਆਂ ਨੇ’ ਇੱਕ ਹੋਰ ਸਿਆਣੀ ਉਮਰ ਦੀ ਮਾਤਾ ਬੋਲੀ। ‘ਭੋਰਾ ਨ੍ਹੀ ਸ਼ਰਮ ਇਹਨਾਂ ਨੂੰ’ ਮੇਲ਼ ਵਿੱਚੋਂ ਇੱਕ ਹੋਰ ਕਹਿਣ ਲੱਗੀ। ਪਰ ਅੱਜ ਦੇ ਜ਼ਮਾਨੇ ਵਿੱਚ ਤਾਂ ਇਹ ਫੈਸ਼ਨ ਬਣ ਕੇ, ਆਮ ਵਰਤਾਰਾ ਬਣ ਗਿਆ ਹੈ- ਜੋ ਕਿ ਮੰਦਭਾਗਾ ਹੈ। ਇਥੇ ਹੀ ਬੱਸ ਨਹੀਂ- ਆਪਣੀਆਂ ਕਈ ਮੁਟਿਆਰਾਂ ਦੇ ਮੂੰਹ ਵਿੱਚ ਮੈਂ ਸਿਗਰਟ ਵੀ ਦੇਖੀ ਹੈ। ਮੈਡੀਕਲ ਸਾਇੰਸ ਮੁਤਾਬਕ, ਇਸ ਦੇ ਧੂੰਏਂ ਦੇ ਕੋਲ ਦੀ ਲੰਘਣ ਵਾਲੇ ਵੀ, ਦਮੇਂ ਤੇ ਕੈਂਸਰ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ- ਤੇ ਫਿਰ ਤੁਸੀਂ ਆਪ ਹੀ ਸੋਚੋ ਕਿ- ਇਸ ਜ਼ਹਿਰ ਨੂੰ ਨਿਗਲਣ ਵਾਲੇ ਦਾ ਕੀ ਹਾਲ ਹੋਏਗਾ?

ਕੁੱਝ ਸਾਲ ਪਹਿਲਾਂ ਇੰਡੀਆ ਦੇ ਇੱਕ ਸ਼ਹਿਰ ਦੀ ਖਬਰ ਛਪੀ ਸੀ- ਜਿਸ ਵਿੱਚ ਕਿਸੇ ਹੋਟਲ ਵਿੱਚ ਨਸ਼ੇ ‘ਚ ਧੁੱਤ ਕੁੜੀਆਂ ਨੂੰ ਪੁਲਿਸ ਵਾਲੇ ਚੁੱਕ ਕੇ ਕਾਰਾਂ ਵਿੱਚ ਸੁੱਟ ਰਹੇ ਸਨ। ਪਤਾ ਲੱਗਾ ਸੀ ਕਿ ਉਹ ਵੱਡੇ ਘਰਾਂ ਦੀਆਂ ਕੁੜੀਆਂ ਸਨ ਜੋ ਹੋਟਲ ਵਿੱਚ ਹੋਈ ਪਾਰਟੀ ਵਿੱਚ ਵੱਧ ਪੀ ਗਈਆਂ। ਸੁਣ ਕੇ ਹਿਰਦਾ ਵਲੂੰਦਰਿਆ ਗਿਆ ਸੀ ਤੇ ਮੈਂ ਗੀਤ ਲਿਖਿਆ ਸੀ-
ਧੀਏ ਪੰਜਾਬ ਦੀਏ, ਤੂੰ ਕਿੱਧਰ ਤੁਰ ਪਈ ਏਂ।

ਵਿਰਸੇ ਵੱਲ ਪਿੱਠ ਕਰਕੇ, ਨਸ਼ਿਆਂ ਵੱਲ ਮੁੜ ਪਈ ਏਂ।

ਉਦੋਂ ਤਾਂ ਕਹਿੰਦੇ ਸਨ ਕਿ ਵੱਡੇ ਘਰਾਂ ਦੇ ਕਾਕੇ ਕਾਕੀਆਂ ਵਿਗੜੇ ਹੋਏ ਹੁੰਦੇ ਹਨ- ਪਰ ਜੇ ਸਾਡੀਆਂ ਸਨਮਾਨਯੋਗ ਭੈਣਾਂ ਵੀ ਉਸੇ ਰਾਹ ਤੁਰ ਪਈਆਂ ਤਾਂ- ਕੀ ਬਣੂੰ ਸਾਡੇ ਸਮਾਜ ਦਾ?

ਕਈ ਔਰਤਾਂ ਤਨ ਤੇ ਘਟਦੇ ਕਪੜਿਆਂ ਨੂੰ ਹੀ, ਔਰਤ ਦੀ ਆਜ਼ਾਦੀ ਦਾ ਨਾਮ ਦੇ ਦਿੰਦੀਆਂ ਹਨ। ਪੰਜਾਬਣ ਦੇ ਪਹਿਰਾਵੇ, ਪੰਜਾਬਣ ਦੀ ਜੁੱਤੀ, ਪਰਾਂਦਾ, ਪੰਜਾਬਣ ਦੀ ਤੋਰ, ਸੂਟ, ਚੁੰਨੀ, ਫੁੱਲਕਾਰੀ ਦੇ ਸੋਹਿਲੇ ਆਮ ਗੀਤਾਂ ਵਿੱਚ ਗਾਏ ਜਾਂਦੇ ਹਨ ਤੇ ਇਹਨਾਂ ਗੀਤਾਂ ਨੂੰ ਅਸੀਂ ਆਪਣਾ ਵਿਰਸਾ ਤੇ ਸਭਿਆਚਾਰ ਕਹਿੰਦੇ ਹਾਂ। ਪਰ ਅਫਸੋਸ ਕਿ ਅਸੀਂ ਪੱਛਮ ਦੀ ਨਕਲ ਕਰਦੇ ਕਰਦੇ, ਆਪਣਾ ਅਮੀਰ ਵਿਰਸਾ ਭੁੱਲਦੇ ਜਾ ਰਹੇ ਹਾਂ। ਪਹਿਰਾਵਾ ਸਰੀਰ ਨੂੰ ਢਕਣ ਲਈ ਹੁੰਦਾ ਹੈ ਨਾ ਕਿ ਸਰੀਰ ਦਾ ਪ੍ਰਦਰਸ਼ਨ ਕਰਨ ਲਈ। ਮੈਂ ਮੰਨਦੀ ਹਾਂ ਕਿ ਕੰਮਾਂ ਤੇ ਏਥੇ ਚੁਸਤ ਡਰੈਸ ਭਾਵ ਜੀਨ ਟੌਪ ਆਦਿ ਪਾਉਣੇ ਪੈਂਦੇ ਹਨ, ਪਰ ਸਮਾਗਮਾਂ ਤੇ ਅਸੀਂ ਆਪਣੀ ਮਰਜ਼ੀ ਕਰ ਸਕਦੇ। ਜਰੂਰੀ ਨਹੀਂ ਸੂਟ ਪਾਉਣਾ, ਪਜਾਮੀ- ਕੁਰਤੀ ਜਾਂ ਫਰਾਕ ਸੂਟ, ਸਾੜੀ- ਫੈਸ਼ਨ ਮੁਤਾਬਕ ਕੁੱਝ ਵੀ ਪਹਿਨੋ ਪਰ ਉਸ ਵਿੱਚੋਂ ਪੰਜਾਬਣ ਦਾ ਸਲੀਕਾ ਝਲਕਦਾ ਹੋਵੇ। ਕਈ ਵਾਰੀ ਗੁਰੂੁ ਘਰਾਂ ਵਿੱਚ ਵੀ ਸਾਡੇ ਬੱਚੇ ਬੜੀ ਬੇਢੰਗੀ ਜਿਹੀ ਡਰੈਸ ਪਾ ਕੇ ਚਲੇ ਜਾਂਦੇ ਹਨ- ਜਿਸ ਨੂੰ ਦੇਖਣ ਵਾਲੇ ਨੂੰ ਸ਼ਰਮ ਆਉਂਦੀ ਹੈ। ਇਹ ਧਿਆਨ ਮਾਪੇ ਜਾਂ ਗਰੈਂਡ ਪੇਰੈਂਟਸ ਹੋਣ ਦੇ ਨਾਤੇ ਅਸਾਂ ਰੱਖਣਾ ਹੈ।

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸਾਡੀਆਂ ਪੰਜਾਬਣਾਂ ਕੋਲ ਤਾ ਏਨਾ ਜੁੱਸਾ ਸੀ ਕਿ- ਉਹਨਾਂ ਦੇ ਪੈਰ ਢੋਲਕੀ ਦੀ ਤਾਲ ਤੇ ਆਪ ਮੁਹਾਰੇ ਨੱਚਣ ਲੱਗ ਜਾਂਦੇ ਸਨ- ਤੇ ਉਹ ਗਿੱਧੇ ਵਿੱਚ ਧਮਾਲਾਂ ਪਾਉਂਦੀਆਂ ਕਦੇ ਥੱਕਦੀਆਂ ਨਹੀਂ ਸਨ ਤਾਂ ਹੀ ਤਾਂ- ‘ਧਰਤੀ ਨੂੰ ਕਲੀ ਕਰਾਦੇ ਵੇ, ਨੱਚੂੰਗੀ ਸਾਰੀ ਰਾਤ’ ਵਰਗੇ ਗੀਤ ਬਣੇ ਹੋਏ ਹਨ। ਤੇ ਇਹਨਾਂ ਨੂੰ ਹੁਣ ਨੱਚਣ ਲਈ ਨਸ਼ਿਆਂ ਦੇ ਸਹਾਰੇ ਦੀ ਲੋੜ ਕਿਉਂ ਪੈ ਗਈ? ਸ਼ਾਇਦ ਅਸੀਂ ਆਪਣਾ ਸਾਰਾ ਧਿਆਨ ਬਾਹਰੀ ਸੁੰਦਰਤਾ ਜਾਂ ਬਨਾਵਟੀ ਖੂਬਸੂਰਤੀ ਤੇ ਹੀ ਕੇਂਦਰਿਤ ਕਰ ਲਿਆ, ਪਰ ਆਪਣੀ ਸੇਹਤ ਤੇ ਆਪਣੇ ਅੰਦਰ ਨੂੰ ਨਿਖਾਰਨ ਵੱਲ ਧਿਆਨ ਦੇਣਾ ਛੱਡ ਦਿੱਤਾ। ਇਸ ਕਮਜ਼ੋਰੀ ਨੂੰ ਛੁਪਾਉਣ ਲਈ, ਅਸੀਂ ਇਸ ਨੂੰ ਵੀ ਔਰਤ ਦੀ ਆਜ਼ਾਦੀ ਜਾਂ ਮਰਦ ਦੀ ਬਰਾਬਰਤਾ ਨਾਲ ਜੋੜ ਲਿਆ..ਕਿਹੋ ਜਿਹੇ ਰੋਲ ਮਾਡਲ ਬਣ ਰਹੇ ਹਾਂ ਅਸੀਂ ਨਵੀਂ ਪੀੜ੍ਹੀ ਲਈ?

ਫੁਰਸਤ ਮਿਲੇ ਤਾਂ ਸੋਚ ਲੈਣਾ ਕਦੇ!

ਸ਼ਿਸ਼ਟਾਚਾਰ ਅਤੇ ਵਿਹਾਰ ਦੀ ਮਹੱਤਤਾ

$
0
0

ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਉਸ ਵਿਚ ਝੁੰਡ ਜਾਂ ਸਮੂਹ ਵਿਚ ਰਹਿਣ ਦੀ ਕੁਦਰਤੀ ਰੁਚੀ ਹੈ। ਹਰ ਇੱਕ ਵਿਅਕਤੀ ਨੇ ਦੂਜਿਆਂ ਨਾਲ ਘਰ ਵਿੱਚ, ਮੁਹੱਲੇ ਵਿਚ, ਸਕੂਲ ਵਿੱਚ, ਦਫਤਰ ਵਿਚ, ਕੰਮ ਕਾਜ ਦੀ ਥਾਂ ਆਦਿ ਮਿਲਣਾ ਹੁੰਦਾ ਹੈ। ਹਰ ਇੱਕ ਵਿਅਕਤੀ ਦੀਆਂ ਆਪਣੀਆਂ ਲੋੜਾਂ ਅਤੇ ਇੱਛਾਵਾਂ ਹਨ, ਜਿਨ੍ਹਾਂ ਦੀ ਪੂਰਤੀ ਲਈ ਉਹ ਹਰ ਸੰਭਵ ਯਤਨ ਕਰਦਾ ਹੈ। ਕਈ ਵਾਰ ਉਸ ਵੱਲੋਂ ਕੀਤੇ ਯਤਨ ਹੋਰਨਾਂ ਨੂੰ ਪਸੰਦ ਨਹੀਂ ਹੁੰਦੇ ਜਾਂ ਹੋਰਨਾਂ ਨੂੰ ਦੁੱਖ ਤਕਲੀਫ਼ ਦਿੰਦੇ ਹਨ। ਹੋਰਨਾਂ ਨਾਲ ਪਿਆਰ, ਮਿਲਵਰਤਨ ਨਾਲ ਰਹਿਣ ਲਈ ਕੁੱਝ ਨਿਯਮ ਸਦੀਆਂ ਤੋਂ ਮਨੁੱਖੀ ਤਜ਼ਰਬੇ ਨਾਲ ਬਣੇ ਹਨ ਅਤੇ ਮੌਖਿਕ ਰੂਪ ਵਿਚ ਪੀੜ੍ਹੀ ਦਰ ਪੀੜ੍ਹੀ ਚਲੇ ਆ ਰਹੇ ਹਨ। ਇਹ ਨਿਯਮ ਕਿਸੇ ਸਰਕਾਰ ਜਾਂ ਸਮਾਜਿਕ ਨੇਤਾਵਾਂ ਵੱਲੋਂ ਨਹੀਂ ਬਣਾਏ ਹੁੰਦੇ। ਇਨ੍ਹਾਂ ਉੱਤੇ ਚੱਲਣ ਲਈ ਅਭਿਆਸ, ਮਿਹਨਤ ਅਤੇ ਅਗਵਾਈ ਦੀ ਲੋੜ ਹੁੰਦੀ ਹੈ।

ਕਈ ਵਾਰ ਤੁਸੀਂ ਫਿਲਮਾਂ ਵਿਚ ਜਾਂ ਨਾਟਕਾਂ ਵਿੱਚ ਰਾਜੇ, ਮਹਾਰਾਜਿਆਂ ਦੇ ਦਰਬਾਰ ਵਿਚ ਅਹੁਦੇ ਅਨੁਸਾਰ ਦਰਬਾਰੀ ਵੱਲੋਂ ਦਰਬਾਰ ਵਿਚ ਖਾਸ ਕਿਸਮ ਦਾ ਵਿਹਾਰ ਕਰਦੇ ਵੇਖਿਆ ਹੋਣਾ ਹੈ। ਸਿਸ਼ਟਾਚਾਰ ਤੋਂ ਭਾਵ ਹੈ ਕਿ ਕੁਝ ਖਾਸ ਮੌਕਿਆਂ ਉੱਤੇ ਤੁਸੀਂ ਕਿਹੋ ਜਿਹਾ ਦਸਤੂਰ ਕਰਨਾ ਹੈ। ਕੁਝ ਮੌਕਿਆਂ ਉਤੇ ਦਸਤੂਰ ਸਖ਼ਤ ਹੁੰਦੇ ਹਨ ਅਤੇ ਇਨ੍ਹਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਆਮ ਤੌਰ ’ਤੇ ਇਹ ਖਾਸ ਮੌਕਿਆਂ ਉੱਤੇ ਦਸਤੂਰ ਬਦਲੇ ਨਹੀਂ ਜਾ ਸਕਦੇ ਨਾ ਹੀ ਤੁਹਾਨੂੰ ਲਾਪ੍ਰਵਾਹੀ ਕਰਨ ਦੀ ਖੁੱਲ੍ਹ ਹੁੰਦੀ ਹੈ।

ਵਿਹਾਰ ਹੋਰਨਾਂ ਦੀ ਕਦਰ, ਇੱਜ਼ਤ ਕਰਨਾ ਦੱਸਦੇ ਹਨ। ਹੋਰਨਾਂ ਨਾਲ ਸਦਭਾਵਨਾ ਨਾਲ ਕਿਵੇਂ ਵਿਚਰ ਸਕਦੇ ਹਾਂ। ਹੋਰਨਾਂ ਪ੍ਰਤੀ ਪਿਆਰ, ਸਤਿਕਾਰ ਦਰਸਾਉਣਾ, ਚਿੰਤਨਸ਼ੀਲ ਹੋਣਾ ਵਿਹਾਰ ਕਰਨ ਦੇ ਉਦੇਸ਼ ਹੁੰਦੇ ਹਨ। ਸਮਾਜ ਵਿਚ ਕਿਵੇਂ, ਕਦੋਂ, ਕਿਸ ਤਰ੍ਹਾਂ, ਕਿੱਥੇ ਆਦਿ ਉੱਤੇ ਸਲੂਕ ਕਰਨ ਦੀ ਜਾਣਕਾਰੀ ਦਿੰਦੇ ਹਨ।

ਸਿਸ਼ਟਾਚਾਰ ਅਤੇ ਵਿਹਾਰ ਬਾਰੇ ਪ੍ਰਭਾਵਿਤ ਜਾਣਕਾਰੀ ਘਰ ਵਿੱਚ, ਸਕੂਲ ਵਿੱਚ, ਮੁਹੱਲੇ ਆਦਿ ਵਿੱਚ ਮਿਲਦੀ ਹੈ। ਸਮੇਂ ਦੇ ਨਾਲ-ਨਾਲ ਗ੍ਰਹਿਣ ਕੀਤੀ ਜਾਣਕਾਰੀ ਆਦਤਾਂ ਵਿੱਚ ਬਦਲ ਜਾਂਦੀ ਹੈ।

ਹਰ ਇੱਕ ਵਿਅਕਤੀ ਭਲਾ ਆਦਮੀ ਬਣਨਾ ਚਾਹੁੰਦਾ ਹੈ। ਹਰ ਇੱਕ ਵਿਅਕਤੀ ਦੇ ਦੋ ਪਹਿਲੂ ਹਨ-ਇੱਕ ਸਿਹਤ, ਦਿੱਖ, ਬਸਤਰ ਆਦਿ। ਦੂਜੇ ਵਿਅਕਤੀ ਦੂਜਿਆਂ ਨਾਲ ਕਿਹੋ ਜਿਹਾ ਵਿਚਾਰ ਕਰਦਾ ਹੈ। ਇਹ ਗੱਲ ਵਰਣਨਯੋਗ ਹੈ ਕਿ ਜੇ ਕੋਈ ਵਿਅਕਤੀ ਸਮਾਜ ਵਿੱਚ ਉਚ ਹਸਤੀ ਅਤੇ ਭਲਾ ਬਨਣਾ ਚਾਹੁੰਦਾ ਹੈ, ਉਸਨੂੰ ਸ਼ਿਸ਼ਟਾਚਾਰ ਅਤੇ ਵਿਹਾਰ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।

ਵਿਦਵਾਨ ਬਰਕ, ਅਨੁਸਾਰ ਕਾਨੂੰਨ ਨਾਲੋਂ ਵੀ ਅੱਛੇ ਵਿਹਾਰ ਦੀ ਮਹੱਤਤਾ ਵੱਧ ਹੈ।

ਸਾਡੇ ਜੀਵਨ ਵਿੱਚ ਕਈ ਵਾਰ ਅਜਿਹੇ ਮੌਕੇ ਵੀ ਆਉਂਦੇ ਹਨ, ਜਦੋਂ ਸਾਨੂੰ ਪਰੰਪਰਾ ਦੇ ਘੇਰੇ ਵਿੱਚ ਵਿਚਰਨਾ ਪੈਂਦਾ ਹੈ, ਪਰ ਜੇ ਸਾਨੂੰ ਪਰੰਪਰਾ ਦਾ ਗਿਆਨ ਹੋਵੇ ਤਦ ਕਿਸੇ ਤਰ੍ਹਾਂ ਦੀ ਔਕੜ ਨਹੀਂ ਆਵੇਗੀ ਅਤੇ ਸਾਡੇ ਵਿੱਚ ਆਤਮ ਵਿਸ਼ਵਾਸ਼ ਹੋਵੇਗਾ।

ਪੰਥਕ ਸੰਸਥਾਵਾਂ ‘ਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼

$
0
0

ਸਿੱਖ ਧਰਮ ਦੇ ਪਰਚਾਰ ਅਤੇ ਪਰਸਾਰ ਲਈ ਕੰਮ ਕਰ ਰਹੀਆਂ ਪੰਥਕ ਸੰਸਥਾਵਾਂ ਵਿਚ ਟਕਰਾਓ ਮੰਦਭਾਗਾ ਹੈ ਕਿਉਂਕਿ ਟਕਰਾਓ ਸਿੱਖ ਧਰਮ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ। ਇਹ ਟਕਰਾਓ ਸਿੱਖ ਵਿਚਾਰਧਾਰਾ ਦੇ ਵਿਰੋਧੀਆਂ ਦੀ ਕੋਸ਼ਿਸ਼ ਦਾ ਸਿੱਟਾ ਹੈ,  ਜਿਸ ਨੂੰ ਸਿੱਖ ਸੰਸਥਾਵਾਂ ਸਮਝਣ ਵਿਚ ਅਸਮਰੱਥ ਹਨ। ਸਿੱਖ ਧਰਮ ਤਾਂ ਸਦਭਾਵਨਾ, ਸ਼ਹਿਨਸ਼ੀਲਤਾ, ਸਹਿਯੋਗ, ਸਹਿਹੋਂਦ ਅਤੇ ਸਰਬਤ ਦੇ ਭਲੇ ਦਾ ਸੰਦੇਸ ਦਿੰਦਾ ਹੈ। ਪੰਗਤ ਤੇ ਸੰਗਤ ਵਿਚ ਵਿਸ਼ਵਾਸ ਕਰਦਾ ਹੋਇਆ ਆਪਸੀ ਪਿਆਰ ਕਾਇਮ ਕਰਕੇ ਬਰਾਬਰਤਾ ਦਾ ਸੰਦੇਸ ਦਿੰਦਾ ਹੈ। ਊਚ ਨੀਚ ਅਤੇ ਜਾਤ ਪਾਤ ਦਾ ਖੰਡਨ ਕਰਦਾ ਹੈ।

ਸਿੱਖ ਧਰਮ ਦੇ ਪਰਚਾਰ ਅਤੇ ਪਰਸਾਰ ਲਈ ਗੁਰੂ ਨਾਨਕ ਦੇਵ ਜੀ ਨੇ ਤਾਂ ਘਰ ਘਰ ਧਰਮਸਾਲ ਦਾ ਉਪਦੇਸ ਦਿੱਤਾ ਸੀ। ਕਿਸੇ ਥਾਂ ਤੇ ਬੈਠ ਕੇ ਸਿਮਰਨ ਕੀਤਾ ਜਾ ਸਕਦਾ ਸੀ। ਕੋਈ ਪਰਪੰਚ ਜਾਂ ਪਖੰਡ ਕਰਨ ਤੋਂ ਵਰਜਿਆ ਸੀ। ਦੁੱਖ ਇਸ ਗੱਲ ਦਾ ਹੈ ਕਿ ਅੱਜ ਅਸੀਂ ਗੁਰੂ ਦੇ ਅਨੁਆਈ ਹੀ ਗੁਰੂ ਦੀ ਵਿਚਾਰਾਧਾਰਾ ਤੇ ਅਮਲ ਕਰਨ ਦੀ ਥਾਂ ਆਪੋ ਆਪਣੀਆਂ ਸੰਸਥਾਵਾਂ ਸਥਾਪਤ ਕਰਕੇ, ਉਨ੍ਹਾਂ ਦੇ ਨਿਯਮ ਆਪ ਬਣਾਕੇ ਸਾਰੀਆਂ ਸਿੱਖ ਸੰਗਤਾਂ ਨੂੰ ਉਨ੍ਹਾਂ ਤੇ ਅਮਲ ਕਰਨ ਲਈ ਮਜ਼ਬੂਰ ਕਰ ਰਹੇ ਹਾਂ। ਧਰਮ ਦੇ ਨਾਂ ਤੇ ਸਿਆਸਤ ਕਰ ਰਹੇ ਹਾਂ। ਸਿਆਸਤ ਧਰਮ ਨੂੰ ਪ੍ਰਫੁਲਤ ਕਰਨ ਵਿਚ ਸਹਾਈ ਤਾਂ ਹੋ ਸਕਦੀ ਹੈ। ਪ੍ਰੰਤੂ ਸਿਆਸਤ ਦਾ ਧਰਮ ਵਿਚ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਿੱਖ ਧਰਮ ਨੈਤਿਕਤਾ ਤੇ ਪਹਿਰਾ ਦੇਣ ਦੀ ਤਾਕੀਦ ਕਰਦਾ ਹੈ। ਨੈਤਿਕਤਾ ਇਹ ਵੀ ਹੈ ਕਿ ਸਾਡੇ ਵਿਚ ਸ਼ਹਿਨਸ਼ੀਲਤਾ ਹੋਵੇ। ਪ੍ਰੰਤੂ ਅੱਜ ਸਿੱਖ ਸੰਸਥਾਵਾਂ ਇਕ ਦੂਜੇ ਦੀ ਹਰਮਨ ਪਿਆਰਤਾ ਤੋਂ ਖ਼ਾਰ ਖਾਣ ਲੱਗਦੀਆਂ ਹਨ। ਉਸਨੂੰ ਬਰਦਾਸ਼ਤ ਕਰਨਾ ਤਾਂ ਦੂਰ ਦੀ ਗੱਲ ਬਣ ਗਈ ਹੈ। ਸਿੱਖ ਸੰਸਥਾਵਾਂ ਨੂੰ ਆਪ ਅਜਿਹੇ ਧਾਰਮਿਕ ਕਾਰਜ ਕਰਨੇ ਚਾਹੀਦੇ ਹਨ ਕਿ ਉਹ ਖ਼ੁਦ ਹੀ ਸੰਗਤ ਵਿਚ ਹਰਮਨ ਪਿਆਰੀਆਂ ਹੋ ਜਾਣ। ਧਰਮ ਦੇ ਪ੍ਰਚਾਰ ਵਿਚ ਰੰਜਸ ਦਾ ਕੋਈ ਸਥਾਨ ਨਹੀਂ। ਆਪਸੀ ਵਿਚਾਰਧਾਰਾ ਦਾ ਵਿਰੋਧ ਹੋਣਾ ਕੋਈ ਗ਼ਲਤ ਗੱਲ ਨਹੀਂ ਪਰੰਤੂ ਇਕ ਦੂਜੇ ਬਾਰੇ ਮੰਦ ਭਾਵਨਾ ਰੱਖਣਾ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਠੀਕ ਨਹੀਂ ਹੈ। ਸ਼ਾਬਦਿਕ ਬਾਣ ਲਾਉਣੇ ਵੀ ਜਾਇਜ ਨਹੀਂ। ਗੁਰਬਾਣੀ ਤਾਂ ਮਿਠੁਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਦਾ ਸੰਦੇਸ਼ ਦਿੰਦੀ ਹੈ। ਫਿਰ ਅਸੀਂ ਗੁਰਮਤਿ ਦੀ ਵਿਚਾਰਧਾਰਾ ਨੂੰ ਕਿਉਂ ਨਹੀਂ ਅਪਣਾਉਂਦੇ। ਹਾਂ ਜੇਕਰ ਕੋਈ ਵਿਚਾਰਧਾਰਕ ਮਤਭੇਦ ਹਨ ਤਾਂ ਉਹ ਮਿਲ ਬੈਠਕੇ ਸੰਬਾਦ ਰਾਹੀਂ ਹੱਲ ਕਰ ਲੈਣੇ ਚਾਹੀਦੇ ਹਨ। ਗੁਰੂ ਨਾਨਕ ਦੇਵ ਜੀ ਨੇ ਵੀ ਸਿੱਧਾਂ ਨਾਲ ਗੋਸ਼ਟੀ ਕਰਕੇ ਉਨ੍ਹਾਂ ਨੂੰ ਸਿੱਧੇ ਰਸਤੇ ਪਾਇਆ ਸੀ। ਪੰਡਤਾਂ ਨਾਲ ਸੰਬਾਦ ਕਰਕੇ ਸੂਰਜ ਨੂੰ ਪਾਣੀ ਪਹੁੰਚਾਉਣ ਦੀ ਪਰੰਪਰਾ ਨੂੰ ਕਰਤਾਰਪੁਰ ਆਪਣੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੀ ਗੱਲ ਕਰਕੇ ਆਪਣੀ ਦਲੀਲ ਨੂੰ ਪਰਵਾਨ ਕਰਵਾਇਆ ਸੀ। ਫਿਰ ਸਿੱਖ ਜਗਤ ਆਪਣੇ ਗੁਰੂਆਂ ਨੂੰ ਪਰੇਰਨਾ ਸਰੋਤ ਕਿਉਂ ਨਹੀਂ ਮੰਨ ਰਹੇ। ਸਿੱਖ ਧਰਮ ਦੇ ਪਰਚਾਰ ਅਤੇ ਪਰਸਾਰ ਲਈ ਅਨੇਕਾਂ ਸੰਸਥਾਵਾਂ ਅਤੇ ਪਰੰਪਰਾਵਾਂ ਕੰਮ ਕਰ ਰਹੀਆਂ ਹਨ। ਹਰ ਸੰਸਥਾ ਦਾ ਫਰਜ਼ ਬਣਦਾ ਹੈ ਕਿ ਉਹ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਗੁਰਮਤਿ ਪਰੰਪਰਾਵਾਂ ਤੇ ਪਹਿਰਾ ਦਿੰਦਿਆਂ ਸਿੱਖ ਵਿਚਾਰਧਾਰਾ ਦਾ ਪਰਵਾਹ ਸੰਗਤਾਂ ਵਿਚ ਪਹੁੰਚਾਵੇ। ਸਿੱਖ ਵਿਚਾਰਧਾਰਾ ਵਿਚ ਕਿਸੇ ਕਿਸਮ ਦੀ ਮਿਲਾਵਟ ਤੋਂ ਗੁਰੇਜ ਕਰਨ। ਸਿੱਖ ਧਰਮ ਕਿਸੇ ਇਕ ਸੰਸਥਾ ਜਾਂ ਵਿਅਕਤੀ ਦਾ ਸਰਮਾਇਆ ਨਹੀਂ, ਸਗੋਂ ਇਹ ਸਿੱਖ ਸੰਗਤ ਦੀ ਵਿਰਾਸਤ ਹੈ।

ਸਾਰੀਆਂ ਸਿੱਖ ਸੰਸਥਾਵਾਂ ਦਾ ਫਰਜ ਬਣਦਾ ਹੈ ਕਿ ਉਹ ਆਪੋ ਆਪਣੇ ਢੰਗ ਨਾਲ ਗੁਰਮਤਿ ਸੰਧਰਵ ਵਿਚ ਪਰਚਾਰ ਕਰਨ। ਆਪਣੀ ਮਨ ਮਰਜੀ ਅਨੁਸਾਰ ਕੋਈ ਮਿਲਾਵਟ ਅਤੇ ਕਿਸੇ ਦੂਜੀ ਸੰਸਥਾ ਵਿਚ ਦਖ਼ਲਅੰਦਾਜੀ ਨਾ ਕਰਨ। ਜੇਕਰ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਫਰਜਾਂ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ। ਵਰਤਮਾਨ ਟਕਰਾਓ ਇਕ ਦੂਜੀ ਸੰਸਥਾ ਦੇ ਕੰਮ ਕਾਜ ਵਿਚ ਬੇਵਜਾਹ ਦਖ਼ਲਅੰਦਾਜੀ ਦਾ ਹੀ ਸਿੱਟਾ ਹੈ। ਸਿੱਖ ਧਰਮ ਵਿਚ ਹਓਮੈ ਨੂੰ ਤਿਆਗਣ ਤੇ ਜ਼ੋਰ ਦਿੱਤਾ ਗਿਆ ਹੈ ਫਿਰ ਅਸੀਂ ਹਓਮੈ ਦਾ ਸ਼ਿਕਾਰ ਹੋ ਕੇ ਦੂਜੀਆਂ ਸੰਸਥਾਵਾਂ ਨੂੰ ਆਪਣੇ ਅਨੁਸਾਰ ਚਲਾਉਣ ਦੀ ਆਸ ਕਿਉਂ ਕਰਦੇ ਹਾਂ। ਜਦੋਂ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਵਿਚ ਟਕਰਾਓ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਉਸਦੇ ਹੱਲ ਲਈ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਦਖ਼ਲਅੰਦਾਜ਼ੀ ਕਰਕੇ ਟਕਰਾਓ ਖ਼ਤਮ ਕਰਵਾਉਣਾ ਚਾਹੀਦਾ ਹੈ। ਬੁੱਧੀਜੀਵੀ ਵੀ ਇਸ ਨੂੰ ਖ਼ਤਮ ਕਰਨ ਵਿਚ ਯੋਗਦਾਨ ਪਾ ਸਕਦੇ ਹਨ। ਪਰੰਤੂ ਦੁੱਖ ਇਸ ਗੱਲ ਦਾ ਹੈ ਕਿ ਨਾ ਤਾਂ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਨਾ ਹੀ ਬੁੱਧੀਜੀਵੀ ਕੋਈ ਉਪਰਾਲਾ ਕਰ ਰਹੇ ਹਨ। ਸਿੱਖ ਬੁੱਧੀਜੀਵੀ ਵਿਦਵਾਨ ਸਿਆਸੀ ਪਾਰਟੀਆਂ ਨਾਲ ਸੰਬੰਧਤ ਹਨ। ਇਸ ਦਾ ਭਾਵ ਹੈ ਕਿ ਸਿੱਖ ਜਗਤ ਆਪਣੇ ਧਰਮ ਬਾਰੇ ਸੰਜੀਦਾ ਨਹੀਂ ਹੈ। ਅਸਲ ਸਮੱਸਿਆ ਹੀ ਇਹ ਹੈ ਕਿ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਬੁੱਧੀਜੀਵੀ ਵੀ ਨਿਰਪੱਖ ਨਹੀਂ ਹਨ। ਉਹ ਤਾਂ ਆਪ ਇਨ੍ਹਾਂ ਸੰਸਥਾਵਾਂ ਦੇ ਧੜਿਆਂ ਨਾਲ ਜੁੜੇ ਹੋਏ ਹਨ। ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ, ਸੰਤ ਗੁਰਬਚਨ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਧਰਮ ਦੇ ਸਿਰਮੌਰ ਮਹਾਨ ਤਪੱਸਵੀ ਪ੍ਰਚਾਰਕ ਸਨ। ਉਨ੍ਹਾਂ ਨੇ ਕਦੀਂ ਵੀ ਸਿੱਖ ਧਰਮ ਦੀ ਵਿਚਾਰਧਾਰਾ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਹੋਣ ਦਿੱਤਾ। ਉਹ ਨਿਰੋਲ ਸਿੱਖ ਧਰਮ ਦੇ ਅਨੁਆਈ ਅਤੇ ਪਰਚਾਰਕ ਦੇ ਤੌਰ ਤੇ ਵਿਚਰਦੇ ਰਹੇ। ਉਨ੍ਹਾਂ ਬਾਰੇ ਭਾਵੇਂ ਕੁਝ ਖ਼ੁਦਗਰਜ਼ ਲੋਕਾਂ ਨੇ ਭੁਲੇਖੇ ਪਾਉਣ ਦੇ ਯਤਨ ਕੀਤੇ ਸਨ। ਪਰੰਤੂ ਉਨ੍ਹਾਂ ਕਦੀਂ ਵੀ ਕੋਈ ਧਮਕੀ ਧਰਮ ਦੇ ਪਰਚਾਰ ਦੇ ਢੰਗ ਜਾਂ ਪਹਿਰਾਵੇ ਲਈ ਨਹੀਂ ਕੀਤੀ ਸੀ। ਜਦੋਂ ਅਸੀਂ ਉਨ੍ਹਾਂ ਨੂੰ ਆਪਣੇ ਪਰੇਰਨਾ ਸਰੋਤ ਮੰਨਦੇ ਹਾਂ ਤਾਂ ਫਿਰ ਇਹ ਖ਼ਾਮਖਾਹ ਦਾ ਟਕਰਾਓ ਕਿਉਂ ਖੜ੍ਹਾ ਕੀਤਾ ਹੈ। ਇਹ ਟਕਰਾਓ ਸਿੱਖ ਧਰਮ ਲਈ ਮੰਦਭਾਗੀ ਗੱਲ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਸਿੱਖ ਧਰਮ ਦੇ ਪਰਚਾਰ ਤੇ ਪਰਸਾਰ ਲਈ ਸੰਗਤ ਵੱਲੋਂ ਚੁਣੀ ਹੋਈ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਜਿਸਦਾ ਮੁੱਖ ਕੰਮ ਹੀ ਸਿੱਖ ਧਰਮ ਦਾ ਪਰਚਾਰ ਤੇ ਪਰਸਾਰ ਕਰਨਾ ਹੈ,  ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ ਹੈ। ਪਤਿਤਤਾ ਦਾ ਬੋਲਬਾਲਾ ਭਾਰੂ ਹੈ। ਨੌਜਵਾਨ ਪੀੜ੍ਹੀ ਸਿੱਖ ਧਰਮ ਤੋਂ ਬੇਮੁਖ ਹੋ ਰਹੀ ਹੈ। ਅਣਗਿਣਤ ਸਿੱਖ ਸੰਸਥਾਵਾਂ ਸਿੱਖ ਧਰਮ ਦੇ ਪਰਚਾਰ ਦਾ ਹੋਕਾ ਦੇ ਰਹੀਆਂ ਹਨ ਪਰੰਤੂ ਹਾਲਾਤ ਫਿਰ ਵੀ ਸਾਜਗਾਰ ਨਹੀਂ ਹਨ। ਪਹਿਲਾਂ ਇਨ੍ਹਾਂ ਸੰਸਥਾਵਾਂ ਨੂੰ ਆਪਣੀ ਕਾਰਗੁਜ਼ਾਰੀ ਬਾਰੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਰਚਾਰ ਦਾ ਸੰਗਤ ਉਪਰ ਕਿਤਨਾ ਪਰਭਾਵ ਪਿਆ ਹੈ। ਕਿਤਨੀ ਸੰਗਤ ਨੂੰ ਉਨ੍ਹਾਂ ਗੁਰੂ ਦੇ ਲੜ ਲਾਇਆ ਹੈ। ਸੰਗਤ ਤਾਂ ਸਿੱਖ ਧਰਮ ਦੀ ਵਿਚਾਰਧਾਰਾ ਤੋਂ ਦੂਰ ਜਾ ਰਹੀ ਹੈ। ਫਿਰ ਉਹ ਸੰਸਥਾਵਾਂ ਕੀ ਕਰ ਰਹੀਆਂ ਹਨ। ਜੇ ਸਿੱਖ ਸੰਸਥਾਵਾਂ ਸੁਚੱਜੇ ਢੰਗ ਨਾਲ ਸਿੱਖੀ ਦਾ ਪਰਚਾਰ ਕਰਦੀਆਂ ਹੁੰਦੀਆਂ ਤਾਂ ਡੇਰੇ ਖੁੰਬਾਂ ਵਾਂਗੂੰ ਨਾ ਬਣਦੇ ਅਤੇ ਡੇਰਾਵਾਦ ਪਰਫੁਲਤ ਨਾ ਹੁੰਦਾ। ਗੁਰਦੁਆਰੇ ਜ਼ਾਤਾਂ ਪਾਤਾਂ ਦੇ ਨਾਮ ਤੇ ਬਣ ਰਹੇ ਹਨ ਜੋ ਸਿੱਖ ਧਰਮ ਦੀ ਵਿਚਾਰਧਾਰਾ ਦੇ ਵਿਰੁਧ ਹਨ। ਸਿੱਖ ਧਰਮ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ ਦਿੰਦਾ ਹੈ ਪਰੰਤੂ ਸਿੱਖ ਸੰਗਤਾਂ ਦੇ ਕੁਝ ਹਿੱਸੇ ਹਿੰਸਾ ਫੈਲਾਉਣ ਵਿਚ ਲੱਗੇ ਰਹਿੰਦੇ ਹਨ, ਜਿਸ ਕਰਕੇ ਟਕਰਾਓ ਦੀ ਸਥਿਤੀ ਬਣ ਜਾਂਦੀ ਹੈ। ਟਕਰਾਓ ਕਰਕੇ ਪੰਜਾਬ ਨੇ ਪਹਿਲਾਂ ਹੀ ਅੱਸੀਵਿਆਂ ਵਿਚ ਸੰਤਾਪ ਭੋਗਿਆ ਹੈ। ਉਸ ਸਮੇਂ ਨੂੰ ਕਾਲਾ ਦੌਰ ਵੀ ਕਿਹਾ ਜਾਂਦਾ ਹੈ। ਸਿੱਖ ਹੀ ਸਿੱਖ ਦਾ ਦੁਸ਼ਮਣ ਬਣਿਆਂ ਰਿਹਾ। ਮਰਨ ਵਾਲੇ ਵੀ ਸਿੱਖ ਅਤੇ ਮਾਰਨ ਵਾਲੇ ਵੀ ਸਿੱਖ। ਇਕ ਕਿਸਮ ਨਾਲ ਸਿੱਖਾਂ ਦੀ ਲਸਲਕੁਸ਼ੀ ਕੀਤੀ ਗਈ। ਇਹ ਸਾਰਾ ਕੁਝ ਸਿੱਖਾਂ ਤੋਂ ਹੀ ਕਰਵਾਇਆ ਗਿਆ। ਸਿੱਖਾਂ ਨੇ ਉਸ ਦੌਰ ਵਿਚੋਂ ਕੀ ਖੱਟਿਆ। ਅਤਵਾਦ ਦਾ ਸ਼ਬਦ ਸਿਰਫ ਸਿੱਖਾਂ ਨਾਲ ਹੀ ਕਿਉਂ ਜੋੜ ਦਿੱਤਾ ਗਿਆ। ਹਾਲਾਂਕਿ ਅਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ। ਹੁਣ ਵੀ ਅਜਿਹੇ ਹੀ ਹਾਲਾਤ ਬਣਾਉਣ ਦੇ ਉਪਰਾਲੇ ਹੋ ਰਹੇ ਹਨ। ਸਿੱਖ ਜਗਤ ਸਮਝ ਹੀ ਨਹੀਂ ਰਿਹਾ ਕਿ ਉਨ੍ਹਾਂ ਨੂੰ ਹੱਥਠੋਕੇ ਅਤੇ ਮੋਹਰੇ ਬਣਾਕੇ ਵਰਤਿਆ ਜਾ ਰਿਹਾ ਹੈ।

ਵਾਦਵਿਵਾਦ ਵਿਚ ਪਈਆਂ ਸਿੱਖ ਸੰਸਥਾਵਾਂ ਨੂੰ ਸਿੱਖ ਧਰਮ ਦੇ ਵਡੇਰੇ ਹਿੱਤ ਵਿਚ ਇਹ ਟਕਰਾਓ ਖ਼ਤਮ ਕਰਨ ਲਈ ਆਪੋ ਆਪਣੇ ਹਠ ਤਿਆਗ ਦੇਣੇ ਚਾਹੀਦੇ ਹਨ। ਗੁਪਤਚਰ ਏਜੰਸੀਆਂ ਸਿੱਖਾਂ ਦੀ ਬਹਾਦਰੀ ਅਤੇ ਦਲੇਰੀ ਤੋਂ ਭਲੀ ਭਾਂਤ ਜਾਣੂੰ ਹਨ, ਇਸ ਲਈ ਉਹ ਡਰਦੀਆਂ ਹਨ ਕਿ ਜੇਕਰ ਇਹ ਕੌਮ ਆਪੇ ਤੇ ਆ ਜਾਵੇ ਤਾਂ ਕਿਸੇ ਵੀ ਸਰਕਾਰ ਲਈ ਚੈ¦ਜ ਬਣ ਸਕਦੇ ਹਨ। ਇਸ ਲਈ ਸਿੱਖ ਕੌਮ ਨੂੰ ਕਮਜ਼ੋਰ ਕਰਨ ਲਈ ਸਾਜ਼ਿਸ਼ਾਂ ਰਚਦੀਆਂ ਰਹਿੰਦੀਆਂ ਹਨ। ਉਹ ਆਪਣੇ ਆਦਮੀਆਂ ਦੀ ਸਿੱਖ ਧਰਮ ਵਿਚ ਘੁਸਪੈਠ ਕਰਵਾਕੇ ਆਪਣਾ ਉਲੂ ਸਿੱਧਾ ਕਰਦੀਆਂ ਹਨ। ਇਸ ਲਈ ਸਿੱਖ ਜਗਤ ਨੂੰ ਆਪਣੇ ਅੰਦਰ ਝਾਤੀ ਮਾਰਕੇ ਆਪਣੀ ਅੰਤਹਕਰਨ ਦੀ ਅਵਾਜ਼ ਸੁਣਨੀ ਚਾਹੀਦੀ ਹੈ। ਸਿੱਖ ਧਰਮ ਦਾ ਸਰਵੋਤਮ ਅਤੇ ਪਵਿਤਰ ਤਖ਼ਤ ਅਕਾਲ ਤਖ਼ਤ ਹੈ। ਅਕਾਲ ਤਖ਼ਤ ਦੇ ਮੁੱਖੀ ਨੂੰ ਨਿਰਪੱਖ ਹੋ ਕੇ ਇਸ ਟਕਰਾਓ ਨੂੰ ਖ਼ਤਮ ਕਰਨ ਲਈ ਪੰਜਾਂ ਤਖ਼ਤਾਂ ਦੇ ਮੁਖੀਆਂ ਦੀ ਮੀਟਿੰਗ ਬੁਲਾਕੇ ਕੋਈ ਯੋਗ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਸਿੱਖ ਧਰਮ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਪੰਜਾਬ, ਪੰਜਾਬੀ ਅਤੇ ਚਿੱਟਾ

$
0
0

ਪੰਜਾਬ ਦੀ ਧਰਤੀ ਸੂਰਬੀਰਾਂ ਦੀ ਧਰਤੀ ਵੱਜੋਂ ਪੂਰੇ ਸੰਸਾਰ ਵਿਚ ਪ੍ਰਸਿੱਧ ਸੀ ਪਰ! ਅੱਜ ਕੱਲ੍ਹ ਇਸ ਧਰਤੀ ਦੇ ਬਸ਼ਿੰਦੇ ਨਸ਼ੇ ਦੀ ਮਾਰ ਹੇਠਾਂ ਆ ਕੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਰਹੇ ਹਨ। ਇਹ ਬਹੁਤ ਅਫ਼ਸੋਸਜਨਕ ਵਰਤਾਰਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬੀਆਂ ਨੇ ਸਦਾ ਹੀ ਹਰ ਮੈਦਾਨ ਵਿਚ ਜਿੱਤ ਹਾਸਲ ਕੀਤੀ ਹੈ, ਉਹ ਭਾਵੇਂ ਸਿਹਤ ਦੀ ਗੱਲ ਹੋਵੇ ਤੇ ਭਾਵੇਂ ਸਿਆਸਤ ਦੀ। ਪੰਜਾਬੀਆਂ ਨੇ ਹਰ ਖ਼ੇਤਰ ਵਿਚ ਮੱਲਾਂ ਮਾਰੀਆਂ ਹਨ। ਕਾਮਯਾਬੀ ਹਾਸਲ ਕੀਤੀ ਹੈ।

ਪਰ! ਅੱਜ ਕਲ੍ਹ ਪੰਜਾਬੀਆਂ ਦੀ ਜਵਾਨੀ ਨੂੰ ਨਸ਼ੇ ਨੇ ਢਾਹ ਲਿਆ ਹੈ ਅਤੇ ਖ਼ਤਮ ਹੋਣ ਦੇ ਕੰਢੇ ਲਿਆ ਦਿੱਤਾ ਹੈ। ਨਸ਼ੇ ਦੇ ਪ੍ਰਭਾਵ ਨੂੰ ਅਜੋਕਾ ਪੰਜਾਬੀ ਸਮਾਜ ਚੰਗੀ ਤਰ੍ਹਾਂ ਸਮਝ ਗਿਆ ਹੈ ਅਤੇ ਇਸ ਲਈ ਇਸ ਤੋਂ ਬਚਾਓ ਦੇ ਸਾਰਥਕ ਉੱਪਰਾਲੇ ਆਰੰਭ ਹੋ ਚੁਕੇ ਹਨ। 01 ਜੁਲਾਈ ਤੋਂ 07 ਜੁਲਾਈ ਤੱਕ ‘ਮਰੋ ਜਾਂ ਵਿਰੋਧ ਕਰੋ’ ਨਾਮ ਦੀ ਨਸ਼ਾ ਵਿਰੋਧੀ ਲੋਕ- ਲਹਿਰ ਚੱਲ ਰਹੀ ਹੈ ਅਤੇ ਇਸ ਲਹਿਰ ਵਿਚ ਲੋਕਾਂ ਦੀ ਭਾਰੀ ਸ਼ਾਮੂਲੀਅਤ ‘ਪੰਜਾਬੀਆਂ ਦੇ ਜਾਗਦੇ ਹੋਣ’ ਦੀ ਗਵਾਹੀ ਭਰਦੀ ਹੈ।

ਸੋਸ਼ਲ ਮੀਡੀਆ ਤੋਂ ਇਲਾਵਾ ਇਹ ਲਹਿਰ ਪੰਜਾਬ ਦੇ ਹਰ ਪਿੰਡ, ਹਰ ਸ਼ਹਿਰ ਅਤੇ ਕਸਬੇ ਵਿਚ ਜ਼ੋਰਾਂ ਨਾਲ ਚੱਲ ਰਹੀ ਹੈ ਅਤੇ ਇਸ ਦੇ ਸਿੱਟੇ ਵੀ ਆ ਹਨ। ਇਸ ਲਹਿਰ ਕਰਕੇ ਜਿੱਥੇ ਲੋਕ ਜਾਗਰੁਕ ਹੋ ਗਏ ਹਨ ਉੱਥੇ ਸਮੇਂ ਦੀ ਸਰਕਾਰ ਦੀਆਂ ਅੱਖਾਂ ਵੀ ਖੁੱਲ ਗਈਆਂ ਹਨ। ਸਰਕਾਰ ਨੇ ਸਖ਼ਤ ਕਦਮ ਚੁੱਕਣ ਦੇ ਸੰਕੇਤ ਦੇ ਦਿੱਤੇ ਹਨ ਅਤੇ ਨਸ਼ੇ ਦੇ ਵਪਾਰੀਆਂ ਨੂੰ ਸਖ਼ਤ ਸਜਾ ਦਿਵਾਉਣ ਲਈ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਜਲਦ ਸ਼ੁਰੂ ਹੋਣ ਦੀ ਆਸ ਜਾਗ ਗਈ ਹੈ। ਉਂਝ, ਇਹ ਗੱਲ ਦਰੁੱਸਤ ਹੈ ਕਿ ਇਕੱਲੇ ਕਾਨੂੰਨ ਬਣਾਉਣ ਨਾਲ ਹੀ ਨਸ਼ੇ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਲੋਕ ਜਾਗਰੁਕ ਨਾ ਹੋਣ। ਇਸ ਲਈ ਲੋਕ ਜਾਗਰੁਕ ਹੋ ਗਏ ਹਨ ਅਤੇ ਲੋਕਾਂ ਨੇ ਆਪਣੇ ਪੱਧਰ ਉੱਤੇ ਉੱਪਰਾਲੇ ਵੀ ਆਰੰਭ ਕਰ ਦਿੱਤੇ ਹਨ।

ਖ਼ੈਰ, ਸਾਡਾ ਅੱਜ ਦਾ ਵਿਸ਼ਾ ਕੁਝ ਵੱਖਰਾ ਹੈ। ਆਓ ਮੂਲ ਵਿਸ਼ੇ ਤੇ ਵਿਚਾਰ- ਚਰਚਾ ਆਰੰਭ ਕਰੀਏ। ਇਹ ਖ਼ਬਰ ਬਹੁਤ ਹੈਰਾਨ ਕਰਨ ਵਾਲੀ ਹੈ ਕਿ ਭਾਰਤ ਦੇ ਕਿਸੇ ਹੋਰ ਸੂਬੇ ਵਿਚ ਨਸ਼ੇ ਦਾ ਇੰਨਾ ਪ੍ਰਭਾਵ ਕਿਉਂ ਦਿਖਾਈ ਨਹੀਂ ਦਿੰਦਾ ਜਿੰਨਾ ਪੰਜਾਬ ਵਿਚ ਦਿੱਸਦਾ ਹੈ। ਮੱਧਪ੍ਰਦੇਸ਼, ਉੱਤਰਪ੍ਰਦੇਸ਼ ਜਾਂ ਉਤਰਾਖੰਡ ਵਿਚ ਤੁਸੀਂ ਕਦੇ ਕਿਸੇ ਨੌਜਵਾਨ ਨੂੰ ਨਸ਼ੇ ਦੇ ਟੀਕੇ ਲਗਾਉਂਦੇ ਦੇਖਿਆ ਹੈ। ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਸੂਬਿਆਂ ਦੀਆਂ ਅਖ਼ਬਾਰਾਂ ਵਿਚ ਵੀ ਅਜਿਹੀਆਂ ਖ਼ਬਰ ਪੜ੍ਹਨ ਨੂੰ ਨਹੀਂ ਮਿਲਦੀਆਂ। ਫਿਰ ਪੰਜਾਬ ਦੇ ਨੌਜਵਾਨਾਂ ਨੂੰ ਹੀ ਕਿਉਂ ਨਸ਼ੇ ਦੇ ਵਹਿਣ ਵਿਚ ਰੋੜਿਆ ਜਾ ਰਿਹਾ ਹੈ। ਕੀ ਕਾਰਨ ਹਨ? ਇਹ ਬਹੁਤ ਗੰਭੀਰ ਅਤੇ ਸੰਜੀਦਾ ਵਿਸ਼ਾ ਹੈ।

ਹਰਿਆਣੇ ਵਿਚ ਵੀ ਨਸ਼ੇ ਦਾ ਨਾਮੋ- ਨਿਸ਼ਾਨ ਨਹੀਂ ਹੈ ਹਾਲਾਂਕਿ ਹਰਿਆਣਾ, ਪੰਜਾਬ ਦਾ ਗੁਆਂਢੀ ਸੂਬਾ ਹੈ। ਪਰ! ਕਮਾਲ ਦੀ ਗੱਲ ਇਹ ਹੈ ਕਿ ਹਰਿਆਣੇ ਵਿਚੋਂ ਕਦੇ ‘ਚਿੱਟੇ’ ਦੀ ਖੇਪ ਨਹੀਂ ਫੜੀ ਗਈ ਅਤੇ ਨਾ ਹੀ ਹਰਿਆਣੇ ਦੇ ਨੌਜਵਾਨ ‘ਚਿੱਟੇ’ ਦੇ ਨਸ਼ੇ ਦੇ ਆਦੀ ਹੋ ਕੇ ਮਰ ਰਹੇ ਹਨ। ਹੈਰਾਨੀ ਹੁੰਦੀ ਹੈ ਕਿ ਇਕੱਲੇ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ?  ਪੰਜਾਬ ਤੋਂ ਇਲਾਵਾ ਦੂਜੇ ਸੂਬਿਆਂ ਦੀਆਂ ਸਰਕਾਰਾਂ ਤਰੱਕੀ ਦੇ ਸੁਪਨੇ ਦੇਖ ਰਹੀਆਂ ਹਨ, ਵਿਕਾਸ ਦੇ ਕੰਮ ਕਰ ਰਹੀਆਂ ਹਨ ਪਰ! ਪੰਜਾਬ ਅਤੇ ਪੰਜਾਬੀ ਆਪਣੇ ਨੌਜਵਾਨਾਂ ਨੂੰ ਨਸ਼ੇ ਤੋਂ ਹੀ ਬਚਾਉਣ ਲਈ ਯਤਨਸ਼ੀਲ ਹਨ। ਇੱਥੋਂ ਦੇ ਲੋਕ ਆਪਣੇ ਬੱਚਿਆਂ ਨੂੰ ‘ਚਿੱਟੇ’ ਦੇ ਪ੍ਰਭਾਵ ਤੋਂ ਬਚਾਉਣਾ ਚਾਹੁੰਦੇ ਹਰ ਪਰ! ਹਰਿਆਣੇ, ਦਿੱਲੀ, ਮੱਧਪ੍ਰਦੇਸ਼, ਉੱਤਰਪ੍ਰਦੇਸ਼ ਅਤੇ ਉਤਰਾਖੰਡ ਵਿਚ ਅਜਿਹੀ ਕੋਈ ਗੱਲ ਨਜ਼ਰ ਨਹੀਂ ਆਉਂਦੀ। ਸਮੁੱਚੀ ਦੁਨੀਆਂ ਨੂੰ ਅਨਾਜ ਪੈਦਾ ਕਰਕੇ ਦੇਣ ਵਾਲਾ ਪੰਜਾਬ ਅੱਜ ਖੁਦ ਖੂਨ ਦੇ ਹੰਝੂ ਰੋ ਰਿਹਾ ਹੈ ਕਿਉਂਕਿ ਖੇਤਾਂ ਦਾ ਰਾਜਾ, ਨਸ਼ੇ ਨਾਲ ਮਰ ਰਿਹਾ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ।

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਨਸ਼ੇ ਦੇ ਵਪਾਰੀਆਂ ਨੇ ਇਕੱਲੇ ਸਿੱਖ ਸਮਾਜ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਤਾਂ ਦੂਜੇ ਸੂਬਿਆਂ ਦੇ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਸੀ। ਪਰ ਦੂਜੇ ਸੂਬਿਆਂ ਵਿਚ ਰਹਿੰਦੇ ਸਿੱਖ ਤਾਂ ‘ਚਿੱਟੇ’ ਦੇ ਪ੍ਰਭਾਵ ਹੇਠਾਂ ਨਹੀਂ ਹਨ। ਦੂਜੀ ਗੱਲ, ਪੰਜਾਬ ਵਿਚ ਰਹਿੰਦਾ ਹਿੰਦੂ ਭਾਈਚਾਰਾ ਵੀ ‘ਚਿੱਟੇ’ ਦੇ ਪ੍ਰਭਾਵ ਹੇਠਾਂ ਆਇਆ ਹੋਇਆ ਹੈ। ਹਿੰਦੂ ਸਮਾਜ ਦੇ ਨੌਜਵਾਨ ਵੀ ਨਸ਼ੇ ਦਾ ਸ਼ਿਕਾਰ ਹੋ ਕੇ ਮਰ ਰਹੇ ਹਨ। ਹੁਣ ਇੱਥੇ ਕਿਹਾ ਜਾ ਸਕਦਾ ਹੈ ਕਿ ਇਕੱਲੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਨਾ ਕਿ ਸਿੱਖ ਜਾਂ ਹਿੰਦੂ ਨੌਜਵਾਨਾਂ ਨੂੰ ਨਿਸ਼ਾਨੇ ਤੇ ਰੱਖ ਕੇ।

ਜਿੱਥੋਂ ਤੱਕ ਸਰਹੱਦੀ ਖ਼ੇਤਰ ਦੀ ਗੱਲ ਹੈ ਤਾਂ ਜੰਮੂ-ਕਸ਼ਮੀਰ ਅਤੇ ਰਾਜਸਥਾਨ ਦਾ ਬਹੁਤ ਸਾਰਾ ਹਿੱਸਾ ਵੀ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ਪਰ! ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਨੌਜਵਾਨਾਂ ਵਿਚ ‘ਚਿੱਟੇ’ ਦੀ ਆਦਤ ਮਿਲਣ ਦਾ ਰੁਝਾਨ ਸਾਹਮਣੇ ਨਹੀਂ ਆਇਆ। ਫਿਰ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ?

ਇਸ ਵਿਸ਼ੇ ਦੀ ਗੰਭੀਰ ਜਾਂਚ ਹੋਣੀ ਚਾਹੀਦੀ ਹੈ ਅਤੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਸਖ਼ਤ ਕਦਮ ਪੁੱਟਣੇ ਚਾਹੀਦੇ ਹਨ ਤਾਂ ਕਿ ਸਹੀ ਕਾਰਨਾਂ ਦੀ ਪੜਚੋਲ ਕੀਤੀ ਜਾ ਸਕੇ।


ਸੋਨੇ ਨਾਲ ਭਰੀ ਹੋਈ ਗਾਗਰ ਕਿਵੇਂ ਪ੍ਰਗਟ ਕੀਤੀ ਜਾਂਦੀ ਹੈ

$
0
0

ਕਾਤਰੋ ਧੂਰੀ ਦੇ ਨਜ਼ਦੀਕ ਇੱਕ ਕਸਬਾ ਹੈ। ਮਈ 2016 ਵਿੱਚ ਇਸ ਕਸਬੇ ਦੇ ਬੱਸ ਸਟੈਂਡ ਦੇ ਨਜ਼ਦੀਕ ਤਿੰਨ ਠੱਗ ਜੋਤਸ਼ੀਆਂ ਨੇ ਇੱਕ ਦੁਕਾਨ ਕਿਰਾਏ ਤੇ ਲਈ। ਇਸ ਵਿਚਕਾਰ ਪਰਦਾ ਕਰਕੇ ਉਨ੍ਹਾਂ ਨੇ ਦੋ ਕੈਬਨ ਤਿਆਰ ਕਰ ਲਏ ਇਸ ਤੋਂ ਬਾਅਦ ਉਨ੍ਹਾਂ ਨੇ ਚਾਰ ਸੇਬਾਂ ਦੀਆਂ ਖਾਲੀ ਪੇਟੀਆਂ ਲਈਆਂ। ਇਨ੍ਹਾਂ ਪੇਟੀਆਂ ਉੱਪਰ ਲਾਲ ਕੱਪੜਾ ਪਾ ਕੇ ਅੱਗੇ ਰੱਖਣ ਵਾਲੀਆਂ ਚੋਕੀਆਂ ਤਿਆਰ ਕੀਤੀਆਂ ਗਈਆਂ। ਜੋਤਸ਼ੀਆਂ ਨੇ ਆਪਣੀ ਕੱਚੀ ਰਿਹਾਇਸ਼ ਕਿਸੇ ਹੋਰ ਥਾਣੇ ਦੇ ਸ਼ਹਿਰ ਮਲੇਰਕੋਟਲਾ ਵਿਖੇ ਕਰ ਲਈ। ਦੁਕਾਨ ਤੇ ਇੱਕਾ-ਦੁੱਕਾ ਗਾਹਕ ਆਉਣ ਲੱਗ ਪਏ ਜੋਤਿਸ਼ੀ ਜੀ ਦੀ ਨਜ਼ਰ ਹਮੇਸ਼ਾ ਮਾਲ ਦਾਰ ਅਸਾਮੀਆਂ ਲੱਭਣ ਤੇ ਲੱਗੀ ਰਹਿੰਦੀ ਸੀ। ਇੱਕ ਦਿਨ ਉਜਾਗਰ ਸਿੰਘ ਨਾਂ ਦਾ ਇੱਕ ਵਿਅਕਤੀ ਉਨ੍ਹਾਂ ਕੋਲ ਆਇਆ ਕਹਿਣ ਲੱਗਿਆ ‘‘ਮੈਂ ਤੂੜੀ ਦਾ ਕਾਰੋਬਾਰ ਕਰਦਾ ਹਾਂ ਪਰ ਅੱਜਕੱਲ੍ਹ ਸਾਡਾ ਧੰਦਾ ਮੰਦਾ ਚੱਲ ਰਿਹਾ ਹੈ, ਜੋਤਿਸ਼ੀ ਜੀ ਕੋਈ ਉਪਾਅ ਕਰੋ।’’ ਜੋਤਿਸ਼ੀ ਜੀ ਨੇ 700 ਸੋ ਰੁਪਿਆ ਉਸ ਤੋਂ ਉਸਦਾ ਹੱਥ ਦੇਖਣ ਦੇ ਵਸੂਲ ਕਰ ਲਏ। ਹੱਥ ਦੇਖ ਕੇ ਕਹਿਣ ਲੱਗੇ ਤੈਨੂੰ ਕਾਰੋਬਾਰ ਕਰਨ ਦੀ ਕੀ ਜ਼ਰੂਰਤ ਹੈ ਤੂੰ ਤਾਂ ਪਹਿਲਾਂ ਹੀ ਬਹੁਤ ਅਮੀਰ ਆਦਮੀ ਹੈ। ਤੇਰੇ ਘਰ ਵਿੱਚ ਤਾਂ ਸੋਨੇ ਹੀਰਿਆਂ ਨਾਲ ਭਰੀ ਹੋਈ ਗਾਗਰ ਦੱਬੀ ਹੋਈ ਹੈ। ਇਹ ਪ੍ਰਗਟ ਕਰਨੀ ਪਵੇਗੀ ਚਾਰ ਕੁ ਦਿਨ ਉਸਦੇ ਘਰ ਜਾ ਕੇ ਧੂਫ਼ ਬੱਤੀ ਲਾਉਂਦੇ ਰਹੇ ਚੌਥੇ ਦਿਨ ਨਿਸ਼ਾਨ ਲਗਾ ਦਿੱਤੇ ਅਤੇ ਚਾਰੇ ਪਾਸੇ ਡੱਕੇ ਗੱਡ ਕੇ ਖੰਮਣੀ ਬੰਨ ਦਿੱਤੀ। ਅਤੇ ਪਰਿਵਾਰ ਨੂੰ ਹੁਕਮ ਦਿੱਤਾ ਗਿਆ ਕਿ ਤੁਸੀਂ ਇਸ ਸਥਾਨ ਤੇ ਤਿੰਨ ਫੁੱਟ ਡੁੰਘਾ ਟੋਆ ਪੁੱਟਣਾ ਹੈ ਪਰਿਵਾਰ ਦੇ ਤਿੰਨ ਜੀਅ ਟੋਆ ਪੁੱਟਣ ਲੱਗ ਗਏ। ਇਸ ਕੰਮ ਲਈ ਸਮਾਂ ਰਾਤੀ 12ਵਜੇਂ ਦਾ ਨਿਸ਼ਚਿਤ ਕੀਤਾ ਗਿਆ ਤਾਂ ਜੋ ਆਲੇ-ਦੁਆਲੇ ਦੇ ਹੋਰ ਲੋਕਾਂ ਨੂੰ ਇਸ ਗੱਲ ਦੀ ਭਿਣਕ ਨਾ ਪਵੇ। ਟੋਏ ਵਿੱਚ ਲੱਛਮੀ ਜੀ ਦੀ ਫੋਟੋ ਰੱਖੀ ਗਈ ਧੂਫ਼ ਬੱਤੀ ਲਾਉਣ ਦੇ ਬਹਾਨੇ ਦੋ ਦਿਨਾਂ ਵਿੱਚ 60 ਹਜ਼ਾਰ ਰੁਪਿਆ ਲੈ ਲਿਆ ਅਤੇ ਨਾਲ ਹੀ ਸਮੱਗਰੀ ਦੀ ਲਿਸਟ ਫੜਾ ਦਿੱਤੀ ਇਸ ਲਿਸਟ ਵਿੱਚ 30 ਨਾਰੀਅਲ, ਧੂਫ਼ ਬੱਤੀ ਵਾਲੀ ਸਮੱਗਰੀ ਅਤੇ ਖਾਣ-ਪੀਣ ਲਈ ਬਦਾਮ, ਆਦਿ ਲਿਖੇ ਹੋਏ ਸਨ। ਪਰਿਵਾਰ ਦਾ ਮੁੱਖ ਮੈਂਬਰ ਸਮੱਗਰੀ ਖਰੀਦ ਲਿਆਇਆ ਅਤੇ ਜੋਤਿਸ਼ੀ ਜੀ ਨੇ ਆਪਣੀ ਦੁਕਾਨ ਵਿੱਚ ਢੇਰੀ ਕਰਵਾ ਲਈ। ਮੁੱਖ ਜੋਤਿਸ਼ੀ ਪਿਛਲੇ ਕੈਬਨ ਵਿੱਚ ਬੈਠਾ ਸੀ। ਉਹ ਅੰਦਰ ਤੋਂ ਮੰਤਰ ਪੜ੍ਹਕੇ ਬਾਹਰ ਜੋਤਿਸ਼ੀ ਜੀ ਨੂੂੰ ਨਾਰੀਅਲ ਫੜਾ ਦਿੰਦਾ ਸੀ। ਉਹ ਉਹਨਾਂ ਨਾਰੀਅਲਾਂ ਨੂੰ ਇੱਕ ਪਲਾਸਟਿਕ ਦੇ ਥੈਲੇ ਵਿੱਚ ਪਾ ਦਿੰਦਾ ਸੀ। ਇਸ ਤਰ੍ਹਾਂ ਵਾਰ-ਵਾਰ ਕੀਤਾ ਜਾਂਦਾ ਸੀ। ਨਾਰੀਅਲਾਂ ਨਾਲ ਭਰੀ ਹੋਈ ਬੋਰੀ ਦੋ ਜੋਤਿਸ਼ੀ ਅਤੇ ਘਰ ਦਾ ਮਾਲਕ ਲੈ ਕੇ ਘਰ ਨੂੰ ਰਵਾਨਾ ਹੋ ਗਏ ਅਤੇ ਰਾਤੀਂ ਸਾਢੇ 8ਵਜੇਂ ਇੱਕ ਜੋਤਿਸ਼ੀ ਜੀ ਟੋਏ ਵਿੱਚ ਉਤਰ ਗਿਆ ਅਤੇ ਪਾਠ ਪੂਜਾ ਕਰਨ ਲੱਗ ਪਿਆ। ਦੂਸਰੇ ਜੋਤਿਸ਼ੀ ਜੀ ਨੇ ਪਰਿਵਾਰ ਦੇ ਜੀਆਂ ਨੂੰ ਬਿਠਾ ਕੇ ਅੰਦਰ ਪਾਠ ਪੂਜਾ ਕਰਨਾ ਸ਼ੁਰੂ ਕਰ ਦਿੱਤਾ। ਟੋਏ ਵਿਚਲੇ ਜੋਤਿਸ਼ੀ ਜੀ ਪੂਜਾ ਕਰਦੇ ਹੋਏ ਵਾਰ-ਵਾਰ ਕਹਿ ਰਹੇ ਸਨ ਕਿ ‘‘ਕਾਲੀ ਮਾਤਾ ਪ੍ਰਗਟ ਹੋ! ਕਾਲੀ ਮਾਤਾ ਪ੍ਰਗਟ ਹੋ!’’ ਇਸ ਤਰ੍ਹਾਂ ਪਾਖੰਡ ਕਾਫੀ ਰਾਤ ਤੱਕ ਚੱਲਦਾ ਰਿਹਾ ਆਖ਼ਿਰ ਉਸਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਚੀਜ਼ ਬਹੁਤ ਸਖ਼ਤ ਹੈ ਗਾਗਰ ਪ੍ਰਗਟ ਨਹੀਂ ਹੋ ਰਹੀ ਹੈ। ਅੰਦਰ ਵਾਲੇ ਜੋਤਿਸ਼ੀ ਜੀ ਨੇ ਬਾਹਰ ਆ ਕੇ ਕਿਹਾ ਕਿ ਸੋਨੇ ਦੀਆਂ 11 ਟੂੰਮਾਂ ਕੱਚੀ ਲੱਸੀ ਵਿੱਚ ਪਾ ਕੇ ਲੈ ਕੇ ਆਓ ਸਿੱਟਾ ਦੇਣਾ ਪੜੇਗਾ। ਅਜਿਹਾ ਕੀਤਾ ਗਿਆ ਟੋਏ ਵਿਚਲੇ ਜੋਤਿਸ਼ੀ ਜੀ ਨੇ ਤਿੰਨ ਨਿਸ਼ਾਨ ਲਗਾ ਦਿੱਤੇ ਪਹਿਲੇ ਦੋ ਨਿਸ਼ਾਨਾਂ ਵਿੱਚੋਂ ਕੁੱਝ ਪ੍ਰਗਟ ਨਾ ਹੋਇਆ ਤੀਸਰੇ ਨਿਸ਼ਾਨ ਵਿੱਚੋਂ ਕਾਲੇ ਰੰਗ ਦੀ ਗਾਗਰ ਪ੍ਰਗਟ ਹੋ ਗਈ। ਪਰਿਵਾਰ ਦੇ ਜੀਆਂ ਨੂੰ ਟੋਏ ਕੋਲ ਹੀ ਬਿਠਾ ਲਿਆ ਗਿਆ ਘਰ ਵਾਲੀ ਬਹੁਤ ਡਰ ਗਈ ਸੀ। ਉਸਨੂੰ ਅਰਾਮ ਕਰਨ ਲਈ ਤੇ ਟੂੰਮਾਂ ਸਾਂਭਣ ਲਈ ਅੰਦਰਲੇ ਕਮਰੇ ਵਿੱਚ ਭੇਜ ਦਿੱਤਾ ਜਿਸ ਜੋਤਿਸ਼ੀ ਜੀ ਵਿੱਚ ਕਾਲੀ ਮਾਤਾ ਆ ਗਈ ਸੀ ਉਸਨੂੰ ਵੀ ਅਰਾਮ ਕਰਨ ਲਈ ਅੰਦਰ ਭੇਜ ਦਿੱਤਾ। ਸੰਯੁਕਤ ਪਰਿਵਾਰ ਦੇ ਕੁੱਝ ਜੀਅ ਉਥੇ ਪਹਿਲਾਂ ਹੀ ਸੁੱਤੇ ਪਏ ਸਨ। ਪਰਿਵਾਰ ਨੇ ਦੇਖਿਆ ਕਿ ਗਾਗਰ ਕਾਲੇ ਰੰਗ ਦੀ ਸੀ ਉਸ ਉਪਰ ਓਮ ਲਿਖਿਆ ਹੋਇਆ ਸੀ। ਬਾਹਰਲਾ ਜੋਤਿਸ਼ੀ ਕਹਿਣ ਲੱਗਿਆ ਕਿ ਗਾਗਰ ਬਹੁਤ ਸਖ਼ਤ ਹੈ ਇਸ ਵਿੱਚੋਂ ਸੱਪ ਵੀ ਨਿਕਲ ਸਕਦਾ ਹੈ ਅਤੇ 9 ਕਰੋੜ ਦੇ ਸੋਨੇ ਤੇ ਹੀਰੇ ਜਵਾਹਰਾਤ ਭਰੇ ਹੋਏ ਹਨ ਅਤੇ ਇਸ ਗਾਗਰ ਨੂੰ ਖੋਲਣ ਲਈ ਹਰਿਦੁਆਰ ਤੋਂ ਇੱਕ ਹੋਰ ਪੁਜਾਰੀ ਬੁਲਾਉਣਾ ਪਵੇਗਾ ਅਤੇ ਸਵਾ 11 ਲੱਖ ਰੁਪਿਆ ਖਰਚ ਆਵੇਗਾ।

ਜੋਤਿਸ਼ੀ ਜੀ ਗਾਗਰ ਅੰਦਰ ਲੈ ਆਏ ਅਤੇ ਇਸ ਨੂੰ ਲਾਲ ਕੱਪੜੇ ਵਿੱਚ ਵਲੇਟ ਕੇ ਬਹੁਤ ਸਾਰੀਆਂ ਗੱਠਾਂ ਮਾਰ ਦਿੱਤੀਆਂ ਗਈਆਂ। ਗਾਗਰ ਅਲਮਾਰੀ ਵਿੱਚ ਰੱਖ ਦਿੱਤੀ ਅਤੇ ਅਲਮਾਰੀ ਨੂੰ ਜ਼ਿੰਦਾ ਲੱਗਾ ਦਿੱਤਾ ਅਤੇ ਚਾਬੀ ਜੋਤਿਸ਼ੀ ਜੀ ਨੇ ਆਪਣੇ ਪਾਸ ਰੱਖ ਲਈ। ਤਰਕਸ਼ੀਲ ਸੁਸਾਇਟੀ ਨੇ ਇਨ੍ਹਾਂ ਠੱਗਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਸਹਾਇਤਾ ਲਈ ਬੇਨਤੀ ਕੀਤੀ ਪਰ ਜਿਵੇਂ ਹੁੰਦਾ ਹੈ ਪੰਜਾਬ ਪੁਲਿਸ ਸੁਸਤ ਹੁੰਦੀ ਹੈ ਅਤੇ ਸਮਾਂ ਖੁੰਝਾਅ ਦਿੰਦੀ ਹੈ। ਇਹ ਠੱਗ ਜੋਤਿਸ਼ੀ ਸਾਡੇ ਦੁਆਰਾ ਵਿਛਾਏ ਗਏ ਜਾਲ ਵਿੱਚੋਂ ਬਚ ਕੇ ਨਿਕਲ ਗਏ ਪਰ ਪਰਿਵਾਰ ਨੂੰ ਅਤੇ ਇਲਾਕੇ ਦੇ ਹੋਰ ਵੀ ਪਰਿਵਾਰਾਂ ਨੂੰ ਅਸੀਂ ਇਸ ਵੱਡੀ ਠੱਗੀ  ਤੋਂ ਬਚਾ ਲਿਆ।

ਤਰਕਸ਼ੀਲਾਂ ਨੂੰ ਕਿਵੇਂ ਪਤਾ ਲੱਗਿਆ

ਬਹੁਤ ਸਾਰੇ ਨੋਜੁਆਨ ਕਿਤਾਬਾਂ ਅਤੇ ਮੈਗਜ਼ੀਨਾਂ ਨੂੰ ਪੜ੍ਹ ਕੇ ਤਰਕਸ਼ੀਲ ਸੋਚ ਦੇ ਮਾਲਕ ਬਣੇ ਹੋਏ ਹਨ। ਅਜਿਹਾ ਹੀ ਇੱਕ ਨੋਜੁਆਨ ਸਰਬਜੀਤ ਵੀ ਕਾਤਰੋ ਬੱਸ ਸਟੈਂਡ ਤੇ ਦੁਕਾਨ ਕਰਦਾ ਸੀ। ਜਦੋਂ ਉਸਨੇ ਦੇਖਿਆ ਕਿ ਪਿੰਡ ਦਾ ਇੱਕ ਨੋਜੁਆਨ ਵਿਅਕਤੀ ਜੋਤਿਸ਼ੀ ਜੀ ਦੀ ਦੁਕਾਨ ਤੇ ਚੱਕਰ ਲਾਉਂਦਾ ਰਹਿੰਦਾ ਹੈ ਉਸਨੇ ਪੁੱਛ ਲਿਆ ਕਿ ਜਾਗਰ ਸਿਆਂ ਤੂੰ ਕਿਉਂ ਘਬਰਾਇਆ ਹੋਇਆ ਹੈ ਉਹ ਕਹਿਣ ਲੱਗਿਆ ‘‘ਮੈਨੂੰ ਸਵਾ 11 ਲੱਖ ਰੁਪਏ ਦੀ ਲੋੜ ਹੈ। ਮੈਂ ਆਪਣਾ ਘਰ, ਟਰੈਕਟਰ, ਮੋਟਰਸਾਇਕਲ ਅਤੇ ਟੂੰਮਾਂ ਆਦਿ ਗਹਿਣੇ ਰੱਖਣ ਲਈ ਤਿਆਰ ਹਾਂ ਪਰ ਕੋਈ ਵੀ ਵਿਅਕਤੀ ਮੈਨੂੰ ਏਨੀ ਵੱਡੀ ਰਕਮ ਦੇਣ ਲਈ ਤਿਆਰ ਨਹੀਂ ਹੋ ਰਿਹਾ। ਕੁਝ ਦਿਨਾਂ ਦੀ ਖੇਡ ਹੈ ਮੈਂ ਬਹੁਤ ਅਮੀਰ ਆਦਮੀ ਬਣ ਜਾਵਾਂਗਾ ਸਭ ਦੀ ਪਾਈ-ਪਾਈ ਨਬੇੜ ਦਵਾਂਗਾ।’’ ਸਰਬਜੀਤ ਨੇ ਉਸ ਨੂੰ ਆਪਣੇ ਭਰੋਸੇ ਵਿੱਚ ਲੈ ਲਿਆ ਸਾਰਾ ਮਾਜਰਾ ਉਸ ਦੇ ਸਮਝ ਵਿੱਚ ਆ ਗਿਆ ਉਸਦੇ ਜਾਣ ਤੋਂ ਬਾਅਦ ਉਸਨੇ ਮੇਰੇ ਨਾਲ ਸੰਪਰਕ ਕਰ ਲਿਆ ਅਸੀਂ ਇਸ ਪਰਿਵਾਰ ਨੂੰ ਠੱਗੀ ਤੋਂ ਬਚਾਉਣ ਲਈ ਜੁਟ ਗਏ।

ਗਾਗਰ ਕਿਵੇਂ ਪ੍ਰਗਟ ਕੀਤੀ ਗਈ

ਜੋਤਿਸ਼ੀਆਂ ਨੇ ਮਲੇਰਕੋਟਲੇ ਤੋਂ ਇੱਕ ਗਾਗਰ ਮੁੱਲ ਲੈ ਲਈ ਉਸ ਉਪਰ ਕਾਲਾ ਰੰਗ ਫੇਰ ਦਿੱਤਾ। ਗਾਗਰ ਵਿੱਚ ਸੜਕਾਂ ਤੇ ਵਿਛਾਏ ਜਾਂਦੇ ਪੱਥਰ ਦੇ ਟੁੱਕੜੇ ਨੱਕੋ-ਨੱਕ ਭਰ ਦਿੱਤੇ ਗਏ। ਢੱਕਣ ਨੂੰ ਐਮਸੀਲ ਲਾ ਕੇ ਬੰਦ ਕਰ ਦਿੱਤਾ ਗਿਆ। ਨਾਰੀਅਲ ਘਰ ਲਿਜਾਣ ਲਈ 15 ਨਾਰੀਅਲ ਇਸ ਵਿੱਚੋਂ ਸੇਬਾਂ ਦੀਆਂ ਖਾਲੀ ਪੇਟੀਆਂ ਵਿੱਚ ਲੁਕੋ ਦਿੱਤੇ ਗਏ। ਬਾਕੀ 15 ਨਾਰੀਅਲ ਅਤੇ ਗਾਗਰ ਬੋਰੀ ਵਿੱਚ ਲੁਕਵੇ ਢੰਗ ਨਾਲ ਬੰਨ ਦਿੱਤੇ ਗਏ। ਬੋਰੀ ਟੋਏ ਵਿੱਚ ਲਿਜਾਕੇ ਰੱਖ ਦਿੱਤੀ ਗਈ। ਟੋਏ ਵਿੱਚ ਪਾਖੰਡ ਕਰਦੇ ਜੋਤਿਸ਼ੀ ਜੀ ਨੇ ਰਾਤ ਨੂੰ ਟੋਏ ਵਿੱਚ ਹੀ ਗਾਗਰ ਦੱਬ ਦਿੱਤੀ।

ਜੋਤਿਸ਼ੀਆਂ ਕੋਲ ਮੋਬਾਈਲ ਫੋਨ ਸਨ

ਉਹ ਆਏ ਹੋਰ ਗਾਹਕਾਂ ਤੋਂ ਉਨ੍ਹਾਂ ਦੀਆਂ ਫੋਟੋਆਂ ਅਤੇ ਰਿਹਾਇਸ਼ੀ ਸਬੂਤ ਆਦਿ ਲੈ ਲੈਂਦੇ ਸਨ ਅਤੇ ਇਨ੍ਹਾਂ ਦੇ ਨਾਂ ਤੇ ਸਿਮ ਜਾਰੀ ਕਰਵਾ ਲੈਂਦੇ ਸਨ। ਇਸ ਤਰ੍ਹਾਂ ਅਜਿਹੇ ਸਿਮਾਂ ਵਾਲੇ ਮੋਬਾਈਲ ਹੀ ਉਹ ਵਰਤੋਂ ਵਿੱਚ ਲਿਆਉਂਦੇ ਸਨ। ਵੱਡੀ ਵਾਰਦਾਤ ਤੋਂ ਬਾਅਦ ਇਹ ਇਨ੍ਹਾਂ ਸਿਮਾਂ ਨੂੰ ਕੱਢਕੇ ਸੁੱਟ ਦਿੰਦੇ ਸਨ।

ਸੋਨੇ ਦੀ ਚੋਰੀ ਕਿਵੇਂ ਰੁਕੀ

ਘਰ ਦੀਆਂ ਟੂੰਮਾਂ ਘਰ ਦੀ ਇਸਤਰੀ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੰਭਾਲ ਦਿੱਤੀਆਂ ਸਨ। ਇਸ ਲਈ ਉਹ ਚੋਰੀ ਹੋਣ ਤੋਂ ਬਚ ਗਈਆਂ। ਅਜਿਹੇ ਠੱਗ ਜੋਤਿਸ਼ੀ ਹਮੇਸ਼ਾਂ ਜਿਸ ਥਾਂ ਤੇ ਠੱਗੀ ਮਾਰਨੀ ਹੁੰਦੀ ਹੈ ਉਹ ਆਪਣੀ ਕੱਚੀ ਰਿਹਾਇਸ਼ ਕਿਸੇ ਹੋਰ ਥਾਣੇ ਦੇ ਇਲਾਕੇ ਵਿੱਚ ਰੱਖਦੇ ਹਨ। ਕਿਉਂਕਿ ਉਹ ਜਾਣਦੇ ਹਨ ਕਿ ਇੱਕ ਥਾਣੇ ਦੀ ਪੁਲਿਸ ਨੂੰ ਦੂਸਰੇ ਥਾਣੇ ਦੀ ਪੁਲਿਸ ਨਾਲ ਸੰਪਰਕ ਕਰਨ ਨੂੰ ਸਮਾਂ ਲੱਗਦਾ ਹੈ। ਇਹ ਗੱਲਾਂ ਉਹ ਆਪਣੇ ਆਪ ਨੂੰ ਬਚਾਉਣ ਲਈ ਕਰਦੇ ਹਨ।

ਰਾਤ ਦਾ ਸਮਾਂ ਅਨਪੜ ਪਰਿਵਾਰ ਕਾਲਾ ਰੰਗ ਅਤੇ ਕਾਲੀ ਸੁਆਹ

ਸੱਭ ਦਾ ਇਸਤੇਮਾਲ ਜੋਤਿਸ਼ੀ ਜੀ ਇਸ ਲਈ ਕਰਦੇ ਹਨ ਕਿਉਂਕਿ ਇਹ ਸਾਰੀਆਂ ਗੱਲਾਂ ਅੱਖਾਂ ਵਿੱਚ ਘੱਟਾ ਪਾਉਣ ਲਈ ਸਾਜਗਰ ਹੁੰਦੀਆਂ ਹਨ। ਗਾਗਰ ਨੂੰ ਐਮਸੀਲ ਨਾਲ ਬੰਦ ਕਰਨਾ ਲਾਲ ਕੱਪੜੇ ਦੀਆਂ ਕਾਫੀ ਸਾਰੀਆਂ ਗੱਠਾਂ ਮਰਵਾਉਣਾ ਉਨ੍ਹਾਂ ਜੋਤਿਸ਼ੀਆਂ ਨੂੰ ਸੁਰੱਖਿਅਤ ਭੱਜਣ ਲਈ ਵਕਫਾ ਵਧਾਉਂਦਾ ਹੈ।

ਕਾਰ ਸੇਵਾ ਦੇ ਨਾਮ ਤੇ ਬਾਬੇ ਕਰ ਰਹੇ ਨੇ ਬਿਜ਼ਨੈਸ

$
0
0

ਕਾਰ ਸੇਵਾ ਦੇ ਮੋਢੀ ਬਾਬਾ ਬੀਰਮ ਦਾਸ ਅਤੇ ਬਾਬਾ ਸ਼ਾਮ ਸਿੰਘ ਆਟਾ ਮੰਡੀ, ਅੰਮ੍ਰਿਤਸਰ  ਵਾਲੇ ਇਹਨਾਂ ਮਹਾਂਪੁਰਸ਼ਾਂ ਨੇ ਪੂਰਨ ਤੌਰ ਤੇ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਕਾਰਜ਼ ਆਰੰਭ ਕੀਤਾ । ਉਹਨਾਂ ਤੋਂ ਬਾਅਦ ਸੰਤ ਬਾਬਾ ਗੁਰਮੁਖ ਸਿੰਘ ਜੀ ਸੰਤ ਬਾਬਾ ਸਾਧੂ ਸਿੰਘ ਜੀ ਨੇ ਆਪਣਾ ਘਰ ਬਾਹਰ ਤਿਆਗ ਕਰਕੇ ਗੁਰਧਾਮਾਂ ਦੀ ਸੇਵਾ ਦੇ ਮਹਾਨ ਕੁੰਭ ਨੂੰ ਹੋਰ ਵਿਸ਼ਾਲ ਕਰ ਦਿੱਤਾ  । ਉਹਨਾਂ ਤੋਂ ਬਾਅਦ ਵੀ ਕਈ ਮਹਾਂਪੁਰਸ਼ਾ ਨੇ ਆਪਣਾ ਸਾਰਾ ਜੀਵਨ ਗੁਰਧਾਮਾਂ ਦੀ ਸੇਵਾ ਵਿਚ ਲਗਾ ਦਿੱਤਾ । ਹੁਣ ਜਿਵੇ ਸਮਾਂ ਤਬਦੀਲ ਹੋ ਰਿਹਾ ਹੈ ਉਸ ਤਰ੍ਹਾਂ ਕਾਰ ਸੇਵਾ ਵਾਲੇ ਬਾਬੇ ਵੀ ਬਦਲ ਚੁੱਕੇ ਹਨ।  ਉਹਨਾਂ ਨੇ ਗੁਰਧਾਮਾਂ ਦੀ ਸੇਵਾ ਦੇ ਨਾਲ ਆਪਣੇ ਮੋਟੀ ਕਮਾਈ ਕਰਨ ਲਈ ਸਕੂਲ ਕਾਲਜ ਆਦਿ ਹੋਰ ਸੰਸਥਾਵਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ । ਇਹ ਧੰਦੇ ਵਿਚ ਕਮਾਈ ਦੇ ਬਹੁਤ ਸਾਧਨ ਹਨ । ਇਹ ਲੋਕਾਂ ਨੂੰ ਧਰਮ ਦੇ ਨਾਮ ‘ਤੇ ਠੱਗ ਰਹੇ ਹਨ ।

ਕਈ ਸੰਸਥਾਵਾਂ ਨੇ ਕਾਰ ਸੇਵਾ ਦੇ ਨਾਮ ਤੇ ਇਤਿਹਾਸਕ ਪੁਰਾਤਨਤਾਂ ਵੀ ਖਤਮ ਕਰ ਦਿੱਤੀਆਂ ਹਨ ਇਹਨਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਇਆ ਜਾਣ ਵਾਲਾ ਇਤਿਹਾਸ ਖਤਮ ਕਰ ਦਿੱਤਾ ਹੈ, ਕੁਝ ਅਜਿਹੀਆਂ ਵੀ ਸੰਸਥਾਵਾਂ ਹਨ ਜਿੰਨਾਂ ਨੇ ਪੁਰਾਤਨਤਾਂ ਨੂੰ ਬਹਾਲ ਰੱਖਿਆ ਹੋਇਆ ਹੈ । ਜਦੋਂ ਕਾਰ ਸੇਵਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕਿਸੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸੇਵਾ ਸੌਂਪਦੀ ਹੈ ਤਾਂ ਉਸ ਸਮੇਂ ਕੀਤੇ ਜਾਣ ਵਾਲੇ ਮਤੇ ਵਿਚ ਲਿਖਿਆ ਹੁੰਦਾ ਹੈ ਕਿ ਸੇਵਾ ਦੌਰਾਨ ਟੋਕਰੀ/ ਗੋਲਕ ਆਦਿ ਰੱਖ ਕੇ ਪੈਸੇ ਇਕੱਠੇ ਨਹੀਂ ਕਰਨੇ । ਇਹ ਬਾਬੇ ਪੈਸਾ ਇਕੱਠਾ ਕਰਨ ਦੀ ਖਾਤਰ ਸੇਵਾ ਦੇ ਕਾਰਜ਼ ਦੇਰੀ ਨਾਲ ਨਾਲ ਕਰਵਾਉਂਦੇ ਹਨ, ਅਤੇ ਖੁਦ ਨਿੱਜੀ ਫਾਇਦਾ ਉਠਾਉਂਦੇ ਹਨ।

ਇਹ ਬਾਬੇ ਗੁਰਧਾਮਾਂ ਦੀ ਸੇਵਾ ਵੱਲ ਘੱਟ ਧਿਆਨ ਦਿੰਦੇ ਹਨ ਅਤੇ ਨਿੱਜੀ ਕਮਾਈ ਕਰਨ ਵਾਲੇ ਬਿਜ਼ਨੈਸ ਵੱਲ ਜ਼ਿਆਦਾ । ਲੋਕਾਂ ਵਿਚ ਇਹ ਪ੍ਰਚਾਰ ਕਰਦੇ ਹਨ ਕਿ ਦੂਜੇ ਸਕੂਲ ਸਿੱਖੀ ਦੇ ਪ੍ਰਚਾਰ ਵਿਚ ਧਿਆਨ ਘੱਟ ਦਿੰਦੇ ਹਨ ਸਾਡੇ ਸਕੂਲਾਂ ਵਿਚ ਧਰਮ ਨੂੰ ਪਹਿਲ ਤੇ ਅਧਾਰ ਤੇ ਪੜ੍ਹਾਇਆਂ ਜਾਂਦਾ ਹੈ ਅਤੇ ਸਾਡੇ ਸਕੂਲਾਂ ਵਿਚ ਪੜ੍ਹਾਈ ਜ਼ਿਆਦਾ ਕਰਵਾਈ ਜਾਂਦੀ ਹੈ । ਜਦਕਿ ਸਚਾਈ ਇਹ ਹੁੰਦੀ ਹੈ ਕਿ ਸਕੂਲ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਇਹ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ । ਇਹ ਆਪਣੇ ਸਕੂਲਾਂ ਦੇ ਬੱਚਿਆਂ ਨੂੰ ਬੋਰਡ ਦੀ ਪ੍ਰੀਖਿਆਂ ਦੌਰਾਨ ਨਕਲ ਵੀ ਅੰਦਰ ਖਾਤੇ ਖੁੱਲ ਕੇ ਕਰਵਾਉਂਦੇ ਹਨ । ਜਦੋਂ ਨਕਲ ਮਾਰ ਕੇ ਪੇਪਰ ਕੀਤੇ ਹੋਣਗੇ ਮੈਰਿਟ ਤਾਂ ਫਿਰ ਆ ਹੀ ਜਾਣੀ ਹੁੰਦੀ ਹੈ, ਫਿਰ ਇਹ ਬਾਬੇ ਵੱਡੇ-ਵੱਡੇ ਫਲੈਕਸ ਬੋਰਡ ਛਪਾ ਕੇ ਅਤੇ ਵੱਖ-ਵੱਖ ਪ੍ਰਚਾਰ ਕਰਨ ਦੇ ਮਾਧਿਅਮ ਰਾਹੀਂ ਆਪਣਾ ਪ੍ਰਚਾਰ ਕਰਦੇ ਹਨ ।

ਇਸ ਤੋਂ ਇਲਾਵਾ ਇਹਨਾਂ ਬਾਬਿਆਂ ਵੱਲੋਂ ਚਲਾਏ ਜਾਂ ਰਹੇ ਸਕੂਲਾਂ ਵਿਚ ਕੰਮ ਕਰਦੇ ਸਾਰੇ ਕਰਮਚਾਰੀਆਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਹੈ । ਇਹਨਾਂ ਦੇ ਸਕੂਲਾਂ ਵਿਚ ਦਸਵੰਧ ਦੇ ਨਾਮ ਲੁੱਟ ਕੀਤੀ ਜਾ ਰਹੀ ਹੈ। ਗੁਰੂੁ ਸਾਹਿਬਾਨ ਦੇ ਹੁਕਮ ਮੁਤਾਬਿਕ ਤਨ, ਮਨ, ਅਤੇ ਧਨ ਦਾ ਦਸਵੰਧ ਦੇਣਾ ਸਿੱਖ ਧਰਮ ਦੀ ਮਰਯਾਦਾ ਹੈ, ਜ਼ਬਰਦਸਤੀ ਨਹੀਂ । ਇਹਨਾਂ ਦੇ ਸਕੂਲਾਂ ਵਿਚ ਦਸਵੰਧ ਨਾਮੀ ਖਾਤਾ ਖੋਲ ਕੇ ਹਰੇਕ ਮੁਲਾਜਮ ਦੀ 10 ਪ੍ਰਤੀਸ਼ਤ ਤਨਖਾਹ ਜ਼ਬਰਦਸਤੀ ਕੱਟ ਲਈ ਜਾਂਦੀ ਹੈ ਉਹ ਵੀ ਮੁਲਾਜਮ ਦੀ ਸਹਿਮਤੀ ਤੋਂ ਬਗੈਰ, ਜੇਕਰ ਕਰਮਚਾਰੀ ਸਹਿਮਤ ਹੈ ਤਾਂ ਫਿਰ ਠੀਕ ਗੱਲ ਹੈ ਜੇਕਰ ਨਹੀਂ ਤਾਂ ਫਿਰ ਇਹ ਉਸ ਨਾਲ ਵੀ ਧੱਕਾ ਕਰੀ ਜਾਂਦੇ ਹਨ । ਯੋਗਤਾ ਮੁਤਾਬਿਕ ਬਣਦੀ ਤਨਖਾਹ ਤੋਂ ਵੀ ਘੱਟ ਦੇਣੀ ਅਤੇ ਦੂਜੇ ਪਾਸੇ ਦਸਵੰਧ ਦਾ ਬਹਾਨਾਂ ਬਣਾ ਕੇ ਮੁਲਾਜਮਾਂ ਨੂੰ ਹਰੇਕ ਪਾਸੇ ਤੋਂ ਲੁੱਟਦੇ ਹਨ ।

ਹੁਣ ਜ਼ਿਆਦਾਤਰ ਬਾਬਿਆਂ ਨੇ ਕਾਰ ਸੇਵਾ ਟਰੱਸਟ ਬਣਾ ਲਏ ਹਨ । ਇਹਨਾਂ ਟਰੱਸਟਾਂ ਵਿਚ ਬਹੁਤ ਜ਼ਿਆਦਾ ਇਹ ਬਾਬੇ ਹੇਰਾਫੇਰੀ ਕਰਦੇ ਹਨ । ਇਹਨਾਂ ਬਾਬਿਆਂ ਨੇ ਮਹਿੰਗੇ ਚਾਰਟਡ ਅਕਾਊਂਟੈਂਟ ਰੱਖੇ ਹੋਏ ਹਨ ਜਿਹੜੇ ਇਹਨਾਂ ਨੂੰ ਚੋਰ ਮੋਰੀਆਂ ਵਾਲੇ ਰਾਹ ਦੱਸਦੇ ਹਨ । ਬਾਬਿਆਂ ਨੇ ਨਾਮ ਚੈਰੀਟੇਬਲ ਟਰੱਸਟ ਸਥਾਪਤ ਕਰ ਲਏ ਹਨ, ਪਰ ਠੱਗੀ ਸਭ ਤੋਂ ਵੱਡੀ ਮਾਰਦੇ ਹਨ । ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਭਰਮਾਉਣ ਵਾਸਤੇ ਇਹ ਬਾਬੇ ਪ੍ਰਚਾਰ ਕਰਦੇ ਹਨ ਕਿ ਅਸੀਂ ਸ਼ਹਿਰ ਦੀਆਂ ਵੱਡੀਆਂ ਅਕੈਡਮੀਆਂ ਅਤੇ ਸਕੂਲਾਂ ਨਾਲੋ ਘੱਟ ਪੈਸੇ ਲੈ ਕੇ ਬੱਚਿਆਂ ਨੂੰ ਪੜ੍ਹਾਈ ਕਰਵਾ ਰਹੇ ਹਾਂ ਪਰ ਇਹਨਾਂ ਦਾ ਦਾਅਵਾ ਹੁੰਦਾ ਇਸ ਗੱਲ ਦੇ ਬਿਲਕੁਲ ਉਲਟ ਹੈ।

ਵਿਦੇਸ਼ੀ ਨਾਗਰਿਕਾਂ ਨੂੰ ਭਰਮਾ ਕਿ ਇਹ ਬਾਬੇ ਆਪਣੇ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਸਪਾਸਰ ਕਰਵਾਉਂਦੇ ਹਨ ਅਤੇ ਪੰਜਾਬ ਵਿਚ ਪ੍ਰਚਾਰ ਕਰਦੇ ਹਨ ਕਿ ਸਾਡੇ ਸਕੂਲ ਕਾਲਜ ਵਿਚ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਮੁਫਤ ਪੜ੍ਹਾਏ ਜਾ ਰਹੇ ਹਨ । ਇਹ ਬਾਬੇ ਜਿੰਨੇ ਵੀ ਦੇਸ਼ਾਂ ਵਿਚ ਜਾਂਦੇ ਹਨ ਉਹਨਾਂ ਦੇਸ਼ਾਂ ਵਿਚ ਉਹੀ ਬੱਚਿਆਂ ਦੀਆਂ ਲਿਸਟਾਂ ਦਿਖਾਈ ਜਾਂਦੇ ਹਨ ਅਤੇ ਹਰੇਕ ਬੰਦੇ ਕੋਲੋ ਪੈਸੇ ਇਕੱਠੇ ਕਰੀ ਜਾ ਰਹੇ ਹਨ । ਸਕੂਲਾਂ/ ਕਾਲਜਾਂ ਵਿਚ ਮੁਫਤ ਪੜ੍ਹਦੇ ਹੋਏ ਬੱਚਿਆਂ ਦਾ ਖਰਚਾਂ ਤਾਂ ਵਿਦੇਸ਼ਾ ਦੀਆਂ ਤੋਂ ਸੰਗਤਾਂ ਅਦਾ ਕਰਦੀਆਂ ਹਨ, ਫਿਰ ਇਹਨਾਂ ਦਾ ਮੁਫਤ ਪੜ੍ਹਾਈ ਵਿਚ ਕੀ ਸਹਿਯੋਗ ? ਸੰਗਤਾਂ ਨੂੰ ਹਰ ਪੱਖੋਂ ਗੁੰਮਰਾਹ ਕਰ ਰਹੇ ਹਨ ।

ਜੇਕਰ ਦਾਨੀ ਸੱਜਣ ਸਿੱਧੇ ਤੌਰ ਤੇ ਆਪ ਬੱਚਿਆਂ ਦੀ ਚੋਣ ਕਰਕੇ ਉਹਨਾਂ ਦੀ ਫੀਸ ਅਦਾ ਕਰਨ ਤਾਂ ਜ਼ਿਆਦਾ ਵਧੀਆਂ ਹੋਵੇਗਾ । ਇਸ ਨਾਲ ਇਹਨਾਂ ਬਾਬਿਆਂ ਦਾ ਗੋਰਖ ਧੰਦਾ ਬੰਦ ਹੋ ਜਾਵੇਗਾ।

ਸਕੂਲਾਂ ਕਲਾਜਾਂ ਦੇ ਸਲਾਨਾ ਇਨਾਮ ਵੰਡ ਸਮਾਗਮ ਤੇ ਇਹਨਾਂ ਬਾਬਿਆਂ ਨੇ ਵੱਡਾ ਸਿਆਸੀ ਲੀਡਰ ਬੁਲਾ ਕੇ ਲੋਕਾਂ ਵਿਚ ਆਪਣੀ ਵਾਹ-ਵਾਹ ਖੱਟਦੇ ਹਨ ਅਤੇ ਉਸ ਸਿਆਸੀ ਲੀਡਰ ਨੂੰ ਰਵਾਨਾ ਹੋਣ ਸਮੇਂ ਨਾਲ ਹੀ ਕੋਈ ਕੰਮ ਵਾਲੀ ਚਿੱਠੀ ਦੇ ਦਿੰਦੇ ਹਨ । ਇਹ ਬਾਬੇ ਸਾਰੇ ਸਿਆਸੀ ਨੇਤਾਵਾਂ ਨਾਲ ਸਬੰਧ ਰੱਖਦੇ ਹਨ । ਇਹਨਾਂ ਬਾਬਿਆਂ ਨੇ ਲੀਡਰਾਂ ਅਤੇ ਵੱਡੇ ਅਫਸਰਾਂ ਦੇ ਸਬੰਧਿਤ ਬੰਦਿਆਂ ਨਾਲ ਰਾਬਤਾ ਰੱਖਿਆਂ ਹੁੰਦਾ ਹੈ ।

ਸੱਭ ਤੋਂ ਵੱਧ ਸਿਆਸਤ ਵੀ ਡੇਰਿਆਂ ਵਿਚ ਹੁੰਦੀ ਹੈ । ਇਹਨਾਂ ਡੇਰਿਆਂ ਵਿਚ ਆਉਂਦੀਆਂ ਬੀਬੀਆਂ/ਭੈਣਾਂ ਨੂੰ ਇਹਨਾਂ ਬਾਬਿਆਂ ਦੇ ਸੇਵਾਦਾਰ ਗਲਤ ਨਜ਼ਰ ਨਾਲ ਤੱਕਦੇ ਹਨ, ਇਹ ਬਿਲਕੁਲ ਸਚਾਈ ਹੈ । ਇਹਨਾਂ ਡੇਰਿਆਂ ਵਿਚ ਧੜੇਬੰਦੀ ਅਤੇ ਈਰਖਾ ਸਭ ਤੋਂ ਵੱਧ ਹੁੰਦੀ ਹੈ । ਜਿਹੜੇ ਲੋਕ ਡੇਰਾ ਵਾਦ ਦਾ ਵਿਰੋਧ ਕਰਦੇ ਹਨ ਉਹ ਬਿਲਕੁਲ ਠੀਕ ਗੱਲ ਹੈ । ਇਹਨਾਂ ਡੇਰਿਆਂ ਇੱਕ ਗੱਲ ਸਭ ਤੋਂ ਅਹਿਮ ਹੁੰਦੀ ਹੈ ਕਿ ਇਹ ਡੇਰੇ ਦੀ ਮਾੜੀ ਗੱਲ ਕਦੇ ਵੀ ਬਾਹਰ ਨਹੀਂ ਆਉਣ ਦਿੰਦੇ ਬਲਕਿ ਉਸ ਨੂੰ ਡੇਰੇ ਅੰਦਰ ਹੀ ਦਬਾ ਦਿੱਤਾ ਜਾਂਦਾ ਹੈ । ਇਹਨਾਂ ਦੇ ਖਾਸ ਸੇਵਾਦਾਰ ਐਸੋ ਅਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ । ਇਹਨਾਂ ਕਈ ਸੇਵਾਦਾਰ ਵੀ ਨਸ਼ੇ ਦਾ ਸੇਵਨ ਕਰਦੇ ਹਨ । ਜੇਕਰ ਇਹਨਾਂ ਦੇ ਕਿਸੇ ਸੇਵਾਦਾਰ ਨਾਲ ਗੁਰਬਾਣੀ ਦੀ ਗੱਲ ਕੀਤੀ ਜਾਵੇ ਤਾਂ ਉਸ ਪੱਖੋਂ ਜ਼ਿਅਦਾਤਰ ਇਹ ਕੋਰੇ ਸਾਫ ਹੁੰਦੇ ਹਨ ।

ਹੁਣ ਦੇ ਬਾਬੇ ਸਮੇਂ ਦੇ ਨਾਲ ਬਦਲੇ ਰਹਿੰਦੇ ਹਨ । ਇਹਨਾਂ ਨੇ ਜਿਵੇ ਕੋਈ ਵੱਖਰਾ ਜਿਹੜਾ ਕੰਮ ਕਰਨਾ ਹੁੰਦਾ ਹੈ ਜਿਸ ਨਾਲ ਇਹਨਾਂ ਨੂੰ ਪੈਸਾ ਚੰਗਾ ਇਕੱਠਾ ਹੋ ਸਕੇ । ਪੰਜਾਬ ਵਿਚ ਪ੍ਰਚਾਰ ਕਰਨਾ ਹੈ ਕਿ ਸਾਰੇ ਕਾਰਜ਼ ਸੰਗਤਾਂ ਦੇ ਸਹਿਯੋਗ ਨਾਲ ਮੁਫਤ ਕੀਤੇ ਜਾ ਰਹੇ ਹਨ । ਇਸ ਨਾਲ ਵਿਦੇਸ਼ ਦੀਆਂ ਸੰਗਤਾਂ ਵੀ ਪ੍ਰਭਾਵਿਤ ਹੋ ਜਾਂਦੀਆਂ ਹਨ ਅਤੇ ਖੁੱਲਾ ਪੈਸਾ ਭੇਜੀਆਂ ਹਨ ।

ਵਿਦੇਸ਼ ਵਿਚੋਂ ਆਉਣ ਵਾਲੇ ਸਰਧਾਲੂ ਦੀ ਡੇਰੇ ਵਿਚ ਚੰਗੀ ਸੇਵਾ ਕੀਤੀ ਜਾਂਦੀ ਹੈ ਜੇਕਰ ਕੋਈ ਆਮ ਬੰਦਾ ਆ ਜਾਵੇ ਤਾਂ ਉਸ ਕਿਹਾ ਜਾਂਦਾ ਹੈ ਕਿ ਇੰਤਜ਼ਾਰ ਕਰੋ ਬਾਬਾ ਜੀ ਮੀਟਿੰਗ ਕਰ ਰਹੇ ਹਨ ਜਾਂ ਅਜੇ ਮਿਲ ਨਹੀਂ ਸਕਦੇ । ਵਿਦੇਸ਼ਾਂ ਵਾਲਿਆਂ ਲਈ ਲੱਖ ਦੋ ਲੱਖ ਰੁਪਏ ਆਮ ਜਿਹੀ ਗੱਲ ਹੁੰਦੀ ਹੈ,  ਪਰ ਇਹਨਾਂ ਨੂੰ ਇਸ ਤਰੀਕੇ ਨਾਲ ਚੰਗਾਂ ਧਨ ਇਕੱਠਾ ਹੋ ਜਾਂਦਾ ਹੈ ।
ਬੇ ਗਿਣਤ ਕਾਰ ਸੇਵਾ ਵਾਲੇ ਬਾਬੇ ਪਿੰਡਾਂ ਵਿਚ ਹਾੜੀ ਸਾਉਣੀ ਦੇ ਸੀਜਨ ਵਿਚ ਬੋਰੀਆਂ ਲੈ ਕੇ ਚੰਗੀ ਉਗਰਾਹੀ ਕਰਦੇ ਹਨ । ਕਈ ਅਜਿਹੀਆਂ ਵੀ ਸੰਸਥਾ ਹਨ ਜਿੰਨੇ ਵੱਲੋਂ ਕੋਈ ਉਗਰਾਹੀ ਨਹੀਂ ਕੀਤੀ ਜਾਂਦੀ ਬਲਕਿ ਸੰਗਤ ਖੁਦ ਆਪ ਆਣ ਕੇ ਰਸਦਾਂ ਆਦਿ ਖੁਦ ਪਹੁੰਚ ਕਰਦੀਆਂ ਹਨ ।

ਵਿਦੇਸ਼ਾਂ ਤੋਂ ਚੰਗਾ ਪੈਸਾ ਇਕੱਠਾ ਕਰਕੇ ਇਹ ਆਪਣੇ ਡੇਰੇ ਦੀਆਂ ਜਾਇਦਾਦਾਂ ਬਣਾਈ ਜਾ ਰਹੇ ਹਨ । ਇਹਨਾਂ ਦੀ ਹਰ ਚੰਗੀ ਜ਼ਮੀਨ ਤੇ ਅੱਖ ਰਹਿੰਦੀ ਹੈ ਕਿ ਸਾਨੂੰ ਇਹ ਜ਼ਮੀਨ ਕਿਸੇ ਵੀ ਤਰੀਕੇ ਨਾਲ ਹਾਸਿਲ ਹੋ ਜਾਵੇ ।

ਹੁਣ ਸਮੇਂ ਵਿਚ ਬਦਲਾਅ ਆ ਰਿਹਾ ਹੈ ਲੋਕਾਂ ਪਹਿਲਾਂ ਨਾਲੋ ਕਾਫੀ ਪੜ੍ਹੇ ਲਿਖੇ ਹਨ । ਇਹਨਾਂ ਬਾਬਿਆਂ ਪਿੱਛੇ ਘੱਟ ਲੱਗ ਰਹੇ ਹਨ, ਪਰ ਕੁਝ ਅਜੇ ਵੀ ਲੋਕ ਇਹਨਾਂ ਬਾਬਿਆਂ ਦੀ ਸ਼ਰਨ ਵਿਚ ਜਾਂਦੇ ਹਨ । ਸਿੱਖ ਸਿਧਾਂਤ ਅਨੁਸਾਰ ਸਿੱਖਾਂ ਨੂੰ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਮੰਨਣਾ ਚਾਹੀਦਾ ਹੈ ਨਾਂ ਕਿ  ਦੇਹਧਾਰੀ ਬਾਬਿਆਂ ਨੂੰ । ਇਹਨਾਂ ਬਾਬਿਆਂ ਨੇ ਜਿਵੇ ਪੰਜਾਬ ਵਿਚ ਡੇਰਾਵਾਦ ਮਸ਼ਹੂਰ ਕੀਤਾ ਹੈ ਹਰ ਇੱਕ ਡੇਰੇ ਵਿਚ ਵੱਖਰੀ ਮਰਿਯਾਦਾ ਚਲਾਈ ਹੋਈ ਜੋ ਕਿ ਸਿੱਖ ਕੌਮ ਲਈ ਘਾਤਕ ਸਿੱਧ ਹੋਵੇਗੀ । ਸਿੱਖਾਂ ਨੂੰ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਰਹਿਤ ਮਰਿਯਾਦਾ ਮੰਨਣੀ ਚਾਹੀਦੀ ਹੈ । ਬੇਸ਼ੱਕ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਧਰਮ ਦੇ ਪ੍ਰਚਾਰ ਨਾਲੋਂ ਸਿਆਸਤ ਦਾ ਵੱਧ ਬੋਲ ਬਾਲਾ ਹੈ । ਇਹਨਾਂ ਅਖੌਤੀ ਆਗੂਆਂ ਨੂੰ ਚਾਹੀਦਾ ਹੈ ਸਿੱਖ ਧਰਮ ਨੁੰ ਉੱਚਾ ਮੰਨ ਕਿ ਸਿਆਸਤ ਕਰਨ ।

ਸੰਗਤਾਂ ਵੀ ਗੁੰਮਰਾਹ ਹੋ ਕੇ ਇਹਨਾਂ ਬਾਬਿਆਂ ਨੂੰ ਦਾਨ ਨਾ ਕਰਨ, ਸੰਗਤਾਂ ਪਹਿਲਾਂ ਖੁਦ ਚੰਗੀ ਤਰ੍ਹਾਂ ਆਪ ਇਹਨਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹਾਸਿਲ ਕਰਨ । ਉਪਰੰਤ ਸੰਗਤਾਂ ਨੂੰ ਸੋਚ ਸਮਝ ਕੇ ਉਹਨਾਂ ਬਾਬਿਆਂ ਨੂੰ ਦਾਨ ਕਰਨਾ ਚਾਹੀਦਾ ਹੈ ਜੋ ਅਸਲੀਤ ਵਿਚ ਸਭ ਕੰਮ ਠੀਕ ਤਰ੍ਹਾਂ ਕਰਵਾ ਰਹੇ ਹੋਣ । ਇਹਨਾਂ ਬਾਬਿਆਂ ਨੂੰ ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਵੀ ਸੰਭਾਲਣ ਦੀ ਵਿਸ਼ੇਸ ਲੋੜ ਹੈ । ਪ੍ਰਚਾਰਕਾਂ ਨੂੰ ਵਿਸ਼ੇਸ ਸਹਾਇਤਾ ਦੇਣੀ ਚਾਹੀਦੀ ਹੈ ਤਾਂ ਕਿ ਪ੍ਰਚਾਰਕ ਸਿੱਖੀ ਦਾ ਪ੍ਰਚਾਰ ਪੂਰੀ ਤਨ ਦੇਹੀ ਨਾਲ ਕਰਨ ਅਤੇ ਸਿੱਖੀ ਪੂਰੇ ਦੇਸ਼ ਵਿਦੇਸ਼ ਵਿਚ ਪ੍ਰਫੁਲਿਤ ਹੋਵੇ ।

ਆਪ ਦਾ ਕਾਟੋ ਕਲੇਸ਼

$
0
0

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਾਧ ਦੇ ਡੋਲੂ ਵਾਂਗ ਮਾਂਜ ਦਿੱਤੀ। ਉਸਨੇ ਪਹਿਲਾਂ ਡਾ. ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁੱਚਾ ਸਿੰਘ ਛੋਟੇਪੁਰ ਅਤੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਤੋਂ ਵੱਖ ਕਰ ਦਿੱਤਾ। ਹੁਣ ਸੁਖਪਾਲ ਸਿੰਘ ਖਹਿਰਾ ਉਪਰ ਤਲਵਾਰ ਚਲਾ ਕੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ। ਪਾਰਟੀ ਨੂੰ ਖੋਖਲਾ ਕਰ ਰਿਹਾ ਹੈ। ਹੁਣ ਬਠਿੰਡਾ ਦੀ ਵਾਲੰਟੀਅਰ ਕਾਨਫਰੰਸ ਪਾਰਟੀ ਵਿਚ ਦੂਜੀ ਵਾਰ ਦੋਫਾੜ ਪਾ ਕੇ ਸੇਹ ਦਾ ਤਕਲਾ ਗੱਡੇਗੀ। ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਪਾਰਟੀ ਲੀਡਰਸ਼ਿਪ ਵਿਚ ਤਰਥੱਲੀ ਮੱਚ ਗਈ ਹੈ। ਹੁਣ ਪਾਰਟੀ ਨੂੰ ਟੁੱਟਣ ਤੋਂ ਬਚਾਉਣਾ ਅਸੰਭਵ ਲੱਗਦਾ ਹੈ ਕਿਉਂਕਿ ਪਾਰਟੀ ਬਿਖਰਨ ਦੇ ਕਿਨਾਰੇ ਤੇ ਪਹੁੰਚ ਗਈ ਹੈ। ਹੁਣ ਭਾਵੇਂ ਇਹ ਪਾਰਟੀ ਦੋਫਾੜ ਵੀ ਨਾ ਹੋਵੇ ਪ੍ਰੰਤੂ ਇਸਦਾ ਭਵਿਖ ਖ਼ਤਰੇ ਵਿਚ ਪੈ ਗਿਆ ਹੈ। ਲੋਕ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਚੰਗਾ ਬਦਲ ਚਾਹੁੰਦੇ ਸਨ ਪ੍ਰੰਤੂ ਹੁਣ ਉਹ ਵੀ ਨਿਰਾਸ਼ਾ ਦੇ ਆਲਮ ਵਿਚ ਹਨ।

ਅਰਵਿੰਦ ਕੇਜਰੀਵਾਲ ਲਈ ਪਾਰਟੀ ਨੂੰ ਇਕਮੁੱਠ ਰੱਖਣਾ ਹੀ ਵੱਡੀ ਚਣੌਤੀ ਬਣ ਗਿਆ ਹੈ। ਵਿਧਾਨਕਾਰਾਂ ਵਿਚ ਅਸੰਤੋਸ਼ ਪੈਦਾ ਹੋ ਗਿਆ ਹੈ। ਉਹ ਚੁਪ ਗੁਪ ਬੈਠੇ ਹਨ। ਕੰਵਰ ਸਿੰਘ ਸੰਧੂ ਵਿਧਾਨਕਾਰ ਨੇ ਤਾਂ ਵਿਧਾਨਕਾਰ ਪਾਰਟੀ ਦੇ ਸਪੋਕਸਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੋਰ ਵੀ ਧਮਾਕੇ ਹੋਣ ਦੀ ਸੰਭਾਵਨਾ ਹੈ ਕਿਉਂਕਿ 9 ਵਿਧਾਨਕਾਰਾਂ ਨੇ ਇਹ ਫੈਸਲਾ ਵਾਪਸ ਲੈਣ ਦੀ ਧਮਕੀ ਦਿਤੀ ਸੀ, ਜਿਸਨੂੰ ਸਿਸੋਧੀਆ ਨੇ ਅਸਵੀਕਾਰ ਕਰ ਦਿੱਤਾ ਹੈ।  ਸੁਖਪਾਲ ਸਿੰਘ ਖਹਿਰਾ ਨੇ ਬਠਿੰਡੇ ਵਿਖੇ ਪਾਰਟੀ ਵਰਕਰਾਂ ਦੀ ਕਨਵੈਨਸਸ਼ਨ ਵੀ ਬੁਲਾ ਲਈ ਹੈ। ਇਹ ਠੀਕ ਹੈ ਕਿ ਵਿਧਾਨਕਾਰ ਪਾਰਟੀ ਵਿਚ ਪਹਿਲਾਂ ਹੀ ਦੋ ਧੜੇ ਕੰਮ ਕਰ ਰਹੇ ਹਨ।  ਇੱਕ ਧੜਾ ਸੁਖਪਾਲ ਸਿੰਘ ਖਹਿਰੇ ਨੂੰ ਹਟਾਉਣ ਤੇ ਖ਼ੁਸ਼ ਹੈ। ਦੂਜਾ ਧੜਾ ਖਹਿਰਾ ਦੇ ਹੱਕ ਵਿਚ ਡੱਟ ਗਿਆ ਹੈ। ਪ੍ਰੰਤੂ ਪਾਰਟੀ ਦੇ ਵਾਲੰਟੀਅਰ ਅਤੇ ਆਮ ਆਦਮੀ ਪਾਰਟੀ ਵਰਕਰ ਇਸ ਫੈਸਲੇ ਤੋਂ ਔਖੇ ਹਨ। ਇਸ ਲਈ ਕਿਸੇ ਵੀ ਸਮੇਂ ਪਾਰਟੀ ਵਿਚ ਕੋਈ ਧਮਾਕਾ ਹੋ ਸਕਦਾ ਹੈ। ਵਿਧਾਨਕਾਰ ਪਾਰਟੀ ਦੋਫਾੜ ਹੋਣਾ ਤਾਂ ਤਹਿ ਹੈ। ਪੰਜਾਬ ਦੇ ਲਗਪਗ ਅੱਧੇ ਜਿਲ੍ਹਿਆਂ ਦੇ ਪ੍ਹਧਾਨ ਅਤੇ ਹੋਰ ਅਹੁਦੇਦਾਰਾਂ ਨੇ ਪਿਛਲੇ ਦਿਨਾਂ ਵਿਚ ਅਸਤੀਫੇ ਦੇ ਦਿੱਤੇ ਹਨ। ਸਿਆਸੀ ਇਲਾਜ ਦਾ ਦਾਅਵਾ ਕਰਨ ਵਾਲੀ ਪਾਰਟੀ ਆਪ ਹੀ ਅਧਰੰਗ ਦਾ ਸ਼ਿਕਾਰ ਹੋ ਚੁੱਕੀ ਹੈ। ਪੰਜਾਬ ਨੇ ਮਈ 2014 ਦੀਆਂ ਲੋਕ ਸਭਾ ਚੋਣਾਂ ਵਿਚ 4 ਲੋਕ ਸਭਾ ਦੀਆਂ ਸੀਟਾਂ ਆਮ ਆਦਮੀ ਦੀ ਝੋਲੀ ਵਿਚ ਪਾਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇੱਜ਼ਤ ਹੀ ਨਹੀਂ ਰੱਖੀ ਸੀ, ਸਗੋਂ ਸਮੁੱਚੇ ਦੇਸ ਨੂੰ ਸੁਨੇਹਾ ਵੀ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਨੂੰ ਅਣਡਿਠ ਕਰਕੇ ਦੇਸ ਨੇ ਇਕ ਮੌਕਾ ਖੁੰਝਾ ਦਿੱਤਾ ਹੈ ਕਿਉਂਕਿ ਸਮੁੱਚੇ ਦੇਸ ਵਿਚੋਂ ਇਕ ਵੀ ਲੋਕ ਸਭਾ ਸੀਟ ਹੋਰ ਕਿਸੇ ਰਾਜ ਵਿਚੋਂ ਆਮ ਆਦਮੀ ਪਾਰਟੀ ਜਿੱਤ ਨਹੀਂ ਸਕੀ ਸੀ। ਅਰਵਿੰਦ ਕੇਜਰੀਵਾਲ ਵੀ ਲੋਕ ਸਭਾ ਦੀ ਚੋਣ ਬੁਰੀ ਤਰ੍ਹਾਂ ਹਾਰ ਗਿਆ ਸੀ। ਲੋਕ ਸਭਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਪਰਵਾਸੀਆਂ ਨੇ ਸਭ ਤੋਂ ਵੱਧ ਚੋਣ ਫੰਡ ਦਿੱਤਾ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਨੇ ਉਹ ਸਾਰਾ ਫੰਡ ਸਮੁੱਚੇ ਦੇਸ ਵਿਚਲੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੇ ਵਰਤ ਲਿਆ। ਪੰਜਾਬ ਦੇ ਉਮੀਦਵਾਰਾਂ ਨੂੰ ਧੇਲਾ ਵੀ ਨਹੀਂ ਦਿੱਤਾ। ਪਰਵਾਸੀ ਅਤੇ ਪੰਜਾਬੀਆਂ ਨੂੰ ਕੇਜਰੀਵਾਲ ਤੋਂ ਬਹੁਤ ਵੱਡੀਆਂ ਆਸਾਂ ਸਨ ਕਿਉਂਕਿ ਕੇਜਰੀਵਾਲ ਨੇ ਸਿੱਖ ਭਾਈਚਾਰੇ ਨਾਲ ਹਾਅਦਾ ਨਾਅਰਾ ਵੀ ਮਾਰਿਆ ਸੀ। ਇਸ ਤੋਂ ਬਾਅਦ ਇਹ ਆਸ ਬੱਝ ਗਈ ਸੀ ਕਿ ਪੰਜਾਬ ਵਿਧਾਨ ਸਭਾ ਦੀਆਂ 2016 ਵਿਚ ਹੋਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬੱਟ ਤੇ ਪਈ ਹੈ। ਪ੍ਰੰਤੂ ਅਰਵਿੰਦ ਕੇਜਰੀਵਾਲ ਜਿਸਨੇ ਆਮ ਆਦਮੀ ਪਾਰਟੀ ਇਨ੍ਹਾਂ ਵਾਅਦਿਆਂ ਨਾਲ ਬਣਾਈ ਸੀ ਕਿ ਇਹ ਪਾਰਟੀ ਰਵਾਇਤੀ ਪਾਰਟੀਆਂ ਨਾਲੋਂ ਵੱਖਰੀ ਹੋਵੇਗੀ। ਇਸ ਵਿਚ ਨਾ ਤਾਂ ਪਰਿਵਾਰਵਾਦ ਦਾ ਬੋਲਬਾਲਾ ਹੋਵੇਗਾ ਅਤੇ ਨਾ ਹੀ ਪਾਰਟੀ ਪਰਧਾਨ ਦੀ ਹੀ ਤੂਤੀ ਵੱਜੇਗੀ ਸਗੋਂ ਹਰ ਫੈਸਲਾ ਟਿਕਟਾਂ ਦੇਣ ਤੋਂ ਲੈ ਕੇ ਮੁੱਖ ਮੰਤਰੀ ਤੱਕ ਵਾਲੰਟੀਅਰਾਂ ਦਾ ਹੋਵੇਗਾ। ਯੋਜਨਾਵਾਂ ਮੁਹੱਲਵਾਈਜ ਵਾਲੰਟੀਅਰ ਬਣਾਉਣਗੇ। ਜਾਣੀ ਕਿ ਲੋਕਾਂ ਦੀ ਆਪਣੀ ਸਰਕਾਰ ਹੋਵੇਗੀ । ਆਮ ਲੋਕ ਇਕ ਕਿਸਮ ਨਾਲ ਸਰਕਾਰ ਵਿਚ ਭਾਈਵਾਲ ਹੋਣਗੇ।

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਸਾਰੇ ਸੀਨੀਅਰ ਨੇਤਾ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਨਿਗਾਹਾਂ ਲਾ ਕੇ ਬੈਠ ਗਏ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨੇਤਾਵਾਂ ਵਿਚ ਖਿਚੋਤਾਣ ਵੱਧ ਗਈ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਵੱਲ ਸਾਰੇ ਲਾਲਚੀ ਨਿਗਾਹਾਂ ਨਾਲ ਵੇਖ ਰਹੇ ਸਨ। ਮੁੱਖ ਮੰਤਰੀ ਦੀ ਕੁਰਸੀ ਲਈ ਸਾਜਸ਼ਾਂ ਸ਼ੁਰੂ ਹੋ ਗਈਆਂ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ, ਜਿਨ੍ਹਾਂ ਨੇ ਆਪਣੇ ਖ਼ੂਨ ਪਸੀਨੇ ਨਾਲ ਪਾਰਟੀ ਨੂੰ ਹੇਠਲੇ ਪੱਧਰ ਤੋਂ ਲੈ ਕੇ ਉਪਰ ਤੱਕ ਮਜ਼ਬੂਤ ਕੀਤਾ ਸੀ ਤਾਂ ਉਸਨੂੰ ਹੀ ਮਾਮੂਲੀ ਗੱਲ ਦਾ ਬਹਾਨਾ ਬਣਾਕੇ ਕਿ ਕਿਤੇ ਉਹ ਮੁੱਖ ਮੰਤਰੀ ਨਾ ਬਣ ਜਾਵੇ, ਇੱਕ ਸੀਨੀਅਰ ਲੀਡਰ ਅਤੇ ਲੋਕ ਸਭਾ ਦੇ ਮੈਂਬਰ ਦੇ ਕਹਿਣ ਉਪਰ ਪਾਰਟੀ ਵਿਚੋਂ ਮੱਖਣ ਵਿਚੋਂ ਵਾਲ ਕੱਢਣ ਦੀ ਤਰ੍ਹਾਂ ਬਾਹਰ ਦਾ ਰਸਤਾ ਵਿਖਾ ਦਿੱਤਾ। ਪੰਜਾਬੀਆਂ ਖਾਸ ਤੌਰ ਤੇ ਸਿੱਖ ਭਾਈਚਾਰੇ ਨੇ ਇਸਦਾ ਬੁਰਾ ਮਨਾਇਆ। ਇਹ ਫੈਸਲਾ ਕਰਕੇ ਕੇਜਰੀਵਾਲ ਨੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦਾ ਦਾਅਵਾ ਕਿਰਕਰਾ ਕਰ ਦਿੱਤਾ। ਸੁੱਚਾ ਸਿੰਘ ਛੋਟੇਪੁਰ ਵਰਗੇ ਗੁਰਸਿੱਖ ਅਤੇ ਇਮਾਨਦਾਰ ਸਿਆਸਤਦਾਨ ਦਾ ਬਦਲ ਇਕ ਸਿਆਸਤ ਦਾ ਅਨਾੜੀ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਬਣਾਕੇ ਪੰਜਾਬੀ ਸਿਆਸਤਦਾਨਾਂ ਦੀ ਹਿੱਕ ਤੇ ਮੂੰਗ ਦਲ ਦਿੱਤੀ। ਕੇਜਰੀਵਾਲ ਨੇ ਪ੍ਰਭਾਵ ਦਿੱਤਾ ਸੀ ਕਿ ਹਰ ਫੈਸਲੇ ਤੋਂ ਪਹਿਲਾਂ ਲੋਕਾਂ ਦੀ ਰਾਇ ਲਈ ਜਾਇਆ ਕਰੇਗੀ। ਕੇਜਰੀਵਾਲ ਦੇ ਇਸ ਫੈਸਲੇ ਤੋਂ ਬਾਅਦ ਜਦੋਂ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਆਈਆਂ ਤਾਂ ਹਰ ਵਾਲੰਟੀਅਰ ਵਿਧਾਨ ਸਭਾ ਦੀ ਟਿਕਟ ਦਾ ਦਆਵੇਦਾਰ ਬਣ ਬੈਠਾ। ਇਕ-ਇੱਕ ਹਲਕੇ ਵਿਚ 100-100 ਵਾਲੰਟੀਅਰ ਉਮੀਦਵਾਰ ਬਣ ਗਏ। ਟਿਕਟਾਂ ਦੀ ਵੰਡ ਵਿਚ ਮੁਲਾਹਜੇਦਾਰੀਆਂ ਅਤੇ ਪੈਸੇ ਦਾ ਬੋਲਬਾਲਾ ਰਿਹਾ। ਕਈ ਯੋਗ ਉਮੀਦਵਾਰ ਅਣਡਿਠ ਕਰ ਦਿੱਤੇ ਗਏ। ਵਾਲੰਟੀਅਰਾਂ ਦੇ ਪੱਲੇ ਕੁਝ ਨਹੀਂ ਪਿਆ ਸਗੋਂ ਦੂਜੀਆਂ ਪਾਰਟੀਆਂ ਵਿਚੋਂ ਆਏ ਅਹੁਦਿਆਂ ਦੇ ਭੁੱਖੇ ਮੌਕਾ ਪ੍ਰਸਤ ਸਿਆਸਤਦਾਨਾ ਨੂੰ ਟਿਕਟਾਂ ਦੇ ਕੇ ਨਿਵਾਜ ਦਿੱਤਾ, ਜਿਸਦਾ ਵਾਲੰਟੀਅਰਾਂ ਨੇ ਵਿਰੋਧ ਕੀਤਾ ਕਿਉਂਕਿ ਵਾਲੰਟੀਅਰ ਪਿਛਲੇ ਚਾਰ ਸਾਲਾਂ ਤੋਂ ਘਰ ਘਰ ਅਤੇ ਗਲੀ ਗਲੀ ਆਪਣੇ ਖਰਚੇ ਤੇ ਪਾਰਟੀ ਦਾ ਪ੍ਰਚਾਰ ਕਰਕੇ ਘੱਟਾ ਫੱਕ ਰਹੇ ਸਨ। ਜਿਸਦਾ ਸਿੱਟਾ ਇਹ ਨਿਕਲਿਆ ਕਿ ਪੰਜਾਬ ਵਿਚ ਸਰਕਾਰ ਬਣਦੀ ਬਣਦੀ ਰਹਿ ਗਈ। ਫਿਰ ਵੀ ਅਕਾਲੀ ਦਲ ਨਾਲੋਂ ਵੱਧ ਸੀਟਾਂ ਜਿੱਤਕੇ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਬਣਕੇ ਉਭਰੀ। ਹਰਵਿੰਦਰ ਸਿੰਘ ਫੂਲਕਾ ਨੂੰ ਵਿਧਾਨ ਸਭਾ ਵਿਚ ਵਿਧਾਨ ਸਭਾ ਪਾਰਟੀ ਦਾ ਲੀਡਰ ਚੁਣਕੇ ਸਿਆਣਪ ਤੋਂ ਕੰਮ ਲਿਆ ਪ੍ਰੰਤੂ ਉਸਦੇ ਕੰਮ ਵਿਚ ਵੀ ਦਖ਼ਲਅੰਦਾਜੀ ਜਾਰੀ ਰਹੀ ਅਤੇ ਉਸਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਣ ਲੱਗਿਆ। ਅਖ਼ੀਰ ਉਸਨੇ ਵੀ ਖੁੰਦਕ ਖਾ ਕੇ ਅਸਤੀਫਾ ਦੇ ਦਿੱਤਾ। ਹਰਵਿੰਦਰ ਸਿੰਘ ਫੂਲਕਾ ਬੇਦਾਗ ਇਮਾਨਦਾਰ ਅਤੇ ਗ਼ੈਰਤਮੰਦ ਵਿਅਕਤੀ ਹੈ। ਅਜਿਹੇ ਵਿਅਕਤੀ ਉਪਰ ਸੰਦੇਹ ਪ੍ਰਗਟਾਉਣਾ ਸਿਆਣੀ ਗੱਲ ਨਹੀਂ ਸੀ।

ਫੂਲਕਾ ਸਾਹਿਬ ਦੀ ਥਾਂ ਤੇ ਸੁਖਪਾਲ ਸਿੰਘ ਖਹਿਰਾ ਦੀ ਵਿਧਾਨ ਸਭਾ ਵਿਚ ਪਾਰਟੀ ਦਾ ਲੀਡਰ ਬਣਾਉਣਾ ਬਹੁਤ ਹੀ ਚੰਗਾ ਫੈਸਲਾ ਸੀ। ਸੁਖਪਾਲ ਸਿੰਘ ਖਹਿਰਾ ਪੜ੍ਹਿਆ ਲਿਖਿਆ ਇਮਾਨਦਾਰ ਅਤੇ ਤੱਥਾਂ ਤੇ ਅਧਾਰਤ ਸਬੂਤ ਦੇਣ ਵਾਲਾ ਸਿਆਸਤਦਾਨ ਹੈ। ਉਸਨੇ ਹਰਵਿੰਦਰ ਸਿੰਘ ਫੂਲਕਾ ਦਾ ਬਦਲ ਵਿਲੱਖਣ ਬਣਾ ਕੇ ਪੇਸ਼ ਕੀਤਾ। ਸਿਆਸੀ ਪਰਿਵਾਰ ਵਿਚੋਂ ਆ ਕੇ ਤਿੰਨ ਵਾਰ ਵਿਧਾਨਕਾਰ ਰਹਿਣ ਕਰਕੇ ਉਸਦਾ ਤਜਰਬਾ ਵਿਸ਼ਾਲ ਹੈ ਪ੍ਰੰਤੂ ਉਸ ਤੋਂ ਵੀ ਕੁਝ ਗ਼ਲਤੀਆਂ ਹੋਈਆਂ ਹਨ। ਉਹ ਬਿਨ੍ਹਾਂ ਵਜਾਹ ਹੀ ਬਿਆਨਬਾਜੀ ਕਰਦਾ ਰਿਹਾ। ਪ੍ਰੰਤੂ ਫਿਰ ਵੀ ਇਤਨੀ ਸਜਾ ਦੇਣੀ ਵਾਜਬ ਨਹੀਂ ਸੀ। ਉਸਨੂੰ ਅਚਾਨਕ ਅਹੁਦੇ ਤੋਂ ਹਟਾਉਣਾ ਪਾਰਟੀ ਲਈ ਬਹੁਤ ਹੀ ਮੰਦਭਾਗਾ ਹੈ। ਹੁਣ ਤਾਂ ਸਿਆਸੀ ਪੜਚੋਲਕਾਰ ਕਿਆਸ ਅਰਾਈਆਂ ਲਾ ਰਹੇ ਹਨ ਕਿ ਝਾੜੂ ਦੇ ਤੀਲੇ ਇਕੱਠੇ ਰੱਖਣੇ ਮੁਸ਼ਕਲ ਹਨ। ਖਹਿਰੇ ਦਾ ਬਦਲ ਬਿਲਕੁਲ ਹੀ ਅਨਾੜੀ ਹੈ, ਜਿਸਨੂੰ ਵਿਧਾਨ ਸਭਾ ਦੀ ਵਰਕਿੰਗ ਦੀ ਅਜੇ ਜਾਣਕਾਰੀ ਵੀ ਨਹੀ। ਗੁਰਪ੍ਰੀਤ ਸਿੰਘ ਘੁਗੀ ਨੂੰ ਵੀ ਪ੍ਰਧਾਨ ਬਣਾਉਣ ਤੋਂ ਬਾਅਦ ਛੇਤੀ ਹੀ ਅਣਡਿਠ ਕਰਨਾ ਸ਼ੁਰੂ ਕਰ ਦਿੱਤਾ ਸੀ। ਅਖੀਰ ਉਹ ਵੀ ਪਾਰਟੀ ਨੂੰ ਅਲਵਿਦਾ ਕਹਿ ਗਿਆ। ਅਰਵਿੰਦ ਕੇਜਰੀਵਾਲ ਕਿਸੇ ਉਪਰ ਇਤਬਾਰ ਹੀ ਨਹੀਂ ਕਰਦਾ। ਉਹ ਇਕ ਗਲਤੀ ਤੋਂ ਬਾਅਦ ਲਗਾਤਾਰ ਗਲਤੀਆਂ ਕਰਦਾ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਉਭਰਨ ਦਾ ਮੁੱਖ ਕਾਰਨ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਭਰਿਸ਼ਟਾਚਾਰ ਹੀ ਸੀ।

ਅਕਾਲੀਆਂ ਦੇ ਦਸ ਸਾਲ ਦੇ ਰਾਜ ਵਿਚ ਨੌਜਵਾਨੀ ਨਸ਼ਿਆਂ ਦੀ ਗਰਿਫਤ ਵਿਚ ਆ ਗਈ ਸੀ। ਇਸਦਾ ਵੀ ਕੇਜਰੀਵਾਲ ਨੇ ਲਾਹਾ ਲਿਆ। ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ਦਾ ਲਾਭ ਉਠਾਕੇ ਬਿਕਰਮ ਸਿੰਘ ਮਜੀਠੀਏ ਨੂੰ ਬਿਨਾ ਸਬੂਤਾਂ ਤੇ ਹੀ ਨਸ਼ਿਆਂ ਦਾ ਸੌਦਾਗਰ ਤੱਕ ਕਹਿ ਦਿੱਤਾ। ਅਜੇ ਨਸ਼ਿਆਂ ਦਾ ਮੁੱਦਾ ਠੰਡਾ ਨਹੀਂ ਹੋਇਆ ਸੀ ਕਿ ਕੇਜਰੀਵਾਲ ਨੇ ਲਿਖਕੇ ਅੰਮ੍ਰਿਤਸਰ ਦੀ ਅਦਾਲਤ ਵਿਚ ਬਿਕਰਮ ਸਿੰਘ ਮਜੀਠੀਏ ਤੋਂ ਮੁਆਫੀ ਮੰਗ ਲਈ, ਜਿਸ ਦਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਬੁਰਾ ਮਨਾਇਆ। ਇਥੋਂ ਤੱਕ ਕਿ ਭਗਵੰਤ ਮਾਨ ਨੇ ਤਾਂ ਪੰਜਾਬ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਭਗਵੰਤ ਮਾਨ ਅਜੇ ਤੱਕ ਪਾਰਟੀ ਦਾ ਕੰਮ ਨਹੀਂ ਕਰ ਰਿਹਾ। ਸੁਖਪਾਲ ਸਿੰਘ ਖਹਿਰਾ ਨੇ ਤਾਂ ਮੁਆਫੀਨਾਮੇ ਸਮੇਂ ਕੇਜਰੀਵਾਲ ਵਿਰੁਧ ਸਖਤ ਸ਼ਬਦਾਵਲੀ ਵਰਤੀ ਸੀ। ਕੇਜਰੀਵਾਲ ਨੇ ਇਸਦਾ ਹੀ ਬਦਲਾ ਲਿਆ ਹੈ। ਮੁਆਫੀਨਾਮੇ ਤੋਂ ਬਾਅਦ ਪਾਰਟੀ ਦਾ ਗਰਾਫ ਹੀਰੋ ਤੋਂ ਜੀਰੋ ਤੱਕ ਪਹੁੰਚ ਗਿਆ। ਅਜੇ ਪਾਰਟੀ ਨੇ ਸਥਾਪਤ ਹੋਣਾ ਸੀ ਪ੍ਰੰਤੂ ਪਹਿਲਾਂ ਹੀ ਇਸਨੂੰ ਖੋਰਾ ਲੱਗਣ ਲੱਗ ਪਿਆ। ਅਰਵਿੰਦ ਕੇਜਰੀਵਾਲ ਜਿਸਨੂੰ ਪਾਰਟੀ ਬਣਾਉਣ ਦਾ ਸਿਹਰਾ ਜਾਂਦਾ ਹੈ, ਪੰਜਾਬ ਵਿਚ ਪਾਰਟੀ ਨੂੰ ਖੋਰਾ ਲਾਉਣ ਦਾ ਇਲਜ਼ਾਮ ਵੀ ਉਸ ਉਪਰ ਹੀ ਲੱਗਦਾ ਹੈ। ਉਹ ਵੀ ਬਾਕੀ ਪਾਰਟੀਆਂ ਦੇ ਨੇਤਾਵਾਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਆਪਣੀ ਜਾਗੀਰ ਸਮਝਣ ਲੱਗ ਪਿਆ। ਉਸ ਦੀਆਂ ਆਪ ਹੁਦਰੀਆਂ ਨੇ ਪੰਜਾਬ ਦੇ ਲੋਕਾਂ ਦੇ ਹੌਸਲੇ ਪਸਤ ਕਰ ਦਿੱਤੇ ਹਨ।

ਹੁਣ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰ ਨਿਰਾਸ਼ ਬੈਠੇ ਹਨ। ਉਨ੍ਹਾਂ ਨਾਲ ਤਾਂ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਗੱਲ ਬਣੀ ਪਈ ਹੈ। ਨਾ ਉਹ ਪਾਰਟੀ ਵਿੱਚ ਰਹਿ ਸਕਦੇ ਹਨ ਅਤੇ ਨਾ ਹੀ ਛੱਡ ਸਕਦੇ ਹਨ। ਪਾਰਟੀ ਦੇ ਭਵਿਖ ਬਾਰੇ ਸਮੱਰਥਕ ਪਰਵਾਸੀ ਭੈਣਾਂ ਅਤੇ ਭਰਾ ਸੋਚਾਂ ਵਿਚ ਡੁੱਬੇ ਹੋਏ ਹਨ। ਇਕ ਆਸ ਦੀ ਕਿਰਨ ਜਿਹੜੀ ਨਿਕਲ ਰਹੀ ਸੀ, ਉਹ ਹੀ ਡੁੱਬਦੀ ਨਜ਼ਰ ਆ ਰਹੀ ਹੈ। ਜਿਹੜਾ ਭੁਚਾਲ ਸੁਖਪਾਲ ਸਿੰਘ ਖਹਿਰੇ ਨੂੰ ਹਟਾਉਣ ਤੇ ਆਇਆ ਹੈ ਵੇਖੋ ਅੱਗੋਂ ਕੀ ਕਰਵਟ ਲੈਂਦਾ ਹੈ। ਕੇਜਰੀਵਾਲ ਸੁਖਪਾਲ ਸਿੰਘ ਖਹਿਰਾ ਤੋਂ ਰੈਫਰੈਂਡਮ ਵਰਗੇ ਸੰਜੀਦਾ ਮੁੱਦਿਆਂ ਬਾਰੇ ਬਿਆਨਬਾਜੀ ਤੋਂ ਦੁੱਖੀ ਸੀ। ਪੰਜਾਬ ਦੇ ਸਹਿ ਕਨਵੀਨਰ ਡਾ ਬਲਬੀਰ ਸਿੰਘ ਬਾਰੇ ਸੁਖਪਾਲ ਸਿੰਘ ਖਹਿਰਾ ਦੀ ਟਿਪਣੀ ਨੇ ਬਲਦੀ ਉਪਰ ਤੇਲ ਦਾ ਕੰਮ ਕੀਤਾ, ਜਿਸ ਕਰਕੇ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹੱਥ ਧੋਣੇ ਪਏ। ਅਸਲ ਵਿਚ ਸੁਖਪਾਲ ਸਿੰਘ ਖਹਿਰਾ ਹਮੇਸਾ ਆਪਣੇ ਬਿਆਨਾ ਕਰਕੇ ਵਾਦਵਿਵਾਦ ਵਿਚ ਰਿਹਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਗੀਤਕਾਰ ਪ੍ਰੀਤ ਸੰਘਰੇੜੀ

$
0
0

“ਲੋਕ ਸਿਆਣੇ ਆਖਦੇ, ਮਿਲੇ ਬਾਗਾਂ ‘ਚੋ ਖੁਸ਼ਬੋ,
ਨਹੀਂ ਲਿਖਦਾ ਕੋਈ ਉਸਦੇ ਵਰਗਾ, ਜੋ ਲਿਖ ਦਿੰਦਾ ਉਹ”

ਮਾਲਵੇ ਦੀ ਧਰਤੀ ਹਮੇਸ਼ਾ ਹੀ ਕਿਸੇ ਨਾ ਕਿਸੇ ਕਲਾਕਾਰ, ਗੀਤਕਾਰ ਆਦਿ ਰਾਹੀਂ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ। ਅਨੇਕਾਂ ਕਲਾਕਾਰਾਂ, ਗੀਤਕਾਰਾਂ ਨੇ ਇਸ ਧਰਤੀ ਤੇ ਜਨਮ ਲੈ ਕੇ ਆਪਣੀ ਕਲਾ ਦੇ ਬਲਬੂਤੇ ਇਸ ਧਰਤੀ ਦਾ ਨਾਂ ਦੇਸ਼ਾਂ-ਵਿਦੇਸ਼ਾਂ ਵਿੱਚ ਚਮਕਾਇਆ ਹੈ। ਅਜਿਹੇ ਕਲਾਕਾਰ ਨੇ ਆਪਣੀ ਬਹੁਪੱਖੀ ਕਲਾ ਅਤੇ ਸਖਸ਼ੀਅਤ ਦੇ ਦਮ ਤੇ ਦੇਸ਼ਾਂ-ਵਿਦੇਸ਼ਾਂ ਵਿੱਚ ਬਹੁਤ ਨਾਮ ਖੱਟਿਆ ਹੈ ਅਤੇ ਨਾਲ ਨਾਲ ਆਪਣੇ ਮਾਪਿਆਂ ਅਤੇ ਇਲਾਕੇ ਦਾ ਵੀ ਨਾਮ ਰੌਸ਼ਨ ਕੀਤਾ ਹੈ। ਅੱਜ ਮੈਂ ਇੱਕ ਅਜਿਹੇ ਗੀਤਕਾਰ ਦੀ ਜ਼ਿੰਦਗੀ ਬਾਰੇ ਤੁਹਾਨੂੰ ਦੱਸਣ ਜਾ ਰਿਹਾ ਹਾਂ ਜੋ ਕਿ ਬਿਨ੍ਹਾਂ ਸ਼ੱਕ ਹੁਣ ਤੱਕ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਗੀਤਕਾਰ ਹੋਵੇਗਾ। ਜੋ ਕਿ ਆਪਣੀ ਛੋਟੀ ਉਮਰ ਵਿੱਚ ਹੀ ਗੀਤਕਾਰੀ ਨੂੰ ਆਪਣਾ ਕਿੱਤਾ ਬਣਾ ਕੇ ਗੀਤਕਾਰੀ ਦੇ ਖੇਤਰ ਵਿੱਚ ਨਵੇਂ ਆਯਾਮ ਸਥਾਪਤ ਕਰ ਚੁੱਕਾ ਹੈ। ਨਵੇਂ-ਨਵੇਂ ਸ਼ਬਦਾਂ ਨੂੰ ਘੜ੍ਹਨ ਦੀ ਤਪੱਸਿਆ ਕਰਦੇ ਹੋਏ ਨਿਵੇਕਲੇ ਸ਼ਬਦਾਂ ਦੀ ਬਦੌਲਤ ਚੰਗੇ ਸੱਭਿਆਚਾਰਕ ਗੀਤਾਂ ਦੀ ਰਚਨਾ ਕਰਨ ਵਿੱਚ ਬਾਖੂਬੀ ਸਫਲ ਰਿਹਾ ਹੈ। ਪ੍ਰੀਤ ਸੰਘਰੇੜੀ ਨੂੰ ਗੀਤ ਲਿਖਣ ਦਾ ਸ਼ੌਕ  ਦਸਵੀਂ ਜਮਾਤ ਵਿੱਚ ਹੀ ਪੈ ਗਿਆ ਸੀ ਜਦੋਂ ਉਹ ਸ਼ਬਦਾ ਨੂੰ ਜੋੜ ਕੇ ਛੋਟੇ-ਛੋਟੇ ਮੁਖੜ੍ਹੇ ਬਣਾਇਆ ਕਰਦਾ ਸੀ ਤੇ ਇਸ ਤਰ੍ਹਾਂ ਉਹ ਇਨ੍ਹਾਂ ਮੁਖੜਿਆਂ ਨੁੰ ਇੱਕ ਗੀਤ ਦਾ ਰੂਪ ਦੇ ਦਿੰਦਾ ਸੀ। ਆਰੰਭ ਦੇ ਦਿਨਾਂ ਵਿੱਚ ਸੰਘਰਸ਼ ਕਰਦੇ ਸਮੇਂ ਇਸ ਗੀਤਕਾਰ ਨੇ ਜਨੂਨ ਦੀ ਹੱਦ ਤੱਕ ਜਾ ਕੇ ਮਿਹਨਤ ਕੀਤੀ ਅਤੇ ਕਈ ਉਸ ਸਮੇਂ ਦੇ ਨਾਮਵਰ ਕਲਾਕਾਰਾ ਤੱਕ ਪਹੁੰਚ  ਕੀਤੀ। ਇਸਦੀ ਅਣਥੱਕ ਕੋਸ਼ਿਸ਼, ਮਿਹਨਤ ਅਤੇ ਪਰਮਾਤਮਾ ਦੀ ਮੇਹਰ ਸਦਕਾ ਪ੍ਰੀਤ ਸੰਘਰੇੜੀ  ਥੋੜੇ ਸਮੇਂ ਵਿੱਚ ਹੀ ਔਕੜਾਂ ਨੂੰ ਪਿਛਾਂਹ ਧੱਕਦੇ ਹੋਏ ਆਪਣੀਆਂ ਮੰਜ਼ਿਲਾਂ ਨੂੰ ਸਰ ਕਰਨ ਵਿੱਚ ਕਾਫੀ ਹੱਦ ਤੱਕ ਸਫਲ ਹੋ ਗਿਆ ਹੈ। ਅੱਜ ਕੱਲ ਇਹ ਨਾਮਵਾਰ ਗੀਤਕਾਰ ਪੰਜਾਬ ਦੀ ਮਿਊਜਿਕ ਇੰਡਸਟਰੀ ਵਿੱਚ ਆਪਣੀ ਨਿਵੇਕਲੀ ਥਾਂ ਬਣਾ ਚੁੱਕਾ ਹੈ। ਪੰਜਾਬੀ ਸੰਗੀਤ ਅਤੇ ਪੰਜਾਬੀਅਤ ਲਈ ਇਹ ਇੱਕ ਚੰਗੀ ਉਮੀਦ ਹੈ ਕਿ ਅੱਜ ਕੱਲ੍ਹ ਦੇ ਜ਼ਿਆਦਾ ਗੀਤਕਾਰ ਕਲਾ ਦੇ ਨਾਲ ਨਾਲ ਪੜ੍ਹਾਈ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਹੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ “ਲਵਲੀ ਵਰਸਿਜ਼ ਪੀ ਯੂ” ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਮਸ਼ਹੂਰ ਗੀਤਕਾਰ ਪ੍ਰੀਤ ਸੰਘਰੇੜੀ ਦੀ। ਪ੍ਰੀਤ ਸੰਘਰੇੜੀ ਦਾ ਜਨਮ ਪਿੰਡ ਸੰਘਰੇੜੀ ਜਿਲ੍ਹਾ ਸੰਗਰੂਰ ਵਿਖੇ ਪਿਤਾ ਸ. ਕਰਨੈਲ ਸਿੰਘ ਨੰਬਰਦਾਰ ਅਤੇ ਮਾਤਾ ਸਰਦਾਰਨੀ ਕਰਨੈਲ ਕੌਰ ਦੇ ਘਰ ਹੋਇਆ। ਪ੍ਰੀਤ ਨੂੰ ਬਚਪਨ ਤੋਂ ਹੀ ਗੀਤ ਲਿਖਣ ਦਾ ਸ਼ੌਕ ਸੀ। ਲਗਭਗ 10-12 ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਪ੍ਰੀਤ ਦਾ ਲਿਖਿਆ ਪਹਿਲਾ ਗੀਤ “ਸੱਜਣਾ ਨੇ ਹਾਂ ਕਰਤੀ” ਗਾਇਕਾ ਮੀਨੂੰ ਅਟਵਾਲ ਦੀ ਆਵਾਜ਼ ਵਿੱਚ ਸਾਲ 2008 ਵਿੱਚ ਰਿਕਾਰਡ ਹੋਇਆ। ਪ੍ਰੀਤ ਦੀ ਲਿਖੀ ਪਹਿਲੀ ਪੁਸਤਕ ‘ਮੇਰੇ ਹਾਣੀ’ ਵੀ ਇਸੇ ਸਾਲ ਰਿਲੀਜ਼ ਹੋਈ। ਇਸ ਤੋਂ ਬਾਅਦ ‘ਮੇਰੇ ਪਿੰਡ ਦੀ ਫਿਰਨੀ ਤੋਂ, ਅੰਤਿਮ ਇੱਛਾ, ਮੋਹ ਦੀਆਂ ਤੰਦਾਂ, ਕਲਮਾਂ ਦੇ ਹਲ ਅਤੇ ਲੋਹ- ਪੁਰਸ਼ ਸਮੇਤ ਪ੍ਰੀਤ ਦੀਆਂ ਲਿਖੀਆਂ 6 ਪੁਸਤਕਾਂ ਹੁਣ ਤੱਕ ਬਜ਼ਾਰ ਵਿੱਚ ਆ ਚੁੱਕੀਆਂ ਹਨ।

ਪ੍ਰੀਤ ਸੰਘਰੇੜੀ ਦੇ ਲਿਖੇ 45 ਦੇ ਕਰੀਬ ਗੀਤ ਰਿਕਾਰਡ ਹੋ ਚੁੱਕੇ ਹਨ। ਜਿੰਨ੍ਹਾਂ ਨੂੰ ਪੰਜਾਬੀ ਗਾਇਕ ਮਨਮੋਹਨ ਵਾਰਿਸ, ਕਮਲ ਹੀਰ, ਰਵਿੰਦਰ ਗਰੇਵਾਲ, ਲਖਵਿੰਦਰ ਵਡਾਲੀ, ਦੀਪ ਢਿੱਲੋਂ-ਜੈਸਮੀਨ ਜੱਸੀ, ਸ਼ੀਰਾ ਜਸਵੀਰ, ਮਿਸ ਪੂਜਾ, ਜੀ.ਐਸ. ਪੀਟਰ, ਸੁਦੇਸ਼ ਕੁਮਾਰੀ, ਗੋਲਡੀ ਬਾਵਾ, ਦੀਪ ਦਵਿੰਦਰ ਆਦਿ ਕਈ ਪ੍ਰਸਿੱਧ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ।ਰਵਿੰਦਰ ਗਰੇਵਾਲ ਦੇ ਸੁਪਰਹਿੱਟ ਗੀਤ “ਵੇ ਮੈਂ ਲਵਲੀ ਜੀ ਲਵਲੀ ਚ ਪੜ੍ਹਦੀ” ਅਤੇ ਦੀਪ ਢਿੱਲੋਂ ਦੁਆਰਾ ਗਾਏ “ਨੱਢੀਏ ਤੇਰੇ ਲਈ ਗੁੱਡ ਹੋਣ ਵਾਸਤੇ ਗੁੱਡੀਆਂ ਘਸਾਤੀਆਂ ਮੈਂ ਫੋਰਡ ਦੀਆਂ” ਵਰਗੇ ਗੀਤਾਂ ਨੇ ਪ੍ਰੀਤ ਨੂੰ ਨਾਮਵਾਰ ਗੀਤਕਾਰਾਂ ਦੀ ਕਤਾਰ ਵਿੱਚ ਲਿਆ ਖੜਾ ਕੀਤਾ ਹੈ। ਇਹਨਾਂ ਗੀਤਾਂ ਤੋਂ ਇਲਾਵਾ ਪ੍ਰੀਤ ਦੀ ਕਲਮ ਚੋਂ ਉਪਜੇ “ਕਦੇ ਮਾਂ ਯਾਦ ਆਉਂਦੀ” (ਲਖਵਿੰਦਰ ਵਡਾਲੀ), “ਮਾਣ ਸ਼ਹੀਦਾਂ ਤੇ” (ਮਨਮੋਹਣ ਵਾਰਿਸ), “ਕਲੱਬ ਵਿੱਚ” (ਕਮਲ ਹੀਰ), “ਬਦਨਾਮ” (ਸ਼ੀਰਾ ਜਸਵੀਰ), “ਮੈਂ ਨੰਗੇ ਪੈਰੀ ਨੱਚੀ” (ਮਿਸ ਪੂਜਾ), “ਤੇਰਾ ਮੋਹ” (ਜੀ.ਐਸ. ਪੀਟਰ), “ਕਦੇ ਭੁੱਲ ਕੇ ਨਾ ਰੋਈ” (ਸੁਦੇਸ਼ ਕੁਮਾਰੀ), “ਰੋਜ਼-ਰੋਜ਼ ਦੀ ਪੀਣੀ” (ਦੀਪ ਢਿੱਲੋਂ/ਜੈਸਮੀਨ ਜੱਸੀ) ਆਦਿ ਦਰਜਨਾਂ ਗੀਤ ਲੋਕਾਂ ਮਨਾਂ ਵਿਚ ਘਰ ਕਰੀ ਬੈਠੇ ਹਨ।

ਸੱਭ ਤੋਂ ਵੱਡੀ ਗੱਲ ਹੈ ਕਿ ਪ੍ਰੀਤ ਸੰਘਰੇੜੀ ਬਹੁਤ ਸਾਰੇ ਪੜ੍ਹੇ ਲਿਖੇ ਗੀਤਕਾਰਾਂ ਵਿੱਚੋਂ ਇੱਕ ਹੈ। ਪ੍ਰੀਤ ਨੇ ਹੁਣ ਤੱਕ ਐਮ.ਏ. ਹਿੰਦੀ ਤੇ ਐਮ.ਏ. ਪੰਜਾਬੀ ਦੀ ਡਿਗਰੀ ਤੋਂ ਇਲਾਵਾ ਬੀ.ਐਡ., ਡੀ.ਸੀ.ਏ. ਕੰਪਿਊਟਰ, ਪੀ.ਜੀ.ਡੀ.ਸੀ.ਏ., ਐਮ.ਐਸ.ਸੀ. (ਆਈ.ਟੀ.), ਐਮ.ਸੀ.ਏ., ਐਮ.ਫਿਲ ਤੱਕ ਪੜ੍ਹਾਈ ਕੀਤੀ ਹੈ। ਇਸ ਸਮੇਂ ਪ੍ਰੀਤ ਸੰਘਰੇੜੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪੀ.ਐਚ.ਡੀ. ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਜਿੱਥੇ ਪੰਜਾਬ ਦੇ ਨਾਮੀ ਫ਼ਨਕਾਰ ਪ੍ਰੀਤ ਦੀ ਕਲਮ ਨੂੰ ਆਪਣੀ ਆਵਾਜ਼ ਦੇਣਗੇ ਉਥੇ ਹੀ ਪ੍ਰੀਤ ਸੰਘਰੇੜੀ ਇੱਕ ਨਵੇਂ ਪੰਜਾਬੀ ਗਾਇਕ ‘ਹੈਪੀ ਪੁੰਨਾਵਾਲ’ ਨੂੰ ਵੱਡੇ ਪੱਧਰ ਤੇ ਪੇਸ਼ ਕਰਨ ਜਾ ਰਹੇ ਹਨ। ਧਿਆਨ ਰਹੇ ਕਿ ਹੈਪੀ ਪੁੰਨਾਵਾਲ ਇੱਕ ਪ੍ਰਤਿਭਾਸ਼ਾਲੀ ਸ਼ਖਸੀਅਤ ਹੈ ਜਿਸ ਨੇ ਪ੍ਰੀਤ ਸੰਘਰੇੜੀ ਦੇ ਸੰਘਰਸ਼ ਦੇ ਦਿਨਾਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਸਾਥ ਦਿੱਤਾ ਤੇ ਆਪਣਾ ਰਿਆਜ਼ ਜਾਰੀ ਰੱਖਿਆ।  ਅੱਜ ਇਸ ਸ਼ਖਸੀਅਤ ਨੂੰ ਪੰਜਾਬੀ ਦਰਸ਼ਕਾਂ ਦੇ ਅੱਗੇ ਪੇਸ਼ ਕਰਨ ਦੀ ਜਿੰਮੇਵਾਰੀ ਵੀ ਵੱਡੇ ਪੱਧਰ ਤੇ ਪ੍ਰੀਤ ਸੰਘਰੇੜੀ ਨੇ ਆਪਣੀ ਪ੍ਰੋਡਕਸ਼ਨ ਤਹਿਤ ਲਈ ਹੈ। ਹੈਪੀ ਪੁੰਨਾਵਾਲ ਜਿੱਥੇ ਇੱਕ ਚੰਗਾ ਗਾਇਕ ਹੈ ਉੱਥੇ ਇਕ ਚੰਗਾ ਲਿਖਾਰੀ ਵੀ ਹੈ। ਪ੍ਰੀਤ ਸੰਘਰੇੜੀ ਇਕ ਪੰਜਾਬੀ ਫ਼ਿਲਮ ਲੈ ਕੇ ਵੀ ਆ ਰਿਹਾ ਹੈ ਜਿਸਦੀ ਕਹਾਣੀ ਅਤੇ ਗੀਤ ਵੀ ਉਸ ਦੁਆਰਾ ਹੀ ਲਿਖੇ ਗਏ ਹਨ। ਪਰਮਾਤਮਾ ਹਮੇਸ਼ਾ ਪ੍ਰੀਤ ਸੰਘਰੇੜੀ ਨੂੰ ਚੜਦੀ ਕਲਾ ‘ਚ ਰੱਖੇ ਤੇ ਉਹ ਆਪਣੀਆਂ ਮੰਜਿਲਾਂ ਵੱਲ ਲਗਾਤਾਰ ਵੱਧਦਾ ਰਹੇ।

ਆਪਣਾ ਪੰਜਾਬ ਹੋਵੇ . . .

$
0
0

ਪੰਜਾਬ ਦੀ ਧਰਤ ਮੁੱਢ ਤੋਂ ਹੀ ਖੁਸ਼ਹਾਲ ਮਨੁੱਖੀ ਜੀਵਨ ਦੀ ਪਨਾਹਗਾਹ ਰਹੀ ਹੈ। ਇੱਥੇ ਦੀ ਧਰਤ ਨੇ ਮਨੁੱਖੀ ਜੀਵਨ ਨੂੰ ਸਦਾ ਸੁਗਾਤਾਂ ਨਾਲ ਨਿਵਾਜਿਆ ਹੈ। ਖ਼ਾਸ ਗੱਲ ਇਹ ਹੈ ਕਿ ਸਮੁੱਚੇ ਹਿੰਦੋਸਥਾਨ ਦੀ ਧਰਤੀ, ਪੰਜਾਬ ਦੀ ਧਰਤ ਨਾਲੋਂ ਘੱਟ ਉਪਜਾਊ ਹੈ/ ਵਾਹੀ ਯੋਗ ਹੈ। ਪੰਜਾਬ ਨਾਮ ਤੋਂ ਹੀ ਭਾਵ ਹੈ ਪੰਜ + ਆਬ ਮਤਲਬ ਪੰਜਾਂ ਪਾਣੀਆਂ ਦਾ ਦੇਸ/ ਪੰਜਾਂ ਦਰਿਆਵਾਂ ਦਾ ਦੇਸ। ਇਹ ਗੱਲ ਵਿਗਿਆਨਕ ਆਧਾਰ ਤੇ ਦਰੁੱਸਤ ਹੈ ਕਿ ਪਾਣੀ ਹੀ ਸਮੁੱਚੀ ਕਾਇਨਾਤ ਦਾ ਮੁੱਢ ਹੈ। ਪਾਣੀ ਤੋਂ ਬਿਨਾਂ ਕੁਦਰਤ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ, ਤਾਹੀਂਓ ਤਾਂ ਗੁਰਬਾਣੀ ਵਿਚ ਆਖਿਆ ਗਿਆ ਹੈ;

‘ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤ ਮਹੁਤ॥’ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ਨੰ. 1343)

ਪਾਣੀ ਨੂੰ ਜਗਤ ਦਾ ਪਿਤਾ ਕਿਹਾ ਗਿਆ ਹੈ ਅਤੇ ਪੰਜਾਬ ਦੀ ਧਰਤ ਨੂੰ ਪਾਣੀਆਂ ਦੀ ਧਰਤ ਹੋਣ ਦਾ ਮਾਣ ਹਾਸਲ ਹੈ। ਅਸਲ ਵਿਚ ਪਾਣੀ ਤੋਂ ਬਗ਼ੈਰ ਨਾ ਤਾਂ ਜੀਵਨ ਸੰਭਵ ਹੈ ਅਤੇ ਨਾ ਹੀ ਕੁਦਰਤ। ਪਾਣੀ ਨਾਲ ਹੀ ਅੰਨ ਪੈਦਾ ਕੀਤਾ ਜਾ ਸਕਦਾ ਹੈ ਅਤੇ ਪਾਣੀ ਰਾਹੀਂ ਹੀ ਵਪਾਰ ਦੇ ਵਸੀਲੇ ਪੈਦਾ ਕੀਤੇ ਜਾ ਸਕਦੇ ਹਨ। ਪੰਜਾਬ ਨੂੰ ਇਹ ਰੱਬੀ ਸੁਗਾਤਾਂ ਮੁੱਢੋਂ ਹੀ ਪ੍ਰਾਪਤ ਹੋਈਆਂ ਹਨ। ਇਸੇ ਲਈ ਪੰਜਾਬ ਦੀ ਧਰਤ ਨੂੰ ਖੁਸ਼ਹਾਲ ਧਰਤ ਵੱਜੋਂ ਜਾਣਿਆ ਜਾਂਦਾ ਹੈ। ਪਰ! ਅਫ਼ਸੋਸ ਅੱਜ ਕੱਲ ਇਹ ਪਾਕੇ- ਆਬ, ਨਸ਼ਿਆਂ ਦੇ ਹੜ੍ਹ ਵਿਚ ਡੁੱਬੀ ਹੋਈ ਹੈ। ਗੁਰੂ ਗੋਬਿੰਦ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲੁਏ ਦੇ ਪੰਜਾਬੀ ਪੁੱਤਰ ਅੱਜ ਕੱਲ ਅਨਿਆਈ ਮੌਤ (ਨਸ਼ੇ) ਕਰਕੇ ਮਰ ਰਹੇ ਹਨ। ਇਹ ਬਹੁਤ ਮੰਦਭਾਗਾ ਹੈ।

ਕਦੇ ਵੇਲਾ ਸੀ ਪੰਜਾਬ ਦੀ ਧਰਤ ਨੂੰ ਸੂਰਬੀਰਾਂ ਦੀ ਧਰਤ ਕਰਕੇ ਜਾਣਿਆ ਜਾਂਦਾ ਸੀ ਪਰ ! ਅੱਜ ਹਾਲਤ ਬਦਲ ਗਏ ਹਨ। ਪੰਜਾਬ ਦੀ ਪਵਿੱਤਰ ਧਰਤ ਦੇ ਬਸ਼ਿੰਦੇ ਘਾਤਕ ਨਸ਼ਿਆਂ ਕਰਕੇ ਜਹਾਨ ਤੋਂ ਬੇਵਕਤ ਹੀ ਰੁਖ਼ਸਤ ਹੋ ਰਹੇ ਹਨ। ਮਾਂਵਾਂ ਦੀਆਂ ਚੀਕਾਂ/ਕੀਰਨੇ ਹਰ ਪਾਸੇ ਸੁਣਾਈ ਦਿੰਦੇ ਹਨ। ਇਸ ਨਸ਼ੇ ਦੇ ਪਿੱਛੇ ਜਿੱਥੇ ਰਾਜਸੀ ਤਾਕਤ ਕੰਮ ਕਰਦੀ ਹੈ ਉੱਥੇ ਸਾਡਾ ਇਖ਼ਲਾਕੀ ਜੀਵਨ ਵੀ ਇਸ ਰੁਝਾਨ ਦੇ ਵੱਧਣ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ।

ਪੰਜਾਬੀਆਂ ਨੂੰ ਹੱਸਣ- ਖੇਡਣ ਅਤੇ ਖਾਣ- ਪੀਣ ਵਾਲੇ ਸੁਭਾਅ ਦੇ ਮਾਲਕ ਬੰਦੇ ਸਮਝਿਆ ਜਾਂਦਾ ਹੈ। ਸ਼ਾਇਦ ਇਸੇ ਕਰਕੇ ਪੰਜਾਬ ਨੂੰ ਨਸ਼ਿਆਂ ਦਾ ਗੜ੍ਹ ਬਣਾ ਕੇ ਰੱਖ ਦਿੱਤਾ ਗਿਆ ਹੈ। ਸਾਡੇ ਸੁਭਾਅ ਦੇ ਖੁੱਲੇਪਣ ਨੇ ਸਾਨੂੰ ਨਸ਼ੇੜੀ ਬਣਾ ਕੇ ਰੱਖ ਦਿੱਤਾ ਹੈ। ਪੰਜਾਬੀ ਜਨ- ਜੀਵਨ ਵਿਚ ਪ੍ਰਾਹਣੇ ਦਾ ਆਉਣਾ ਅਤੇ ਸ਼ਰਾਬ ਦਾ ਆਉਣਾ ਮੰਦਾ ਨਹੀਂ ਸਮਝਿਆ ਜਾਂਦਾ ਪਰ ! ਇਹ ਰੁਝਾਨ ਹੁਣ ਸ਼ਰਾਬ ਤੋਂ ਕੋਹਾਂ ਦੂਰ ਅੱਗੇ ਘਾਤਕ ਨਸ਼ਿਆਂ ਦੇ ਬੂਹੇ ਲੰਘ ਗਿਆ ਹੈ ਅਤੇ ਚਿੱਟੇ ਦੇ ਮਾਰੂ ਪ੍ਰਭਾਵ ਤੱਕ ਅੱਪੜ ਗਿਆ ਹੈ। ਇਸ ‘ਚਿੱਟੇ’ ਨੇ ਪੰਜਾਬ ਦੇ ਪਿੰਡਾਂ ਵਿਚ ਸੱਥਰ ਵਿਛਾ ਦਿੱਤੇ ਹਨ। ਨੌਜਵਾਨ ਵੱਧ ਨਸ਼ੇ ਦੇ ਪ੍ਰਭਾਵ ਕਰਕੇ ਮਰ ਰਹੇ ਹਨ ਅਤੇ ਪੂਰੀ ਦੁਨੀਆਂ ਹਰੀ ਸਿੰਘ ਨਲਵੇ ਦੇ ਵਾਰਸਾਂ ਨੂੰ ਮਰਦਿਆਂ ਦੇਖ ਰਹੀ ਹੈ। ਇਹ ਬਹੁਤ ਖ਼ਤਰਨਾਕ ਰੁਝਾਨ ਹੈ।

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੇ ਆਪਣੇ ਫ਼ਰਜ਼ਾਂ ਨੂੰ ਸਦਾ ਅੱਗੇ ਹੋ ਕੇ ਨਿਭਾਇਆ ਹੈ। ਸੰਸਾਰ ਦੇ ਕਿਸੇ ਵੀ ਹਿੱਸੇ ਵਿਚ ਕੋਈ ਆਫ਼ਤ ਆਵੇ ਤਾਂ ਪੰਜਾਬੀ ਝੱਟ ਅੱਪੜ ਜਾਂਦੇ ਹਨ ਮਦਦ ਲਈ। ਪਰ, ਅੱਜ ਪੰਜਾਬ ਨੂੰ ਜ਼ਰੂਰਤ ਹੈ ਤਾਂ ਕੋਈ ਸੰਸਥਾ ਅਤੇ ਸਰਕਾਰ ਪੰਜਾਬੀਆਂ ਨੂੰ ਮਦਦ ਨਹੀਂ ਕਰ ਰਹੀ। ਜਿਨ੍ਹਾਂ ਸੂਬਿਆਂ ਵਿਚ ਨਸ਼ੇ ਦਾ ਪ੍ਰਭਾਵ ਨਹੀਂ ਕੀ ਉਹਨਾਂ ਸੂਬਿਆਂ ਦੀਆਂ ਸਰਕਾਰਾਂ ਨੇ ਪੰਜਾਬੀਆਂ ਦੀ ਕੋਈ ਸਾਰ ਲਈ। ਜਿੱਥੇ ਪੰਜਾਬੀਆਂ ਨੇ ਕੁਦਰਤੀ ਆਫ਼ਤਾਂ ਵੇਲੇ ਲੰਗਰ ਚਲਾਏ/ ਆਰਥਕ ਮਦਦ ਕੀਤੀ ਕੀ ਉਹਨਾਂ ਲੋਕਾਂ ਨੇ ਪੰਜਾਬੀਆਂ ਦੀ ਬਾਂਹ ਫੜੀ? ਸ਼ਾਇਦ ਨਹੀਂ। ਇਹ ਅਟੱਲ ਸਚਾਈ ਹੈ ਕਿ ਦੁੱਖ- ਸੁੱਖ ਆਉਂਦੇ ਜਾਂਦੇ ਰਹਿੰਦੇ ਹਨ। ਇਹ ਉਹ ਪੰਜਾਬੀ ਹਨ ਜਿਹੜੇ ਅਬਦਾਲੀ ਤੋਂ ਨਹੀਂ ਹਾਰੇ/ ਜਿਹੜੇ ਧਾੜਵੀ ਹਮਲਾਵਰਾਂ ਤੋਂ ਨਹੀਂ ਹਾਰੇ। ‘ਪੰਜਾਬ ਵਿਚੋਂ ਨਸ਼ੇ ਦਾ ਪ੍ਰਭਾਵ ਵੀ ਆਖ਼ਰ ਨੂੰ ਮੁੱਕ ਹੀ ਜਾਣਾ ਹੈ।’ ਇਹ ਸੋਚ ਹਰ ਪੰਜਾਬੀ ਦੇ ਮਨ- ਮੰਦਰ ਵਿਚ ਹੋਣੀ ਚਾਹੀਦੀ ਹੈ।

ਇਸ ਨਸ਼ੇ ਦੇ ਖਿਲਾਫ਼ ਲੋਕ- ਲਹਿਰ ਖੜ੍ਹੀ ਕਰਨ ਦਾ ਵੇਲਾ ਆ ਗਿਆ ਹੈ। ਸਰਕਾਰਾਂ ਅਤੇ ਦੂਜਿਆਂ ਦੇ ਸਿਰ ਤੇ ਕਦੇ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ। ਜੰਗਾਂ ਜਿੱਤਣ ਲਈ ਜਜ਼ਬੇ ਅਤੇ ਜੋਸ਼ ਦੀ ਲੋੜ ਹੁੰਦੀ ਹੈ। ਪੰਜਾਬੀਆਂ ਵਿਚ ਜਜ਼ਬੇ ਅਤੇ ਜੋਸ਼ ਦੀ ਕੋਈ ਥੋੜ ਨਹੀਂ ਹੈ, ਬਸ ਇਕ ਨਾਅਰਾ ਹਰ ਇਕ ਪੰਜਾਬੀ ਦੇ ਮੂੰਹ ਉੱਤੇ ਹੋਣਾ ਚਾਹੀਦਾ ਹੈ ਕਿ ‘ਆਪਣਾ ਪੰਜਾਬ ਹੋਵੇ… ਹੱਥ ’ਚ ਕਿਤਾਬ ਹੋਵੇ।’ ਪੰਜਾਬੀਆਂ ਨੂੰ ਆਪਣਾ ਸਾਹਿਤ, ਵਿਰਸਾ, ਸੱਭਿਆਚਾਰ ਅਤੇ ਇਤਿਹਾਸ ਪੜ੍ਹਨ ਦੀ ਲੋੜ ਹੈ। ਇਤਿਹਾਸ ਤੋਂ ਸਬਕ ਲੈਣ ਦੀ ਲੋੜ ਹੈ।

ਸਮਾਜ ਵਿਗਿਆਨੀਆਂ ਦਾ ਕਥਨ ਹੈ ਕਿ ਲੋਕ- ਲਹਿਰ ਖੜ੍ਹੀ ਕਰਨ ਲਈ ਪੁਸਤਕਾਂ ਅਹਿਮ ਰੋਲ ਅਦਾ ਕਰਦੀਆਂ ਹਨ। ਪੁਸਤਕਾਂ ਨੂੰ ਪੜ੍ਹਨ ਦਾ ਰੁਝਾਨ ਵਧਾਉਣਾ ਚਾਹੀਦਾ ਹੈ। ਪਿੰਡ- ਪਿੰਡ/ਸ਼ਹਿਰ- ਸ਼ਹਿਰ ਪੁਸਤਕ ਮੇਲੇ ਲਾਉਣੇ ਚਾਹੀਦੇ ਹਨ। ਨੌਜਵਾਨਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਆਪਣੇ ਗੌਰਵਮਈ ਵਿਰਸੇ ਦਾ ਗਿਆਨ ਹੋਵੇ।
ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦੀ ਲੋੜ ਹੈ। ਉਂਝ, ਪੰਜਾਬ ਕੋਲ ਕਿਸੇ ਚੀਜ਼ ਦੀ ਥੋੜ ਨਹੀਂ ਹੈ। ਪੰਜਾਬ ਕੋਲ ਉਪਜਾਊ ਧਰਤ ਹੈ, ਸੱਚਾ- ਸੁਚਾ ਧਰਮ ਹੈ ਅਤੇ ਮਿਹਨਤਕਸ਼ ਲੋਕ ਹਨ। ਬਸ ਇਸ ਨਸ਼ੇ ਦੇ ਪ੍ਰਭਾਵ ਤੋਂ ਬਚਣ ਦਾ ਉੱਪਰਾਲਾ ਕਰਨਾ ਪੈਣਾ ਹੈ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬੀ ਸਦਾ ਹੀ ਮੁਸੀਬਤਾਂ ਤੋਂ ਪਾਰ ਪਾਉਂਦੇ ਰਹੇ ਹਨ।

ਸ਼ਾਲਾ ! ਰੱਬ ਕਰੇ ਅਸੀਂ ਇਸ ਨਸ਼ੇ ਦੇ ਪ੍ਰਭਾਵ ਤੋਂ ਆਪਣੀ ਜਵਾਨੀ ਨੂੰ ਬਚਾ ਲਈਏ ਅਤੇ ਪੰਜਾਬ ਮੁੜ ਵਿਕਾਸ ਦੀਆਂ ਲੀਹਾਂ ਤੇ ਤੁਰਦਾ ਦਿਸੇ। ਇਸ ਖ਼ੁਆਬ ਨੂੰ ਹਕੀਕਤ ਵਿਚ ਬਦਲਣ ਲਈ ਕਿਤਾਬਾਂ ਦੇ ਮਹੱਤਵ ਨੂੰ ਵਧਾਉਣਾ ਚਾਹੀਦਾ ਹੈ। ਕਿਤਾਬਾਂ ਪੜ੍ਹਨ ਅਤੇ ਕਿਤਾਬਾਂ ਪੜ੍ਹਨ ਦੇ ਚਾਅ ਨੂੰ ਹੋਰ ਪ੍ਰਚੰਡ ਰੂਪ ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦਾ ਹਰ ਬਸ਼ਿੰਦਾ ਆਪਣੇ ਸੂਬੇ ਨੂੰ ਮੁੜ ਤਰੱਕੀ ਦੇ ਰਾਹਵਾਂ ਦਾ ਪਾਂਧੀ ਬਣਦਾ ਦੇਖ ਸਕੇ। ਇਹੀ ਅਰਦਾਸ ਹੈ ਮੇਰੀ. . . ਆਮੀਨ
-

Viewing all 714 articles
Browse latest View live